ਪ੍ਰਧਾਨ ਮੰਤਰੀ ਦਫਤਰ

ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ‘ਗਲੋਬਲ ਇਨਵੈੱਸਟਰਸ ਮੀਟ 2019’ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ ਪਾਠ

Posted On: 07 NOV 2019 3:59PM by PIB Chandigarh

ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ ਜੀ, ਮੁੱਖ ਮੰਤਰੀ ਜੈਰਾਮ ਠਾਕੁਰ ਜੀ, ਸਿੱਕਿਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਪ੍ਰਹਲਾਦ ਪਟੇਲ ਜੀ, ਅਨੁਰਾਗ ਠਾਕੁਰ ਜੀ, ਨੀਤੀ ਆਯੋਗ ਦੇ ਵਾਇਸ ਚੇਅਰਮੈਨ ਡਾਕਟਰ ਰਾਜੀਵ ਕੁਮਾਰ ਜੀ, UAE  ਦੇ ਭਾਰਤ ਵਿੱਚ ਐਂਬੇਸੇਡਰ ਡਾਕਟਰ ਅਹਿਮਦ ਅਲਬਾਨਾ, ਉਦਯੋਗ ਜਗਤ ਦੇ ਦਿੱਗਜ ਸਾਥੀ, ਇੱਥੇ ਮੌਜੂਦ ਹੋਰ ਮਹਾਨੁਭਾਵ ਅਤੇ ਮੇਰੇ ਪਿਆਰੇ ਸਾਥੀਓ ਧਰਮਸ਼ਾਲਾ ਵਿੱਚ ਗਲੋਬਲ ਇਨਵੈਸਟਰ ਸਮਿਟ!!!

ਇਹ ਕਲਪਨਾ ਨਹੀਂ, ਸੱਚਾਈ ਹੈ, ਬੇਮਿਸਾਲ ਹੈ, ਅਦਭੁੱਤ ਹੈ, ਵਧਾਈ ਹੋਵੇ ਤੁਹਾਨੂੰ । ਇਹ ਹਿਮਾਚਲ ਪ੍ਰਦੇਸ਼ ਦਾ ਇੱਕ ਸਟੇਟਮੈਂਟ ਹੈ, ਪੂਰੇ ਦੇਸ਼ ਨੂੰ, ਪੂਰੀ ਦੁਨੀਆ ਨੂੰ, ਕਿ ਅਸੀਂ ਵੀ ਹੁਣ ਕਮਰ ਕਸ ਚੁੱਕੇ ਹਾਂ।

ਅੱਜ ਹਿਮਾਚਲ ਕਹਿ ਰਿਹਾ ਹੈ - Yes, We Have Arrived !!! ਇਸ ਲਈ ਸਭ ਤੋਂ ਪਹਿਲਾਂ ਮੈਂ ਹਿਮਾਚਲ ਪ੍ਰਦੇਸ਼ ਸਰਕਾਰ, ਜੈਰਾਮ ਜੀ ਅਤੇ ਉਨ੍ਹਾਂ ਦੀ ਟੀਮ ਨੂੰ ਮਾਂ ਜਵਾਲਾ ਜੀ ਦੇ ਪ੍ਰਸੰਗ/ਸਾਨਿਧਯ ਇਸ ਆਯੋਜਨ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ ।

ਸਾਥੀਓ, ਅੱਜ ਅਸੀਂ ਸਾਰੇ ਇੱਕ ਅਜਿਹੇ ਸਥਾਨ ’ਤੇ ਇਕੱਠੇ ਹੋਏ ਹਾਂ ਜਿੱਥੇ ਕਣ-ਕਣ ਵਿੱਚ ਸ਼ਕਤੀ ਦਾ ਵਾਸ ਹੈ, ਜਿੱਥੇ ਆ ਕੇ ਇੱਕ ਨਵੀਂ ਊਰਜਾ ਮਿਲਦੀ ਹੈ। ਦੇਵੀਆਂ ਨੇ, ਦੇਵਤਿਆਂ ਨੇ, ਰਿਸ਼ੀਆਂ ਨੇ,  ਤਪੱਸਵੀਆਂ ਨੇ ਇਸ ਸਥਾਨ ਨੂੰ ਦਿੱਵਯਤਾ ਵੀ ਦਿੱਤੀ ਹੈ ਅਤੇ ਕੁਦਰਤੀ ਸੰਪੰਨਤਾ ਦਾ ਅਸ਼ੀਰਵਾਦ ਵੀ ਦਿੱਤਾ ਹੈ। ਇਸ ਵਾਤਾਵਰਨ ਵਿੱਚ ਤੁਸੀਂ ਸਾਰੇ Wealth Creators ਦਾ ਸੁਆਗਤ ਕਰਦੇ ਹੋਏ ਮੈਨੂੰ ਆਨੰਦ  ਹੋ ਰਿਹਾ ਹੈ।

ਭਾਈਓ ਅਤੇ ਭੈਣੋਂ, ਪਹਿਲਾਂ ਇਸ ਤਰ੍ਹਾਂ ਦੇ Investors Summits ਦੇਸ਼ ਦੇ ਕੁਝ ਹੀ ਰਾਜਾਂ ਵਿੱਚ ਹੋਇਆ ਕਰਦੇ ਸਨ । ਇੱਥੇ ਅਨੇਕ ਅਜਿਹੇ ਸਾਥੀ ਮੌਜੂਦ ਹਨ ਜਿਨ੍ਹਾਂ ਨੇ ਪਹਿਲਾਂ ਦੀਆਂ ਸਥਿਤੀਆਂ ਦੇਖੀਆਂ ਹਨ । ਲੇਕਿਨ ਹੁਣ ਸਥਿਤੀਆਂ ਬਦਲ ਰਹੀਆਂ ਹਨ ਅਤੇ ਇਸ ਦੀ ਇੱਕ ਗਵਾਹ ਇੱਥੇ ਹਿਮਾਚਲ ਵਿੱਚ ਹੋ ਰਹੀ ਇਹ ਸਮਿਟ ਵੀ ਹੈ। ਹੁਣ ਰਾਜਾਂ ਵਿੱਚ ਬਿਜਨੇਸ ਨੂੰ ਆਕਰਸ਼ਿਤ ਕਰਨ ਲਈ ,  ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਇੱਕ ਨਵੀਂ ਹੋੜ ਸ਼ੁਰੂ ਹੋਈ ਹੈ ।

ਸਾਥੀਓ, ਕੁਝ ਦਹਾਕੇ ਪਹਿਲਾਂ ਸਾਡੇ ਦੇਸ਼ ਵਿੱਚ ਇਹ ਹਾਲਤ ਸੀ ਕਿ ਕਿਹੜਾ ਰਾਜ ਜ਼ਿਆਦਾ ਚੈਰਿਟੀ ਕਰੇਗਾ, ਕੌਣ ਜ਼ਿਆਦਾ Incentive ਦੇਵੇਗਾ, ਕੋਈ ਟੈਕਸ ਮਾਫ ਕਰੇਗਾ, ਕੋਈ ਬਿਜਲੀ ਮਾਫ ਕਰੇਗਾ,  ਕੋਈ ਜ਼ਮੀਨ ਸਸਤੀ ਵੇਚੇਗਾ ਇਹੀ ਮੁਕਾਬਲਾ ਚਲਦਾ ਰਹਿੰਦਾ ਸੀ । ਅਨੁਭਵ ਇਹੀ ਕਹਿੰਦਾ ਹੈ ਕਿ ਇਸ ਤਰ੍ਹਾਂ ਦੇ ਮੁਕਾਬਲੇ ਨੇ ਉਹ ਨਤੀਜੇ ਨਹੀਂ ਦਿੱਤੇ, ਜਿਵੇਂ ਉਮੀਦ ਸੀ । ਤੱਦ ਨਿਵੇਸ਼ਕ ਵੀ ਇਸ ਇੰਤਜ਼ਾਰ ਵਿੱਚ ਰਹਿੰਦੇ ਸਨ ਕਿ ਹੁਣ ਕਿਹੜਾ ਰਾਜ ਜ਼ਿਆਦਾ ਤੋਂ ਜ਼ਿਆਦਾ ਰਿਆਇਤ ਦੇਵੇਗਾ,  Incentive ਦੇਵੇਗਾ । ਇਸ ਕਾਰਣ Investors ਵੀ ਕਿਸੇ ਰਾਜ ਵਿੱਚ ਨਿਵੇਸ਼ ਦਾ ਫ਼ੈਸਲਾ ਟਾਲਦੇ ਰਹਿੰਦੇ ਸਨ । ਉਨ੍ਹਾਂ ਨੂੰ ਵੀ ਲਗਦਾ ਸੀ ਕਿ ਭਾਈ, 5% ਛੋਟ ਕਿਉਂ ਲਈਏ, ਹੋ ਸਕਦਾ ਹੈ ਅੱਗੇ 10%, ਜਾਂ 15% ਦੀ ਛੋਟ ਮਿਲ ਜਾਵੇ ।

ਲੇਕਿਨ ਸਾਥੀਓ, ਮੈਨੂੰ ਸੰਤੋਸ਼ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ, ਇਸ ਸਥਿਤੀ ਵਿੱਚ ਵੀ ਆਮੂਲ-ਚੂਲ ਪਰਿਵਰਤਨ ਆਇਆ ਹੈ। ਹੁਣ ਰਾਜ ਸਰਕਾਰਾਂ ਸਮਝਣ ਲੱਗੀਆਂ ਹਨ ਕਿ ਰਿਆਇਤਾਂ ਦਾ ਮੁਕਾਬਲਾ ਨਾ ਰਾਜ ਦਾ ਭਲਾ ਕਰਦੀਆਂ ਹਨ ਅਤੇ ਨਾ ਹੀ ਉਦਯੋਗਾਂ ਦਾ ।

ਸਾਥੀਓ, ਨਿਵੇਸ਼ਕ ਲਈ ਇਹ ਜ਼ਰੂਰੀ ਹੈ ਕਿ ਉਸ ਨੂੰ ਉੱਚਿਤ ਈਕੋ-ਸਿਸਟਮ ਮਿਲੇ, ਇੰਸਪੈਕਟਰ ਰਾਜ ਤੋਂ ਮੁਕਤੀ ਮਿਲੇ, ਹਰ ਮੋੜ ’ਤੇ ਸਰਕਾਰ ਦੇ ਪਰਮਿਟ ਰਾਜ ਦਾ ਸ਼ਿਕਾਰ ਨਾ ਹੋਣਾ ਪਏ । ਇਨ੍ਹੀਂ ਦਿਨਾਂ ਸਰਕਾਰਾਂ ਇਸ ਈਕੋ-ਸਿਸਟਮ ਨੂੰ ਬਣਾਉਣ ਦੇ ਮੁਕਾਬਲੇ ਵਿੱਚ ਅੱਗੇ ਆ ਰਹੀਆਂ ਹਨ, ਵਿਵਸਥਾ ਸਰਲ ਕਰ ਰਹੀਆਂ ਹਨ,  ਕਾਨੂੰਨਾਂ ਵਿੱਚ ਬਦਲਾਅ ਕਰ ਰਹੀਆਂ ਹਨ, ਗ਼ੈਰ-ਜ਼ਰੂਰੀ ਨਿਯਮਾਂ ਨੂੰ ਖ਼ਤਮ ਕਰ ਰਹੀਆਂ ਹੈ। ਰਾਜਾਂ ਵਿੱਚ ਇਹ ਕੰਪਟੀਸ਼ਨ ਜਿਨ੍ਹਾਂ ਵਧੇਗਾ, ਸਾਡੇ ਉਦਯੋਗ ਵੀ ਗਲੋਬਲ ਪਲੇਟਫਾਰਮ ’ਤੇ ਕੰਪੀਟ ਕਰਨ ਲਈ ਸਮਰੱਥ ਬਣਨਗੇ । 

ਦੂਜੇ ਉਦਯੋਗਾਂ ਨਾਲ ਮੁਕਾਬਲਾ ਕਰਨ ਦੀ ਉਨ੍ਹਾਂ ਦੀ ਸਮਰੱਥਾ ਵਧੇਗੀ । ਇਸ ਦਾ ਲਾਭ ਰਾਜਾਂ ਨੂੰ ਹੋਵੇਗਾ, ਰਾਜ ਦੇ ਲੋਕਾਂ ਨੂੰ ਹੋਵੇਗਾ, ਦੇਸ਼ਵਾਸੀਆਂ ਨੂੰ ਹੋਵੇਗਾ ਅਤੇ ਹਿੰਦੁਸਤਾਨ ਤੇਜ਼ ਗਤੀ ਨਾਲ ਅੱਗੇ ਵਧੇਗਾ ।

ਸਾਥੀਓ, ਉਦਯੋਗ ਜਗਤ ਵੀ ਤਾਂ ਪਾਰਦਰਸ਼ੀ ਅਤੇ ਸਾਫ਼-ਸੁਥਰੀ ਵਿਵਸਥਾ ਨੂੰ ਪਸੰਦ ਕਰਦਾ ਹੈ। ਬੇਵਜ੍ਹਾ ਦੇ ਨਿਯਮ ਕਾਇਦੇ, ਸਰਕਾਰ ਦਾ ਬਹੁਤ ਜ਼ਿਆਦਾ ਦਖਲ ਕਿਤੇ ਨਾ ਕਿਤੇ ਉਦਯੋਗਾਂ ਦੇ ਵਧਣ ਦੀ ਗਤੀ ਨੂੰ ਰੋਕਦਾ ਹੈ। ਮੈਨੂੰ ਖੁਸ਼ੀ ਹੈ ਕਿ ਇਸੇ ਸੋਚ ਦੇ ਨਾਲ ਹਿਮਾਚਲ ਪ੍ਰਦੇਸ਼ ਸਰਕਾਰ ਵੀ ਕਈ ਨਵੇਂ incentive ਲੈ ਰਹੀ ਹੈ, ਮਹਤੱਵਪੂਰਨ ਫ਼ੈਸਲੇ ਕਰ ਰਹੀ ਹੈ, ਸਹੀ ਦਿਸ਼ਾ ਵਿੱਚ ਸਰਕਾਰ ਵੀ ਕੰਮ ਕਰ ਰਹੀ ਹੈ। ਇੱਥੇ ਸਿੰਗਲ ਵਿੰਡੋ ਕਲੀਅਰੈਂਸ ਦੀ ਵਿਵਸਥਾ ਦਾ ਨਿਰਮਾਣ ਹੋਵੇ,  Land Allotment ਨੂੰ ਟ੍ਰਾਂਸਪੇਰੈਂਟ ਕੀਤਾ ਜਾਣਾ ਹੋਵੇ ਜਾਂ ਫਿਰ ਸੈਕਟਰ ਸਪੈਸਿਫਿਕ ਇੰਡਸਟਰੀ ਪਾਲਸੀ ਦਾ ਗਠਨ,  ਇਨ੍ਹਾਂ ਕਦਮਾਂ ਨੇ ਇੱਥੋਂ ਦੇ Friendly Environment ਨੂੰ Business Friendly ਵੀ ਬਣਾ ਦਿੱਤਾ ਹੈ।

ਸਾਥੀਓ, ਇੱਥੇ ਇੰਡਸਟਰੀ ਦੇ ਵੱਡੇ-ਵੱਡੇ ਦਿੱਗਜ ਜੁਟੇ ਹੋਏ ਹਨ । ਤੁਸੀਂ ਸਾਰੇ,  ਉਦਯੋਗ ਜਗਤ ਦੇ ਹੋਰ ਸਾਥੀ ਇਸ ਨੂੰ ਵੀ ਭਲੀ-ਭਾਂਤੀ ਸਮਝਦੇ ਹਨ ਕਿ ਜਦੋਂ ਕੰਪਨੀ ਦੀਆਂ ਵੱਖ-ਵੱਖ ਯੂਨਿਟਸ ਵਧੀਆ ਰਿਜਲਟ ਦਿੰਦੀਆਂ ਹਨ ਤਾਂ ਕੰਪਨੀ ਦਾ ਵੀ ਰਿਜਲਟ ਆਪਣੇ-ਆਪ ਸੁਧਰ ਜਾਂਦਾ ਹੈ। ਇਸ ਲਈ ਰਾਜਾਂ ਵਿੱਚ ਜਦੋਂ ਕੁਝ ਬਿਹਤਰ ਹੁੰਦਾ ਹੈ,

ਤਾਂ ਇਸ ਦਾ ਸਿੱਧਾ ਪ੍ਰਭਾਵ ਦੇਸ਼ ਦੇ ਨਤੀਜੀਆਂ ’ਤੇ ਪੈਂਦਾ ਹੈ। ਹਿਮਾਚਲ ਜਿਵੇਂ ਅਨੇਕ ਰਾਜਾਂ ਵਿੱਚ ਹੋ ਰਹੇ ਬਦਲਾਵਾਂ ਦੀ ਵਜ੍ਹਾ ਨਾਲ ਹੀ ਅੱਜ ਭਾਰਤ ਦੀ ਪਹਿਚਾਣ, ਪਹਿਲਾਂ ਤੋਂ ਕਿਤੇ ਬਿਹਤਰ Business Friendly Destination  ਦੇ ਤੌਰ ’ਤੇ ਬਣੀ ਹੈ ।

ਸਾਥੀਓ, ਅੱਜ ਭਾਰਤ ਵਿੱਚ ਵਿਕਾਸ ਦੀ ਗੱਡੀ ਨਵੀਂ ਸੋਚ, ਨਵੀਂ ਅਪ੍ਰੋਚ ਨਾਲ 4 Wheels ’ਤੇ ਚੱਲ ਰਹੀ ਹੈ। ਇੱਕ Wheel ਸੋਸਾਇਟੀ ਦਾ, ਜੋ Aspiring ਹੈ। ਇੱਕ Wheel ਸਰਕਾਰ ਦਾ, ਜੋ ਨਵੇਂ ਭਾਰਤ ਲਈ Encouraging ਹੈ, ਇੱਕ Wheel Industry ਦਾ, ਜੋ Daring ਹੈ ਅਤੇ ਇੱਕ Wheel ਗਿਆਨ ਦਾ, ਜੋ Sharing ਹੈ। ਇਸ ਤਰ੍ਹਾਂ ਨਾਲ ਇਨ੍ਹਾਂ 4 Wheel ’ਤੇ ਅਸੀਂ ਤੇਜ਼ ਗਤੀ ਨਾਲ ਅੱਗੇ ਵੱਧ ਰਹੇ ਹਨ ।

ਅੱਜ ਸਰਕਾਰ ਜੋ ਵੀ ਫੈਸਲੇ ਲੈ ਰਹੀ ਹੈ, ਉਹ ਭਾਰਤ ਦੇ ਹਿਤ ਅਨੁਸਾਰ, ਭਾਰਤ ਦੇ ਸਮਾਜ ਦੀਆਂ ਅਕਾਂਖਿਆਵਾਂ ਦੇ ਅਨੁਸਾਰ ਲੈ ਰਹੀ ਹੈ। ਅੱਜ ਸਰਕਾਰ ਗ਼ਰੀਬ ਦੇ ਘਰ, ਸਿਹਤ, ਸੱਕਿਲ ’ਤੇ ਫੋਕਸ ਕਰ ਰਹੀ ਹੈ, ਤਾਂ ਨਾਲ-ਨਾਲ Investment ਅਤੇ Self-Employment ’ਤੇ ਵੀ ਜ਼ੋਰ ਦੇ ਰਹੀ ਹੈ ।

ਅੱਜ ਜਿਨ੍ਹਾਂ ਮਹੱਤਵ Service Delivery ’ਤੇ ਹੈ, ਓਨਾ ਹੀ ਫੋਕਸ Business ਦਾ ਮਾਹੌਲ ਸੁਧਾਰਨ’ਤੇ ਵੀ ਹੈ। ਇਸ ਦਾ ਵੀ ਨਤੀਜਾ ਤੁਹਾਡੇ ਸਾਹਮਣੇ ਹੈ। 2014 ਤੋਂ 2019 ਦਰਮਿਆਨ ਭਾਰਤ ਨੇ Ease Of Doing Business Ranking ਵਿੱਚ 79 Rank ਦਾ ਸੁਧਾਰ ਕੀਤਾ ਹੈ। ਇਸ ਵਾਰ ਵੀ ਅਸੀਂ ਦੁਨੀਆ ਦੇ ਟੌਪ 10 Performers ਵਿੱਚੋਂ ਇੱਕ ਹਨ। ਹਰ ਸਾਲ ਅਸੀਂ ਇੱਕ ਨਵੇਂ ਪੈਰਾਮੀਟਰ ਵਿੱਚ ਤੇਜ਼ੀ ਨਾਲ ਸੁਧਾਰ ਕਰ ਰਹੇ ਹਾਂ । ਪਿਛਲੇ ਸਾਲ ਅਸੀਂ 10 ਵਿੱਚੋਂ 6 Indicators ਉਸ ਵਿੱਚ ਸੁਧਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਵਾਰ Insolvency ਦੇ ਖੇਤਰ ਵਿੱਚ ਭਾਰਤ ਨੇ ਬਹੁਤ ਵੱਡੀ ਜੰਪ ਲਗਾਈ ਹੈ। ਇਸ ਕੈਟੇਗਰੀ ਵਿੱਚ ਅਸੀਂ 50 ਤੋਂ ਜ਼ਿਆਦਾ ਰੈਂਕ ਦਾ ਸੁਧਾਰ ਕੀਤਾ ਹੈ ।

ਸਾਥੀਓ, ਇਹ ਰੈਂਕਿੰਗ ਸੁਧਰਨ ਦਾ ਮਤਲਬ ਸਿਰਫ਼ ਅੰਕੜਿਆਂ ਦਾ ਫੇਰ ਬਦਲ ਨਹੀਂ ਹੈ। ਇਹ ਰੈਂਕਿੰਗ ਸੁਧਰਨ ਦਾ ਮਤਲਬ ਹੈ ਕਿ ਸਾਡੀ ਸਰਕਾਰ ਜ਼ਮੀਨ ’ਤੇ ਜਾ ਕੇ, ਜ਼ਮੀਨ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਫੈਸਲੇ ਲੈ ਰਹੀ ਹੈ, ਨੀਤੀਆਂ ਬਣਾ ਰਹੀਆਂ ਹਨ। ਇੱਥੇ ਜੋ ਲੋਕ ਬੈਠੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਕਿਵੇਂ ਪਹਿਲਾਂ ਇੱਕ-ਇੱਕ ਪਰਮੀਸ਼ਨ ਲਈ ਮਹੀਨਿਆਂ ਦਾ ਇੰਤਜ਼ਾਰ ਕਰਨਾ ਪੈਂਦਾ ਸੀ, ਕਿੰਨੇ ਪ੍ਰਕਿਰਿਆਵਾਂ ਤੋਂ ਗੁਜਰਨਾ ਹੁੰਦਾ ਸੀ ।

ਸਾਥੀਓ, ਇਹ ਸਿਰਫ ਰੈਂਕਿੰਗ ਵਿੱਚ ਸੁਧਾਰ ਨਹੀਂ, ਸਗੋਂ ਭਾਰਤ ਵਿੱਚ ਬਿਜਨਸ ਕਰਨ ਦੇ ਤਰੀਕੇ ਵਿੱਚ ਇੱਕ Revolution ਹੈ ਅਤੇ ਇਸ Revolution ਵਿੱਚ ਸਾਲ ਦਰ ਸਾਲ ਅਸੀਂ ਨਵੇਂ ਨਿਯਮ ਜੋੜ ਰਹੇ ਹਾਂ, ਨਵੇਂ ਸੁਧਾਰ ਕਰ ਰਹੇ ਹਾਂ । ਅੱਜ ਦੇ ਗਲੋਬਲ ਸੀਨੇਰਿਯੋ ਵਿੱਚ, ਭਾਰਤ ਜੇਕਰ ਅੱਜ ਮਜ਼ਬੂਤੀ ਨਾਲ ਖੜ੍ਹਾ ਹੈ, ਤਾਂ ਇਸ ਲਈ, ਕਿਉਂਕਿ ਅਸੀਂ ਆਪਣੀ ਅਰਥਵਿਵਸਥਾ ਦੇ ਫੰਡਾਮੈਂਟਲਸ ਨੂੰ ਕਮਜੋਰ ਨਹੀਂ ਪੈਣ ਦਿੱਤਾ ਹੈ।

ਅਸੀਂ Macro-economic ਵਿੱਚ ਆਪਣੀ ਪ੍ਰਤੀਬੱਧਤਾ ਨਿਰੰਤਰ ਬਣਾਈ ਰੱਖੀ ਹੈ ਅਤੇ Fiscal Discipline ਦਾ ਸਖ਼ਤੀ ਨਾਲ ਪਾਲਣ ਕੀਤਾ ਹੈ। ਅੱਜ ਜਦੋਂ Global Economic Activity 3% ਤੱਕ ਹੇਠਾਂ ਆ ਗਈ ਹੈ, ਭਾਰਤ 5% ਤੋਂ ਜ਼ਿਆਦਾ ਦੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ। ਹਾਲ ਵਿੱਚ ਜੋ ਰਿਪੋਰਟਸ ਆਈਆਂ ਹਨ, ਉਹ ਇਹ ਉਮੀਦ ਜਤਾ ਰਹੀਆਂ ਹਨ ਕਿ ਭਾਰਤ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਤੇਜ਼ੀ ਨਾਲ ਅੱਗੇ ਵਧੇਗਾ ।

ਸਾਥੀਓ, ਸਾਡੀ ਨੀਅਤ ਨੇਕ ਹੈ ਅਤੇ ਸੰਵੇਦਨਸ਼ੀਲ ਵੀ । ਸਾਡੇ ਫੈਸਲਿਆਂ ਵਿੱਚ ਮਜ਼ਬੂਤੀ ਹੈ ਅਤੇ ਇਰਾਦਿਆਂ ਵਿੱਚ ਵੀ । ਕੋਈ ਕਲਪਨਾ ਨਹੀਂ ਕਰ ਸਕਦਾ ਸੀ ਕਿ GST ਕਦੇ ਭਾਰਤ ਵਿੱਚ ਲਾਗੂ ਹੋਵੇਗਾ । ਅਸੀਂ ਇਹ ਕਰਕੇ ਦਿਖਾਇਆ । ਦੀਵਾਲਿਆ ਹੋਣ ਦੀ ਸਥਿਤੀ ਵਿੱਚ ਦੇਸ਼ ਦੀਆਂ ਕੰਪਨੀਆਂ  ਦੇ ਕੋਲ ਕੋਈ ਸਪੱਸ਼ਟ Exit Route ਨਹੀਂ ਸੀ ।

ਅੱਜ Insolvency and Bankruptcy Code-IBC ਨਾ ਸਿਰਫ਼ ਇੱਕ ਸੱਚਾਈ ਹੈ ਸਗੋਂ ਲੱਖਾਂ ਕਰੋੜ ਦੀ ਫਸੀ ਹੋਈ ਰਾਸ਼ੀ ਦਾ ਵਾਪਸੀ ਦਾ ਕਾਰਣ ਬਣ ਰਿਹਾ ਹੈ। Banking Reform ਵੀ ਵਰ੍ਹਿਆਂ ਤੋਂ ਅਟਕਿਆ ਹੋਇਆ ਸੀ । ਇਸ ਦਿਸ਼ਾ ਵਿੱਚ ਵੀ ਤੇਜ਼ੀ ਨਾਲ,  ਬੁਲੰਦ ਹੌਸਲੇ  ਨਾਲ ਸਾਡੀ ਹੀ ਸਰਕਾਰ ਅੱਗੇ ਵਧੀ । ਕੱਲ੍ਹ ਹੀ ਅਸੀਂ ਦੇਸ਼ ਦੇ ਮੱਧ ਵਰਗ ਨੂੰ ਧਿਆਨ ਵਿੱਚ ਰੱਖਦੇ ਹੋਏ ਲੇਕਿਨ ਕੱਲ੍ਹ ਸ਼ਾਮ ਨੂੰ ਅਸੀਂ ਕੈਬਿਨਟ ਵਿੱਚ ਮੱਧ ਵਰਗ ਦੇ ਪਰਿਵਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਬਹੁਤ ਵੱਡਾ ਫੈਸਲਾ ਲਿਆ ਹੈ । ਇਸ ਫੈਸਲੇ ਨਾਲ ਸਾਢੇ ਚਾਰ ਲੱਖ ਤੋਂ ਜ਼ਿਆਦਾ ਪਰਿਵਾਰਾਂ ਦੇ, ਆਪਣੇ ਘਰ  ਦੇ ਸੁਪਨਿਆਂ ਨੂੰ, ਉਨ੍ਹਾਂ ਦੇ ਵਰ੍ਹਿਆਂ ਤੋਂ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ । ਅਤੇ ਇਸ ਇਰਾਦੇ ਦੇ ਨਾਲ ਹੁਣ ਅਸੀਂ ਦੇਸ਼ ਨੂੰ 5 ਟ੍ਰਿਲੀਅਨ ਡਾਲਰ ਦੀ ਈਕੋਨੋਮੀ ਬਣਾਉਣ ਦਾ ਟੀਚਾ ਰੱਖਿਆ ਹੈ ।

ਸਾਡੀ ਸਰਕਾਰ ਸਰਕਾਰੀ ਪ੍ਰਕਿਰਿਆਵਾਂ ਦੀ De-Bottle-necking ’ਤੇ ਬਲ ਦੇ ਰਹੀ ਹੈ, Inter Department Co-Ordination ਨੂੰ ਵਧਾ ਰਹੀ ਹੈ, Time Limit ਵਿੱਚ ਫੈਸਲੇ ਲੈ ਰਹੀ ਹੈ ।

ਸਾਡੀ ਕੋਸ਼ਿਸ਼ Tax Regime ਨੂੰ Competitive ਅਤੇ Transparent ਬਣਾਉਣ ਦੀ ਹੈ। ਇਸ ਕੜੀ ਵਿੱਚ ਹੀ Corporate Tax ਨਾਲ ਜੁੜਿਆ ਇਤਿਹਾਸਿਕ ਫੈਸਲਾ ਲਿਆ ਗਿਆ ਹੈ। ਅੱਜ ਭਾਰਤ ਦੁਨੀਆ ਦੀ ਸਭ ਤੋਂ ਘੱਟ Corporate Tax ਵਿਵਸਥਾਵਾਂ ਵਿੱਚੋਂ ਇੱਕ ਹੈ। ਇਸ ਸਾਲ ਇੱਕ ਅਕਤੂਬਰ  ਦੇ ਬਾਅਦ ਜੋ ਵੀ ਨਵੀਆਂ ਘਰੇਲੂ ਕੰਪਨੀਆਂ ਖੁੱਲ੍ਹੀਆਂ ਹਨ, ਉਨ੍ਹਾਂ ਦੇ ਲਈ ਕਾਰਪੋਰੇਟ ਟੈਕਸ ਘਟਾ ਕੇ ਸਿਰਫ 15% ਕਰ ਦਿੱਤਾ ਗਿਆ ਹੈ ।

ਸਾਥੀਓ, ਪਿਛਲੇ ਮਹੀਨੇ ਹੀ E-Assessment Scheme ਲਾਗੂ ਕੀਤੀ ਜਾ ਚੁੱਕੀ ਹੈ। ਯਾਨੀ ਟੈਕਸ ਸਿਸਟਮ ਵਿੱਚ ਹੁਣ Human Interface ਨੂੰ ਘੱਟ ਤੋਂ ਘੱਟ ਕੀਤਾ ਜਾ ਰਿਹਾ ਹੈ। ਇਸ ਤੋਂ ਜ਼ਿਆਦਾ Transparency ਆਵੇਗੀ ਅਤੇ Tax ਨਾਲ ਜੁੜੇ ਮਾਮਲਿਆਂ ਦਾ ਵੀ ਤੇਜ਼ੀ ਨਾਲ ਨਿਪਟਾਰਾ ਹੋਵੇਗਾ ।

ਸਾਥੀਓ, 5 ਟ੍ਰਿਲੀਅਨ ਡਾਲਰ ਦਾ ਟੀਚਾ ਸਿਰਫ਼ ਸਰਕਾਰ ਦਾ ਨਹੀਂ ਹੈ। ਇਹ ਟੀਚਾ ਦੇਸ਼ ਦੇ ਹਰ ਰਾਜ  ਦੇ ਸਹਿਯੋਗ ਨਾਲ ਹੀ ਪ੍ਰਾਪਤ ਹੋਵੇਗਾ । ਸਾਡੇ ਇੱਥੇ ਹਰ ਰਾਜ ਵਿੱਚ ਅਨੇਕ ਸੰਭਾਵਨਾਵਾਂ ਹਨ, ਰਾਜ  ਦੇ ਹਰ ਜਿਲ੍ਹੇ ਵਿੱਚ ਅਨੇਕ ਸੰਭਾਵਨਾਵਾਂ ਹਨ, ਬਹੁਤ Potential ਹੈ। ਇਸ Potential ਦਾ ਜਿਨ੍ਹਾਂ ਜ਼ਿਆਦਾ ਲਾਭ ਸਰਕਾਰਾਂ, ਸਾਡਾ ਉਦਯੋਗ ਜਗਤ, ਸਾਡੇ ਲਘੂ ਉਦਯੋਗ, ਸਾਡਾ ਸਰਵਿਸ ਸੈਕਟਰ ਚੁੱਕੇਗਾ, ਓਨੀ ਹੀ ਤੇਜ਼ੀ ਨਾਲ ਅਸੀਂ ਅੱਗੇ ਵਧਾਂਗੇ ।

ਭਾਈਓ ਅਤੇ ਭੈਣੋਂ, Potential ਨੂੰ ਜਦੋਂ Policy ਦਾ ਸਾਥ ਮਿਲਦਾ ਹੈ, ਤਾਂ Performance ਵੱਧ ਜਾਂਦੀ ਹੈ। ਇਹ Performance ਹੀ Progress ਲਿਆਉਂਦੀ ਹੈ । ਯਾਨੀ ਜਿਲ੍ਹੇ ਦੀ, ਰਾਜ ਦੀ, ਦੇਸ਼ ਦੀ Progress inter-connected ਹੈ। ਮੈਂ ਤੁਹਾਨੂੰ ਇੱਕ ਹੋਰ ਉਦਾਹਰਣ ਦਿੰਦਾ ਹਾਂ । ਇਸ ਉਦਾਹਰਣ ਵਿੱਚ ਇੰਟਰਨੈਸ਼ਨਲ ਰੈਂਕਿੰਗ ਵੀ ਹੈ, Potential ਵੀ ਹੈ ਅਤੇ ਹਿਮਾਚਲ ਲਈ ਤਾਂ ਇਹ ਬਹੁਤ ਹੀ ਮਹੱਤਵਪੂਰਨ ਹੈ। ਹਿਮਾਚਲ ਪ੍ਰਦੇਸ਼ ਲਈ ਅੱਜ ਅਸੀਂ ਜੋ tourism sector ਵਿੱਚ ranking ਕੀਤਾ ਹੈ ਉਸਦਾ ਸਿੱਧਾ ਲਾਭ ਅੱਜ ਹਿਮਾਚਲ ਨੂੰ ਮਿਲਣ ਦੀ ਸੰਭਾਵਨਾ ਹੈ।

ਸਾਥੀਓ, ਸਾਲ 2013 ਵਿੱਚ ਭਾਰਤ,  World Economic Forum  ਦੇ Travel and Tourism Competitiveness Index ਵਿੱਚ 65ਵੇਂ ਨੰਬਰ ’ਤੇ ਸੀ । ਅੱਜ ਅਸੀਂ 34ਵੇਂ ਨੰਬਰ ’ਤੇ ਹਾਂ । ਅਖੀਰ ਇਹ ਬਦਲਾਅ ਕਿਵੇਂ ਆਇਆ ? ਪੰਜ ਸਾਲ ਪਹਿਲਾਂ ਭਾਰਤ ਵਿੱਚ ਸਾਲਾਨਾ ਕਰੀਬ 70-75 ਲੱਖ ਵਿਦੇਸ਼ੀ ਟੂਰਿਸਟ ਆਉਂਦੇ ਸਨ । ਪਿਛਲੇ ਸਾਲ ਇਹ ਸੰਖਿਆ 1 ਕਰੋੜ ਵਿਦੇਸ਼ੀ ਟੂਰਿਸਟ ਨੂੰ ਪਾਰ ਕਰ ਚੁੱਕਿਆ ਹੈ । ਅਖੀਰ ਇਹ ਵਾਧਾ ਕਿਵੇਂ ਹੋਇਆ ?

ਸਾਥੀਓ, 2014 ਵਿੱਚ ਭਾਰਤ ਦੇ ਲੋਕਾਂ ਨੂੰ ਟੂਰਿਜਮ ਸੈਕਟਰ ਤੋਂ ਵਿਦੇਸ਼ੀ ਮੁਦਰਾ ਵਿੱਚ 1 ਲੱਖ 20 ਹਜਾਰ ਕਰੋੜ ਰੁਪਏ ਦੀ ਕਮਾਈ ਹੋਈ ਸੀ । ਉੱਥੇ ਹੀ ਪਿਛਲੇ ਸਾਲ ਇਹ ਵਿਦੇਸ਼ੀ ਮੁਦਰਾ ਵਧ ਕੇ ਕਰੀਬ-ਕਰੀਬ 2 ਲੱਖ ਕਰੋੜ ਰੁਪਏ ਪਹੁੰਚ ਗਈ । ਇਹ ਪਰਿਵਰਤਨ ਵੀ ਕਿਵੇਂ ਆਇਆ ?

ਸਾਥੀਓ, ਅਸੀਂ ਟੂਰਿਜਮ ਸੈਕਟਰ ਦੇ Potential ਨੂੰ ਸਮਝਿਆ, Travel And Tourism ਸੈਕਟਰ ਵਿੱਚ Policy Intervention ਕੀਤੇ, ਦਰਜਨਾਂ ਨਵੇਂ ਦੇਸ਼ਾਂ ਨੂੰ e-Visa ਦੀ ਸੁਵਿਧਾ ਦਿੱਤੀ ਅਤੇ ਇਸ ਦਾ ਨਤੀਜਾ ਸੀ ਕਿ Performance ਬਦਲ ਗਈ, ਰੈਂਕਿੰਗ ਬਦਲ ਗਈ ।

ਸਾਥੀਓ, ਅੱਜ ਭਾਰਤ ਵਿੱਚ ਟੂਰਿਜਮ ਨੂੰ ਇੱਕ Package ਦੀ ਤਰ੍ਹਾਂ Promote ਕੀਤਾ ਜਾ ਰਿਹਾ ਹੈ ।  Nature ਹੋਵੇ, Adventure ਹੋਵੇ, Spiritual ਹੋਨੇ,  Medical ਹੋਵੇ,  Eco ਹੋਵੇ, ਹਰ ਪ੍ਰਕਾਰ ਦੇ Tourism ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਅਤੇ ਹਿਮਾਚਲ ਇਸ ਮਾਮਲੇ ਵਿੱਚ ਸੰਭਾਵਨਾਵਾਂ ਤੋਂ ਭਰਪੂਰ ਹੈ। ਇੰਨਾ ਵਧੀਆ ਆਯੋਜਨ ਅੱਜ ਇੱਥੇ ਹੋ ਰਿਹਾ ਹੈ ।  ਇਸ ਲਈ Conference Tourism ਦੀਆਂ ਸੰਭਾਵਨਾਵਾਂ ਤਾਂ ਸਾਨੂੰ ਸਾਕਸ਼ਾਤ ਦਿਖ ਰਹੀਆਂ ਹਨ । ਅਸੀਂ ਇਸ Potential ਨੂੰ ਸਮਝ ਲਵਾਂਗੇ ਤਾਂ Progress ਬਹੁਤ ਦੂਰ ਨਹੀਂ ਰਹਿ ਜਾਵੇਗੀ ।

ਸਾਥੀਓ, ਹੁਣੇ ਇੱਥੇ ਜੋ ਕਾਫ਼ੀ ਟੇਬਲ ਬੁੱਕ ਰਿਲੀਜ ਹੋਈ ਹੈ ਜਾਂ ਜੋ ਫਿਲਮ ਦਿਖਾਈ ਗਈ ਹੈ, ਉਸ ਵਿੱਚ ਹਿਮਾਚਲ  ਦੇ Potential ਨੂੰ ਵਿਸਤਾਰ ਦਿੱਤਾ ਗਿਆ ਹੈ। ਮੈਨੂੰ ਯਾਦ ਹੈ ਜਦੋਂ ਮੈਂ ਸੋਲਨ ਜਾਂਦਾ ਸੀ,

ਤਾਂ ਕਈ ਬੋਰਡ ਲੱਗੇ ਵੇਖਦਾ ਸੀ ਕਿ - ਮਸ਼ਰੂਮ ਸਿਟੀ ਵਿੱਚ ਤੁਹਾਡਾ ਸੁਆਗਤ ਹੈ। ਇਸੇ ਤਰ੍ਹਾਂ ਲਾਹੌਲ- ਸਪੀਤੀ  ਦੇ ਆਲੂ,  ਕੁੱਲੂ ਦੀ ਸ਼ਾਲ, ਕਾਂਗੜਾ ਦੀ ਪੇਂਟਿੰਗ ਵੀ ਤਾਂ ਮਸ਼ਹੂਰ ਹੈ। ਲੇਕਿਨ ਅਕਸਰ ਜੋ ਲੋਕ ਬਾਹਰ ਤੋਂ ਆਉਂਦੇ ਹਨ, ਉਨ੍ਹਾਂ ਨੂੰ ਇਹ ਘੱਟ ਹੀ ਪਤਾ ਹੁੰਦਾ ਹੈ । ਹਰੇਕ ਜਿਲ੍ਹੇ ਨੂੰ ਪਹਿਚਾਣ ਦੇਣ ਵਾਲੀਆਂ ਇਨ੍ਹਾਂ ਚੀਜ਼ਾਂ ਨੂੰ ਕਿਵੇਂ ਪ੍ਰਮੋਟ ਕੀਤਾ ਜਾਵੇ, ਇਸ ਬਾਰੇ ਵਿੱਚ ਵੀ ਨਵੇਂ ਤਰੀਕੇ ਸੋਚਣ ਦੀ ਜ਼ਰੂਰਤ ਹੈ। ਇਸ ਲਈ ਮੈਂ ਇਹ ਵੀ ਕਹਾਂਗਾ ਕਿ ਹਿਮਾਚਲ ਦਾ Potential ਹੁਣ ਵੀ Untapped ਹੈ।

ਹੁਣ ਸੋਚੋ, ਹਿਮਾਚਲ ਵਿੱਚ IIT ਹੈ, ਟ੍ਰਿਪਲ IT ਹੈ, NIT ਹੈ, CIPET ਹੈ,  IIFT ’ਤੇ ਕੰਮ ਹੋ ਰਿਹਾ ਹੈ। ਅਜਿਹੇ ਵਿੱਚ ਇੱਥੇ ਟੈਕਨੋਲੋਜੀ ਦੇ ਵਿਸਤਾਰ ਦਾ Potential ਹੈ। ਇੱਥੋਂ ਦੇ ਸੇਬ, ਨਾਸ਼ਪਤੀ, ਪਲਮ ਜਿਹੇ ਫਲਾਂ ਤੋਂ ਲੈ ਕੇ ਟਮਾਟਰ, ਗੁੱਛੀ, ਮਸ਼ਰੂਮ, ਸ਼ਿਮਲਾ ਮਿਰਚ ਜਿਹੀਆਂ ਸਬਜੀਆਂ ਤੱਕ ਦੀ ਡਿਮਾਂਡ ਹੈ। ਇਸ ਲਈ ਇੱਥੋਂ ਦੇ ਫੂਡ, ਫੂਡ ਪ੍ਰੋਸੈਸਿੰਗ, ਫਾਰਮਿੰਗ ਅਤੇ ਫਾਰਮਾ ਸੈਕਟਰ ਵਿੱਚ ਜਬਰਦਸਤ Potential ਹੈ ।

ਸਾਥੀਓ, ਇੱਥੇ ਹਮੇਸ਼ਾ ਤੋਂ ਆਰਗੈਨਿਕ ਖੇਤੀ ਹੁੰਦੀ ਰਹੀ ਹੈ। ਦੇਸ਼ ਦੀ ਅਜਿਹੀ ਸ਼ਾਇਦ ਹੀ ਕੋਈ Pharma ਕੰਪਨੀ ਹੋਵੇ ਜੋ ਹਿਮਾਚਲ ਵਿੱਚ ਦਵਾਈਆਂ ਦੀ Manufacturing ਨਾ ਕਰਦੀ ਹੋਵੇ । ਇਸ ਸੈਕਟਰ ਦੇ ਵਿਸਤਾਰ ਲਈ ਵੀ ਇੱਥੇ ਖੂਬ ਸੰਭਾਵਨਾਵਾਂ ਹਨ ।

ਹਾਂ, ਮੈਂ ਮੰਨਦਾ ਹਾਂ ਕਿ ਇਸ ਬੇਹੱਦ ਸੰਭਾਵਨਾਵਾਂ ਦਰਮਿਆਨ, ਪਹਿਲਾਂ ਹਿਮਾਚਲ ਵਿੱਚ ਇੱਕ Gap ਮਹਿਸੂਸ ਹੁੰਦਾ ਸੀ । ਇਹ Gap ਸੀ Quality Infrastructure ਅਤੇ ਸਰਕਾਰੀ ਪ੍ਰਕਿਰਿਆਵਾਂ ਦੇ ਸਰਲੀਕਰਨ ਦਾ । ਕੇਂਦਰ ਸਰਕਾਰ ਨੇ ਰਾਜ ਸਰਕਾਰ ਦੇ ਨਾਲ ਮਿਲ ਕੇ ਇਸ Gap ਨੂੰ ਭਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਜਦੋਂ ਤੋਂ ਇੱਥੇ ਜੈਰਾਮ ਜੀ ਦੀ ਟੀਮ ਨੂੰ ਮੌਕਾ ਮਿਲਿਆ ਹੈ, ਉਦੋਂ ਤੋਂ ਇਹ ਪ੍ਰਕਿਰਿਆ ਹੋਰ ਤੇਜ਼ ਹੋਈ ਹੈ ।

ਅੱਜ ਹਿਮਾਚਲ ਵਿੱਚ ਇੰਫ੍ਰਾਸਟਰਕਚਰ ਅਤੇ ਕਨੈਕਟੀਵਿਟੀ ਨਾਲ ਜੁੜੇ ਅਨੇਕ ਪ੍ਰੋਜੈਕਟਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਹਾਈਡ੍ਰੋਪਾਵਰ ਦੇ ਨਾਲ-ਨਾਲ Renewable Energy ਦੇ ਦੂਜੇ ਸਰੋਤ ਹੋਣ ਜਾਂ ਫਿਰਰੋਡ, ਰੇਲ ਜਾਂ ਏਅਰ ਕਨੈਕਟੀਵਿਟੀ ਹਰ ਪੱਧਰ ’ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ । ਮੈਨੂੰ ਦੱਸਿਆ ਗਿਆ ਹੈ ਕਿ ਉਡਾਨ ਯੋਜਨਾ ਦੇ ਤਹਿਤ ਹਿਮਾਚਲ ਪ੍ਰਦੇਸ਼ ਨੇ ਹੇਲੀ-ਟੈਕਸੀ ਸਰਵਿਸ ਸ਼ੁਰੂ ਕੀਤੀ ਹੈ ।  ਸ਼ਿਮਲਾ, ਧਰਮਸ਼ਾਲਾ,  ਕੁੱਲੂ,  ਚੰਡੀਗੜ੍ਹ ਇਸ ਸਹੂਲਤ ਨਾਲ ਜੁੜ ਗਏ ਹਨ ।

ਇਸ ਦੇ ਇਲਾਵਾ ਹਜ਼ਾਰਾਂ ਕਰੋੜ ਰੁਪਏ ਦੇ ਨਿਵੇਸ਼ ਨਾਲ ਨੈਸ਼ਨਲ ਹਾਈਵੇਜ਼ ਦਾ ਵੀ ਵਿਸਤਾਰ ਕੀਤਾ ਜਾ ਰਿਹਾ ਹੈ। ਰੋਹਤਾਂਗ ਸੁਰੰਗ ਦਾ ਕੰਮ ਪੂਰਾ ਹੋਣ ਦਾ ਲਾਭ ਤਾਂ ਲਾਹੌਲ-ਸਪਿਤੀ ਅਤੇ ਲੱਦਾਖ ਤੱਕ ਨੂੰ ਮਿਲੇਗਾ । ਉੱਥੇ ਹੀ ‘ਨੰਗਲ ਡੈਮ-ਤਲਵਾੜਾ’ ਰੇਲ ਲਾਈਨ, ‘ਚੰਡੀਗੜ੍ਹ-ਬੱਦੀ’ ਰੇਲ ਲਾਈਨ, ‘ਊਨਾ - ਹਮੀਰਪੁਰ’ ਰੇਲ ਲਾਈਨ ਅਤੇ ‘ਭਾਨੁਪੱਲੀ-ਬਿਲਾਸਪੁਰ-ਬੇਰੀ’ ਰੇਲ ਲਾਈਨ ਇਸ ਪੂਰੇ ਖੇਤਰ ਦੀ ਕਨੈਕਟੀਵਿਟੀ ਨੂੰ ਨਵਾਂ ਨਿਯਮ ਦੇਣਗੀਆਂ । ਅਗਲੇ ਕੁਝ ਸਾਲਾਂ ਵਿੱਚ ਦੇਸ਼ ਦੇ ਇੰਫ੍ਰਾਸਟਰਕਚਰ ਉੱਤੇ 100 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਲਾਭ ਹਿਮਾਚਲ ਨੂੰ ਵੀ ਮਿਲਣ ਵਾਲਾ ਹੈ ।

ਸਾਥੀਓ, ਅੱਜ ਸਹੀ ਮਾਅਨੇ ਵਿੱਚ ਹਿਮਾਚਲ, ਭਾਰਤ ਦੀ ਗਰੋਥ ਸਟੋਰੀ ਨੂੰ ਨਵੀਂ ਰੋਸ਼ਨੀ ਦੇਣ ਲਈ ਤਿਆਰ ਹੈ ਅਤੇ ਮੇਰੇ ਇਸ ਵਿਸ਼ਵਾਸ ਦੇ ਪਿੱਛੇ ਹਿਮਾਚਲ ਦੀ ਮੇਰੀ ਆਪਣੀ ਸਮਝ ਹੈ। ਹਿਮਾਚਲ Business ਲਈ ਹਰ ਜ਼ਰੂਰੀ ਸ਼ਰਤ ਨੂੰ ਪੂਰਾ ਕਰਦਾ ਹੈ। ਬਿਜਨਸ ਲਈ Peace ਚਾਹੀਦਾ ਹੈ ,  ਉਹ ਹਮੇਸ਼ਾ ਹਿਮਾਚਲ ਦੀ ਤਾਕਤ ਰਹੀ ਹੈ। Diversity ਨੂੰ ਸਵੀਕਾਰ ਕਰਨ ਵਾਲੀ ਸੋਸਾਇਟੀ ਚਾਹੀਦੀ ਹੈ, ਉਹ ਹਿਮਾਚਲ ਵਿੱਚ ਹਮੇਸ਼ਾ ਤੋਂ ਮੌਜੂਦ ਰਹੀ ਹੈ। ਇੱਥੇ Geographical ਅਤੇ Linguistic Diversity ਵੀ ਬਹੁਤ ਜ਼ਿਆਦਾ ਹੈ। ਇੱਕ ਦੂਜੇ ਦੀ ਬੋਲੀ ਕਈ ਵਾਰ ਸਮਝ ਤੱਕ ਨਹੀਂ ਆਉਂਦੀ, ਲੇਕਿਨ ਇੱਕ ਦੂਜੇ ਨਾਲ ਜੁੜਾਵ ਅਦਭੁੱਤ ਹੈ।

ਇਸ ਦੇ ਨਾਲ-ਨਾਲ ਹਿਮਾਚਲ ਦੇਸ਼ ਦੇ ਉਨ੍ਹਾਂ ਰਾਜਾਂ ਵਿੱਚੋਂ ਹੈ,  ਜਿੱਥੇ Literacy Rate High ਹੈ। ਹਿਮਾਚਲ  ਦੇ ਕੋਨੇ-ਕੋਨੇ ਵਿੱਚ ਤੁਹਾਨੂੰ ਵਪਾਰ, ਪੇਸ਼ੇ ਵਿੱਚ ਲੱਗੇ ਲੋਕ ਦਿਖ ਜਾਣਗੇ । ਉਹ ਸਰਕਾਰ ਦਾ ਇੰਤਜ਼ਾਰ ਨਹੀਂ ਕਰਦੇ । ਜੋ ਵੀ ਸੰਸਾਧਨ ਉਨ੍ਹਾਂ ਦੇ ਕੋਲ ਹੁੰਦੇ ਹਨ ਉਹ ਉਨ੍ਹਾਂ ਤੋਂ ਸ਼ੁਰੂਆਤ ਕਰ ਦਿੰਦੇ ਹਨ । ਇੱਥੋਂ ਦੇ ਲੋਕਾਂ ਦੇ ਅੰਦਰ ਇੱਕ ਸੁਭਾਵਕ ਉੱਦਮ ਭਾਵਨਾ ਹੈ, ਜਿਸ ਦਾ ਲਾਭ ਨਿਵੇਸ਼ਕਾਂ ਨੂੰ ਹੁੰਦਾ ਹੈ।

ਇੰਨਾ ਹੀ ਨਹੀਂ, ਹਿਮਾਚਲ ਪ੍ਰਦੇਸ਼, ਦੇਸ਼ ਦੇ ਰੱਖਿਆ ਖੇਤਰ ਦੀ ਵੀ ਬਹੁਤ ਵੱਡੀ ਤਾਕਤ ਹੈ। ਇੱਥੋਂ ਦਾ ਕੋਈ ਪਰਿਵਾਰ ਅਜਿਹਾ ਨਹੀਂ ਹੈ ਜੋ ਫੌਜੀ ਬਲ ਨਾ ਜੁੜਿਆ ਹੋਵੇ । ਅਤੇ ਦੂਜੀ ਗੱਲ ਹੈ ਤੁਸੀਂ ਹਿਮਾਚਲ  ਦੇ ਕਿਸੇ ਪਿੰਡ ਵਿੱਚ ਜਾ ਕਰ ਬੈਠੋਗੇ ਕਿਉਂਕਿ ਮੇਰਾ ਇੱਥੇ ਕਾਫ਼ੀ ਅਨੁਭਵ ਰਿਹਾ ਹੈ ਅਤੇ ਪਿੰਡ ਵਾਲਿਆਂ ਨਾਲ ਗੱਲਾਂ ਕਰੋਗੇ ਤਾਂ ਇੱਕ ਤਰ੍ਹਾਂ ਨਾਲ ਤੁਹਾਨੂੰ ਉੱਥੇ ਲਘੂ ਭਾਰਤ ਮਿਲੇਗਾ । ਸਾਡੇ ਰਿਟਾਇਰਡ ਫੌਜੀਆਂ ਦੇ ਤੌਰ ’ਤੇ ਹਿਮਾਚਲ ਪ੍ਰਦੇਸ਼ ਦੇ ਕੋਲ ਉਨ੍ਹਾਂ ਦਾ ਅਨੁਭਵ, ਬਹੁਤ ਵੱਡਾ Skill-Set ਹੈ । ਅਨੇਕ ਸੈਕਟਰਾਂ ਲਈ ਅਤੇ ਖਾਸ ਤੌਰ 'ਤੇ ਡਿਫੈਂਸ ਇੰਡਸਟਰੀਜ ਲਈ ਇਹ Man - power ਬਹੁਤ ਕੰਮ ਆ ਸਕਦਾ ਹੈ ।

ਸਾਥੀਓ, ਹਿਮਾਚਲ ਦੀ Community ਅਤੇ ਇੱਥੋਂ ਦਾ Potential ,  ਤੁਹਾਡੀ Capital ,  ਅਤੇ ਇੱਥੋਂ ਦੀ Policy ਵਿੱਚ Clarity , ਬਹੁਤ ਵੱਡੇ ਪਰਿਵਰਤਨ ਦਾ ਮਾਧਿਅਮ ਬਣੇਗੀ । ਅਤੇ ਜਦੋਂ ਤੁਸੀਂ ਇੱਥੇ ਦੇ ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਮੌਕੇ ਦੇਵੋਗੇ,  ਉਨ੍ਹਾਂ ਦੇ Talent ਦੀ ਵਰਤੋਂ ਕਰੋਗੇ, ਤਾਂ ਇਹ ਲਾਭ ਕਈ ਗੁਣਾ ਵੱਧ ਜਾਵੇਗਾ ।

ਅੰਤ ਵਿੱਚ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਇਸ ਸਮਿਟ ਵਿੱਚ ਹਿੱਸਾ ਲੈਣ ਲਈ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ ਅਤੇ ਮੈਂ ਇੱਥੇ ਅੱਜ ਮਹਿਮਾਨ ਨਹੀਂ ਹਾਂ ਮੈਂ ਵੀ ਇੱਕ ਤਰ੍ਹਾਂ ਨਾਲ ਹਿਮਾਚਲੀ ਹਾਂ । ਅਤੇ ਇਸ ਲਈ ਤੁਸੀਂ ਮੇਰੇ ਇੱਥੇ ਆਏ ਹੋ, ਤੁਸੀਂ ਸਭ ਮੇਰੇ ਮਹਿਮਾਨ ਹੋ ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਤੁਸੀਂ ਹਿਮਾਚਲ ਦੀ ਧਰਤੀ ਉੱਤੇ ਆਪਣਾ ਨਸੀਬ ਅਜਮਾਓ,  ਹਿਮਾਚਲ ਤੁਹਾਨੂੰ ਅਸ਼ੀਰਵਾਦ ਦਿੰਦਾ ਰਹੇਗਾ ਤੁਸੀਂ ਫਲੋਗੇ-ਫੂਲੋਗੇ, ਬਹੁਤ-ਬਹੁਤ ਤਰੱਕੀ ਕਰੋਗੇ,  ਹਿਮਾਚਲ ਵੀ ਵਧੇਗਾ, ਹਿੰਦੁਸਤਾਨ ਵੀ ਵਧੇਗਾ ਅਤੇ ਤੁਸੀਂ ਵੀ ਵਧੋਗੇ । ਇਸੇ ਇੱਕ ਵਿਸ਼ਵਾਸ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ,  ਬਹੁਤ-ਬਹੁਤ ਵਧਾਈ ਅਤੇ ਸਰਕਾਰ ਨੂੰ ਵੀ ਇਸ ਸ਼ਾਨਦਾਰ ਆਯੋਜਨ ਲਈ ਅਨੇਕ-ਅਨੇਕ ਸਾਧੁਵਾਦ ।

Thank You!

Thank you very much!

 

******

 

ਵੀਆਰਆਰਕੇ /ਐੱਸਐੱਚ


(Release ID: 1591226) ਵਿਜ਼ੀਟਰ ਕਾਊਂਟਰ : 143
Read this release in: English