ਪ੍ਰਧਾਨ ਮੰਤਰੀ ਦਫਤਰ

ਡੇਰਾ ਬਾਬਾ ਨਾਨਕ, ਗੁਰਦਾਸਪੁਰ, ਪੰਜਾਬ ਵਿਖੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

Posted On: 09 NOV 2019 4:40PM by PIB Chandigarh

ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਦੀ ਫਤਿਹ

ਸਾਥੀਓ, ਅੱਜ ਇਸ ਪਵਿੱਤਰ ਧਰਤੀਤੇ ਕੇ ਮੈਂ ਧੰਨਤਾ ਦਾ ਅਨੁਭਵ ਕਰ ਰਿਹਾ ਹਾਂ ਇਹ ਮੇਰਾ ਸੁਭਾਗ ਹੈ ਕਿ ਮੈਂ ਅੱਜ ਦੇਸ਼ ਨੂੰ ਕਰਤਾਰਪੁਰ ਸਾਹਿਬ ਕੌਰੀਡੋਰ ਸਮਰਪਿਤ ਕਰ ਰਿਹਾ ਹਾਂ ਜਿਸ ਤਰ੍ਹਾਂ ਦਾ ਅਹਿਸਾਸ ਤੁਹਾਨੂੰ ਸਾਰਿਆਂ ਨੂੰ ਕਾਰ ਸੇਵਾ ਦੇ ਸਮੇਂ ਹੁੰਦਾ ਹੈ, ਹੁਣ ਇਸ ਸਮੇਂ ਮੈਨੂੰ ਵੀ ਉਹੀ ਭਾਵ ਮਹਿਸੂਸ ਹੋ ਰਿਹਾ ਹੈ ਮੈਂ ਤੁਹਾਨੂੰ ਸਾਰਿਆਂ ਨੂੰ, ਪੂਰੇ ਦੇਸ਼ ਨੂੰ, ਦੁਨੀਆ ਭਰ ਵਿੱਚ ਵਸੇ ਸਿੱਖ ਭਾਈਆਂ-ਭੈਣਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ

ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਨ੍ਹਾਂ ਨੇ ਮੈਨੂੰਕੌਮੀ ਸੇਵਾ ਪੁਰਸਕਾਰਵੀ ਦਿੱਤਾ ਹੈ ਇਹ ਪੁਰਸਕਾਰ, ਇਹ ਸਨਮਾਨ, ਇਹ ਮਾਣ ਸਾਡੀ ਮਹਾਨ ਸੰਤ ਪਰੰਪਰਾ ਦੇ ਤੇਜ਼, ਤਿਆਗ ਅਤੇ ਤਪੱਸਿਆ ਦਾ ਪ੍ਰਸਾਦ ਹੈ ਮੈਂ ਇਸ ਪੁਰਸਕਾਰ ਨੂੰ, ਇਸ ਸਨਮਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਸਮਰਪਿਤ ਕਰਦਾ ਹਾਂ

ਅੱਜ ਇਸ ਪਵਿੱਤਰ ਭੂਮੀ ਤੋਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੈਂ ਨਿਮਰਤਾ ਪੂਰਵਕ ਇਹੀ ਪ੍ਰਾਰਥਨਾ ਕਰਦਾ ਹਾਂ ਕਿ ਮੇਰੇ ਅੰਦਰ ਦਾ ਸੇਵਾ ਭਾਵ ਦਿਨੋਂ ਦਿਨ ਵਧਦਾ ਰਹੇ ਅਤੇ ਉਨ੍ਹਾਂ ਦਾ ਆਸ਼ੀਰਵਾਦ ਮੇਰੇਤੇ ਇਸ ਤਰ੍ਹਾਂ ਹੀ ਬਣਿਆ ਰਹੇ

ਸਾਥੀਓ, ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਤੋਂ ਪਹਿਲਾਂ Integrated Check Post- -ਕਰਤਾਰਪੁਰ ਸਾਹਿਬ ਕੌਰੀਡੋਰ, ਇਸ ਦੀ ਸ਼ੁਰੂਆਤ ਹੋਣੀ ਸਾਡੇ ਸਾਰਿਆਂ ਲਈ ਦੋਹਰੀ ਖੁਸ਼ੀ ਲੈ ਕੇ ਆਇਆ ਹੈ ਕਾਰਤਿਕ ਪੂਰਨਿਮਾਤੇ ਇਸ ਵਾਰ ਦੇਵ-ਦੀਪਾਵਲੀ ਅਤੇ ਜਗ-ਮਗ ਕਰਕੇ ਸਾਨੂੰ ਆਸ਼ੀਰਵਾਦ ਦੇਵੇਗੀ

ਭਾਈਓ ਅਤੇ ਭੈਣੋਂ, ਇਸ ਕੌਰੀਡੋਰ ਦੇ ਬਣਨ ਤੋਂ ਬਾਅਦ ਹੁਣ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਅਸਾਨ ਹੋ ਜਾਣਗੇ ਮੈਂ ਪੰਜਾਬ ਸਰਕਾਰ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਇਸ ਕੌਰੀਡੋਰ ਨੂੰ ਤੈਅ ਸਮੇਂ ਵਿੱਚ ਬਣਾਉਣ ਵਾਲੇ ਹਰ ਮਜ਼ਦੂਰ ਸਾਥੀ ਦਾ ਬਹੁਤ ਬਹੁਤ ਆਭਾਰ ਵਿਅਕਤ ਕਰਦਾ ਹਾਂ

ਮੈਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼੍ਰੀਮਾਨ ਇਮਰਾਨ ਖਾਨ ਨਿਆਜ਼ੀ ਦਾ ਵੀ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਕਰਤਾਰਪੁਰ ਕੌਰੀਡੋਰ ਦੇ ਵਿਸ਼ੇ ਵਿੱਚ ਭਾਰਤ ਦੀਆਂ ਭਾਵਨਾਵਾਂ ਨੂੰ ਸਮਝਿਆ, ਸਨਮਾਨ ਦਿੱਤਾ ਅਤੇ ਉਸੀ ਭਾਵਨਾ ਦੇ ਅਨੁਰੂਪ ਕਾਰਜ ਕੀਤਾ ਮੈਂ ਪਾਕਿਸਤਾਨ ਦੇ ਮਜ਼ਦੂਰ ਸਾਥੀਆਂ ਦਾ ਵੀ ਆਭਾਰ ਵਿਅਕਤ ਕਰਦਾ ਹਾਂ ਜਿਨ੍ਹਾਂ ਨੇ ਇੰਨੀ ਤੇਜ਼ੀ ਨਾਲ ਆਪਣੇ ਪਾਸੇ ਦੇ ਕੌਰੀਡੋਰ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ

ਸਾਥੀਓ, ਗੁਰੂ ਨਾਨਕ ਦੇਵ ਜੀ ਸਿਰਫ਼ ਸਿੱਖ ਪੰਥ ਦੀ, ਭਾਰਤ ਦੀ ਹੀ ਧਰੋਹਰ ਨਹੀਂ, ਬਲਕਿ ਪੂਰੀ ਮਾਨਵਤਾ ਲਈ ਪ੍ਰੇਰਣਾ ਪੁੰਜ ਹਨ ਗੁਰੂ ਨਾਨਕ ਦੇਵ ਇੱਕ ਗੁਰੂ ਹੋਣ ਦੇ ਨਾਲ ਨਾਲ ਇੱਕ ਵਿਚਾਰ ਹਨ, ਜੀਵਨ ਦਾ ਆਧਾਰ ਹਨ ਸਾਡੇ ਸੰਸਕਾਰ, ਸਾਡੀ ਸੰਸਕ੍ਰਿਤੀ, ਸਾਡੀਆਂ ਕਦਰਾਂ ਕੀਮਤਾਂ, ਸਾਡਾ ਪਾਲਣ ਪੋਸ਼ਣ, ਸਾਡੀ ਸੋਚ, ਸਾਡੇ ਵਿਚਾਰ, ਸਾਡੇ ਤਰਕ, ਸਾਡੇ ਬੋਲ, ਸਾਡੀ ਬਾਣੀ, ਇਹ ਸਭ ਗੁਰੂ ਨਾਨਕ ਦੇਵ ਜੀ ਵਰਗੀਆਂ ਪੁੰਨ ਆਤਮਾਵਾਂ ਵੱਲੋਂ ਹੀ ਘੜੀ ਗਈ ਹੈ ਜਦੋਂ ਗੁਰੂ ਨਾਨਕ ਦੇਵ ਇੱਥੇ ਸੁਲਤਾਨਪੁਰ ਲੋਧੀ ਤੋਂ ਯਾਤਰਾ ‘ਤੇ ਨਿਕਲੇ ਸਨ ਤਾਂ ਕਿਸ ਨੂੰ ਪਤਾ ਸੀ ਕਿ ਉਹ ਯੁੱਗ ਬਦਲਣ ਵਾਲੇ ਹਨ ਉਨ੍ਹਾਂ ਦੀਆਂ ਉਹਉਦਾਸੀਆਂ’, ਉਹ ਯਾਤਰਾਵਾਂ, ਸੰਪਰਕ-ਸੰਵਾਦ ਅਤੇ ਤਾਲਮੇਲ ਨਾਲ ਸਮਾਜਿਕ ਬਦਲਾਅ ਵੀ ਬਿਹਤਰੀਨ ਮਿਸਾਲ ਹੈ

ਆਪਣੀਆਂ ਯਾਤਰਾਵਾਂ ਦਾ ਮਕਸਦ ਖੁਦ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਸੀ-

ਬਾਬੇ ਆਖਿਆ, ਨਾਥ ਜੀ, ਸਚੁ ਚੰਦ੍ਰਮਾ ਕੂੜੁ ਅੰਧਾਰਾ

ਕੂੜੁ ਅਮਾਵਸਿ ਬਰਤਿਆ, ਹੳ ਭਾਲਣ ਚੜਿਆ ਸੰਸਾਰਾ

ਸਾਥੀਓ, ਉਹ ਸਾਡੇ ਦੇਸ਼ਤੇ, ਸਾਡੇ ਸਮਾਜਤੇ ਅਨਿਆਂ, ਅਧਰਮ ਅਤੇ ਅੱਤਿਆਚਾਰ ਦੀਆਂ ਜੋ ਅਮਾਵਸਿਆ ਛਾਈ ਹੋਈ ਸੀ, ਉਸ ਤੋਂ ਬਾਹਰ ਨਿਕਲਣ ਲਈ ਨਿਕਲ ਪਏ ਸਨ ਗੁਲਾਮੀ ਦੇ ਉਸ ਮੁਸ਼ਕਿਲ ਕਾਲਖੰਡ ਵਿੱਚ ਭਾਰਤ ਦੀ ਚੇਤਨਾ ਨੂੰ ਬਚਾਉਣ ਲਈ, ਜਗਾਏ ਰੱਖਣ ਲਈ ਉਨ੍ਹਾਂ ਨੇ ਆਪਣਾ ਜੀਵਨ ਸਮਰਪਿਤ ਕਰ ਦਿੱਤਾ

ਸਾਥੀਓ, ਇੱਕ ਪਾਸੇ ਗੁਰੂ ਨਾਨਕ ਦੇਵ ਜੀ ਨੇ ਸਮਾਜਿਕ ਦਰਸ਼ਨ ਜ਼ਰੀਏ ਸਮਾਜ ਨੂੰ ਏਕਤਾ, ਭਾਈਚਾਰੇ ਅਤੇ ਸਦਭਾਵਨਾ ਦਾ ਰਸਤਾ ਦਿਖਾਇਆ, ਉੱਥੇ ਦੂਜੇ ਪਾਸੇ ਉਨ੍ਹਾਂ ਨੇ ਸਮਾਜ ਨੂੰ ਇੱਕ ਅਜਿਹੀ ਆਰਥਿਕ ਵਿਵਸਥਾ ਦੀ ਭੇਂਟ ਦਿੱਤੀ ਜੋ ਸੱਚਾਈ, ਇਮਾਨਦਾਰੀ ਅਤੇ ਆਤਮ ਸਨਮਾਨਤੇ ਟਿਕੀ ਹੈ ਉਨ੍ਹਾਂ ਨੇ ਸਿੱਖਿਆ ਦਿੱਤੀ ਕਿ ਸੱਚਾਈ ਅਤੇ ਇਮਾਨਦਾਰੀ ਨਾਲ ਕੀਤੇ ਗਏ ਵਿਕਾਸ ਨਾਲ ਹਮੇਸ਼ਾਂ ਤਰੱਕੀ ਅਤੇ ਸਮ੍ਰਿੱਧੀ ਦੇ ਰਸਤੇ ਖੁੱਲ੍ਹਦੇ ਹਨ ਉਨ੍ਹਾਂ ਨੇ ਸਿੱਖਿਆ ਦਿੱਤੀ ਕਿ ਧਨ ਤਾਂ ਆਉਂਦਾ ਜਾਂਦਾ ਰਹੇਗਾ, ਪਰ ਸੱਚੀਆਂ ਕਦਰਾਂ ਕੀਮਤਾਂ ਹਮੇਸ਼ਾ ਰਹਿੰਦੀਆਂ ਹਨ ਉਨ੍ਹਾਂ ਨੇ ਸਿੱਖਿਆ ਦਿੱਤੀ ਹੈ ਕਿ ਜੇਕਰ ਅਸੀਂ ਆਪਣੀਆਂ ਕਦਰਾਂ ਕੀਮਤਾਂਤੇ ਅਡਿੱਗ ਰਹਿ ਕੇ ਕੰਮ ਕਰਦੇ ਹਾਂ ਤਾਂ ਸਮ੍ਰਿੱਧੀ ਸਥਾਈ ਹੁੰਦੀ ਹੈ

ਭਾਈਓ ਅਤੇ ਭੈਣੋਂ, ਕਰਤਾਰਪੁਰ ਸਿਰਫ਼ ਗੁਰੂ ਨਾਨਕ ਦੇਵ ਜੀ ਦੀ ਕਰਮਭੂਮੀ ਨਹੀਂ ਹੈ ਕਰਤਾਰਪੁਰ ਦੇ ਕਣ ਕਣ ਵਿੱਚ ਗੁਰੂ ਨਾਨਕ ਦੇਵ ਦਾ ਪਸੀਨਾ ਮਿਲਿਆ ਹੋਇਆ ਹੈ ਉਸ ਦੀ ਹਵਾ ਵਿੱਚ ਉਨ੍ਹਾਂ ਦੀ ਬਾਣੀ ਘੁਲੀ ਹੋਈ ਹੈ ਕਰਤਾਰਪੁਰ ਦੀ ਧਰਤੀਤੇ ਹੀ ਹਲ਼ ਚਲਾ ਕੇ ਉਨ੍ਹਾਂ ਨੇ ਆਪਣੇ ਪਹਿਲੇ ਨਿਯਮ-‘ਕਿਰਤ ਕਰੋਦਾ ਉਦਾਹਰਨ ਪੇਸ਼ ਕੀਤਾ, ਇਸੇ ਧਰਤੀਤੇ ਉਨ੍ਹਾਂ ਨੇਨਾਮ ਜਪੋਦੀ ਵਿਧੀ ਦੱਸੀ ਅਤੇ ਇੱਥੋਂ ਹੀ ਆਪਣੀ ਮਿਹਨਤ ਨਾਲ ਪੈਦਾ ਕੀਤੀ ਗਈ ਫਸਲ ਨੂੰ ਮਿਲ-ਵੰਡ ਕੇ ਖਾਣ ਦੀਰੀਤ ਵੀ ਸ਼ੁਰੂ ਕੀਤੀ-‘ਵੰਡ ਛਕੋ  ਦਾ ਮੰਤਰ ਵੀ ਦਿੱਤਾ

ਸਾਥੀਓ, ਇਸ ਪਵਿੱਤਰ ਸਥਾਨ ਲਈ ਅਸੀਂ ਜਿੰਨਾ ਵੀ ਕੁਝ ਕਰ ਸਕਾਂਗੇ, ਓਨਾ ਘੱਟ ਹੀ ਰਹੇਗਾ ਇਹ ਕੌਰੀਡੋਰ, integrated check post ਹਰ ਦਿਨ ਹਜ਼ਾਰਾਂ ਸ਼ਰਧਾਲੂਆਂ ਦੀ ਸੇਵਾ ਕਰੇਗਾ, ਉਨ੍ਹਾਂ ਨੂੰ ਗੁਰਦੁਆਰਾ ਦਰਬਾਰ ਸਾਹਿਬ  ਦੇ ਨਜ਼ਦੀਕ ਲੈ ਜਾਵੇਗਾ ਕਹਿੰਦੇ ਹਨ ਸ਼ਬਦ ਹਮੇਸ਼ਾ ਊਰਜਾ ਬਣ ਕੇ ਵਾਤਾਵਰਨ ਵਿੱਚ ਮੌਜੂਦ ਰਹਿੰਦੇ ਹਨ ਕਰਤਾਰਪੁਰ ਤੋਂ ਮਿਲੀ ਗੁਰਬਾਣੀ ਦੀ ਊਰਜਾ ਸਿਰਫ਼ ਸਾਡੇ ਸਿੱਖ ਭਾਈ ਭੈਣਾਂ ਨੂੰ ਹੀ ਨਹੀਂ, ਬਲਕਿ ਹਰ ਭਾਰਤ ਵਾਸੀ ਨੂੰ ਆਪਣਾ ਆਸ਼ੀਰਵਾਦ ਦੇਵੇਗੀ

ਸਾਥੀਓ, ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੇ ਦੋ ਬਹੁਤ ਹੀ ਕਰੀਬ ਭਗਤ ਸਨ-ਭਾਈ ਲਾਲੋ ਅਤੇ ਭਾਈ ਮਰਦਾਨਾ ਇਨ੍ਹਾਂ ਹੋਣਹਾਰਾਂ ਨੂੰ ਚੁਣ ਕੇ ਨਾਨਕ ਦੇਵ ਜੀ ਨੇ ਸਾਨੂੰ ਸੰਦੇਸ਼ ਦਿੱਤਾ ਕਿ ਛੋਟੇ-ਵੱਡੇ ਦਾ ਕੋਈ ਭੇਦਭਾਵ ਨਹੀਂ ਹੁੰਦਾ ਅਤੇ ਸਾਰੇ ਸਭ ਬਰਾਬਰ ਹੁੰਦੇ ਹਨ ਉਨ੍ਹਾਂ ਨੇ ਸਿਖਾਇਆ ਹੈ ਕਿ ਬਿਨਾਂ ਕਿਸੇ ਭੇਦਭਾਵ ਦੇ ਜਦੋਂ ਅਸੀਂ ਸਾਰੇ ਮਿਲ ਕੇ ਕੰਮ ਕਰਦੇ ਹਾਂ ਤਾਂ ਪ੍ਰਗਤੀ ਹੋਣੀ ਪੱਕੀ ਹੋ ਜਾਂਦੀ ਹੈ

ਭਾਈਓ ਅਤੇ ਭੈਣੋਂ, ਗੁਰੂ ਨਾਨਕ ਜੀ ਦਾ ਦਰਸ਼ਨ ਸਿਰਫ਼ ਮਨੁੱਖ ਜਾਤੀ ਤੱਕ ਹੀ ਸੀਮਤ ਨਹੀਂ ਸੀ ਕਰਤਾਰਪੁਰ ਵਿੱਚ ਹੀ ਉਨ੍ਹਾਂ ਨੇ ਕੁਦਰਤ ਦੇ ਗੁਣਾਂ ਦਾ ਗਾਇਨ ਕੀਤਾ ਸੀ ਉਨ੍ਹਾਂ ਨੇ ਕਿਹਾ ਸੀ-

ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ

ਯਾਨੀ ਹਵਾ ਨੂੰ ਗੁਰੂ ਮੰਨੋ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦੇ ਬਰਾਬਰ ਮਹੱਤਵ ਦੇਵੋ ਅੱਜ ਜਦੋਂ ਕੁਦਰਤ ਦੇ ਦੋਹਨ ਦੀਆਂ ਗੱਲਾਂ ਹੁੰਦੀਆਂ ਹਨ, ਵਾਤਾਵਰਣ ਦੀਆਂ ਗੱਲਾਂ ਹੁੰਦੀਆਂ ਹਨ, ਪ੍ਰਦੂਸ਼ਣ ਦੀਆਂ ਗੱਲਾਂ ਹੁੰਦੀਆਂ ਹਨ ਤਾਂ ਗੁਰੂ ਦੀ ਇਹ ਬਾਣੀ ਹੀ ਸਾਡੇ ਅੱਗੇ ਦੇ ਮਾਰਗ ਦਾ ਅਧਾਰ ਬਣਦੀ ਹੈ

ਸਾਥੀਓ, ਤੁਸੀਂ ਸੋਚੋ, ਸਾਡੇ ਗੁਰੂ ਕਿੰਨੇ ਦੀਰਘਕਾਲੀ ਸਨ ਕਿ ਜਿਸ ਪੰਜਾਬ ਵਿੱਚ ਪੰਜ-ਆਬ, ਪੰਜ ਨਦੀਆਂ ਵਹਿੰਦੀਆਂ ਸਨ, ਉਨ੍ਹਾਂ ਵਿੱਚ ਭਰਪੂਰ ਪਾਣੀ ਰਹਿੰਦਾ ਸੀ, ਉਦੋਂ ਪਾਣੀ ਲਬਾਲਬ ਭਰਿਆ ਹੋਇਆ ਸੀ, ਉਦੋਂ ਗੁਰੂ ਦੇਵ ਨੇ ਕਿਹਾ ਸੀ ਅਤੇ ਪਾਣੀ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ ਉਨ੍ਹਾਂ ਕਿਹਾ ਸੀ-

ਪਹਲਾਂ ਪਾਣੀ ਜਿਓ ਹੈ, ਜਿਤ ਹਰਿਆ ਸਭ ਕੋਇ

ਯਾਨੀ ਪਾਣੀ ਨੂੰ ਹਮੇਸ਼ਾ ਤਰਜੀਹ ਦੇਣੀ ਚਾਹੀਦੀ ਹੈ ਕਿਉਂਕਿ ਪਾਣੀ ਤੋਂ ਹੀ ਸਾਰੀ ਸ੍ਰਿਸ਼ਟੀ ਨੂੰ ਜੀਵਨ ਮਿਲਦਾ ਹੈ ਸੋਚੋ-ਸੈਂਕੜੇ ਸਾਲ ਪਹਿਲਾਂ ਇਹ ਦ੍ਰਿਸ਼ਟੀ, ਭਵਿੱਖਤੇ ਇਹ ਨਜ਼ਰ ਅੱਜ ਬੇਸ਼ੱਕ ਅਸੀਂ ਪਾਣੀ ਨੂੰ ਤਰਜੀਹ ਦੇਣਾ ਭੁੱਲ ਗਏ, ਕੁਦਰਤ-ਵਾਤਾਵਰਣ ਪ੍ਰਤੀ ਲਾਪਰਵਾਹ ਹੋ ਗਏ, ਪਰ ਗੁਰੂ ਦੀ ਬਾਣੀ ਬਾਰ-ਬਾਰ ਇਹੀ ਕਹਿ ਰਹੀ ਹੈ ਕਿ ਵਾਪਸ ਜਾਓ, ਉਨ੍ਹਾਂ ਸੰਸਕਾਰਾਂ ਨੂੰ ਹਮੇਸ਼ਾ ਯਾਦ ਰੱਖੋ ਜੋ ਇਸ ਧਰਤੀ ਨੇ ਸਾਨੂੰ ਦਿੱਤੇ ਹਨ, ਜੋ ਸਾਡੇ ਗੁਰੂਆਂ ਨੇ ਸਾਨੂੰ ਦਿੱਤੇ ਹਨ

ਸਾਥੀਓ, ਬੀਤੇ ਪੰਜ ਸਾਲਾਂ ਤੋਂ ਸਾਡੀ ਇਹ ਕੋਸ਼ਿਸ਼ ਰਹੀ ਹੈ ਕਿ ਭਾਰਤ ਨੂੰ ਸਾਡੇ ਸਮ੍ਰਿੱਧ ਅਤੀਤ ਨੇ ਜੋ ਕੁਝ ਵੀ ਸੌਂਪਿਆ ਹੈ, ਉਸ ਨੂੰ ਸੰਭਾਲਿਆ ਵੀ ਜਾਏ ਅਤੇ ਪੂਰੀ ਦੁਨੀਆ ਤੱਕ ਪਹੁੰਚਾਇਆ ਵੀ ਜਾਏ ਬੀਤੇ ਇੱਕ ਸਾਲ ਤੋਂ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਉਤਸਵ ਦੇ ਸਮਾਗਮ ਚੱਲ ਰਹੇ ਹਨ, ਉਹ ਇਸੇ ਸੋਚ ਦਾ ਹਿੱਸਾ ਹਨ ਇਸ ਤਹਿਤ ਪੂਰੀ ਦੁਨੀਆ ਵਿੱਚ ਭਾਰਤ ਉੱਚਆਯੋਗ ਅਤੇ ਦੂਤਾਵਾਸ ਵਿਸ਼ੇਸ਼ ਪ੍ਰੋਗਰਾਮ ਕਰ ਰਹੇ ਹਨ, ਸੈਮੀਨਾਰ ਆਯੋਜਿਤ ਕਰ ਰਹੇ ਹਨ ਗੁਰੂ ਨਾਨਕ ਦੇਵ ਜੀ ਉਨ੍ਹਾਂ ਦੀ ਯਾਦ ਵਿੱਚ ਯਾਦਗਾਰੀ ਸਿੱਕੇ ਅਤੇ ਸਟੈਂਪ ਵੀ ਜਾਰੀ ਕੀਤੇ ਗਏ ਹਨ

ਸਾਥੀਓ, ਬੀਤੇ ਇੱਕ ਸਾਲ ਤੋਂ ਦੇਸ਼ ਅਤੇ ਵਿਦੇਸ਼ ਵਿੱਚ ਕੀਰਤਨ, ਕਥਾ, ਪ੍ਰਭਾਤ ਫੇਰੀਆਂ, ਲੰਗਰ ਵਰਗੇ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਨੂੰ ਵੀ ਇਸੇ ਤਰ੍ਹਾਂ ਭਵਯਤਾ ਨਾਲ ਪੂਰੀ ਦੁਨੀਆ ਵਿੱਚ ਮਨਾਇਆ ਗਿਆ ਸੀ ਪਟਨਾ ਵਿੱਚ ਹੋਏ ਭਵਯ ਸਮਾਗਮ ਵਿੱਚ ਤਾਂ ਮੈਨੂੰ ਖੁਦ ਜਾਣ ਦਾ ਸੁਭਾਗ ਵੀ ਮਿਲਿਆ ਸੀ ਉਸ ਵਿਸ਼ੇਸ਼ ਮੌਕੇਤੇ 350 ਰੁਪਏ ਦਾ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕੀਤੇ ਗਏ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਅਤੇ ਉਨ੍ਹਾਂ ਦਾ ਸੰਦੇਸ਼ ਅਮਰ ਰਹੇ- ਇਸ ਲਈ ਗੁਜਰਾਤ ਦੇ ਜਾਮਨਗਰ ਵਿੱਚ 750 ਬਿਸਤਰਿਆਂ ਦਾ ਆਧੁਨਿਕ ਹਸਪਤਾਲ ਵੀ ਉਨ੍ਹਾਂ ਦੇ ਨਾਂ ‘ਤੇ ਬਣਾਇਆ ਗਿਆ ਹੈ

ਭਾਈਓ ਅਤੇ ਭੈਣੋਂ, ਗੁਰੂ ਨਾਨਕ ਜੀ ਦੇ ਦੱਸੇ ਰਸਤੇ ਤੋਂ ਦੁਨੀਆ ਦੀ ਨਵੀਂ ਪੀੜ੍ਹੀ ਵੀ ਜਾਣੂ ਹੋਵੇ, ਇਸ ਲਈ ਗੁਰਬਾਣੀ ਦਾ ਅਨੁਵਾਦ ਵਿਸ਼ਵ ਦੀਆਂ ਅਲੱਗ ਅਲੱਗ ਭਾਸ਼ਾਵਾਂ ਵਿੱਚ ਕੀਤਾ ਜਾ ਰਿਹਾ ਹੈ ਮੈਂ ਇੱਥੇ ਯੂਨੈਸਕੋ ਦਾ ਵੀ ਆਭਾਰ ਵਿਅਕਤ ਕਰਨਾ ਚਾਹੁੰਗਾਂ, ਜਿਸ ਨੇ ਕੇਂਦਰ ਸਰਕਾਰ ਦੀ ਬੇਨਤੀ ਨੂੰ ਸਵੀਕਾਰ ਕੀਤਾ ਯੂਨੈਸਕੋ ਵੱਲੋਂ ਵੀ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਨੂੰ ਅਲੱਗ ਅਲੱਗ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਵਿੱਚ ਮਦਦ ਕੀਤੀ ਜਾ ਰਹੀ ਹੈ

ਸਾਥੀਓ, ਗੁਰੂ ਨਾਨਕ ਦੇਵ ਅਤੇ ਖਾਲਸਾ ਪੰਥ ਨਾਲ ਜੁੜੀ ਰਿਸਰਚ ਨੂੰ ਪ੍ਰੋਤਸਾਹਨ ਮਿਲੇ, ਇਸ ਲਈ ਬ੍ਰਿਟੇਨ ਦੀ ਇੱਕ ਯੂਨੀਵਰਸਿਟੀ ਵਿੱਚ Chairs ਦੀ ਸਥਾਪਨਾ ਕੀਤੀ ਗਈ ਹੈ ਅਜਿਹੀ ਹੀ ਕੋਸ਼ਿਸ਼ ਕੈਨੇਡਾ ਵਿੱਚ ਹੋ ਰਹੀ ਹੈ ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ Inter-faith University ਦੀ ਸਥਾਪਨਾ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ ਤਾਂ ਕਿ ਸਦਭਾਵਨਾ ਅਤੇ ਵਿਭਿੰਨਤਾ ਪ੍ਰਤੀ ਸਨਮਾਨ ਨੂੰ ਹੋਰ ਪ੍ਰੋਤਸਾਹਨ ਮਿਲੇ

ਭਾਈਓ ਅਤੇ ਭੈਣੋਂ, ਸਾਡੇ ਗੁਰੂਆਂ ਨਾਲ ਜੁੜੇ ਅਹਿਮ ਸਥਾਨਾਂ ਵਿੱਚ ਕਦਮ ਰੱਖਦੇ ਹੀ ਉਨ੍ਹਾਂ ਦੀ ਵਿਰਾਸਤ ਤੋਂ  ਰੁਬਰੂ ਹੋਵੇ, ਨਵੀਂ ਪੀੜ੍ਹੀ ਨਾਲ ਉਨ੍ਹਾਂ ਦਾ ਜੁੜਾਅ ਅਸਾਨੀ ਨਾਲ ਹੋਵੇ, ਇਸ ਲਈ ਵੀ ਗੰਭੀਰ ਕੋਸ਼ਿਸ਼ਾਂ ਹੋ ਰਹੀਆਂ ਹਨ ਇੱਥੇ ਹੀ ਸੁਲਤਾਨਪੁਰ ਲੋਧੀ ਵਿੱਚ ਤੁਸੀਂ ਇਨ੍ਹਾਂ ਕੋਸ਼ਿਸ਼ਾਂ ਨੂੰ ਸਪੱਸ਼ਟ ਮਹਿਸੂਸ ਕਰ ਸਕਦੇ ਹੋ ਸੁਲਤਾਨਪੁਰ ਲੋਧੀ ਨੂੰ Heritage town ਬਣਾਉਣ ਦਾ ਕੰਮ ਚੱਲ ਰਿਹਾ ਹੈ Heritage Complex ਹੋਵੇ, ਮਿਊਜ਼ੀਅਮ ਹੋਵੇ, ਆਡੀਟੋਰੀਅਮ ਹੋਵੇ, ਅਜਿਹੇ ਅਨੇਕ ਕੰਮ ਇੱਥੇ ਜਾਂ ਤਾਂ ਪੂਰੇ ਹੋ ਚੁੱਕੇ ਹਨ ਜਾਂ ਫਿਰ ਜਲਦੀ ਪੂਰੇ ਹੋਣ ਵਾਲੇ ਹਨ ਇੱਥੋਂ ਦੇ ਰੇਲਵੇ ਸਟੇਸ਼ਨ ਤੋਂ ਲੈ ਕੇ ਸ਼ਹਿਰ ਦੇ ਹੋਰ ਖੇਤਰਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਸਾਨੂੰ ਦੇਖਣ ਨੂੰ ਮਿਲੇ, ਇਹ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਵਿਭਿੰਨ ਸਥਾਨਾਂ ਤੋਂ ਹੋ ਕੇ ਗੁਜ਼ਰਨ ਵਾਲੀ ਇੱਕ ਵਿਸ਼ੇਸ਼ ਟ੍ਰੇਨ ਵੀ ਹਫ਼ਤੇ ਵਿੱਚ ਪੰਜ ਦਿਨ ਚਲਾਈ ਜਾ ਰਹੀ ਹੈ ਤਾਂ ਕਿ ਸ਼ਰਧਾਲੂਆਂ ਨੂੰ ਆਉਣ ਜਾਣ ਵਿੱਚ ਪਰੇਸ਼ਾਨੀ ਨਾ ਹੋਵੇ

ਭਾਈਓ ਅਤੇ ਭੈਣੋਂ, ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ਸਥਿਤ ਸਿੱਖਾਂ ਦੇ ਅਹਿਮ ਸਥਾਨਾਂ ਵਿਚਕਾਰ connectivity ਨੂੰ ਮਜ਼ਬੂਤ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਸ੍ਰੀ ਅਕਾਲ ਤਖ਼ਤ, ਦਮਦਮਾ ਸਾਹਿਬ, ਕੇਸਗੜ੍ਹ ਸਾਹਿਬ, ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਵਿਚਕਾਰ ਰੇਲ ਅਤੇ ਹਵਾਈ connectivity ’ਤੇ ਜ਼ੋਰ ਦਿੱਤਾ ਗਿਆ ਹੈ ਅੰਮ੍ਰਿਤਸਰ ਅਤੇ ਨਾਂਦੇੜ ਵਿਚਕਾਰ ਵਿਸ਼ੇਸ਼ ਫਲਾਈਟ ਦੀ ਵੀ ਸੇਵਾ ਸ਼ੁਰੂ ਹੋ ਚੁੱਕੀ ਹੈ ਅਜਿਹੇ ਵਿੱਚ ਅੰਮ੍ਰਿਤਸਰ ਤੋਂ ਲੰਡਨ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਵਿੱਚੴ’ ਦੇ ਸੰਦੇਸ਼ ਨੂੰ ਵੀ ਅੰਕਿਤ ਕੀਤਾ ਗਿਆ ਹੈ

ਸਾਥੀਓ, ਕੇਂਦਰ ਸਰਕਾਰ ਨੇ ਇੱਕ ਹੋਰ ਮਹੱਤਵਪੂਰਨ ਫੈਸਲਾ ਲਿਆ ਹੈ ਜਿਸ ਦਾ ਲਾਭ ਦੁਨੀਆ ਭਰ ਵਿੱਚ ਵਸੇ ਅਨੇਕ ਸਿੱਖ ਪਰਿਵਾਰਾਂ ਨੂੰ ਹੋਇਆ ਹੈ ਕਈ ਸਾਲਾਂ ਤੋਂ ਕੁਝ ਲੋਕਾਂ ਨੂੰ ਭਾਰਤ ਵਿੱਚ ਆਉਣਤੇ ਜੋ ਮੁਸ਼ਕਿਲ ਸੀ, ਹੁਣ ਉਨ੍ਹਾਂ ਮੁਸ਼ਕਿਲਾਂ ਨੂੰ ਦੂਰ ਕਰ ਦਿੱਤਾ ਗਿਆ ਹੈ ਇਸ ਕਦਮ ਨਾਲ ਹੁਣ ਅਨੇਕ ਪਰਿਵਾਰ ਵੀਜੇ ਲਈ, OCI ਕਾਰਡ ਲਈ ਅਪਲਾਈ ਕਰ ਸਕਣਗੇ ਉਹ ਇੱਥੇ ਭਾਰਤ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਅਸਾਨੀ ਨਾਲ ਮਿਲ ਸਕਣਗੇ ਅਤੇ ਇੱਥੇ ਗੁਰੂਆਂ ਦੇ ਸਥਾਨਾਂ ਵਿੱਚ ਜਾ ਕੇ ਅਰਦਾਸ ਵੀ ਕਰ ਸਕਣਗੇ

ਭਾਈਓ ਅਤੇ ਭੈਣੋਂ, ਕੇਂਦਰ ਸਰਕਾਰ ਦੇ ਦੋ ਹੋਰ ਫੈਸਲਿਆਂ ਤੋਂ ਵੀ ਸਿੱਖ ਭਾਈਚਾਰੇ ਨੂੰ ਸਿੱਧਾ ਲਾਭ ਹੋਇਆ ਹੈ ਆਰਟੀਕਲ-370 ਦੇ ਹਟਣ ਨਾਲ ਹੁਣ ਜੰਮੂ -ਕਸ਼ਮੀਰ ਅਤੇ ਲੱਦਾਖ ਵਿੱਚ ਵੀ ਸਿੱਖ ਪਰਿਵਾਰਾਂ ਨੂੰ ਉਹੀ ਅਧਿਕਾਰ ਮਿਲ ਸਕਣਗੇ ਜੋ ਬਾਕੀ ਹਿੰਦੁਸਤਾਨ ਵਿੱਚ ਉਨ੍ਹਾਂ ਨੂੰ ਮਿਲਦੇ ਹਨ ਹੁਣ ਤੱਕ ਉੱਥੇ ਹਜ਼ਾਰਾਂ ਪਰਿਵਾਰ ਅਜਿਹੇ ਸਨ ਜੋ ਅਨੇਕ ਅਧਿਕਾਰਾਂ ਤੋਂ ਵੰਚਿਤ ਸਨ ਇਸੇ ਪ੍ਰਕਾਰ Citizens Amendment Bill,  ਉਸ ਵਿੱਚ ਸੋਧ ਦਾ ਵੀ ਬਹੁਤ ਵੱਡਾ ਲਾਭ ਸਾਡੇ ਸਿੱਖ ਭਾਈ-ਭੈਣਾਂ ਨੂੰ ਵੀ ਮਿਲੇਗਾ ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਮਿਲਣ ਵਿੱਚ ਅਸਾਨੀ ਹੋਵੇਗੀ

ਸਾਥੀਓ, ਭਾਰਤ ਦੀ ਏਕਤਾ, ਭਾਰਤ ਦੀ ਰੱਖਿਆ-ਸੁਰੱਖਿਆ ਨੂੰ ਲੈ ਕੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ, ਹਰ ਗੁਰੂ ਸਾਹਿਬ ਨੇ ਨਿਰੰਤਰ ਕੋਸ਼ਿਸ਼ ਕੀਤੀ ਹੈ, ਅਨੇਕ ਬਲੀਦਾਨ ਦਿੱਤੇ ਹਨ ਇਸੇ ਪਰੰਪਰਾ ਨੂੰ ਅਜ਼ਾਦੀ ਦੀ ਲੜਾਈ ਅਤੇ ਅਜ਼ਾਦ ਭਾਰਤ ਦੀ ਰਾਖੀ ਵਿੱਚ ਸਿੱਖ ਸਾਥੀਆਂ ਨੇ ਪੂਰੀ ਸ਼ਕਤੀ ਨਾਲ ਨਿਭਾਇਆ ਹੈ ਦੇਸ਼ ਲਈ ਬਲੀਦਾਨ ਦੇਣ ਵਾਲੇ ਸਾਥੀਆਂ ਦੇ ਸਮਰਪਣ ਨੂੰ ਸਨਮਾਨ ਦੇਣ ਲਈ ਵੀ ਅਨੇਕ ਸਾਰਥਕ ਕਦਮ ਸਰਕਾਰ ਨੇ ਚੁੱਕੇ ਹਨ ਇਸੇ ਸਾਲ ਜਲਿਆਂਵਾਲਾ ਬਾਗ ਹੱਤਿਆਕਾਂਡ ਦੇ 100 ਸਾਲ ਪੂਰੇ ਹੋਏ ਹਨ ਇਸ ਨਾਲ ਜੁੜੇ ਸਮਾਰਕ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ

ਸਰਕਾਰ ਵੱਲੋਂ ਸਿੱਖ ਯੁਵਕਾਂ ਦੇ ਸਕੂਲ, ਹੁਨਰ ਅਤੇ ਸਵੈ ਰੁਜ਼ਗਾਰਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਬੀਤੇ 5 ਸਾਲ ਵਿੱਚ ਲਗਭਗ 27 ਲੱਖ ਸਿੱਖ ਵਿਦਿਆਰਥੀਆਂ ਨੂੰ ਅਲੱਗ ਅਲੱਗ ਸਕਾਲਰਸ਼ਿਪ ਦਿੱਤੀ ਗਈ ਹੈ

ਭਾਈਓ ਅਤੇ ਭੈਣੋਂ, ਸਾਡੀ ਗੁਰੂ ਪਰੰਪਰਾ, ਸੰਤ ਪਰੰਪਰਾ, ਰਿਸ਼ੀ ਪਰੰਪਰਾ ਨੇ ਅਲੱਗ ਅਲੱਗ ਕਾਲ ਖੰਡ ਵਿੱਚ ਆਪਣੇ ਆਪਣੇ ਹਿਸਾਬ ਨਾਲ ਚੁਣੌਤੀਆਂ ਨਾਲ ਨਿਪਟਣ ਦੇ ਰਸਤੇ ਸੁਝਾਏ ਹਨ ਉਨ੍ਹਾਂ ਦੇ ਰਸਤੇ ਜਿੰਨੇ ਉਦੋਂ ਸਾਰਥਕ ਸਨ, ਓਨੇ ਹੀ ਅੱਜ ਵੀ ਅਹਿਮ ਹਨ ਰਾਸ਼ਟਰੀ ਏਕਤਾ ਅਤੇ ਰਾਸ਼ਟਰੀ ਚੇਤਨਾ ਪ੍ਰਤੀ ਹਰ ਸੰਤ, ਹਰ ਗੁਰੂ ਦਾ ਧਿਆਨ ਰਿਹਾ ਹੈ ਅੰਧ ਵਿਸ਼ਵਾਸ ਹੋਵੇ, ਸਮਾਜ ਦੀਆਂ ਕੁਰੀਤੀਆਂ ਹੋਣ, ਜਾਤ ਭੇਦ ਹੋਵੇ, ਇਸ ਵਿਰੁੱਧ ਸਾਡੇ ਸੰਤਾਂ ਨੇ, ਗੁਰੂਆਂ ਨੇ ਮਜ਼ਬੂਤੀ ਨਾਲ ਅਵਾਜ਼ ਬੁਲੰਦ ਕੀਤੀ ਹੈ

ਸਾਥੀਓ, ਗੁਰੂ ਨਾਨਕ ਜੀ ਕਿਹਾ ਕਰਦੇ ਸਨ-

ਵਿਚ ਦੁਨੀਆ ਸੇਵਿ ਕਮਾਈਏ, ਤਦਰਗਿਹ ਬੇਸਨ ਪਾਈਏ।।

ਯਾਨੀ ਸੰਸਾਰ ਵਿੱਚ ਸੇਵਾ ਦਾ ਮਾਰਗ ਅਪਣਾਉਣ ਤੋਂ ਹੀ ਮੋਕਸ਼ ਮਿਲਦਾ ਹੈ, ਜੀਵਨ ਸਫਲ ਹੁੰਦਾ ਹੈ ਆਓ, ਅਸੀਂ ਅਹਿਮ ਅਤੇ ਪਵਿੱਤਰ ਪੜਾਅਤੇ ਅਸੀਂ ਸੰਕਲਪ ਲਈਏ ਕਿ ਗੁਰੂ ਨਾਨਕ ਜੀ ਦੇ ਵਚਨਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ ਅਸੀਂ ਸਮਾਜ ਦੇ ਅੰਦਰ ਸਦਭਾਵਨਾ ਪੈਦਾ ਕਰਨ ਲਈ ਹਰ ਕੋਸ਼ਿਸ਼ ਕਰਾਂਗੇ ਅਸੀਂ ਭਾਰਤ ਦਾ ਅਹਿਤ ਸੋਚਣ ਵਾਲੀਆਂ ਤਾਕਤਾਂ ਤੋਂ ਸਾਵਧਾਨ ਰਹਾਂਗੇ, ਸੁਚਤੇ ਰਹਾਂਗੇ ਨਸ਼ੇ ਵਰਗੀਆਂ ਸਮਾਜ ਨੂੰ ਖੋਖਲਾ ਕਰਨ ਵਾਲੀਆਂ ਆਦਤਾਂ ਤੋਂ ਅਸੀਂ ਦੂਰ ਰਹਾਂਗੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੂਰ ਰੱਖਾਂਗੇ ਵਾਤਾਵਰਣ ਨਾਲ ਤਾਲਮੇਲ ਬਿਠਾਉਂਦੇ ਹੋਏ, ਵਿਾਕਸ ਦੇ ਮਾਰਗ ਨੂੰ ਮਜ਼ਬੂਤ ਕਰਾਂਗੇ ਗੁਰੂ ਨਾਨਕ ਜੀ ਦੀ ਇਹੀ ਪ੍ਰੇਰਣਾ ਮਾਨਵਤਾ ਦੇ ਹਿਤ ਲਈ, ਵਿਸ਼ਵ ਦੀ ਸ਼ਾਂਤੀ ਲਈ ਅੱਜ ਵੀ ਪ੍ਰਸੰਗਿਕ ਹੈ

ਨਾਨਕ ਨਾਮ ਚੜਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ

ਸਾਥੀਓ, ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ, ਪੂਰੇ ਦੇਸ਼ ਨੂੰ, ਸੰਪੂਰਨ ਵਿਸ਼ਵ ਵਿੱਚ ਫੈਲੇ ਸਿੱਖ ਸਾਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵਤੇ ਅਤੇ ਕਰਤਾਰਪੁਰ ਸਾਹਿਬ ਕੌਰੀਡੋਰ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ੍ਹਾ ਹੋ ਕੇ ਇਸ ਪਵਿੱਤਰ ਕਾਰਜ ਵਿੱਚ ਹਿੱਸਾ ਬਣਨ ਦਾ ਮੌਕਾ ਮਿਲਿਆ, ਮੈਂ ਆਪਣੇ ਆਪ ਨੂੰ ਧੰਨ ਮੰਨਦੇ ਹੋਏ ਮੈਂ ਤੁਹਾਨੂੰ ਸਾਰਿਆਂ ਨੂੰ ਪ੍ਰਣਾਮ ਕਰਦਾ ਹੋਇਆ-

ਸਤਿਨਾਮ ਸ਼੍ਰੀ ਵਾਹਿਗੁਰੂ

ਸਤਿਨਾਮ ਸ਼੍ਰੀ ਵਾਹਿਗੁਰੂ

ਸਤਿਨਾਮ ਸ਼੍ਰੀ ਵਾਹਿਗੁਰੂ

ਵੀਆਰਆਰਕੇ/ਕੇਪੀ/ਐੱਨਐੱਸ

 


(Release ID: 1591222) Visitor Counter : 140


Read this release in: English