ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 9 ਨਵੰਬਰ 2019 ਨੂੰ ਕਰਤਾਰਪੁਰ ਗਲਿਆਰੇ ਦੀ ਚੈੱਕਪੋਸਟ ਦਾ ਉਦਘਾਟਨ ਕਰਨਗੇ

Posted On: 08 NOV 2019 2:50PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ 9 ਨਵੰਬਰ, 2019 ਨੂੰ ਗੁਰਦਾਸਪੁਰ ਸਥਿਤ ਡੇਰਾ ਬਾਬਾ ਨਾਨਕ ਵਿੱਚ ਕਰਤਾਰਪੁਰ ਗਲਿਆਰੇ ਦੀ ਚੈੱਕਪੋਸਟ ਦਾ ਉਦਘਾਟਨ ਕਰਨਗੇ।

ਇਸ ਵਿੱਚ ਪਹਿਲੇ ਪ੍ਰਧਾਨ ਮੰਤਰੀ ਸੁਲਤਾਨਪੁਰ ਲੋਧੀ ਵਿੱਚ ਬੇਰ ਸਾਹਿਬ ਗੁਰਦੁਵਾਰੇ ਵਿੱਚ ਅਰਦਾਸ ਕਰਨਗੇ ਅਤੇ ਇਸ ਦੇ ਬਾਅਦ ਡੇਰਾ ਬਾਬਾ ਨਾਨਕ ਵਿੱਚ ਇੱਕ ਜਨਤਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।

ਕਰਤਾਰਪੁਰ ਗਲਿਆਰੇ ਦੀ ਚੈੱਕ ਪੋਸਟ ਦੇ ਸ਼ੁਰੂ ਹੋ ਜਾਣ ਨਾਲ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਦੇ ਲਈ ਭਾਰਤੀ ਸ਼ਰਧਾਲੂਆ ਨੂੰ ਸੁਵਿਧਾ ਹੋਵੇਗੀ। ਵਰਨਣਯੋਗ ਹੈ ਕਿ ਡੇਰਾ ਬਾਬਾ ਨਾਨਕ ਦੇ ਨਿਕਟ ਅੰਤਰਰਾਸ਼ਟਰੀ ਸਰਹੱਦ ਤੇ ਸਥਿਤ ਜ਼ੀਰੋ ਪੁਆਇੰਟ ਤੇ ਕਰਤਾਰਪੁਰ ਸਾਹਿਬ ਗਲਿਆਰਾ ਤਿਆਰ ਕਰਨ ਲਈ ਭਾਰਤ ਨੇ 24 ਅਕਤੂਬਰ, 2019 ਨੂੰ ਪਾਕਿਸਤਾਨ ਦੇ ਨਾਲ ਸਮਝੌਤਾ ਕੀਤਾ ਸੀ। ਯਾਦ ਰਹੇ ਕਿ ਕੇਂਦਰੀ ਮੰਤਰੀ ਮੰਡਲ ਨੇ ਦੇਸ਼ ਭਰ ਵਿੱਚ ਅਤੇ ਪੂਰੀ ਦੁਨੀਆ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਿਕ 550ਵੇਂ ਪ੍ਰਕਾਸ਼ ਪੁਰਬ ਨੂੰ ਭਵਯ ਰੂਪ ਵਿੱਚ ਮਨਾਉਣ ਦੇ ਲਈ 22 ਨਵੰਬਰ, 2018 ਨੂੰ ਪ੍ਰਸਤਾਵ ਪਾਸ ਕੀਤਾ ਸੀ। ਕੇਂਦਰੀ ਮੰਤਰੀ ਮੰਡਲ ਨੇ ਡੇਰਾ ਬਾਬਾ ਨਾਨਕ ਤੋਂ ਅੰਤਰਰਾਸ਼ਟਰੀ ਸਰਹੱਦ ਤੱਕ ਕਰਤਾਰਪੁਰ ਸਾਹਿਬ ਗਲਿਆਰੇ ਦੇ ਨਿਰਮਾਣ ਅਤੇ ਵਿਕਾਸ ਨੂੰ ਪ੍ਰਵਾਨਗੀ ਦਿੱਤੀ ਸੀ, ਤਾਕਿ ਪੂਰਾ ਸਾਲ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਜਾਣ ਲਈ ਭਾਰਤੀ ਸ਼ਰਧਾਲੂਆਂ ਨੂੰ ਸੁਵਿਧਾ ਪ੍ਰਾਪਤ ਹੋ ਸਕੇ।

ਸ਼ਰਧਾਲੂਆ ਲਈ ਸੁਵਿਧਾਵਾ-

ਡੇਰਾ ਬਾਬਾ ਨਾਨਕ ਨੂੰ ਅੰਮ੍ਰਿਤਸਰ - ਗੁਰਦਾਸਪੁਰ ਰਾਜ ਮਾਰਗ ਨਾਲ ਜੋੜਨ ਦੇ ਲਈ 120 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਲੇਨ ਵਾਲਾ 4.2 ਕਿਲੋਮੀਟਰ ਲੰਬਾ ਰਾਜਮਾਰਗ ਬਣਾਇਆ ਗਿਆ।  15 ਏਕੜ ਜਮੀਨ ਤੇ ਸ਼ਾਨਦਾਰ ਯਾਤਰੀ ਟਰਮੀਨਲ ਭਵਨ ਬਣਾਇਆ ਗਿਆ ਹੈ, ਇਹ ਭਵਨ ਪੂਰੀ ਤਰ੍ਹਾਂ ਨਾਲ ਏਅਰ ਕੰਡੀਸ਼ਨਡ ਹੈ ਅਤੇ ਇਸ ਦਾ ਨਿਰਮਾਣ ਹਵਾਈ ਅੱਡੇ ਦੀ ਤਰ੍ਹਾਂ ਕੀਤਾ ਗਿਆ ਹੈ। ਇੱਥੇ 50 ਇਮੀਗ੍ਰੇਸ਼ਨ ਕਾਊਂਟਰ ਹਨ, ਜੋ ਪ੍ਰਤੀਦਿਨ 5000 ਸ਼ਰਧਾਲੂਆਂ ਨੂੰ ਸੇਵਾ ਪ੍ਰਦਾਨ ਕਰਨਗੇ।

ਮੁੱਖ ਇਮਾਰਤ ਵਿੱਚ ਪਖਾਨੇ, ਸਹਾਇਤਾ ਕੇਂਦਰ, ਬੱਚਿਆਂ ਦੇ ਲਈ ਸੁਵਿਧਾ, ਮੁੱਢਲੀ ਮੈਡੀਕਲ ਸੁਵਿਧਾ, ਪ੍ਰਾਰਥਨਾ ਰੂਮ, ਸਨੈਕਸ ਕਾਊਂਟਰ ਆਦਿ ਮੌਜੂਦ ਹਨ।

ਮਜ਼ਬੂਤ ਸੁਰੱਖਿਆ ਦੇ ਲਈ ਸੀਸੀਟੀਵੀ ਦੁਬਾਰਾ ਨਿਗਰਾਨੀ ਦੀ ਵਿਵਸਥਾ ਹੈ ਅਤੇ ਜਨ ਸੂਚਨਾ ਪ੍ਰਣਾਲੀ ਲਗਾਈ ਗਈ ਹੈ।

ਅੰਤਰਰਾਸ਼ਟਰੀ ਸਰਹੱਦ ਤੇ 300 ਫੁੱਟ ਉੱਚਾ ਰਾਸ਼ਟਰੀ ਸਮਾਰਕ ਝੰਡਾ ਲਹਿਰਾਇਆ ਗਿਆ ਹੈ।

ਸਮਝੌਤੇ ਦੀਆਂ ਮੁੱਖ ਵਿਸ਼ੇਸ਼ਤਾਵਾਂ -

· ਸਾਰੇ ਧਰਮਾਂ ਨੂੰ ਮੰਨਣ ਵਾਲੇ ਭਾਰਤੀ ਅਤੇ ਭਾਰਤੀ ਮੂਲ ਦੇ ਸ਼ਰਧਾਲੂ ਗਲਿਆਰੇ ਦੀ ਵਰਤੋਂ ਕਰ ਸਕਦੇ ਹਨ।

· ਯਾਤਰਾ ਲਈ ਵੀਜਾ ਦੀ ਜ਼ਰੂਰਤ ਨਹੀਂ ਹੈ ।

· ਸ਼ਰਧਾਲੂਆਂ ਦੇ ਕੋਲ ਕੇਵਲ ਵੈਲਿਡ ਪਾਸਪੋਰਟ ਹੋਣਾ ਚਾਹੀਦਾ ਹੈ ।

· ਭਾਰਤੀ ਮੂਲ ਦੇ ਲੋਕਾਂ ਲਈ ਆਪਣੇ ਦੇਸ਼ ਦੇ ਪਾਸਪੋਰਟ ਨਾਲ ਓਸੀਆਈ ਕਾਰਡ ਰੱਖਣਾ ਜ਼ਰੂਰੀ ਹੋਵੇਗਾ ।

· ਗਲਿਆਰਾ ਸੂਰਜ ਨਿਕਲਣ ਤੋਂ ਸੂਰਜ ਛਿਪਣ ਤੱਕ ਖੁੱਲ੍ਹਾ ਰਹੇਗਾ। ਸਵੇਰੇ ਜਾਣ ਵਾਲੇ ਸ਼ਰਧਾਲੂਆਂ ਨੂੰ ਉਸੇ ਦਿਨ ਵਾਪਸ ਮੁੜਨਾ ਹੋਵੇਗਾ ।

· ਕੇਵਲ ਅਧਿਸੂਚਿਤ ਦਿਨਾਂ ਨੂੰ ਛੱਡਕੇ ਗਲਿਆਰਾ ਪੂਰੇ ਸਾਲ ਖੁੱਲ੍ਹਾ ਰਹੇਗਾ, ਜਿਸ ਦੀ ਸੂਚਨਾ ਅਗ੍ਰਿਮ ਰੂਪ ਨਾਲ ਦੇ ਦਿੱਤੀ ਜਾਵੇਗੀ ।

· ਸ਼ਰਧਾਲੂਆਂ ਨੂੰ ਇਕੱਲੇ ਜਾਂ ਸਮੂਹ ਵਿੱਚ ਅਤੇ ਪੈਦਲ ਜਾਣ ਦੀ ਛੂਟ ਹੋਵੇਗੀ ।

· ਯਾਤਰਾ ਮਿਤੀ ਦੇ 10 ਦਿਨ ਪਹਿਲਾਂ ਭਾਰਤ ਸ਼ਰਧਾਲੂਆਂ ਦੀ ਸੂਚੀ ਪਾਕਿਸਤਾਨ ਨੂੰ ਸੌਂਪੇਗਾ। ਯਾਤਰਾ ਮਿਤੀ ਦੇ 4 ਦਿਨ ਪਹਿਲਾਂ ਸ਼ਰਧਾਲੂਆਂ ਨੂੰ ਯਾਤਰਾ ਦੀ ਪੁਸ਼ਟੀ ਦੀ ਸੂਚਨਾ ਪ੍ਰਾਪਤ ਹੋ ਜਾਵੇਗੀ।

· ਪਾਕਿਸਤਾਨ ਪੱਖ ਨੇ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਲੰਗਰਅਤੇ ਪ੍ਰਸਾਦਦਾ ਉਚਿਤ ਪ੍ਰਬੰਧ ਕੀਤਾ ਜਾਵੇਗਾ

ਰਜਿਸਟ੍ਰੇਸ਼ਨ ਲਈ ਪੋਰਟਲ -

ਸ਼ਰਧਾਲੂਆਂ ਨੂੰ ਆਪਣੀ ਯਾਤਰਾ ਦੇ ਵਿਸ਼ਾ ਵਿੱਚ prakashpurb550.mha.gov.in ਵੈੱਬਸਾਈਟ ਤੇ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗੀ। ਯਾਤਰਾ ਮਿਤੀ ਤੋਂ 3 ਤੋਂ 4 ਦਿਨ ਪਹਿਲਾਂ ਰਜਿਸਟ੍ਰੇਸ਼ਨ ਦੀ ਪੁਸ਼ਟੀ ਸ਼ਰਧਾਲੂ ਨੂੰ ਐੱਸਐੱਮਐੱਸ ਅਤੇ ਈ-ਮੇਲ ਰਾਹੀਂ ਕਰ ਦਿੱਤੀ ਜਾਵੇਗੀ। ਇਸ ਨਾਲ ਹੀ ਇਲੈਕਟ੍ਰੌਨਿਕ ਟ੍ਰੇਵਲ ਆਥਰਾਈਜੇਸ਼ਨ ( ਈਟੀਏ ) ਵੀ ਤਿਆਰ ਹੋ ਜਾਵੇਗਾ । ਸ਼ਰਧਾਲੂ ਨੂੰ ਪਾਸਪੋਰਟ ਨਾਲ ਈਟੀਏ ਲਿਜਾਣਾ ਜ਼ਰੂਰੀ ਹੋਵੇਗਾ।

****

ਵੀਆਰਆਰਕੇ/ਕੇਪੀ/ਏਕੇ
 



(Release ID: 1591216) Visitor Counter : 78


Read this release in: English