ਮੰਤਰੀ ਮੰਡਲ
ਮੰਤਰੀ ਮੰਡਲ ਨੇ ਠੱਪ ਹੋਏ ਕਿਫਾਇਤੀ ਅਤੇ ਮਿਡਲ ਇਨਕਮ ਹਾਊਸਿੰਗ ਪ੍ਰੋਜੈਕਟਾਂ ਦੇ ਵਿੱਤ ਪੋਸ਼ਣ ਲਈ ਸਪੈਸ਼ਲ ਵਿੰਡੋ ਫੰਡ ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ
Posted On:
06 NOV 2019 8:45PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ ਠੱਪ ਹੋਏ ਕਿਫਾਇਤੀ ਅਤੇ ਮਿਡਲ ਇਨਕਮ ਹਾਊਸਿੰਗ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਪ੍ਰਾਥਮਿਕਤਾ ਦੇ ਅਧਾਰ ’ਤੇ ਰਿਣ ਵਿੱਤ ਪੋਸ਼ਣ ਉਪਲੱਬਧ ਕਰਵਾਉਣ ਲਈ ਵਿਸ਼ੇਸ਼ ਵਿੰਡੋ ਫੰਡ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਫੰਡ ਦੇ ਉਦੇਸ਼ਾਂ ਲਈ ਸਰਕਾਰ ਇੱਕ ਪ੍ਰਯੋਜਕ ਵਜੋਂ ਕੰਮ ਕਰੇਗੀ ਅਤੇ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਕੁੱਲ ਪ੍ਰਤੀਬੱਧਤਾ 10,000 ਕਰੋੜ ਰੁਪਏ ਤੱਕ ਹੋਵੇਗੀ ।
ਇਹ ਫੰਡ ਸੇਬੀ ਦੇ ਨਾਲ ਰਜਿਸਟਰਡ ਸ਼੍ਰੇਣੀ -11 ਏਆਈਐੱਫ (ਵੈਕਲਪਿਕ ਨਿਵੇਸ਼ ਫੰਡ) ਰਿਣ ਫੰਡ ਵਜੋਂ ਸਥਾਪਿਤ ਕੀਤਾ ਜਾਵੇਗਾ ਅਤੇ ਇਸ ਦਾ ਪ੍ਰੋਫੈਸ਼ਨਲੀ ਉਪਯੋਗ ਕੀਤਾ ਜਾਵੇਗਾ ।
ਵਿਸ਼ੇਸ਼ ਵਿੰਡੋ ਤਹਿਤ ਪਹਿਲੇ ਏਆਈਐੱਫ ਲਈ ਇਹ ਪ੍ਰਸਤਾਵ ਕੀਤਾ ਗਿਆ ਹੈ ਕਿ ਐੱਸਬੀਆਈਸੀਏਪੀ ਵੈਂਚਰਸ ਲਿਮਿਟਡ ਨਿਵੇਸ਼ ਪ੍ਰਬੰਧਕ ਵਜੋਂ ਕੰਮ ਕਰੇਗਾ ।
ਇਹ ਫੰਡ ਉਨ੍ਹਾਂ ਡਿਵੈਲਪਰਸ ਨੂੰ ਰਾਹਤ ਪ੍ਰਦਾਨ ਕਰੇਗਾ, ਜਿਨ੍ਹਾਂ ਨੂੰ ਆਪਣੇ ਅਧੂਰੇ ਪਏ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਧਨ ਦੀ ਜ਼ਰੂਰਤ ਹੈ। ਇਸ ਦੇ ਨਤੀਜੇ ਵਜੋਂ ਖਰੀਦਣ ਵਾਲਿਆਂ ਨੂੰ ਘਰਾਂ ਦੀ ਸਪਲਾਈ ਸੁਨਿਸ਼ਚਿਤ ਹੋਵੇਗੀ ।
ਕਿਉਂਕਿ ਰੀਅਲ ਐਸਟੇਟ ਉਦਯੋਗ, ਅੰਦਰੋਂ ਅਨੇਕ ਹੋਰ ਉਦਯੋਗਾਂ ਨਾਲ ਜੁੜਿਆ ਹੋਇਆ ਹੈ, ਇਸ ਲਈ ਇਸ ਖੇਤਰ ਦੇ ਵਿਕਾਸ ਨਾਲ ਭਾਰਤੀ ਅਰਥਵਿਵਸਥਾ ਦੇ ਹੋਰ ਪ੍ਰਮੁੱਖ ਖੇਤਰਾਂ ਵਿਚਲੇ ਤਨਾਅ ਨੂੰ ਦੂਰ ਕਰਨ ਵਿੱਚ ਸਕਾਰਾਤਮਿਕ ਪ੍ਰਭਾਵ ਪਏਗਾ ।
*****
ਵੀਆਰਆਰਕੇ/ਐੱਸਸੀ/ਐੱਸਐੱਚ
(Release ID: 1590885)
Visitor Counter : 173