ਪ੍ਰਧਾਨ ਮੰਤਰੀ ਦਫਤਰ

ਕੇਂਦਰੀ ਮੰਤਰੀ ਮੰਡਲ ਸਕੱਤਰ ਨੇ ਵਾਯੂ ਪ੍ਰਦੂਸ਼ਣ ਸਥਿਤੀ ਦੀ ਸਮੀਖਿਆ ਕੀਤੀ

Posted On: 05 NOV 2019 8:00PM by PIB Chandigarh

ਕੇਂਦਰੀ ਮੰਤਰੀ ਮੰਡਲ ਸਕੱਤਰ ਨੇ ਅੱਜ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਵਾਯੂ ਪ੍ਰਦੂਸ਼ਣ ‘ਤੇ ਨਿਯੰਤਰਨ ਲਈ ਪਿਛਲੇ ਐਤਵਾਰ ਤੋਂ ਜਾਰੀ ਉਪਰਾਲਿਆਂ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ।

ਇਹ ਦੱਸਿਆ ਗਿਆ ਕਿ ਪੰਜਾਬ ਅਤੇ ਹਰਿਆਣਾ ਵਿੱਚ ਫ਼ਸਲ ਦੀ ਪਰਾਲੀ ਅਜੇ ਵੀ ਜਲਾਈ ਜਾ ਰਹੀ ਹੈ ਅਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਰ ਜ਼ਿਆਦਾ ਕਾਰਵਾਈ ਕਰਨ ਦੀ ਜ਼ਰੂਰਤ ਹੈ

ਹੁਣ ਇਨ੍ਹਾਂ ਰਾਜਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਜ਼ਿਆਦਾ ਸੰਖਿਆ ਵਿੱਚ ਨਿਗਰਾਨੀ ਟੀਮਾਂ ਨੂੰ ਵਿਭਿੰਨ ਸਥਾਨਾਂ ’ਤੇ ਤੈਨਾਤ ਕੀਤਾ ਜਾਵੇ, ਜਿਸ ਨਾਲ ਉਲੰਘਣਾ ਕਰਨ ਵਾਲੇ ਲੋਕਾਂ ਦੇ ਵਿਰੁੱਧ ਉਚਿਤ ਜ਼ੁਰਮਾਨੇ ਲਗਾਏ ਜਾ ਸਕਣ

ਰਾਜਧਾਨੀ ਦੀ ਸਥਿਤੀ ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ, ਜਿੱਥੇ ਵੱਖ-ਵੱਖ ਏਜੰਸੀਆਂ ਆਪਸੀ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ । ਇਹ ਮਹਿਸੂਸ ਕੀਤਾ ਗਿਆ ਕਿ ਸਥਿਤੀ ’ਤੇ ਕਾਬੂ ਪਾਉਣ ਲਈ ਪ੍ਰਯਤਨਾਂ ਵਿੱਚ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ ।

ਰਾਜਾਂ ਨੂੰ ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਭਵਿੱਖ ਵਿੱਚ ਕਿਸੇ ਪ੍ਰਕਾਰ ਦੀ ਸੰਕਟ-ਕਾਲੀਨ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਰਹਿਣ

 

*****

ਵੀਆਰਆਰਕੇ/ਕੇਪੀ



(Release ID: 1590874) Visitor Counter : 83


Read this release in: English