ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 5ਵੇਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਦਾ ਉਦਘਾਟਨ ਕਰਨਗੇ

Posted On: 05 NOV 2019 3:17PM by PIB Chandigarh

 

 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸ਼ਾਮ 4 ਵਜੇ 5ਵੇਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਦਾ ਉਦਘਾਟਨ ਕਰਨਗੇ । ਪ੍ਰਧਾਨ ਮੰਤਰੀ ਕੋਲਕਾਤਾ ਵਿੱਚ ਆਯੋਜਿਤ ਇਸ ਪ੍ਰੋਗਰਾਮ ਨੂੰ ਵੀਡੀਓ ਕਾਨਫਰੰਸ ਦੇ ਜ਼ਰੀਏ ਸੰਬੋਧਨ ਕਰਨਗੇ ।

ਲੋਕਾਂ ਵਿੱਚ ਵਿਗਿਆਨਕ ਪ੍ਰਵਿਰਤੀ ਜਾਗ੍ਰਿਤ ਕਰਨਾ, ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਦੇ ਯੋਗਦਾਨ ਨੂੰ ਦਰਸਾਉਣਾ ਅਤੇ ਲੋਕਾਂ ਦੇ ਲਾਭ ਲਈ ਇਸ ਦੇ ਪ੍ਰਸਾਰ ਨੂੰ ਹੁਲਾਰਾ ਦੇਣਾ ਇਸ ਫੈਸਟੀਵਲ ਦਾ ਮੁੱਖ ਉਦੇਸ਼ ਹੈ। ਵਿਗਿਆਨ ਅਤੇ ਟੈਕਨੋਲੋਜੀ ਦੇ ਸਮਾਵੇਸ਼ੀ ਵਿਕਾਸ ਲਈ ਇੱਕ ਰਣਨੀਤੀ ਤਿਆਰ ਕਰਨਾ ਇਸ ਦਾ ਟੀਚਾ ਹੈ।

ਇਸ ਸਾਲ ਫੈਸਟੀਵਲ ਦਾ ਮੂਲ ਵਿਸ਼ਾ - ਰਾਈਜ਼ਨ ਇੰਡੀਆ (RISEN India) - ਯਾਨੀ ਰਿਸਰਚ (ਖੋਜ), ਇਨੋਵੇਸ਼ਨ ਅਤੇ ਸਾਇੰਸ ਇੰਪਾਵਰਿੰਗ ਦ ਨੇਸ਼ਨ (ਵਿਗਿਆਨ ਦੁਆਰਾ ਰਾਸ਼ਟਰ ਦਾ ਸਸ਼ਕਤੀਕਰਨ) ਹੈ।

https://twitter.com/PMOIndia/status/1191585744806006784

 

https://twitter.com/PMOIndia/status/1191585746320101376

 

https://twitter.com/PMOIndia/status/1191585747897217025

 

*****

ਵੀਆਰਆਰਕੇ/ਕੇਪੀ
 



(Release ID: 1590628) Visitor Counter : 52


Read this release in: English