ਪ੍ਰਧਾਨ ਮੰਤਰੀ ਦਫਤਰ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਮੁਲਾਕਾਤ

Posted On: 04 NOV 2019 6:18PM by PIB Chandigarh

1.   ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 4 ਨਵੰਬਰ, 2019 ਨੂੰ ਬੈਂਕਾਕ ਵਿੱਚ ਆਯੋਜਿਤ ਭਾਰਤ-ਆਸੀਆਨ ਅਤੇ ਪੂਰਬ ਏਸ਼ੀਆ ਸਿਖ਼ਰ ਸੰਮੇਲਨ 2019 ਦੌਰਾਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਸਕੌਟ ਮੌਰੀਸਨ ਨਾਲ ਮੁਲਾਕਾਤ ਕੀਤੀ ।

     2.     ਬੈਠਕ ਦੌਰਾਨ ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਦੀ ਪ੍ਰਗਤੀ ਦਾ ਜਾਇਜਾ ਲਿਆ ਅਤੇ ਨੋਟ ਕੀਤਾ ਕਿ ਹਰ ਪੱਧਰ ’ਤੇ ਲਗਾਤਾਰ ਹੋਣ ਵਾਲੀਆਂ ਉੱਚ ਪੱਧਰੀ ਬੈਠਕਾਂ ਅਤੇ ਅਦਾਨ-ਪ੍ਰਦਾਨ ਦੇ ਸਬੰਧਾਂ ਨੂੰ ਸਕਾਰਾਤਮਕ ਗਤੀ ਪ੍ਰਦਾਨ ਕੀਤੀ ਹੈ। ਦੋਹਾਂ ਨੇਤਾਵਾਂ ਨੇ ਭਾਰਤ-ਆਸੀਆਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਇੱਛਾ ਦੁਹਰਾਈ ।

     3.     ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਸ਼ਾਂਤੀ, ਸੁਰੱਖਿਆ, ਸਥਿਰਤਾ ਅਤੇ ਸਮ੍ਰਿੱਧੀ ਨੂੰ ਪ੍ਰੋਤਸਾਹਨ ਦੇਣ ਲਈ ਮੁਕਤ, ਖੁੱਲ੍ਹੇ, ਪਾਰਦਰਸ਼ੀ ਅਤੇ ਸਮਾਵੇਸ਼ੀ ਭਾਰਤ-ਪ੍ਰਸ਼ਾਂਤ ਖੇਤਰ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ । ਦੋਹਾਂ ਨੇਤਾਵਾਂ ਨੇ ਨੋਟ ਕੀਤਾ ਕਿ ਦੋਹਾਂ ਦੇਸ਼ਾਂ ਦੇ ਰਣਨੀਤਕ ਅਤੇ ਆਰਥਿਕ ਹਿਤ ਸਾਂਝੇ ਹਨ ਅਤੇ ਦੁਵੱਲੇ, ਖੇਤਰੀ ਅਤੇ ਬਹੁਪੱਖੀ ਅਧਾਰ ’ਤੇ ਇੱਕ ਦੂਜੇ ਨਾਲ ਕੰਮ ਕਰਨ ਦਾ ਅਵਸਰ ਪੈਦਾ ਕਰਦੇ ਹਨ।

     4.     ਰੱਖਿਆ ਅਤੇ ਸੁਰੱਖਿਆ ਖੇਤਰਾਂ ਵਿੱਚ ਵਧੇ ਸਹਿਯੋਗ ਦੇ ਮੱਦੇਨਜ਼ਰ ਦੋਹਾਂ ਪੱਖਾਂ ਨੇ ਸਮੁੰਦਰੀ ਖੇਤਰ ਵਿੱਚ ਸਹਿਯੋਗ ਵਧਾਉਣ ’ਤੇ ਸਹਿਮਤੀ ਪ੍ਰਗਟਾਈਦੋਹਾਂ ਨੇਤਾਵਾਂ ਨੇ ਉਗਰਵਾਦ ਅਤੇ ਆਤੰਕਵਾਦ ਦੇ ਖਤਰੇ ’ਤੇ ਚਰਚਾ ਕੀਤੀ ਅਤੇ ਇਸ ਖਤਰੇ ਨਾਲ ਨਿਪਟਣ ਲਈ ਨਜ਼ਦੀਕੀ ਸਹਿਯੋਗ ’ਤੇ ਬਲ ਦਿੱਤਾ ।

     5.     ਪ੍ਰਧਾਨ ਮੰਤਰੀ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਦੁਬਾਰਾ ਸੱਦਾ ਦਿੱਤਾ ਕਿ ਉਹ ਜਨਵਰੀ 2020 ਵਿੱਚ ਭਾਰਤ ਆਉਣ ਅਤੇ ‘ਰਾਇਸੀਨਾ ਸੰਵਾਦ’ ਵਿੱਚ ਪ੍ਰਮੁੱਖ ਬਿਆਨ ਦੇਣ। ਦੋਹਾਂ ਨੇਤਾਵਾਂ ਨੇ ਇਸ ਯਾਤਰਾ ਦੀ ਸਫ਼ਲਤਾ ਸੁਨਿਸ਼ਚਿਤ ਕਰਨ ਲਈ ਪੂਰੀ ਤਿਆਰੀ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ

        https://twitter.com/PMOIndia/status/1191325501039640576

 

*****

ਵੀਆਰਆਰਕੇ/ਐੱਸਐੱਚ



(Release ID: 1590396) Visitor Counter : 64


Read this release in: English