ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 2 ਤੋਂ 4 ਨਵੰਬਰ 2019 ਤੱਕ ਥਾਈਲੈਂਡ ਦੀ ਯਾਤਰਾ ਕਰਨਗੇ

ਪ੍ਰਧਾਨ ਮੰਤਰੀ ਆਸੀਆਨ ਸਬੰਧਿਤ ਕਈ ਸਿਖਰ ਸੰਮੇਲਨਾਂ ਵਿੱਚ ਹਿੱਸਾ ਲੈਣਗੇ
ਪ੍ਰਧਾਨ ਮੰਤਰੀ ਬੈਂਕਾਕ ਵਿੱਚ ਅੱਜ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨਗੇ

Posted On: 02 NOV 2019 11:24AM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਥਾਈਲੈਂਡ ਵਿੱਚ ਬੈਂਕਾਕ ਦਾ ਦੌਰਾ ਕਰ ਰਹੇ ਹਨਉਹ ਆਸੀਆਨ  - ਭਾਰਤ ਸਿਖਰ ਸੰਮੇਲਨ , ਪੂਰਬੀ ਏਸ਼ੀਆ ਸਿਖਰ ਸੰਮੇਲਨ ਅਤੇ ਆਰਸੀਈਪੀ ਵਾਰਤਾ ਸਹਿਤ ਕਈ ਆਸੀਆਨ ਸਬੰਧਿਤ ਸਿਖਰ ਸੰਮੇਲਨਾਂ ਵਿੱਚ ਹਿੱਸਾ ਲੈਣਗੇ । ਪ੍ਰਧਾਨ ਮੰਤਰੀ ਵਿਸ਼ਵ ਨੇਤਾਵਾਂ ਨਾਲ ਮਹੱਤਵਪੂਰਨ ਦੁਵੱਲੇ ਅਤੇ ਆਲਮੀ ਮੁੱਦਿਆਂ ਉੱਤੇ ਵਿਚਾਰ – ਵਟਾਂਦਰੇ ਲਈ ਬੈਠਕਾਂ ਵੀ ਕਰਨਗੇ

ਆਪਣੇ ਰਵਾਨਗੀ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਸੀਆਨ (ASEAN) ਨਾਲ ਸਬੰਧਿਤ ਸਿਖਰ ਸੰਮੇਲਨ ਭਾਰਤ ਦੀ ਵਿਦੇਸ਼ ਨੀਤੀ ਦੇ ਪ੍ਰਮੁੱਖ ਤੱਤ ਹਨ ਅਤੇ ਵਿਸ਼ੇਸ਼ ਰੂਪ ਨਾਲ ਭਾਰਤ ਦੀ ਐਕਟ - ਈਸਟ ਨੀਤੀ ਇਸ ਵਿੱਚ ਸ਼ਾਮਲ ਹੈ । ਪੂਰਬੀ ਏਸ਼ੀਆ ਸਿਖਰ ਸੰਮੇਲਨ ਦਾ ਮਹੱਤਵ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤ - ਪ੍ਰਸ਼ਾਂਤ ਖੇਤਰ ਲਈ ਸਾਡੇ ਦ੍ਰਿਸ਼ਟੀਕੋਣ ਨੂੰ ਪੇਸ਼ ਕਰਨ ਦਾ ਅਵਸਰ ਦਿੰਦਾ ਹੈ ।

ਅੱਜ ਸ਼ਾਮ ਭਾਰਤੀ ਸਮੇਂ ਅਨੁਸਾਰ 6 ਵਜੇ ਪ੍ਰਧਾਨ ਮੰਤਰੀ, ਬੈਂਕਾਕ ਵਿੱਚ ਭਾਰਤੀ ਭਾਈਚਾਰੇ ਦੇ ਸਵਾਸਦੀ ਪੀਐੱਮ ਮੋਦੀਭਾਈਚਾਰਕ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ ਥਾਈਲੈਂਡ ਵਿੱਚ ਭਾਰਤੀ ਭਾਈਚਾਰੇ ਦੇ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਵਾਰਤਾਲਾਪ ਲਈ ਉਤਸੁਕ ਹਨ

***


 

 ਵੀਆਰਆਰਕੇ/ਕੇਪੀ



(Release ID: 1590222) Visitor Counter : 74


Read this release in: English