ਪ੍ਰਧਾਨ ਮੰਤਰੀ ਦਫਤਰ

ਰਿਆਧ ਵਿੱਚ ਫਿਊਚਰ ਇਨਵੈਸਟਮੈਂਟ ਇਨੀਸ਼ਿਏਟਿਵ ਫੋਰਮ ਸਮੇਂ ਪ੍ਰਧਾਨ ਮੰਤਰੀ ਦੇ ਮੁੱਖ ਸੰਬਧਨ ਦਾ ਮੂਲ-ਪਾਠ

Posted On: 29 OCT 2019 10:35PM by PIB Chandigarh

Your Royal Highness, Excellencies, Ladies & Gentleman, Friends, namaskar, Good Evening


ਮੈਂ His Majesty the King and the Custodian of the two holy mosques ਅਤੇ ਮੇਰੇ ਭਾਈ His Royal Highness the Crown Prince ਦਾ ਧੰਨਵਾਦ ਕਰਨਾ ਚਾਹਾਂਗਾ ਕਿ ਉਨ੍ਹਾਂ ਨੇ ਮੈਨੂੰ ਇਸ ਫੋਰਮ ਵਿੱਚ ਭਾਗ ਲੈਣ ਦਾ ਸੱਦਾ ਦਿੱਤਾ। Saudi Arabia ਅਤੇ ਇੱਥੇ ਸਥਿਤ ਪਵਿੱਤਰ mosque, ਦੁਨੀਆ ਦੇ ਕਰੋੜਾਂ ਲੋਕਾਂ ਦੀ ਆਸਥਾ ਦਾ ਕੇਂਦਰ ਰਹੇ ਹਨ। ਇਹ ਭੂਮੀ world economy ਦਾ ਵੀ ਊਰਜਾ-ਸ੍ਰੋਤ ਰਹੀ ਹੈ। ਅੱਜ Riyadh ਦੇ ਇਸ ਊਰਜਾਵਾਨ ਸ਼ਹਿਰ ਵਿੱਚ ਤੁਹਾਡੇ ਦਰਮਿਆਨ ਮੈਨੂੰ ਵੀ positive energy ਮਹਿਸੂਸ ਹੋ ਰਹੀ ਹੈ।


Friends,


Future Investment Initiative Forum ਦੇ ਵਿਸ਼ੇ ਇਹ ਸਪਸ਼ਟ ਕਰਦੇ ਹਨ ਕਿ ਇਸ ਫੋਰਮ ਦਾ ਉਦੇਸ਼ ਸਿਰਫ ਇੱਥੋਂ ਦੇ ਅਰਥਤੰਤਰ ਦੀ ਹੀ ਚਰਚਾ ਕਰਨਾ ਨਹੀਂ ਹੈ। ਬਲਕਿ ਵਿਸ਼ਵ ਵਿੱਚ ਉਭਰਦੇ trends ਨੂੰ ਸਮਝਣਾ ਅਤੇ ਇਸ ਵਿੱਚ ਵਿਸ਼ਵ-ਕਲਿਆਣ ਦੇ ਰਸਤੇ ਲੱਭਣਾ ਵੀ ਹੈ। ਇਸੇ ਕਾਰਨ, ਇਹ dynamic platform ਬਿਜ਼ਨਸ world ਦੇ calendar ਦਾ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਸਿਰਫ ਤਿੰਨ ਸਾਲ ਦੇ ਘੱਟ ਸਮੇਂ ਵਿੱਚ ਹੀ ਇਸ Forum ਨੇ ਲੰਬਾ ਸਫ਼ਰ ਤੈਅ ਕੀਤਾ ਹੈ। ਮੇਰੇ ਮਿੱਤਰ ਅਤੇ ਭਾਈ Crown Prince ਇਸ ਸਫਲਤਾ ਦੇ ਲਈ ਵਧਾਈ ਦੇ ਪਾਤਰ ਹਨ। ਉਨ੍ਹਾਂ ਦੇ ਇਸ Forum ਨੂੰ Davos of the Desert ਕਿਹਾ ਜਾਂਦਾ ਹੈ। ਪਿਛਲੀ ਸ਼ਤਾਬਦੀ ਵਿੱਚ Saudi Arabia ਦੇ ਲੋਕਾਂ ਦੀ ਮਿਹਨਤ ਅਤੇ ਕੁਦਰਤ ਦੀ ਨੇਮਤ ਨੇ desert ਦੇ ਰੇਤ ਨੂੰ ਸੋਨਾ ਬਣਾ ਦਿੱਤਾ। ਅਗਰ ਚਾਹੁੰਦੀ ਤਾਂ ਸਾਊਦੀ ਅਰਬ ਦੀ ਲੀਡਰਸ਼ਿਪ ਆਰਾਮ ਨਾਲ ਬੈਠ ਸਕਦੀ ਸੀ, ਮਗਰ ਆਪਣੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ ਬਾਰੇ ਸੋਚਿਆ, ਭਵਿੱਖ ਦੀ ਚਿੰਤਾ ਕੀਤੀ, ਪੂਰੀ ਮਾਨਵਤਾ ਦਾ ਖਿਆਲ ਕੀਤਾ। ਮੈਂ His Highness Crown Prince ਨੂੰ ਇਸ ਗੱਲ ਲਈ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਇਸ ਫੋਰਮ ਦਾ ਨਾਮ ਹੀ ਸਿਰਫ Future ਨਹੀਂ ਰੱਖਿਆ, ਬਲਕਿ ਇਸ ਦੀ ਪੂਰੀ ਸੰਕਲਪ ਨਾ forward looking ਹੈ,ਭਵਿੱਖ 'ਤੇ ਅਧਾਰਿਤ ਹੈ।ਅਜਿਹੇ ਵਿੱਚ, ਉਨ੍ਹਾਂ ਦਾ ਭਾਈ ਅਤੇ ਪੜੋਸੀ ਹੋਣ ਦੇ ਨਾਤੇ, ਇਸ ਉਮਦਾ initiative ਵਿੱਚ ਦੁਨੀਆ ਦੀ ਸਭ ਤੋਂ ਤੇਜ਼ ਵਿਕਾਸਮਾਨ ਅਰਥਵਿਵਸਥਾ ਦੀ ਪ੍ਰਤੀਨਿਧਤਾ ਕਰਨਾ ਮੇਰੇ ਲਈ ਸੁਭਾਵਕ ਹੀ ਹੈ

Friends,
ਮੈਂ ਤੁਹਾਡੇ ਦਰਮਿਆਨ ਭਾਰਤ ਦੇ ਲੋਕਾਂ ਦੀਆਂ ਸ਼ੁਭ ਇੱਛਾਵਾਂ ਲੈ ਕੇ ਆਇਆ ਹਾਂ। ਸਾਡਾ ਸਾਊਦੀ ਅਰਬ ਨਾਲ ਨਾਤਾ ਹਜ਼ਾਰਾਂ ਵਰ੍ਹਿਆਂ ਦਾ ਰਿਹਾ ਹੈ। ਅਜਿਹੀ ਦੋਸਤੀ ਰਹੀ ਹੈ ਜਿਸ ਤਰ੍ਹਾ ਤੁਸੀਂ ਕਹਿੰਦੇ ਹੋ- ਸਦਕਤੁਮ, ਕਿ ਇੱਕ ਦੂਸਰੇ ਦੇ ਉੱਥੇ ਸਾਨੂੰ ਆਪਣਾਪਣ ਲਗਦਾ ਹੈ। ਸਾਡੇ ਇਤਿਹਾਸਿਕ ਸਬੰਧਾਂ ਅਤੇ ਸੰਪਰਕਾਂ ਨੇ ਸਾਡੀ strategic partnership ਦੀ ਮਜ਼ਬੂਤ ਬੁਨਿਆਦ ਵੀ ਰੱਖੀ ਹੈ । ਅਤੇ ਅੱਜ ਅਸੀਂ Crown Prince ਦੇ ਨਾਲ ਗੱਲਬਾਤ ਵਿੱਚ Strategic Partnership Council ਦੀ ਸਥਾਪਨਾ ਕਰਕੇ ਆਪਣੇ ਸਬੰਧਾਂ ਨੂੰ ਨਵੀਂ ਉਚਾਈ ਪ੍ਰਦਾਨ ਕੀਤੀ ਹੈ। His Majesty the King ਅਤੇ His Royal Highness Crown Prince ਦੇ ਮਾਰਗਦਰਸ਼ਨ ਨਾਲ ਅਸੀਂ ਸਬੰਧਾਂ ਵਿੱਚ ਬੇਤਹਾਸ਼ਾ ਪ੍ਰਗਤੀ ਅਤੇ ਆਪਣਾਪਣ ਲਿਆ ਸਕੇ ਹਾਂ। ਮੈਂ ਉਨ੍ਹਾਂ ਦੇ ਪ੍ਰਯਤਨਾਂ ਲਈ, ਭਾਰਤ ਪ੍ਰਤੀ ਉਨ੍ਹਾਂ ਦੇ ਆਪਣੇਪਣ ਲਈ ਉਨ੍ਹਾਂ ਦਾ ਆਭਾਰ ਵਿਅਕਤ ਕਰਦਾ ਹਾਂ।

ਸਾਥੀਓ,
Future Investment Initiative ਵਿੱਚ ਅੱਜ ਮੈਨੂੰ,"What’s next for Global Business” ਅਤੇ ਭਾਰਤ ਵਿੱਚ ਉੱਭਰਦੇ ਅਵਸਰਾਂ ਅਤੇ ਸੰਭਾਵਨਾਵਾਂ, ਸਾਡੀਆਂ ਉਮੀਦਾਂ ਅਤੇ ਟੀਚਿਆਂ 'ਤੇ ਆਪਣੀ ਗੱਲ ਰੱਖਣ ਦਾ ਅਵਸਰ ਮਿਲਿਆ ਹੈ। ਭਾਰਤ ਨੇ ਅਗਲੇ ਪੰਜ ਸਾਲ ਵਿੱਚ ਆਪਣੀ economy ਨੂੰ ਦੁੱਗਣੀ ਕਰਕੇ 5 trillion dollars ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ। ਅਜਿਹੇ ਸਮੇਂ ਵਿੱਚ ਤਾਂ ਇਹ ਵਿਸ਼ਾ ਹੋਰ ਵੀ ਪ੍ਰਾਸੰਗਿਕ ਅਤੇ ਮਹੱਤਵਪੂਰਨ ਹੋ ਜਾਂਦਾ ਹੈ।

ਸਾਥੀਓ,
ਅੱਜ, ਜਦੋਂ ਭਾਰਤ ਵਿੱਚ ਅਸੀਂ ਵਿਕਾਸ ਨੂੰ ਗਤੀ ਦੇਣਾ ਚਾਹੁੰਦੇ ਹਾਂ ਤਾਂ ਸਾਨੂੰ ਉੱਭਰਦੇ ਹੋਏ trends ਨੂੰ ਚੰਗੀ ਤਰ੍ਹਾਂ ਸਮਝਣਾ ਹੋਵੇਗਾ, ਇਸ ਲਈ, ਅੱਜ ਮੈਂ ਤੁਹਾਡੇ ਨਾਲ Global business ਨੂੰ ਪ੍ਰਭਾਵਿਤ ਕਰਨ ਵਾਲੇ ਪੰਜ ਵੱਡੇ trends ਦੇ ਬਾਰੇ ਗੱਲ ਕਰਨੀ ਚਾਹਾਂਗਾ। ਪਹਿਲਾ Trend ਹੈ - Technology ਅਤੇ Innovation ਦਾ ਪ੍ਰਭਾਵ, ਦੂਸਰਾ - Global Growth ਲਈ Infrastructure ਦੀ Importance, ਤੀਸਰਾ - human resource ਅਤੇ future of work ਵਿੱਚ ਆ ਰਿਹਾ ਬਦਲਾਅ, ਚੌਥਾਂ- compassion for environment ਅਤੇ ਪੰਜਵਾਂ Trend - business friendly governance.


Friends!
Technology ਅਤੇ innovation ਦੇ ਵਧਦੇ ਹੋਏ ਪ੍ਰਭਾਵ ਦੇ ਅਸੀਂ ਸਭ ਚਸ਼ਮਦੀਦ ਗਵਾਹ ਹਾਂ। Transformative technologies ਜਿਵੇ ਕਿ Artificial Intelligence, Genetics ਅਤੇ nano-technology, research ਤੋਂ ਅੱਗੇ ਵਧ ਕੇ ਅੱਜ ਰੋਜ਼ਮੱਰਾ ਦੇ ਜੀਵਨ ਦਾ ਹਿੱਸਾ ਬਣਦੀਆਂ ਜਾ ਰਹੀਆਂ ਹਨ Technology ਦੇ ਇਸ ਬਦਲਾਅ ਦਾ ਉਨ੍ਹਾਂ ਸਮਾਜਾਂ ਨੂੰ ਸਭ ਤੋਂ ਜ਼ਿਆਦਾ ਲਾਭ ਹੋਇਆ ਹੈ ਜਿਨ੍ਹਾਂ ਵਿੱਚ ਨਵੀਆਂ Technologies ਨੂੰ ਅਪਣਾਉਣ ਅਤੇ ਉਨ੍ਹਾਂ 'ਤੇ further innovation ਦਾ culture ਵਿਕਸਿਤ ਹੋਇਆ ਹੈ। ਭਾਰਤ ਵਿੱਚ ਅਸੀਂ ਇਸ culture ਨੂੰ ਮਜ਼ਬੂਤ ਕਰਨ ਲਈ ਅਨੇਕ ਪੱਧਰਾਂ ‘ਤੇ ਪ੍ਰਯਤਨ ਕੀਤਾ ਹੈ। ਚਾਹੇ ਉਹ ਨੌਜਵਾਨਾਂ ਲਈ Start up challenges ਹੋਣ ਜਾਂ Hackathons ਹੋਣ ਜਾਂ ਫਿਰ school children ਦੇ ਲਈ ਅਟਲ tinkering labs, , ਜਿੱਥੇ ਉਹ ਇਨੋਵੇਸ਼ਨ ਨੂੰ ਖੁਦ ਅਨੁਭਵ ਕਰਦੇ ਹਨ। ਅੱਜ ਭਾਰਤ ਵਿੱਚ Research and Development ਤੋਂ ਲੈ ਕੇ tech-entrepreneurship ਦਾ ਇੱਕ ਵਿਆਪਕ eco-system ਤਿਆਰ ਹੋ ਰਿਹਾ ਹੈ। ਸਾਡੇ ਇਨ੍ਹਾਂ ਯਤਨਾਂ ਦੇ ਨਤੀਜੇ ਵੀ ਆਉਣੇ ਸ਼ੁਰੂ ਹੋ ਗਏ ਹਨ। ਅੱਜ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ startup ecosystem ਬਣ ਗਿਆ ਹੈ। ਭਾਰਤ ਦੇ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਵਿੱਚ ਵੀ start-ups ਉੱਭਰਕੇ ਆਏ ਹਨ। ਭਾਰਤ ਵਿੱਚ 1 billion ਯੂਐੱਸ ਡਾਲਰ ਤੋਂ ਜ਼ਿਆਦਾ valuation ਵਾਲੇ unicorns ਦੀ ਸੰਖਿਆ ਵਧਦੀ ਜਾ ਰਹੀ ਹੈ। ਸਾਡੇ ਕਈ start-ups ਵਿਸ਼ਵ ਪੱਧਰ 'ਤੇ ਨਿਵੇਸ਼ ਕਰਨ ਲਗੇ ਹਨ। Indian start-ups are acing everything, from food delivery to transport, to hospitality, to medical treatment, to tourism. ਅਤੇ ਇਸ ਲਈ, ਵਿਸ਼ਵ ਦੇ ਸਾਰੇ investors, ਖਾਸ ਕਰਕੇ venture funds ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਸਾਡੇ start-up ecosystem ਦਾ ਲਾਭ ਉਠਾਓ। ਮੈਨੂੰ ਪੂਰਾ ਭਰੋਸਾ ਹੈ ਕਿ ਭਾਰਤ ਵਿੱਚ innovation ਵਿੱਚ ਕੀਤਾ ਗਿਆ ਨਿਵੇਸ਼ ਸਭ ਤੋਂ ਜ਼ਿਆਦਾ returns ਦੇਵੇਗਾ ਅਤੇ ਇਹ returns ਸਿਰਫ ਭੌਤਿਕ ਨਹੀਂ ਹੋਣਗੇ ਬਲਕਿ ਨੌਜਵਾਨਾਂ ਨੂੰ empower ਕਰਨਗੇ।

Friends!
ਗਲੋਬਲ ਵਾਧੇ ਅਤੇ Business ਦੇ ਵਿਕਾਸ ਲਈ Infrastructure ਦਾ ਮਹੱਤਵ ਲਗਾਤਾਰ ਵਧਦਾ ਜਾ ਰਿਹਾ ਹੈ। ਮੈਂ ਮੰਨਦਾ ਹਾਂ ਕਿ Infrastructure ਇੱਕ opportunity multiplier ਹੈ। Infrastructure businesses ਨੂੰ ਨਿਵੇਸ਼ ਦੇ ਵਿਆਪਕ ਅਵਸਰ ਦਿੰਦਾ ਹੈ। ਤਾਂ ਦੂਸਰੇ ਪਾਸੇ business ਦੇ ਵਾਧੇ ਲਈ infrastructure ਜ਼ਰੂਰੀ ਹੈ।

ਸਾਥੀਓ,
ਅੱਜ ਦੁਨੀਆ ਵਿੱਚ physical Infrastructure ਦੇ ਅਵਸਰ ਸਭ ਤੋਂ ਜ਼ਿਆਦਾ ਵਿਕਾਸਸ਼ੀਲ਼ ਦੇਸ਼ਾਂ ਵਿੱਚ ਹਨ। ਏਸ਼ੀਆ ਵਿੱਚ ਦੇਖੀਏ ਤਾਂ, infrastructure ਵਿੱਚ ਪ੍ਰਤੀ ਸਾਲ $ 700 billion ਦੇ ਨਿਵੇਸ਼ ਦੀ ਜ਼ਰੂਰਤ ਹੈ। ਭਾਰਤ ਵਿੱਚ ਅਸੀਂ ਅਗਲੇ ਕੁਝ ਸਾਲਾਂ ਵਿੱਚ infrastructure ਵਿੱਚ $1.5 trillion ਦੇ ਨਿਵੇਸ਼ ਦਾ ਟੀਚਾ ਰੱਖਿਆ ਹੈ। ਅਤੇ ਫਿਰ ਅੱਜ ਅਸੀਂ infrastructure ਬਾਰੇ silos ਵਿੱਚ ਨਹੀਂ ਸੋਚਦੇ ਬਲਕਿ ਸਾਡਾ ਪ੍ਰਯਤਨ integrated approach ਦਾ ਹੈ। One Nation One Power Grid,One Nation One gas grid, ਅਤੇ One Water grid,One Nation One Mobility Card,One Nation One Optical Fiber Network,  ਅਜਿਹੇ ਅਨੇਕ ਪ੍ਰਯਤਨਾਂ ਨਾਲ ਅਸੀਂ ਭਾਰਤ ਦੇ infrastructure ਨੂੰ integrate ਕਰ ਰਹੇ ਹਾਂ। ਅਸੀਂ ਹਰ ਭਾਰਤੀ ਨੂੰ ਘਰ ਦੇਣ ਦਾ,ਅਤੇ ਹਰ ਘਰ ਤੱਕ ਬਿਜਲੀ ਅਤੇ ਨਲ-ਜਲ ਪਹੁੰਚਾਉਣ ਦਾ ਟੀਚਾ ਰੱਖਿਆ ਹੈ। Infrastructure ਦੇ ਨਿਰਮਾਣ ਦੀ ਆਪਣੀ speed ਅਤੇ scale ਨੂੰ ਵੀ ਅਸੀਂ ਬੇਮਿਸਾਲ ਰੂਪ ਨਾਲ ਵਧਾਇਆ ਹੈ। ਅਤੇ ਇਸ ਲਈ, ਭਾਰਤ ਵਿੱਚ infrastructure ਦੀ growth double-digit ਵਿੱਚ ਰਹੇਗੀ, ਅਤੇ ਇਸ ਵਿੱਚ capacity saturation ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੇ ਕਾਰਨ ਨਿਵੇਸ਼ਕਾਂ ਨੂੰ return ਵੀ ਸੁਨਿਸ਼ਚਿਤ ਰਹੇਗਾ।

ਸਾਥੀਓ,
ਤੀਸਰਾ trend ਯਾਨੀ ਕਿ human resource ਅਤੇ future of work ਵਿੱਚ ਆ ਰਹੇ ਬਦਲਾਅ ਬਹੁਤ ਹੀ ਮਹੱਤਵਪੂਰਨ ਹਨ। ਅੱਜ International investment ਦੇ ਨਤੀਜੇ quality manpower ਦੀ ਉਪਲੱਬਧਤਾ 'ਤੇ ਨਿਰਭਰ ਕਰਦੇ ਹਨ। ਨਾਲ ਹੀ, Skilled manpower ਕਿਸੇ ਵੀ company ਦੇ valuation ਦਾ ਮਾਪਦੰਡ ਬਣ ਗਿਆ ਹੈ। ਅਜਿਹੇ ਵਿੱਚ ਤੇਜ਼ੀ ਨਾਲ ਲੋਕਾਂ ਨੂੰ skilled ਕਰਨਾ ਸਾਡੇ ਸਾਹਮਣੇ ਇੱਕ ਚੁਣੌਤੀ ਹੈ। ਜਿਸ ਤਰ੍ਹਾਂ nature of work ਵਿੱਚ ਬਦਲਾਅ ਆ ਰਿਹਾ ਹੈ,ਉਸ ਨਾਲ ਆਉਣ ਵਾਲੇ ਸਾਲਾਂ ਵਿੱਚ ਸਾਨੂੰ ਲੋਕਾਂ ਨੂੰ ਕਈ ਵਾਰ re-skill ਕਰਨਾ ਪਵੇਗਾ। Learn-unlearn and re-learn ਦੇ cycles ਜ਼ਰੂਰੀ ਬਣ ਜਾਣਗੇ।

Friends!

ਭਾਰਤ ਦੇ skilled human resources ਨੂੰ ਦੁਨੀਆ ਭਰ ਵਿੱਚ ਆਦਰ ਅਤੇ ਪ੍ਰਤੀਸ਼ਠਾ ਮਿਲੇ ਹਨ ਭਾਰਤੀ talent ਨੇ ਇੱਥੇ ਸਾਊਦੀ ਅਰਬੀਆ ਵਿੱਚ ਅਨੁਸ਼ਾਸਿਤ,ਕਾਨੂੰਨ ਦਾ ਪਾਲਣ ਕਰਨ ਵਾਲੇ, ਮਿਹਨਤੀ ਅਤੇ ਕੁਸ਼ਲ ਕਾਰਜਬਲ ਦੇ ਰੂਪ ਵਿੱਚ ਆਪਣੀ ਅਨੂਠੀ ਪਹਿਚਾਣ ਬਣਾਈ ਹੈ। ਭਾਰਤ ਵਿੱਚ skill ਦਾ ਵਿਕਾਸ ਕਰਨ ਦੇ ਲਈ ਅਸੀਂ ਇੱਕ comprehensive vision ਤਿਆਰ ਕੀਤਾ ਹੈ ਅਤੇ ਉਸ ‘ਤੇ ਲਗਾਤਾਰ ਕੰਮ ਕਰ ਰਹੇ ਹਾਂ। Skill India initiative ਦੇ ਮਾਧਿਅਮ ਨਾਲ ਅਸੀਂ ਅਗਲੇ ਤਿੰਨ-ਚਾਰ ਵਰ੍ਹਿਆਂ ਵਿੱਚ 400 million ਲੋਕਾਂ ਨੂੰ ਵੱਖ-ਵੱਖ skills ਵਿੱਚ train ਕਰਾਂਗੇ। ਭਾਰਤ ਵਿੱਚ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਨੂੰ ਇਸ ਨਾਲ assured skilled manpower ਮਿਲੇਗੀ

ਸਾਥੀਓ,
Skilled ਮੈਨਪਾਵਰ ਦਾ ਆਵਾਗਮਨ ਅਸਾਨ ਬਣਾਉਣ ਨਾਲ ਪੂਰੇ ਵਿਸ਼ਵ ਦੀ ਅਰਥਵਿਵਸਥਾ ਵਿੱਚ ਵਾਧਾ ਹੋਵੇਗਾ। ਮੈਂ ਮੰਨਦਾ ਹਾਂ ਕਿ ਸਾਨੂੰ international trade agreements ਨੂੰ ਸਿਰਫ goods ਤੱਕ ਹੀ ਸੀਮਿਤ ਨਹੀਂ ਰੱਖਣਾ ਚਾਹੀਦਾ ਬਲਕਿ manpower ਅਤੇ talent mobility ਨੂੰ ਉਸ ਦਾ ਅਭਿੰਨ ਅੰਗ ਬਣਾ ਕੇ ਉਸ ਵਿੱਚ ਸਰਲਤਾ ਲਿਆਉਣੀ ਚਾਹੀਦੀ ਹੈ।

Friends!

ਚੌਥਾ trend ਯਾਨੀ compassion for environment, ਟਰੈਂਡ ਹੀ ਨਹੀਂ ਹੈ, ਬਲਕਿ ਸਾਡੇ ਸਮੇਂ ਦੀ ਪ੍ਰਮੁੱਖ ਜ਼ਰੂਰਤ ਵੀ ਬਣ ਗਈ ਹੈ। Climate change ਦਾ ਪ੍ਰਭਾਵ ਅਤੇ clean ਊਰਜਾ ਦਾ ਮਹੱਤਵ ਇੰਨੇ ਵਿਆਪਕ ਹਨ ਕਿ ਉਨ੍ਹਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਆਉਣ ਵਾਲੇ ਸਾਲਾਂ ਵਿੱਚ ਸਾਡਾ energy consumption ਦਾ pattern ਹੋਰ ਬਦਲੇਗਾ। Coal ਤੋਂ oil ਅਤੇ oil ਤੋਂ gas ਅਤੇ ਫਿਰ renewables ਦੀ ਤਰਫ ਝੁਕਾਅ ਵਧਦਾ ਜਾਵੇਗਾ। ਊਰਜਾ ਦੀ ਖਪਤ ਅਤੇ ਊਰਜਾ ਦੀ ਬੱਚਤ ਦੋਵੇਂ ਹੀ ਮਹੱਤਵਪੂਰਨ ਹੋਣਗੇ, ਅਤੇ Storage ਵੀ। Environment degradation ਦੀਆਂ ਚੁਣੌਤੀਆਂ ਵੀ ਵਧਦੀਆਂ ਜਾਣਗੀਆਂ ਇਸੇ ਨੂੰ ਸਮਝਦੇ ਹੋਏ ਭਾਰਤ ਵਿੱਚ ਅਸੀਂ gas ਅਤੇ oil infrastructure ਵਿੱਚ ਵੱਡੀ ਮਾਤਰਾ ਵਿੱਚ ਨਿਵੇਸ਼ ਵਧਾ ਰਹੇ ਹਾਂ। ਸਾਲ 2024 ਤੱਕ ਸਾਡਾ refining, pipelines ਅਤੇ gas terminals ਵਿੱਚ $ 100 billion ਤੱਕ ਦੇ ਨਿਵੇਸ਼ ਦਾ ਟੀਚਾ ਹੈ। ਮੈਨੂੰ ਖੂਸ਼ੀ ਹੈ ਕਿ Saudi Aramco ਨੇ ਭਾਰਤ ਵਿੱਚ West Coast refinery project -ਜੋ Asia ਦੀ ਸਭ ਤੋਂ ਵੱਡੀ refinery ਹੋਵੇਗੀ- ਉਸ ਵਿੱਚ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ। ਅਸੀਂ ਹਾਲ ਹੀ ਵਿੱਚ ਡਾਊਨਸਟ੍ਰੀਮ ਸੈਕਟਰ ਵਿੱਚ, ਖਾਸ ਕਰਕੇ ਰਿਟੇਲਿੰਗ ਵਿੱਚ, ਨਿਵੇਸ਼ ਦੇ norms ਨੂੰ liberalize ਕੀਤਾ ਹੈ, ਜਿਸ ਨਾਲ ਇਸ ਖੇਤਰ ਵਿੱਚ ease of doing business ਹੋਰ ਵਧੇਗਾ। ਇਸ ਤੋਂ ਇਲਾਵਾ ਅਸੀਂ Renewables ਵਿੱਚ 175 ਗੀਗਾਵਾਟ ਊਰਜਾ ਪੈਦਾ ਕਰਨ ਦਾ ਜੋ ਟੀਚਾ ਰੱਖਿਆ ਸੀ, ਉਸ ਨੂੰ ਆਉਣ ਵਾਲੇ ਸਾਲਾਂ ਵਿੱਚ ਵਧਾ ਕੇ 450 ਗੀਗਾਵਾਟ ਤੱਕ ਲੈ ਜਾਣਾ ਤੈਅ ਕੀਤਾ ਹੈ। ਭਾਰਤ ਦੀ ਤੇਜ਼ ਗਤੀ ਨਾਲ ਵਧਦੀ economy ਲਈ ਊਰਜਾ ਨਿਵੇਸ਼ ਬਹੁਤ ਜ਼ਰੂਰੀ ਹੈ। ਅਤੇ ਅਸੀਂ ਇੱਥੇ ਮੌਜੂਦ energy companies ਨੂੰ ਇਨ੍ਹਾਂ ਅਵਸਰਾਂ ਦਾ ਲਾਭ ਉਠਾਉਣ ਦੀ ਬੇਨਤੀ ਕਰਦੇ ਹਾਂ।

Friends!
Last but not the least, ਪੰਜਵਾਂ trend ਯਾਨੀ ਸਰਕਾਰ ਦੀ ਬਦਲਦੀ ਭੂਮਿਕਾ ਅਤੇ ਉਸ ਦਾ future of business ਤੇ ਪ੍ਰਭਾਵ ਵੀ ਬਹੁਤ ਵਿਆਪਕ ਹੈ। ਮੇਰਾ emphasis ਹਮੇਸ਼ਾ Minimum Government Maximum Governance 'ਤੇ ਰਿਹਾ ਹੈ। ਮੈਂ ਸਮਝਦਾ ਹਾਂ ਕਿ competitive, innovative ਅਤੇ dynamic business sector ਲਈ proactive ਅਤੇ transparent government ਚੰਗੇ facilitator ਦਾ ਰੋਲ ਅਦਾ ਕਰ ਸਕਦੀ ਹੈ। ਸਪਸ਼ਟ ਨਿਯਮ ਅਤੇ fair system private sector ਦੀ growth ਲਈ ਜ਼ਰੂਰੀ ਹਨਇਸੇ ਸੋਚ ਅਤੇ ਇਸੇ approach ਦੇ ਨਾਲ ਭਾਰਤ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਅਸੀਂ ਕਈ major structural reforms ਕੀਤੇ ਹਨ। FDI policy ਨੂੰ ਸਰਲ ਅਤੇ liberalize ਕਰਨ ਦੇ ਕਾਰਨ ਅੱਜ ਭਾਰਤ Foreign Investment ਦਾ ਸਭ ਤੋਂ ਵੱਡਾ destination ਬਣ ਗਿਆ ਹੈ। ਬੀਤੇ ਪੰਜ ਸਾਲਾਂ ਵਿੱਚ ਭਾਰਤ ਵਿੱਚ $ 286 ਬਿਲੀਅਨ Foreign Direct Investment (ਨਿਵੇਸ਼) ਹੋਇਆ ਹੈ। ਇਹ ਬੀਤੇ 20 ਸਾਲ ਵਿੱਚ ਭਾਰਤ ਦੇ Total FDI Inflow ਦਾ ਲਗਭਗ ਅੱਧਾ ਹੈ। Insolvency ਅਤੇ bankruptcy code ਹੋਵੇ ਜਾ ਦੇਸ਼ ਵਿਆਪੀ ਇੱਕ taxation system, ਅਸੀਂ ਮੁਸ਼ਕਿਲ ਤੋਂ ਮੁਸ਼ਕਿਲ decisions ਲਏ ਹਨ। ਅੱਜ ਭਾਰਤ ਦਾ tax structure ਅਤੇ IPR regime ਵਿਸ਼ਵ ਦੇ ਸਭ ਤੋਂ ਚੰਗੇ business regimes ਦੇ ਨਾਲ comparable ਹੈ। ਅਜਿਹੇ ਹੀ ਸੁਧਾਰਾਂ ਦੇ ਕਾਰਨ ਹਰ Global Ranking ਵਿੱਚ ਭਾਰਤ ਨਿਰੰਤਰ ਬਿਹਤਰ ਪ੍ਰਦਰਸ਼ਨ ਕਰਦਾ ਜਾ ਰਿਹਾ ਹੈ। Logistics Performance Index ਵਿੱਚ 10 Rank ਦਾ jump Global Innovation Index ਵਿੱਚ 24 ਨੰਬਰ ਦਾ ਸੁਧਾਰ World Bank ਦੀ Ease of Doing Business Index ਵਿੱਚ 2014 ਵਿੱਚ ਅਸੀਂ 142 ਸਾਂ ਉਸ ਤੋਂ ਉੱਪਰ ਉਠ ਕੇ ਅੱਜ 2019 ਵਿੱਚ ਵਿੱਚ ਅਸੀਂ 63ਵੇਂ ਨੰਬਰ 'ਤੇ ਹਾਂ। ਲਗਾਤਾਰ ਤੀਸਰੇ ਸਾਲ ਅਸੀਂ ਦੁਨੀਆ ਦੇ Top 10 reforms ਵਿੱਚ ਹਾਂ। ਅਸੀਂ 1500 ਤੋਂ ਜ਼ਿਆਦਾ ਅਜਿਹੇ ਪੁਰਾਣੇ ਕਾਨੂੰਨਾਂ ਨੂੰ ਵੀ ਸਮਾਪਤ ਕਰ ਦਿੱਤਾ ਹੈ,ਜਿਹੜੇ ਵਿਕਾਸ ਵਿੱਚ ਅੜਚਨ ਪੈਦਾ ਕਰ ਰਹੇ ਸਨ।

ਸਾਥੀਓ,
ਪਿਛਲੇ ਚਾਰ-ਪੰਜ ਸਾਲ ਵਿੱਚ additional 350 million ਤੋਂ ਜ਼ਿਆਦਾ ਲੋਕਾਂ ਨੂੰ banking system ਨਾਲ ਜੋੜਿਆ ਗਿਆ ਹੈ। ਭਾਰਤ ਵਿੱਚ ਅੱਜ ਲਗਭਗ ਹਰ ਨਾਗਰਿਕ ਦੇ ਪਾਸ unique ID, Mobile Phone ਅਤੇ Bank Account ਹੈ। ਇਸ ਵਿਵਸਥਾ ਦੇ ਕਾਰਨ Direct Benefit Transfer ਵਿੱਚ transparency ਨਾਲ 20 ਬਿਲੀਅਨ ਡਾਲਰ ਤੋਂ ਜ਼ਿਆਦਾ ਦੀ leakage ਬੰਦ ਕੀਤੀ ਜਾ ਸਕੀ ਹੈ। ਯਾਨੀ 20 ਬਿਲੀਅਨ ਡਾਲਰ ਦੀ ਬੱਚਤ ਹੋਈ। ਸਿਹਤ ਕਿਸੇ ਵੀ ਸਰਕਾਰ ਦੀ ਮਹੱਤਵਪੂਰਨ ਜ਼ਿੰਮੇਵਾਰੀ ਹੈ। ਇਸ ਖੇਤਰ ਵਿੱਚ quality of service ਵਧਾਉਣ ਲਈ ਭਾਰਤ ਨੇ ਕਈ ਕਦਮ ਉਠਾਏ ਹਨ। ਦੁਨੀਆ ਦਾ ਸਭ ਤੋਂ ਵੱਡਾ Government Health Care Programme ਆਯੁਸ਼ਮਾਨ ਭਾਰਤ 500 ਮਿਲੀਅਨ ਯਾਨੀ America, Canada ਅਤੇ Mexico ਦੀ ਕੁੱਲ ਅਬਾਦੀ ਤੋਂ ਜ਼ਿਆਦਾ ਲੋਕਾਂ ਨੂੰ health cover ਦਿੰਦਾ ਹੈ।ਇਹੀ ਨਹੀਂ, ਇਸ ਯੋਜਨਾ ਦੇ ਕਾਰਨ ਭਾਰਤ ਵਿੱਚ health care ਵਿੱਚ ਨਿਵੇਸ਼ ਦੀਆਂ ਅਪਾਰ ਸੰਭਾਵਨਾਵਾਂ ਵਧ ਗਈਆਂ ਹਨ। ਅੱਜ ਭਾਰਤ ਸਭ ਤੋਂ ਵੱਡਾ health care consumer ਅਤੇ quality healthcare provider ਵੀ ਹੈ। ਸਿਹਤ ਸੇਵਾ ਵਿੱਚ technology ਦੇ ਉਪਯੋਗ ਨੇ ਕ੍ਰਾਂਤੀ ਲਿਆ ਦਿੱਤੀ ਹੈ। ਇਸ ਨਾਲ ਨਾ ਸਿਰਫ economic ਅਵਸਰ ਪੈਦਾ ਹੋਏ ਹਨ, ਬਲਕਿ ਕਰੋੜਾਂ ਲੋਕਾਂ ਦੀ productivity ਵਧੀ ਹੈ।

ਸਾਥੀਓ,
ਅੱਜ ਇਸ ਮੰਚ ਤੋਂ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਭਾਰਤ ਵਿੱਚ ਪ੍ਰਗਤੀ ਦੀ ਇਹ ਰਫਤਾਰ ਹੋਰ ਤੇਜ਼ ਹੋਵੇਗੀ। ਅਸੀਂ ਦੇਸ਼ ਦੇ ਵਿਕਾਸ ਨਾਲ ਜੁੜਿਆ ਹਰ ਫੈਸਲਾ ਲੈ ਰਹੇ ਹਾਂ। ਨਾ ਸਾਡੀਆਂ ਨੀਤੀਆਂ ਵਿੱਚ ਭਰਮ ਹੈ ਅਤੇ ਨਾ ਹੀ ਸਾਡੇ ਟੀਚੇ ਵਿੱਚ ਸੰਦੇਹ ਸਾਡੇ $ 5 trillion economy ਦੇ ਟੀਚੇ ਦਾ roadmap ਤਿਆਰ ਹੈ। ਇਹ ਟੀਚਾ ਸਿਰਫ quantitative growth ਦਾ ਨਹੀਂ ਹੈ, ਬਲਕਿ ਹਰ ਭਾਰਤੀ ਦੀ quality of life ਬਿਹਤਰ ਕਰਨ ਦਾ ਵੀ ਹੈ। ਅਸੀਂ ease of doing business ਵਿੱਚ ਹੀ ਨਹੀਂ ease of living ਵਿੱਚ ਵੀ ਸੁਧਾਰ ਲਿਆ ਰਹੇ ਹਾਂ। Political stability, Predictable Policy ਅਤੇ ਵੱਡੀ diverse market ਦੇ ਕਾਰਨ, ਭਾਰਤ ਵਿੱਚ ਤੁਹਾਡਾ Investment (ਨਿਵੇਸ਼) ਸਭ ਤੋਂ ਜ਼ਿਆਦਾ ਲਾਭਦਾਇਕ ਰਹੇਗਾ।

Friends,

ਸਾਡੇ ਸਾਥੀ ਦੇਸ਼ਾਂ ਦਾ ਸਹਿਯੋਗ ਸਾਡੀ ਵਿਕਾਸ ਯਾਤਰਾ ਦਾ ਅਭਿੰਨ ਅੰਗ ਹੈ। ਸਾਰੇ ਦੇਸ਼ਾਂ ਦੇ ਨਾਲ ਪੂਰਕਤਾ ਖੋਜ ਕੇ, ਅਤੇ ਸਿਨਰਜੀ ਨੂੰ ਵਧਾ ਕੇ ,ਅਸੀਂ win-win solution ਦੇ ਲਈ ਕੰਮ ਕਰ ਰਹੇ ਹਾਂ। Saudi Arabia ਦੇ Vision 2030 ਅਤੇ economy ਨੂੰ diversify ਕਰਨ ਦੀਆਂ ਯੋਜਨਾਵਾਂ ਵਿੱਚ ਅਸੀਂ ਉਨ੍ਹਾਂ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚਲਾਂਗੇ।

Friends,
ਭਾਰਤ ਦੀ ਸੁਤੰਤਰਤਾ ਨੂੰ 2022 ਵਿੱਚ 75 ਸਾਲ ਪੂਰੇ ਹੋਣਗੇ। ਅਸੀਂ ਉਸ ਸਮੇਂ ਤੱਕ 'NEW INDIA' ਬਣਾਉਣਾ ਦਾ ਟੀਚਾ ਆਪਣੇ ਸਾਹਮਣੇ ਰੱਖਿਆ ਹੈ। ਉਸ 'NEW INDIA' ਵਿੱਚ ਹਰ ਭਾਰਤੀ ਦੀਆਂ ਅੱਖਾਂ ਵਿੱਚ ਨਵੇਂ ਸਪਨੇ ਹੋਣਗੇ,ਦਿਲ ਵਿੱਚ ਨਵਾਂ ਸੰਬਲ ਹੋਵੇਗਾ ਅਤੇ ਕਦਮਾਂ ਵਿੱਚ ਨਵੀਂ ਊਰਜਾ ਹੋਵੇਗੀ। ਉਸ ਨਵੇਂ ਭਾਰਤ ਵਿੱਚ ਨਵੀਂ ਤਾਕਤ ਅਤੇ ਨਵੀਂ ਸਮਰੱਥਾ ਹੋਵੇਗੀ।

Friends,
ਇਹ ਸਮਰੱਥ ਅਤੇ ਸ਼ਕਤੀਮਾਨ ਭਾਰਤ ਸਿਰਫ ਆਪਣੇ ਲਈ ਹੀ ਨਹੀਂ, ਬਲਕਿ ਪੂਰੀ ਦੁਨੀਆ ਲਈ ਸ਼ਾਂਤੀ ਅਤੇ ਹੁਲਾਸ ਦਾ ਸ੍ਰੋਤ ਹੋਵੇਗਾ। ਇਤਿਹਾਸ ਗਵਾਹ ਹੈ ਕਿ ਭਾਰਤ ਜਦੋਂ ਦੁਨੀਆ ਦੀ ਸਭ ਤੋਂ ਵੱਡੀ Economy ਸੀ ਅਤੇ ਮਿਲਟਰੀ ਪੱਖੋਂ ਵੀ ਸਬਲ (ਮਜ਼ਬੂਤ) ਸੀ, ਉਦੋਂ ਵੀ ਅਸੀਂ ਕਿਸੇ 'ਤੇ ਦਬਾਅ ਨਹੀਂ ਪਾਇਆ।ਕਿਸੇ 'ਤੇ ਬਲ ਦਾ ਪ੍ਰਯੋਗ ਨਹੀਂ ਕੀਤਾ। ਭਾਰਤ ਨੇ ਆਪਣੀ ਯੋਗਤਾ ਅਤੇ ਉਪਲੱਬਧੀਆਂ ਨੂੰ ਪੂਰੀ ਦੁਨੀਆ ਦੇ ਨਾਲ ਵੰਡਿਆ ਹੈ। ਕਿਉਂਕਿ ਅਸੀਂ ਪੂਰੀ ਦੁਨੀਆ ਨੂੰ ਇੱਕ ਪਰਿਵਾਰ ਮੰਨਿਆ ਹੈ- ‘ਵਸੁਧੈਵ ਕੁਟੰਬਕਮ’ ('वसुधैव कुटुम्बकम्') ਨਵੇਂ ਭਾਰਤ ਵਿੱਚ ਸ਼ਕਤੀ ਨਵੀਂ ਹੋਵੇਗੀ, ਲੇਕਿਨ ਉਸ ਦੇ ਚਿੰਤਨ ਵਿੱਚ ਉਹੀ ਸਨਾਤਨ ਆਤਮਾ ਝਲਕੇਗੀਸਾਡਾ ਵਿਕਾਸ ਵਿਸ਼ਵ ਵਿੱਚ ਵਿਸ਼ਵਾਸ ਪੈਦਾ ਕਰੇਗਾ। ਸਾਡੀ ਪ੍ਰਗਤੀ ਪਰਸਪਰ ਪ੍ਰੇਮ ਵਧਾਵੇਗੀ। ਵਿਸ਼ਵ ਕਲਿਆਣ ਦੇ ਇਸ ਸਫ਼ਰ ਵਿੱਚ ਭਾਰਤ ਦੇ ਨਾਲ ਪਾਰਟਨਰਸ਼ਿਪ ਕਰਨ ਲਈ, ਮੈਂ ਤੁਹਾਨੂੰ, ਪੂਰੇ ਵਿਸ਼ਵ ਦੇ ਬਿਜ਼ਨਸ ਨੂੰ ਸੱਦਾ ਦਿੰਦਾ ਹਾਂ। ਮੈਂ ਅਤੇ ਮੇਰੀ ਟੀਮ ਸਦਾ ਤੁਹਾਡੀ ਸਹਾਇਤਾ ਲਈ ਤੱਤਪਰ ਹੈ। ਤੁਸੀਂ ਮੈਨੂੰ ਕੁਝ ਵਿਚਾਰ ਸਾਂਝੇ ਕਰਨ ਦਾ ਅਵਸਰ ਦਿੱਤਾ ਅਤੇ ਮੈਨੂੰ ਧਿਆਨਪੂਰਵਕ ਸੁਣਿਆ। ਇਸ ਦੇ ਲਈ ਮੈਂ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਫਿਰ ਇੱਕ ਵਾਰ crown prince ਦਾ, kingdom ਦਾ ਦਿਲੋਂ ਆਭਾਰ ਵਿਅਕਤ ਕਰਦੇ ਹੋਏ ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹਾਂ

 ਬਹੁਤ-ਬਹੁਤ ਧੰਨਵਾਦ।
 

*****

ਵੀਆਰਆਰਕੇ/ਐੱਸਐੱਚ



(Release ID: 1590219) Visitor Counter : 91


Read this release in: English