ਪ੍ਰਧਾਨ ਮੰਤਰੀ ਦਫਤਰ
ਰਿਆਧ ਵਿੱਚ ਪ੍ਰਧਾਨ ਮੰਤਰੀ ਅਤੇ ਜੌਰਡਨ ਦੇ ਰਾਜੇ ਦੀ ਮੁਲਾਕਾਤ
Posted On:
29 OCT 2019 10:16PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਊਦੀ ਅਰਬ ਦੇ ਰਿਆਧ ਵਿੱਚ ਫਿਊਚਰ ਇਨਵੈਸਟਮੈਂਟ ਇਨੀਸ਼ਿਏਟਿਵ ਫੋਰਮ ( ਐੱਫਆਈਆਈ ) ਦੌਰਾਨ ਜੌਰਡਨ ਦੇ ਰਾਜਾ ਅਬਦੁੱਲਾ II ਬਿਨ ਅਲ - ਹੁਸੈਨ ਨਾਲ ਮੁਲਾਕਾਤ ਕੀਤੀ। ਬੈਠਕ ਦੌਰਾਨ ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਵਿਚਾਰ-ਵਟਾਂਦਰਾ ਕੀਤਾ । ਇਸ ਵਿੱਚ ਜੌਰਡਨ ਦੇ ਰਾਜੇ ਦੀ 27 ਫਰਵਰੀ 2018 ਤੋਂ 1 ਮਾਰਚ, 2018 ਤੱਕ ਭਾਰਤ ਯਾਤਰਾ ਦੌਰਾਨ ਦਸਤਖ਼ਤ ਕੀਤੇ ਗਏ ਸਹਿਮਤੀ ਪੱਤਰ ਅਤੇ ਸਮਝੌਤੇ ਵੀ ਸ਼ਾਮਲ ਸਨ । ਦੋਹਾਂ ਨੇਤਾਵਾਂ ਨੇ ਮੱਧ ਪੂਰਬ ਸ਼ਾਂਤੀ ਪ੍ਰਕਿਰਿਆ (ਮਿਡਲ ਈਸਟ ਪੀਸ ਪ੍ਰੋਸੈੱਸ) ਅਤੇ ਹੋਰ ਖੇਤਰੀ ਘਟਨਾਵਾਂ ‘ਤੇ ਵਿਚਾਰ ਵਟਾਂਦਰਾ ਕੀਤਾ । ਪ੍ਰਧਾਨ ਮੰਤਰੀ ਮੋਦੀ ਨੇ ਜੌਰਡਨ ਦੇ ਰਾਜੇ ਦੇ ਨਾਲ ਆਤੰਕਵਾਦ ਨਾਲ ਮੁਕਾਬਲਾ ਕਰਨ ਵਿੱਚ ਸਹਿਯੋਗ ਦੇ ਮੁੱਦੇ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ।
ਭਾਰਤ ਅਤੇ ਜੌਰਡਨ ਦਰਮਿਆਨ ਪ੍ਰਾਚੀਨ ਸਮੇਂ ਤੋਂ ਹੀ ਇਤਿਹਾਸਿਕ ਜੁੜਾਅ, ਸੱਭਿਆਚਾਰਕ ਸਬੰਧ ਅਤੇ ਨਾਗਰਿਕਾਂ ਦਰਮਿਆਨ ਸੰਪਰਕ ਕਾਇਮ ਰਹੇ ਹਨ । ਪ੍ਰਧਾਨ ਮੰਤਰੀ ਦੇ ਜੌਰਡਨ ਦੌਰੇ ਅਤੇ ਜੌਰਡਨ ਦੇ ਰਾਜੇ ਦੇ ਸਾਲ 2018 ਵਿੱਚ ਹੋਏ ਭਾਰਤ ਦੌਰੇ ਨੇ ਦੋਹਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਨੂੰ ਇੱਕ ਨਵੀਂ ਗਤੀ ਦਿੱਤੀ ਹੈ , ਜੋ ਕਿ ਕਈ ਦੁਵੱਲੇ, ਖੇਤਰੀ ਅਤੇ ਬਹੁਪੱਖੀ ਮੁੱਦਿਆਂ ਉੱਤੇ ਆਪਸੀ ਸਤਿਕਾਰ ਅਤੇ ਸਮਝ ਦੇ ਪ੍ਰਤੀਕ ਹਨ ।
***
ਵੀਆਰਆਰ/ਏਕੇ
(Release ID: 1589569)
Visitor Counter : 91