ਪ੍ਰਧਾਨ ਮੰਤਰੀ ਦਫਤਰ

ਸਾਊਦੀ ਅਰਬ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ

Posted On: 28 OCT 2019 8:29PM by PIB Chandigarh

ਮੈਂ ਇੱਕ ਦਿਨ ਦੇ ਸਰਕਾਰੀ ਦੌਰੇ ਲਈ 29 ਅਕਤੂਬਰ, 2019 ਨੂੰ ਸਾਊਦੀ ਅਰਬ ਦੀ ਯਾਤਰਾ ਕਰ ਰਿਹਾ ਹਾਂ। ਇਹ ਯਾਤਰਾ ਸਾਊਦੀ ਅਰਬ ਦੇ ਸ਼ਾਹ ਸਲਮਾਨ ਬਿਨ ਅਬਦੁਲ ਅਜ਼ੀਜ਼ ਅਲ-ਸਊਦ ਦੇ ਸੱਦੇ ਉੱਤੇ ਰਿਆਧ ਵਿੱਚ ਆਯੋਜਿਤ ਹੋਣ ਵਾਲੀ ਤੀਜੀ ਭਵਿੱਖੀ ਨਿਵੇਸ਼ ਪਹਿਲ ਬੈਠਕ ਦੇ ਸੰਪੂਰਨ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਹੈ।

ਰਿਆਧ ਦੀ ਯਾਤਰਾ ਦੌਰਾਨ, ਮੈਂ ਸਾਊਦੀ ਅਰਬ ਦੇ ਸ਼ਾਹ ਨਾਲ ਦੁਵੱਲਾ ਵਿਚਾਰ-ਵਟਾਂਦਰਾ ਕਰਾਂਗਾਮੈਂ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ, ਐੱਚਆਰਐੱਚ ਮੋਹੱਮਦ ਬਿਨ ਸਲਮਾਨ ਦੇ ਨਾਲ ਆਪਣੀ ਬੈਠਕ ਦੌਰਾਨ ਦੁਵੱਲੇ ਸਹਿਯੋਗ ਤੋਂ ਇਲਾਵਾ ਆਪਸੀ ਹਿਤ ਦੇ ਖੇਤਰੀ ਅਤੇ ਸੰਸਾਰਕ ਮੁੱਦਿਆਂ ਦੇ ਕਈ ਮਾਮਲਿਆਂ ਉੱਤੇ ਵਿਚਾਰ-ਵਟਾਂਦਰਾ ਕਰਾਂਗਾ।

ਭਾਰਤ ਅਤੇ ਸਾਊਦੀ ਅਰਬ ਦਰਮਿਆਨ ਪਰੰਪਰਾਗਤ ਰੂਪ ਤੋਂ ਨੇੜਲੇ ਅਤੇ ਦੋਸਤਾਨਾ ਸਬੰਧ ਰਹੇ ਹਨ। ਸਾਊਦੀ ਅਰਬ ਭਾਰਤ ਦੀ ਊਰਜਾ ਜ਼ਰੂਰਤਾਂ ਲਈ ਸਭ ਤੋਂ ਵੱਡੇ ਅਤੇ ਭਰੋਸੇਯੋਗ ਸਪਲਾਇਰਾਂ ਵਿੱਚੋਂ ਇੱਕ ਹੈ।

ਫਰਵਰੀ 2019 ਵਿੱਚ ਨਵੀਂ ਦਿੱਲੀ ਦੀ ਆਪਣੀ ਯਾਤਰਾ ਦੌਰਾਨ ਕ੍ਰਾਊਨ ਪ੍ਰਿੰਸ ਨੇ ਭਾਰਤ ਵਿੱਚ ਪ੍ਰਾਥਮਿਕਤਾ ਦੇ ਖੇਤਰਾਂ ਵਿੱਚ 100 ਬਿਲੀਅਨ ਅਮਰੀਕੀ ਡਾਲਰ ਤੋਂ ਜ਼ਿਆਦਾ ਦੇ ਨਿਵੇਸ਼ ਦੀ ਪ੍ਰਤੀਬੱਧਤਾ ਜਤਾਈ ਸੀ।

ਰੱਖਿਆ, ਸੁਰੱਖਿਆ, ਵਪਾਰਸੱਭਿਆਚਾਰਸਿੱਖਿਆ ਅਤੇ ਲੋਕਾਂ ਤੋਂ ਲੋਕਾਂ ਦਰਮਿਆਨ ਆਪਸੀ ਸੰਪਰਕ ਜਿਹੇ ਵਿਸ਼ੇ ਸਾਊਦੀ ਅਰਬ ਨਾਲ ਦੁਵੱਲੇ ਸਹਿਯੋਗ ਦੇ ਹੋਰ ਮਹੱਤਵਪੂਰਨ ਖੇਤਰਾਂ ਵਿੱਚ ਸ਼ਾਮਲ ਹਨ।

ਯਾਤਰਾ ਦੌਰਾਨਰਣਨੀਤਕ ਭਾਗੀਦਾਰੀ ਪਰਿਸ਼ਦ ਦੀ ਸਥਾਪਨਾ ਲਈ ਸਮਝੌਤਾ, ਭਾਰਤ-ਸਾਊਦੀ ਅਰਬ ਦੀ ਰਣਨੀਤਕ ਭਾਗੀਦਾਰੀ ਨੂੰ ਇੱਕ ਨਵੇਂ ਪੱਧਰ ਉੱਤੇ ਅੱਗੇ ਵਧਾਵੇਗਾ।

ਮੈਂ ਤੀਜੀ ਭਵਿੱਖੀ ਨਿਵੇਸ਼ ਪਹਿਲ ਬੈਠਕ ਵਿੱਚ ਆਪਣੀ ਭਾਗੀਦਾਰੀ ਨੂੰ ਲੈ ਕੇ ਵੀ ਉਤਸੁਕ ਹਾਂ,  ਜਿੱਥੇ ਮੈਂ ਭਾਰਤ ਵਿੱਚ ਆਲਮੀ ਨਿਵੇਸ਼ਕਾਂ ਲਈ ਵਧਦੇ ਵਪਾਰ ਅਤੇ ਨਿਵੇਸ਼ ਦੇ ਅਵਸਰਾਂ ਦੇ ਸਬੰਧ ਵਿੱਚ ਵਾਰਤਾਲਾਪ ਕਰਾਂਗਾ ਕਿਉਂਕਿ ਦੇਸ਼ 2024 ਤੱਕ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੀ ਦਿਸ਼ਾ ਵਿੱਚ ਅੱਗੇ ਕਦਮ ਵਧਾ ਚੁੱਕਿਆ ਹੈ।

***

ਵੀਆਰਆਰਕੇ/ਏਕੇ
 



(Release ID: 1589473) Visitor Counter : 77


Read this release in: English