ਪ੍ਰਧਾਨ ਮੰਤਰੀ ਦਫਤਰ

ਯੂਰਪੀ ਸੰਸਦ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

Posted On: 28 OCT 2019 2:30PM by PIB Chandigarh

ਯੂਰਪੀ ਸੰਸਦ ਦੇ ਮੈਂਬਰਾਂ ਨੇ ਅੱਜ ਨਵੀਂ ਦਿੱਲੀ ਵਿੱਚ 7, ਲੋਕ ਕਲਿਆਣ ਮਾਰਗ ਵਿਖੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ  ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਵੱਲੋਂ ਉਨ੍ਹਾਂ ਦੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਹੀ ਇੱਥੇ ਆ ਕੇ ਭਾਰਤ ਨਾਲ ਆਪਣੇ ਸਬੰਧਾਂ ਨੂੰ ਮਹੱਤਵ ਦੇਣ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਰਪੀਅਨ ਯੂਨੀਅਨ ਨਾਲ ਭਾਰਤ ਦਾ ਸਬੰਧ ਸਾਂਝੇ ਹਿਤਾਂ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਪ੍ਰਤੀ ਸਾਂਝੀ ਪ੍ਰਤੀਬੱਧਤਾ ਤੇ ਅਧਾਰਤ ਹੈ। ਉਨ੍ਹਾਂ ਕਿਹਾ ਕਿ ਨਿਰਪੱਖ ਅਤੇ ਸੰਤੁਲਿਤ ਬੀਟੀਆਈਏ ਦਾ ਛੇਤੀ ਨਤੀਜਾ ਸਰਕਾਰ ਲਈ ਇੱਕ ਪ੍ਰਾਥਮਿਕਤਾ ਹੈ। ਖੇਤਰੀ ਅਤੇ ਗਲੋਬਲ ਮਾਮਲਿਆਂ 'ਤੇ ਯੂਰਪੀ ਸੰਘ ਨਾਲ ਸਾਂਝ ਨੂੰ ਮਜ਼ਬੂਤ ​​ਕਰਨ ਦੀ ਜ਼ਰੂਰਤ ਬਾਰੇ ਗੱਲ ਕਰਦਿਆਂ, ਪ੍ਰਧਾਨ ਮੰਤਰੀ ਨੇ ਆਤੰਕਵਾਦ ਨਾਲ ਲੜਨ ਲਈ ਨਜ਼ਦੀਕੀ ਅੰਤਰਰਾਸ਼ਟਰੀ ਸਹਿਯੋਗ ਦੀ ਮਹੱਤਤਾ' ਤੇ ਜ਼ੋਰ ਦਿੱਤਾਉਨ੍ਹਾਂ ਨੇ ਅੰਤਰਰਾਸ਼ਟਰੀ ਸਾਂਝੇਦਾਰੀ ਵਜੋਂ ਅੰਤਰਰਾਸ਼ਟਰੀ ਸੋਲਰ ਅਲਾਇੰਸ (ਸੂਰਜੀ ਗਠਜੋੜ) ਦੀ ਪ੍ਰਗਤੀ ਬਾਰੇ ਵੀ ਜ਼ਿਕਰ

 

ਪ੍ਰਧਾਨ ਮੰਤਰੀ ਨੇ ਭਾਰਤ ਆਉਣ ਵਾਲੇ ਵਫ਼ਦ ਦਾ ਸੁਆਗਤ ਕਰਦਿਆਂ, ਉਮੀਦ ਜਤਾਈ ਕਿ ਜੰਮੂ ਤੇ ਕਸ਼ਮੀਰ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਉਨ੍ਹਾਂ ਦਾ  ਦੌਰਾ  ਸਫ਼ਲ ਰਹੇਗਾਇਸ ਖੇਤਰ ਦੇ ਵਿਕਾਸ ਅਤੇ ਸ਼ਾਸਨ ਦੀਆਂ ਤਰਜੀਹਾਂ ਬਾਰੇ ਸਪਸ਼ਟ ਵਿਚਾਰ ਦੇਣ ਤੋਂ ਇਲਾਵਾ ਉਨ੍ਹਾਂ ਦੀ ਜੰਮੂ-ਕਸ਼ਮੀਰ ਯਾਤਰਾ ਨੂੰ ਵਫ਼ਦ ਨੂੰ ਜੰਮੂ, ਕਸ਼ਮੀਰ ਤੇ ਲੱਦਾਖ ਦੇ ਖੇਤਰ ਦੀ ਸੱਭਿਆਚਾਰਕ ਅਤੇ ਧਾਰਮਿਕ ਵੰਨ-ਸੁਵੰਨਤਾ ਦੀ ਬਿਹਤਰ ਸਮਝ ਪ੍ਰਦਾਨ ਕਰਨੀ ਚਾਹੀਦੀ ਹੈ।

ਪ੍ਰਧਾਨ ਮੰਤਰੀ ਨੇ 2014 ਵਿੱਚ ਈਜ਼ ਆਵ੍ ਡੂਇੰਗ ਬਿਜ਼ਨਸ ਰੈਂਕਿੰਗ ਵਿੱਚ ਭਾਰਤ ਦੀ ਸਥਿਤੀ ਵਿੱਚ ਭਾਰੀ ਉਛਾਲ ਨੂੰ ਉਜਾਗਰ ਕੀਤਾ ਜੋ ਇਸ ਸਮੇਂ 142 ਤੋਂ  63 'ਤੇ ਆ ਗਈ ਹੈ। ਉਨ੍ਹਾਂ ਕਿਹਾ ਕਿ ਆਕਾਰ, ਜਨਸੰਖਿਆ ਅਤੇ ਵਿਵਿਧਤਾ ਵਿੱਚ ਭਾਰਤ ਜਿਹੇ ਇੱਕ ਵਿਸ਼ਾਲ ਦੇਸ਼ ਲਈ ਇਹ ਇੱਕ ਵੱਡੀ ਉਪਲੱਬਧੀ ਹੈ। ਉਨ੍ਹਾਂ ਕਿਹਾ, ਸ਼ਾਸਨ ਪ੍ਰਣਾਲੀਆਂ ਅੱਜ ਲੋਕਾਂ ਨੂੰ ਖਾਹਿਸ਼ੀ ਦਿਸ਼ਾ ਵਿੱਚ ਅੱਗੇ ਵਧਣ ਦੇ ਯੋਗ ਬਣਾ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਸਾਰੇ ਭਾਰਤੀਆਂ ਲਈ ਈਜ਼ ਆਵ੍ ਲਿਵਿੰਗ ਯਕੀਨੀ ਬਣਾਉਣ ਉੱਤੇ ਸਰਕਾਰ ਦੇ ਫੋਕਸ ਨੂੰ ਵੀ ਰੇਖਾਂਕਿਤ ਕੀਤਾ। ਉਨ੍ਹਾਂ ਨੇ ਸਵੱਛ ਭਾਰਤ ਅਤੇ ਆਯੁਸ਼ਮਾਨ ਭਾਰਤ ਸਮੇਤ ਸਰਕਾਰ ਦੇ ਮਹੱਤਵਪੂਰਨ ਪ੍ਰੋਗਰਾਮਾਂ ਦੀ ਸਫ਼ਲਤਾ ਬਾਰੇ ਜ਼ਿਕਰ ਕੀਤਾ। ਉਨ੍ਹਾਂ ਨੇ ਆਲਮੀ ਨਿਸ਼ਾਨੇ (ਗਲੋਬਲ ਟਾਰਗੇਟ) ਤੋਂ ਪੰਜ ਸਾਲ ਪਹਿਲਾਂ 2025 ਤੱਕ ਟੀਬੀ ਨੂੰ ਖ਼ਤਮ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਵਧੇ ਹੋਏ ਅਖੁੱਟ ਊਰਜਾ ਟੀਚੇ ਅਤੇ ਸਿੰਗਲ ਯੂਜ਼ ਪਲਾਸਟਿਕ ਵਿਰੁੱਧ ਮੁਹਿੰਮ ਸਮੇਤ ਵਾਤਾਵਰਣ ਸੁਰੱਖਿਆ ਅਤੇ ਸੰਭਾਲ ਲਈ ਉਠਾਏ ਗਏ ਕਦਮਾਂ ਬਾਰੇ ਵੀ ਗੱਲ ਕੀਤੀ।

*****

ਵੀਆਰਆਰਕੇ/ਐੱਸਐੱਚ
 


(Release ID: 1589414)
Read this release in: English