ਮੰਤਰੀ ਮੰਡਲ

ਕੇਂਦਰੀ ਮੰਤਰੀ ਮੰਡਲ ਨੇ ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ ਵਿੱਚ ਨਵੀਂ ਜਾਨ ਪਾਉਣ ਦੀ ਯੋਜਨਾ ਅਤੇ ਦੋਹਾਂ ਦੇ ਰਲੇਵੇਂ ਨੂੰ ਸਿਧਾਂਤਕ ਪ੍ਰਵਾਨਗੀ ਦਿੱਤੀ
ਟੈਲੀਕੌਮ ਪੀਐੱਸਈਜ਼ ਨੂੰ 4ਜੀ ਦਾ ਸਪੈਕਟ੍ਰਮ ਐਲੋਕੇਟ ਕੀਤਾ ਜਾਵੇਗਾ
20,000 ਕਰੋੜ ਰੁਪਏ ਤੋਂ ਅਧਿਕ ਧਨਰਾਸ਼ੀ ਨਾਲ ਵਿੱਤ ਪੋਸ਼ਣ
15 ,000 ਕਰੋੜ ਰੁਪਏ ਦੇ ਦੀਰਘਕਾਲੀ ਬੌਂਡਸ ਲਈ ਪ੍ਰਭੂਸੱਤਾ ਸੰਪੰਨ (sovereign) ਗਾਰੰਟੀ
ਆਕਰਸ਼ਕ ਵੀਆਰਐੱਸ ਦਾ ਖਰਚ ਕੇਂਦਰ ਸਰਕਾਰ ਉਠਾਏਗੀ

Posted On: 23 OCT 2019 5:10PM by PIB Chandigarh

ਕੇਂਦਰੀ ਮੰਤਰੀ ਮੰਡਲ ਨੇ ਅੱਜ 4ਜੀ ਸੇਵਾਵਾਂ ਦੇ ਲਈ ਸਪੈਕਟ੍ਰਮ ਦੇ ਪ੍ਰਸ਼ਾਸਕੀ ਅਲਾਟਮੈਂਟਪ੍ਰਭੂਸੱਤਾ ਸੰਪੰਨ (sovereign) ਗਾਰੰਟੀ ਸਹਿਤ ਬੌਂਡਸ ਜਾਰੀ ਕਰਨ ਦੇ ਮਾਧਿਅਮ ਨਾਲ ਕਰਜ਼ਾ ਅਦਾਇਗੀ ਦੀ ਨਵੀਂ ਰੂਪ-ਰੇਖਾ ਬਣਾਉਣਕਰਮਚਾਰੀ ਲਾਗਤ ਵਿੱਚ ਕਮੀ ਅਤੇ ਅਸਾਸਿਆਂ ਦੇ ਮੁਦਰੀਕਰਨ ਦੇ ਜ਼ਰੀਏ ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ ਵਿੱਚ ਨਵੀਂ ਜਾਨ ਪਾਉਣ ਅਤੇ ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ ਦੇ ਰਲੇਂਵੇ ਦੇ ਪ੍ਰਸਤਾਵ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ

  ਮੰਤਰੀ ਮੰਡਲ ਦੁਆਰਾ ਨਿਮਨਲਿਖਤ ਨੂੰ ਪ੍ਰਵਾਨਗੀ ਦਿੱਤੀ ਗਈ: -

  1. ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ ਨੂੰ 4ਜੀ ਸੇਵਾਵਾਂ ਲਈ ਸਪੈਕਟ੍ਰਮ ਦੀ ਪ੍ਰਸ਼ਾਸਕੀ ਅਲਾਟਮੈਂਟਤਾਕਿ ਇਹ ਪੀਐੱਸਯੂਜ਼ ਬ੍ਰੌਡਬੈਂਡ ਅਤੇ ਹੋਰ ਡਾਟਾ ਸੇਵਾਵਾਂ ਪ੍ਰਦਾਨ ਕਰਨ ਦੇ ਸਮਰੱਥ ਹੋ ਸਕਣ।  ਉਕਤ ਸਪੈਕਟ੍ਰਮ ਦਾ ਵਿੱਤ ਪੋਸ਼ਣ ਭਾਰਤ ਸਰਕਾਰ ਦੁਆਰਾ ਇਨ੍ਹਾਂ ਪੀਐੱਸਯੂਜ਼ ਵਿੱਚ 20,140 ਕਰੋੜ ਰੁਪਏ ਦੇ ਮੁੱਲ ਦੀ ਪੂੰਜੀ ਪਾ ਕੇ ਕੀਤਾ ਜਾਵੇਗਾਇਸ ਦੇ ਇਲਾਵਾ ਇਸ ਸਪੈਕਟ੍ਰਮ ਮੁੱਲ ਦੇ ਲਈ ਜੀਐੱਸਟੀ  ਦੇ ਤੌਰ ‘ਤੇ 3,674 ਕਰੋੜ ਰੁਪਏ ਦਾ ਖਰਚ ਵੀ ਭਾਰਤ ਸਰਕਾਰ ਦੁਆਰਾ ਬਜਟ ਸੰਸਾਧਨਾਂ  ਰਾਹੀਂ ਸਹਿਣ ਕੀਤਾ ਜਾਵੇਗਾ।  ਇਸ ਸਪੈਕਟ੍ਰਮ  ਅਲਾਟਮੈਂਟ ਦਾ ਉਪਯੋਗ ਕਰਦੇ ਹੋਏ ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ, 4ਜੀ ਸੇਵਾਵਾਂ ਉਪਲੱਬਧ ਕਰਵਾਉਣਬਜ਼ਾਰ ਵਿੱਚ ਮੁਕਾਬਲਾ ਕਰਨ ਅਤੇ ਆਪਣੇ ਵਿਸ਼ਾਲ ਨੈੱਟਵਰਕ ਦਾ ਉਪਯੋਗ ਕਰਦੇ ਹੋਏ ਗ੍ਰਾਮੀਣ ਖੇਤਰਾਂ ਸਹਿਤ ਦੇਸ਼ ਭਰ ਵਿੱਚ ਹਾਈ ਸਪੀਡ ਡਾਟਾ ਉਪਲੱਬਧ ਕਰਵਾਉਣ ਦੇ ਸਮਰੱਥ ਹੋ ਸਕਣਗੇ
  2. ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ 15,000 ਕਰੋੜ ਰੁਪਏ ਦੇ ਦੀਰਘਕਾਲੀ ਬੌਂਡਸ ਵੀ ਜਾਰੀ ਕਰਨਗੇਜਿਸ ਦੇ ਲਈ ਪ੍ਰਭੂਸੱਤਾ ਸੰਪੰਨ ਗਾਰੰਟੀ ਭਾਰਤ ਸਰਕਾਰ ਦੁਆਰਾ ਉਪਲੱਬਧ ਕਰਵਾਈ ਜਾਵੇਗੀ ਉਪਰੋਕਤ ਸੰਸਾਧਨਾਂ ਨਾਲ ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ ਆਪਣੇ ਮੌਜੂਦਾ ਕਰਜ਼ ਦੀ ਅਦਾਇਗੀ ਦੀ ਨਵੇਂ ਸਿਰੇ ਤੋਂ ਰੂਪ ਰੇਖਾ ਤਿਆਰ ਕਰਨਗੇ ਅਤੇ ਸੀਏਪੀਈਐਕਸਓਪੀਈਐਕਸ ਅਤੇ ਹੋਰ ਜ਼ਰੂਰਤਾਂ ਦੀ ਵੀ ਅੰਸ਼ਿਕ ਪੂਰਤੀ ਕਰਨਗੇ
  3. ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ ਆਕਰਸ਼ਕ ਵਲੰਟਰੀ ਰਿਟਾਇਰਮੈਂਟ ਯੋਜਨਾ (ਵੀਆਰਐੱਸ)   ਰਾਹੀਂ 50 ਸਾਲ ਅਤੇ ਉਸ ਤੋਂ ਅਧਿਕ ਉਮਰ ਦੇ ਆਪਣੇ ਕਰਮਚਾਰੀਆਂ ਲਈ ਵਲੰਟਰੀ ਰਿਟਾਇਰਮੈਂਟ ਦੀ ਵੀ ਪੇਸ਼ਕਸ਼ ਕਰਨਗੇ ਜਿਸ ਦਾ ਖਰਚ ਭਾਰਤ ਸਰਕਾਰ ਦੁਆਰਾ ਬਜਟੀ ਸਹਾਇਤਾ ਨਾਲ ਕੀਤਾ ਜਾਵੇਗਾ।  ਵੀਆਰਐੱਸ  ਦੇ ਐਕਸ ਗਰੇਸ਼ਿਆ ਹਿੱਸੇ ਲਈ 17,169 ਕਰੋੜ ਰੁਪਏ ਦੀ ਅਤਿਰਿਕਤ ਜ਼ਰੂਰਤ ਹੋਵੇਗੀਭਾਰਤ ਸਰਕਾਰ ਪੈਨਸ਼ਨਗਰੈਚੁਟੀ ਅਤੇ ਕਮਿਊਟੇਸ਼ਨ ਦੀ ਲਾਗਤ ਸਹਿਣ ਕਰੇਗੀ
  4. ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ ਆਪਣਿਆਂ ਅਸਾਸਿਆਂ ਦਾ ਮੁਦਰੀਕਰਨ ਕਰਨਗੇਤਾਕਿ ਕਰਜ਼ ਚੁਕਾਉਣ ਬੌਂਡਸ ਦੀ ਸਰਵਿਸਿੰਗਨੈੱਟਵਰਕ ਅੱਪਗ੍ਰੇਡਿੰਗਵਿਸ‍ਤਾਰ ਅਤੇ  ਪਰਿਚਾਲਨ ਸਬੰਧੀ ਧਨਰਾਸ਼ੀ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਣ
  5. ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ ਦੇ ਰਲੇਵੇਂ ਨੂੰ ਸਿਧਾਂਤਕ ਪ੍ਰਵਾਨਗੀ ।

        ਆਸ ਹੈ ਕਿ ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ ਵਿੱਚ ਨਵੀਂ ਜਾਨ ਪਾਉਣ ਵਾਲੀ ਉਕਤ ਯੋਜਨਾ  ਦੇ ਲਾਗੂਕਰਨ ਨਾਲ ਉਹ ਦੋਵੇਂ ਆਪਣੇ ਸੁਦ੍ਰਿੜ੍ਹ ਟੈਲੀਕੌਮ ਨੈੱਟਵਰਕ  ਰਾਹੀਂ ਗ੍ਰਾਮੀਣ ਅਤੇ ਦੂਰ - ਦੁਰਾਡੇ  ਦੇ ਇਲਾਕਿਆਂ ਸਮੇਤ ਸਮੁੱਚੇ ਦੇਸ਼ ਵਿੱਚ ਭਰੋਸੇਯੋਗ ਅਤੇ ਗੁਣਵੱਤਾਪੂਰਨ ਸੇਵਾਵਾਂ ਉਪਲੱਬਧ ਕਰਵਾਉਣ ਦੇ ਸਮਰੱਥ ਹੋ ਸਕਣਗੇ ।

*****

ਵੀਆਰਆਰਆਰਕੇ/ਐੱਸਸੀ/ਐੱਸਐੱਚ(Release ID: 1589052) Visitor Counter : 4


Read this release in: English