ਆਯੂਸ਼
ਆਯੁਸ਼ ਮੰਤਰੀ ਨੇ ਬੇਸ ਹਸਪਤਾਲ ਵਿੱਚ ਆਯੁਰਵੇਦ ਸਾਂਤੀਕਾਰੀ ਕੇਅਰ ਦਾ ਉਦਘਾਟਨ ਕੀਤਾ
Posted On:
21 OCT 2019 4:19PM by PIB Chandigarh
ਕੇਂਦਰੀ ਆਯੁਸ਼ ਅਤੇ ਰੱਖਿਆ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸ਼੍ਰੀਪਦ ਯੈਸੋ ਨਾਇਕ ਨੇ ਅੱਜ ਦਿੱਲੀ ਛਾਉਣੀ ਵਿੱਚ ਸੈਨਾ ਦੇ ਬੇਸ ਹਸਪਤਾਲ ਵਿੱਚ ਆਯੁਰਵੇਦ ਸਾਂਤੀਕਾਰੀ ਕੇਅਰ ਯੂਨਿਟ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਆਯੁਸ਼ ਮੰਤਰਾਲਾ ਅਤੇ ਰੱਖਿਆ ਮੰਤਰਾਲੇ ਦਰਮਿਆਨ ਇੱਕ ਸਹਿਮਤੀ ਪੱਤਰ ਉੱਤੇ ਦਸਤਖ਼ਤ ਵੀ ਕੀਤੇ ਗਏ ਜਿਸ ਦਾ ਉਦੇਸ਼ ਹਥਿਆਰਬੰਦ ਬਲਾ ਦੇ ਮੈਡੀਕਲ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ (ਡੀਜੀਏਐੱਫਐੱਮਐੱਸ)ਤਹਿਤ ਆਉਣ ਵਾਲੀਆਂ ਮੈਡੀਕਲ ਸੇਵਾਵਾਂ ਵਿੱਚ ਆਯੁਸ਼ ਚਿਕਿਤਸਮ ਨੂੰ ਸ਼ਾਮਲ ਕਰਨਾ ਹੈ।
ਆਪਣੇ ਉਦਘਾਟਨੀ ਭਾਸ਼ਣ ਵਿੱਚ ਮੰਤਰੀ ਨੇ ਕਿਹਾ ਕਿ ਸਾਡੇ ਜਵਾਨ ਸੀਆਚਿਨ ਦੇ ਗਲੇਸ਼ੀਅਰਾਂ ਤੋਂ ਲੈ ਕੇ ਥਾਰ ਦੇ ਰੇਗਿਸਤਾਨ ਤੱਕ ਬੇਹਦ ਚੁਣੌਤੀਪੂਰਨ ਸਥਿਤੀਆਂ ਵਿੱਚ ਕੰਮ ਕਰਦੇ ਹਨ ਜਿਸ ਨਾਲ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਪ੍ਰਭਾਵਿਤ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਆਯੁਰਵੇਦ ਅਤੇ ਯੋਗ ਇਨ੍ਹਾਂ ਜਵਾਨਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਠੀਕ ਰੱਖਣ ਵਿੱਚ ਕਾਫੀ ਮਦਦਗਾਰ ਸਿੱਧ ਹੋ ਸਕਦੇ ਹਨ। ਇਸ ਨਾਲ ਉਨ੍ਹਾਂ ਦੀ ਬਰਦਾਸ਼ਤ ਸ਼ਕਤੀ ਵਿੱਚ ਵਾਧਾ ਹੋਵੇਗਾ। ਸ਼੍ਰੀ ਨਾਇਕ ਨੇ ਦੱਸਿਆ ਕਿ ਆਯੁਰਵੇਦ ਦੀਆਂ ਔਸਧੀਆਂ ਅਤੇ ਸਨੇਹਨਾ ਅਤੇ ਸਵੇਦਨਾ ਵਰਗੀਆਂ ਪੰਚਕਰਮ ਪ੍ਰਕਿਰਿਆਵਾਂ ਰਾਹੀਂ ਮਾਸਪੇਸ਼ੀਆਂ ਵਿੱਚ ਹੋਣ ਵਾਲੀਆਂ ਗੜਬੜੀਆਂ ਦਾ ਪ੍ਰਭਾਵੀ ਤਰੀਕੇ ਨਾਲ ਇਲਾਜ ਕੀਤਾ ਜਾ ਸਕਦਾ ਹੈ।
ਇਸ ਮੌਕੇ ‘ਤੇ ਆਯੁਸ਼ ਸਕੱਤਰ ਵੈਦ ਰਾਜੇਸ਼ ਕੋਟੇਚਾ ਅਤੇ ਹਥਿਆਰਬੰਦ ਬਲਾ ਮੈਡੀਕਲ ਸੇਵਾਵਾਂ ਦੇ ਡਾਇਰੈਕਟਰ ਜਨਰਲ, ਲੈਫਟੀਨੈਂਟ ਜਨਰਲ ਬਿਪਿਨ ਪੁਰੀ ਵੀ ਹਾਜ਼ਰ ਸਨ।
ਰੱਖਿਆ ਅਤੇ ਆਯੁਸ਼ ਮੰਤਰਾਲੇ ਦਰਮਿਆਨ ਹੋਏ ਸਮਝੌਤੇ ਦੇ ਤਹਿਤ ਆਯੁਰਵੇਦ ਇਲਾਜ ਯੂਨਿਟ ਗਾਜ਼ੀਆਬਾਦ ਦੇ ਹਿੰਡਨ ਵਿੱਚ ਭਾਰਤੀ ਵਾਯੂ ਸੈਨਾ ਦੇ ਰਿਸਰਚ ਅਤੇ ਰੈਫਰਲ ਹਸਪਤਾਲ ਅਤੇ ਦਿੱਲੀ ਐੱਨਸੀਆਰ ਖੇਤਰ ਵਿੱਚ ਸਥਿਤ ਐਕਸ ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ (ਈਸੀਐੱਚਐੱਸ) ਦੀਆਂ ਪੰਜ ਪਹਿਚਾਣ ਕੀਤੀਆਂ ਗਈਆਂ ਪੌਲੀਕਲੀਨਿਕਾਂ ਵਿੱਚ ਵੀ ਸਥਾਪਿਤ ਕੀਤੇ ਜਾਣਗੇ।
*****
ਆਰਜੇਐੱਸਕੇ
(Release ID: 1588749)