ਵਣਜ ਤੇ ਉਦਯੋਗ ਮੰਤਰਾਲਾ

ਵਣਜ ਅਤੇ ਉਦਯੋਗ ਮੰਤਰੀ ਸਵੀਡਨ ਦੀ ਦੋ ਦਿਨਾ ਯਾਤਰਾ ਕਰਨਗੇ

Posted On: 21 OCT 2019 5:51PM by PIB Chandigarh

ਵਣਜ ਅਤੇ ਉਦਯੋਗ ਅਤੇ ਰੇਲ ਮੰਤਰੀ ਸ਼੍ਰੀ ਪੀਯੂਸ਼ ਗੋਇਲ 23 ਅਕਤੂਬਰ, 2019 ਨੂੰ ਸਟਾਕਹੋਮ  ਵਿੱਚ ਭਾਰਤ-ਸਵੀਡਨ ਆਰਥਿਕ, ਉਦਯੋਗਿਕ ਅਤੇ ਵਿਗਿਆਨਕ ਸਹਿਯੋਗ ਸੰਯੁਕਤ ਕਮਿਸ਼ਨ ਦੇ 19ਵੇਂ ਸੈਸ਼ਨ ਵਿੱਚ ਹਿੱਸਾ ਲੈਣਗੇ ਸਵੀਡਨ ਦੀ ਵਿਦੇਸ਼ ਵਪਾਰ ਮੰਤਰੀ ਸੁਸ਼੍ਰੀ ਅੰਨਾ ਹੌਲਬਰਗ ਅਤੇ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਇਸ ਸੈਸ਼ਨ ਦੀ ਸਹਿ- ਪ੍ਰਧਾਨਗੀ ਕਰਨਗੇ

 

ਸਵੀਡਨ ਦਾ ਭਾਰਤ ਵਿੱਚ ਨਿਵੇਸ਼ ਦਾ ਇੱਕ ਲੰਬਾ ਇਤਿਹਾਸ ਹੈ ਅਕਤੂਬਰ, 2017 ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ 170 ਤੋਂ ਵੱਧ ਸਵੀਡਨ ਦੇ ਸਯੁੰਕਤ ਅਦਾਰੇ ਅਤੇ ਉਸ ਦੀ ਮਲਕੀਅਤ ਵਾਲੀਆਂ ਸਹਾਇਕ ਇਕਾਈਆਂ ਕੰਮ ਕਰ ਰਹੇ ਹਨ ਭਾਰਤ ਵਿੱਚ 20ਵਾਂ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ਕ ਸਵੀਡਨ ਹੈ ਅਤੇ ਜਨਵਰੀ, 2003 ਤੋਂ ਜਨਵਰੀ 2017 ਦਰਮਿਆਨ ਉਸ ਨੇ ਇੱਥੇ 8.51 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ ਹੈ ਭਾਰਤ ਵਿੱਚ ਕੰਮ ਕਰਨ ਵਾਲੀਆਂ ਸਵੀਡਨ ਦੀਆਂ ਬਹੁ-ਰਾਸ਼ਟਰੀ ਕੰਪਨੀਆਂ ਹੁਣ ਨਿਰਮਾਣ ਤੋਂ ਇਲਾਵਾ ਸੂਚਨਾ ਟੈਕਨੋਲੋਜੀ, ਖੋਜ ਅਤੇ ਵਿਕਾਸ ਕਾਰਜਾਂ ਵਿੱਚ ਵੀ ਹਿੱਸਾ ਲੈ ਰਹੀਆਂ ਹਨ ਭਾਰਤ ਵਿੱਚ ਸਵੀਡਨ ਸਭ ਤੋਂ ਵੱਧ ਨਿਵੇਸ਼ ਆਟੋਮੋਬਾਈਲ ਵਿੱਚ 362.20 ਮਿਲੀਅਨ ਡਾਲਰ (33%), ਉਦਯੋਗਿਕ ਮਸ਼ੀਨਰੀ ਵਿੱਚ 162.09 ਮਿਲੀਅਨ ਅਮਰੀਕੀ ਡਾਲਰ (15%) ਅਤੇ ਇੰਜੀਨੀਅਰਿੰਗ ਉਦਯੋਗ ਵਿੱਚ 115.67 ਮਿਲੀਅਨ ਅਮਰੀਕੀ ਡਾਲਰ (10%) ਕਰ ਰਿਹਾ ਹੈ

 

ਪਿਛਲੇ ਦਹਾਕੇ ਦੌਰਾਨ ਸਵੀਡਨ ਵਿੱਚ ਭਾਰਤ ਦਾ ਨਿਵੇਸ਼ ਵੀ ਵਧਿਆ ਹੈ ਇਸ ਵੇਲੇ ਉੱਥੇ 70 ਤੋਂ ਵੱਧ ਭਾਰਤੀ ਕੰਪਨੀਆਂ ਕੰਮ ਕਰ ਰਹੀਆਂ ਹਨ ਜਿਨ੍ਹਾਂ ਵਿੱਚ ਸੂਚਨਾ ਟੈਕਨੋਲੋਜੀ ਕੰਪਨੀਆਂ ਤੋਂ ਇਲਾਵਾ  ਡਾ. ਰੈਡੀਜ਼, ਬਾਇਓਕੌਨ, ਕੈਮਵੈੱਲ ਅਤੇ ਕੈਡਿਲਾ ਫਾਰਮਾ ਵਰਗੀਆਂ ਉੱਘੀਆਂ ਕੰਪਨੀਆਂ ਸ਼ਾਮਲ ਹਨ ਅਤੇ ਜਿਨ੍ਹਾਂ ਦੇ ਸਵੀਡਨ ਨਾਲ ਸਹਿਯੋਗਾਤਕ ਸਬੰਧ ਹਨ

 

ਕਈ ਪ੍ਰਮੱਖ ਖੇਤਰਾਂ ਵਿੱਚ ਦੁਵੱਲਾ ਸਹਿਯੋਗ ਵਧਾਉਣ ਦੀ ਕਾਫੀ ਸੰਭਾਵਨਾ ਮੌਜੂਦ ਹੈ ਇਨ੍ਹਾਂ ਵਿੱਚ ਹਰਿਤ ਟੈਕਨੋਲੋਜੀਆਂ, ਅਖੁਟ ਊਰਜਾ, ਸਮਾਰਟ ਬੁਨਿਆਦੀ ਢਾਂਚਾ, (ਸਿਹਤ ਸੰਭਾਲ), ਅਤੇ ਰੱਖਿਆ ਖੇਤਰ ਸ਼ਾਮਲ ਹਨ ਸੇਵਾਵਾਂ ਦੇ ਖੇਤਰ ਵਿੱਚ ਵੀ ਵਪਾਰ ਮਜ਼ਬੂਤ ਹੋ ਰਿਹਾ ਹੈ, ਖਾਸ ਤੌਰ ਤੇ ਆਈ ਟੀ, ਕਾਰੋਬਾਰੀ ਸੇਵਾਵਾਂ, ਟਰੈਵਲ, ਤੇ ਟਰਾਂਸਪੋਰਟ ਖੇਤਰ ਵਿੱਚ ਅੰਤਰਰਾਸ਼ਟਰੀ ਵਪਾਰ ਕੇਂਦਰ ਦੇ ਅੰਕੜਿਆਂ ਅਨੁਸਾਰ 2016 ਵਿੱਚ ਦੋਹਾਂ ਦੇਸ਼ਾਂ ਦਰਮਿਆਨ ਸੇਵਾਵਾਂ ਦੇ ਖੇਤਰ ਵਿੱਚ ਕੁੱਲ ਵਪਾਰ 1.23 ਬਿਲੀਅਨ ਅਮਰੀਕੀ ਡਾਲਰ ਦਾ ਸੀ ਇਸ ਵਿੱਚ ਭਾਰਤ ਤੋਂ 767 ਮਿਲੀਅਨ ਡਾਲਰ ਦੀਆਂ ਸੇਵਾਵਾਂ ਪ੍ਰਦਾਨ ਕਰਨਾ ਸ਼ਾਮਲ ਹੈ ਜਦਕਿ ਸਵੀਡਨ ਨੇ 458 ਅਮਰੀਕੀ ਡਾਲਰ ਦੀਆਂ ਸੇਵਾਵਾਂ ਭਾਰਤ ਨੂੰ ਮੁਹੱਈਆ ਕਰਵਾਈਆਂ

 

ਉਪਲੱਬਧ ਅੰਕੜਿਆਂ ਅਨੁਸਾਰ ਭਾਰਤ ਸਵੀਡਨ ਨੂੰ ਲੀੜੇ ਲੱਤੇ, ਧਾਗੇ, ਧਾਤੂ, ਵਾਹਨ,ਆਮ ਉਤਯੋਗਿਕ ਮੈਟਲ ਗੱਡੀਆਂ, ਮਸ਼ੀਨਰੀ, ਅਤੇ ਉਪਕਰਨ ਦਾ ਨਿਰਯਾਤ ਕਰਦਾ ਹੈ

 

ਸਵੀਡਨ ਤੋਂ ਭਾਰਤ ਵਿੱਚ ਕਾਗਜ਼, ਵਾਹਨ, ਗੱਤਾ, ਲੋਹਾ ਉਤਪਾਦ, ਬਿਜਲੀ ਪੈਦਾ ਕਰਨ ਵਾਲੀਆਂ ਮਸ਼ੀਨਾਂ, ਉਪਕਰਨ ਅਤੇ ਹੋਰ ਉਦਯੋਗਿਕ ਮਸ਼ੀਨਰੀ ਦਾ ਆਯਾਤ ਹੁੰਦਾ ਹੈ

 

*****

 

ਐੱਮਐੱਮਐੱਸਬੀ


(Release ID: 1588746) Visitor Counter : 68


Read this release in: English