ਸੂਚਨਾ ਤੇ ਪ੍ਰਸਾਰਣ ਮੰਤਰਾਲਾ
50ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ ਨੇ ਦ ਜੌਯ ਆਵ੍ ਸਿਨੇਮਾ ਥੀਮ ’ਤੇ ਪ੍ਰਦਰਸ਼ਿਤ ਹੋਣ ਵਾਲੀਆਂ ਫ਼ਿਲਮਾਂ ਦੀ ਸੂਚੀ ਜਾਰੀ ਕੀਤੀ
14 ਫਿਲਮਾਂ ਦੋ ਸਥਾਨਾਂ ‘ਤੇ ਦਿਖਾਈਆਂ ਜਾਣਗੀਆਂ
ਪੁਰਾਣੀਆਂ ਕਲਾਸਿਕ ਫ਼ਿਲਮਾਂ - ਪੜੋਸਨ ਅਤੇ ਚਲਤੀ ਕਾ ਨਾਮ ਗਾੜੀ - ਸੈਕਸ਼ਨ ਦਾ ਹਿੱਸਾ ਹੋਣਗੀਆਂ
प्रविष्टि तिथि:
22 OCT 2019 11:30AM by PIB Chandigarh
50ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ ਨੇ ਫੈਸਟੀਵਲ ਦੇ ਓਪਨ ਏਅਰ ਸਕ੍ਰੀਨਿੰਗ ਸੈਕਸ਼ਨ ਵਿਚਲੀਆਂ ਥੀਮਾਂ ‘ਤੇ ਪ੍ਰਦਰਸ਼ਿਤ ਹੋਣ ਵਾਲੀਆਂ ਫਿਲਮਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ), ਗੋਆ 20 ਤੋਂ 28 ਨਵੰਬਰ, 2019 ਤੱਕ ਆਪਣੀ ਗੋਲਡਨ ਜੁਬਲੀ ਮਨਾ ਰਿਹਾ ਹੈ। ਹਰੇਕ ਸਾਲ ਇੱਫੀ (ਆਈਐੱਫਐੱਫਆਈ) ਸਿਨੇਮਾ ਪ੍ਰੇਮੀਆਂ ਲਈ ਖੁੱਲ੍ਹੇ ਵਿੱਚ ਫ਼ਿਲਮਾਂ ਦਿਖਾਉਂਦਾ ਹੈ ।
50ਵੇਂ ਇੱਫੀ (ਆਈਐੱਫਐੱਫਆਈ) ਤਹਿਤ ਦਿਖਾਈਆਂ ਜਾਣ ਵਾਲੀਆਂ ਫਿਲਮਾਂ ਦ ਜੌਯ ਆਵ੍ ਸਿਨੇਮਾ ਥੀਮ ‘ਤੇ ਅਧਾਰਿਤ ਹਨ । ਭਾਰਤੀ ਪੈਨੋਰਮਾ ਵਰਗ ਵਿੱਚ ਦਰਸ਼ਕਾਂ ਲਈ ਕੌਮੇਡੀ ਫ਼ਿਲਮਾਂ ਦਿਖਾਈਆਂ ਜਾਣਗੀਆਂ। ਇਸ ਸਾਲ 21 ਨਵੰਬਰ ਤੋਂ 27 ਨਵੰਬਰ 2019 ਤੱਕ ਦੋ ਸਥਾਨਾਂ – ਜੌਗਰਸ ਪਾਰਕ, ਅਲਟਿਨਹੋ, ਪਣਜੀ ਅਤੇ ਮੀਰਾਮਰ ਬੀਚ, ਪਣਜੀ ‘ਤੇ ਫ਼ਿਲਮਾਂ ਦਿਖਾਈਆਂ ਜਾਣਗੀਆਂ। ਜੌਗਰਸ ਪਾਰਕ ਵਿੱਚ ਕੌਮੇਡੀ ‘ਤੇ ਅਧਾਰਿਤ ਫ਼ਿਲਮਾਂ ਦਿਖਾਈਆਂ ਜਾਣਗੀਆਂ ਜਦੋਂ ਕਿ ਮੀਰਾਮਰ ਬੀਚ ’ਤੇ ਭਾਰਤੀ ਪੈਨੋਰਮਾ ਵਰਗ ਦੀਆਂ ਕੁਝ ਚੌਣਵੀਆਂ ਫ਼ਿਲਮਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ । ਫ਼ਿਲਮਾਂ ਦਾ ਪ੍ਰਦਰਸ਼ਨ ਸਾਰਿਆਂ ਲਈ ਖੁੱਲ੍ਹਾ ਰਹੇਗਾ ਅਤੇ ਇਸ ਵਾਸਤੇ ਕਿਸੇ ਰਜਿਸਟ੍ਰੇਸ਼ਨ ਦੀ ਜ਼ਰੂਰਤ ਨਹੀਂ ਹੋਵੇਗੀ । ਪ੍ਰਵੇਸ਼ ਸਾਰਿਆਂ ਲਈ ਮੁਫ਼ਤ ਹੈ।
ਜੌਗਰਸ ਪਾਰਕ , ਐਲਟਿਨਹੋ ਵਿੱਚ ਪ੍ਰਦਰਸ਼ਿਤ ਕੀਤੀਆਂ ਜਾਣ ਵਾਲੀਆਂ ਫ਼ਿਲਮਾਂ ਦੀ ਸੂਚੀ -
- ਚਲਤੀ ਕਾ ਨਾਮ ਗਾੜੀ (1958)
- ਪੜੋਸਨ (1968)
- ਅੰਦਾਜ਼ ਅਪਨਾ ਅਪਨਾ (1994)
- ਹੇਰਾ-ਫੇਰੀ (2000)
- ਚੇਨਈ ਐਕਸਪ੍ਰੈੱਸ (2013)
- ਬਧਾਈ ਹੋ (2018)
- ਟੋਟਲ ਧਮਾਲ (2019)
ਮੀਰਾਮਰ ਬੀਚ ’ਤੇ ਪ੍ਰਦਰਸ਼ਿਤ ਕੀਤੀਆਂ ਜਾਣ ਵਾਲੀਆਂ ਫ਼ਿਲਮਾਂ ਦੀ ਸੂਚੀ -
- ਨਾਚੋਮ-ਈਆ ਕੰਪਾਸਰ (ਕੋਂਕਣੀ)
- ਸੁਪਰ 30 (ਹਿੰਦੀ)
- ਆਨੰਦੀ ਗੋਪਾਲ (ਮਰਾਠੀ)
- ਉੜੀ: ਸਰਜੀਕਲ ਸਟ੍ਰਾਈਕ (ਹਿੰਦੀ)
- ਹੇਲਾਰੋ (ਗੁਜਰਾਤੀ)
- ਗੱਲੀ ਬੌਯ (ਹਿੰਦੀ)
- ਐੱਫ 2 – ਫਨ ਐਂਡ ਫ੍ਰਸਟ੍ਰੇਸ਼ਨ (ਤੇਲੁਗੂ)
*****
ਏਕੇ
(रिलीज़ आईडी: 1588740)
आगंतुक पटल : 149
इस विज्ञप्ति को इन भाषाओं में पढ़ें:
English