ਸਿੱਖਿਆ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਆਈਆਈਆਈਟੀ ਕੋਆਰਡੀਨੇਸ਼ਨ ਫੋਰਮ ਦੀ ਦੂਜੀ ਮੀਟਿੰਗ ਦੀ ਪ੍ਰਧਾਨਗੀ ਕੀਤੀ

प्रविष्टि तिथि: 16 OCT 2019 8:05PM by PIB Chandigarh

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਅੱਜ ਨਵੀਂ ਦਿੱਲੀ ਵਿੱਚ ਆਈਆਈਆਈਟੀ ਕੋਆਰਡੀਨੇਸ਼ਨ ਫੋਰਮ ਦੀ ਦੂਸਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਇੰਡੀਅਨ ਇੰਸਟੀਟਿਊਟ ਆਵ੍ ਇਨਫਰਮੇਸ਼ਨ ਟੈਕਨੋਲੋਜੀ (ਆਈਆਈਆਈਟੀਜ਼) ਕੋਆਰਡੀਨੇਸ਼ਨ ਫੋਰਮ ਪੀਪੀਪੀ ਮੋਡ ਅਧੀਨ ਕਾਇਮ ਕੀਤੇ ਗਏ 20 ਆਈਆਈਆਈਟੀਜ਼ ਦੀ ਨੀਤੀ ਅਤੇ ਦਿਸ਼ਾ-ਨਿਰਦੇਸ਼ਾਂ ਸਬੰਧੀ ਫੈਸਲਾ ਲੈਣ ਵਾਲੀ ਉੱਚ ਸੰਸਥਾ ਹੈ ਇਨ੍ਹਾਂ ਆਈਆਈਆਈਟੀਜ਼ ਨੂੰ ਅੰਸ਼ਕ ਤੌਰ ਤੇ ਸਰਕਾਰ ਦੀ ਹਮਾਇਤ ਹਾਸਿਲ ਹੈ ਉਨ੍ਹਾਂ ਨੂੰ ਥੋੜ੍ਹੇ ਸਮੇਂ ਵਿੱਚ ਸਵੈ-ਨਿਰਭਰ ਬਣਨ ਦੀ ਲੋੜ ਹੁੰਦੀ ਹੈ

 

ਮਾਨਵ ਸੰਸਾਧਨ ਵਿਕਾਸ ਮੰਤਰੀ, ਜੋ ਕਿ ਆਈਆਈਆਈਟੀ ਕੌਂਸਲ ਦੇ ਚੇਅਰਮੈਨ ਵੀ ਹਨ, ਨੇ ਰਾਸ਼ਟਰੀ ਪੱਧਰ ਉੱਤੇ ਮਹੱਤਵਪੂਰਨ ਘਟਨਾਵਾਂ' ਉੱਤੇ ਚਾਨਣਾ ਪਾਇਆ ਉਨ੍ਹਾਂ ਨੇ ਖਾਸ ਤੌਰ 'ਤੇ 2024 ਤੱਕ 5 ਟ੍ਰਿਲੀਅਨ ਅਮਰੀਕੀ ਡਾਲਰ ਦੀ ਅਰਥਵਿਵਸਥਾ ਬਣਨ ਲਈ ਆਰਥਿਕ ਪਰਿਵਰਤਨਾਂ ਉੱਤੇ ਵਿਸ਼ੇਸ਼ ਧਿਆਨ ਕੇਂਦ੍ਰਰਿਤ ਕੀਤਾ ਉਨ੍ਹਾਂ ਨੇ ਆਰਥਿਕ ਪਰਿਵਰਤਨ ਹਾਸਿਲ ਕਰਨ ਅਤੇ ਸਮਾਜਿਕ ਵਿਕਾਸ ਕਰਨ ਵਿੱਚ ਆਈਆਈਆਈਟੀਜ਼ ਦੀ ਭੂਮਿਕਾ 'ਤੇ ਜ਼ੋਰ ਦਿੱਤਾ

 

ਉਨ੍ਹਾਂ ਆਈਆਈਆਈਟੀਜ਼ ਦੇ ਡਾਇਰੈਕਟਰਾਂ ਨੂੰ ਸਲਾਹ ਦਿੱਤੀ ਕਿ ਉਹ ਇੱਕ ਵਿਜ਼ਨ ਅਤੇ ਮਿਸ਼ਨ  ਦੀ ਸਿਰਜਣ ਕਰਨ ਅਤੇ ਉਨ੍ਹਾਂ ਨੂੰ ਹਾਸਲ ਕਰਨ ਲਈ ਇਸ ਵਿੱਚ ਉਪਯੁਕਤ ਅਤੇ ਉਦਯੋਗਾਂ ਅਤੇ ਹੋਰ ਪ੍ਰਤੀਭਾਗੀਆਂ ਨੂੰ ਉਚਿਤ ਢੰਗ ਨਾਲ ਸ਼ਾਮਲ ਕਰਕੇ ਸੰਸਥਾਨਾਂ ਦੀ ਅਗਵਾਈ ਕਰਨ ਪ੍ਰਬੰਧਨ ਵਿੱਚ ਤਬਦੀਲੀ ਲਿਆਉਣ ਲਈ ਲੋੜੀਂਦੇ ਗੁਣ ਵਿਕਸਤ ਕਰਨ ਲਈ ਆਈਆਈਆਈਟੀਜ਼ ਦੇ ਡਾਇਰੈਕਟਰ ਭਾਰਤ ਵਿੱਚ ਅਤੇ ਵਿਦੇਸ਼ ਵਿੱਚ ਲੀਡਰਸ਼ਿਪ ਵਿਕਾਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ ਅਜਿਹੀ ਟ੍ਰੇਨਿੰਗ ਵਿੱਚ ਰਣਨੀਤਕ ਯੋਜਨਾ, ਵਿੱਤੀ ਪ੍ਰਬੰਧਨ, ਟੀਮਾਂ ਦਾ ਨਿਰਮਾਣ ਅਤੇ ਉਨ੍ਹਾਂ ਦਾ ਪ੍ਰਬੰਧਨ ਅਤੇ ਹੋਰ ਪ੍ਰਾਸੰਗਿਰ ਵਿਸ਼ੇ ਸ਼ਾਮਲ ਹੋਣਗੇ

 

ਉਨ੍ਹਾਂ ਇੱਛਾ ਪ੍ਰਗਟਾਈ ਕਿ ਆਈਆਈਆਈਟੀਜ਼ ਦਾ ਮੁੱਖ ਧਿਆਨ ਇਨੋਵੇਸ਼ਨ ਅਤੇ ਉੱਦਮਤਾ ਉੱਤੇ ਕੇਂਦ੍ਰਰਿਤ ਹੋਣਾ ਚਾਹੀਦਾ ਹੈ ਜੋ ਕਿ ਕਾਇਆਪਲਟ ਦੇ ਅਧਾਰ ਹੋ ਸਕਦੇ ਹਨ ਉਨ੍ਹਾਂ ਆਈਆਈਆਈਟੀਜ਼ ਨੂੰ ਸਲਾਹ ਦਿੱਤੀ ਕਿ ਉਹ, ਉੱਦਮਤਾ ਵਿਕਾਸ ਵਿੱਚ ਮੁਹਾਰਤ, ਇਨੋਵੇਸ਼ਨ ਤੇ ਵਰਕਸ਼ਾਪਾਂ ਦਾ ਸੰਚਾਲਨ ਕਰਨ ਅਤੇ ਇਨਕਿਊਬੇਸ਼ਨ ਸੈਂਟਰਾਂ ਦੇ ਗਠਨ ਦੇ ਜ਼ਰੀਏ ਅਧਿਐਨ ਦੇ ਵਿਸ਼ਿਆਂ ਰਾਹੀਂ ਰਸਮੀ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨ।  ਸੂਖਮ ਵਿਸ਼ੇਸ਼ਤਾ ਰਾਹੀਂ ਰਸਮੀ ਪ੍ਰੋਗਰਾਮ ਨੂੰ ਹੱਥ ਵਿੱਚ ਲੈਣ, ਵਿਚਾਰਧਾਰਾ, ਖੋਜ ਲਈ ਵਰਕਸ਼ਾਪਾਂ ਆਯੋਜਿਤ ਕਰਨ ਅਤੇ ਇੰਕਿਊਬੇਸ਼ਨ ਸਹੂਲਤਾਂ ਸਥਾਪਤ ਕਰਨ ਉਨ੍ਹਾਂ ਸੰਸਥਾਵਾਂ ਨੂੰ ਸਲਾਹ ਦਿੱਤੀ ਕਿ ਉਹ ਵੱਖ-ਵੱਖ ਸਕੀਮਾਂਜਿਵੇਂ ਕਿ ਅਟਲ ਇਨੋਵੇਸ਼ਨ ਮਿਸ਼ਨ, ਟਾਈਡ-2 ਵਗੈਰਾ ਰਾਹੀਂ ਸਮਰਥਨ ਹਾਸਿਲ ਕਰਨ

 

ਚੇਅਰਮੈਨ ਨੇ ਇਨ੍ਹਾਂ ਆਈਆਈਆਈਟੀਜ਼ ਨੂੰ ਨੀਤੀਆਂ ਅਤੇ ਫੰਡਿੰਗ ਰਾਹੀਂ ਮੰਤਰੀ ਮੰਡਲ ਦੀ ਪ੍ਰਵਾਨਗੀ ਲੈ ਕੇ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਉਨ੍ਹਾਂ ਇਨ੍ਹਾਂ ਆਈਆਈਆਈਟੀਜ਼ ਵਿੱਚ ਫੈਕਲਟੀ ਅਤੇ ਵਿਦਿਆਰਥੀਆਂ ਦੇ ਪੱਧਰ ਉੱਤੇ ਵੱਖ-ਵੱਖ ਪਾਠਕ੍ਰਮ ਸਬੰਧੀ ਗਤੀਵਿਧੀਆਂ ਵਿੱਚ ਸਾਂਝੇਦਾਰੀ ਨੂੰ ਉਤਸ਼ਾਹਿਤ ਕੀਤਾ

 

ਇਹ ਵੀ ਇੱਛਾ ਪ੍ਰਗਟਾਈ ਗਈ ਕਿ ਹਰ ਆਈਆਈਆਈਟੀ ਨੂੰ ਅਜਿਹੇ ਖੇਤਰ ਉੱਤੇ ਧਿਆਨ ਕੇਂਦ੍ਰਰਿਤ ਕਰਨਾ ਚਾਹੀਦਾ ਹੈ ਜੋ ਕਿ 4.0 ਟੈਕਨੋਲੋਜੀਆਂ ਦੇ ਮਾਧਿਅਮ ਨਾਲ ਨਿਰਮਾਣ, ਖੇਤੀਬਾੜੀ, ਸਿਹਤ ਦੇਖਭਾਲ ਵਰਗੇ ਵੱਖ-ਵੱਖ ਖੇਤਰਾਂ ਨਾਲ ਸਿੱਧੇ ਤੌਰ ਤੇ ਜੁੜਿਆ ਹੋਵੇ

 

ਇਸ ਮੀਟਿੰਗ ਦੌਰਾਨ ਲਏ ਗਏ ਪ੍ਰਮੁੱਖ ਫੈਸਲਿਆਂ ਵਿੱਚ ਉੱਦਮਤਾ ਵਿਕਾਸ ਅਤੇ ਪਾਠਕ੍ਰਮ ਵਿੱਚ ਟੈਕਨੋਲੋਜੀ ਵਿੱਚ ਕੋਰਸ ਦੇ ਸਿਲੇਬਸ ਰਾਹੀਂ ਨਵੇਂ ਰੁਝਾਨਾਂ ਨਾਲ ਤਾਲਮੇਲ ਕਾਇਮ ਕਰਨਾ ਸ਼ਾਮਲ ਹੈ ਤਾਂ ਕਿ ਇਹ ਸੰਸਥਾਵਾਂ ਵਿਸ਼ਵ ਸੰਸਥਾਵਾਂ ਬਣ ਸਕਣ ਹਰ ਆਈਆਈਆਈਟੀ ਨੂੰ ਆਪਣੇ ਵਿਸ਼ਿਸ਼ਟ  ਦੇ ਖੇਤਰ ਦੀ ਪਹਿਚਾਣ ਕਰਨੀ ਪਵੇਗੀ ਤਾਂ ਕਿ ਉਹ ਸੰਸਥਾ ਦਾ ਵਿਕਾਸ ਉਸ ਦਿਸ਼ਾ ਵਿੱਚ ਕਰ ਸਕਣ ਫੋਰਮ ਨੇ ਇੱਛਾ ਪ੍ਰਗਟ ਕੀਤੀ ਕਿ ਸਟਾਫ ਸਭ ਤੋਂ ਅਹਿਮ ਸੰਸਾਧਨ ਹੋਣ ਕਾਰਣ ਉਸ ਦਾ ਲਗਾਤਾਰ ਜਾਇਜ਼ਾ ਲਿਆ ਜਾਣਾ ਚਾਹੀਦਾ ਹੈ ਤਾਂ ਕਿ ਇਹ ਯਕੀਨੀ ਬਣ ਸਕੇ ਕਿ ਵਿਦਿਆਰਥੀ ਸਿੱਖਿਆ ਹਾਸਿਲ ਕਰ ਸਕਣ ਅਤੇ ਦੁਨੀਆ ਵਿੱਚ ਬਿਹਤਰੀਨ ਨਾਲ ਮੁਕਾਬਲਾ ਕਰ ਸਕਣ ਫੋਰਮ ਨੇ ਫੈਸਲਾ ਕੀਤਾ ਕਿ ਕੇਂਦਰ ਵਿੱਤ ਪੋਸ਼ਣ ਵਾਲੀਆ ਦੁਆਰਾ ਸੰਸਥਾਵਾਂ ਲਈ ਭਰਤੀ ਡਾਇਰੈਕਟਰਾਂ ਨੂੰ ਨੋਸ਼ਨਲ ਐੱਚਏਜੀ ਸਕੇਲ ਪ੍ਰਦਾਨ ਕੀਤਾ ਜਾਵੇ  ਰਾਜ ਸਰਕਾਰਾਂ ਨੂੰ ਵੀ ਬੇਨਤੀ ਕੀਤੀ ਜਾਵੇਗੀ ਕਿ ਉਹ ਵੀ ਆਪਣੀ ਫੈਕਲਟੀ ਨੂੰ  ਆਈਆਈਆਈਟੀ ਦੇ ਡਾਇਰੈਕਟਰ ਵਜੋਂ ਨਿਯੁਕਤ ਕਰਦੇ ਸਮੇਂ ਇਹੋ ਸਕੇਲ ਪ੍ਰਦਾਨ ਕਰਨ ਇਹ ਵੀ ਫੈਸਲਾ ਕੀਤਾ ਗਿਆ ਕਿ ਆਈਆਈਆਈਟੀਜ਼ ਦੇ ਡਾਇਰੈਕਟਰਾਂ ਦੀ ਟ੍ਰੇਨਿੰਗ ਅਤੇ ਉਤਯੋਗ  ਨਾਲ ਤਾਲਮੇਲ ਦੇ ਪ੍ਰਸਤਾਵ ਨੂੰ ਗਤੀ ਪ੍ਰਦਾਨ ਕੀਤੀ ਜਾਵੇ

 

ਕੋਆਰਡੀਨੇਸ਼ਨ ਫੋਰਮ ਨੇ ਮਾਣਯੋਗ ਮਾਨਵ ਸੰਸਾਧਨ ਮੰਤਰੀ ਨੂੰ ਫੋਰਮ ਦੇ ਚੇਅਰਮੈਨ ਵਜੋਂ ਅਧਿਕਾਰਤ ਕੀਤਾ ਕਿ ਇੱਕ ਆਈਆਈਆਈਟੀ ਵਿੱਚ ਡਾਈਰੈਕਟਰ ਦੀ ਆਸਾਮੀ ਖਾਲੀ ਹੋਣ ਉੱਤੇ ਆਰਜ਼ੀ ਅਧਾਰ ਉੱਤੇਨਿਯੁਕਤੀ ਕਰਨ

 

ਫੋਰਮ ਨੇ ਆਈਆਈਆਈਟੀਜ਼ (ਸੀਐਫਟੀਆਈਜ਼ ਅਤੇ ਪੀਪੀਪੀ) ਅਤੇ ਆਈਆਈਟੀਜ਼ ਦਰਮਿਆਨ ਪ੍ਰਭਾਵੀ ਸਹਿਯੋਗ ਦੀ ਲੋੜ ਉੱਤੇ ਜ਼ੋਰ ਦਿੱਤਾ ਤਾਂ ਕਿ ਸਭ ਤੋਂ ਬਿਰਤਰੀਨ ਪਿਰਤਾਂ  ਬਾਰੇ ਜਾਣਕਾਰੀ ਹਾਸਿਲ ਕਰਕੇ ਸਾਂਝੀ ਕੀਤੀ ਜਾ ਸਕੇ ਉਸ  ਨੇ ਵਧੇਰੇ ਤਾਲਮੇਲ ਅਤੇ ਉਦਯੋਗ ਦੀ ਸ਼ਮੂਲੀਅਤ ਉੱਤੇ ਵੀ ਜ਼ੋਰ ਦਿੱਤਾ ਚੇਅਰਮੈਨ ਨੇ ਆਈਆਈਆਈਟੀਜ਼ ਨੂੰ ਸਲਾਹ ਦਿੱਤੀ ਕਿ ਉਹ ਆਈਆਈਆਈਟੀਜ਼ ਦੇ ਡਾਇਰੈਕਟਰਾਂ ਅਤੇ ਸਨਅਤ ਦਰਮਿਆਨ ਇਸ ਉਦੇਸ਼ ਲਈ ਨਾਸਕਾਮ ਰਾਹੀਂ ਮੀਟਿੰਗ ਆਯੋਜਿਤ ਕਰਵਾਉਣ

 

ਫੋਰਮ ਵਿੱਚ ਇਹ ਵੀ ਫੈਸਲਾ ਹੋਇਆ ਕਿ ਹਰ ਆਈਆਈਆਈਟੀ ਨੂੰ ਬਜਟ ਸਹਾਇਤਾ ਵਿੱਚ 50 ਕਰੋੜ ਰੁਪਏ ਦਾ ਵਾਧਾ ਪੂੰਜੀ ਫੰਡ ਵਿੱਚ ਅਤੇ 10 ਕਰੋੜ ਰੁਪਏ ਦਾ ਵਾਧਾ ਰੈਵੀਨਿਊ ਫੰਡ ਵਿੱਚ ਕੀਤਾ ਜਾਵੇ ਤਾਂ ਕਿ ਉਹ ਲਮੱਗਰੀ ਅਤੇ ਮਨੁੱਖੀ ਸ਼ਕਤੀ ਦੀ ਲਾਗਤ ਵਿੱਚ ਪਿਛਲੇ ਇੱਕ ਦਹਾਕੇ ਵਿੱਚ ਹੋਏ ਵਾਧੇ ਦੀ ਪੂਰਤੀ ਕਰ ਸਕਣ ਫੋਰਮ ਨੇ ਫੈਸਲਾ ਕੀਤਾ ਕਿ ਇਸ ਪ੍ਰਸਤਾਵ ਦੀ ਜਾਂਚ ਮੰਤਰਾਲਾ ਵੱਲੋਂ ਕੀਤੀ ਜਾ ਸਕਦੀ ਹੈ

 

ਕਮਜ਼ੋਰ ਵਰਗਾਂ ਦੇ ਜੋ ਵਿਦਿਆਰਥੀ ਆਈਆਈਆਈਟੀਜ਼ ਵਿੱਚ ਦਾਖ਼ਲ ਹੋਏ ਹਨ ਉਨ੍ਹਾਂ ਪ੍ਰਤੀ ਇੱਕ ਵੱਡਾ ਫੈਸਲਾ ਲੈਂਦੇ ਹੋਏ ਫੋਰਮ ਨੇ ਆਈਆਈਆਈਟੀਜ਼ ਨੂੰ ਸਲਾਹ ਦਿੱਤੀ ਕਿ ਅਜਿਹੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਵਿੱਚ ਬੀਐੱਸਸੀ ਦੀ ਡਿਗਰੀ ਕਰਨ ਦੀ ਪੇਸ਼ਕਸ਼ ਕਰਨ ਤਾਂ ਕਿ ਉਹ ਬੁਨਿਆਦੀ ਡਿਗਰੀ ਹਾਸਿਲ ਕਰਕੇ ਉਚਿਤ ਰੌਜ਼ਗਾਰ ਮੌਕਿਆਂ ਦੀ ਭਾਲ ਕਰ ਸਕਣ

 

ਐੱਨਬੀ ਏਕੇਜੇ ਏਕੇ ਓਐੱਮ


(रिलीज़ आईडी: 1588569) आगंतुक पटल : 71
इस विज्ञप्ति को इन भाषाओं में पढ़ें: English