ਸੂਚਨਾ ਤੇ ਪ੍ਰਸਾਰਣ ਮੰਤਰਾਲਾ

50ਵੇਂ ਅੰਤਰਰਾਸ਼ਟਰੀ ਫਿਲ‍ਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ ਅੰਤਰਰਾਸ਼ਟਰੀ ਮੁਕਾਬਲੇ ਸੈਕਸ਼ਨ ਲਈ ਅੰਤਰਰਾਸ਼ਟਰੀ ਜਿਊਰੀ ਅਤੇ ਫਿਲਮਾਂ ਦਾ ਐਲਾਨ

ਮੋਸ਼ਨ ਪਿਕਚਰਜ ਆਰਟਸ ਐਂਡ ਸਾਇੰਸਿਜ਼ ਅਕੈਡਮੀ ਦੇ ਸਾਬਕਾ ਪ੍ਰਧਾਨ ਜੌਨ ਬੈਲੇ 50ਵੇਂ ਅੰਤਰਰਾਸ਼‍ਟਰੀ ਫਿਲ‍ਮ ਫੈਸਟੀਵਲ ਆਵ੍ ਇੰਡੀਆ ਵਿੱਚ ਅੰਤਰਰਾਸ਼ਟਰੀ ਜਿਊਰੀ ਦੇ ਪ੍ਰਮੁੱਖ ਹੋਣਗੇ
ਗੋਲਡਨ ਪੀਕੋਕ ਅਵਾਰਡ ਲਈ 20 ਦੇਸ਼ਾਂ ਦੀਆਂ 15 ਫਿਲਮਾਂ ਵਿੱਚ ਮੁਕਾਬਲਾ
ਮਾਈ ਘਾਟ : ਕਰਾਈਮ ਨੰ: 103 / 2005 ਅਤੇ ਜਲੀਕੱਟੂ ਫਿਲਮਾਂ ਭਾਰਤ ਦੀ ਪ੍ਰਤੀਨਿਧਤਾ ਕਰਨਗੀਆਂ

Posted On: 18 OCT 2019 11:58AM by PIB Chandigarh

50ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਵ੍ ਇੰਡੀਆ (ਆਈਐੱਫਐੱਫਆਈ) ਵਿੱਚ ਸਿਨੇਮੇਟੋਗ੍ਰਾਫਰ ਅਤੇ ਐਕੇਡਮੀ ਆਵ੍ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ ਦੇ ਸਾਬਕਾ ਪ੍ਰਧਾਨ ਸ਼੍ਰੀ ਜੌਨ ਬੈਲੇ ਅੰਤਰਰਾਸ਼ਟਰੀ ਜਿਊਰੀ ਦੀ ਪ੍ਰਧਾਨਗੀ ਕਰਨਗੇ ਕਾਨਸ ਅੰਤਰਰਾਸ਼ਟਰੀ ਜਿਊਰੀ 2019  ਦੇ ਮੈਂਬਰ  ਅਤੇ ਫ਼ਰਾਂਸ ਦੇ ਫਿਲਮ ਨਿਰਮਾਤਾ ਸ਼੍ਰੀ ਰੌਬਿਨ ਕਾਂਪਿਲੋ (Mr. Robin Campillo)ਚੀਨ ਦੇ ਪ੍ਰਸਿੱਧ ਫਿਲਮ ਨਿਰਮਾਤਾ ਸ਼੍ਰੀ ਜਾਂਗ ਯਾਂਗ ਅਤੇ ਬ੍ਰਿਟੇਨ ਦੀ ਸੁਸ਼੍ਰੀ ਲਾਇਨੇ ਰਾਮਸੇ (Ms. Lynne Ramsay) ਸਹਿ ਜਿਊਰੀ ਹੋਣਗੇ। ਪ੍ਰਸਿੱਧ ਫਿਲਮ ਨਿਰਮਾਤਾ ਸ਼੍ਰੀ ਰਮਸ਼ ਸਿੱਪੀ ਅੰਤਰਰਾਸ਼ਟਰੀ ਜਿਊਰੀ ਵਿੱਚ ਭਾਰਤੀ ਮੈਂਬਰ ਹੋਣਗੇ ।

ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਵ੍ ਇੰਡੀਆ (ਆਈਐੱਫਐੱਫਆਈ)  ਦੇ ਗਲੋਡਨ ਜੁਬਲੀ ਐਡੀਸ਼ਨ ਵਿੱਚ ਪ੍ਰਸਿੱਧ ਗੋਲਡਨ ਪੀਕੋਕ ਅਵਾਰਡ ਪ੍ਰਾਪਤ ਕਰਨ ਲਈ 20 ਦੇਸ਼ਾਂ ਦੀ ਪ੍ਰਤੀਨਿਧਤਾ ਕਰਨ ਵਾਲੀਆਂ 15 ਫਿਲਮਾਂ  ਵਿੱਚ ਸਖਤ ਮੁਕਾਬਲਾ ਹੋਵੇਗਾ। ਇਨ੍ਹਾਂ ਫਿਲਮਾਂ ਦੀ ਚੋਣ ਸੱਤ ਸੌ ਤੋਂ ਅਧਿਕ ਫਿਲਮਾਂ  ਵਿੱਚੋਂ ਕੀਤੀ ਗਈ ਹੈ ।

ਅਨੰਤ ਨਰਾਇਣ ਮਹਾਦੇਵਨ ਵੱਲੋਂ ਨਿਰਦੇਸ਼ਤ ਮਰਾਠੀ ਫਿਲਮ ਮਾਈ ਘਾਟ :  ਕਰਾਈਮ ਨਂ 103/2005  ਅਤੇ ਲਿਜੋ ਜੋਸ ਪੈੱਲੀਸੇਰੀ ਦੁਆਰਾ ਨਿਰਦੇਸ਼ਤ ਮਲਯਾਲਮ ਫਿਲਮ ਜਲੀ ਕੱਟੂ 50ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਵ੍ ਇੰਡੀਆ (ਆਈਐੱਫਐੱਫਆਈ) ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨਗੀਆਂ

ਜਿਊਰੀ ਦੀ ਪ੍ਰੋਫਾਈਲ

*****


ਐੱਸਸੀ
 


(Release ID: 1588468) Visitor Counter : 151


Read this release in: English