ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਨੀਦਰਲੈਂਡ ਦੇ ਰਾਜਾ ਅਤੇ ਰਾਣੀ ਦੀ ਮੇਜ਼ਬਾਨੀ ਕੀਤੀ; ਉਨ੍ਹਾਂ ਕਿਹਾ ਕਿ ਆਰਥਿਕ ਸਾਂਝੇਦਾਰੀ ਭਾਰਤ - ਨੀਦਰਲੈਂਡ ਦੁਵੱਲੇ ਸਬੰਧਾਂ ਦਾ ਇੱਕ ਪ੍ਰਮੁੱਖ ਥੰਮ੍ਹ ਹੈ

Posted On: 14 OCT 2019 9:52PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (14 ਅਕਤੂਬਰ2019) ਰਾਸ਼ਟਰਪਤੀ ਭਵਨ ਵਿੱਚ ਨੀਦਰਲੈਂਡ  ਦੇ ਮਹਾਮਹਿਮ ਰਾਜਾ ਵਿਲੇਮ – ਅਲੈਗਜ਼ੈਂਡਰ (Willem-Alexander) ਅਤੇ ਉਨ੍ਹਾਂ ਦੀ ਮਹਾਮਹਿਮ ਰਾਣੀ ਮੈਕਸਿਮਾ (Maxima) ਦਾ ਸੁਆਗਤ ਕੀਤਾ ਉਨ੍ਹਾਂ ਨੇ ਉਨ੍ਹਾਂ ਦੇ  ਸਨਮਾਨ ਵਿੱਚ ਇੱਕ ਭੋਜ ਵੀ ਦਿੱਤਾ

 

ਭਾਰਤ ਵਿੱਚ ਉਨ੍ਹਾਂ ਦਾ ਸੁਆਗਤ ਕਰਦਿਆਂਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਨੀਦਰਲੈਂਡ ਦਰਮਿਆਨ ਦੁਵੱਲੇ ਸਬੰਧ ਮਜ਼ਬੂਤ ਅਤੇ ਵਧਣ ਵਾਲੇ ਰਹੇ ਹਨ ਅਸੀਂ ਪਿਛਲੇ ਚਾਰ ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਪੱਧਰ ‘ਤੇ ਤਿੰਨ ਯਾਤਰਾਵਾਂ ਦਾ ਆਦਾਨ - ਪ੍ਰਦਾਨ ਕੀਤਾ ਹੈ। ਇਸ ਨਾਲ ਸਾਡੇ ਦੁਵੱਲੇ  ਸਹਿਯੋਗ ਨੂੰ ਮਹੱਤਵਪੂਰਨ ਗਤੀ ਮਿਲੀ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਸਰਕਾਰੀ ਯਾਤਰਾ ਨਾਲ ਸਾਡੇ ਸਬੰਧਾਂ ਨੂੰ ਹੋਰ ਹੁਲਾਰਾ ਮਿਲੇਗਾ ਇਹ ਹੋਰ ਵੀ ਗਹਿਰੇ ਹੋਣਗੇ

 

ਰਾਸ਼ਟਰਪਤੀ ਨੇ ਕਿਹਾ ਕਿ ਆਰਥਿਕ ਸਾਂਝੇਦਾਰੀ ਭਾਰਤ - ਨੀਦਰਲੈਂਡ ਦੁਵੱਲੇ ਸਬੰਧਾਂ ਦਾ ਇੱਕ ਪ੍ਰਮੁੱਖ ਥੰਮ੍ਹ ਹੈ।  ਯੂਰਪੀ ਸੰਘ ਵਿੱਚ ਨੀਦਰਲੈਂਡ ਭਾਰਤ ਦਾ ਚੌਥਾ ਸਭ ਤੋਂ ਵੱਡਾ ਵਪਾਰਕ ਭਾਗੀਦਾਰ ਹੈ।  ਭਾਰਤ ਵਿੱਚ ਆਉਣ ਵਾਲੇ ਨਿਵੇਸ਼ਕਾਂ ਵਿੱਚ ਨੀਦਰਲੈਂਡ ਵੀ ਸ਼ਾਮਲ ਹੈ। ਭਾਰਤੀ ਕੰਪਨੀਆਂ ਨੇ ਨੀਦਰਲੈਂਡ ਵਿੱਚ ਵੀ ਮਹੱਤਵਪੂਰਨ ਨਿਵੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਡਚ ਕੰਪਨੀਆਂ ਦਾ ਖੇਤੀਬਾੜੀ, ਜਲ ਪ੍ਰਬੰਧਨਬੰਦਰਗਾਹ ਵਿਕਾਸਕਚਰਾ ਪ੍ਰਬੰਧਨ ਅਤੇ ਸ਼ਹਿਰੀ ਯੋਜਨਾ ਦੇ ਖੇਤਰ ਵਿੱਚ ਸੰਸਾਰ ਪੱਧਰ ਉੱਤੇ ਨਾਮ ਹੈ। ਮੈਂ ਤੁਹਾਨੂੰ ਭਾਰਤ ਦੇ ਵਿਕਾਸ ਵਿੱਚ ਸਾਂਝੀਦਾਰ ਬਣਨ ਲਈ ਵਿਸ਼ੇਸ਼ ਰੂਪ ਵਿੱਚ ਸੱਦਾ ਦਿੰਦਾ ਹਾਂ

 

ਰਾਸ਼ਟਰਪਤੀ ਨੇ ਕਈ ਨਿਰਯਾਤ ਕੰਟਰੋਲ ਸ਼ਾਸਨ ਪੱਧਤੀਆਂ ਲਈ ਭਾਰਤ ਦੀ ਮੈਂਬਰਸ਼ਿਪ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਇੱਕ ਸਥਾਈ ਸੀਟ ਦੇ ਲਈ ਆਪਣੇ ਦਾਅਵੇ ਲਈ ਨੀਦਰਲੈਂਡ ਦੇ ਸਮਰਥਨ ਦੀ ਸ਼ਲਾਘਾ ਕੀਤੀ

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਨੀਦਰਲੈਂਡ ਸਮਕਾਲੀ ਚੁਣੌਤੀਆਂਵਿਸ਼ੇਸ਼ ਰੂਪ ਵਿੱਚ ਜਲਵਾਯੂ ਐਕਸ਼ਨਸਾਇਬਰ ਸੁਰੱਖਿਆ ਅਤੇ ਆਤੰਕਵਾਦ ਦੇ  ਸਰੋਕਾਰਾਂ ਨੂੰ ਸਾਂਝਾ ਕਰਦੇ ਹਨ।  ਉਨ੍ਹਾਂ ਨੇ ਕਿਹਾ ਕਿ ਆਤੰਕਵਾਦ ਅੱਜ ਦੁਨੀਆ ਨੂੰ ਪ੍ਰਭਾਵਿਤ ਕਰਨ ਵਾਲੇ ਸਭ ਤੋਂ ਗੰਭੀਰ ਖਤਰਿਆਂ ਵਿੱਚੋਂ ਇੱਕ ਹੈ ਅਤੇ ਸਾਨੂੰ ਇਸ ਬੁਰਾਈ ਨੂੰ ਹਰਾਉਣ ਅਤੇ ਨਸ਼ਟ ਕਰਨ ਲਈ ਇੱਕ ਮਜ਼ਬੂਤ ਗਲੋਬਲ ਸਾਂਝੇਦਾਰੀ ਵਿਕਸਿਤ ਕਰਨ ਲਈ ਇਕੱਠੇ ਆਉਣਾ ਚਾਹੀਦਾ ਹੈ

 

ਇਸ ਦੇ ਬਾਅਦ, ਆਪਣੇ ਭਾਸ਼ਣ ਵਿੱਚਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਸਾਡੇ ਇਤਿਹਾਸਿਕ ਸਬੰਧਾਂ ਦੀ ਮਜ਼ਬੂਤ ਨੀਂਹ ‘ਤੇਅਸੀਂ ਇਨੋਵੇਸ਼ਨਨਿਵੇਸ਼ ਅਤੇ ਟੈਕਨੋਲੋਜੀ ਦੁਆਰਾ ਸੰਚਾਲਿਤ ਇੱਕ ਸਾਂਝੇਦਾਰੀ ਬਣਾਈ ਹੈ। ਸਮਾਰਟ ਸਲਿਊਸ਼ਨਸਸਮਾਰਟ ਸਿਟੀਜ਼, ਗਰੀਨ ਐਨਰਜੀ, ਸਟਾਰਟ- ਅੱਪਸ ਅਤੇ ਨਵੇਂ ਜ਼ਮਾਨੇ ਦੇ ਪ੍ਰੋਡਕਟਸ ਸਾਨੂੰ ਇੱਕ ਸਾਥ ਲਿਆ ਰਹੇ ਹਨ ਭਾਰਤ ਨਦੀ ਕਾਇਆ ਕਲਪ  ‘ਤੇ ਨੀਦਰਲੈਂਡ ਨਾਲ ਸਾਂਝੇਦਾਰੀ ਕਰਨ ਅਤੇ ਉਸ ਤੋਂ ਸਿੱਖਣ ਲਈ ਉਤੇਜਤ ਹੈ

 

 

ਰਾਸ਼ਟਰਪਤੀ ਨੇ ਕਿਹਾ ਕਿ ਸਾਡੀ ਆਰਥਿਕ ਭਾਗੀਦਾਰੀ ਨੇ ਸਾਡੇ ਲੋਕਾਂ ਲਈ ਰੋਜ਼ਗਾਰ, ਜੀਵਨਸ਼ੈਲੀ ਵਿਕਲਪਾਂ ਤੋਂ ਲੈ ਕੇ ਭੋਜਨ ਤੱਕ  ਦੇ ਨਵੇਂ ਅਵਸਰ ਪੈਦਾ ਕੀਤੇ ਹਨ। ਨੀਦਰਲੈਂਡ ਅੱਜ ਯੂਰਪ ਵਿੱਚ ਸਭ ਤੋਂ ਵੱਡਾ ਭਾਰਤੀ ਭਾਈਚਾਰੇ ਵਾਲਾ ਦੇਸ਼ ਹੈ। ਨੀਦਰਲੈਂਡ ਵਿੱਚ ਵਧਦੇ ਭਾਰਤੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੀ ਗਿਣਤੀ ਸਾਡੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਬਣਾ ਰਹੀ ਹੈ ਅਤੇ ਸਾਡੀ ਟੈਕਨੋਲੋਜੀ ਸਾਂਝੇਦਾਰੀ ਵਿੱਚ ਵੀ ਤੀਬਰਤਾ ਲਿਆ ਰਹੀ ਹੈ ।

 

 

 

****


ਵੀਆਰਆਰਕੇ/ਐੱਸਐੱਚ


(Release ID: 1588279) Visitor Counter : 52


Read this release in: English