ਪ੍ਰਧਾਨ ਮੰਤਰੀ ਦਫਤਰ
ਆਯੁਸ਼ਮਾਨ ਭਾਰਤ ਦੇ ਤਹਿਤ 50 ਲੱਖ ਤੋਂ ਅਧਿਕ ਲਾਭਾਰਥੀ
Posted On:
15 OCT 2019 10:46AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਿਹਤ ਖੇਤਰ ਵਿੱਚ ਕੀਤੇ ਗਏ ਪ੍ਰਯਤਨਾਂ ਦੀ ਸ਼ਲਾਘਾ ਕੀਤੀ ਕਿਉਂਕਿ ਭਾਰਤ ਨੇ ਆਯੁਸ਼ਮਾਨ ਭਾਰਤ ਯੋਜਨਾ ਤਹਿਤ 50 ਲੱਖ ਤੋਂ ਅਧਿਕ ਲੋਕਾਂ ਨੂੰ ਲਾਭ ਪ੍ਰਦਾਨ ਕਰ ਇਸ ਦਿਸ਼ਾ ਵਿੱਚ ਇੱਕ ਵੱਡਾ ਮੁਕਾਮ ਹਾਸਲ ਕੀਤਾ ਹੈ।
ਉਨ੍ਹਾਂ ਨੇ ਕਿਹਾ, “ਇੱਕ ਸਵਸਥ ਭਾਰਤ ਬਣਾਉਣ ਦੀ ਯਾਤਰਾ ਵਿੱਚ ਇਹ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਇਸ ’ਤੇ ਹਰੇਕ ਭਾਰਤੀ ਨੂੰ ਮਾਣ ਹੋਵੇਗਾ ਕਿ ਇੱਕ ਸਾਲ ਵਿੱਚ ਹੀ, ਆਯੁਸ਼ਮਾਨ ਭਾਰਤ ਦੀ ਬਦੌਲਤ 50 ਲੱਖ ਤੋਂ ਅਧਿਕ ਨਾਗਰਿਕਾਂ ਨੂੰ ਮੁਫ਼ਤ ਇਲਾਜ ਦਾ ਲਾਭ ਮਿਲਿਆ ਹੈ। ਇਲਾਜ ਦੇ ਇਲਾਵਾ, ਇਹ ਯੋਜਨਾ ਕਈ ਭਾਰਤੀਆਂ ਨੂੰ ਸਸ਼ਕਤ ਵੀ ਬਣਾ ਰਹੀ ਹੈ।”
https://twitter.com/narendramodi/status/1183938244917915648
ਠੀਕ ਇੱਕ ਸਾਲ ਪਹਿਲਾਂ 2018 ਵਿੱਚ ਲਾਂਚ ਕੀਤਾ ਗਿਆ, ਆਯੁਸ਼ਮਾਨ ਭਾਰਤ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਹੈ, ਜਿਸ ਦਾ ਉਦੇਸ਼ ਦੇਸ਼ ਦੇ 10.74 ਕਰੋੜ ਤੋਂ ਅਧਿਕ ਗਰੀਬ ਨਾਗਰਿਕਾਂ ਨੂੰ ਮੈਡੀਕਲ ਸੁਵਿਧਾ ਪ੍ਰਦਾਨ ਕਰਨਾ ਹੈ।
ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ (ਪੀਐੱਮ-ਜੇਏਵਾਈ) ਦੇ ਤਹਿਤ, 16,085 ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ ਅਤੇ 10 ਕਰੋੜ ਤੋਂ ਅਧਿਕ ਲੋਕਾਂ ਨੂੰ ਈ-ਕਾਰਡ ਜਾਰੀ ਕੀਤੇ ਗਏ ਹਨ।
ਆਯੁਸ਼ਮਾਨ ਭਾਰਤ ਦੇ ਤਹਿਤ ਦੇਸ਼ ਭਰ ਵਿੱਚ ਲਗਭਗ 17,150 ਸਿਹਤ ਅਤੇ ਵੈਲਨੈੱਸ ਕੇਂਦਰ ਕੰਮ ਕਰਨ ਲੱਗੇ ਹਨ।
******
ਵੀਆਰਆਰਕੇ/ਐੱਸਐੱਚ
(Release ID: 1588173)