ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੇ ਗੋਲਡਨ ਜੁਬਲੀ ਐਡੀਸ਼ਨ ਲਈ ਰਜਿਸਟ੍ਰੇਸ਼ਨ 20 ਤੋਂ 28 ਨਵੰਬਰ ਤੱਕ

प्रविष्टि तिथि: 11 OCT 2019 1:41PM by PIB Chandigarh

ਇਸ ਸਾਲ ਆਯੋਜਿਤ ਹੋਣ ਵਾਲਾ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਇਸ ਕਰਕੇ ਵਿਸ਼ੇਸ਼ ਹੈ ਕਿ ਇਸ ਵਾਰ ਇਹ ਆਪਣੀ ਗੋਲਡਨ ਜੁਬਲੀ ਮਨਾ ਰਿਹਾ ਹੈ। ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦਾ ਇਹ 50 ਵਾਂ ਐਡੀਸ਼ਨ 20 ਤੋਂ 28 ਨਵੰਬਰ ਨੂੰ ਗੋਆ  ਦੇ ਪਣਜੀ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਦੇ ਭਾਰਤੀ ਪੈਨੋਰਮਾ ਸੈਕਸ਼ਨ ਵਿੱਚ 76 ਦੇਸ਼ਾਂ ਦੀਆਂ 200 ਤੋਂ ਅਧਿਕ ਬਿਹਤਰੀਨ ਫਿਲ‍ਮਾਂ26 ਫੀਚਰ ਫਿਲ‍ਮਾਂ ਅਤੇ 15 ਗੈਰ ਫੀਚਰ ਫਿਲ‍ਮਾਂ ਪ੍ਰਦਸ਼ਿਤ ਕੀਤੀਆਂ ਜਾਣਗੀਆਂ ਫੈਸਟੀਵਲ ਵਿੱਚ ਵੱਖ-ਵੱਖ ਭਾਸ਼ਾਵਾਂ ਦੀਆਂ 12 ਅਜਿਹੀਆਂ ਪ੍ਰਮੁੱਖ ਫਿਲ‍ਮਾਂ ਵੀ ਦਿਖਾਈਆਂ ਜਾਣਗੀਆਂਜੋ ਆਪਣੇ ਪੰਜਾਹ ਵਰ੍ਹੇ ਪੂਰੇ ਕਰ ਚੁੱਕੀਆਂ ਹਨ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦਾ ਉਦੇਸ਼‍ ਦੁਨੀਆਭਰ ਦੀਆਂ ਫਿਲ‍ਮਾਂ ਨੂੰ ਇੱਕ ਅਜਿਹਾ ਸਾਂਝਾ ਮੰਚ ਪ੍ਰਦਾਨ ਕਰਨਾ ਹੈ ਜਿੱਥੇ ਉਨ੍ਹਾਂ ਨੂੰ ਫਿਲਮ ਨਿਰਮਾਣ ਦੀ ਕਲਾ ਵਿੱਚ ਉਤਕ੍ਰਿਸ਼ਟਤਾ ਲਈ ਸਨਮਾਨਿਤ ਹੋਣ ਦਾ ਅਵਸਰ ਮਿਲ ਸਕੇ। ਇਹ ਫਿਲਮ ਫੈਸਟੀਵਲ ਦੇਸ਼ ਦਾ ਸਭ ਤੋਂ ਪ੍ਰਤੀਸ਼ਠਿਤ ਫੈਸਟੀਵਲ ਹੈ ਨਾਲ ਹੀ ਇਹ ਏਸ਼ਿਆ ਵਿੱਚ ਕਿਤੇ ਵੀ ਆਯੋਜਿਤ ਹੋਣ ਵਾਲਾ ਪਹਿਲਾ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਹੈ

ਭਾਰਤ ਸਰਕਾਰ ਦਾ ਪੱਤਰ ਸੂਚਨਾ ਦਫ਼ਤਰ, ਅੰਤਰਰਾਸ਼ਟਰੀ ਫਿਲਮ ਫੈਸਟੀਵਲ (IIFFI) 2019 ਨੂੰ ਕਵਰ ਕਰਨ ਦੇ ਇੱਛੁਕ ਮੀਡੀਆ ਕਰਮੀਆਂ ਨੂੰ ਮੀਡੀਆ ਪ੍ਰਤਿਨਿਧੀ ਦੇ ਰੂਪ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਲਈ ਆਮੰਤਰਿਤ ਸੱਦਾ ਦਿੱਤਾ ਹੈ। ਇਸ ਦੇ ਲਈ ਮੀਡੀਆਕਰਮੀ https://my.iffigoa.org/ ‘ਤੇ ਜਾ ਕੇ ਜਾਣਕਾਰੀ ਲੈ ਸਕਦੇ ਹਨ

ਰਜਿਸਟ੍ਰੇਸ਼ਨ ਲਈ ਅਰਜ਼ੀ 10 ਨਵੰਬਰ2019 ਤੱਕ ਦਿੱਤੀ ਜਾ ਸਕਦੀ ਹੈ

ਵਧੇਰੇ ਜਾਣਕਾਰੀ ਦੇ ਲਈ, ਪ੍ਰੈੱਸ ਇਨਫਾਰਮੇਸ਼ਨ ਬਿਓਰੋ ਗੋਆ ਤੋਂ - ਈਮੇਲ:  iffi-pib[at]nic[dot]in, ਅਤੇ  ਟੈਲੀਫੋਨ ਨੰਬਰ  :  0832-2226929।  ਉੱਤੇ ਸੰਪਰਕ ਕਰੋ ।

*****

ਏਕੇ
 


(रिलीज़ आईडी: 1588165) आगंतुक पटल : 109
इस विज्ञप्ति को इन भाषाओं में पढ़ें: English