ਪ੍ਰਧਾਨ ਮੰਤਰੀ ਦਫਤਰ

ਭਾਰਤ - ਚੀਨ ਦੂਜਾ ਰਸਮੀ ਸਿਖਰ ਸੰਮੇਲਨ

Posted On: 12 OCT 2019 4:32PM by PIB Chandigarh

1.  ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼੍ਰੀ ਸ਼ੀ ਜਿਨਪਿੰਗ ਨੇ 11-12 ਅਕਤੂਬਰ2019 ਨੂੰ ਭਾਰਤ ਦੇ ਚੇਨਈ ਵਿੱਚ ਆਪਣੇ ਦੂਜੇ ਗ਼ੈਰ-ਰਸਮੀ ਸਿਖਰ ਸੰਮੇਲਨ ਦਾ ਆਯੋਜਨ ਕੀਤਾ ।

2. ਦੋਵਾਂ ਨੇਤਾਵਾਂ ਨੇ ਇੱਕ ਦੋਸਤਾਨਾ ਮਾਹੌਲ ਵਿੱਚ ਗਲੋਬਲ ਅਤੇ ਖੇਤਰੀ ਮਹੱਤਵ ਦੇ ਸਾਮਰਿਕਦੀਰਘਕਾਲੀ ਅਤੇ ਮਹੱਤਵਪੂਰਨ ਮੁੱਦਿਆਂ ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ।

3.  ਉਨ੍ਹਾਂ ਨੇ ਰਾਸ਼ਟਰੀ ਵਿਕਾਸ ਤੇ ਆਪਣੇ ਦ੍ਰਿਸ਼ਟੀਕੋਣ ਨੂੰ ਵੀ ਸਾਂਝਾ ਕੀਤਾ

4.  ਉਨ੍ਹਾਂ ਨੇ ਸਾਕਾਰਾਤਮਿਕ ਤਰੀਕੇ ਨਾਲ ਦੁਵੱਲੇ ਸਬੰਧਾਂ ਦੀ ਦਿਸ਼ਾ ਦਾ ਮੁਲਾਂਕਣ ਕੀਤਾ ਅਤੇ ਚਰਚਾ ਕੀਤੀ ਕਿ ਗਲੋਬਲ ਮੰਚ ਤੇ ਦੋਵਾਂ ਦੇਸ਼ਾਂ ਦੀ ਵਧਦੀ ਭੂਮਿਕਾ ਨੂੰ ਪ੍ਰਤੀਬਿੰਬਿਤ ਕਰਨ ਲਈ ਭਾਰਤ - ਚੀਨ ਦੁਵੱਲੀ ਗੱਲਬਾਤ ਨੂੰ ਕਿਸ ਪ੍ਰਕਾਰ ਗਹਿਰਾਈ ਦਿੱਤੀ ਜਾ ਸਕਦੀ ਹੈ ।

5.  ਦੋਵਾਂ ਨੇਤਾਵਾਂ ਨੇ ਇਹ ਵਿਚਾਰ ਸਾਂਝਾ ਕੀਤਾ ਕਿ ਅੰਤਰਰਾਸ਼ਟਰੀ ਵਾਤਾਵਰਨ ਵਿੱਚ ਨਵੇਂ ਸਿਰੇ ਤੋਂ ਵਰਣਨਯੋਗ ਸਮਾਯੋਜਨ ਦਿਸ ਰਿਹਾ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਭਾਰਤ ਅਤੇ ਚੀਨ ਇੱਕ ਸ਼ਾਂਤੀਪੂਰਨਸੁਰੱਖਿਅਤ ਅਤੇ ਸਮ੍ਰਿੱਧ ਦੁਨੀਆ ਲਈ ਕੰਮ ਕਰਨ ਦੇ ਸਾਂਝੇ ਉਦੇਸ਼ ਨੂੰ ਪੂਰਾ ਕਰਦੇ ਹਨ ਜਿਸ ਵਿੱਚ ਸਾਰੇ ਦੇਸ਼ ਕਾਨੂੰਨ - ਅਧਾਰਿਤ ਇੱਕ ਅੰਤਰਰਾਸ਼ਟਰੀ ਵਿਵਸਥਾ ਤਹਿਤ ਆਪਣੇ ਵਿਕਾਸ ਨੂੰ ਅੱਗੇ ਵਧਾ ਸਕਦੇ ਹਨ

6.  ਉਨ੍ਹਾਂ ਨੇ ਅਪ੍ਰੈਲ 2018 ਵਿੱਚ ਚੀਨ ਦੇ ਵੁਹਾਨ ਵਿੱਚ ਆਯੋਜਿਤ ਪਹਿਲੇ ਗ਼ੈਰ ਰਸਮੀ ਸਿਖ਼ਰ ਸੰਮੇਲਨ  ਦੌਰਾਨ ਹੋਈ ਸਹਿਮਤੀ ਨੂੰ ਦੁਹਰਾਇਆ ਕਿ ਮੌਜੂਦਾ ਅੰਤਰਰਾਸ਼ਟਰੀ ਪਰਿਦ੍ਰਿਸ਼ ਵਿੱਚ ਭਾਰਤ ਅਤੇ ਚੀਨ ਸਥਿਰਤਾ ਦੇ ਕਾਰਕ ਹਨ ਅਤੇ ਦੋਵੇਂ ਪੱਖ ਆਪਣੇ ਮੱਤਭੇਦਾਂ ਦਾ ਵਿਵੇਕਪੂਰਣ ਪ੍ਰਬੰਧ ਕਰਨਗੇ ਅਤੇ ਕਿਸੇ ਵੀ ਮੁੱਦੇ ਤੇ ਮੱਤਭੇਦ ਨੂੰ ਵਿਵਾਦ ਨਹੀਂ ਬਣਨ ਦੇਣਗੇ

7.  ਦੋਵਾਂ ਨੇਤਾਵਾਂ ਨੇ ਮੰਨਿਆ ਕਿ ਕਾਨੂੰਨ ਅਧਾਰਿਤ ਅਤੇ ਸਮਾਵੇਸ਼ੀ ਅੰਤਰਰਾਸ਼ਟਰੀ ਵਿਵਸਥਾ ਨੂੰ ਸੁਰੱਖਿਅਤ ਕਰਨ ਅਤੇ ਉਸ ਨੂੰ ਅੱਗੇ ਵਧਾਉਣ ਵਿੱਚ ਭਾਰਤ ਅਤੇ ਚੀਨ ਦੀ ਬਰਾਬਰ ਰੁਚੀ ਹੈ। ਇਸ ਵਿੱਚ 21ਵੀਂ ਸਦੀ ਦੀਆਂ ਨਵੀਂਆਂ ਵਾਸਤਵਿਕਤਾਵਾਂ ਨੂੰ ਪ੍ਰਤੀਬਿੰਬਿਤ ਕਰਨ ਵਾਲੇ ਸੁਧਾਰ ਵੀ ਸ਼ਾਮਲ ਹਨਦੋਵਾਂ ਨੇਤਾਵਾਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਕਿ ਅਜਿਹੇ ਸਮੇਂ ਵਿੱਚ ਕਾਨੂੰਨ ਅਧਾਰਿਤ ਬਹੁ-ਪੱਖੀ ਵਪਾਰ ਵਿਵਸਥਾ ਦਾ ਸਮਰਥਨ ਕਰਨਾ ਅਤੇ ਉਸ ਨੂੰ ਮਜ਼ਬੂਤੀ ਦੇਣਾ ਮਹੱਤਵਪੂਰਨ ਹੈ, ਜਦੋਂ ਗਲੋਬਲ ਤੌਰ ਤੇ ਸਹਿਮਤੀ ਵਾਲੀਆਂ ਵਪਾਰ ਪਿਰਤਾਂ ਅਤੇ ਮਾਪਦੰਡਾਂ ਤੇ ਚੁਣਿੰਦਾ ਸਵਾਲ ਉਠਾਏ ਜਾ ਰਹੇ ਹਨਭਾਰਤ ਅਤੇ ਚੀਨ ਖੁੱਲ੍ਹੀ ਅਤੇ ਸਮਾਵੇਸ਼ੀ ਵਪਾਰ ਵਿਵਸਥਾ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ ਜਿਸ ਤੋਂ ਸਾਰੇ ਦੇਸ਼ਾਂ ਨੂੰ ਲਾਭ ਹੋਵੇਗਾ

8. ਦੋਵਾਂ ਨੇਤਾਵਾਂ ਨੇ ਜਲਵਾਯੂ ਪਰਿਵਰਤਨ ਅਤੇ ਟਿਕਾਊ ਵਿਕਾਸ ਉਦੇਸ਼ ਸਹਿਤ ਗਲੋਬਲ ਵਿਕਾਸਾਤਮਿਕ ਚੁਣੌਤੀਆਂ ਨਾਲ ਨਿਪਟਣ ਲਈ ਆਪਣੇ-ਆਪਣੇ ਦੇਸ਼ਾਂ ਵਿੱਚ ਕੀਤੇ ਜਾ ਰਹੇ ਮਹੱਤਵਪੂਰਨ ਯਤਨਾਂ ਨੂੰ ਵੀ ਰੇਖਾਂਕਿਤ ਕੀਤਾ।  ਉਨ੍ਹਾਂ ਨੇ ਜ਼ੋਰ ਦਿੱਤਾ ਕਿ ਇਸ ਸੰਦਰਭ ਵਿੱਚ ਉਨ੍ਹਾਂ ਦੇ  ਵਿਅਕਤੀਗਤ ਯਤਨਾਂ ਤੋਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਟੀਚੇ ਹਾਸਲ ਕਰਨ ਵਿੱਚ ਮਦਦ ਮਿਲੇਗੀ।

9. ਦੋਵਾਂ ਨੇਤਾਵਾਂ ਨੇ ਚਿੰਤਾ ਪ੍ਰਗਟਾਈ ਕਿ ਆਤੰਕਵਾਦ ਇੱਕ ਆਮ ਖ਼ਤਰਾ ਬਣਿਆ ਹੋਇਆ ਹੈ। ਦੋ ਵੱਡੇ ਅਤੇ ਬਹੁਭਾਂਤੀ ਦੇਸ਼ਾਂ ਦੇ ਤੌਰ ਤੇ ਉਨ੍ਹਾਂ ਨੇ ਮੰਨਿਆ ਕਿ ਅੰਤਰਰਾਸ਼ਟਰੀ ਭਾਈਚਾਰਕ ਢਾਂਚੇ ਵੱਲੋਂ ਬਿਨਾਂ ਕਿਸੇ ਭੇਦਭਾਵ ਦੇ ਦੁਨੀਆ ਭਰ ਵਿੱਚ ਆਤੰਕਵਾਦੀ ਸਮੂਹਾਂ ਦੀ ਟ੍ਰੇਨਿੰਗ, ਵਿੱਤ ਪੋਸ਼ਣ ਅਤੇ ਸਮਰਥਨ  ਦੇ ਖਿਲਾਫ ਢਾਂਚੇ ਨੂੰ ਮਜ਼ਬੂਤ ਕਰਨ ਲਈ ਸੰਯੁਕਤ ਯਤਨਾਂ ਨੂੰ ਜਾਰੀ ਰੱਖਣਾ ਜ਼ਰੂਰੀ ਹੈ

10. ਮਹਾਨ ਪਰੰਪਰਾਵਾਂ ਦੇ ਨਾਲ ਮਹੱਤਵਪੂਰਨ ਸਮਕਾਲੀ ਸੱਭਿਅਤਾਵਾਂ ਦੇ ਰੂਪ ਵਿੱਚ ਦੋਵਾਂ ਨੇਤਾਵਾਂ ਨੇ ਮੰਨਿਆ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਸੱਭਿਆਚਾਰਕ ਸਮਝ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਗੱਲਬਾਤ ਜ਼ਰੂਰੀ ਹੈਦੋਵਾਂ ਨੇਤਾਵਾਂ ਨੇ ਸਹਿਮਤੀ ਪ੍ਰਗਟਾਈ ਕਿ ਇਤਿਹਾਸ ਦੀਆਂ ਦੋ ਪ੍ਰਮੁੱਖ ਸੱਭਿਅਤਾਵਾਂ ਦੇ ਤੌਰ ਤੇ ਉਹ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਸੰਸਕ੍ਰਿਤੀਆਂ ਅਤੇ ਸੱਭਿਅਤਾਵਾਂ ਦਰਮਿਆਨ ਸੰਵਾਦ ਅਤੇ ਸਮਝ ਨੂੰ ਬਿਹਤਰ ਬਣਾਉਣ ਲਈ ਮਿਲਕੇ ਕੰਮ ਕਰ ਸਕਦੇ ਹਨ

11. ਉਨ੍ਹਾਂ ਨੇ ਮੰਨਿਆ ਕਿ ਇਸ ਖੇਤਰ ਵਿੱਚ ਸਮ੍ਰਿੱਧ ਅਤੇ ਸਥਿਰਤਾ ਸੁਨਿਸ਼ਚਿਤ ਕਰਨ ਲਈ ਇੱਕ ਖੁੱਲ੍ਹਾ, ਸਮਾਵੇਸ਼ੀ ਅਤੇ ਸਥਿਰ ਵਾਤਾਵਰਨ ਹੋਣਾ ਮਹੱਤਵਪੂਰਨ ਹੈਉਨ੍ਹਾਂ ਨੇ ਆਪਸੀ ਤੋਂ ਲਾਭ ਵਾਲੀ ਅਤੇ ਸੰਤੁਲਤ ਖੇਤਰੀ ਵਿਆਪਕ ਆਰਥਕ ਸਾਂਝੇਦਾਰੀ ਲਈ ਗੱਲਬਾਤ ਦੇ ਮਹੱਤਵ ਨੂੰ ਵੀ ਮੰਨਿਆ ।

12. ਦੋਵਾਂ ਨੇਤਾਵਾਂ ਨੇ ਪਿਛਲੇ ਦੋ ਹਜ਼ਾਰ ਸਾਲਾਂ ਦੌਰਾਨ ਭਾਰਤ ਅਤੇ ਚੀਨ ਦਰਮਿਆਨ ਮਹੱਤਵਪੂਰਨ ਸਮੁੰਦਰੀ ਸੰਪਰਕ ਸਹਿਤ ਪੁਰਾਣੇ ਵਣਜਿਕ ਲਿੰਕੇਜ ਅਤੇ ਲੋਕਾਂ ਤੋਂ ਲੋਕਾਂ ਦਰਮਿਆਨ ਸੰਪਰਕ ਦੇ ਮੁੱਦੇ ਤੇ ਵੀ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਇਸ ਸਬੰਧ ਵਿੱਚ ਦੋਵਾਂ ਨੇਤਾਵਾਂ ਨੇ ਤਮਿਲਨਾਡੂ ਅਤੇ ਫੁਜਿਆਨ ਪ੍ਰਾਂਤ ਦਰਮਿਆਨ ਸਿਸਟਰ - ਸਟੇਟ ਸਬੰਧ ਸਥਾਪਤ ਕਰਨ ਤੇ ਸਹਿਮਤੀ ਜਤਾਈਉਨ੍ਹਾਂ ਨੇ ਅਜੰਤਾ ਅਤੇ ਦੁਨਹੁਆਂਗ ਦੇ ਅਨੁਭਵ ਦੇ ਅਧਾਰ ਤੇ ਮਹਾਬਲੀਪੁਰਮ ਅਤੇ ਫੁਜਿਆਨ ਪ੍ਰਾਂਤ ਦਰਮਿਆਨ ਸਬੰਧਾਂ ਦਾ ਅਧਿਐਨ ਕਰਨ ਲਈ ਇੱਕ ਅਕੈਡਮੀ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਲੱਭਣ ਦੀ ਗੱਲ ਕੀਤੀ। ਸਦੀਆਂ ਪੁਰਾਣੇ ਸਾਡੇ ਵਿਆਪਕ ਸੰਪਰਕਾਂ ਦੇ ਮੱਦੇਨਜਰ ਭਾਰਤ ਅਤੇ ਚੀਨ ਦਰਮਿਆਨ ਸਮੁੰਦਰੀ ਲਿੰਕ ਤੇ ਖੋਜ ਕਰਨ ਤੇ ਵੀ ਚਰਚਾ ਕੀਤੀ

13. ਦੋਹਾਂ ਨੇਤਾਵਾਂ ਨੇ ਆਪਣੀਆਂ–ਆਪਣੀਆਂ ਅਰਥਵਿਵਸਥਾਵਾਂ ਦੇ ਵਿਕਾਸ ਉਦੇਸ਼ਾਂ ਤੇ ਆਪਸੀ ਵਿਜ਼ਨ ਨੂੰ ਵੀ ਸਾਂਝਾ ਕੀਤਾ। ਉਨ੍ਹਾਂ ਨੇ ਮੰਨਿਆ ਕਿ ਭਾਰਤ ਅਤੇ ਚੀਨ ਦਾ ਨਾਲ-ਨਾਲ ਵਿਕਾਸ ਆਪਸੀ ਲਾਭਪ੍ਰਦ ਮੌਕੇ ਪੈਦਾ ਕਰੇਗਾਦੋਵੇਂ ਪੱਖ ਆਪਣੀ ਮਿੱਤਰਤਾ ਅਤੇ ਸਹਿਯੋਗ ਦੇ ਅਨੁਰੂਪ ਇੱਕ-ਦੂਜੇ  ਦੀਆਂ ਨੀਤੀਆਂ ਅਤੇ ਕੰਮਾਂ ਦੀ ਸ਼ਲਾਘਾ ਕਰਨਗੇ ਅਤੇ ਇੱਕ ਸਾਕਾਰਾਤਮਿਕ, ਵਿਵਹਾਰਕ ਅਤੇ ਖੁੱਲੇ ਰੱਵਈਏ ਨੂੰ ਅਪਣਾਉਂਦੇ ਰਹਿਣਗੇ।  ਇਸ ਸਬੰਧ ਵਿੱਚ ਉਨ੍ਹਾਂ ਨੇ ਆਪਸੀ ਹਿਤ ਦੇ ਸਾਰੇ ਮਾਮਲਿਆਂ ਤੇ ਸਾਮਰਿਕ ਸੰਚਾਰ ਜਾਰੀ ਰੱਖਣ ਅਤੇ ਸੰਵਾਦ ਤੰਤਰ ਦਾ ਪੂਰਾ ਉਪਯੋਗ ਕਰਦੇ ਹੋਏ ਉੱਚ - ਪੱਧਰੀ ਆਦਾਨ - ਪ੍ਰਦਾਨ ਨੂੰ ਕਾਇਮ ਰੱਖਣ ਲਈ ਸਹਿਮਤੀ ਪ੍ਰਗਟਾਈ

14. ਦੋਵਾਂ ਨੇਤਾਵਾਂ ਨੇ ਮੰਨਿਆ ਕਿ ਸਾਕਾਰਾਤਮਿਕ ਕਰਾਰਾਂ ਨੇ ਦੁਵੱਲੇ ਸਬੰਧਾਂ ਨੂੰ ਇੱਕ ਨਵੀਂ ਉਚਾਈ ਤੇ ਲਿਜਾਣ ਲਈ ਸੰਭਾਵਨਾਵਾਂ ਖੋਲ੍ਹੀਆਂ ਹਨ। ਉਹ ਇਸ ਗੱਲ ’ਤੇ ਵੀ ਸਹਿਮਤ ਸਨ ਕਿ ਇਸ ਯਤਨ ਨੂੰ ਦੋਹਾਂ ਦੇਸ਼ਾਂ ਵਿੱਚ ਮਜ਼ਬੂਤ ਜਨ ਸਮਰਥਨ ਦੀ ਜ਼ਰੂਰਤ ਹੈ। ਇਸ ਸੰਦਰਭ ਵਿੱਚ ਦੋਵਾਂ ਨੇਤਾਵਾਂ ਨੇ 2020 ਨੂੰ ਭਾਰਤ-ਚੀਨ ਸੱਭਿਆਚਾਰਕ ਅਤੇ ਲੋਕਾਂ ਤੋਂ ਲੋਕਾਂ ਦਰਮਿਆਨ ਆਦਾਨ-ਪ੍ਰਦਾਨ ਦੇ ਵਰ੍ਹੇ ਵਜੋਂ ਮਨੋਨੀਤ ਕਰਨ ਦਾ ਫ਼ੈਸਲਾ ਲਿਆ ਹੈ।  ਉਹ ਇਸ ਗੱਲ ਤੇ ਵੀ ਸਹਿਮਤ ਹੋਏ ਕਿ 2020 ਵਿੱਚ ਭਾਰਤ - ਚੀਨ ਸਬੰਧਾਂ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਨੂੰ ਰਾਜਨੀਤਕ ਦਲਾਂਸੱਭਿਆਚਾਰਕ ਅਤੇ ਨੌਜਵਾਨ ਸੰਗਠਨਾਂ ਅਤੇ ਸੈਨਾਵਾਂ ਦਰਮਿਆਨ ਸਾਰੇ ਪੱਧਰਾਂ ਤੇ ਆਦਾਨ-ਪ੍ਰਦਾਨ ਨੂੰ ਬਿਹਤਰ ਕਰਨ ਲਈ ਪੂਰੀ ਤਰ੍ਹਾਂ ਨਾਲ ਉਪਯੋਗ ਕੀਤਾ ਜਾਵੇਗਾ ਰਾਜਨੀਤਕ ਸਬੰਧਾਂ ਦੀ 70ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਦੋਵੇ ਦੇਸ਼ 70 ਗਤੀਵਿਧੀਆਂ ਦਾ ਆਯੋਜਨ ਕਰਨਗੇ ਜੋ ਦੋਹਾਂ ਸੱਭਿਅਤਾਵਾਂ ਦਰਮਿਆਨ ਇਤਿਹਾਸਿਕ ਸਬੰਧਾਂ ਤੇ ਕੇਂਦਰਿਤ ਹੋਵੇਗਾ।

15. ਆਰਥਿਕ ਸਹਿਯੋਗ ਨੂੰ ਬਿਹਤਰ ਬਣਾਉਣ ਅਤੇ ਵਿਕਾਸ ਲਈ ਕਰੀਬੀ ਸਾਂਝੇਦਾਰੀ ਨੂੰ ਬਿਹਤਰ ਕਰਨ ਲਈ ਆਪਣੇ ਯਤਨਾਂ ਦੇ ਮੱਦੇਨਜਰ ਦੋਹਾਂ ਨੇਤਾਵਾਂ ਨੇ ਵਪਾਰ ਅਤੇ ਵਪਾਰਕ ਸਬੰਧਾਂ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਇੱਕ ਉੱਚ-ਪੱਧਰੀ ਆਰਥਿਕ ਅਤੇ ਵਪਾਰਿਕ ਸੰਵਾਦ ਤੰਤਰ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ ਨਾਲ ਹੀ ਉਹ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਨੂੰ ਬਿਹਤਰ ਤਰੀਕੇ ਨਾਲ ਸੰਤੁਲਤ ਕਰਨ ਤੇ ਵੀ ਸਹਿਮਤ ਹੋਏ ਉਨ੍ਹਾਂ ਨੇ ਨਿਰਮਾਣ ਭਾਗੀਦਾਰੀ ਦੇ ਵਿਕਾਸ ਰਾਹੀਂ ਪਹਿਚਾਣ ਕੀਤੇ ਗਏ ਖੇਤਰਾਂ ਵਿੱਚ ਆਪਸੀ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨ ਲਈ ਆਪਣੀ ਸਹਿਮਤੀ ਦਿੱਤੀ ਅਤੇ ਆਪਣੇ ਅਧਿਕਾਰੀਆਂ ਨੂੰ ਉੱਚ-ਪੱਧਰੀ ਆਰਥਿਕ ਅਤੇ ਵਪਾਰਕ ਗੱਲਬਾਤ ਦੀ ਪਹਿਲੀ ਬੈਠਕ ਵਿੱਚ ਇਸ ਮੁੱਦੇ ਨੂੰ ਸ਼ਾਮਲ ਕਰਨ ਦਾ ਨਿਰਦੇਸ਼ ਦਿੱਤਾ

16.  ਦੋਵਾਂ ਨੇਤਾਵਾਂ ਨੇ ਸਰਹੱਦ ਸਬੰਧੀ ਮੁੱਦੇ ਸਹਿਤ ਹੋਰ ਮੁੱਦਿਆਂ ਤੇ ਵੀ ਵਿਚਾਰਾਂ ਦਾ ਆਦਾਨ - ਪ੍ਰਦਾਨ ਕੀਤਾ।  ਉਨ੍ਹਾਂ ਨੇ ਵਿਸ਼ੇਸ਼ ਪ੍ਰਤੀਨਿਧੀਆਂ ਦੇ ਕੰਮ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਤਾਕੀਦ ਕੀਤੀ ਕਿ ਉਹ 2005 ਵਿੱਚ ਦੋਹਾਂ ਪੱਖਾਂ ਦੁਆਰਾ ਸਹਿਮਤ ਹੋਏ ਰਾਜਨੀਤਕ ਮਾਪਦੰਡਾਂ ਅਤੇ ਮਾਰਗਦਰਸ਼ਕ ਸਿਧਾਂਤਾਂ ਦੇ ਅਧਾਰ ਤੇ ਇੱਕ ਉਚਿਤ ਅਤੇ ਆਪਸੀ ਤੌਰ ’ਤੇ ਮੰਨਣਯੋਗ ਸਮਾਧਾਨ ਲੱਭਣ ਲਈ ਆਪਣੇ ਯਤਨਾਂ ਨੂੰ ਜਾਰੀ ਰੱਖਣ।  ਉਨ੍ਹਾਂ ਨੇ ਦੁਹਰਾਇਆ ਕਿ ਸੀਮਾਵਰਤੀ ਖੇਤਰਾਂ ਵਿੱਚ ਸ਼ਾਂਤੀ ਸੁਨਿਸ਼ਚਿਤ ਕਰਨ ਲਈ ਉਨ੍ਹਾਂ ਦੇ ਪ੍ਰਯਤਨ ਜਾਰੀ ਰਹਿਣਗੇ ਅਤੇ ਇਸ ਉਦੇਸ਼ ਤੋਂ ਇਲਾਵਾ ਵਿਸ਼ਵਾਸ ਬਹਾਲੀ ਦੇ ਉਪਰਾਲਿਆਂ ਤੇ ਦੋਵੇਂ ਪੱਖ ਕੰਮ ਜਾਰੀ ਰੱਖਣਗੇ

17.  ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇੱਕ ਸਾਕਾਰਾਤਮਿਕ ਨਜ਼ਰੀਏ ਨਾਲ ਇਸ ਗ਼ੈਰ-ਰਸਮੀ ਸਿਖ਼ਰ ਸੰਮੇਲਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ‘ਵੁਹਾਨ ਸਪ੍ਰਿਟ’ ਅਤੇ ‘ਚੇਨਈ ਕਨੈਕਟ’ ਦੇ ਨਾਲ ਹੀ ਨੇਤਾਵਾਂ ਦੇ ਪੱਧਰ ਤੇ ਆਪਸੀ ਸਮਝ ਨੂੰ ਬਿਹਤਰ ਕਰਨ ਲਈ ਇਸ ਤੋਂ ਇੱਕ ਮਹੱਤਵਪੂਰਨ ਅਵਸਰ ਮਿਲਿਆ ਹੈ। ਉਨ੍ਹਾਂ ਨੇ ਇਸ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਣ ਲਈ ਸਹਿਮਤੀ ਪ੍ਰਗਟਾਈ। ਰਾਸ਼ਟਰਪਤੀ ਸ਼ੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਤੀਜੇ ਗ਼ੈਰ-ਰਸਮੀ ਸਿਖ਼ਰ ਸੰਮੇਲਨ ਲਈ ਚੀਨ ਦੀ ਯਾਤਰਾ ਤੇ ਆਉਣ ਲਈ ਸੱਦਾ ਦਿੱਤਾ ਪ੍ਰਧਾਨ ਮੰਤਰੀ ਮੋਦੀ ਨੇ ਸੱਦਾ ਸਵੀਕਾਰ ਕਰ ਲਿਆ ਹੈ

*****

 

ਵੀਆਰਆਰਕੇ/ਏਕੇ
 



(Release ID: 1588162) Visitor Counter : 134


Read this release in: English