ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਜਾਪਾਨ ਵਿੱਚ ਹੈ‍ਗੀਬਿਸ ਤੁਫਾਨ (Hagibis Typhoon) ਨਾਲ ਲੋਕਾਂ ਦੇ ਮਾਰੇ ਜਾਣ ‘ਤੇ ਸੋਗ ਪ੍ਰਗਟ ਕੀਤਾ

ਭਾਰਤ ਇਸ ਦੁਖ ਦੀ ਘੜੀ ਵਿੱਚ ਜਾਪਾਨ ਦੇ ਨਾਲ ਖੜ੍ਹਾ ਹੈ : ਪ੍ਰਧਾਨ ਮੰਤਰੀ

Posted On: 13 OCT 2019 8:31PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਾਪਾਨ ਵਿੱਚ ਹੈ‍ਗੀਬਿਸ ਤੁਫਾਨ ਨਾਲ ਲੋਕਾਂ ਦੇ ਮਾਰੇ ਜਾਣ ਤੇ ਦੁਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ, ਮੈਂ ਸਾਰੇ ਭਾਰਤੀਆਂ ਵੱਲੋਂ ਜਾਪਾਨ ਵਿੱਚ ਹੈਗੀਬਿਸ ਤੁਫਾਨ ਨਾਲ ਲੋਕਾਂ ਦੇ ਮਾਰੇ ਜਾਣ ਤੇ ਸੋਗ ਪ੍ਰਗਟ ਕਰਦਾ ਹਾਂ। ਮੈਂ ਇਸ ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਅਤੇ ਤਬਾਹੀ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਮੈਨੂੰ ਵਿਸ਼‍ਵਾਸ ਹੈ ਕਿ ਜਾਪਾਨ ਦੇ ਲੋਕਾਂ ਦੀ ਤਿਆਰੀ ਅਤੇ ਉਨ੍ਹਾਂ ਦੀ ਸਹਿਣਸ਼ੀਲਤਾ ਅਤੇ ਮੇਰੇ ਮਿੱਤਰ ਸ਼੍ਰੀ ਸ਼ਿੰਜੋ ਆਬੇ  ਦੀ ਅਗਵਾਈ ਵਿੱਚ ਤੁਫਾਨ ਨਾਲ ਹੋਏ ਨੁਕਸਾਨ ਨੂੰ ਤੇਜ਼ੀ ਨਾਲ ਅਤੇ ਪ੍ਰਭਾਵੀ ਤਰੀਕੇ ਨਾਲ ਨਿਪਟ ਲਿਆ ਜਾਵੇਗਾ।  ਕੁਦਰਤੀ ਆਫ਼ਤਾਂ ਨਾਲ ਨਿਪਟਨ ਵਿੱਚ ਜਾਪਾਨ ਦੀ ਤਿਆਰੀ ਸ਼ਲਾਘਾਯੋਗ ਹੈ ।  ਭਾਰਤ ਇਸ ਦੁਖ ਦੀ ਘੜੀ ਵਿੱਚ ਜਾਪਾਨ  ਦੇ ਨਾਲ ਖੜ੍ਹਾ ਹੈ ।  ਜਾਪਾਨ ਦੀ ਯਾਤਰਾ ਤੇ ਗਏ ਭਾਰਤੀ ਨੌ ਸੈਨਾ ਕਰਮਚਾਰੀਆਂ ਨੂੰ ਸੰਕਟ ਦੀ ਇਸ ਘੜੀ ਵਿੱਚ ਸਹਾਇਤਾ ਪ੍ਰਦਾਨ ਕਰਨ ਵਿੱਚ ਖੁਸ਼ੀ ਹੋਵੇਗੀ

 

***

 

ਵੀਆਰਆਰਕੇ/ਏਕੇ
 



(Release ID: 1588044) Visitor Counter : 77


Read this release in: English