ਪ੍ਰਧਾਨ ਮੰਤਰੀ ਦਫਤਰ

ਉੱਚ ਉਦਾਹਰਨ ਪੇਸ਼ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਮਮੱਲਾਪੁਰਮ ਸਮੁੰਦਰੀ ਤਟ (ਵੀਚ) ‘ਤੇ ਸਫਾਈ ਕੀਤੀ

ਆਸ-ਪਾਸ ਦੇ ਵਾਤਾਵਰਣ ਨੂੰ ਸਵੱਛ ਬਣਾਈ ਰੱਖਣ ਦੇ ਯਤਨਾਂ ਤਹਿਤ ਉਦਾਹਰਨ ਪੇਸ਼ ਕਰਦੇ ਹੋਏ ਸਮੁੰਦਰੀ ਤਟ ‘ਤੇ ਖਿੰਡਿਆ ਹੋਇਆ ਕਚਰਾ ਅਤੇ ਪਲਾਸਟਿਕ ਚੁੱਕਿਆ

Posted On: 12 OCT 2019 10:16AM by PIB Chandigarh

ਸਵੱਛ ਭਾਰਤ ਲਈ ਯਤਨਸ਼ੀਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵਾਰ ਫਿਰ ਦੇਸ਼ ਦੇ ਸਾਹਮਣੇ ਉਦਾਹਰਨ ਪੇਸ਼ ਕੀਤਾ ਕਿ ਹਰੇਕ ਵਿਅਕਤੀ ਨੂੰ ਆਪਣੇ ਆਸ-ਪਾਸ  ਦੇ ਵਾਤਾਵਰਣ ਨੂੰ ਸਾਫ਼ -ਸੁਥਰਾ ਰੱਖਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ।

ਮਮੱਲਾਪੁਰਮ ਦੇ ਤਟ ਉੱਤੇ ਸਵੇਰ ਦੀ ਸੈਰ ਕਰਨ ਨਿਕਲੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ 30 ਮਿੰਟ ਤੋਂ ਵੀ ਅਧਿਕ ਸਮੇਂ ਤੱਕ ਉੱਥੇ ਬਿਖਰੇ ਪਲਾਸਟਿਕ ਅਤੇ ਕਚਰੇ ਨੂੰ ਇਕੱਠਾ ਕੀਤਾ

ਬਾਅਦ ਵਿੱਚ ਉਨ੍ਹਾਂ ਨੇ ਟਵੀਟ ਕੀਤਾਅੱਜ ਸਵੇਰੇ ਮਮੱਲਾਪੁਰਮ ਦੇ ਸਮੁੰਦਰੀ ਤਟ ‘ਤੇ ਗਿਆ ।  ਉੱਥੇ ਕਰੀਬ 30 ਮਿੰਟ ਤੋਂ ਵੀ ਅਧਿਕ ਸਮੇਂ ਤੱਕ ਰਿਹਾ।  ਉੱਥੇ ਬਿਖਰੇ ਪਲਾਸਟਿਕ ਅਤੇ ਕਚਰੇ ਨੂੰ ਇਕੱਠਾ ਕੀਤਾ ਅਤੇ ਹੋਟਲ ਕਰਮਚਾਰੀ ਜਯਰਾਜ ਨੂੰ ਇਕੱਠਾ ਕੀਤਾ ਕਚਰਾ ਦੇ ਦਿੱਤਾਅਸੀਂ ਇਹ ਸੁਨਿਸ਼ਚਿਤ ਕਰੀਏ ਕਿ ਸਾਡੀਆਂ ਜਨਤਕ ਥਾਵਾਂ ਸਾਫ਼ ਸੁਥਰੀਆਂ ਰਹਿਣ! ਆਓ ਅਸੀਂ ਇਹ ਵੀ ਸੁਨਿਸ਼ਚਿਤ ਕਰੀਏ ਕਿ ਅਸੀਂ ਫਿਟ ਅਤੇ ਤੰਦਰੁਸਤ ਰਹੀਏ

 

ਵੀਆਰਆਰਕੇ/ਏਕੇਪੀ



(Release ID: 1588032) Visitor Counter : 90


Read this release in: English