ਪ੍ਰਧਾਨ ਮੰਤਰੀ ਦਫਤਰ

2018 ਬੈਚ ਦੇ ਭਾਰਤੀ ਪੁਲਿਸ ਸੇਵਾ ਪ੍ਰੋਬੇਸ਼ਨਰਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

Posted On: 09 OCT 2019 6:50PM by PIB Chandigarh

2018 ਬੈਚ ਦੇ 126 ਭਾਰਤੀ ਪੁਲਿਸ ਸੇਵਾ (ਆਈਪੀਐੱਸ) ਦੇ ਪ੍ਰੋਬੇਸ਼ਨਰਾਂ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ । ਪ੍ਰੋਬੇਸ਼ਨਰਾਂ ਨਾਲ ਗੱਲਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨੌਜਵਾਨ ਅਧਿਕਾਰੀਆਂ ਨੂੰ ਰਾਸ਼ਟਰ ਦੀ ਬੇਹਤਰੀ ਲਈ ਸਮਰਪਣ ਦੇ ਨਾਲ - ਨਾਲ ਅਣਥੱਕ ਰੂਪ ਨਾਲ ਕੰਮ ਕਰਨ ਲਈ ਪ੍ਰੋਤਸਾਹਿਤ ਕੀਤਾ ।

ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਆਪਣੇ ਦਿਨ-ਪ੍ਰਤੀਦਿਨ ਦੇ ਕੰਮ ਵਿੱਚ ਸੇਵਾ ਭਾਵ ਅਤੇ ਸਮਰਪਣ ਨੂੰ ਸ਼ਾਮਲ ਕਰਨ ਲਈ ਕਿਹਾ । ਉਨ੍ਹਾਂ ਨੇ ਪੁਲਿਸ ਬਲ ਨੂੰ ਆਮ ਨਾਗਰਿਕਾਂ ਨਾਲ ਜੋੜਨ ਦੇ ਮਹੱਤਵ ’ਤੇ ਜ਼ੋਰ ਦਿੱਤਾ । ਉਨ੍ਹਾਂ ਨੇ ਕਿਹਾ ਕਿ ਹਰੇਕ ਅਧਿਕਾਰੀ ਨੂੰ ਪੁਲਿਸ ਬਲ ਬਾਰੇ ਨਾਗਰਿਕਾਂ ਦੇ ਦ੍ਰਿਸ਼ਟੀਕੋਣ ਨੂੰ ਸਮਝਣਾ ਚਾਹੀਦਾ ਹੈ ਅਤੇ ਪੁਲਿਸ ਬਲ ਨੂੰ ਨਾਗਰਿਕਾਂ ਦੇ ਅਨੁਕੂਲ ਅਤੇ ਪਹੁੰਚਯੋਗ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ ।

ਭਾਪੁਸੇ ਪ੍ਰੋਬੇਸ਼ਨਰਾਂ ਨਾਲ ਵਾਰਤਾ ਸੈਸ਼ਨ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਪਰਾਧ ਦੀ ਰੋਕਥਾਮ ਬਾਰੇ ਪੁਲਿਸ ਦੀ ਭੂਮਿਕਾ ’ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਆਧੁਨਿਕ ਪੁਲਿਸ ਬਲ ਦੀ ਸਿਰਜਣਾ ਵਿੱਚ ਟੈਕਨੋਲੋਜੀ ਦੇ ਮਹੱਤਵ ਨੂੰ ਉਜਾਗਰ ਕੀਤਾ।

ਪ੍ਰਧਾਨ ਮੰਤਰੀ ਨੇ ਖਾਹਸ਼ੀ ਜ਼ਿਲ੍ਹਿਆਂ ਨੂੰ ਸਮਾਜਿਕ ਪਰਿਵਰਤਨ ਦੇ ਉਪਕਰਣ ਦੇ ਰੂਪ ਵਿੱਚ ਲਈ ਪੁਲਿਸ ਦੀ ਭੂਮਿਕਾ ਬਾਰੇ ਵੀ ਚਰਚਾ ਕੀਤੀ ।  ਉਨ੍ਹਾਂ ਨੇ 2018 ਬੈਚ ਵਿੱਚ ਵੱਡੀ ਸੰਖਿਆ ਵਿੱਚ ਮਹਿਲਾ ਪ੍ਰੋਬੇਸ਼ਨਰਾਂ ਦੇ ਸ਼ਾਮਲ ਹੋਣ ਦੀ ਸਰਾਹਨਾ ਕੀਤੀ । ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਲਿਸ ਬਲ ਵਿੱਚ ਮਹਿਲਾਵਾਂ ਦੀ ਅਧਿਕ ਸੰਖਿਆ ਨਾਲ ਪੁਲਿਸ ਵਿਵਸਥਾ ਵਿੱਚ ਸਕਾਰਾਤਮਕ ਪ੍ਰਭਾਵ ਪੈਣ  ਦੇ ਨਾਲ-ਨਾਲ ਰਾਸ਼ਟਰ ਨਿਰਮਾਣ ਵਿੱਚ ਵੀ ਕਾਫ਼ੀ ਸਹਿਯੋਗ ਮਿਲੇਗਾ ।

ਅਧਿਕਾਰੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਆਪਣੇ ’ਤੇ ਵਿਸ਼ਵਾਸ ਕਰਨ ਲਈ ਕਿਹਾ । ਉਨ੍ਹਾਂ ਕਿਹਾ ਕਿ ਸਰਕਾਰੀ ਟ੍ਰੇਨਿੰਗ ਦੇ ਨਾਲ-ਨਾਲ ‍ਆਤਮਵਿਸ਼ਵਾਸ ਅਤੇ ਨਿਹਿਤ ਤਾਕਤ ਨਾਲ ਉਨ੍ਹਾਂ ਨੂੰ ਦਿਨ ਪ੍ਰਤੀ ਦਿਨ ਦੀਆਂ ਚੁਣੌਤੀਆਂ ਨਾਲ ਨਿਪਟਣ ਵਿੱਚ ਸਹਾਇਤਾ ਮਿਲੇਗੀ ।

*****

ਵੀਆਰਆਰਕੇ/ਏਕੇ


(Release ID: 1587668) Visitor Counter : 89


Read this release in: English