ਮੰਤਰੀ ਮੰਡਲ
ਮੰਤਰੀ ਮੰਡਲ ਨੇ ਰੇਡੀਓ ਅਤੇ ਟੈਲੀਵਿਜ਼ਨ ਦੇ ਖੇਤਰ ਵਿੱਚ ਭਾਰਤ ਅਤੇ ਵਿਦੇਸ਼ੀ ਪ੍ਰਸਾਰਕਾਂ ਦਰਮਿਆਨ ਦਸਤਖ਼ਤ ਹੋਏ ਸਹਿਮਤੀ ਪੱਤਰਾਂ ਨੂੰ ਪ੍ਰਵਾਨਗੀ ਦਿੱਤੀ
Posted On:
09 OCT 2019 3:00PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਰੇਡੀਓ ਅਤੇ ਟੈਲੀਵਿਜ਼ਨ ਦੇ ਖੇਤਰ ਵਿੱਚ ਭਾਰਤ ਅਤੇ ਵਿਦੇਸ਼ੀ ਪ੍ਰਸਾਰਕਾਂ ਦਰਮਿਆਨ ਸਹਿਮਤੀ ਪੱਤਰਾਂ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ।
ਲਾਭ :
ਵਿਦੇਸ਼ੀ ਪ੍ਰਸਾਰਕਾਂ ਨਾਲ ਸਹਿਮਤੀ ਪੱਤਰ : 1. ਨਵੇਂ ਵਿਜ਼ਨ ਦੀ ਖੋਜ ਕਰਨ ਵਿੱਚ ਜਨਤਕ ਪ੍ਰਸਾਰਕਾਂ ;
2. ਨਵੀਆਂ ਟੈਕਨੋਲੋਜੀਆਂ ਅਤੇ ਸਖ਼ਤ ਮੁਕਾਬਲਿਆਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਨਵੀਆਂ ਰਣਨੀਤੀਆਂ ;
3. ਮੀਡੀਆ ਉਦਾਰੀਕਰਨ ; ਅਤੇ
4. ਵਿਸ਼ਵੀਕਰਨ ਵਿੱਚ ਸਹਾਈ ਹੋਣਗੇ ।
ਪ੍ਰਮੁੱਖ ਪ੍ਰਭਾਵ :
ਆਪਸੀ ਅਦਾਨ-ਪ੍ਰਦਾਨ ਜ਼ਰੀਏ ਪ੍ਰੋਗਰਾਮਾਂ ਦਾ ਪ੍ਰਸਾਰਣ ਪ੍ਰਾਪਤ ਕਰਨ, ਸਹਿ-ਉਤਪਾਦਨ ਨਾਲ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ (ਆਕਾਸ਼ਵਾਣੀ) ਦੇ ਦਰਸ਼ਕਾਂ /ਸ੍ਰੋਤਿਆਂ ਦਰਮਿਆਨ ਇਕੁਇਟੀ ਅਤੇ ਸਮਾਵੇਸ਼ਤਾ ਪੈਦਾ ਹੋਵੇਗੀ। ਤਕਨੀਕੀ ਜਾਣਕਾਰੀ, ਮੁਹਾਰਤ ਅਤੇ ਮੈਨ ਪਾਵਰ ਦੀ ਟ੍ਰੇਨਿੰਗ ਦੇ ਅਦਾਨ-ਪ੍ਰਦਾਨ, ਪ੍ਰਸਾਰਣ ਖੇਤਰ ਵਿੱਚ ਉੱਭਰਦੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ, ਲੋਕ ਪ੍ਰਸਾਰਕ ਦੀ ਮਦਦ ਕਰਨਗੇ ।
****
ਵੀਆਰਆਰਕੇ/ਐੱਸਐੱਚ/ਪੀਕੇ
(Release ID: 1587521)
ਵਿਜ਼ੀਟਰ ਕਾਊਂਟਰ : 174