ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਦਵਾਰਕਾ ਦੇ ਡੀਡੀਏ ਗਰਾਊਂਡ ਵਿੱਚ ਆਯੋਜਿਤ ਦੁਸਹਿਰਾ ਸਮਾਰੋਹ ਵਿੱਚ ਹਿੱਸਾ ਲਿਆ

Posted On: 08 OCT 2019 6:50PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਦਵਾਰਕਾ ਦੇ ਡੀਡੀਏ ਗਰਾਊਂਡ ਵਿੱਚ ਆਯੋਜਿਤ ਦੁਸਹਿਰਾ ਸਮਾਰੋਹ ਵਿੱਚ ਹਿੱਸਾ ਲਿਆ । ਪ੍ਰਧਾਨ ਮੰਤਰੀ ਨੇ ਵਿਜੈ ਦਸ਼ਮੀ ਦੇ ਅਵਸਰ ’ਤੇ ਸਾਥੀ ਭਾਰਤੀਆਂ (ਦੇਸ਼ ਦੇ ਨਾਗਰਿਕਾਂ) ਨੂੰ ਵਧਾਈਆਂ ਦਿੱਤੀਆਂ

ਇਸ ਅਵਸਰ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤਿਉਹਾਰਾਂ ਦੀ ਭੂਮੀ ਹੈ। ਸਾਡੇ ਜੀਵੰਤ ਸੱਭਿਆਚਾਰ ਦੇ ਕਾਰਨ ਭਾਰਤ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਹਮੇਸ਼ਾ ਕੋਈ ਅਵਸਰ ਜਾਂ ਪਰਵ ਆਯੋਜਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਤਿਉਹਾਰਾਂ ਦੇ ਜ਼ਰੀਏ ਅਸੀਂ ਭਾਰਤੀ ਸੱਭਿਆਚਾਰ  ਦੇ ਪ੍ਰਮੁੱਖ ਪਹਿਲੂਆਂ ਨੂੰ ਮਨਾਉਂਦੇ ਹਾਂ । ਸਾਨੂੰ ਵਿਭਿੰਨ ਤਰ੍ਹਾਂ ਦੀਆਂ ਕਲਾਵਾਂ, ਸੰਗੀਤ, ਗੀਤ ਅਤੇ ਨ੍ਰਿਤ ਦੀ ਜਾਣਕਾਰੀ ਮਿਲਦੀ ਹੈ ।

ਉਨ੍ਹਾਂ ਕਿਹਾ ਕਿ ਭਾਰਤ ਸ਼ਕਤੀ ਸਾਧਨਾ ਦੀ ਭੂਮੀ ਹੈ। ਪਿਛਲੇ ਨੌਂ ਦਿਨਾਂ ਵਿੱਚ ਅਸੀਂ ਮਾਂ ਦੀ ਪੂਜਾ ਕੀਤੀਉਨ੍ਹਾਂ ਕਿਹਾ ਕਿ ਇਸੇ ਭਾਵਨਾ ਨੂੰ ਅੱਗੇ ਲਿਜਾਂਦੇ ਹੋਏ ਸਾਨੂੰ ਮਹਿਲਾਵਾਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਨੂੰ ਹੋਰ ਅੱਗੇ ਲਿਜਾਣ ਦੀ ਜ਼ਰੂਰਤ ਹੈ ।

ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਦੇ ਦੌਰਾਨ ਘਰ ਕੀ ਲਕਸ਼ਮੀ ’ਤੇ ਉਨ੍ਹਾਂ ਦੀ ਚਰਚਾ ਨੂੰ ਯਾਦ ਕਰਦੇ ਹੋਏ ਇਸ ਦੀਵਾਲੀ ’ਤੇ ਸਾਡੀ ਨਾਰੀ ਸ਼ਕਤੀ ਦੀਆਂ ਉਪਲੱਬਧੀਆਂ ਨੂੰ ਮਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਵਿਜੈ ਦਸ਼ਮੀ ਵੀ ਹੈ ਅਤੇ ਵਾਯੂ ਸੈਨਾ ਦਿਵਸ ਵੀ । ਉਨ੍ਹਾਂ ਕਿਹਾ ਕਿ ਭਾਰਤ ਨੂੰ ਆਪਣੀ ਵਾਯੂ ਸੈਨਾ ’ਤੇ ਬਹੁਤ ਹੀ ਮਾਣ ਹੈ।

ਅਜਿਹੇ ਸਮੇਂ ਜਦੋਂ ਅਸੀਂ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾ ਰਹੇ ਹਾਂ, ਪ੍ਰਧਾਨ ਮੰਤਰੀ ਨੇ ਇਸ ਵਿਜੈ ਦਸ਼ਮੀ ’ਤੇ ਇੱਕ ਬੇਨਤੀ ਕੀਤੀ ਉਨ੍ਹਾਂ ਨੇ ਲੋਕਾਂ ਨੂੰ ਇਸ ਵਰ੍ਹੇ ਇੱਕ ਮਿਸ਼ਨ ਸ਼ੁਰੂ ਕਰਨ ਅਤੇ ਉਸ ਨੂੰ ਪੂਰਾ ਕਰਨ ’ਤੇ ਕੰਮ ਕਰਨ ਨੂੰ ਕਿਹਾ । ਇਹ ਮਿਸ਼ਨ - ਖਾਣਾ ਬਰਬਾਦ ਨਾ ਕਰਨ, ਊਰਜਾ ਸੁਰੱਖਿਅਤ ਕਰਨ, ਜਲ ਬਚਾਉਣ ਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਗਰ ਅਸੀਂ ਸਮੂਹਿਕ ਭਾਵਨਾ ਦੀ ਸ਼ਕਤੀ ਨੂੰ ਸਮਝਣਾ ਚਾਹੁੰਦੇ ਹਾਂ, ਤਾਂ ਸਾਨੂੰ ਨਿਸ਼ਚਿਤ ਰੂਪ ਨਾਲ ਭਗਵਾਨ ਸ਼੍ਰੀ ਕਿਸ਼ਨ ਅਤੇ ਭਗਵਾਨ ਸ਼੍ਰੀ ਰਾਮ ਤੋਂ ਪ੍ਰੇਰਣਾ ਗ੍ਰਹਿਣ ਕਰਨੀ ਚਾਹੀਦੀ ਹੈ ।

ਪ੍ਰਧਾਨ ਮੰਤਰੀ ਨੇ ਦਵਾਰਕਾ ਸ਼੍ਰੀ ਰਾਮਲੀਲਾ ਸੋਸਾਇਟੀ ਦੁਆਰਾ ਆਯੋਜਿਤ ਰਾਮਲੀਲਾ ਦੇਖੀਉਨ੍ਹਾਂ ਨੇ ਪ੍ਰੋਗਰਾਮ ਦੇ ਦੌਰਾਨ ਬੁਰਿਆਈ ’ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਦੇ ਰੂਪ ਵਿੱਚ ਰਾਵਣਕੁੰਭਕਰਣ ਅਤੇ ਮੇਘਨਾਦ ਦੇ ਵੱਡੇ ਪੁਤਲਿਆਂ ਦੇ ਦਹਿਨ ਦਾ ਵੀ ਅਵਲੋਕਨ ਕੀਤਾ ।

ਹਰੇਕ ਪਰਵ ਸਾਡੇ ਸਮਾਜ ਨੂੰ ਇਕਜੁੱਟ ਕਰਦਾ ਹੈ

 

https://youtu.be/a43M7XBSSgI

 

*****

 

ਵੀਆਰਆਰਕੇ/ਏਕੇ



(Release ID: 1587481) Visitor Counter : 63


Read this release in: English