ਪ੍ਰਧਾਨ ਮੰਤਰੀ ਦਫਤਰ

ਸਿੰਗਾਪੁਰ ਦੇ ਉਪ-ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਸ਼੍ਰੀ ਹੈਂਗ ਸਵੇ ਕੇਟ (Mr. Heng Swee Keat) ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ

Posted On: 04 OCT 2019 8:00PM by PIB Chandigarh

ਸਿੰਗਾਪੁਰ ਦੇ ਉਪ-ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਸ਼੍ਰੀ ਹੈਂਗ ਸਵੇ ਕੇਟ (Mr. Heng Swee Keat) ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਅੱਜ ਮੁਲਾਕਾਤ ਕੀਤੀ ।

ਉਪ-ਪ੍ਰਧਾਨ ਮੰਤਰੀ ਕੇਟ ਨੇ ਆਪਣੀ ਮੁਲਾਕਾਤ ਦੌਰਾਨ, ਪ੍ਰਧਾਨ ਮੰਤਰੀ ਲੀ ਸਿਏਨ ਲੂੰਗ ਅਤੇ ਸੀਨੀਅਰ ਮੰਤਰੀ ਗੋਹ ਚੋਕ ਟੌਂਗ ਦਾ ਸੰਦੇਸ਼ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ । ਪ੍ਰਧਾਨ ਮੰਤਰੀ ਮੋਦੀ ਨੇ ਸਿੰਗਾਪੁਰ ਦੇ ਇਨ੍ਹਾਂ ਨੇਤਾਵਾਂ ਨਾਲ ਹੋਈਆਂ ਆਪਣੀਆਂ ਸੰਰਚਨਾਤਮਕ ਬੈਠਕਾਂ ਨੂੰ ਯਾਦ ਕਰਦੇ ਹੋਏ ਉਪ-ਪ੍ਰਧਾਨ ਮੰਤਰੀ ਕੇਟ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੀ ਤਰਫੋਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣ ।

ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਮਹੀਨੇ ਨਿਊ ਯਾਰਕ ਸਥਿਤ ਸੰਯੁਕਤ ਰਾਸ਼ਟਰ ਵਿੱਚ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਆਉਣ ਲਈ ਆਯੋਜਿਤ ਵਿਸ਼ੇਸ਼ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਲੀ ਸਿਏਨ ਲੂੰਗ ਦੀ ਭਾਗੀਦਾਰੀ ਦੀ ਵੀ ਸ਼ਲਾਘਾ ਕੀਤੀ ।

ਉਪ-ਪ੍ਰਧਾਨ ਮੰਤਰੀ ਕੇਟ ਨੇ ਭਾਰਤ ਸਰਕਾਰ ਦੁਆਰਾ ਚੁੱਕੇ ਗਏ ਪਰਿਵਰਤਨਕਾਰੀ ਕਦਮਾਂ ਦਾ ਜ਼ਿਕਰ ਕਰਦੇ ਹੋਏ ਵਿਸ਼ੇਸ਼ ਰੂਪ ਨਾਲ ਦੇਸ਼ ਦੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਦੇ ਅਵਸਰਾਂ ਵਿੱਚ ਹੋਏ ਵਾਧੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਫਿਨਟੈੱਕ ਸਮੇਤ ਟੈਕਨੋਲੋਜੀ ਖੇਤਰ ਵਿੱਚ ਭਾਰਤ ਅਤੇ ਸਿੰਗਾਪੁਰ ਦਰਮਿਆਨ ਵਧਦੇ ਸਹਿਯੋਗ ਦਾ ਵੀ ਜ਼ਿਕਰ ਕੀਤਾ ।

ਪ੍ਰਧਾਨ ਮੰਤਰੀ ਮੋਦੀ ਨੇ ਦੋਹਾਂ ਦੇਸ਼ਾਂ ਦਰਮਿਆਨ ਵਧਦੇ ਨਿਵੇਸ਼ ਅਤੇ ਵਪਾਰ ਸਬੰਧਾਂ ’ਤੇ ਪ੍ਰਸੰਨਤਾ ਪ੍ਰਗਟ ਕੀਤੀ । ਉਨ੍ਹਾਂ ਕਿਹਾ ਕਿ ਸਿੰਗਾਪੁਰ ਵਿੱਚ ਰੁਪੇ ਕਾਰਡ ਅਤੇ ਭੀਮ ਐਪ ਦੇ ਲਾਂਚ ਹੋਣ ਨਾਲ ਵਿੱਤੀ ਲੈਣ-ਦੇਣ ਵਿੱਚ ਅਸਾਨੀ ਹੋਈ ਹੈ। ਉਨ੍ਹਾਂ ਨੇ ਸਿੰਗਾਪੁਰੀ ਵਿਦਿਆਰਥੀਆਂ ਦੀ ਭਾਗੀਦਾਰੀ  ਦੇ ਮਾਧਿਅਮ ਨਾਲ ਚੇਨਈ ਵਿੱਚ ਦੂਜੇ ਸੰਯੁਕਤ ਹੈਕਾਥੌਨ ਦੇ ਸਫ਼ਲ ਆਯੋਜਨ ਦਾ ਵੀ ਜ਼ਿਕਰ ਕੀਤਾ ।  ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਸਹਿਯੋਗ ਦੋਹਾਂ ਦੇਸ਼ਾਂ ਦਰਮਿਆਨ ਵਧਦੀ ਨੇੜਲੀ ਕਮਿਊਨਿਟੀ,  ਵਪਾਰਕ ਅਤੇ ਇਨੋਵੇਸ਼ਨ ਸਾਂਝੇਦਾਰੀ ਦਾ ਪ੍ਰਤੀਕ ਹੈ।

 

*****

ਵੀਆਰਆਰਕੇ/ਐੱਸਐੱਚ/ਬੀਐੱਮ


(Release ID: 1587411) ਵਿਜ਼ੀਟਰ ਕਾਊਂਟਰ : 74
Read this release in: English