ਪ੍ਰਧਾਨ ਮੰਤਰੀ ਦਫਤਰ
ਆਯੁਸ਼ਮਾਨ ਭਾਰਤ ਯੋਜਨਾ ਸਦਕਾ ਅਸਾਮ ਦੇ ਗ਼ਰੀਬ ਕਿਸਾਨ ਦੀ ਜਾਨ ਬਚੀ ਅਸਾਮ ਦੇ ਕਲਿਤਾ ਦੀ ਕੈਸ਼ਲੈੱਸ ਬੀਮਾ ਸਕੀਮ ਅਧੀਨ ਮੁਫ਼ਤ ਕ੍ਰੈਨੀਓਪਲਾਸਟੀ ਸਰਜਰੀ ਹੋਈ
Posted On:
01 OCT 2019 8:10PM by PIB Chandigarh
ਅਸਾਮ ਦੇ ਧਾਨ ਉਤਪਾਦਕ ਗ਼ਰੀਬ ਕਿਸਾਨ, 35 ਸਾਲਾ ਦਵਿਜੇਨ ਕਲਿਤਾ (Dwijen Kalita) ਦੇ ਸਿਰ ਵਿੱਚ ਗੰਭੀਰ ਸੱਟ ਲਗ ਗਈ ਸੀ। ਜਦੋਂ ਉਸਨੂੰ ਕਾਪਰੁਪ ਮੈਟਰੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਉਹ ਅਰਧ ਚੇਤਨਾ ਦੀ ਹਾਲਤ ਵਿੱਚ ਸੀ ਅਤੇ ਅਸਹਿ ਦਰਦ ਝੱਲ ਰਿਹਾ ਸੀ। ਜਾਂਚ ਤੋਂ ਪਤਾ ਲਗਿਆ ਕਿ ਉਸਨੂੰ ‘ਸਬਡਿਊਰਲ ਹਿਮੋਟੋਮਾ’ (subdural haematoma) ਹੈ। ਇਸ ਵਾਸਤੇ ਉਸਨੂੰ ਨਿਊਰੋਸਰਜਰੀ, ਕ੍ਰੈਨੀਓਪਲਾਸਟੀ ਅਤੇ ਐਕਸੋਜੇਨਸ ਗ੍ਰਾਫਟ ਦੀ ਜ਼ਰੂਰਤ ਸੀ।
ਕਲਿਤਾ ਦੀ ਆਰਥਿਕ ਸਥਿਤੀ ਠੀਕ ਨਹੀਂ ਸੀ, ਇਸ ਲਈ ਉਸਦੇ ਪਰਿਵਾਰ ਲਈ ਇਲਾਜ ਦਾ ਖਰਚ ਉਠਾਉਣਾ ਅਸੰਭਵ ਸੀ।

ਪਰਿਵਾਰ ਦੀ ਉਮੀਦ ਉਦੋਂ ਜਾਗੀ ਜਦੋਂ ਉਨ੍ਹਾਂ ਨੂੰ ਆਯੁਸ਼ਮਾਨ ਭਾਰਤ-ਪੀਐੱਮਜੇਏਵੀ ਬਾਰੇ ਸੂਚਿਤ ਕੀਤਾ ਗਿਆ ਜਿਸ ਦੇ ਤਹਿਤ ਉਹ ਮੁਫ਼ਤ ਇਲਾਜ ਕਰਵਾ ਸਕਦੇ ਸਨ।
ਕਲਿਤਾ ਦਾ ਮੰਨਣਾ ਹੈ ਕਿ ਇਹ ਸਕੀਮ ਉਸ ਵਰਗੇ ਗ਼ਰੀਬਾਂ ਲਈ ਵਰਦਾਨ ਹੈ।

ਅੱਜ ਉਹ ਇੱਕ ਤੰਦਰੁਸਤ ਵਿਅਕਤੀ ਹੈ ਅਤੇ ਉਨ੍ਹਾਂ 31 ਲਾਭਾਰਥੀਆਂ ਵਿੱਚੋਂ ਇੱਕ ਹੈ ਜਿਹੜੇ ਵਿਸ਼ਵ ਦੀ ਇਸ ਸਭ ਤੋਂ ਵੱਡੀ ਸਿਹਤ ਬੀਮਾ ਸਕੀਮ ਦੀ ਸਫਲਤਾ ਦਾ ਵਰਣਨ ਕਰਨ ਲਈ ਪ੍ਰਧਾਨ ਮੰਤਰੀ ਨੂੰ ਮਿਲੇ।
ਇੱਕ ਸਾਲ ਪਹਿਲਾਂ 2018 ਵਿੱਚ ਸ਼ੁਰੂ ਕੀਤੀ ਗਈ ਆਯੁਸ਼ਮਾਨ ਭਾਰਤ, ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਬੀਮਾ ਸਕੀਮ ਹੈ, ਜਿਸਦਾ ਉਦੇਸ਼ ਦੇਸ਼ ਵਿੱਚ 10.74 ਕਰੋੜ ਤੋਂ ਵੀ ਜ਼ਿਆਦਾ ਗ਼ਰੀਬਾਂ ਲੋਕਾਂ ਨੂੰ ਮੈਡੀਕਲ ਸੁਵਿਧਾ ਪ੍ਰਦਾਨ ਕਰਵਾਉਣਾ ਹੈ।
ਪਿਛਲੇ ਇੱਕ ਸਾਲ ਵਿੱਚ ਦਵਿਜੇਨ ਕਲਿਤਾ ਵਰਗੇ 50,000 ਤੋਂ ਜ਼ਿਆਦਾ ਰੋਗੀਆਂ ਨੂੰ ਆਪਣੇ ਰਾਜ ਦੇ ਬਾਹਰ ਮੈਡੀਕਲ ਸੁਵਿਧਾਵਾਂ ਤੱਕ ਪਹੁੰਚ ਮਿਲੀ ਜਿੱਥੇ ਆਯੁਸ਼ਮਾਨ ਭਾਰਤ ਪ੍ਰੋਗਰਾਮ ਤਹਿਤ ਬਿਹਤਰੀਨ ਸੁਵਿਧਾਵਾਂ ਉਪਲੱਬਧ ਸਨ।
ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ (ਪੀਐੱਮ-ਜੇਏਵਾਈ) ਦੇ ਤਹਿਤ 16,085 ਹਸਪਤਾਲਾਂ ਨੂੰ ਪੈੱਨਲਬੱਧ ਗਿਆ ਹੈ, 41 ਲੱਖ ਤੋਂ ਜ਼ਿਆਦਾ ਲਾਭਾਰਥੀਆਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਅਤੇ 10 ਕਰੋੜ ਤੋਂ ਜ਼ਿਆਦਾ ਈ-ਕਾਰਡ ਜਾਰੀ ਕੀਤੇ ਜਾ ਚੁੱਕੇ ਹਨ।
ਆਯੁਸ਼ਮਾਨ ਭਾਰਤ ਦੇ ਤਹਿਤ ਸਮੁੱਚੇ ਦੇਸ਼ ਵਿੱਚ 20,700 ਤੋਂ ਅਧਿਕ ਸਿਹਤ ਅਤੇ ਵੈੱਲਨੈੱਸ ਸੈਂਟਰ ਅਪ੍ਰੇਸ਼ਨਲ ਹੋ ਗਏ ਹਨ।
Click here to see Details here:
******
ਵੀਆਰਆਰਕੇ/ਐੱਸਐੱਚ
(Release ID: 1587174)
ਵਿਜ਼ੀਟਰ ਕਾਊਂਟਰ : 85