ਪ੍ਰਧਾਨ ਮੰਤਰੀ ਦਫਤਰ

ਆਯੁਸ਼ਮਾਨ ਭਾਰਤ ਯੋਜਨਾ ਸਦਕਾ ਅਸਾਮ ਦੇ ਗ਼ਰੀਬ ਕਿਸਾਨ ਦੀ ਜਾਨ ਬਚੀ ਅਸਾਮ ਦੇ ਕਲਿਤਾ ਦੀ ਕੈਸ਼ਲੈੱਸ ਬੀਮਾ ਸਕੀਮ ਅਧੀਨ ਮੁਫ਼ਤ ਕ੍ਰੈਨੀਓਪਲਾਸਟੀ ਸਰਜਰੀ ਹੋਈ

Posted On: 01 OCT 2019 8:05PM by PIB Chandigarh

ਅਸਾਮ ਦੇ ਧਾਨ ਉਤਪਾਦਕ ਗ਼ਰੀਬ  ਕਿਸਾਨ 35 ਸਾਲਾ ਦਵਿਜੇਨ ਕਲਿਤਾ (Dwijen Kalita) ਦੇ ਸਿਰ ਵਿੱਚ ਗੰਭੀਰ ਸੱਟ ਲਗ ਗਈ ਸੀ। ਜਦੋਂ ਉਸਨੂੰ ਕਾਪਰੁਪ ਮੈਟਰੋ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਤਾਂ ਉਹ ਅਰਧ ਬੇਹੋਸ਼ੀ ਦੀ ਹਾਲਤ ਵਿੱਚ ਸੀ ਅਤੇ ਅਸਹਿ ਦਰਦ ਝੱਲ ਰਿਹਾ ਸੀ। ਜਾਂਚ ਤੋਂ ਪਤਾ ਲੱਗਿਆ ਕਿ ਉਸਨੂੰ ‘ਸਬਡਿਰਲ ਹੇਮੇਟੋਮਾ’ (subdural haematoma) ਹੈ । ਇਸ ਵਾਸਤੇ ਉਸ ਨੂੰ ਨਿਊਰੋਸਰਜਰੀ, ਕ੍ਰੈਨੀਓਪਲਾਸਟੀ ਅਤੇ ਐਕਸੋਜੇਨਸ ਗ੍ਰਾਫਟ ਕਰਨ ਦੀ ਜਰੂਰਤ ਸੀ।

ਕਲਿਤਾ ਦੀ ਆਰਥਿਕ ਹਾਲਤ ਠੀਕ ਨਹੀਂ ਸੀ, ਇਸ ਲਈ ਉਸਦੇ ਪਰਿਵਾਰ ਲਈ ਇਲਾਜ ਦਾ ਖਰਚ ਉਠਾਉਣਾ ਅਸੰਭਵ ਸੀ।

ਪਰਿਵਾਰ ਦੀ ਉਮੀਦ ਦੀ ਕਿਰਨ ਉਦੋਂ ਜਾਗੀ ਜਦੋਂ ਉਨ੍ਹਾਂ ਨੂੰ ਆਯੁਸ਼ਮਾਨ ਭਾਰਤ-ਪੀਐੱਮਜੇਏਵੀ ਬਾਰੇ ਸੂਚਿਤ ਕੀਤਾ ਗਿਆ ਜਿਸ ਦੇ ਤਹਿਤ ਉਹ ਮੁਫ਼ਤ ਇਲਾਜ ਕਰਵਾ ਸਕਦੇ ਸਨ।

ਕਲਿਤਾ ਦਾ ਮੰਨਣਾ ਹੈ ਕਿ ਇਹ ਸਕੀਮ ਉਸ ਵਰਗੇ ਗ਼ਰੀਬਾਂ ਲਈ ਵਰਦਾਨ ਹੈ।

ਅੱਜ ਉਹ ਇੱਕ ਤੰਦਰੁਸਤ ਵਿਅਕਤੀ ਹੈ ਅਤੇ ਉਨ੍ਹਾਂ 31 ਲਾਭਪਾਤਰੀਆਂ ਵਿੱਚੋਂ ਇੱਕ ਹੈ ਜਿਹੜੇ ਵਿਸ਼ਵ ਦੀ ਇਸ ਸਭ ਤੋਂ ਵੱਡੀ ਸਿਹਤ ਬੀਮਾ ਸਕੀਮ ਦੀ ਸਫਲਤਾ ਦਾ ਵਰਣਨ ਕਰਨ ਲਈ ਪ੍ਰਧਾਨ ਮੰਤਰੀ ਨੂੰ ਮਿਲੇ।

ਸਾਲ ਪਹਿਲਾਂ 2018 ਵਿੱਚ ਸ਼ੁਰੂ ਕੀਤੀ ਗਈ ਆਯੁਸ਼ਮਾਨ ਭਾਰਤ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਬੀਮਾ ਸਕੀਮ ਹੈ, ਜਿਸਦਾ ਉਦੇਸ਼ ਦੇਸ਼ ਵਿੱਚ 10.74 ਕਰੋੜ ਤੋਂ ਵੀ ਜ਼ਿਆਦਾ ਗ਼ਰੀਬ ਲੋਕਾਂ ਨੂੰ ਮੈਡੀਕਲ ਸਹੂਲਤਾਂ ਪ੍ਰਦਾਨ ਕਰਵਾਉਣਾ ਹੈ।

ਪਿਛਲੇ ਇੱਕ ਸਾਲ ਵਿੱਚ ਦਵਿਜੇਨ ਕਲਿਤਾ ਵਰਗੇ 50,000 ਤੋਂ ਜ਼ਿਆਦਾ ਰੋਗੀਆਂ ਨੂੰ ਆਪਣੇ ਰਾਜ ਦੇ ਬਾਹਰ ਮੈਡੀਕਲ ਸਹੂਲਤਾਂ ਤੱਕ ਪਹੁੰਚ ਮਿਲੀ ਹੈ ਜਿੱਥੇ ਆਯੁਸ਼ਮਾਨ ਭਾਰਤ ਪ੍ਰੋਗਰਾਮ ਤਹਿਤ ਬਿਰਤਰੀਨ ਸੁਵਿਧਾਵਾਂ ਉਪਲੱਬਧ ਸਨ।

ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਯ (ਪੀਐੱਮ-ਜੇਏਵਾਈ) ਦੇ ਤਹਿਤ 16,085 ਹਸਪਤਾਲਾਂ ਨੂੰ ਪੈਨਲ ਬੱਧ ਕੀਤਾ ਗਿਆ ਹੈ, 41 ਲੱਖ ਤੋਂ ਜ਼ਿਆਦਾ ਲਾਭਾਰਥੀਆਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਅਤੇ 10 ਕਰੋੜ ਤੋਂ ਜ਼ਿਆਦਾ ਈ-ਕਾਰਡ ਜਾਰੀ ਕੀਤੇ ਜਾ ਚੁੱਕੇ ਹਨ।

ਆਯੁਸ਼ਮਾਨ ਭਾਰਤ ਦੇ ਤਹਿਤ ਸਮੁੱਚੇ ਦੇਸ਼ ਵਿੱਚ 20,700 ਤੋਂ ਅਧਿਕ ਸਿਹਤ ਅਤੇ ਤੰਦਰੁਸਤੀ (ਵੈੱਲਨੈੱਸ)ਕੇਂਦਰ ਅਪ੍ਰੇਸ਼ਨਲ ਹੋ ਗਏ ਹਨ।

Click here to see Details here:

******

ਵੀਆਰਆਰਕੇ/ਐੱਸਐੱਚ


(Release ID: 1587114) ਵਿਜ਼ੀਟਰ ਕਾਊਂਟਰ : 71
Read this release in: English