ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਮਹਾ ਸਭਾ ਨੂੰ ਸੰਬੋਧਿਤ ਕੀਤਾ

Posted On: 27 SEP 2019 9:56PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਿਊ ਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾ ਸਭਾ  ਦੇ 74ਵੇਂ ਸੈਸ਼ਨ ਨੂੰ ਸੰਬੋਧਿਤ ਕੀਤਾ

 

ਮਹਾਤਮਾ ਗਾਂਧੀ ਦਾ ਨਾਮ ਲੈਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਾਂਧੀ ਜੀ ਦਾ ਸੱਚ ਅਤੇ ਅਹਿੰਸਾ ਦਾ ਸੰਦੇਸ਼ ਵਿਸ਼ਵ  ਦੀ ਸ਼ਾਂਤੀ, ਪ੍ਰਗਤੀ ਅਤੇ ਵਿਕਾਸ ਲਈ  ਅੱਜ ਵੀ ਪ੍ਰਾਸੰਗਿਕ ਹੈ

 

ਪ੍ਰਧਾਨ ਮੰਤਰੀ ਨੇ ਸਵੱਛ ਭਾਰਤ, ਆਯੁਸ਼ਮਾਨ ਭਾਰਤ, ਜਨ ਧਨ ਯੋਜਨਾ ਅਤੇ ਡਿਜ਼ੀਟਲ ਪਹਿਚਾਣ  (ਆਧਾਰ) ਜਿਹੇ ਸਰਕਾਰ ਦੇ ਜਨ ਉਪਰਾਲਿਆਂ ਰਾਹੀਂ ਸਮਾਜ ਵਿੱਚ ਆਏ ਬਦਲਾਅ ਦੀ ਚਰਚਾ ਕੀਤੀ ਉਨ੍ਹਾਂ  ਕਿਹਾ ਭਾਰਤ ਜਦੋਂ ਅਜਿਹੇ ਉਪਰਾਲੇ  ਕਰਦਾ ਹੈ ਤਾਂ ਇਸ ਨਾਲ ਸਾਰੀ ਦੁਨੀਆ ਵਿੱਚ ਉਮੀਦ ਜਗਦੀ ਹੈ

 

ਪ੍ਰਧਾਨ ਮੰਤਰੀ ਨੇ ਸਿੰਗਲ ਯੂਜ਼ ਪਲਾਸਟਿਕ ਨੂੰ ਖਤਮ ਕਰਨ ਦੇ ਭਾਰਤ ਦੀ ਪ੍ਰਤੀਬੱਧਤਾ ਬਾਰੇ ਦੱਸਿਆ ਉਨ੍ਹਾਂ ਨੇ  ਅਗਲੇ ਪੰਜ ਸਾਲਾਂ ਵਿੱਚ ਹਰ ਘਰ ਵਿੱਚ ਪਾਣੀ, ਹਰ ਪਰਿਵਾਰ ਲਈ ਮਕਾਨ ਪ੍ਰਦਾਨ ਕਰਨ ਅਤੇ ਤਪੇਦਿਕ(ਟੀਬੀ) ਦੇ ਖਾਤਮੇ ਲਈ ਸਰਕਾਰ ਦੀ ਪ੍ਰਤੀਬੱਧਤਾ ਬਾਰੇ ਦੱਸਿਆ

 

ਭਾਰਤੀ ਸੱਭਿਆਚਾਰ ਉੱਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਭਲਾਈ ਸਾਡੇ ਸੱਭਿਆਚਾਰਕ ਲੋਕਾਚਾਰ ਦਾ ਹਿੱਸਾ ਹੈ ਉਨ੍ਹਾਂ ਕਿਹਾ ਕਿ ਜਨ ਭਾਗੀਦਾਰੀ ਰਾਹੀਂ ਲੋਕ ਭਲਾਈ ਉਨ੍ਹਾਂ ਦੀ ਸਰਕਾਰ ਦਾ ਮੰਤਰ  ਹੈ

 

 ਪ੍ਰਧਾਨ ਮੰਤਰੀ ਨੇ ਕਿਹਾ ਕਿ 130 ਕਰੋੜ ਭਾਰਤੀਆਂ ਦੇ ਸੁਪਨੇ ਪੂਰੇ  ਕਰਨ ਦੇ ਇਲਾਵਾ ਉਨ੍ਹਾਂ ਦੀ ਸਰਕਾਰ ਦੀਆਂ ਕੋਸ਼ਿਸ਼ਾਂ ਪੂਰੀ ਦੁਨੀਆ ਲਈ ਵੀ ਫਾਇਦੇਮੰਦ ਹੋਣਗੀਆਂ ਉਨ੍ਹਾਂ ਕਿਹਾ, ਕਿ  ਅਸੀਂ ਕੇਵਲ ਆਪਣੇ ਲੋਕਾਂ ਦੀ ਭਲਾਈ ਲਈ ਨਹੀ ਬਲਕਿ ਪੂਰੀ ਦੁਨੀਆ ਦੀ ਭਲਾਈ ਲਈ ਵੀ  ਕੰਮ ਕਰ ਰਹੇ ਹਾਂ ਇਹੀ ਵਜ੍ਹਾ ਹੈ ਕਿ ਸਾਡਾ ਮਕਸਦ ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ ਹੈ"

 

ਦਹਿਸ਼ਤਵਾਦ ਨੂੰ ਦੁਨੀਆ ਲਈ ਸਭ ਤੋਂ ਵੱਡੀ ਚੁਣੌਤੀ ਕਰਾਰ ਦਿੰਦਿਆਂ  ਪ੍ਰਧਾਨ ਮੰਤਰੀ ਨੇ ਸਭ ਦੇਸ਼ਾਂ ਨੂੰ ਤਾਕੀਦ ਕੀਤੀ ਕਿ ਉਹ ਮਨੁੱਖਤਾ ਦੇ ਭਲੇ ਲਈ ਦਹਿਸ਼ਤਵਾਦ ਵਿਰੁੱਧ ਇੱਕਜੁਟ ਹੋਣ ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਉਹ ਦੇਸ਼ ਹੈ ਜਿਸ ਨੇ ਦੁਨੀਆ ਨੂੰ ਯੁੱਗ ਨਹੀਂ ਸਗੋਂ ਬੁੱਧ ਦਾ ਸ਼ਾਂਤੀ ਦਾ ਸੰਦੇਸ਼ ਦਿੱਤਾ" ਉਨ੍ਹਾਂ ਨੇ  ਸੰਯੁਕਤ ਰਾਸ਼ਟਰ ਦੇ ਸ਼ਾਂਤੀ ਕਾਇਮ ਰੱਖਣ ਦੇ ਮਿਸ਼ਨ ਵਿੱਚ ਭਾਰਤ ਵੱਲੋਂ ਨਿਭਾਈ ਗਈ ਭੂਮਿਕਾ ਦਾ ਵੀ ਜ਼ਿਕਰ ਕੀਤਾ

 

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਤਾਕੀਦ ਕੀਤੀ ਕਿ ਬਹੁ-ਪੱਖੀਵਾਦ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇ ਉਨ੍ਹਾਂ ਕਿਹਾ ਕਿ ਕਿਉਂਕਿ ਦੁਨੀਆ ਨਵੇਂ ਦੌਰ ਵਿੱਚੋਂ ਲੰਘ ਰਹੀ ਹੈ, ਦੇਸ਼ਾਂ ਕੋਲ ਆਪਣੀਆਂ ਹੱਦਾਂ ਅੰਦਰ ਆਪਣੇ ਆਪ ਨੂੰ ਬੰਦ ਕਰਕੇ ਰੱਖਣ ਦਾ ਵਿਕਲਪ ਨਹੀਂ ਪ੍ਰਧਾਨ ਮੰਤਰੀ ਨੇ ਕਿਹਾ, "ਇੱਕ ਵੰਡੀ ਹੋਈ ਦੁਨੀਆ ਕਿਸੇ ਦੇ ਹਿਤ ਵਿੱਚ ਨਹੀਂ ਹੈ ਸਾਨੂੰ ਬਹੁ-ਪੱਖੀਵਾਦ ਅਤੇ ਸੰਯੁਕਤ ਰਾਸ਼ਟਰ ਵਿੱਚ ਸੁਧਾਰਾਂ ਉੱਤੇ ਜ਼ੋਰ ਦੇਣਾ ਚਾਹੀਦਾ ਹੈ"

 

ਪ੍ਰਧਾਨ ਮੰਤਰੀ ਨੇ ਤਮਿਲ ਫਿਲਾਸਫਰ ਕਨੀਯਨ ਪੂੰਗੁੰਡ੍ਰਨਾਰ ਅਤੇ ਸਵਾਮੀ ਵਿਵੇਕਾਨੰਦ ਦਾ ਹਵਾਲਾ ਦਿੰਦਿਆਂ ਕਿਹਾ ਕਿ ਵੱਖ ਵੱਖ ਵਿਸ਼ਵ ਚੁਣੌਤੀਆਂ ਨਾਲ ਨਜਿੱਠਣ ਲਈ ਸਾਂਝੀ ਕਾਰਵਾਈ ਕੀਤੇ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ ਹੈ ਉਨ੍ਹਾਂ ਹੋਰ ਕਿਹਾ,  ‘ਸਦਭਾਵ ਅਤੇ ਸ਼ਾਂਤੀ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਬਾਕੀ ਦੁਨੀਆ ਨੂੰ ਸੰਦੇਸ਼ ਹੈ

 

ਗਲੋਬਲ ਵਾਰਮਿੰਗ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਗਲੋਬਲ ਵਾਰਮਿੰਗ ਦੀ ਦਿਸ਼ਾ ਵਿੱਚ ਭਾਰਤ ਦੀ ਪਰ ਕੈਪੀਟਾ ਐਮਿਸ਼ਨ (ਪ੍ਰਤੀ ਵਿਅਕਤੀ ਨਿਕਾਸੀ) ਬਹੁਤ ਘੱਟ ਹੈ ਪਰ ਭਾਰਤ ਇਸ ਵਿਰੁੱਧ ਦੇ ਮਾਮਲੇ ਵਿੱਚ ਮੋਹਰੀ ਹੈ ਇਸ ਸੰਦਰਭ ਵਿੱਚ ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਕਦਮਾਂ ਦਾ ਜ਼ਿਕਰ ਕੀਤਾਜਿਨ੍ਹਾਂ ਵਿੱਚ 450 ਜੀ਼ਡਬਲਿਊ ਅਖੁਟ ਊਰਜਾ ਦਾ ਟੀਚਾ ਰੱਖਿਆ ਜਾਣਾ ਅਤੇ ਅੰਤਰਰਾਸ਼ਟਰੀ ਸੂਰਜੀ ਗਠਜੋੜ ਦਾ ਗਠਨ ਕਰਨਾ ਸ਼ਾਮਲ ਹਨ

***

 

ਵੀਆਰਆਰਕੇ ਏਕੇ



(Release ID: 1586968) Visitor Counter : 83


Read this release in: English