ਪ੍ਰਧਾਨ ਮੰਤਰੀ ਦਫਤਰ

‘ਮਨ ਕੀ ਬਾਤ 2.0’ ਦੇ ਚੌਥੇ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (29.09.2019)

Posted On: 29 SEP 2019 1:23PM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ! ਸਾਥੀਓ ਅੱਜ ਦੀ 'ਮਨ ਕੀ ਬਾਤ' ਵਿੱਚ ਦੇਸ਼ ਦੀ ਉਸ ਮਹਾਨ ਸ਼ਖਸੀਅਤ, ਮੈਂ ਉਨ੍ਹਾਂ ਦੀ ਵੀ ਗੱਲ ਕਰਾਂਗਾ। ਸਾਰੇ ਹਿੰਦੁਸਤਾਨੀਆਂ ਦੇ ਦਿਲ ਵਿੱਚ ਉਨ੍ਹਾਂ ਦੇ ਪ੍ਰਤੀ ਬਹੁਤ ਸਨਮਾਨ ਹੈ, ਬਹੁਤ ਲਗਾਓ ਹੈ। ਸ਼ਾਇਦ ਹੀ ਕੋਈ ਹਿੰਦੁਸਤਾਨ ਦਾ ਨਾਗਰਿਕ ਹੋਵੇਗਾ ਜੋ ਉਨ੍ਹਾਂ ਦੇ ਪ੍ਰਤੀ ਆਦਰ ਨਾ ਰੱਖਦਾ ਹੋਵੇ, ਸਨਮਾਨ ਨਾ ਕਰਦਾ ਹੋਵੇ। ਉਹ ਉਮਰ ਵਿੱਚ ਸਾਡੇ ਸਾਰਿਆਂ ਨਾਲੋਂ ਬਹੁਤ ਵੱਡੀ ਹੈ ਅਤੇ ਦੇਸ਼ ਦੇ ਵੱਖ-ਵੱਖ ਪੜਾਵਾਂ, ਵੱਖ-ਵੱਖ ਦੌਰ ਦੀ ਉਹ ਗਵਾਹ ਹੈ। ਅਸੀਂ ਉਨ੍ਹਾਂ ਨੂੰ ਦੀਦੀ ਕਹਿੰਦੇ ਹਾਂ - 'ਲਤਾ ਦੀਦੀ'ਉਹ ਇਸ 28 ਸਤੰਬਰ ਨੂੰ 90 ਸਾਲ ਦੀ ਹੋ ਰਹੀ ਹੈ। ਵਿਦੇਸ਼ ਯਾਤਰਾ 'ਤੇ ਰਵਾਨਾ ਹੋਣ ਤੋਂ ਪਹਿਲਾਂ ਮੈਨੂੰ ਦੀਦੀ ਨਾਲ ਫੋਨ 'ਤੇ ਗੱਲ ਕਰਨ ਦਾ ਸੁਭਾਗ ਮਿਲਿਆ ਸੀ। ਇਹ ਗੱਲਬਾਤ ਉਸੇ ਤਰ੍ਹਾਂ ਦੀ ਸੀ, ਜਿਵੇਂ ਬਹੁਤ ਦੁਲਾਰ ਵਿੱਚ ਛੋਟਾ ਭਾਈ ਆਪਣੀ ਵੱਡੀ ਭੈਣ ਨਾਲ ਗੱਲ ਕਰਦਾ ਹੈ। ਮੈਂ ਇਸ ਤਰ੍ਹਾਂ ਦੇ ਨਿਜੀ ਸੰਵਾਦ ਦੇ ਬਾਰੇ ਕਦੀ ਦੱਸਦਾ ਨਹੀਂ, ਲੇਕਿਨ ਅੱਜ ਚਾਹੁੰਦਾ ਹਾਂ ਕਿ ਤੁਸੀਂ ਵੀ ਲਤਾ ਦੀਦੀ ਦੀਆਂ ਗੱਲਾਂ ਸੁਣੋ, ਉਸ ਗੱਲਬਾਤ ਨੂੰ ਸੁਣੋ, ਕੀ ਕਿਵੇਂ ਉਮਰ ਦੇ ਇਸ ਦੌਰ ਵਿੱਚ ਲਤਾ ਦੀਦੀ ਦੇਸ਼ ਨਾਲ ਜੁੜੀਆਂ ਸਾਰੀਆਂ ਗੱਲਾਂ ਦੇ ਲਈ ਉਤਸੁਕ ਹਨ, ਤਤਪਰ ਹਨ ਅਤੇ ਜੀਵਨ ਦੀ ਸੰਤੁਸ਼ਟੀ ਵੀ ਭਾਰਤ ਦੀ ਤਰੱਕੀ ਵਿੱਚ ਹੈ, ਬਦਲਦੇ ਹੋਏ ਭਾਰਤ ਵਿੱਚ ਹੈ, ਨਵੀਆਂ ਉਚਾਈਆਂ ਨੂੰ ਛੂਹ ਰਹੇ ਭਾਰਤ ਵਿੱਚ ਹੈ।

ਮੋਦੀ ਜੀ : ਲਤਾ ਦੀਦੀ ਪ੍ਰਣਾਮ, ਮੈਂ ਨਰੇਂਦਰ ਮੋਦੀ ਬੋਲ ਰਿਹਾ ਹਾਂ।

ਲਤਾ ਜੀ : ਪ੍ਰਣਾਮ,

ਮੋਦੀ ਜੀ : ਮੈਂ ਫੋਨ ਇਸ ਲਈ ਕੀਤਾ, ਕਿਉਂਕਿ ਇਸ ਵਾਰ ਤੁਹਾਡੇ ਜਨਮ ਦਿਨ 'ਤੇ...

ਲਤਾ ਜੀ : ਹਾਂ... ਹਾਂ...!

ਮੋਦੀ ਜੀ : ਮੈਂ ਹਵਾਈ ਜਹਾਜ਼ ਵਿੱਚ Travelling ਕਰ ਰਿਹਾ ਹਾਂ।

ਲਤਾ ਜੀ : ਅੱਛਾ!

ਮੋਦੀ ਜੀ : ਤਾਂ ਮੈਂ ਸੋਚਿਆ ਜਾਣ ਤੋਂ ਪਹਿਲਾਂ ਹੀ

ਲਤਾ ਜੀ : ਹਾਂ... ਹਾਂ...!

ਮੋਦੀ ਜੀ : ਤੁਹਾਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ, ਅਗਾਊਂ ਵਧਾਈ ਦੇ ਦੇਵਾਂ। ਤੁਹਾਡੀ ਸਿਹਤ ਚੰਗੀ ਰਹੇ, ਤੁਹਾਡਾ ਅਸ਼ੀਰਵਾਦ ਸਾਡੇ ਸਾਰਿਆਂ 'ਤੇ ਬਣਿਆ ਰਹੇ। ਬਸ ਇਹੀ ਪ੍ਰਾਰਥਨਾ ਅਤੇ ਤੁਹਾਨੂੰ ਪ੍ਰਣਾਮ ਕਰਨ ਦੇ ਲਈ ਮੈਂ ਅਮਰੀਕਾ ਜਾਣ ਤੋਂ ਪਹਿਲਾਂ ਹੀ ਤੁਹਾਨੂੰ ਫੋਨ ਕਰ ਦਿੱਤਾ।

ਲਤਾ ਜੀ : ਤੁਹਾਡਾ ਫੋਨ ਆਏਗਾ, ਇਹ ਸੁਣ ਕੇ ਹੀ ਮੈਂ ਬਹੁਤ, ਇਹ ਹੋ ਗਈ ਸੀ। ਤੁਸੀਂ ਵਾਪਸ ਕਦੋਂ ਆਓਗੇ।

ਮੋਦੀ ਜੀ : ਮੈਂ 28 Late Night ਆਵਾਂਗਾ ਅਤੇ 29 Mning ਤਾਂ ਤੁਹਾਡਾ ਜਨਮ ਦਿਨ ਹੋ ਗਿਆ ਹੋਵੇਗਾ।or

ਲਤਾ ਜੀ : ਅੱਛਾ...ਅੱਛਾ... ਜਨਮ ਦਿਨ ਤਾਂ ਕੀ ਮਨਾਵਾਂਗੇ? ਬਸ ਘਰ ਵਿੱਚ ਹੀ ਸਾਰੇ ਲੋਕ,

ਮੋਦੀ ਜੀ : ਦੀਦੀ ਜੀ ਦੇਖੋ ਮੈਨੂੰ ਤਾਂ

ਲਤਾ ਜੀ : ਤੁਹਾਡਾ ਅਸ਼ੀਰਵਾਦ ਮਿਲੇ ਤਾਂ

ਮੋਦੀ ਜੀ :  ਓ ਹੋ ਤੁਹਾਡਾ ਅਸ਼ੀਰਵਾਦ ਅਸੀਂ ਮੰਗਦੇ ਹਾਂ। ਤੁਸੀਂ ਤਾਂ ਸਾਡੇ ਤੋਂ ਵੱਡੇ ਹੋ।

ਲਤਾ ਜੀ : ਉਮਰ ਤੋਂ ਵੱਡੇ ਤਾਂ ਬਹੁਤ, ਕੁਝ ਲੋਕ ਹੁੰਦੇ ਹਨ ਪਰ ਆਪਣੇ ਕੰਮ ਤੋਂ ਜੋ ਵੱਡਾ ਹੁੰਦਾ ਹੈ, ਉਸ ਦਾ ਅਸ਼ੀਰਵਾਦ ਮਿਲਣਾ ਬਹੁਤ ਵੱਡੀ ਚੀਜ਼ ਹੁੰਦੀ ਹੈ।

ਮੋਦੀ ਜੀ : ਦੀਦੀ, ਤੁਸੀਂ ਉਮਰ ਵਿੱਚ ਵੀ ਵੱਡੇ ਹੋ ਅਤੇ ਕੰਮ ਵਿੱਚ ਵੀ ਵੱਡੇ ਹੋ ਅਤੇ ਤੁਸੀਂ ਇਹ ਜੋ ਸਿੱਧੀ ਪਾਈ ਹੈ, ਇਹ ਸਾਧਨਾ ਅਤੇ ਤਪੱਸਿਆ ਕਰਕੇ ਪਾਈ ਹੈ।

ਲਤਾ ਜੀ : ਜੀ, ਮੈਂ ਤਾਂ ਸੋਚਦੀ ਹਾਂ ਕਿ ਮੇਰੇ ਮਾਤਾ-ਪਿਤਾ ਦਾ ਅਸ਼ੀਰਵਾਦ ਹੈ ਅਤੇ ਸੁਣਨ ਵਾਲਿਆਂ ਦਾ ਅਸ਼ੀਰਵਾਦ ਹੈ, ਮੈਂ ਤਾਂ ਕੁਝ ਵੀ ਨਹੀਂ ਹਾਂ।

ਮੋਦੀ ਜੀ : ਜੀ, ਇਹੀ ਤੁਹਾਡੀ ਨਿਮਰਤਾ ਜੋ ਹੈ, ਇਹ ਸਭ ਨਵੀਂ ਪੀੜ੍ਹੀ ਦੇ ਸਾਡੇ ਸਾਰਿਆਂ ਲਈ, ਇਹ ਬਹੁਤ ਵੱਡੀ ਸਿੱਖਿਆ ਹੈ, ਬਹੁਤ ਵੱਡੀ ਸਾਡੇ ਲਈ Inspiration ਹੈ ਕਿ ਤੁਸੀਂ ਆਪਣੇ ਜੀਵਨ ਵਿੱਚ ਏਨਾ ਸਭ ਕੁਝ Clear ਕਰਨ ਤੋਂ ਬਾਅਦ ਵੀ ਤੁਹਾਡੇ ਮਾਤਾ-ਪਿਤਾ ਦੇ ਸੰਸਕਾਰ ਅਤੇ ਉਨ੍ਹਾਂ ਪ੍ਰਤੀ ਨਿਮਰਤਾ ਨੂੰ ਹਮੇਸ਼ਾ ਨੂੰ ਪਹਿਲ ਦਿੱਤੀ ਹੈ।

ਲਤਾ ਜੀ : ਜੀ!

ਮੋਦੀ ਜੀ : ਅਤੇ ਮੈਨੂੰ ਤਾਂ ਖੁਸ਼ੀ ਹੈ ਕਿ ਜਦੋਂ ਤੁਸੀਂ ਮਾਣ ਨਾਲ ਕਹਿੰਦੇ ਹੋ ਕਿ ਮਾਂ ਗੁਜਰਾਤੀ ਸੀ...

ਲਤਾ ਜੀ : ਜੀ!

ਮੋਦੀ ਜੀ : ਅਤੇ ਮੈਂ ਜਦੋਂ ਵੀ ਤੁਹਾਡੇ ਕੋਲ ਆਇਆ,

ਲਤਾ ਜੀ : ਜੀ!

ਮੋਦੀ ਜੀ : ਤੁਸੀਂ ਮੈਨੂੰ ਕੁਝ ਨਾ ਕੁਝ ਗੁਜਰਾਤੀ ਖਵਾਇਆ।

ਲਤਾ ਜੀ : ਜੀ! ਤੁਸੀਂ ਕੀ ਹੋ, ਤੁਹਾਨੂੰ ਖੁਦ ਪਤਾ ਨਹੀਂ ਹੈ। ਮੈਂ ਜਾਣਦੀ ਹਾਂ ਕਿ ਤੁਹਾਡੇ ਆਉਣ ਨਾਲ ਭਾਰਤ ਦੀ ਤਸਵੀਰ ਬਦਲ ਰਹੀ ਹੈ ਅਤੇ ਇਹੀ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਬਹੁਤ ਚੰਗਾ ਲਗਦਾ ਹੈ।

ਮੋਦੀ ਜੀ : ਬਸ ਦੀਦੀ, ਤੁਹਾਡਾ ਅਸ਼ੀਰਵਾਦ ਬਣਿਆ ਰਹੇ। ਪੂਰੇ ਦੇਸ਼ 'ਤੇ ਤੁਹਾਡਾ ਅਸ਼ੀਰਵਾਦ ਬਣਿਆ ਰਹੇ ਅਤੇ ਸਾਡੇ ਵਰਗੇ ਲੋਕ ਕੁਝ ਨਾ ਕੁਝ ਚੰਗਾ ਕਰਦੇ ਰਹਿਣ, ਮੈਨੂੰ ਤੁਸੀਂ ਹਮੇਸ਼ਾ ਪ੍ਰੇਰਣਾ ਦਿੱਤੀ ਹੈ।

ਤੁਹਾਡੀ ਚਿੱਠੀ ਵੀ ਮੈਨੂੰ ਮਿਲਦੀ ਰਹਿੰਦੀ ਹੈ ਅਤੇ ਤੁਹਾਡੀ ਕੁਝ ਨਾ ਕੁਝ ਭੇਂਟ - ਸੌਗਾਤ ਵੀ ਮੈਨੂੰ ਮਿਲਦੀ ਰਹਿੰਦੀ ਹੈ ਤਾਂ ਇਹ ਇੱਕ ਆਪਣਾਪਣ ਜੋ ਇੱਕ ਪਰਿਵਾਰਕ ਨਾਤਾ ਹੈ, ਉਸ ਦਾ ਇੱਕ ਵਿਸ਼ੇਸ਼ ਅਨੰਦ ਮੈਨੂੰ ਹੁੰਦਾ ਹੈ।

ਲਤਾ ਜੀ : ਜੀ! ਜੀ! ਨਹੀਂ ਮੈਂ ਤੁਹਾਨੂੰ ਬਹੁਤ ਤਕਲੀਫ ਨਹੀਂ ਦੇਣਾ ਚਾਹੁੰਦੀ, ਕਿਉਂਕਿ ਮੈਂ ਵੇਖ ਰਹੀ ਹਾਂ, ਜਾਣਦੀ ਹਾਂ ਕਿ ਤੁਸੀਂ ਕਿੰਨੇ Busy ਹੁੰਦੇ ਹੋ ਅਤੇ ਤੁਹਾਨੂੰ ਕਿੰਨਾ ਕੰਮ ਹੁੰਦਾ ਹੈ। ਕੀ-ਕੀ ਸੋਚਣਾ ਪੈਂਦਾ ਹੈ। ਜਦੋਂ ਤੁਸੀਂ ਜਾ ਕੇ ਆਪਣੀ ਮਾਤਾ ਜੀ ਦੇ ਪੈਰ ਛੂਹ ਕੇ ਆਏ, ਜਦ ਮੈਂ ਵੇਖਿਆ ਤਾਂ ਮੈਂ ਵੀ ਕਿਸੇ ਨੂੰ ਭੇਜਿਆ ਸੀ ਅਤੇ ਉਨ੍ਹਾਂ ਦਾ ਅਸ਼ੀਰਵਾਦ ਲਿਆ।

ਮੋਦੀ ਜੀ : ਹਾਂ...! ਮੇਰੀ ਮਾਂ ਨੂੰ ਯਾਦ ਸੀ ਅਤੇ ਉਹ ਮੈਨੂੰ ਦੱਸ ਰਹੀ ਸੀ।

ਲਤਾ ਜੀ : ਜੀ!

ਮੋਦੀ ਜੀ : ਅਤੇ ਘਰ ਆ ਕੇ ਕੁਝ ਗੁਜਰਾਤੀ ਚੀਜ਼ਾਂ ਤੁਹਾਡੇ ਹੱਥੋਂ ਖਾਵਾਂਗਾ।

ਲਤਾ ਜੀ : ਜੀ! ਜ਼ਰੂਰ... ਜ਼ਰੂਰ...। ਇਹ ਤਾਂ ਮੇਰਾ ਸੁਭਾਗ ਹੋਵੇਗਾ।

ਮੋਦੀ ਜੀ : ਪ੍ਰਣਾਮ ਦੀਦੀ।

ਲਤਾ ਜੀ : ਪ੍ਰਣਾਮ।

ਮੋਦੀ ਜੀ : ਬਹੁਤ ਸ਼ੁਭਕਾਮਨਾਵਾਂ ਤੁਹਾਨੂੰ।

ਲਤਾ ਜੀ : ਬਹੁਤ-ਬਹੁਤ ਪ੍ਰਣਾਮ।

ਮੋਦੀ ਜੀ : ਪ੍ਰਣਾਮ ਜੀ।

ਮੇਰੇ ਪਿਆਰੇ ਦੇਸ਼ਵਾਸੀਓ! ਨਵਰਾਤਰਿਆਂ ਦੇ ਨਾਲ ਹੀ ਅੱਜ ਤੋਂ ਤਿਓਹਾਰਾਂ ਦਾ ਮਾਹੌਲ ਫਿਰ ਇੱਕ ਵਾਰੀ, ਨਵੀਂ ਉਮੰਗ, ਨਵੀਂ ਊਰਜਾ, ਨਵੇਂ ਉਤਸ਼ਾਹ, ਨਵੇਂ ਸੰਕਲਪ ਨਾਲ ਭਰ ਜਾਵੇਗਾ। Festival Season ਹੈ ਨਾ! ਅੱਗੇ ਕਈ ਹਫ਼ਤਿਆਂ ਤੱਕ ਸਾਰੇ ਦੇਸ਼ ਵਿੱਚ ਤਿਓਹਾਰਾਂ ਦੀ ਰੌਣਕ ਰਹੇਗੀ। ਅਸੀਂ ਸਾਰੇ ਨਵਰਾਤਰੀ ਮਹਾਉਤਸਵ, ਗਰਬਾ, ਦੁਰਗਾ ਪੂਜਾ, ਦੁਸ਼ਹਿਰਾ, ਦੀਵਾਲੀ, ਭਾਈ ਦੂਜ, ਛੱਠ ਪੂਜਾ ਅਨੇਕਾਂ ਤਿਓਹਾਰ ਮਨਾਵਾਂਗੇ। ਤੁਹਾਨੂੰ ਸਾਰਿਆਂ ਨੂੰ ਆਉਣ ਵਾਲੇ ਤਿਓਹਾਰਾਂ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ। ਤਿਓਹਾਰਾਂ ਵਿੱਚ ਪਰਿਵਾਰ ਦੇ ਸਾਰੇ ਲੋਕ ਨਾਲ ਆਉਣਗੇ। ਘਰ ਖੁਸ਼ੀ ਨਾਲ ਭਰੇ ਹੋਣਗੇ ਪਰ ਤੁਸੀਂ ਵੇਖਿਆ ਹੋਵੇਗਾ ਕਿ ਸਾਡੇ ਆਲੇ-ਦੁਆਲੇ ਵੀ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਇਨ੍ਹਾਂ ਤਿਓਹਾਰਾਂ ਦੀ ਖੁਸ਼ੀ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਇਸੇ ਨੂੰ ਤਾਂ ਕਹਿੰਦੇ ਹਨ - 'ਚਿਰਾਗ ਥੱਲੇ ਹਨ੍ਹੇਰਾ'ਸ਼ਾਇਦ ਇਹ ਕਹਾਵਤ ਸਿਰਫ ਸ਼ਬਦ ਨਹੀਂ ਹਨ, ਸਾਡੇ ਲੋਕਾਂ ਦੇ ਲਈ ਇੱਕ ਆਦੇਸ਼ ਹੈ, ਇੱਕ ਦਰਸ਼ਨ ਹੈ, ਇੱਕ ਪ੍ਰੇਰਣਾ ਹੈ। ਸੋਚੋ, ਇੱਕ ਪਾਸੇ ਕੁਝ ਘਰ ਰੋਸ਼ਨੀ ਨਾਲ ਜਗਮਗਾਉਂਦੇ ਹਨ, ਉੱਥੇ ਦੂਸਰੇ ਪਾਸੇ ਉਸੇ ਦੇ ਸਾਹਮਣੇ, ਆਲੇ-ਦੁਆਲੇ ਕੁਝ ਲੋਕਾਂ ਦੇ ਘਰਾਂ ਵਿੱਚ ਹਨ੍ਹੇਰਾ ਛਾਇਆ ਹੁੰਦਾ ਹੈ, ਕੁਝ ਘਰਾਂ ਵਿੱਚ ਮਠਿਆਈਆਂ ਖਰਾਬ ਹੋ ਰਹੀਆਂ ਹੁੰਦੀਆਂ ਹਨ ਤਾਂ ਕੁਝ ਘਰਾਂ ਵਿੱਚ ਬੱਚੇ ਮਠਿਆਈ ਨੂੰ ਤਰਸਦੇ ਹਨ, ਕਿਤੇ ਅਲਮਾਰੀ ਵਿੱਚ ਕੱਪੜੇ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਤਾਂ ਕਿਤੇ ਸਰੀਰ ਢਕਣ ਦੀ ਮੁਸ਼ੱਕਤ ਚਲਦੀ ਹੈ। ਕੀ ਇਸ ਨੂੰ 'ਚਿਰਾਗ ਥੱਲੇ ਹਨ੍ਹੇਰਾ' ਨਹੀਂ ਕਹਾਂਗਾ - ਇਹੀ ਤਾਂ 'ਚਿਰਾਗ ਥੱਲੇ ਹਨ੍ਹੇਰਾ' ਹੈ। ਇਨ੍ਹਾਂ ਤਿਓਹਾਰਾਂ ਦਾ ਅਸਲੀ ਅਨੰਦ ਤਾਂ ਹੀ ਹੈ, ਜਦੋਂ ਇਹ ਹਨ੍ਹੇਰਾ ਦੂਰ ਹੋਵੇ, ਇਹ ਹਨ੍ਹੇਰਾ ਘੱਟ ਹੋਵੇ - ਉਜਾਲਾ ਫੈਲੇ। ਅਸੀਂ ਉੱਥੇ ਵੀ ਖੁਸ਼ੀਆਂ ਵੰਡੀਏ, ਜਿੱਥੇ ਕਮੀ ਹੈ ਅਤੇ ਇਹ ਸਾਡਾ ਸੁਭਾਅ ਵੀ ਹੋਵੇ। ਸਾਡੇ ਘਰਾਂ ਵਿੱਚ ਮਠਿਆਈਆਂ ਦੀ, ਕੱਪੜਿਆਂ ਦੀ, Gift ਦੀ, ਜਦੋਂ Delivery In ਹੋਵੇ ਤਾਂ ਇੱਕ ਪਲ, Delivery Out ਬਾਰੇ ਵੀ ਤਾਂ ਸੋਚੀਏ। ਘੱਟ ਤੋਂ ਘੱਟ ਸਾਡੇ ਘਰਾਂ ਵਿੱਚ ਜਿਸ ਦੀ ਬਹੁਤਾਤ ਹੈ, ਜਿਸ ਦੀ ਹੁਣ ਸਾਨੂੰ ਲੋੜ ਨਹੀਂ, ਅਜਿਹੀਆਂ ਚੀਜ਼ਾਂ  ਦੀ ਤਾਂ Delivery Out ਜ਼ਰੂਰ ਕਰੋ। ਕਈ ਸ਼ਹਿਰਾਂ ਵਿੱਚ, ਕਈ NGO’s ਨੌਜਵਾਨ ਸਾਥੀਆਂ ਦੇ Start-Ups, ਇਹ ਕੰਮ ਕਰਦੇ ਹਨ, ਉਹ ਲੋਕਾਂ ਦੇ ਘਰਾਂ ਤੋਂ ਕੱਪੜੇ, ਮਠਿਆਈਆਂ, ਖਾਣਾ ਸਭ ਕੁਝ ਇਕੱਠਾ ਕਰਕੇ ਜ਼ਰੂਰਤਮੰਦਾਂ ਨੂੰ ਲੱਭ-ਲੱਭ ਕੇ ਉਨ੍ਹਾਂ ਤੱਕ ਪਹੁੰਚਾਉਂਦੇ ਹਨ ਅਤੇ ਗੁੰਮਨਾਮ ਗਤੀਵਿਧੀ ਕਰਦੇ ਹਨਕੀ ਇਸ ਵਾਰ ਤਿਓਹਾਰਾਂ ਦੇ Season ਵਿੱਚ ਪੂਰੀ ਜਾਗਰੂਕਤਾ ਅਤੇ ਸੰਕਲਪ ਦੇ ਨਾਲ, ਇਸ 'ਚਿਰਾਗ ਹੇਠ ਹਨ੍ਹੇਰੇ' ਨੂੰ ਮਿਟਾ ਸਕਦੇ ਹੋ? ਕਈ ਗ਼ਰੀਬ ਪਰਿਵਾਰਾਂ ਦੇ ਚਿਹਰੇ 'ਤੇ ਆਈ ਮੁਸਕਰਾਹਟ, ਇਨ੍ਹਾਂ ਤਿਓਹਾਰਾਂ 'ਤੇ ਤੁਹਾਡੀਆਂ ਖੁਸ਼ੀਆਂ ਨੂੰ ਦੁੱਗਣਾ ਕਰ ਦੇਵੇਗੀ, ਤੁਹਾਡਾ ਚਿਹਰਾ ਹੋਰ ਚਮਕੇਗਾ, ਤੁਹਾਡਾ ਦੀਪਕ ਹੋਰ ਪ੍ਰਕਾਸ਼ਮਾਨ ਹੋ ਜਾਵੇਗਾ, ਤੁਹਾਡੀ ਦੀਵਾਲੀ ਹੋਰ ਰੋਸ਼ਨ ਹੋ ਜਾਵੇਗੀ।

ਮੇਰੇ ਪਿਆਰੇ ਭੈਣ-ਭਰਾਵੋ, ਦੀਵਾਲੀ ਵਿੱਚ ਸੁਭਾਗ ਅਤੇ ਖੁਸ਼ਹਾਲੀ ਦੇ ਰੂਪ ਵਿੱਚ, ਲਕਸ਼ਮੀ ਦਾ ਘਰ-ਘਰ ਆਉਣਾ ਹੁੰਦਾ ਹੈ। ਰਿਵਾਇਤੀ ਰੂਪ ਨਾਲ ਲਕਸ਼ਮੀ ਦਾ ਸਵਾਗਤ ਹੈ। ਕੀ ਇਸ ਵਾਰ ਅਸੀਂ ਨਵੇਂ ਢੰਗ ਨਾਲ ਲਕਸ਼ਮੀ ਦਾ ਸਵਾਗਤ ਕਰ ਸਕਦੇ ਹਾਂ? ਸਾਡੇ ਸੱਭਿਆਚਾਰ ਵਿੱਚ ਬੇਟੀਆਂ ਨੂੰ ਲਕਸ਼ਮੀ ਮੰਨਿਆ ਗਿਆ ਹੈ, ਕਿਉਂਕਿ ਬੇਟੀ ਸੁਭਾਗ ਅਤੇ ਖੁਸ਼ਹਾਲੀ ਲਿਆਉਂਦੀ ਹੈ। ਕੀ ਇਸ ਵਾਰ ਅਸੀਂ ਆਪਣੇ ਸਮਾਜ ਵਿੱਚ, ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਬੇਟੀਆਂ ਦੇ ਸਨਮਾਨ ਦੇ ਪ੍ਰੋਗਰਾਮ ਰੱਖ ਸਕਦੇ ਹਾਂ? ਜਨਤਕ ਪ੍ਰੋਗਰਾਮ ਰੱਖ ਸਕਦੇ ਹਾਂ? ਸਾਡੇ ਵਿੱਚ ਕਈ ਅਜਿਹੀਆਂ ਬੇਟੀਆਂ ਹੋਣਗੀਆਂ ਜੋ ਆਪਣੀ ਮਿਹਨਤ ਅਤੇ ਲਗਨ ਨਾਲ, Talent ਨਾਲ ਪਰਿਵਾਰ ਦਾ, ਸਮਾਜ ਦਾ, ਦੇਸ਼ ਦਾ ਨਾਮ ਰੋਸ਼ਨ ਕਰ ਰਹੀਆਂ ਹੋਣਗੀਆਂ। ਕੀ ਇਸ ਵਾਰ ਦੀਵਾਲੀ 'ਤੇ ਭਾਰਤ ਦੀ ਇਸ ਲਕਸ਼ਮੀ ਦੇ ਸਨਮਾਨ ਦੇ ਪ੍ਰੋਗਰਾਮ ਅਸੀਂ ਕਰ ਸਕਦੇ ਹਾਂ। ਸਾਡੇ ਆਲੇ-ਦੁਆਲੇ ਕਈ ਬੇਟੀਆਂ, ਕਈ ਨੂੰਹਾਂ ਅਜਿਹੀਆਂ ਹੋਣਗੀਆਂ, ਜਿਹੜੀਆਂ ਅਸਧਾਰਣ ਕੰਮ ਕਰ ਰਹੀਆਂ ਹੋਣਗੀਆਂ। ਕੋਈ ਗ਼ਰੀਬ ਬੱਚਿਆਂ ਦੀ ਪੜ੍ਹਾਈ ਦਾ ਕੰਮ ਕਰ ਰਹੀ ਹੋਵੇਗੀ, ਕੋਈ ਸਵੱਛਤਾ ਅਤੇ ਸਿਹਤ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਵਿੱਚ ਜੁਟੀ ਹੋਵੇਗੀ, ਤਾਂ ਕੋਈ ਡਾਕਟਰ-ਇੰਜੀਨੀਅਰ ਬਣ ਕੇ ਸਮਾਜ ਦੀ ਸੇਵਾ ਕਰ ਰਹੀ ਹੈ, ਵਕੀਲ ਬਣ ਕੇ ਕਿਸੇ ਨੂੰ ਨਿਆਂ ਦਿਵਾਉਣ ਦੇ ਲਈ ਕੋਸ਼ਿਸ਼ ਕਰ ਰਹੀ ਹੋਵੇਗੀ। ਸਾਡਾ ਸਮਾਜ ਅਜਿਹੀਆਂ ਬੇਟੀਆਂ ਦੀ ਪਹਿਚਾਣ ਕਰੇ, ਸਨਮਾਨ ਕਰੇ ਅਤੇ ਉਨ੍ਹਾਂ 'ਤੇ ਮਾਣ ਕਰੇ। ਇਨ੍ਹਾਂ ਦੇ ਸਨਮਾਨ ਦੇ ਪ੍ਰੋਗਰਾਮ ਦੇਸ਼ ਭਰ ਵਿੱਚ ਹੋਣ, ਇਕ ਕੰਮ ਹੋਰ ਕਰ ਸਕਦੇ ਹਾਂ, ਕੀ ਇਨ੍ਹਾਂ ਬੇਟੀਆਂ ਦੀਆਂ ਪ੍ਰਾਪਤੀਆਂ ਦੇ ਬਾਰੇ, Social Media ਵਿੱਚ ਜ਼ਿਆਦਾ ਤੋਂ ਜ਼ਿਆਦਾ Share ਕਰੀਏ ਅਤੇ # (Hashtag) use ਕਰੋ # bharatkilaxmi (ਭਾਰਤ ਦੀ ਲਕਸ਼ਮੀ)। ਜਿਵੇਂ ਅਸੀਂ ਸਾਰਿਆਂ ਨੇ ਮਿਲ ਕੇ ਇਕ ਮਹਾ ਅਭਿਆਨ ਚਲਾਇਆ ਸੀ ‘Selfie with Daughter’ ਅਤੇ ਉਹ ਸਾਰੀ ਦੁਨੀਆ ਵਿੱਚ ਫੈਲ ਗਿਆ ਸੀ, ਉਸੇ ਤਰ੍ਹਾਂ ਇਸ ਵਾਰੀ ਅਸੀਂ ਮੁਹਿੰਮ ਚਲਾਈਏ 'ਭਾਰਤ ਦੀ ਲਕਸ਼ਮੀ''ਭਾਰਤ ਦੀ ਲਕਸ਼ਮੀ' ਨੂੰ ਉਤਸ਼ਾਹਿਤ ਕਰਨ ਦਾ ਮਤਲਬ ਹੈ, ਦੇਸ਼ ਅਤੇ ਦੇਸ਼ਵਾਸੀਆਂ ਦੀ ਖੁਸ਼ਹਾਲੀ ਦੇ ਰਸਤੇ ਮਜਬੂਤ ਕਰਨਾ।

ਮੇਰੇ ਪਿਆਰੇ ਦੇਸ਼ਵਾਸੀਓ! 'ਮਨ ਕੀ ਬਾਤ' ਦਾ ਮੈਂ ਪਹਿਲਾਂ ਵੀ ਕਿਹਾ ਸੀ ਬਹੁਤ ਵੱਡਾ ਲਾਭ ਹੈ। ਮੈਨੂੰ ਕਈ ਜਾਣੇ-ਅਣਜਾਣੇ ਲੋਕਾਂ ਨਾਲ ਸਿੱਧਾ-ਅਸਿੱਧਾ ਸੰਵਾਦ ਕਰਨ ਦਾ ਸੁਭਾਗ ਮਿਲ ਜਾਂਦਾ ਹੈ। ਪਿਛਲੇ ਦਿਨੀਂ ਦੂਰ-ਦੁਰਾਡੇ ਅਰੁਣਾਚਲ ਤੋਂ ਇੱਕ ਵਿਦਿਆਰਥੀ ਅਲੀਨਾ ਤਾਇੰਗ ਨੇ ਮੈਨੂੰ ਬੜਾ Interesting ਪੱਤਰ ਭੇਜਿਆ ਹੈ ਅਤੇ ਉਸ ਵਿੱਚ ਲਿਖਿਆ ਹੈ, ਮੈਂ ਪੱਤਰ ਪੜ੍ਹ ਦਿੰਦਾ ਹਾਂ ਤੁਹਾਡੇ ਸਾਹਮਣੇ...

ਮਾਣਯੋਗ ਪ੍ਰਧਾਨ ਮੰਤਰੀ ਜੀ,

''ਮੇਰਾ ਨਾਮ ਅਲੀਨਾ ਤਾਇੰਗ ਹੈ। ਮੈਂ ਰੋਇੰਗ, ਅਰੁਣਾਚਲ ਪ੍ਰਦੇਸ਼ ਤੋਂ ਹਾਂ। ਇਸ ਵਾਰੀ ਜਦੋਂ ਮੇਰੇ Exam ਦਾ Result ਆਇਆ ਤਾਂ ਮੈਨੂੰ ਕੁਝ ਲੋਕਾਂ ਨੇ ਪੁੱਛਿਆ ਕੀ ਤੁਸੀਂ Exam Warriors ਕਿਤਾਬ ਪੜ੍ਹੀ ਹੈ? ਮੈਂ ਦੱਸਿਆ ਕਿ ਇਹ ਪੁਸਤਕ ਤਾਂ ਮੈਂ ਨਹੀਂ ਪੜ੍ਹੀ । ਲੇਕਿਨ ਵਾਪਸ ਆ ਕੇ ਮੈਂ ਇਹ ਕਿਤਾਬ ਖਰੀਦੀ ਅਤੇ 2-3 ਵਾਰ ਪੜ੍ਹ ਗਈ। ਇਸ ਦੇ ਬਾਅਦ ਮੇਰਾ ਅਨੁਭਵ ਕਾਫੀ ਚੰਗਾ ਰਿਹਾ। ਮੈਨੂੰ ਲੱਗਿਆ ਕਿ ਜੇਕਰ ਮੈਂ ਇਹ ਕਿਤਾਬ Exam ਤੋਂ ਪਹਿਲਾਂ ਪੜ੍ਹੀ  ਹੁੰਦੀ ਤਾਂ ਮੈਨੂੰ ਕਾਫੀ ਲਾਭ ਹੁੰਦਾ। ਮੈਨੂੰ ਇਸ ਕਿਤਾਬ ਵਿੱਚ ਕਈ ਪੱਖ ਬਹੁਤ ਚੰਗੇ ਲੱਗੇ ਪਰ ਮੈਂ ਇਹ ਵੀ ਚੀਜ਼ ਵੇਖੀ ਕਿ Students ਦੇ ਲਈ ਤਾਂ ਬਹੁਤ ਸਾਰੇ ਮੰਤਰ ਹਨ ਲੇਕਿਨ Parents ਅਤੇ Teachers ਦੇ ਲਈ ਇਸ ਬੁਕ ਵਿੱਚ ਜ਼ਿਆਦਾ ਕੁਝ ਨਹੀਂ ਹੈ। ਮੈਂ ਚਾਹਾਂਗੀ ਕਿ ਜੇਕਰ ਤੁਸੀਂ ਕਿਤਾਬ ਦੇ ਨਵੇਂ Edition ਦੇ ਬਾਰੇ ਕੁਝ ਸੋਚ ਰਹੇ ਹੋ ਤਾਂ ਉਸ ਵਿੱਚ Parents ਅਤੇ Teachers ਨੂੰ ਲੈ ਕੇ ਕੁਝ ਹੋਰ ਮੰਤਰ, ਕੁਝ ਹੋਰ Content ਜ਼ਰੂਰ ਸ਼ਾਮਿਲ ਕਰੋ।''

ਵੇਖੋ, ਮੇਰੇ ਨੌਜਵਾਨ ਸਾਥੀਆਂ ਨੂੰ ਵੀ ਭਰੋਸਾ ਹੈ ਕਿ ਦੇਸ਼ ਦੇ ਪ੍ਰਧਾਨ ਸੇਵਕ ਨੂੰ ਕੰਮ ਦੱਸਣਗੇ ਤਾਂ ਹੋ ਹੀ ਜਾਵੇਗਾ।

ਮੇਰੇ ਨੰਨ੍ਹੇ ਜਿਹੇ ਵਿਦਿਆਰਥੀ ਮਿੱਤਰ, ਪਹਿਲਾਂ ਤਾਂ ਪੱਤਰ ਲਿਖਣ ਦੇ ਲਈ ਤੁਹਾਡਾ ਧੰਨਵਾਦ। Exam Warriors 2-3 ਵਾਰ ਪੜ੍ਹਨ ਦੇ ਲਈ ਧੰਨਵਾਦ ਅਤੇ ਪੜ੍ਹਦੇ ਸਮੇਂ ਉਸ ਵਿੱਚ ਕੀ ਕਮੀ ਹੈ, ਇਹ ਵੀ ਮੈਨੂੰ ਦੱਸਣ ਦੇ ਲਈ ਬਹੁਤ-ਬਹੁਤ ਧੰਨਵਾਦ ਅਤੇ ਨਾਲ ਹੀ ਮੇਰੇ ਇਸ ਨੰਨ੍ਹੇ ਜਿਹੇ ਮਿੱਤਰ ਨੇ ਮੈਨੂੰ ਕੰਮ ਵੀ ਸੌਂਪ ਦਿੱਤਾ ਹੈ। ਕੁਝ ਕਰਨ ਦਾ ਆਦੇਸ਼ ਦਿੱਤਾ ਹੈ। ਮੈਂ ਜ਼ਰੂਰ ਤੁਹਾਡੇ ਆਦੇਸ਼ ਦਾ ਪਾਲਣ ਕਰਾਂਗਾ। ਤੁਸੀਂ ਜੋ ਕਿਹਾ ਹੈ, ਜੇਕਰ ਮੈਂ ਨਵੇਂ Edition ਲਈ ਸਮਾਂ ਕੱਢ ਪਾਇਆ ਤਾਂ ਜ਼ਰੂਰ ਉਸ ਵਿੱਚ ਮੈਂ Parents ਦੇ ਲਈ Teachers ਦੇ ਲਈ ਕੁਝ ਗੱਲਾਂ ਲਿਖਣ ਦੀ ਕੋਸ਼ਿਸ਼ ਕਰਾਂਗਾ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਅਨੁਰੋਧ ਕਰਾਂਗਾ ਕਿ ਕੀ ਤੁਸੀਂ ਲੋਕ ਮੇਰੀ ਮਦਦ ਕਰ ਸਕਦੇ ਹੋ? ਰੋਜ਼ਾਨਾ ਦੀ ਜ਼ਿੰਦਗੀ ਵਿੱਚ ਤੁਸੀਂ ਕੀ ਅਨੁਭਵ ਕਰਦੇ ਹੋ। ਦੇਸ਼ ਦੇ ਸਾਰੇ ਵਿਦਿਆਰਥੀਆਂ ਨੂੰ, Teachers ਨੂੰ, Parents ਨੂੰ ਮੇਰਾ ਅਨੁਰੋਧ ਹੈ ਕਿ ਤੁਸੀਂ Stress Free Exam ਨਾਲ ਜੁੜੇ ਪੱਖਾਂ ਨੂੰ ਲੈ ਕੇ ਆਪਣੇ ਅਨੁਭਵ ਦੱਸੋ, ਆਪਣੇ ਸੁਝਾਅ ਦੱਸੋ, ਮੈਂ ਜ਼ਰੂਰ ਉਸ ਦਾ ਅਧਿਐਨ ਕਰਾਂਗਾ। ਉਸ ਬਾਰੇ ਮੈਂ ਸੋਚਾਂਗਾ ਅਤੇ ਉਸ ਵਿੱਚ ਜੋ ਮੈਨੂੰ ਠੀਕ ਲੱਗੇਗਾ, ਉਸ ਨੂੰ ਮੈਂ ਆਪਣੇ ਸ਼ਬਦਾਂ ਵਿੱਚ ਆਪਣੇ ਤਰੀਕੇ ਨਾਲ ਜ਼ਰੂਰ ਲਿਖਣ ਦੀ ਕੋਸ਼ਿਸ਼ ਕਰਾਂਗਾ ਅਤੇ ਹੋ ਸਕਦਾ ਹੈ, ਜੇਕਰ ਤੁਹਾਡੇ ਸੁਝਾਅ ਜ਼ਿਆਦਾ ਆਉਣਗੇ ਤਾਂ ਮੇਰੀ ਨਵੀਂ Edition ਦੀ ਗੱਲ ਵੀ ਪੱਕੀ ਹੋ ਜਾਵੇਗੀ। ਮੈਂ ਤਾਂ ਇੰਤਜ਼ਾਰ ਕਰਾਂਗਾ, ਤੁਹਾਡੇ ਵਿਚਾਰਾਂ ਦਾ। ਅਰੁਣਾਚਲ ਦੇ ਸਾਡੇ ਛੋਟੇ ਜਿਹੇ ਦੋਸਤ, ਨੰਨ੍ਹੇ ਵਿਦਿਆਰਥੀ ਅਲੀਨਾ ਤਾਇੰਗ ਨੂੰ ਫਿਰ ਤੋਂ ਇੱਕ ਵਾਰ ਆਭਾਰ ਵਿਅਕਤ ਕਰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ! ਤੁਸੀਂ ਅਖ਼ਬਾਰਾਂ ਦੇ ਮਾਧਿਅਮ ਨਾਲ, ਟੀ. ਵੀ. ਦੇ ਮਾਧਿਅਮ ਨਾਲ, ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਿਅਸਤ ਪ੍ਰੋਗਰਾਮ ਦੇ ਬਾਰੇ ਵਿੱਚ ਜਾਣਦੇ ਵੀ ਹੋ, ਰੁਝੇਵੇਂ ਦੀ ਚਰਚਾ ਵੀ ਕਰਦੇ ਹੋ ਪਰ ਤੁਹਾਨੂੰ ਪਤਾ ਹੈ ਨਾ ਮੈਂ ਵੀ ਤੁਹਾਡੇ ਹੀ ਵਰਗਾ ਇਕ ਸਧਾਰਣ ਨਾਗਰਿਕ ਹਾਂ ਅਤੇ ਇਸ ਲਈ ਇਕ ਆਮ ਜ਼ਿੰਦਗੀ ਵਿੱਚ ਜਿਹੜੀਆਂ-ਜਿਹੜੀਆਂ ਚੀਜ਼ਾਂ ਦਾ ਪ੍ਰਭਾਵ ਹੁੰਦਾ ਹੈ, ਉਹੋ ਜਿਹਾ ਪ੍ਰਭਾਵ ਮੇਰੇ ਜੀਵਨ ਵਿੱਚ ਮੇਰੇ ਮਨ ਨੂੰ ਵੀ ਹੁੰਦਾ ਹੈ, ਕਿਉਂਕਿ ਮੈਂ ਵੀ ਤਾਂ ਤੁਹਾਡੇ ਵਿੱਚੋਂ ਹੀ ਆਇਆ ਹਾਂ ਨਾ। ਵੇਖੋ, ਇਸ ਵਾਰ US Open ਵਿੱਚ ਜਿੱਤ ਦੇ ਜਿੰਨੇ ਚਰਚੇ ਸਨ, ਓਨੇ ਹੀ, Runner up Daniil Medvedev ਦੇ Speech ਦੇ ਵੀ ਸਨ। Social Media 'ਤੇ ਕਾਫੀ ਚੱਲ ਰਿਹਾ ਸੀ ਤਾਂ ਫਿਰ ਮੈਂ ਵੀ ਉਹ Speech ਸੁਣੀ ਅਤੇ Match ਵੀ ਦੇਖਿਆ। 23 ਸਾਲ ਦੇ Daniil Medvedev ਉਨ੍ਹਾਂ ਦੀ Simplicity ਅਤੇ ਉਨ੍ਹਾਂ ਦੀ Maturity ਹਰ ਕਿਸੇ ਨੂੰ ਪ੍ਰਭਾਵਿਤ ਕਰਨ ਵਾਲੀ ਸੀ, ਮੈਂ ਤਾਂ ਜ਼ਰੂਰ ਪ੍ਰਭਾਵਿਤ ਹੋਇਆ। ਇਸ Speech ਤੋਂ ਬਸ ਥੋੜ੍ਹੀ ਦੇਰ ਪਹਿਲਾਂ ਹੀ ਉਹ 19 ਵਾਰ ਦੇ Grand Slam ਜੇਤੂ ਅਤੇ Tennis ਦੇ Legend Rafael Nadal ਤੋਂ ਫਾਈਨਲ ਵਿੱਚ ਹਾਰ ਗਏ ਸਨ। ਇਸ ਮੌਕੇ 'ਤੇ ਕੋਈ ਹੋਰ ਹੁੰਦਾ ਤਾਂ ਉਦਾਸ ਅਤੇ ਨਿਰਾਸ਼ ਹੋ ਗਿਆ ਹੁੰਦਾ ਪਰ ਉਨ੍ਹਾਂ ਦਾ ਚਿਹਰਾ ਮੁਰਝਾਇਆ ਨਹੀਂ, ਸਗੋਂ ਉਨ੍ਹਾਂ ਨੇ ਆਪਣੀਆਂ ਗੱਲਾਂ ਨਾਲ ਸਾਰਿਆਂ ਦੇ ਚਿਹਰੇ 'ਤੇ ਮੁਸਕਾਨ ਲਿਆ ਦਿੱਤੀ। ਉਨ੍ਹਾਂ ਦੀ ਨਿਮਰਤਾ, ਸਾਦਾਪਣ ਅਤੇ True Sence ਵਿੱਚ Letter and Spirit ਵਿੱਚ Sportsman Spirit ਦਾ ਰੂਪ ਵੇਖਣ ਨੂੰ ਮਿਲਿਆ, ਹਰ ਕੋਈ ਮੁਰੀਦ ਹੋ ਗਿਆ। ਉਨ੍ਹਾਂ ਦੀਆਂ ਗੱਲਾਂ ਦਾ ਉੱਥੇ ਮੌਜੂਦ ਦਰਸ਼ਕਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। Daniil  ਨੇ Champion Nadal ਦੀ ਵੀ ਜੰਮ ਕੇ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ ਕਿ ਕਿਸ ਤਰ੍ਹਾਂ Nadal ਨੇ ਲੱਖਾਂ ਨੌਜਵਾਨਾਂ ਨੂੰ Tennis ਦੇ ਲਈ ਪ੍ਰੇਰਿਤ ਕੀਤਾ ਹੈ। ਨਾਲ ਹੀ ਇਹ ਵੀ ਕਿਹਾ ਕਿ ਉਸ ਦੌਰਾਨ ਖੇਡਣਾ ਕਿੰਨਾ ਮੁਸ਼ਕਿਲ ਸੀ। ਮੁਸ਼ਕਿਲ ਮੁਕਾਬਲੇ ਵਿੱਚ ਹਾਰਨ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੇ ਵਿਰੋਧੀ Nadal ਦੀ ਤਾਰੀਫ ਕਰਕੇ Sportsman Spirit ਦਾ ਜਿਊਂਦਾ-ਜਾਗਦਾ ਸਬੂਤ ਦੇ ਦਿੱਤਾ। ਹਾਲਾਂਕਿ ਦੂਸਰੇ ਪਾਸੇ Champion Nadal ਨੇ ਵੀ Daniil ਦੀ ਖੇਡ ਦੀ ਬੇਹੱਦ ਤਾਰੀਫ ਕੀਤੀ। ਨਾਲ ਹੀ ਮੈਚ ਵਿੱਚ ਹਾਰਨ ਵਾਲੇ ਦਾ ਜੋਸ਼ ਅਤੇ ਜਿੱਤਣ ਵਾਲੇ ਦੀ ਨਿਮਰਤਾ ਦੋਵੇਂ ਵੇਖਣ ਲਾਇਕ ਸਨ। ਜੇਕਰ ਤੁਸੀਂ Daniil Medvedev ਦੀ Speech ਨਹੀਂ ਸੁਣੀ ਹੈ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਖਾਸ ਤੌਰ 'ਤੇ ਨੌਜਵਾਨਾਂ ਨੂੰ ਕਹਾਂਗਾ ਕਿ ਉਨ੍ਹਾਂ ਦੇ ਇਸ ਵੀਡੀਓ ਨੂੰ ਜ਼ਰੂਰ ਵੇਖੋ। ਇਸ ਵਿੱਚ ਹਰ ਵਰਗ ਅਤੇ ਹਰ ਉਮਰ ਦੇ ਲੋਕਾਂ ਦੇ ਸਿੱਖਣ ਲਈ ਬਹੁਤ ਕੁਝ ਹੈ। ਇਹ ਉਹ ਪਲ ਹੁੰਦੇ ਹਨ ਜੋ ਹਾਰ-ਜਿੱਤ ਤੋਂ ਬਹੁਤ ਪਰ੍ਹੇ ਹੁੰਦੇ ਹਨ, ਹਾਰ-ਜਿੱਤ ਕੋਈ ਮਾਇਨੇ ਨਹੀਂ ਰੱਖਦੀ। ਜ਼ਿੰਦਗੀ ਜਿੱਤ ਜਾਂਦੀ ਹੈ ਅਤੇ ਸਾਡੇ ਇੱਥੇ ਤਾਂ ਸ਼ਾਸਤਰਾਂ ਵਿੱਚ ਬਹੁਤ ਵਧੀਆ ਢੰਗ ਨਾਲ ਇਸ ਗੱਲ ਨੂੰ ਕਿਹਾ ਗਿਆ ਹੈ। ਸਾਡੇ ਪੁਰਖਿਆਂ ਦੀ ਸੋਚ ਸਚਮੁੱਚ ਹੀ ਦਾਦ ਦੇ ਕਾਬਲ ਹੈ। ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ :-

ਵਿਦਿਆ ਵਿਨਯ ਉਪੇਤਾ ਹਰਤਿ

ਨਾ ਚੇਤਾਂਸੀ ਕਸਯ ਮਨੁਜਸਯ।

ਮਣੀ ਕਾਂਚਨ ਸੰਯੋਗ:

ਜਨਯਤਿ ਲੋਕਸਯ ਲੋਚਨ ਆਨੰਦਮ

(विद्या विनय उपेता हरति

न चेतांसी कस्य मनुज्स्य |

मणि कांचन संयोग:

जनयति लोकस्य लोचन आनन्दम )

ਯਾਨੀ, ਜਦੋਂ ਕਿਸੇ ਵਿਅਕਤੀ ਵਿੱਚ ਯੋਗਤਾ ਅਤੇ ਨਿਮਰਤਾ ਇਕੱਠੀਆਂ ਸ਼ਾਮਿਲ ਹੋ ਜਾਣ ਤਾਂ ਉਹ ਫਿਰ ਕਿਸ ਦਾ ਦਿਲ ਨਹੀਂ ਜਿੱਤ ਸਕਦਾ। ਅਸਲ ਵਿੱਚ ਇਸ ਨੌਜਵਾਨ ਖਿਡਾਰੀ ਨੇ ਦੁਨੀਆ ਭਰ ਦੇ ਲੋਕਾਂ ਦਾ ਦਿਲ ਜਿੱਤਿਆ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਅਤੇ ਖਾਸ ਕਰਕੇ ਮੇਰੇ ਨੌਜਵਾਨ ਦੋਸਤੋ, ਮੈਂ ਹੁਣ ਜੋ ਗੱਲ ਕਰਨ ਜਾ ਰਿਹਾ ਹਾਂ, ਉਹ ਸਿੱਧਾ-ਸਿੱਧਾ ਤੁਹਾਡੀ ਭਲਾਈ ਦੇ ਲਈ ਕਰ ਰਿਹਾ ਹਾਂ। ਵਾਦ-ਵਿਵਾਦ ਚੱਲਦੇ ਰਹਿਣਗੇ। ਪੱਖ-ਵਿਰੋਧ ਚੱਲਦੇ ਰਹਿਣਗੇ ਪਰ ਕੁਝ ਚੀਜ਼ਾਂ ਵਧਣ ਤੋਂ ਪਹਿਲਾਂ ਹੀ ਜੇਕਰ ਰੋਕ ਲੈਂਦੇ ਹਾਂ ਤਾਂ ਬਹੁਤ ਵੱਡਾ ਲਾਭ ਹੁੰਦਾ ਹੈ। ਜਿਹੜੀਆਂ ਚੀਜ਼ਾਂ ਬਹੁਤ ਵਧ ਜਾਂਦੀਆਂ ਹਨ, ਬਹੁਤ ਫੈਲ ਜਾਂਦੀਆਂ ਹਨ, ਉਨ੍ਹਾਂ ਨੂੰ ਬਾਅਦ ਵਿੱਚ ਰੋਕਣਾ ਬਹੁਤ ਮੁਸ਼ਕਿਲ ਹੁੰਦਾ ਹੈ। ਜੇਕਰ ਸ਼ੁਰੂ ਵਿੱਚ ਹੀ ਅਸੀਂ ਜਾਗ੍ਰਿਤ ਹੋ ਕੇ ਉਸ ਨੂੰ ਰੋਕ ਲਈਏ ਤਾਂ ਬਹੁਤ ਕੁਝ ਬਚਾਇਆ ਜਾ ਸਕਦਾ ਹੈ। ਇਸੇ ਭਾਵ ਨਾਲ ਮੇਰਾ ਮਨ ਕਰਦਾ ਹੈ ਅੱਜ ਖਾਸ ਕਰਕੇ ਆਪਣੇ ਨੌਜਵਾਨਾਂ ਨਾਲ ਮੈਂ ਜ਼ਰੂਰ ਕੁਝ ਗੱਲਾਂ ਕਰਾਂ। ਅਸੀਂ ਸਾਰੇ ਜਾਣਦੇ ਹਾਂ ਕਿ ਤੰਬਾਕੂ ਦਾ ਨਸ਼ਾ ਸਿਹਤ ਦੇ ਲਈ ਬਹੁਤ ਨੁਕਸਾਨਦਾਇਕ ਹੁੰਦਾ ਹੈ ਅਤੇ ਉਸ ਦੀ ਆਦਤ ਛੱਡਣਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਤੰਬਾਕੂ ਦੀ ਵਰਤੋਂ ਕਰਨ ਵਾਲੇ ਲੋਕਾਂ ਵਿੱਚ Cancer, Diabetes, Blood Pressure ਵਰਗੀਆਂ ਬਿਮਾਰੀਆਂ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਅਜਿਹਾ ਹਰ ਕੋਈ ਕਹਿੰਦਾ ਹੈ, ਤੰਬਾਕੂ ਨਾਲ ਨਸ਼ਾ ਉਸ ਵਿੱਚ ਮੌਜੂਦ Nicotine ਦੇ ਕਾਰਨ ਹੁੰਦਾ ਹੈ। ਕਿਸ਼ੋਰ ਅਵਸਥਾ ਵਿੱਚ ਇਸ ਦੇ ਸੇਵਨ ਨਾਲ ਦਿਮਾਗ ਦਾ ਵਿਕਾਸ ਵੀ ਪ੍ਰਭਾਵਿਤ ਹੁੰਦਾ ਹੈ ਪਰ ਅੱਜ ਮੈਂ ਤੁਹਾਡੇ ਨਾਲ ਇੱਕ ਨਵੇਂ ਵਿਸ਼ੇ 'ਤੇ ਗੱਲ ਕਰਨਾ ਚਾਹੁੰਦਾ ਹੈ। ਤੁਹਾਨੂੰ ਪਤਾ ਹੋਵੇਗਾ ਹੁਣੇ ਜਿਹੇ ਹੀ ਮੈਂ ਭਾਰਤ ਵਿੱਚ e-cigarette 'ਤੇ ਪਾਬੰਦੀ ਲਗਾਈ ਸੀ। ਆਮ ਸਿਗਰਟ ਤੋਂ ਵੱਖ e-cigarette ਇੱਕ ਤਰ੍ਹਾਂ ਦਾ Electronic ਉਪਕਰਣ ਹੁੰਦਾ ਹੈ। e-cigarette ਵਿੱਚ Nicotine ਯੁਕਤ ਤਰਲ ਪਦਾਰਥ ਨੂੰ ਗਰਮ ਕਰਨ ਨਾਲ ਇਕ ਤਰ੍ਹਾਂ ਦਾ Chemical ਧੂੰਆਂ ਬਣਦਾ ਹੈ। ਇਸ ਦੇ ਮਾਧਿਅਮ ਨਾਲ Nicotine ਦਾ ਸੇਵਨ ਕੀਤਾ ਜਾਂਦਾ ਹੈ। ਆਮ ਸਿਗਰਟ ਦੇ ਖਤਰਿਆਂ ਨੂੰ ਜਿੱਥੇ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ, ਉੱਥੇ ਹੀ e-cigarette ਦੇ ਬਾਰੇ ਇੱਕ ਗਲਤ ਧਾਰਨਾ ਪੈਦਾ ਕੀਤੀ ਗਈ ਹੈ। ਇਹ ਭਰਮ ਫੈਲਾਇਆ ਗਿਆ ਹੈ ਕਿ e-cigarette ਨਾਲ ਕੋਈ ਖਤਰਾ ਨਹੀਂ ਹੈ। ਬਾਕੀ ਸਿਗਰਟ ਦੇ ਵਾਂਗ ਇਸ ਨਾਲ ਬਦਬੂ ਨਾ ਫੈਲੇ, ਇਸ ਦੇ ਲਈ ਇਸ ਵਿੱਚ ਸੁਗੰਧਿਤ ਰਸਾਇਣ ਤੱਕ ਮਿਲਾਏ ਜਾਂਦੇ ਸਨ, ਅਸੀਂ ਆਲੇ-ਦੁਆਲੇ ਵੇਖਿਆ ਹੈ ਕਿ ਜੇਕਰ ਘਰ ਵਿੱਚ ਪਿਤਾ Chain Smoker ਹੁੰਦੇ ਹਨ ਤਾਂ ਵੀ ਉਹ ਘਰ ਦੇ ਬਾਕੀ ਲੋਕਾਂ ਨੂੰ Smoking ਕਰਨ ਤੋਂ ਰੋਕਦੇ ਹਨ, ਟੋਕਦੇ ਹਨ ਅਤੇ ਚਾਹੁੰਦੇ ਹਨ ਉਨ੍ਹਾਂ ਦੇ ਬੱਚਿਆਂ ਨੂੰ ਸਿਗਰਟ ਦੀ, ਬੀੜੀ ਦੀ ਆਦਤ ਨਾ ਪਵੇ। ਉਨ੍ਹਾਂ ਦੀ ਇਹ ਹੀ ਕੋਸ਼ਿਸ਼ ਹੁੰਦੀ ਹੈ ਕਿ ਪਰਿਵਾਰ ਦਾ ਕੋਈ ਵੀ ਮੈਂਬਰ ਸਿਗਰਟ ਨਾ ਪੀਵੇ, Smoking ਨਾ ਕਰੇ। ਉਹ ਜਾਣਦੇ ਹਨ ਕਿ Smoking ਨਾਲ, ਤੰਬਾਕੂ ਨਾਲ ਸਰੀਰ ਨੂੰ ਭਾਰੀ ਨੁਕਸਾਨ ਹੁੰਦਾ ਹੈ। ਸਿਗਰਟ ਦੇ ਖਤਰਿਆਂ ਨੂੰ ਲੈ ਕੇ ਕਿਸੇ ਪ੍ਰਕਾਰ ਦਾ ਭਰਮ ਨਹੀਂ ਹੈ। ਉਸ ਨਾਲ ਨੁਕਸਾਨ ਹੁੰਦਾ ਹੈ, ਇਹ ਵੇਚਣ ਵਾਲਾ ਵੀ ਜਾਣਦਾ ਹੈ, ਪੀਣ ਵਾਲਾ ਵੀ ਜਾਣਦਾ ਹੈ ਅਤੇ ਵੇਖਣ ਵਾਲਾ ਵੀ ਜਾਣਦਾ ਹੈ ਪਰ e-cigarette ਦਾ ਮਾਮਲਾ ਬਹੁਤ ਹੀ ਵੱਖ ਤਰ੍ਹਾਂ ਦਾ ਹੈ। e-cigarette ਦੇ ਬਾਰੇ ਲੋਕਾਂ ਵਿੱਚ ਇੰਨੀ Awareness ਨਹੀਂ ਹੈ। ਉਹ ਇਸ ਦੇ ਖਤਰਿਆਂ ਬਾਰੇ ਵੀ ਪੂਰੀ ਤਰ੍ਹਾਂ ਅਣਜਾਣ ਹਨ ਅਤੇ ਇਸੇ ਕਾਰਣ ਕਦੇ-ਕਦੇ ਉਤਸੁਕਤਾ ਵਿੱਚ e-cigarette ਚੁਪਕੇ ਜਿਹੇ ਘਰ ਵਿੱਚ ਦਾਖਿਲ ਹੋ ਜਾਂਦੀ ਹੈ ਅਤੇ ਕਦੇ-ਕਦੇ ਤਾਂ ਜਾਦੂ ਵਿਖਾ ਰਿਹਾ ਹਾਂ, ਅਜਿਹਾ ਕਰਕੇ ਵੀ ਬੱਚੇ ਇੱਕ-ਦੂਸਰੇ ਨੂੰ ਵਿਖਾਉਂਦੇ ਰਹਿੰਦੇ ਹਨ। ਪਰਿਵਾਰ ਵਿੱਚ ਮਾਂ-ਬਾਪ ਦੇ ਸਾਹਮਣੇ ਵੀ ਵੇਖੋ, ਮੈਂ ਅੱਜ ਨਵਾਂ ਜਾਦੂ ਵਿਖਾਉਂਦਾ ਹਾਂ, ਵੇਖੋ ਆਪਣੇ ਮੂੰਹ ਵਿੱਚੋਂ ਮੈਂ ਧੂੰਆਂ ਕੱਢ ਕੇ ਵਿਖਾਉਂਦਾ ਹਾਂ। ਵੇਖੋ ਬਿਨਾਂ ਅੱਗ ਲਗਾਏ, ਬਿਨਾਂ ਮਾਚਿਸ ਜਲਾਏ ਵੇਖੋ ਮੈਂ ਧੂੰਆਂ ਕੱਢਦਾ ਹੈ, ਜਿਵੇਂ ਕੋਈ ਜਾਦੂ ਦਾ ਸ਼ੋਅ ਵਿਖਾ ਰਿਹਾ ਹੁੰਦਾ ਹੈ ਅਤੇ ਪਰਿਵਾਰ ਦੇ ਲੋਕ ਵੀ ਤਾੜੀ ਵਜਾ ਦਿੰਦੇ ਹਨ। ਪਤਾ ਹੀ ਨਹੀਂ ਹੈ, ਇੱਕ ਵਾਰੀ ਜਿਉਂ ਹੀ ਘਰ ਦੇ ਕਿਸ਼ੋਰ ਅਤੇ ਨੌਜਵਾਨ ਇਸ ਦੇ ਚੁੰਗਲ ਵਿੱਚ ਫਸ ਗਏ ਤਾਂ ਫਿਰ ਹੌਲੀ-ਹੌਲੀ ਉਹ ਇਸ ਨਸ਼ੇ ਦੇ ਆਦੀ ਹੋ ਜਾਂਦੇ ਹਨ। ਇਸ ਬੁਰੀ ਆਦਤ ਦੇ ਸ਼ਿਕਾਰ ਹੋ ਜਾਂਦੇ ਹਨ। ਸਾਡੇ ਨੌਜਵਾਨ ਬਰਬਾਦੀ ਦੇ ਰਾਹ 'ਤੇ ਤੁਰ ਪੈਂਦੇ ਹਨ, ਅਣਜਾਣੇ ਵਿੱਚ ਹੀ ਤੁਰ ਪੈਂਦੇ ਹਨ। ਅਸਲ ਵਿੱਚ e-cigarette ਵਿੱਚ ਕਈ ਹਾਨੀਕਾਰਕ Chemical ਮਿਲਾਏ ਜਾਂਦੇ ਹਨ, ਜਿਨ੍ਹਾਂ ਦਾ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਤੁਸੀਂ ਜਾਣਦੇ ਹੀ ਹੋ ਕਿ ਜਦੋਂ ਕੋਈ ਸਾਡੇ ਆਲੇ-ਦੁਆਲੇ ਸਿਗਰਟ ਪੀਂਦਾ ਹੈ ਤਾਂ ਸਾਨੂੰ ਇਸ ਦਾ ਪਤਾ ਗੰਧ ਤੋਂ ਹੀ ਲੱਗ ਜਾਂਦਾ ਹੈ। ਉਸ ਦੀ ਜੇਬ ਵਿੱਚ ਸਿਗਰਟ ਦਾ ਪੈਕੇਟ ਹੋਵੇ ਤਾਂ ਵੀ ਗੰਧ ਤੋਂ ਪਤਾ ਲੱਗ ਜਾਂਦਾ ਹੈ ਪਰ e-cigarette ਦੇ ਬਾਰੇ ਅਜਿਹਾ ਨਹੀਂ ਕਿਹਾ ਜਾ ਸਕਦਾ। ਇਸ ਕਰਕੇ ਕਈ ਕਿਸ਼ੋਰ ਅਤੇ ਨੌਜਵਾਨ ਜਾਣੇ-ਅਣਜਾਣੇ ਅਤੇ ਕਦੇ Fashion Statement ਦੇ ਰੂਪ ਵਿੱਚ ਬੜੇ ਮਾਣ ਦੇ ਨਾਲ ਆਪਣੀਆਂ ਕਿਤਾਬਾਂ ਦੇ ਵਿੱਚ, ਆਪਣੇ ਦਫਤਰ ਵਿੱਚ, ਆਪਣੀ ਜੇਬ ਵਿੱਚ, ਕਦੇ-ਕਦੇ ਆਪਣੇ ਹੱਥ ਵਿੱਚ ਲੈ ਕੇ ਵੀ ਘੁੰਮਦੇ ਨਜ਼ਰ ਆ ਰਹੇ ਹਨ ਅਤੇ ਉਹ ਇਸ ਦੇ ਸ਼ਿਕਾਰ ਹੋ ਜਾਂਦੇ ਹਨ। ਨੌਜਵਾਨ ਪੀੜ੍ਹੀ ਦੇਸ਼ ਦਾ ਭਵਿੱਖ ਹੈ। e-cigarette 'ਤੇ ਪਾਬੰਦੀ ਲਗਾਈ ਗਈ ਹੈ ਤਾਂ ਕਿ ਨਸ਼ੇ ਦਾ ਇਹ ਨਵਾਂ ਤਰੀਕਾ ਸਾਡੇ ਨੌਜਵਾਨਾਂ ਨੂੰ ਤਬਾਹ ਨਾ ਕਰ ਦੇਵੇ। ਹਰ ਪਰਿਵਾਰ ਦੇ ਸੁਪਨਿਆਂ ਨੂੰ ਮਧੋਲ ਨਾ ਦੇਵੇ। ਬੱਚਿਆਂ ਦੀ ਜ਼ਿੰਦਗੀ ਬਰਬਾਦ ਨਾ ਹੋ ਜਾਵੇ, ਇਹ ਬਿਮਾਰੀ, ਇਹ ਆਦਤ ਸਮਾਜ ਵਿੱਚ ਜੜ੍ਹਾਂ ਨਾ ਜਮਾ ਲਵੇ।

ਮੈਂ ਤੁਹਾਨੂੰ ਸਾਰਿਆਂ ਨੂੰ ਇਹ ਅਨੁਰੋਧ ਕਰਦਾ ਹਾਂ ਕਿ ਤੰਬਾਕੂ ਦੀ ਭੈੜੀ ਆਦਤ ਨੂੰ ਛੱਡ ਕੇ ਅਤੇ e-cigarette ਦੇ ਸਬੰਧ ਵਿੱਚ ਕੋਈ ਗਲਤਫਹਿਮੀ ਨਾ ਪਾਲੋ। ਆਓ, ਅਸੀਂ ਸਾਰੇ ਮਿਲ ਕੇ ਇਕ ਸਵਸਥ ਭਾਰਤ ਦਾ ਨਿਰਮਾਣ ਕਰੀਏ।

ਹਾਂ! ਤੁਹਾਨੂੰ Fit India ਤਾਂ ਯਾਦ ਹੈ ਨਾ! Fit India ਦਾ ਮਤਲਬ ਇਹ ਥੋੜ੍ਹਾ ਹੈ ਕਿ ਸਵੇਰੇ-ਸ਼ਾਮ ਦੋ-ਦੋ ਘੰਟੇ ਅਸੀਂ GYM ਵਿੱਚ ਚਲੇ ਜਾਈਏ ਤਾਂ ਬਹੁਤ ਹੈ। ਇਨ੍ਹਾਂ ਸਾਰਿਆਂ ਤੋਂ ਵੀ ਬਚਣਾ ਹੁੰਦਾ ਹੈ Fit India ਦੇ ਲਈ। ਮੈਨੂੰ ਵਿਸ਼ਵਾਸ ਹੈ ਕਿ ਮੇਰੀ ਗੱਲ ਤੁਹਾਨੂੰ ਬੁਰੀ ਨਹੀਂ ਲੱਗੇਗੀ, ਜ਼ਰੂਰ ਚੰਗੀ ਲੱਗੇਗੀ।

ਮੇਰੇ ਪਿਆਰੇ ਭੈਣ-ਭਰਾਵੋ, ਇਹ ਸਾਡੇ ਸਾਰਿਆਂ ਲਈ ਸੁਭਾਗ ਦੀ ਗੱਲ ਹੈ ਕਿ ਸਾਡਾ ਭਾਰਤ ਅਜਿਹੇ ਅਸਧਾਰਣ ਲੋਕਾਂ ਦੀ ਜਨਮ ਭੂਮੀ ਅਤੇ ਕਰਮ ਭੂਮੀ ਰਿਹਾ ਹੈ, ਜਿਨ੍ਹਾਂ ਨੇ ਆਪਣੇ ਲਈ ਨਹੀਂ, ਬਲਕਿ ਦੂਸਰਿਆਂ ਦੀ ਭਲਾਈ ਦੇ ਲਈ ਸਾਰਾ ਜੀਵਨ ਬਲਿਦਾਨ ਕਰ ਦਿੱਤਾ।

ਇਹ ਸਾਡੀ ਭਾਰਤ ਮਾਤਾ, ਇਹ ਸਾਡਾ ਦੇਸ਼, ਬੇਸ਼-ਕੀਮਤੀ ਧਰਤੀ ਹੈ, ਅਨੇਕਾਂ ਮਾਨਵ ਰਤਨ ਇਸ ਧਰਤੀ ਤੋਂ ਮਿਲੇ ਹਨ। ਭਾਰਤ ਅਜਿਹੇ ਅਸਧਾਰਣ ਲੋਕਾਂ ਦੀ ਜਨਮ ਭੂਮੀ ਰਿਹਾ ਹੈ, ਕਰਮ ਭੂਮੀ ਰਿਹਾ ਹੈ ਅਤੇ ਇਹ ਉਹ ਲੋਕ ਹਨ, ਜਿਨ੍ਹਾਂ ਨੇ ਆਪਣੇ ਹੀ ਨਹੀਂ, ਹੋਰਾਂ ਦੇ ਲਈ ਆਪਣਾ ਬਲਿਦਾਨ ਦਿੱਤਾ ਹੈ। ਅਜਿਹੀ ਹੀ ਇਕ ਮਹਾਨ ਸ਼ਖਸੀਅਤ ਨੂੰ 13 ਅਕਤੂਬਰ ਨੂੰ ਵੇਟੀਕਨ ਸਿਟੀ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਹਰ ਭਾਰਤੀ ਦੇ ਲਈ ਮਾਣ ਦੀ ਗੱਲ ਹੈ ਕਿ ਪੌਪ ਫਰਾਂਸਿਸ ਆਉਣ ਵਾਲੀ 13 ਅਕਤੂਬਰ ਨੂੰ ਮਰੀਅਮ ਥਰੇਸੀਆ ਨੂੰ ਸੰਤ ਘੋਸ਼ਿਤ ਕਰਨਗੇ। ਸਿਸਟਰ ਮਰੀਅਮ ਥਰੇਸੀਆ ਨੇ 50 ਸਾਲ ਦੇ ਆਪਣੇ ਛੋਟੇ ਜਿਹੇ ਜੀਵਨ ਕਾਲ ਵਿੱਚ ਹੀ ਮਨੁੱਖਤਾ ਦੀ ਭਲਾਈ ਲਈ ਜੋ ਕੰਮ ਕੀਤੇ, ਉਹ ਪੂਰੀ ਦੁਨੀਆ ਦੇ ਲਈ ਇਕ ਮਿਸਾਲ ਹੈ। ਸਮਾਜ ਸੇਵਾ ਅਤੇ ਸਿੱਖਿਆ ਦੇ ਖੇਤਰ ਨਾਲ ਉਨ੍ਹਾਂ ਦਾ ਅਨੋਖਾ ਲਗਾਓ ਸੀ। ਉਨ੍ਹਾਂ ਨੇ ਕਈ ਸਕੂਲ, ਹੋਸਟਲ ਅਤੇ ਅਨਾਥ ਆਸ਼ਰਮ ਬਣਵਾਏ ਅਤੇ ਜੀਵਨ ਭਰ ਇਸ ਮਿਸ਼ਨ ਵਿੱਚ ਲੱਗੀ ਰਹੀ। ਸਿਸਟਰ ਥਰੇਸੀਆ ਨੇ ਜੋ ਵੀ ਕੰਮ ਕੀਤਾ, ਉਸ ਨੂੰ ਨਿਸ਼ਠਾ ਅਤੇ ਲਗਨ ਦੇ ਨਾਲ, ਪੂਰੇ ਸਮਰਪਣ ਭਾਵ ਨਾਲ ਪੂਰਾ ਕੀਤਾ। ਉਨ੍ਹਾਂ ਨੇ Congregation of the Sister’s of the Holy Family ਦੀ ਸਥਾਪਨਾ ਕੀਤੀ ਜੋ ਅੱਜ ਵੀ ਉਨ੍ਹਾਂ ਦੇ ਜੀਵਨ ਦਰਸ਼ਨ ਅਤੇ ਮਿਸ਼ਨ ਨੂੰ ਅੱਗੇ ਵਧਾ ਰਿਹਾ ਹੈ। ਮੈਂ ਇਕ ਵਾਰ ਫਿਰ ਤੋਂ ਸਿਸਟਰ ਮਰੀਅਮ ਥਰੇਸੀਆ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹਾਂ ਅਤੇ ਭਾਰਤ ਦੇ ਲੋਕਾਂ ਨੂੰ ਖਾਸ ਤੌਰ 'ਤੇ ਸਾਡੇ ਈਸਾਈ ਭੈਣ-ਭਰਾਵਾਂ ਨੂੰ ਇਸ ਪ੍ਰਾਪਤੀ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ, ਭਾਰਤ ਹੀ ਨਹੀਂ ਅੱਜ ਪੂਰੀ ਦੁਨੀਆ ਦੇ ਲਈ ਇਹ ਫ਼ਖ਼ਰ ਦਾ ਵਿਸ਼ਾ ਹੈ ਕਿ ਅੱਜ ਜਦੋਂ ਅਸੀਂ ਗਾਂਧੀ 150 ਮਨਾ ਰਹੇ ਹਾਂ ਤਾਂ ਇਸ ਦੇ ਨਾਲ ਹੀ 130 ਕਰੋੜ ਦੇਸ਼ ਵਾਸੀਆਂ ਨੇ Single Use Plastic ਤੋਂ ਮੁਕਤ ਹੋਣ ਦਾ ਸੰਕਲਪ ਲਿਆ ਹੈ। ਵਾਤਾਵਰਣ ਸੁਰੱਖਿਆ ਦੀ ਦਿਸ਼ਾ ਵਿੱਚ ਭਾਰਤ ਨੇ ਪੂਰੇ ਵਿਸ਼ਵ 'ਚ ਜਿਸ ਪ੍ਰਕਾਰ ਦੀ Lead ਲਈ ਹੈ, ਉਸ ਨੂੰ ਵੇਖ ਕੇ ਅੱਜ ਸਾਰੇ ਦੇਸ਼ਾਂ ਦੀਆਂ ਨਜ਼ਰਾਂ ਭਾਰਤ ਵੱਲ ਟਿਕੀਆਂ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਸਾਰੇ 2 ਅਕਤੂਬਰ ਨੂੰ Single Use Plastic ਤੋਂ ਮੁਕਤੀ ਦੇ ਲਈ ਹੋਣ ਵਾਲੀ ਮੁਹਿੰਮ ਦਾ ਹਿੱਸਾ ਬਣਨ ਵਾਲੇ ਹੀ ਹੋਵੋਗੇ। ਜਗ੍ਹਾ-ਜਗ੍ਹਾ ਲੋਕ ਆਪਣੇ-ਆਪਣੇ ਤਰੀਕੇ ਨਾਲ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ ਪਰ ਸਾਡੇ ਹੀ ਦੇਸ਼ ਦੇ ਇੱਕ ਨੌਜਵਾਨ ਨੇ ਇੱਕ ਬੜੀ ਅਨੋਖੀ ਮੁਹਿੰਮ ਚਲਾਈ ਹੈ। ਉਨ੍ਹਾਂ ਦੇ ਇਸ ਕੰਮ ਵੱਲ ਮੇਰਾ ਧਿਆਨ ਗਿਆ ਤਾਂ ਮੈਂ ਉਨ੍ਹਾਂ ਨਾਲ ਫੋਨ 'ਤੇ ਗੱਲ ਕਰਕੇ ਉਨ੍ਹਾਂ ਦੇ ਇਸ ਨਵੇਂ ਪ੍ਰਯੋਗ ਨੂੰ ਜਾਨਣ-ਸਮਝਣ ਦੀ ਕੋਸ਼ਿਸ਼ ਕੀਤੀ। ਹੋ ਸਕਦਾ ਹੈ ਉਨ੍ਹਾਂ ਦੀਆਂ ਇਹ ਗੱਲਾਂ ਦੇਸ਼ ਦੇ ਹੋਰ ਲੋਕਾਂ ਦੇ ਵੀ ਕੰਮ ਆਉਣ। ਸ਼੍ਰੀਮਾਨ ਰਿਪੁਦਮਨ ਬੇਰਵੀ ਜੀ ਇੱਕ ਅਨੋਖੀ ਕੋਸ਼ਿਸ਼ ਕਰ ਰਹੇ ਹਨ। ਉਹ Plogging ਕਰਦੇ ਹਨ, ਜਦੋਂ ਪਹਿਲੀ ਵਾਰ ਮੈਂ Plogging ਸ਼ਬਦ ਸੁਣਿਆ ਤਾਂ ਮੇਰੇ ਲਈ ਵੀ ਉਹ ਨਵਾਂ ਸੀ। ਵਿਦੇਸ਼ਾਂ ਵਿੱਚ ਤਾਂ ਸ਼ਾਇਦ ਇਹ ਸ਼ਬਦ ਕੁਝ ਮਾਤਰਾ ਵਿੱਚ ਵਰਤੋਂ ਵਿੱਚ ਲਿਆਂਦਾ ਗਿਆ ਹੈ, ਲੇਕਿਨ ਭਾਰਤ ਵਿੱਚ ਰਿਪੁਦਮਨ ਬੇਰਵੀ ਜੀ ਨੇ ਇਸ ਨੂੰ ਬਹੁਤ ਹੀ ਪ੍ਰਚਾਰਿਤ ਕੀਤਾ। ਆਓ, ਉਨ੍ਹਾਂ ਨਾਲ ਕੁਝ ਗੱਲਾਂ ਕਰਦੇ ਹਾਂ :

ਮੋਦੀ ਜੀ : ਹੈਲੋ! ਰਿਪੁਦਮਨ ਜੀ, ਨਮਸਕਾਰ। ਮੈਂ ਨਰਿੰਦਰ ਮੋਦੀ ਬੋਲ ਰਿਹਾ ਹਾਂ।

ਰਿਪੁਦਮਨ : ਜੀ ਸਰ! ਬਹੁਤ-ਬਹੁਤ Thank You ਸਰ।

ਮੋਦੀ ਜੀ : ਰਿਪੁਦਮਨ ਜੀ।

ਰਿਪੁਦਮਨ : ਹਾਂ ਜੀ ਸਰ।

ਮੋਦੀ ਜੀ : ਤੁਸੀਂ ਜੋ ਇਹ Plogging ਨੂੰ ਲੈ ਕੇ ਇੰਨਾ ਵੱਡਾ ਸਮਰਪਿਤ ਭਾਵ ਨਾਲ ਕੰਮ ਕਰ ਰਹੇ ਹੋ।

ਰਿਪੁਦਮਨ : ਜੀ ਸਰ।

ਮੋਦੀ ਜੀ : ਮੋਦੀ ਜੀ ਤਾਂ ਮੇਰੇ ਮਨ ਵਿੱਚ ਜਿਗਿਆਸਾ ਸੀ ਤਾਂ ਮੈਂ ਸੋਚਿਆ, ਮੈਂ ਖੁਦ ਹੀ ਫੋਨ ਕਰਕੇ ਤੁਹਾਡੇ ਕੋਲੋਂ ਪੁੱਛਾਂ।

ਰਿਪੁਦਮਨ : Ok

ਮੋਦੀ ਜੀ : ਇਹ ਕਲਪਨਾ ਕਿੱਥੋਂ ਆਈ ਤੁਹਾਡੇ ਮਨ ਵਿੱਚ?

ਰਿਪੁਦਮਨ : ਹਾਂ ਜੀ ਸਰ।

ਮੋਦੀ ਜੀ : ਇਹ ਸ਼ਬਦ, ਇਹ ਤਰੀਕਾ ਕਿਵੇਂ ਮਨ ਵਿੱਚ ਆਇਆ।

ਰਿਪੁਦਮਨ : ਸਭ ਨੌਜਵਾਨਾਂ ਨੂੰ ਅੱਜ ਕੁਝ Cool ਚਾਹੀਦਾ ਹੈ, ਕੁਝ Interesting ਚਾਹੀਦਾ ਹੈ, ਉਨ੍ਹਾਂ ਨੂੰ Motivate ਕਰਨ ਦੇ ਲਈ, ਤਾਂ ਮੈਂ ਤਾਂ Motivate ਹੋ ਗਿਆ, ਜੇਕਰ ਮੈਂ 130 ਕਰੋੜ ਭਾਰਤੀਆਂ ਨੂੰ ਇਸ ਮੁਹਿੰਮ ਨਾਲ ਜੋੜਨਾ ਹੈ ਤਾਂ ਮੈਨੂੰ ਕੁਝ Cool ਕਰਨਾ ਪੈਣਾ ਸੀ, ਕੁਝ Interesting ਕਰਨਾ ਪੈਣਾ ਸੀ ਤਾਂ ਮੈਂ ਖੁਦ ਇਕ Runner ਹਾਂ ਤਾਂ ਸਵੇਰੇ ਜਦੋਂ ਅਸੀਂ Run ਕਰਦੇ ਹਾਂ ਤਾਂ Traffic ਘੱਟ ਹੁੰਦਾ ਹੈ, ਲੋਕ ਘੱਟ ਹੁੰਦੇ ਹਨ ਤਾਂ ਕੂੜਾ ਅਤੇ Trash ਅਤੇ Plastic ਸਭ ਤੋਂ ਜ਼ਿਆਦਾ ਦਿਖਾਈ ਦਿੰਦਾ ਹੈ ਤਾਂ Instead of cribbing and complaining ਮੈਂ ਸੋਚਿਆ ਕਿ ਇਸ ਦੇ ਬਾਰੇ ਵਿੱਚ ਕੁਝ ਕਰਦੇ ਹਾਂ ਅਤੇ ਆਪਣੇ Running Group ਦੇ ਨਾਲ Start ਕੀਤਾ Delhi ਵਿੱਚ ਅਤੇ ਫਿਰ ਪੂਰੇ ਭਾਰਤ ਵਿੱਚ ਇਸ ਨੂੰ ਲੈ ਕੇ ਗਏ। ਹਰ ਜਗ੍ਹਾ ਤੋਂ ਕਾਫੀ Appreciation ਮਿਲਿਆ।

ਮੋਦੀ ਜੀ : Exactly ਤੁਸੀਂ ਕੀ ਕਰਦੇ ਸੀ, ਥੋੜ੍ਹਾ ਸਮਝਾਓ ਤਾਂ ਕਿ ਮੈਨੂੰ ਵੀ ਧਿਆਨ ਵਿੱਚ ਆਵੇ ਅਤੇ 'ਮਨ ਕੀ ਬਾਤ' ਦੇ ਮਾਧਿਅਮ ਨਾਲ ਦੇਸ਼ਵਾਸੀਆਂ ਨੂੰ ਪਤਾ ਚੱਲੇ।

ਰਿਪੁਦਮਨ : ਸਰ, ਅਸੀਂ ਇਹ Start ਕੀਤਾ, ‘Run and Cleanup Movement’ ਜਿੱਥੇ ਅਸੀਂ Running Groups ਨੂੰ ਉਨ੍ਹਾਂ ਦੇ Work Out ਤੋਂ ਬਾਅਦ, ਉਨ੍ਹਾਂ ਦੀ Cool Down Activity ਵਿੱਚ ਅਸੀਂ ਕਿਹਾ, ਤੁਸੀਂ ਕੂੜਾ ਚੁੱਕਣਾ Start ਕਰੋ, ਆਪਣੇ ਆਪ Plastic ਉਠਾਉਣਾ Start ਕਰੋ ਤਾਂ ਤੁਸੀਂ Running ਕਰ ਰਹੇ ਹੋ, ਤੁਸੀਂ Cleaning Up ਕਰ ਰਹੇ ਹੋ। Suddenly ਬਹੁਤ ਸਾਰੀ Exercise Add ਹੋ ਰਹੀ ਹੈ ਤਾਂ ਤੁਸੀਂ Just Running ਨਹੀਂ ਕਰ ਰਹੇ ਹੋ ਅਤੇ Squats ਕਰ ਰਹੇ ਹੋ Deep Squats ਕਰ ਰਹੇ ਹੋ, ਤੁਸੀਂ Lunges ਕਰ ਰਹੇ ਹੋ, ਤੁਸੀਂ Forward Bent ਕਰ ਰਹੇ ਹੋ ਤਾਂ ਉਹ ਇੱਕ Holistic Work Out ਹੋ ਗਿਆ ਅਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਪਿਛਲੇ ਸਾਲ ਕਾਫੀ ਸਾਰੀ Fitness Magazines ਵਿੱਚ India ਦਾ Top Fitness Trend ਇਸ ਨੂੰ Nominate ਕੀਤਾ ਗਿਆ, ਇਸ Fun ਨੂੰ...

ਮੋਦੀ ਜੀ : ਤੁਹਾਨੂੰ ਵਧਾਈ ਹੈ ਇਸ ਗੱਲ ਦੀ।

ਰਿਪੁਦਮਨ : ਧੰਨਵਾਦ ਸਰ।

ਮੋਦੀ ਜੀ : ਤਾਂ ਅਜੇ ਤੁਸੀਂ 5 ਸਤੰਬਰ ਤੋਂ ਕੋਚੀ ਤੋਂ ਸ਼ੁਰੂ ਕੀਤਾ ਹੈ।

ਰਿਪੁਦਮਨ : ਜੀ ਸਰ। ਇਸ Mission ਦਾ ਨਾਂ ਹੈ ‘R/Elan Run to Make India Litter Free’ ਜਿਵੇਂ ਤੁਸੀਂ October 2 ਨੂੰ ਇੱਕ Historic verdict ਦੇਣਾ ਹੈ and  I am sure ਕੂੜਾਮੁਕਤ ਹੋਵੇਗਾ ਤਾਂ Plastic ਮੁਕਤ ਵੀ ਹੋਵੇਗਾ and ਉਹ ਇੱਕ Individual responsibility ਆਏਗੀ ਅਤੇ I am running and cleaning-up thousand kilometers covering 50 cities ਤਾਂ ਸਾਰਿਆਂ ਨੇ ਦੱਸਿਆ ਕਿ ਇਹ ਸ਼ਾਇਦ ਦੁਨੀਆ ਦੀ Longest clean-up drive ਹੋਵੇਗੀ ਅਤੇ ਇਸ ਦੇ ਨਾਲ-ਨਾਲ ਅਸੀਂ ਇੱਕ ਬਹੁਤ ਹੀ Cool, social media # (Hashtag) use ਕੀਤਾ ਹੈ, ਅਸੀਂ #PlasticUpvass ਜਿੱਥੇ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਸਾਨੂੰ ਦੱਸੋ, ਤੁਸੀਂ ਕਿਹੜੀ Single ਚੀਜ਼ ਹੈ, Single use anything not just single use plastic but single use anything ਜੋ ਤੁਸੀਂ completely ਆਪਣੀ Life ਤੋਂ ਹਟਾ ਦਿਓਗੇ।

ਮੋਦੀ ਜੀ : ਵਾਹ! ਤੁਸੀਂ 5 ਸਤੰਬਰ ਤੋਂ ਸ਼ੁਰੂ ਕੀਤਾ ਹੈ ਤਾਂ ਕੀ ਅਨੁਭਵ ਹੈ ਹੁਣ ਤੱਕ ਦਾ ਤੁਹਾਡਾ।

ਰਿਪੁਦਮਨ : ਸਰ, ਅਜੇ ਤੱਕ ਤਾਂ ਬਹੁਤ ਚੰਗਾ ਅਨੁਭਵ ਰਿਹਾ। ਪਿਛਲੇ 2 ਸਾਲਾਂ ਵਿੱਚ ਵੀ ਅਸੀਂ 300 ਦੇ ਲਗਭਗ Plogging Drives ਕੀਤੀਆਂ ਹਨ All Over India ਤਾਂ ਜਦੋਂ ਅਸੀਂ ਕੋਚੀ ਤੋਂ Start ਕੀਤਾ ਤਾਂ Running Groups ਨੇ Join ਕੀਤਾ, ਉੱਥੋਂ ਦੇ Local ਜੋ Clean Ups ਹੁੰਦੇ ਹਨ, ਉਨ੍ਹਾਂ ਨੂੰ ਮੈਂ ਆਪਣੇ ਨਾਲ ਜੋੜਿਆ। ਕੋਚੀ ਤੋਂ ਬਾਅਦ ਮਦੁਰੈ, ਕੋਇੰਬਟੂਰ, Salem ਹੁਣੇ ਜਿਹੇ ਅਸੀਂ ਉਡੁੱਪੀ ਵਿੱਚ ਕੀਤਾ। ਉੱਥੋਂ ਇਕ ਸਕੂਲ Invite ਆਇਆ ਤਾਂ ਛੋਟੇ-ਛੋਟੇ ਬੱਚੇ ਸਰ, 3rd Standard ਤੋਂ ਲੈ ਕੇ 6th Standard ਤੱਕ। ਉਨ੍ਹਾਂ ਨੂੰ ਇੱਕ Workshop ਦੇਣ ਲਈ ਬੁਲਾਇਆ ਸੀ। ਮੈਨੂੰ ਅੱਧੇ ਘੰਟੇ ਦੇ ਲਈ ਅਤੇ ਉਹ ਅੱਧੇ ਘੰਟੇ ਦੇ Workshop ਤਿੰਨ ਘੰਟੇ ਦਾ Plogging Drive ਹੋ ਗਿਆ। ਸਰ, Because ਬੱਚੇ ਇੰਨੇ Enthusiastic ਸਨ, That they wanted to do this and they wanted to take it back ਅਤੇ ਆਪਣੇ Parents ਨੂੰ ਦੱਸਣਾ, ਆਪਣੇ Neighbours ਨੂੰ ਦੱਸਣਾ, ਆਪਣੇ Peers ਨੂੰ ਦੱਸਣਾ ਉਹ ਸਭ ਤੋਂ ਵੱਡਾ Motivation ਹੁੰਦਾ ਹੈ, ਸਾਡੇ ਲਈ ਇਸ ਨੂੰ Next Level 'ਤੇ ਲੈ ਕੇ ਜਾਣਾ।

ਮੋਦੀ ਜੀ : ਰਿਪੁ ਜੀ ਮਿਹਨਤ ਨਹੀਂ ਹੈ, ਇਹ ਇਕ ਸਾਧਨਾ ਹੈ। ਸਚਮੁੱਚ ਤੁਸੀਂ ਸਾਧਨਾ ਕਰ ਰਹੇ ਹੋ।

ਰਿਪੁਦਮਨ : ਜੀ ਸਰ।

ਮੋਦੀ ਜੀ : ਮੇਰੇ ਵੱਲੋਂ ਬਹੁਤ ਵਧਾਈ, ਲੇਕਿਨ ਮਨ ਲਓ ਤੁਸੀਂ ਤਿੰਨ ਗੱਲਾਂ ਦੇਸ਼ਵਾਸੀਆਂ ਨੂੰ ਕਹਿਣੀਆਂ ਹਨ ਤਾਂ ਅਜਿਹੀਆਂ ਤਿੰਨ ਗੱਲਾਂ Specific ਕੀ ਸੁਨੇਹਾ ਦਿਓਗੇ ਤੁਸੀਂ?

ਰਿਪੁਦਮਨ : ਮੈਂ Actually ਤਿੰਨ Steps ਦੇਣਾ ਚਾਹਾਂਗਾ। To a litter free India, To a ਕੂੜਾ ਮੁਕਤ ਭਾਰਤ। Step number one ਕੂੜਾ, ਕੂੜੇਦਾਨ ਵਿੱਚ ਪਾਓ। Step number two ਕੋਈ ਵੀ ਕੂੜਾ ਤੁਹਾਨੂੰ ਦਿਸਦਾ ਹੈ, ਜ਼ਮੀਨ ਤੋਂ ਉਸ ਨੂੰ ਚੁੱਕੋ ਅਤੇ ਕੂੜੇਦਾਨ ਵਿੱਚ ਪਾਓ। Step number three ਜੇਕਰ ਕੂੜੇਦਾਨ ਨਹੀਂ ਦਿਸਦਾ ਤਾਂ ਆਪਣੀ ਜੇਬ ਵਿੱਚ ਰੱਖੋ ਜਾਂ ਆਪਣੀ ਗੱਡੀ ਵਿੱਚ ਰੱਖੋ, ਘਰ ਲੈ ਕੇ ਜਾਓ, Segregate ਕਰੋ into Dry and Wet waste ਅਤੇ ਸਵੇਰੇ Municipality ਦੀ ਗੱਡੀ ਆਵੇਗੀ ਉਨ੍ਹਾਂ ਨੂੰ ਦੇ ਦਿਓ।  ਜੇਕਰ ਅਸੀਂ ਇਹ ਤਿੰਨ Steps follow ਕਰਾਂਗੇ we will see a litter free India ਤੁਹਾਨੂੰ ਕੂੜਾਮੁਕਤ ਭਾਰਤ ਮਿਲੇਗਾ।

ਮੋਦੀ ਜੀ : ਵੇਖੋ ਰਿਪੁ ਜੀ, ਬਹੁਤ ਸਰਲ ਸ਼ਬਦਾਂ ਵਿੱਚ ਅਤੇ ਸਧਾਰਣ ਮਨੁੱਖ ਕਰ ਸਕੇ, ਉਸ ਭਾਸ਼ਾ ਵਿੱਚ ਤੁਸੀਂ ਇੱਕ ਤਰ੍ਹਾਂ ਨਾਲ ਗਾਂਧੀ ਜੀ ਦੇ ਸੁਪਨੇ ਨੂੰ ਲੈ ਕੇ ਚੱਲ ਰਹੇ ਹੋ। ਇਸ ਦੇ ਨਾਲ ਹੀ ਗਾਂਧੀ ਜੀ ਦਾ ਜੋ ਸਰਲ ਸ਼ਬਦਾਂ ਵਿੱਚ ਗੱਲ ਦੱਸਣ ਦਾ ਤਰੀਕਾ ਸੀ, ਉਹ ਵੀ ਤੁਸੀਂ Adopt ਕਰ ਲਿਆ ਹੈ।

ਰਿਪੁਦਮਨ : ਧੰਨਵਾਦ।

ਮੋਦੀ ਜੀ : ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ। ਰਿਪੁਦਮਨ ਜੀ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਬਹੁਤ ਚੰਗਾ ਲੱਗਾ ਅਤੇ ਤੁਸੀਂ ਇੱਕ ਬਹੁਤ ਹੀ Innovative ਤਰੀਕੇ ਨਾਲ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਪਸੰਦ ਆਏ, ਉਸ ਤਰੀਕੇ ਨਾਲ, ਇਸ ਪੂਰੇ ਪ੍ਰੋਗਰਾਮ ਨੂੰ ਢਾਲਿਆ ਹੈ। ਮੈਂ ਤੁਹਾਨੂੰ ਬਹੁਤ ਵਧਾਈ ਦਿੰਦਾ ਹਾਂ ਅਤੇ ਸਾਥੀਓ ਇਸ ਵਾਰ ਪੂਜਨੀਕ ਬਾਪੂ ਦੀ ਜਯੰਤੀ ਦੇ ਮੌਕੇ 'ਤੇ ਖੇਡ ਮੰਤਰਾਲਾ ਵੀ ‘Fit India Plogging Run’  ਦਾ ਆਯੋਜਨ ਕਰਨ ਵਾਲਾ ਹੈ। 2 ਅਕਤੂਬਰ ਨੂੰ 2 Kilomiter Plogging, ਪੂਰੇ ਦੇਸ਼ ਵਿੱਚ ਇਹ ਪ੍ਰੋਗਰਾਮ ਹੋਣ ਵਾਲੇ ਹਨ, ਇਹ ਪ੍ਰੋਗਰਾਮ ਕਿਵੇਂ ਕਰਨਾ ਚਾਹੀਦਾ ਹੈ, ਪ੍ਰੋਗਰਾਮ ਵਿੱਚ ਕੀ ਹੁੰਦਾ ਹੈ, ਇਹ ਰਿਪੁਦਮਨ ਜੀ ਦੇ ਅਨੁਭਵ ਤੋਂ ਅਸੀਂ ਸੁਣਿਆ ਹੈ। 2 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਇਸ ਮੁਹਿੰਮ ਵਿੱਚ ਅਸੀਂ ਸਾਰਿਆਂ ਨੇ ਇਹ ਕਰਨਾ ਹੈ ਕਿ ਅਸੀਂ 2 ਕਿਲੋਮੀਟਰ ਤੱਕ Jogging ਵੀ ਕਰੀਏ ਅਤੇ ਰਸਤੇ ਵਿੱਚ ਪਏ ਕਚਰੇ ਅਤੇ ਪਲਾਸਟਿਕ ਦੇ ਕਚਰੇ ਨੂੰ ਵੀ ਜਮ੍ਹਾਂ ਕਰੀਏ। ਇਸ ਨਾਲ ਅਸੀਂ ਨਾ ਸਿਰਫ ਆਪਣੀ ਸਿਹਤ ਦਾ ਖਿਆਲ ਰੱਖਾਂਗੇ, ਬਲਕਿ ਧਰਤੀ ਮਾਂ ਦੀ ਸਿਹਤ ਦੀ ਵੀ ਰੱਖਿਆ ਕਰ ਸਕਾਂਗੇ। ਇਸ ਮੁਹਿੰਮ ਨਾਲ ਲੋਕਾਂ ਵਿੱਚ Fitness ਦੇ ਨਾਲ-ਨਾਲ ਸਵੱਛਤਾ ਨੂੰ ਲੈ ਕੇ ਵੀ ਜਾਗਰੂਕਤਾ ਵਧ ਰਹੀ ਹੈ। ਮੈਨੂੰ ਵਿਸ਼ਵਾਸ ਹੈ ਕਿ 130 ਕਰੋੜ ਦੇਸ਼ ਵਾਸੀ ਇਸ ਦਿਸ਼ਾ ਵਿੱਚ ਇੱਕ ਕਦਮ ਚੁੱਕਣਗੇ ਤਾਂ Single Use Plastic ਦੀ, ਮੁਕਤ ਹੋਣ ਦੀ ਦਿਸ਼ਾ ਵਿੱਚ ਆਪਣਾ ਭਾਰਤ 130 ਕਰੋੜ ਕਦਮ ਅੱਗੇ ਵੱਧ ਜਾਏਗਾ। ਰਿਪੁਦਮਨ ਜੀ, ਫਿਰ ਇੱਕ ਵਾਰ ਤੁਹਾਨੂੰ ਬਹੁਤ-ਬਹੁਤ ਧੰਨਵਾਦ ਅਤੇ ਤੁਹਾਨੂੰ, ਤੁਹਾਡੀ ਟੀਮ ਨੂੰ ਅਤੇ ਨਵੀਂ ਕਲਪਨਾ ਦੇ ਲਈ ਮੇਰੇ ਵੱਲੋਂ ਬਹੁਤ-ਬਹੁਤ ਵਧਾਈ, Thank You

ਮੇਰੇ ਪਿਆਰੇ ਦੇਸ਼ਵਾਸੀਓ, 2 ਅਕਤੂਬਰ ਦੀਆਂ ਤਿਆਰੀਆਂ ਤਾਂ ਪੂਰੇ ਦੇਸ਼ ਵਿੱਚ ਅਤੇ ਦੁਨੀਆ ਵਿੱਚ ਚੱਲ ਰਹੀਆਂ ਹਨ ਪਰ ਅਸੀਂ 'ਗਾਂਧੀ 150' ਨੂੰ ਫਰਜ਼ ਦੀ ਰਾਹ 'ਤੇ ਲੈ ਕੇ ਜਾਣਾ ਚਾਹੁੰਦੇ ਹਾਂ। ਆਪਣੇ ਜੀਵਨ ਨੂੰ ਦੇਸ਼ ਹਿਤ ਵਿੱਚ ਬਦਲਣ ਦੇ ਲਈ ਅੱਗੇ ਵਧਣਾ ਚਾਹੁੰਦੇ ਹਾਂ। ਇੱਕ ਗੱਲ Advance ਵਿੱਚ ਜ਼ਰਾ ਯਾਦ ਕਰਵਾਉਣ ਦਾ ਮਨ ਕਰਦਾ ਹੈ। ਵੈਸੇ ਮੈਂ ਅਗਲੀ 'ਮਨ ਕੀ ਬਾਤ' ਵਿੱਚ ਇਸ ਨੂੰ ਵਿਸਥਾਰ ਨਾਲ ਜ਼ਰੂਰ ਕਹਾਂਗਾ ਪਰ ਅੱਜ ਮੈਂ ਜ਼ਰਾ Advance ਵਿੱਚ ਇਸ ਲਈ ਕਹਿ ਰਿਹਾ ਹਾਂ ਤਾਂ ਕਿ ਤੁਹਾਨੂੰ ਤਿਆਰੀ ਕਰਨ ਦਾ ਮੌਕਾ ਮਿਲੇ। ਤੁਹਾਨੂੰ ਯਾਦ ਹੈ ਕਿ 31 ਅਕਤੂਬਰ ਸਰਦਾਰ ਵੱਲਭ ਭਾਈ ਪਟੇਲ ਦੀ ਜਨਮ ਜਯੰਤੀ ਹੈ। 'ਇਕ ਭਾਰਤ ਸ੍ਰੇਸ਼ਠ ਭਾਰਤ' ਇਹ ਸਾਡਾ ਸਾਰਿਆਂ ਦਾ ਸੁਪਨਾ ਹੈ ਅਤੇ ਉਸੇ ਲਈ, ਹਰ ਸਾਲ 31 ਅਕਤੂਬਰ ਨੂੰ ਅਸੀਂ ਪੂਰੇ ਦੇਸ਼ ਵਿੱਚ ‘Run For Unity’ ਦੇਸ਼ ਦੀ ਏਕਤਾ ਦੇ ਲਈ ਦੌੜ। ਨੌਜਵਾਨ - ਬਿਰਧ ਸਾਰੇ ਲੋਕ, ਸਕੂਲ, ਕਾਲਜ ਸਾਰੇ ਹਜ਼ਾਰਾਂ ਦੀ ਸੰਖਿਆ ਵਿੱਚ, ਹਿੰਦੁਸਤਾਨ ਦੇ ਲੱਖਾਂ ਪਿੰਡਾਂ ਵਿੱਚ ਉਸ ਦਿਨ ਦੇਸ਼ ਦੀ ਏਕਤਾ ਲਈ ਅਸੀਂ ਦੌੜਨਾ ਹੈ ਤਾਂ ਤੁਸੀਂ ਹੁਣੇ ਤੋਂ ਤਿਆਰੀ ਸ਼ੁਰੂ ਕਰ ਦਿਓ। ਵਿਸਥਾਰ ਨਾਲ ਤਾਂ ਗੱਲ ਅੱਗੇ ਜ਼ਰੂਰ ਕਰਾਂਗਾ, ਲੇਕਿਨ ਹੁਣ ਸਮਾਂ ਹੈ, ਕੁਝ ਲੋਕ Practice ਵੀ ਸ਼ੁਰੂ ਕਰ ਸਕਦੇ ਹਨ, ਕੁਝ ਯੋਜਨਾ ਵੀ ਕਰ ਸਕਦੇ ਹਨ।

ਮੇਰੇ ਪਿਆਰੇ ਦੇਸ਼ਵਾਸੀਓ, ਤੁਹਾਨੂੰ ਯਾਦ ਹੋਵੇਗਾ 15 ਅਗਸਤ ਨੂੰ ਮੈਂ ਲਾਲ ਕਿਲੇ ਤੋਂ ਕਿਹਾ ਸੀ ਕਿ 2022 ਤੱਕ ਤੁਸੀਂ ਭਾਰਤ ਦੇ 15 ਸਥਾਨਾਂ 'ਤੇ ਜਾਓ। ਘੱਟ ਤੋਂ ਘੱਟ 15 ਸਥਾਨ ਅਤੇ ਉਹ ਵੀ ਹੋ ਸਕੇ ਤਾਂ ਇੱਕ ਰਾਤ, ਦੋ ਰਾਤਾਂ ਰੁਕਣ ਦਾ ਪ੍ਰੋਗਰਾਮ ਬਣਾਓ। ਤੁਸੀਂ ਹਿੰਦੁਸਤਾਨ ਨੂੰ ਵੇਖੋ, ਸਮਝੋ, ਅਨੁਭਵ ਕਰੋ। ਸਾਡੇ ਕੋਲ ਕਿੰਨੀਆਂ ਵਿਭਿੰਨਤਾਵਾਂ ਹਨ ਅਤੇ ਜਦੋਂ ਦੀਵਾਲੀ ਦੇ ਤਿਓਹਾਰ ਵਿੱਚ ਛੁੱਟੀਆਂ ਦੇ ਦਿਨ ਆਉਂਦੇ ਹਨ, ਲੋਕ ਜ਼ਰੂਰ ਜਾਂਦੇ ਹਨ ਅਤੇ ਇਸ ਲਈ ਮੈਂ ਫਿਰ ਤੋਂ ਅਨੁਰੋਧ ਕਰਾਂਗਾ ਕਿ ਤੁਸੀਂ ਭਾਰਤ ਦੇ ਕਿਸੇ ਵੀ ਅਜਿਹੇ 15 ਸਥਾਨਾਂ 'ਤੇ ਘੁੰਮਣ ਜ਼ਰੂਰ ਜਾਓ।

ਮੇਰੇ ਪਿਆਰੇ ਦੇਸ਼ਵਾਸੀਓ, ਅਜੇ ਪਰਸੋਂ ਹੀ 27 ਸਤੰਬਰ ਨੂੰ World Tourism Day ਮਨਾਇਆ ਗਿਆ ਅਤੇ ਦੁਨੀਆ ਦੀਆਂ ਕੁਝ ਜ਼ਿੰਮੇਵਾਰ ਏਜੰਸੀਆਂ Tourism ਦਾ Ranking ਵੀ ਕਰਦੀਆਂ ਹਨ ਅਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ India ਨੇ Travel & Tourism Competitive Index ਵਿੱਚ ਬਹੁਤ ਸੁਧਾਰ ਕੀਤਾ ਹੈ ਅਤੇ ਇਹ ਸਭ ਤੁਹਾਡੇ ਸਾਰਿਆਂ ਦੇ ਸਹਿਯੋਗ ਕਾਰਨ ਹੋਇਆ ਹੈ। ਵਿਸ਼ੇਸ਼ ਤੌਰ 'ਤੇ Tourism ਦਾ ਮਹੱਤਵ ਸਮਝਣ ਦੇ ਕਾਰਨ ਹੋਇਆ ਹੈ। ਸਵੱਛਤਾ ਦੀ ਮੁਹਿੰਮ ਦਾ ਵੀ ਇਸ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਤੇ ਇਹ ਸੁਧਾਰ ਕਿੰਨਾ ਹੈ, ਮੈਂ ਦੱਸਾਂ ਤੁਹਾਨੂੰ। ਤੁਹਾਨੂੰ ਜ਼ਰੂਰ ਅਨੰਦ ਆਵੇਗਾ। ਅੱਜ ਸਾਡਾ Rank 34 ਹੈ ਅਤੇ 5 ਸਾਲ ਪਹਿਲਾਂ ਸਾਡਾ Rank 65ਵੇਂ ਨੰਬਰ 'ਤੇ ਸੀ। ਯਾਨੀ ਇੱਕ ਤਰ੍ਹਾਂ ਨਾਲ ਅਸੀਂ ਬਹੁਤ ਵੱਡਾ Jump ਲਗਾ ਚੁੱਕੇ ਹਾਂ, ਜੇਕਰ ਅਸੀਂ ਹੋਰ ਕੋਸ਼ਿਸ਼ ਕੀਤੀ ਤਾਂ ਆਜ਼ਾਦੀ ਦੇ 75 ਸਾਲ ਆਉਂਦਿਆਂ-ਆਉਂਦਿਆਂ ਅਸੀਂ Tourism ਵਿੱਚ ਦੁਨੀਆ ਦੇ ਮੁੱਖ ਸਥਾਨਾਂ 'ਚ ਆਪਣੀ ਜਗ੍ਹਾ ਬਣਾ ਲਵਾਂਗੇ।

ਮੇਰੇ ਪਿਆਰੇ ਦੇਸ਼ਵਾਸੀਓ, ਤੁਹਾਨੂੰ ਸਾਰਿਆਂ ਨੂੰ ਫਿਰ ਇੱਕ ਵਾਰੀ ਵਿਭਿੰਨਤਾ ਨਾਲ ਭਰੇ ਹੋਏ ਭਾਰਤ ਦੇ ਵੱਖ-ਵੱਖ ਤਿਓਹਾਰਾਂ ਦੀਆਂ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ। ਹਾਂ! ਇਹ ਵੀ ਜ਼ਰੂਰ ਵੇਖਣਾ ਕਿ ਦੀਵਾਲੀ ਦੇ ਦਿਨਾਂ ਵਿੱਚ ਪਟਾਕੇ ਵਗੈਰਾ ਤੋਂ ਕਿਤੇ ਅੱਗਜਨੀ, ਕਿਤੇ ਕਿਸੇ ਵਿਅਕਤੀ ਦਾ ਨੁਕਸਾਨ ਨਾ ਹੋ ਜਾਵੇ। ਇਸ ਵੇਲੇ ਜੋ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ, ਤੁਸੀਂ ਲੋਕ ਜ਼ਰੂਰ ਵਰਤੋ। ਖੁਸ਼ੀ ਵੀ ਹੋਣੀ ਚਾਹੀਦੀ ਹੈ, ਅਨੰਦ ਵੀ ਹੋਣਾ ਚਾਹੀਦਾ ਹੈ। ਉਤਸ਼ਾਹ ਵੀ ਹੋਣਾ ਚਾਹੀਦਾ ਹੈ ਅਤੇ ਸਾਡੇ ਤਿਓਹਾਰ ਸਮੂਹਿਕਤਾ ਦੀ ਮਹਿਕ ਵੀ ਲਿਆਉਂਦੇ ਹਨ, ਸਮੂਹਿਕਤਾ ਦੇ ਸੰਸਕਾਰ ਵੀ ਲਿਆਉਂਦੇ ਹਨ। ਸਮੂਹਿਕ ਜੀਵਨ ਹੀ ਇਕ ਨਵੀਂ ਸਮਰੱਥਾ ਦਿੰਦਾ ਹੈ। ਉਸ ਨਵੀਂ ਸਮਰੱਥਾ ਦੀ ਸਾਧਨਾ ਦਾ ਮੁਕਾਮ ਹੁੰਦਾ ਹੈ ਤਿਓਹਾਰ। ਆਓ! ਮਿਲਜੁਲ ਕੇ ਉਮੰਗ ਨਾਲ, ਉਤਸ਼ਾਹ ਨਾਲ ਨਵੇਂ ਸੁਪਨੇ, ਨਵੇਂ ਸੰਕਲਪ ਦੇ ਨਾਲ ਅਸੀਂ ਤਿਓਹਾਰਾਂ ਨੂੰ ਵੀ ਮਨਾਈਏ। ਫਿਰ ਇੱਕ ਵਾਰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਧੰਨਵਾਦ।

*****

ਵੀਆਰਆਰਕੇ/ਏਕੇ


(Release ID: 1586607) Visitor Counter : 250


Read this release in: English