ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਮਾਣਯੋਗ ਸੁਸ਼੍ਰੀ ਜੈਸਿੰਡਾ ਅਰਡਰਨ ਨਾਲ ਦੁਵੱਲੀ ਮੁਲਾਕਾਤ ਕੀਤੀ

Posted On: 26 SEP 2019 6:17AM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 25 ਸਤੰਬਰ 2019 ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾ ਸਭਾ (ਯੂਐੱਨਜੀਏ) ਦੀ ਮੀਟਿੰਗ ਦੌਰਾਨ ਅਲੱਗ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਮਾਣਯੋਗ ਸੁਸ਼੍ਰੀ ਜੈਸਿੰਡਾ ਅਰਡਰਨ ਨਾਲ ਮੁਲਾਕਾਤ ਕੀਤੀ।

ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਰਾਜਨੀਤਕ, ਆਰਥਿਕ, ਰੱਖਿਆ, ਸੁਰੱਖਿਆ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਲੋਕਾਂ ਨਾਲ ਸਬੰਧਾਂ ਨੂੰ ਗਹਿਰੇ ਕਰਨ ਦੇ ਉਪਰਾਲਿਆਂ ’ਤੇ ਚਰਚਾ ਕੀਤੀ। ਉਨ੍ਹਾਂ ਨੇ ਨਵੰਬਰ 2017 ਵਿੱਚ ਮਨੀਲਾ ਵਿੱਚ ਹੋਈ ਆਪਣੀ ਮੀਟਿੰਗ ਨੂੰ ਯਾਦ ਕੀਤਾ ਅਤੇ ਨੋਟ ਕੀਤਾ ਕਿ ਅਕਤੂਬਰ 2016 ਵਿੱਚ ਨਿਊਜ਼ੀਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਤੋਂ ਬਾਅਦ ਨਵੀਆਂ ਸੰਸਥਾਗਤ ਵਿਵਸਥਾਵਾਂ ਕੀਤੀਆਂ ਗਈਆਂ, ਜਿਨ੍ਹਾਂ ਨਾਲ ਦੁਵੱਲੇ ਸਬੰਧਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ 24 ਸਤੰਬਰ 2019 ਨੂੰ ਯੂਐੱਨਜੀਏ ਦੀ ਮੀਟਿੰਗ ਦੌਰਾਨ “ਸਮਕਾਲੀਨ ਸਮੇਂ ਵਿੱਚ ਗਾਂਧੀ ਦੀ ਪ੍ਰਾਸੰਗਿਕਤਾ” ਵਿਸ਼ੇ ’ਤੇ ਆਯੋਜਿਤ ਸਮਾਰੋਹ ਵਿੱਚ ਹਿੱਸਾ ਲੈਣ ਲਈ ਉਨ੍ਹਾਂ ਦਾ ਸੱਦਾ ਸਵੀਕਾਰ ਕਰਨ ’ਤੇ ਪ੍ਰਧਾਨ ਮੰਤਰੀ ਅਰਡਰਨ ਦਾ ਧੰਨਵਾਦ ਕੀਤਾ।

ਨਿਊ ਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਆਪਣੇ ਨਵੇਂ ਰਣਨੀਤਕ ਪੱਤਰ ‘ਇੰਡੀਆ 2022- ਇਨਵੈਸਟਿੰਗ ਇਨ ਰਿਲੇਸ਼ਨਸ਼ਿਪ’ ਬਾਰੇ ਦੱਸਿਆ ਜੋ ਨਿਊਜ਼ੀਲੈਂਡ ਇੰਕ ਇੰਡੀਆ ਸਟ੍ਰੈਟਿਜੀ 2011 ਦਾ ਹੀ ਵਿਸਤਾਰ ਹੈ। ਪ੍ਰਧਾਨ ਮੰਤਰੀ ਸੁਸ਼੍ਰੀ ਅਰਡਰਨ ਨੇ ਦੱਸਿਆ ਕਿ ਭਾਰਤਵੰਸ਼ੀ ਅਤੇ ਨਿਊਜ਼ੀਲੈਂਡ ਵਿੱਚ ਪੜ੍ਹਣ ਵਾਲੇ ਭਾਰਤਵੰਸ਼ੀ ਵਿਦਿਆਰਥੀ ਦੋਹਾਂ ਦੇਸ਼ਾਂ ਦਰਮਿਆਨ ਮਹੱਤਵਪੂਰਨ ਪੁਲ ਹਨ ਅਤੇ ਉਨ੍ਹਾਂ ਦੀ ਦੋਸਤੀ ਦੇ ਸਬੰਧਾਂ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।

ਦੋਹਾਂ ਨੇਤਾਵਾਂ ਨੇ ਅੰਤਰਰਾਸ਼ਟਰੀ ਆਤੰਕਵਾਦ ਦੇ ਮਾਮਲੇ ਸਮੇਤ ਆਪਸੀ ਹਿਤ ਦੇ ਗਲੋਬਲ ਅਤੇ ਖੇਤਰੀ ਮਾਮਲਿਆਂ ’ਤੇ ਵੀ ਚਰਚਾ ਕੀਤੀ ਅਤੇ ਇਸ ਬਾਰੇ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਵਿਚਾਰਾਂ ਦੀ ਸਮਾਨਤਾ ਦੀ ਸ਼ਲਾਘਾ ਕੀਤੀ। ਦੋਹਾਂ ਦੇਸ਼ਾਂ ਨੇ ਪੁਲਵਾਮਾ ਅਤੇ ਕ੍ਰਾਈਸਟ ਚਰਚ ਆਤੰਕਵਾਦੀ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਸੀ ਅਤੇ ਇਨ੍ਹਾਂ ਘਟਨਾਵਾਂ ਦੇ ਬਾਅਦ ਇੱਕ ਦੂਜੇ ਨੂੰ ਸਮਰਥਨ ਦਿੱਤਾ ਸੀ। ਭਾਰਤ ਨੇ ਕ੍ਰਾਈਸਟ ਚਰਚ ਕਾਲ ਆਵ੍ ਐਕਸ਼ਨ ’ਤੇ ਨਿਊ ਜ਼ੀਲੈਂਡ ਅਤੇ ਫਰਾਂਸ ਦੀ ਸਾਂਝੀ ਪਹਿਲ ਨੂੰ ਵੀ ਸਮਰਥਨ ਦਿੱਤਾ ਸੀ।

******

ਵੀਆਰਕੇਕੇ/ਏਕੇ



(Release ID: 1586453) Visitor Counter : 82


Read this release in: English