ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਯੂਐੱਨਜੀਏ 74 ਦੌਰਾਨ ਐਸਟੋਨੀਆ ਦੀ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 26 SEP 2019 6:38PM by PIB Chandigarh

ਪ੍ਰਧਾਨ ਮੰਤਰੀ ਨੇ ਯੂਐੱਨਜੀਏ 74 ਦੌਰਾਨ ਐਸਟੋਨੀਆ (Estonia) ਗਣਰਾਜ ਦੀ ਰਾਸ਼ਟਰਪਤੀ ਮਹਾਮਹਿਮ ਸੁਸ਼੍ਰੀ ਕਰਸਟੀ ਕਲਜੁਲੈਦ (Ms. Kersti Kaljulaid) ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਬਾਰੇ ਵਿਸਤਾਰ ਨਾਲ ਚਰਚਾ ਕੀਤੀ, ਜਿਹੜੀ ਭਾਰਤ ਦੇ ਉਪ ਰਾਸ਼ਟਰਪਤੀ ਦੇ ਅਗਸਤ, 2019 ਵਿੱਚ ਕੀਤੇ ਐਸਟੋਨੀਆ ਦੇ ਸਫ਼ਲ ਦੌਰੇ ਦੇ ਅਨੁਰੂਪ ਸੀ

ਦੋਹਾਂ ਨੇਤਾਵਾਂ ਨੇ ਈ-ਪ੍ਰਸ਼ਾਸਨ, ਸਾਇਬਰ ਸੁਰੱਖਿਆ ਅਤੇ ਇਨੋਵੇਸ਼ਨ ਜਿਹੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਬਣਾਉਣ ’ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ 2021-2022 ਅਸਥਾਈ ਸੀਟ ਲਈ ਭਾਰਤ ਦੀ ਉਮੀਦਵਾਰੀ ਦੇ ਸਮਰਥਨ ਲਈ ਐਸਟੋਨੀਆ ਦਾ ਧੰਨਵਾਦ ਕੀਤਾ

*****

ਵੀਆਰਆਰਕੇ/ਏਕੇ



(Release ID: 1586450) Visitor Counter : 71


Read this release in: English