ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੇ ਵਲਾਦੀਵੋਸਤੋਕ ਦੌਰੇ ਦੌਰਾਨ ਭਾਰਤ-ਰੂਸ ਸੰਯੁਕਤ ਬਿਆਨ
Posted On:
04 SEP 2019 8:30PM by PIB Chandigarh
"ਭਰੋਸੇ ਅਤੇ ਭਾਈਵਾਲੀ ਰਾਹੀਂ ਸਹਿਯੋਗ ਦੀਆਂ ਨਵੀਆਂ ਉਚਾਈਆਂ ਤੱਕ ਪਹੁੰਚਣਾ''
1. ਭਾਰਤ ਦੇ ਪ੍ਰਧਾਨ ਮੰਤਰੀ ਮਾਣਯੋਗ ਨਰੇਂਦਰ ਮੋਦੀ ਨੇ ਰੂਸੀ ਫੈਡਰੇਸ਼ਨ ਦੇ ਰਾਸ਼ਟਰਪਤੀ ਮਾਣਯੋਗ ਸੀ ਵਲਾਦੀਮੀਰ ਪੁਤਿਨ ਦੇ ਸੱਦੇ ਉੱਤੇ 4-5 ਸਤੰਬਰ , 2019 ਨੂੰ ਰੂਸੀ ਮਹਾ ਸੰਘ ਦਾ ਸਰਕਾਰੀ ਦੌਰਾ ਕੀਤਾ। 20ਵਾਂ ਸਲਾਨਾ ਭਾਰਤ -ਰੂਸ ਸਿਖ਼ਰ ਸੰਮੇਲਨ ਵਲਾਦੀਵੋਸਤੋਕ ਵਿਖੇ ਆਯੋਜਿਤ ਕੀਤਾ ਗਿਆ। ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 5ਵੇਂ ਪੂਰਬੀ ਆਰਥਿਕ ਫੋਰਮ ਵਿੱਚ ਮੁੱਖ ਮਹਿਮਾਨ ਵਜੋਂ ਹਿੱਸਾ ਵੀ ਲਿਆ।
2. 20ਵੇਂ ਸਲਾਨਾ ਸਿਖ਼ਰ ਸੰਮੇਲਨ ਵਿੱਚ ਦੋਹਾਂ ਆਗੂਆਂ ਨੇ ਭਾਰਤ ਅਤੇ ਰੂਸ ਦੀ ਵਿਸ਼ੇਸ਼ ਅਤੇ ਅਧਿਕਾਰਿਤ ਰਣਨੀਤਕ ਭਾਈਵਾਲੀ ਵਿੱਚ ਹੋਈ ਪ੍ਰਗਤੀਸ਼ੀਲ ਵਿਕਾਸ ਨੂੰ ਨੋਟ ਕੀਤਾ। ਇਹ ਸਬੰਧ ਕੁਦਰਤੀ ਤੌਰ ‘ਤੇ ਵਿਲੱਖਣ, ਗੁੱਝੇ ਅਤੇ ਆਪਸੀ ਤੌਰ ਤੇ ਲਾਹੇਵੰਦ ਹਨ ਅਤੇ ਸਹਿਯੋਗ ਦੇ ਸਾਰੇ ਸੰਭਾਵਿਤ ਖੇਤਰਾਂ ਨੂੰ ਕਵਰ ਕਰ ਵਿੱਚ ਲੈ ਰਹੇ ਹਨ। ਇਹ ਸਮਾਨ ਸੱਭਿਅਕ ਕਦਰਾਂ-ਕੀਮਤਾਂ, ਸਮੇਂ ‘ਤੇ ਪਰਖੀ ਹੋਈ ਦੋਸਤੀ, ਆਪਸੀ ਸਮਝ, ਵਿਸ਼ਵਾਸ, ਸਾਂਝੇ ਹਿਤਾਂ ਅਤੇ ਵਿਕਾਸ ਅਤੇ ਆਰਥਿਕ ਪ੍ਰਗਤੀ ਦੇ ਬੁਨਿਆਦੀ ਮੁੱਦਿਆਂ ਦੇ ਪਹੁੰਚ ਮਾਰਗਾਂ ਦੀ ਨੇੜਤਾ ਤੇ ਅਧਾਰਤ ਹਨ। ਰਾਜਾਂ ਦੇ ਨੇਤਾਵਾਂ ਦੀਆਂ ਬਾਕਾਇਦਾ ਮੀਟਿੰਗਾਂ, ਜਿਨ੍ਹਾਂ ਵਿੱਚ ਕਈ ਅੰਤਰਰਾਸ਼ਟਰੀ ਫੌਰਮਾਂ ਮੌਕੇ ਹੋਈਆਂ ਬੈਠਕਾਂ ਅਤੇ ਸਾਰੇ ਪੱਧਰਾਂ' ਤੇ ਦੁਵੱਲੇ ਸੰਪਰਕਾਂ ਦੀ ਵਧ ਰਹੀ ਰਫ਼ਤਾਰ ਆਦਿ ਵੀ ਸ਼ਾਮਲ ਹਨ। ਇਸ ਭਾਈਵਾਲੀ ਦਾ ਪ੍ਰਤੱਖ ਸਬੂਤ ਹਨ।
3. ਭਾਰਤ ਅਤੇ ਰੂਸ ਦੇ ਸਬੰਧਾਂ ਨੇ ਸਮਕਾਲੀ ਦੁਨੀਆ ਦੀਆਂ ਗੜਬੜ ਵਾਲੀਆਂ ਅਸਲੀਅਤਾਂ ਨਾਲ ਸਫ਼ਲਤਾ ਨਾਲ ਨਜਿੱਠਿਆ ਹੈ। ਉਹ ਨਾ ਕਦੇ ਬਾਹਰੀ ਪ੍ਰਭਾਵ ਹੇਠ ਰਹੇ ਅਤੇ ਨਾ ਰਹਿਣਗੇ । ਭਾਰਤ-ਰੂਸ ਸਬੰਧਾਂ ਦੀ ਸਮੁੱਚੀ ਸਰਗਮ ਦਾ ਵਿਕਾਸ, ਦੋਵਾਂ ਦੇਸ਼ਾਂ ਲਈ, ਵਿਦੇਸ਼ ਨੀਤੀ ਦੀ ਤਰਜੀਹ ਹੈ। ਨੇਤਾ ਸਾਰੇ ਸੰਭਵ ਤਰੀਕਿਆਂ ਨਾਲ ਆਪਣੀ ਰਣਨੀਤਕ ਭਾਈਵਾਲੀ ਦੀ ਪ੍ਰਭਾਵਸ਼ਾਲੀ ਸੰਭਾਵਨਾ ਨੂੰ ਪੂਰਨ ਰੂਪ ਵਿੱਚ ਖੋਜਣ, ਇਸਦੇ ਵਿਸ਼ੇਸ਼ ਅਤੇ ਅਧਿਕਾਰਤ ਸੁਭਾਅ ਦਾ ਪ੍ਰਦਰਸ਼ਨ ਕਰਨ, ਜੋ ਇੱਕ ਗੰਭੀਰ ਅੰਤਰਰਾਸ਼ਟਰੀ ਸਥਿਤੀ ਵਿੱਚ ਸਥਿਰਤਾ ਦੇ ਐਂਕਰ ਵਜੋਂ ਉੱਭਰੀ ਹੈ, ਦੀ ਸਹੂਲਤ ਦੇਣ ਲਈ ਸਹਿਮਤ ਹੋਏ।
4. ਦੋਹਾਂ ਧਿਰਾਂ ਨੇ ਆਪਣੀਆਂ ਸੰਸਦਾਂ ਦਰਮਿਆਨ ਵਿਆਪਕ ਸਹਿਯੋਗ ਦਾ ਸੁਆਗਤ ਕੀਤਾ ਅਤੇ ਅੰਤਰ-ਸੰਸਦੀ ਵਿਚਾਰ ਵਟਾਂਦਰੇ ਦੀ ਅਹਿਮੀਅਤ ਨੂੰ ਆਪਸੀ ਸਬੰਧਾਂ ਦੇ ਇੱਕ ਬੇਸ਼ਕੀਮਤੀ ਹਿੱਸੇ ਵਜੋਂ ਨੋਟ ਕੀਤਾ। ਉਨ੍ਹਾਂ ਨੇ ਦੂਮਾ (Duma) ਰਾਜ ਦੇ ਚੇਅਰਮੈਨ ਦੇ ਦਸੰਬਰ 2018 ਵਿੱਚ ਹੋਏ ਭਾਰਤ ਦੌਰੇ ’ਤੇ ਚਾਨਣਾ ਪਾਇਆ ਅਤੇ 2019 ਦੇ ਅੰਤ ਵਿੱਚ ਲੋਕ ਸਭਾ ਸਪੀਕਰ ਦੇ ਰੂਸ ਦੌਰੇ ਦੀ ਉਮੀਦ ਕਰਦੇ ਹਨ।
5. ਦੋਵੇਂ ਧਿਰਾਂ ਮਜ਼ਬੂਤ, ਬਹੁਪੱਖੀ ਵਪਾਰ ਅਤੇ ਆਰਥਿਕ ਸਹਿਯੋਗ ਨੂੰ, ਭਾਰਤ-ਰੂਸ ਸਬੰਧਾਂ ਦੀ ਸੀਮਾ ਨੂੰ ਅੱਗੇ ਵਧਾਉਣ ਦੀ ਨੀਂਹ ਵਜੋਂ ਤਰਜੀਹ ਦਿੰਦੀਆਂ ਹਨ।
6. ਨੇਤਾਵਾਂ ਨੇ ਵਪਾਰ, ਆਰਥਿਕ, ਵਿਗਿਆਨਕ, ਟੈਕਨੋਲੋਜੀਕਲ ਅਤੇ ਸੱਭਿਆਚਾਰਕ ਸਹਿਯੋਗ ਬਾਰੇ ਭਾਰਤ-ਰੂਸ ਅੰਤਰ-ਸਰਕਾਰੀ ਕਮਿਸ਼ਨ ਦੇ ਕੰਮ ਦੀ ਸ਼ਲਾਘਾ ਕੀਤੀ, ਜੋ ਵੱਖ-ਵੱਖ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਦੇ ਅਗਾਂਹਵਧੂ ਵਿਕਾਸ ਨੂੰ ਯਕੀਨੀ ਬਣਾਉਂਦਾ ਹੈ।
7.. ਦੋਹਾਂ ਧਿਰਾਂ ਨੇ ਵਪਾਰਕ ਕਾਰੋਬਾਰ ਦੇ ਸਥਿਰ ਆਪਸੀ ਵਿਕਾਸ ਉੱਤੇ ਸੰਤੁਸ਼ਟੀ ਪ੍ਰਗਟ ਕੀਤੀ। ਇਸ ਨੂੰ 2025 ਤੱਕ 30 ਅਰਬ ਡਾਲਰ ਤੱਕ ਪਹੁੰਚਾਉਣ ਲਈ, ਉਹ ਭਾਰਤ ਅਤੇ ਰੂਸ ਦੇ ਪ੍ਰਭਾਵਸ਼ਾਲੀ ਸੰਸਾਧਨਾਂ ਅਤੇ ਮਨੁੱਖੀ ਸੰਸਾਧਨਾਂ ਦੀ ਸੰਭਾਵਨਾ ਨੂੰ ਵਧੇਰੇ ਸਰਗਰਮੀ ਨਾਲ ਸ਼ਾਮਲ ਕਰਨ, ਉਦਯੋਗਿਕ ਸਹਿਯੋਗ ਵਧਾਉਣ, ਨਵੀਂ ਟੈਕਨੋਲੋਜੀਕਲ ਅਤੇ ਨਿਵੇਸ਼ ਭਾਈਵਾਲੀ ਪੈਦਾ ਕਰਨ, ਖਾਸ ਕਰਕੇ ਆਧੁਨਿਕ ਹਾਈ ਟੈੱਕ ਖੇਤਰਾਂ ਵਿੱਚ ਸਹਿਯੋਗ ਦੇ ਨਵੇਂ ਢੰਗ ਲੱਭਣ ਲਈ ਸਹਿਮਤ ਹੋਏ।
8. ਦੋਵਾਂ ਧਿਰਾਂ ਨੇ "ਮੇਕ ਇਨ ਇੰਡੀਆ" ਪ੍ਰੋਗਰਾਮ ਵਿੱਚ ਰੂਸੀ ਵਪਾਰ ਅਤੇ ਰੂਸ ਵਿੱਚ ਨਿਵੇਸ਼ ਪ੍ਰੋਜੈਕਟਾਂ ਵਿੱਚ ਭਾਰਤੀ ਕੰਪਨੀਆਂ ਦੀ ਭਾਈਵਾਲੀ ਵਧਾਉਣ ਵਿੱਚ ਆਪਣੀ ਦਿਲਚਸਪੀ ਪ੍ਰਗਟ ਕੀਤੀ। ਇਸ ਪ੍ਰਸੰਗ ਵਿੱਚ, ਉਹ ਨਿਵੇਸ਼ ਨੂੰ ਉਤਸ਼ਾਹਤ ਕਰਨ ਅਤੇ ਆਪਸੀ ਸੁਰੱਖਿਆ ਦੇ ਸਬੰਧ ਵਿੱਚ ਭਾਰਤ-ਰੂਸ ਅੰਤਰ-ਸਰਕਾਰੀ ਸਮਝੌਤੇ ਤੇ ਦਸਤਖਤ ਕਰਨ ਦੀਆਂ ਤਿਆਰੀਆਂ ਨੂੰ ਤੇਜ਼ ਕਰਨ ਲਈ ਸਹਿਮਤ ਹੋਏ।
9. ਦੋਹਾਂ ਧਿਰਾਂ ਨੇ ਆਪਸੀ ਵਪਾਰ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਲਈ ਸਾਂਝੇ ਯਤਨਾਂ ਨੂੰ ਤੇਜ਼ ਕਰਨ 'ਤੇ ਸਹਿਮਤੀ ਜਤਾਈ, ਜਿਨ੍ਹਾਂ ਵਿੱਚ ਸੁਰੱਖਿਆ ਉਪਾਅ, ਰੀਤੀ ਰਿਵਾਜ ਅਤੇ ਪ੍ਰਬੰਧਕੀ ਰੁਕਾਵਟਾਂ ਸ਼ਾਮਲ ਹਨ, ਨੂੰ ਹੋਰ ਅੱਗੇ ਵਿਚਾਰਣ ਲਈ ਅਤੇ ਦੁਵੱਲੀ ਗੱਲਬਾਤ ਰਾਹੀਂ ਪਾਬੰਦੀਆਂ ਨੂੰ ਘਟਾਉਣ' ਤੇ ਵਿਚਾਰ ਕੀਤਾ। ਹੋਰਨਾਂ ਤੋਂ ਇਲਾਵਾ ਯੂਰੇਸ਼ੀਅਨ ਆਰਥਿਕ ਯੂਨੀਅਨ (ਈਏਈਯੂ) ਅਤੇ ਭਾਰਤੀ ਗਣਤੰਤਰ ਦਰਮਿਆਨ ਪ੍ਰਸਤਾਵਿਤ ਵਪਾਰ ਸਮਝੌਤੇ ਵੱਲੋਂ ਇਸ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
10. ਉਹ ਵਸਤਾਂ ਅਤੇ ਸੇਵਾਵਾਂ ਦੇ ਵਪਾਰ ਦੇ ਢਾਂਚੇ ਨੂੰ ਸੁਧਾਰਨ, ਉੱਦਮੀ ਗਤੀਵਿਧੀਆਂ ਅਤੇ ਨਿਵੇਸ਼ ਲਈ ਵਾਤਾਵਰਨ, ਸਬੰਧਿਤ ਆਯਾਤ ਅਤੇ ਨਿਰਯਾਤ ਪ੍ਰਕਿਰਿਆਵਾਂ ਵਿੱਚ ਤਾਲਮੇਲ ਬਿਠਾਉਣ ਅਤੇ ਸੁਧਾਰ ਕਰਨ, ਤਕਨੀਕੀ, ਸੈਨੇਟਰੀ ਅਤੇ ਫਾਈਟੋਸੈਨਟਰੀ ਜ਼ਰੂਰਤਾਂ ਨੂੰ ਸੁਚਾਰੂ ਬਣਾਉਣ ਅਤੇ ਉਨ੍ਹਾਂ ਦਾ ਮਿਆਰੀਕਰਨ ਕਰਨ ਲਈ ਸਹਿਮਤ ਹੋਏ।
11. ਰਾਸ਼ਟਰੀ ਕਰੰਸੀਆਂ ਵਿੱਚ ਭੁਗਤਾਨਾਂ ਦੇ ਆਪਸੀ ਬੰਦੋਬਸਤਾਂ ਨੂੰ ਉਤਸ਼ਾਹਤ ਕਰਨ ਦਾ ਕੰਮ ਜਾਰੀ ਰੱਖਿਆ ਜਾਵੇਗਾ।
12. ਦੁਵੱਲੇ ਵਪਾਰ ਅਤੇ ਆਰਥਿਕ ਸਬੰਧਾਂ ਨੂੰ ਉਤਸ਼ਾਹਤ ਕਰਨ ਲਈ ਰੂਸੀ ਐਕਸਪੋਰਟ ਸੈਂਟਰ ਦੇ ਨਾਲ ਮਿਲ ਕੇ ਭਾਰਤ-ਰੂਸ ਵਪਾਰ ਮਿਸ਼ਨ ਦੇ ਪਲੇਟਫਾਰਮ ਨੂੰ ਮੁੰਬਈ ਵਿੱਚ ਸਥਾਪਤ ਕਰਨ ਦਾ ਸੁਆਗਤ ਕੀਤਾ ਗਿਆ। ਦੋਹਾਂ ਧਿਰਾਂ ਨੇ ਰਸ਼ੀਆ ਪਲੱਸ ਡੈਸਕ ਆਵ੍ ਇਨਵੈਸਟ ਇੰਡੀਆ ਵੱਲੋਂ ਮੁਹੱਈਆ ਕਰਵਾਈ ਗਈ ਭਾਰਤ ਵਿੱਚ ਰੂਸ ਦੇ ਨਿਵੇਸ਼ ਦੀ ਨਿਰੰਤਰ ਸਹੂਲਤ ਨੂੰ ਵੀ ਨੋਟ ਕੀਤਾ।
13. ਦੋਹਾਂ ਧਿਰਾਂ ਨੇ ਇਸ ਸਾਲ ਹੋਈ ਸੇਂਟ ਪੀਟਰਸਬਰਗ ਇੰਟਰਨੈਸ਼ਨਲ ਆਰਥਿਕ ਫੋਰਮ, ਅਤੇ ਇਸ ਮੌਕੇ ਵਪਾਰ, ਆਰਥਿਕ ਅਤੇ ਨਿਵੇਸ਼ ਸਹਿਯੋਗ ਨੂੰ ਵਧਾਉਣ ਲਈ ਹੋਏ ਭਾਰਤ-ਰੂਸ ਵਪਾਰਕ ਸੰਵਾਦ ਦੇ ਯੋਗਦਾਨ ਨੂੰ ਨੋਟ ਕੀਤਾ।
14. ਦੋਵਾਂ ਨੇਤਾਵਾਂ ਨੇ 10 ਜੁਲਾਈ 2019 ਨੂੰ ਨਵੀਂ ਦਿੱਲੀ ਵਿੱਚ ਭਾਰਤ-ਰੂਸ ਰਣਨੀਤਕ ਆਰਥਿਕ ਸੰਵਾਦ ਦੇ ਦੂਜੇ ਸੰਸਕਰਣ ਦੇ ਆਯੋਜਨ ਦਾ ਸੁਆਗਤ ਕੀਤਾ। ਰਣਨੀਤਕ ਆਰਥਿਕ ਸੰਵਾਦ ਇੱਕ ਸੰਭਾਵਨਾਵਾਂ ਭਰੇ ਤੰਤਰ ਵਜੋਂ ਉੱਭਰਿਆ ਹੈ ਜਿਸਦਾ ਉਦੇਸ਼ ਦੋਵਾਂ ਦੇਸ਼ਾਂ ਦਰਮਿਆਨ ਢਾਂਚਾਗਤ ਅਤੇ ਨਿਰੰਤਰ ਗੱਲਬਾਤ ਰਾਹੀਂ ਕੋਰ ਸੈਕਟਰਾਂ ਵਿੱਚ ਇਕਸਾਰ ਅਤੇ ਆਪਸੀ ਲਾਭਕਾਰੀ ਆਰਥਿਕ ਸਹਿਯੋਗ ਨੂੰ ਉਤਸ਼ਾਹਤ ਕਰਨਾ ਹੈ। ਦੁਵੱਲੇ ਵਪਾਰ, ਆਰਥਿਕ ਅਤੇ ਨਿਵੇਸ਼ ਸਹਿਯੋਗ ਨੂੰ ਅੱਗੇ ਵਧਾਉਣ ਲਈ ਇੱਕ ਵਿਆਪਕ ਕਾਰਜ ਰਣਨੀਤੀ ਨੂੰ ਸੰਵਾਦ ਕਾਰਜ ਦੇ ਅਧਾਰ ਤੇ 2018-2019 ਵਿੱਚ ਵਿਕਸਤ ਕੀਤਾ ਅਤੇ ਅਪਣਾਇਆ ਗਿਆ ਹੈ।
15. ਨੇਤਾਵਾਂ ਨੇ ਰੂਸੀ ਦੂਰ ਪੂਰਬ ਦੇ ਵਿਕਾਸ ਦੇ ਖੇਤਰ ਵਿੱਚ ਨਵੀਂ ਦਿੱਲੀ ਅਤੇ ਮਾਸਕੋ ਵਿਚਾਲੇ ਸਹਿਯੋਗ ਉੱਤੇ ਸੰਤੁਸ਼ਟੀ ਪ੍ਰਗਟ ਕੀਤੀ। ਕਈ ਭਾਰਤੀ ਕੰਪਨੀਆਂ ਨੂੰ ਦੂਰ-ਪੂਰਬੀ ਖੇਤਰ ਵਿੱਚ ਸਫਲਤਾਪੂਰਵਕ ਸਥਾਪਿਤ ਕੀਤਾ ਗਿਆ ਹੈ, ਜਿਵੇਂ ਕਿ ਹੀਰੇ ਕੱਟਣ ਦੇ ਖੇਤਰ ਵਿੱਚ ਵਲਾਦੀਵੋਸਤੋਕ ਵਿੱਚ ਮੈਸਰਜ਼ ਕੇਜੀਕੇ ਅਤੇ ਕੋਲਾ ਮਾਈਨਿੰਗ ਵਿੱਚ, ਕਾਮਚੱਟਕਾ (Kamchatka) ਵਿੱਚ ਕਰੂਟੋਗੋਰੋਵੋ (Krutogorovo) ਵਿੱਚ ਮੈਸਰਜ਼ ਟਾਟਾ ਪਾਵਰ। ਰੂਸੀ ਪੱਖ ਨੇ ਦੂਰ ਪੂਰਬੀ ਖੇਤਰ ਅਤੇ ਸਾਇਬੇਰੀਆ ਵਿੱਚ ਆਪਣੀ ਆਰਥਿਕ ਅਤੇ ਨਿਵੇਸ਼ ਦੀ ਮੌਜੂਦਗੀ ਦਾ ਵਿਸਥਾਰ ਕਰਨ ਦੇ ਭਾਰਤੀ ਧਿਰ ਦੇ ਇਰਾਦੇ ਦਾ ਸੁਆਗਤ ਕੀਤਾ।
16. ਰੂਸ ਦੇ ਦੂਰ ਪੂਰਬ ਨਾਲ ਸਹਿਯੋਗ ਵਧਾਉਣ ਲਈ ਭਾਰਤ ਉਪਰਾਲੇ ਕਰ ਰਿਹਾ ਹੈ। ਪਹਿਲੇ ਕਦਮ ਦੇ ਤੌਰ ਤੇ, ਪਹਿਲੀ ਵਾਰ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਦੀ ਅਗਵਾਈ ਵਿੱਚ ਭਾਰਤੀ ਰਾਜਾਂ ਦੇ ਚਾਰ ਮੁੱਖ ਮੰਤਰੀਆਂ ਦਾ ਇੱਕ ਵਫ਼ਦ 12-13 ਅਗਸਤ, 2019 ਨੂੰ ਵਲਾਦੀਵੋਸਤੋਕ ਦੇ ਟਾਰਗੇਟਿਡ ਖੇਤਰ ਵਿੱਚ ਵਧੇਰੇ ਦੁਵੱਲੇ ਰੁਝੇਵਿਆਂ ਦੇ ਤਰੀਕਿਆਂ ਦਾ ਪਤਾ ਲਗਾਉਣ ਲਈ ਗਿਆ। ਦੋਵੇਂ ਧਿਰਾਂ ਪੂਰਬੀ ਰੂਸ ਵਿੱਚ ਭਾਰਤ ਤੋਂ ਹੁਨਰਮੰਦ ਮਨੁੱਖੀ ਸ਼ਕਤੀ ਦੀ ਅਸਥਾਈ ਨਿਯੁਕਤੀ 'ਤੇ ਸਹਿਯੋਗ ਵਧਾਉਣ ਦੀ ਉਮੀਦ ਕਰਦੀਆਂ ਹਨ।
17. ਭਾਰਤ ਆਰਕਟਿਕ ਵਿੱਚ ਰੂਸ ਨਾਲ ਸਹਿਯੋਗ ਦੀ ਉਮੀਦ ਕਰਦਾ ਹੈ। ਭਾਰਤ ਆਰਕਟਿਕ ਖੇਤਰ ਦੇ ਵਿਕਾਸ ਵਿੱਚ ਦਿਲਚਸਪੀ ਰੱਖਦਾ ਆ ਰਿਹਾ ਹੈ ਅਤੇ ਆਰਕਟਿਕ ਕੌਂਸਲ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਤਿਆਰ ਹੈ।
18. ਰੂਸ ਨੇ ਆਪਣੀ ਤਰਫੋਂ, ਭਾਰਤ ਵਿੱਚ ਪ੍ਰਮੁੱਖ ਬੁਨਿਆਦੀ ਢਾਂਚੇ ਅਤੇ ਹੋਰ ਪ੍ਰੋਜੈਕਟਾਂ ਵਿੱਚ ਹਿੱਸਾ ਲੈਣ ਲਈ ਆਪਣੀ ਇੱਛਾ ਪ੍ਰਗਟ ਕੀਤੀ। ਦੋਵਾਂ ਧਿਰਾਂ ਨੇ ਮੁੰਬਈ ਵਿੱਚ ਫਾਰ ਈਸਟ ਇਨਵੈਸਟਮੈਂਟ ਐਂਡ ਐਕਸਪੋਰਟ ਏਜੰਸੀ ਦਾ ਦਫਤਰ ਖੋਲ੍ਹਣ ਦਾ ਸੁਆਗਤ ਕੀਤਾ ਅਤੇ ਰੂਸ ਦੇ ਦੂਰ ਪੂਰਬ ਦੇ ਸਬੰਧ ਵਿੱਚ ਦੁਵੱਲੇ ਵਪਾਰ ਅਤੇ ਆਰਥਿਕ ਸਬੰਧਾਂ ਦੇ ਵਿਕਾਸ ਵਿੱਚ ਇਸ ਦੇ ਯੋਗਦਾਨ ਦੀ ਆਸ ਪ੍ਰਗਟਾਈ।
19. ਊਰਜਾ ਉਦਯੋਗ ਰਵਾਇਤੀ ਤੌਰ 'ਤੇ ਦੋਵਾਂ ਦੇਸ਼ਾਂ ਦੇ ਆਪਸੀ ਤਾਲਮੇਲ ਦਾ ਇੱਕ ਮਹੱਤਵਪੂਰਣ ਖੇਤਰ ਰਿਹਾ ਹੈ - ਇਹ ਉਹ ਖੇਤਰ ਹੈ ਜਿੱਥੇ ਭਾਰਤੀ ਅਤੇ ਰੂਸੀ ਅਰਥਵਿਵਸਥਾ ਇੱਕ ਦੂਜੇ ਦੇ ਲਾਭਕਾਰੀ ਢੰਗ ਨਾਲ ਪੂਰਕ ਹੁੰਦੇ ਹਨ। ਭਾਰਤ ਅਤੇ ਰੂਸ ਵਿਚਾਲੇ ਨਾਗਰਿਕ ਪ੍ਰਮਾਣੂ ਸਹਿਯੋਗ ਰਣਨੀਤਕ ਭਾਈਵਾਲੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਦੋਹਾਂ ਧਿਰਾਂ ਨੇ ਕੁਡਨਕੁਲਮ (Kudankulam) ਵਿਖੇ ਛੇ ਪ੍ਰਮਾਣੂ ਊਰਜਾ ਪਲਾਟਾਂ ਵਿੱਚੋਂ ਬਾਕੀ ਰਹਿੰਦੇ ਚਾਰ ਪਲਾਟਾਂ ਦੇ ਨਿਰਮਾਣ ਵਿੱਚ ਹੋਈ ਪ੍ਰਗਟੀ ਦੀ ਗਤੀ ਵੱਲ ਧਿਆਨ ਦਿੱਤਾ। ਦੋਹਾਂ ਧਿਰਾਂ ਨੇ ਦੂਜੀ ਸਾਈਟ ’ਤੇ ਵਿਚਾਰ ਵਟਾਂਦਰੇ ਵਿੱਚ ਹਿੱਸਾ ਲਿਆ ਅਤੇ ਰੂਸੀ ਡਿਜ਼ਾਈਨ ਦੇ ਵੀਵੀਈਆਰ 1200 ਅਤੇ ਤਕਨੀਕੀ ਉਪਕਰਨਾਂ ਅਤੇ ਈਂਧਣ ਦੇ ਸੰਯੁਕਤ ਨਿਰਮਾਣ ਤੇ ਤਕਨੀਕੀ ਵਿਚਾਰ ਵਟਾਂਦਰੇ ਨੂੰ ਜਾਰੀ ਰੱਖਣ ਦਾ ਸੁਆਗਤ ਕੀਤਾ।
20. ਦੋਹਾਂ ਧਿਰਾਂ ਨੇ ਬੰਗਲਾਦੇਸ਼ ਵਿੱਚ ਰੂਪਪੁਰ ਐੱਨਪੀਪੀ ਦੇ ਨਿਰਮਾਣ ਵਿੱਚ ਸਫ਼ਲ ਸਹਿਯੋਗ 'ਤੇ ਚਾਨਣਾ ਪਾਇਆ ਅਤੇ ਤੀਜੇ ਦੇਸ਼ਾਂ ਵਿੱਚ ਇਸੇ ਤਰ੍ਹਾਂ ਦੇ ਸਹਿਯੋਗ ਨੂੰ ਵਧਾਉਣ ਲਈ ਆਪਣੀ ਇੱਛਾ ਪ੍ਰਗਟ ਕੀਤੀ।
21. ਦੋਹਾਂ ਧਿਰਾਂ ਨੇ ਪ੍ਰਮਾਣੂ ਬਾਲਣ ਅਤੇ ਊਰਜਾ ਦੇ ਖੇਤਰ ਵਿੱਚ ਸਹਿਯੋਗ ਦੀ ਅਥਾਹ ਸੰਭਾਵਨਾ ਨੂੰ ਨੋਟ ਕੀਤਾ। ਭਾਰਤ ਅਤੇ ਰੂਸ ਨੇ ਜੇਐੱਸਸੀ ਰੋਸਨੈਫਟ ਤੇਲ ਕੰਪਨੀ ਅਤੇ ਵੈਨਕੋਰਨੈਫਟ ਅਤੇ ਤਾਸ-ਯੂਰੀਆਖ ਨੈਫਟੇਗਾਜ਼ੋਡੋਬਾਈਚਾ (Neftegazodobycha) ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਨਾਯਾਰਾ ਐੱਨਰਜੀ ਲਿਮਿਟਡ ਤੇਲ ਰਿਫਾਈਨਰੀ ਦੇ ਕੰਮ, ਪਿਛਲੇ ਸਮੇਂ ਤੋਂ ਹਾਈਡ੍ਰੋਕਾਰਬਨ ਸਰੋਤਾਂ ਨੂੰ ਕੱਢਣ ਵਿੱਚ ਸਹਿਯੋਗ ਦੇਣ ਵਿੱਚ ਤੇਲ ਅਤੇ ਗੈਸ ਪਬਲਿਕ ਸੈਕਟਰ ਅੰਡਰਟੇਕਿੰਗਜ਼ ਦੇ ਕੰਸੋਰਸ਼ੀਅਮ ਵਿਚਾਲੇ ਦੋ ਦਹਾਕਿਆਂ ਤੋਂ ਚਲ ਰਹੀ ਗੱਲਬਾਤ ਦੀ ਸਫਲਤਾ ਦਾ ਸੁਆਗਤ ਕੀਤਾ ਅਤੇ ਨਾਲ ਹੀ ਨਾਲ ਗੈਜ਼ਪ੍ਰੋਮ (Gazprom) ਅਤੇ ਗੇਲ ਇੰਡੀਆ ਦਰਮਿਆਨ ਹੋਏ ਸਮਝੌਤੇ ਦੇ ਤਹਿਤ ਤਰਲ ਕੁਦਰਤੀ ਗੈਸ ਦੀ ਸਮੇਂ ਸਿਰ ਡਲਿਵਰੀ ਦਾ ਵੀ ਸੁਆਗਤ ਕੀਤਾ। ਦੋਵੇਂ ਧਿਰਾਂ ਰੂਸ ਦੇ ਦੂਰ ਪੂਰਬ ਤੋਂ ਭਾਰਤ ਨੂੰ ਕੋਕਿੰਗ ਕੋਲੇ ਦੀ ਸਪਲਾਈ ਵਿੱਚ ਸਹਿਯੋਗ ਕਰਨ ਲਈ ਸਹਿਮਤ ਹੋਈਆਂ।
22. ਦੋਵੇਂ ਨੇਤਾ ਭੂ-ਵਿਗਿਆਨਿਕ ਖੋਜਾਂ ਅਤੇ ਰੂਸ ਅਤੇ ਭਾਰਤ ਵਿੱਚ ਸਮੁੰਦਰੀ ਕੰਢੇ ਵਾਲੇ ਖੇਤਰਾਂ ਵਿੱਚ ਤੇਲ ਅਤੇ ਗੈਸ ਖੇਤਰਾਂ ਦੇ ਸਾਂਝੇ ਵਿਕਾਸ ਵਿੱਚ ਸਹਿਯੋਗ ਵਧਾਉਣ ਲਈ ਦ੍ਰਿੜ ਹਨ। ਉਹ ਰੂਸ ਤੋਂ ਭਾਰਤ ਤੱਕ ਊਰਜਾ ਦੇ ਸੰਸਾਧਨਾਂ ਨੂੰ ਪਹੁੰਚਾਉਣ ਦੇ ਤਰੀਕਿਆਂ ਨੂੰ ਵਿਕਸਤ ਕਰਨ ਲਈ ਆਪਣਾ ਕੰਮ ਜਾਰੀ ਰੱਖਣਗੀਆਂ, ਜਿਸ ਵਿੱਚ ਰੂਸ ਦੇ ਕੱਚੇ ਤੇਲ ਨੂੰ ਇਕੱਠਾ ਕਰਨ ਲਈ ਇੱਕ ਲੰਮੇ ਸਮੇਂ ਦੇ ਸਮਝੌਤੇ, ਉੱਤਰੀ ਸਮੁੰਦਰੀ ਰਸਤੇ ਅਤੇ ਇੱਕ ਪਾਈਪਲਾਈਨ ਪ੍ਰਣਾਲੀ ਦੀ ਵਰਤੋਂ ਸ਼ਾਮਲ ਹੈ। ਉਨ੍ਹਾਂ ਨੇ ਨਾਯਾਰਾ ਊਰਜਾ ਲਿਮਿਟਡ ਦੀ ਵਾਦੀਨਾਰ ਤੇਲ ਰਿਫਾਇਨਰੀ ਵਿੱਚ ਸਮਰੱਥਾ ਵਧਾਉਣ ਦੀਆਂ ਸੰਭਾਵਨਾਵਾਂ ਵੱਲ ਧਿਆਨ ਦਿੱਤਾ। ਭਾਰਤ ਅਤੇ ਰੂਸ ਹਾਈਡ੍ਰੋ ਅਤੇ ਥਰਮਲ ਪਾਵਰ, ਊਰਜਾ ਕੁਸ਼ਲਤਾ ਦੇ ਨਾਲ-ਨਾਲ ਗੈਰ ਰਵਾਇਤੀ ਸੋਮਿਆਂ ਤੋਂ ਊਰਜਾ ਪੈਦਾ ਕਰਨ ਵਾਲੀਆਂ ਸਹੂਲਤਾਂ ਦਾ ਡਿਜ਼ਾਈਨ ਤਿਆਰ ਕਰਨ ਅਤੇ ਉਸਾਰੀ ਲਈ ਸਹਿਯੋਗ ਵਧਾਉਣ ਦੀਆਂ ਸੰਭਾਵਨਾਵਾਂ 'ਤੇ ਵਿਚਾਰ ਕਰਨ' ਲਈ ਸਹਿਮਤ ਹੋਏ।
23. ਸੰਮੇਲਨ ਦੌਰਾਨ 2019-24 ਲਈ ਹਾਈਡ੍ਰੋ-ਕਾਰਬਨ ਵਿੱਚ ਸਹਿਯੋਗ ਲਈ ਰੋਡਮੈਪ 'ਤੇ ਹਸਤਾਖਰ ਹੋਣ ਨਾਲ, ਦੋਹਾਂ ਧਿਰਾਂ ਨੂੰ, ਅਗਲੇ ਪੰਜ ਸਾਲਾਂ ਵਿੱਚ ਇਸ ਖੇਤਰ ਵਿੱਚ ਦੁਵੱਲੇ ਸਹਿਯੋਗ ਦੀਆਂ ਨਵੀਂ ਉਚਾਈਆਂ ਨੂੰ ਛੂਹਣ ਦੀ ਉਮੀਦ ਹੈ।
24. ਭਾਰਤ ਅਤੇ ਰੂਸ ਵਿਚਾਲੇ ਵਪਾਰ ਅਤੇ ਆਰਥਿਕ ਸਬੰਧਾਂ ਦੇ ਹੋਰ ਵਿਕਾਸ ਨੂੰ ਉਤਸ਼ਾਹਤ ਕਰਨ ਲਈ, ਦੋਹਾਂ ਧਿਰਾਂ ਦਾ ਆਵਾਜਾਈ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ 'ਤੇ ਕੰਮ ਕਰਨ ਦਾ ਇਰਾਦਾ ਹੈ। ਉਹ ਅੰਤਰਰਾਸ਼ਟਰੀ ਉੱਤਰ-ਦੱਖਣੀ ਆਵਾਜਾਈ ਕੌਰੀਡੋਰ (ਆਈਐੱਨਐੱਸਟੀਸੀ) ਦੇ ਵਿਕਾਸ ਨੂੰ ਬਹੁਤ ਮਹੱਤਵ ਦਿੰਦੇ ਹਨ। ਆਈਐੱਨਐੱਸਟੀਸੀ ਵਿੱਚ ਪ੍ਰਮੁੱਖ ਕਾਰਜ ਭਾੜੇ ਦੀ ਮਾਤਰਾ ਨੂੰ ਸੁਰੱਖਿਅਤ ਕਰਨਾ, ਮੁਹੱਈਆ ਕਰਵਾਈਆਂ ਗਈਆਂ ਟ੍ਰਾਂਸਪੋਰਟ ਅਤੇ ਲਾਜਿਸਟਿਕ ਸੇਵਾਵਾਂ ਨੂੰ ਅਪਗ੍ਰੇਡ ਕਰਨਾ ਅਤੇ ਬਿਹਤਰ ਬਣਾਉਣਾ, ਦਸਤਾਵੇਜ਼ ਦੇ ਕੰਮਕਾਜ ਦੇ ਵਹਾਅ ਨੂੰ ਸੌਖਾ ਬਣਾਉਣਾ ਅਤੇ ਇਲੈਕਟ੍ਰੌਨਿਕ ਦਸਤਾਵੇਜ਼ ਦੇ ਕੰਮ ਦੇ ਵਹਾਅ ਰਾਹੀਂ ਡਿਜੀਟਲ ਟੈਕਨੋਲੌਜੀ ਅਤੇ ਸੈਟੇਲਾਈਟ ਨੇਵੀਗੇਸ਼ਨ ਨੂੰ ਟਰਾਂਸਪੋਰਟ ਪ੍ਰਕਿਰਿਆ ਵਿੱਚ ਸ਼ਾਮਲ ਕਰਨਾ ਹੈ।
25. ਦੋਵੇਂ ਧਿਰਾਂ ਰੇਲਵੇ ਦੇ ਖੇਤਰ ਵਿੱਚ ਸਹਿਯੋਗ ਸਥਾਪਤ ਕਰਨ ਵਿੱਚ ਚੰਗੀ ਸੰਭਾਵਨਾ ਦੀ ਉਮੀਦ ਕਰਦੀਆਂ ਹਨ। ਉਨ੍ਹਾਂ ਨੇ ਨਾਗਪੁਰ - ਸਿਕੰਦਰਾਬਾਦ ਸੈਕਸ਼ਨ ਦੀ ਗਤੀ ਵਧਾਉਣ ਲਈ ਸੰਭਾਵਿਤ ਅਧਿਐਨ ਦੀ ਪ੍ਰਗਤੀ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਉਸ ਵਿਕਾਸ ਪ੍ਰੋਜੈਕਟ ਨੂੰ ਲਾਗੂ ਕਰਨ ਵਿੱਚ ਹਿੱਸਾ ਲੈਣ ਲਈ ਰੂਸੀ ਸਰਕਾਰ ਦੀ ਦਿਲਚਸਪੀ ਨੋਟ ਕੀਤੀ। ਦੋਵੇਂ ਧਿਰਾਂ ਇਸ ਸਬੰਧ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਜਾਰੀ ਰੱਖਣਗੀਆਂ।
26. ਦੋਹਾਂ ਧਿਰਾਂ ਨੇ ਸਿੱਧੀਆਂ ਯਾਤਰੀ ਅਤੇ ਕਾਰਗੋ ਉਡਾਨਾਂ ਦੇ ਵਿਸਥਾਰ ਦੀ ਸੰਭਾਵਨਾ ਦੀ ਸਮੀਖਿਆ ਕਰਨ 'ਤੇ ਸਹਿਮਤੀ ਜਤਾਈ, ਜਿਸ ਵਿੱਚ ਦੋਵਾਂ ਦੇਸ਼ਾਂ ਦੇ ਵੱਖ ਵੱਖ ਖੇਤਰਾਂ ਦਰਮਿਆਨ ਉਡਾਨਾਂ ਵੀ ਸ਼ਾਮਲ ਹਨ।
27. ਉਹ ਬੁਨਿਆਦੀ ਢਾਂਚਾ ਆਵਾਜਾਈ ਪ੍ਰੋਜੈਕਟਾਂ ਲਈ ਆਵਾਜਾਈ ਸਿੱਖਿਆ, ਪੇਸ਼ੇਵਰ ਸਿਖਲਾਈ ਅਤੇ ਵਿਗਿਆਨਕ ਸਹਾਇਤਾ ਵਿੱਚ ਹੋਰ ਸਹਿਯੋਗ ਕਰਨ ਦਾ ਇਰਾਦਾ ਰੱਖਦੀਆਂ ਹਨ।
28. ਦੋਹਾਂ ਧਿਰਾਂ ਨੇ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਸਾਂਝੀ ਖੋਜ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਹ ਅਜਿਹੇ ਖੇਤਰਾਂ ਵਿੱਚ ਉੱਚ-ਤਕਨੀਕੀ ਉਤਪਾਦਾਂ ਦੇ ਵਿਕਾਸ ਨੂੰ ਤੇਜ਼ ਕਰਨ ਲਈ ਵਚਨਬੱਧ ਹਨ, ਜਿਵੇਂ ਕਿ ਦੂਰ ਸੰਚਾਰ, ਰੋਬੋਟਿਕਸ, ਆਰਟੀਫੀਸ਼ੀਲ ਇੰਟੈਲੀਜੈਂਸ, ਨੈਨੋ ਟੈਕਨੋਲੋਜੀਜ਼, ਫਾਰਮੇਸੀ ਅਤੇ ਹੋਰ। ਇਸ ਲਈ, ਦੋਹਾਂ ਨੇਤਾਵਾਂ ਨੇ ਭਾਰਤੀ ਗਣਤੰਤਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਅਤੇ ਰੂਸੀ ਫੈਡਰੇਸ਼ਨ ਦੇ ਆਰਥਿਕ ਵਿਕਾਸ ਮੰਤਰਾਲੇ ਦਰਮਿਆਨ ਇਨੋਵੇਸ਼ਨ ਦੇ ਖੇਤਰ ਵਿੱਚ ਸਹਿਯੋਗ ਦੇ ਸਮਝੌਤੇ ਦੀ ਸ਼ਲਾਘਾ ਕੀਤੀ।
29. ਰੂਸੀ ਧਿਰ ਨੇ ਸਾਲ 2018 ਦੇ ਆਲ ਇੰਡੀਆ ਟਾਈਗਰ ਐਸਟੀਮੇਸ਼ਨ ਦੇ ਨਤੀਜਿਆਂ ਦੀ ਸ਼ਲਾਘਾ ਕੀਤੀ, ਜਿਸ ਨੇ ਇਹ ਸਥਾਪਿਤ ਕੀਤਾ ਕਿ 2967 ਟਾਈਗਰਾਂ ਨਾਲ ਭਾਰਤ ਵਿੱਚ ਗਲੋਬਲ ਟਾਈਗਰ ਅਬਾਦੀ ਦਾ 75% ਹਿੱਸਾ ਰਹਿੰਦਾ ਸੀ। ਭਾਰਤੀ ਧਿਰ ਨੇ 2022 ਵਿੱਚ ਦੂਜਾ ਅੰਤਰਰਾਸ਼ਟਰੀ ਟਾਈਗਰ ਕਨਜ਼ਰਵੇਸ਼ਨ ਫੋਰਮ ਆਯੋਜਿਤ ਕਰਨ ਦੇ ਫੈਸਲੇ ਦੀ ਪਹਿਲਕਦਮੀ (ਜਿਸ ਨੂੰ ਦੂਜਾ ਟਾਈਗਰ ਸੰਮੇਲਨ ਵੀ ਕਿਹਾ ਜਾਂਦਾ ਹੈ, ਇਸ ਦਾ ਪਹਿਲਾ ਸੰਮੇਲਨ ਸੇਂਟ ਪੀਟਰਸਬਰਗ ਵਿਖੇ 2010 ਵਿੱਚ ਹੋਇਆ ਸੀ) ਦਾ ਸੁਆਗਤ ਕੀਤਾ । ਬਾਘ ਬਚਾਓ ਪ੍ਰਯਤਨਾਂ ਵਿੱਚ ਆਪਣੀ ਲੀਡਰਸ਼ਿਪ ਦੀ ਭੂਮਿਕਾ ਨੂੰ ਸਵੀਕਾਰ ਕਰਦਿਆਂ, ਦੋਹਾਂ ਧਿਰਾਂ ਨੇ ਭਾਰਤ ਵਿੱਚ 2020 ਵਿੱਚ ਅਤੀ-ਉੱਚ ਪੱਧਰੀ ਟਾਈਗਰ ਫੋਰਮ ਕਰਵਾਉਣ ਲਈ ਸਹਿਮਤੀ ਪ੍ਰਗਟਾਈ, ਜਿਸ ਵਿੱਚ ਟਾਈਗਰ ਰੇਂਜ ਦੇ ਦੇਸ਼ਾਂ, ਰੱਖਿਆ ਭਾਈਵਾਲਾਂ ਅਤੇ ਹੋਰ ਭਾਈਵਾਲਾਂ ਨੂੰ ਸ਼ਾਮਲ ਕੀਤਾ ਗਿਆ।
30. ਸਹਿਯੋਗ ਦੇ ਉੱਭਰਦੇ ਖੇਤਰਾਂ ਵਿੱਚ ਹਵਾਬਾਜ਼ੀ ਅਤੇ ਪੁਲਾੜ ਸ਼ਾਮਲ ਹਨ। ਦੋਵੇਂ ਧਿਰਾਂ ਸਿਵਲ ਜਹਾਜ਼ਾਂ ਦੇ ਵਿਕਾਸ ਅਤੇ ਉਤਪਾਦਨ ਲਈ ਭਾਰਤ ਵਿੱਚ ਸਾਂਝੇ ਉੱਦਮ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਲਈ ਸਹਿਮਤ ਹੋਈਆਂ।
31. ਦੋਹਾਂ ਧਿਰਾਂ ਨੇ ਸਟੇਟ ਸਪੇਸ ਕਾਰਪੋਰੇਸ਼ਨ "ਰੋਸਕੋਸਮੋਸ" ਅਤੇ ਭਾਰਤੀ ਪੁਲਾੜ ਖੋਜ ਸੰਗਠਨ ਦਰਮਿਆਨ ਮਨੁੱਖੀ ਪੁਲਾੜ ਪ੍ਰਸਾਰ ਪ੍ਰੋਗਰਾਮਾਂ ਅਤੇ ਸੈਟੇਲਾਈਟ ਨੈਵੀਗੇਸ਼ਨ ਵਿੱਚ ਵਧ ਰਹੇ ਸਹਿਯੋਗ ਦਾ ਸੁਆਗਤ ਕੀਤਾ।ਦੋਵੇਂ ਧਿਰਾਂ ਇਸ ਗੱਲ 'ਤੇ ਸਹਿਮਤ ਹੋਈਆਂ ਕਿ ਭਾਰਤ ਅਤੇ ਰੂਸ ਦੀ ਵਧੇਰੇ ਹੱਦ ਤਕ ਲਾਂਚ ਵਾਹਨਾਂ ਦੇ ਵਿਕਾਸ, ਨਿਰਮਾਣ ਅਤੇ ਪੁਲਾੜ ਯਾਨ ਦੀਆਂ ਵੱਖ-ਵੱਖ ਐਪਲੀਕੇਸ਼ਨਾਂ ਦੀ ਵਰਤੋਂ ਦੇ ਨਾਲ ਨਾਲ ਗ੍ਰਹਿਆਂ ਦੀ ਖੋਜ ਸਮੇਤ ਸ਼ਾਂਤਮਈ ਉਦੇਸ਼ਾਂ ਲਈ ਬਾਹਰੀ ਪੁਲਾੜ ਦੀ ਖੋਜ ਅਤੇ ਵਰਤੋਂ ਦੀ ਸੰਭਾਵਨਾ ਦਾ ਪਤਾ ਲਗਾਉਣਾ ਜ਼ਰੂਰੀ ਹੈ।
32. ਦੋਹਾਂ ਧਿਰਾਂ ਨੇ ਭਾਰਤ ਦੇ ਪਹਿਲੇ ਮਾਨਵੀ ਮਿਸ਼ਨ "ਗਗਨਯਾਨ" ਲਈ ਰੂਸੀ ਧਿਰ ਵੱਲੋਂ ਹਮਾਇਤ ਦੇਣ ਲਈ ਕੀਤੇ ਸਮਝੌਤੇ ਦੇ ਢਾਂਚੇ ਲਈ ਸਰਗਰਮ ਕਾਰਜ ਦਾ ਸੁਆਗਤ ਕੀਤਾ।
33. ਦੋਹਾਂ ਧਿਰਾਂ ਦਾ ਉਦੇਸ਼ ਬਾਹਰੀ ਪੁਲਾੜ ਦੀਆਂ ਗਤੀਵਿਧੀਆਂ ਦੀ ਦੀਰਘ ਕਾਲੀ ਨਿਰੰਤਰਤਾ ਦੀ ਗਾਰੰਟੀ ਅਤੇ "ਸਪੇਸ 2030" ਏਜੰਡਾ ਅਤੇ ਯੋਜਨਾ ਨੂੰ ਵਿਕਸਤ ਕਰਨ ਸਮੇਤ ਬਾਹਰੀ ਪੁਲਾੜ ਦੀ ਸ਼ਾਂਤਮਈ ਵਰਤੋਂ (ਯੂਐੱਨਕੌਪਸ) ਬਾਰੇ ਸੰਯੁਕਤ ਰਾਸ਼ਟਰ ਦੀ ਕਮੇਟੀ ਨੂੰ ਮਜ਼ਬੂਤ ਕਰਨਾ ਹੈ।
34. ਉਹ ਹੀਰਾ ਉਦਯੋਗ ਵਿੱਚ ਸਹਿਯੋਗ ਨੂੰ ਉੱਚ ਮਹੱਤਤਾ ਦਿੰਦੇ ਹਨ। ਦੋਹਾਂ ਧਿਰਾਂ ਨੇ ਭਾਰਤ ਵਿੱਚ ਪੀਜੇਐੱਸਸੀ ਅਲਰੋਸਾ (Alrosa) ਦਫਤਰ ਦੀ ਸਫ਼ਲ ਗਤੀਵਿਧੀ ਨੂੰ ਨੋਟ ਕੀਤਾ। ਉਨ੍ਹਾਂ ਨੇ ਕੁਦਰਤੀ ਹੀਰਿਆਂ ਦੀ ਚਮਕ ਨੂੰ ਵਧਾਉਣ ਦੇ ਉਦੇਸ਼ ਨਾਲ ਖੁਰਦਰੇ ਹੀਰਿਆਂ ਦੀ ਵਪਾਰਕ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਇਸ ਖੇਤਰ ਵਿੱਚ ਰੈਗੂਲੇਟਰੀ ਵਾਤਾਵਰਣ ਨੂੰ ਹੋਰ ਬਿਹਤਰ ਬਣਾਉਣ ਦੇ ਤਰੀਕਿਆਂ ਦੀ ਖੋਜ ਵਿੱਚ ਆਪਣੀ ਦਿਲਚਸਪੀ ਦਾ ਐਲਾਨ ਕੀਤਾ।
35. ਦੋਹਾਂ ਧਿਰਾਂ ਨੇ ਖੇਤੀਬਾੜੀ ਦੇ ਖੇਤਰ ਵਿੱਚ ਦੁਵੱਲੇ ਵਪਾਰ ਨੂੰ ਵਧਾਉਣ ਦੇ ਮੌਕਿਆਂ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਇਸ ਸੈਕਟਰ ਵਿੱਚ ਕਾਨੂੰਨੀ ਢਾਂਚੇ ਨੂੰ ਵਧਾਉਣ ਅਤੇ ਫਾਈਟੋਸੈਨਟਰੀ ਮਿਆਰਾਂ ਅਨੁਸਾਰ ਤਾਲਮੇਲ ਰੱਖਣ, ਲਾਜਿਸਟਿਕਸ ਵਿਕਸਤ ਕਰਨ, ਦੋਹਾਂ ਦੇਸ਼ਾਂ ਦੇ ਬਜ਼ਾਰਾਂ ਵਿੱਚ ਖੇਤੀਬਾੜੀ ਵਸਤਾਂ ਨੂੰ ਉਤਸ਼ਾਹਤ ਕਰਨ ਲਈ ਨਵੇਂ ਤਰੀਕੇ ਲੱਭਣ ਅਤੇ ਇੱਕ ਦੂਜੇ ਦੀਆਂ ਯੋਗਤਾਵਾਂ ਅਤੇ ਲੋੜਾਂ ਦਾ ਵਧੇਰੇ ਧਿਆਨ ਨਾਲ ਅਧਿਐਨ ਕਰਨ ਲਈ ਆਪਣੇ ਵਿਸ਼ੇਸ਼ ਇਰਾਦੇ ਪ੍ਰਗਟ ਕੀਤੇ। ਗ੍ਰੀਨ ਕੌਰੀਡੋਰ ਤਕਨੀਕ, ਦੋ ਕਸਟਮਜ਼ ਪ੍ਰਸ਼ਾਸਨਾਂ ਦਰਮਿਆਨ ਜਾਣਕਾਰੀ ਦੇ ਪਹਿਲਾਂ ਤੋਂ ਪਹੁੰਚਣ ਦੀ ਕਲਪਨਾ ਕਰਦੀ ਹੈ। ਇਹ ਵਧੇ ਹੋਏ ਜੋਖਮ ਪ੍ਰਬੰਧਨ ਰਾਹੀਂ, ਮਾਲ ਦੀ ਤੇਜ਼ੀ ਨਾਲ ਨਿਕਾਸੀ ਵਿੱਚ ਸਹਾਇਤਾ ਕਰਦੀ ਹੈ। ਇਸ ਤਰ੍ਹਾਂ ਵਪਾਰ ਸੁਵਿਧਾ ਵਿੱਚ ਮਹੱਤਵਪੂਰਨ ਸੁਧਾਰ ਕਰੇਗੀ।
36. ਫੌਜੀ ਅਤੇ ਸੈਨਿਕ-ਤਕਨੀਕੀ ਖੇਤਰਾਂ ਵਿੱਚ ਭਾਰਤ-ਰੂਸ ਦਰਮਿਆਨ ਨਜ਼ਦੀਕੀ ਸਹਿਯੋਗ ਉਨ੍ਹਾਂ ਦੀ ਦੁਵੱਲੀ ਵਿਸ਼ੇਸ਼ ਅਤੇ ਅਧਿਕਾਰਤ ਰਣਨੀਤਕ ਭਾਈਵਾਲੀ ਦਾ ਇੱਕ ਥੰਮ੍ਹ ਹੈ। ਦੋਹਾਂ ਧਿਰਾਂ ਨੇ ਦੋਹਾਂ ਦੇਸ਼ਾਂ ਦੀਆਂ ਸੈਨਾਵਾਂ ਦੀਆਂ ਸਾਂਝੀਆਂ ਜੰਗੀ ਮਸ਼ਕਾਂ ਅਤੇ ਨਿਯਮਤ ਫੌਜੀ ਸੰਪਰਕਾਂ ਉੱਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਫੌਜੀ ਅਤੇ ਤਕਨੀਕੀ ਸਹਿਯੋਗ ਲਈ 2011 - 2020 ਦੇ ਲੰਬੇ ਸਮੇਂ ਦੇ ਪ੍ਰੋਗਰਾਮ ਦੇ ਸਫ਼ਲਤਾਪੂਰਵਕ ਲਾਗੂ ਹੋਣ ਦਾ ਸੁਆਗਤ ਕੀਤਾ। ਉਹ ਇਸ ਖੇਤਰ ਵਿੱਚ ਆਪਸੀ ਤਾਲਮੇਲ ਦੀ ਨਵੀਂ ਲੰਬੀ ਮਿਆਦ ਦੀ ਯੋਜਨਾ ਦੇ ਵਿਸਤਾਰ ਵਿੱਚ ਤੇਜ਼ੀ ਲਿਆਉਣ ਲਈ ਸਹਿਮਤ ਹੋਏ।
37. ਦੋਹਾਂ ਧਿਰਾਂ ਨੇ ਆਪਣੇ ਰੱਖਿਆ ਸਹਿਯੋਗ ਨੂੰ ਅੱਪਗ੍ਰੇਡ ਕਰਨ ਦੀ ਪ੍ਰਤੀਬੱਧਤਾ ਪ੍ਰਗਟ ਕੀਤੀ, ਜਿਸ ਵਿੱਚ ਸੰਯੁਕਤ ਵਿਕਾਸ ਅਤੇ ਮਿਲਟਰੀ ਉਪਕਰਨਾਂ, ਪੁਰਜ਼ਿਆਂ ਅਤੇ ਸਪੇਅਰ ਪਾਰਟਸ ਦੇ ਸਾਂਝੇ ਉਤਪਾਦਨ ਨੂੰ ਉਤਸ਼ਾਹਤ ਕਰਨਾ, ਵਿੱਕਰੀ ਤੋਂ ਬਾਅਦ ਸੇਵਾ ਪ੍ਰਣਾਲੀ ਵਿੱਚ ਸੁਧਾਰ ਕਰਨਾ ਅਤੇ ਦੋਵਾਂ ਦੇਸ਼ਾਂ ਦੀਆਂ ਹਥਿਆਰਬੰਦ ਸੈਨਾਵਾਂ ਦੇ ਨਿਯਮਤ ਸੰਯੁਕਤ ਅਭਿਆਸਾਂ ਨੂੰ ਜਾਰੀ ਰੱਖਣਾ ਸ਼ਾਮਲ ਹੈ।
38. ਦੋਵੇਂ ਪੱਖ, ਮੇਕ-ਇਨ-ਇੰਡੀਆ ਪ੍ਰੋਗਰਾਮ ਤਹਿਤ ਟੈਕਨੋਲੋਜੀ ਦੇ ਤਬਾਦਲੇ ਅਤੇ ਸਥਾਪਨਾ ਰਾਹੀਂ ਰੂਸੀ ਮੂਲ ਦੇ ਹਥਿਆਰਾਂ ਅਤੇ ਰੱਖਿਆ ਉਪਕਰਣਾਂ ਦੀ ਦੇਖਭਾਲ ਲਈ ਪੁਰਜ਼ਿਆਂ, ਹਿੱਸਿਆਂ ਸਮੂਹਾਂ ਅਤੇ ਹੋਰ ਉਤਪਾਦਾਂ ਦੇ ਭਾਰਤ ਵਿੱਚ ਸਾਂਝੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਚਲ ਰਹੀ ਸਾਂਝ ਨੂੰ ਅੱਗੇ ਵਧਾਉਣ ਲਈ ਸਹਿਮਤ ਹੋਏ।
39. ਦੋਹਾਂ ਧਿਰਾਂ ਨੇ ਆਪਣੀਆਂ ਹਥਿਆਰਬੰਦ ਸੈਨਾਵਾਂ ਦਰਮਿਆਨ ਦੁਵੱਲੇ ਸਹਿਯੋਗ ਦੇ ਹੋਰ ਵਿਕਾਸ ਲਈ ਅਨੁਕੂਲ ਸਥਿਤੀਆਂ ਪੈਦਾ ਕਰਨ ਦੀ ਇੱਛਾ ਜਤਾਈ ਅਤੇ ਹਥਿਆਰਬੰਦ ਸੈਨਾਵਾਂ ਲਈ ਲੌਜਿਸਟਿਕ ਸਹਾਇਤਾ ਅਤੇ ਸੇਵਾਵਾਂ ਦੀ ਪ੍ਰਸਪਰ ਵਿਵਸਥਾ ਲਈ ਸੰਸਥਾਗਤ ਪ੍ਰਬੰਧ ਦੀ ਜ਼ਰੂਰਤ ਨੂੰ ਮੰਨਿਆ। ਦੁਵੱਲੀ ਲਾਜਿਸਟਿਕ ਸਹਾਇਤਾ ਲਈ ਇੱਕ ਢਾਂਚਾ ਤਿਆਰ ਕਰਨ ਲਈ ਸਹਿਮਤੀ ਦਿੱਤੀ ਗਈ।
40. ਦੋਹਾਂ ਧਿਰਾਂ ਨੇ ਫੌਜੀ - ਸਿਆਸੀ ਗੱਲਬਾਤ ਰਾਹੀਂ ਫੌਜ ਦਾ ਫੌਜ ਨਾਲ ਸਹਿਯੋਗ ਵਧਾਉਣ, ਸਾਂਝੇ ਸੈਨਿਕ ਅਭਿਆਸਾਂ, ਸਟਾਫ ਨਾਲ ਗੱਲਬਾਤ, ਇੱਕ ਦੂਜੇ ਦੇ ਸੈਨਿਕ ਅਦਾਰਿਆਂ ਵਿੱਚ ਸਿਖਲਾਈ ਅਤੇ ਸਹਿਕਾਰਤਾ ਦੇ ਹੋਰ ਆਪਸੀ ਸਹਿਮਤੀ ਵਾਲੇ ਖੇਤਰਾਂ ਰਾਹੀਂ ਫੌਜੀ ਸਹਿਯੋਗ ਵਿੱਚ ਵਾਧੇ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਦੋਹਾਂ ਧਿਰਾਂ ਨੇ ਨੋਟ ਕੀਤਾ ਕਿ ਇਸ ਸਾਲ, ਭਾਰਤ ਵਿੱਚ ਦੂਜੇ ਤਿੰਨਾਂ ਸੈਨਾਵਾਂ ਦੇ ਸੰਯੁਕਤ ਅਭਿਆਸ ਇੰਦਰ-2019 ਕੀਤੇ ਜਾਣਗੇ।
41. ਦੋਹਾਂ ਧਿਰਾਂ ਨੇ ਦੁਵੱਲੇ ਸੱਭਿਆਚਾਰਕ ਐਕਸਚੇਂਜ ਪ੍ਰੋਗਰਾਮ ਦੇ ਲਾਗੂ ਹੋਣ ਦੀ ਪ੍ਰਸ਼ੰਸਾ ਕੀਤੀ, ਜੋ ਸਿੱਧੇ ਤੌਰ 'ਤੇ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਇੱਕਜੁਟ ਕਰਨ ਵਿੱਚ ਸਹਾਇਤਾ ਕਰਦਾ ਹੈ। ਉਹ ਭਾਰਤ ਵਿੱਚ ਰੂਸੀ ਸਭਿਆਚਾਰ ਅਤੇ ਰੂਸ ਵਿੱਚ ਭਾਰਤੀ ਸੱਭਿਆਚਾਰ ਦੇ ਪਰਸਪਰ ਉਤਸਵਾਂ ਦੇ ਨਾਲ-ਨਾਲ ਭਾਰਤ ਵਿੱਚ ਰੂਸੀ ਫਿਲਮ ਮੇਲੇ ਅਤੇ ਰੂਸ ਵਿੱਚ ਭਾਰਤੀ ਫਿਲਮ ਮੇਲਿਆਂ ਦੇ ਪ੍ਰਚਲਤ ਅਭਿਆਸ ਨੂੰ ਜਾਰੀ ਰੱਖਣ ਲਈ ਸਹਿਮਤ ਹੋਏ। ਦੋਵਾਂ ਧਿਰਾਂ ਨੇ ਸੁਆਗਤ ਕੀਤਾ ਕਿ 20-28 ਨਵੰਬਰ, 2019 ਨੂੰ ਗੋਆ ਵਿੱਚ ਹੋਣ ਵਾਲੇ 50ਵੇਂ ਅੰਤਰਰਾਸ਼ਟਰੀ ਫਿਲਮ ਮੇਲੇ ਵਿੱਚ ਰੂਸ ਭਾਈਵਾਲ ਦੇਸ਼ ਬਣੇਗਾ। ਇਹ ਸਹਿਮਤੀ ਬਣੀ ਕਿ ਸੱਭਿਆਚਾਰਕ ਵਟਾਂਦਰੇ ਦੇ ਭੂਗੋਲਿਕ ਵਿਸਤਾਰ ਅਤੇ ਨੌਜਵਾਨਾਂ ਦੀ ਵਧੇਰੇ ਸ਼ਮੂਲੀਅਤ ਦੀ ਲੋੜ ਹੈ ਅਤੇ ਲੋਕ ਕਲਾ ਸਮੂਹਾਂ ਅਤੇ ਭਾਰਤ ਵਿੱਚ ਰੂਸੀ ਭਾਸ਼ਾ ਅਤੇ ਰੂਸ ਵਿੱਚ ਹਿੰਦੀ ਦਾ ਵਿਸਤਾਰ ਨਾਲ ਪ੍ਰਚਾਰ ਕਰਨ ਲਈ, ਸਬੰਧਿਤ ਵਿਦਿਅਕ ਸੰਸਥਾਵਾਂ ਦਰਮਿਆਨ ਸੰਪਰਕ ਵਿਕਸਿਤ ਕੀਤਾ ਜਾਵੇ।
42. ਦੋਵੇਂ ਧਿਰਾਂ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਦੀ ਤੀਬਰਤਾ ਦਾ ਸੁਆਗਤ ਕਰਦੀਆਂ ਹਨ। ਉਹ ਯੂਨੀਵਰਸਿਟੀਆਂ ਅਤੇ ਵਿਦਿਅਕ ਸੰਸਥਾਵਾਂ ਦਰਮਿਆਨ ਸਿੱਧੇ ਸੰਪਰਕ ਦੀ ਸਥਾਪਨਾ ਨੂੰ ਉਤਸ਼ਾਹਿਤ ਕਰਨਗੀਆਂ। ਅਕਾਦਮਿਕ ਪ੍ਰਮਾਣ ਪੱਤਰਾਂ ਦੀ ਆਪਸੀ ਮਾਨਤਾ 'ਤੇ ਦੁਵੱਲੇ ਅੰਤਰ-ਸਰਕਾਰੀ ਸਮਝੌਤੇ ਇਨ੍ਹਾਂ ਗਤੀਵਿਧੀਆਂ ਨੂੰ ਹੁਲਾਰਾ ਦੇਣਗੇ। ਉਹ ਸਮਝੌਤੇ ਤਿਆਰ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਬਾਰੇ ਵੀ ਸਹਿਮਤ ਹੋਈਆਂ।
43. ਦੋਹਾਂ ਧਿਰਾਂ ਨੇ ਭਾਰਤ ਦੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਰੂਸੀ ਫੈਡਰੇਸ਼ਨ ਦੀਆਂ ਇਕਾਈਆਂ ਵਿਚਾਲੇ ਸਹਿਯੋਗ ਨੂੰ ਵਧਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਆਪਣੇ ਮੰਤਰਾਲਿਆਂ ਰਾਹੀਂ ਤਾਲਮੇਲ ਕਰਕੇ ਉਨ੍ਹਾਂ ਦਰਮਿਆਨ ਇੱਕ ਫੋਰਮ ਆਯੋਜਿਤ ਕਰਨ ਦੀ ਆਪਣੀ ਇੱਛਾ ਪ੍ਰਗਟਾਈ। ਦੋਵੇਂ ਧਿਰਾਂ ਭਾਰਤ ਦੇ ਰਾਜਾਂ ਅਤੇ ਰੂਸ ਦੇ ਖੇਤਰਾਂ ਦਰਮਿਆਨ ਸਭਿਆਚਾਰਕ ਅਤੇ ਕਾਰੋਬਾਰੀ ਮਿਸ਼ਨਾਂ ਦੇ ਆਦਾਨ ਪ੍ਰਦਾਨ ਲਈ ਸਹਿਮਤ ਹੋਈਆਂ। ਉਨ੍ਹਾਂ ਨੇ ਮੌਜੂਦਾ ਸਬੰਧਾਂ ਨੂੰ ਮੁੜ ਪ੍ਰੋਤਸਾਹਨ ਦੇਣ ਅਤੇ "ਟਵਿਨ ਸਿਟੀਜ਼" ਦੀ ਧਾਰਨਾ ਨੂੰ ਹੋਰ ਵਿਕਸਿਤ ਕਰਨ ਲਈ ਸਹਿਮਤੀ ਪ੍ਰਗਟਾਈ।
44. ਭਾਰਤ-ਰੂਸ ਦੇ ਸੈਰ-ਸਪਾਟਾ ਸਬੰਧ ਜ਼ੋਰਾਂ-ਸ਼ੋਰਾਂ ਨਾਲ ਵਿਕਸਤ ਹੋ ਰਹੇ ਹਨ ਅਤੇ ਵਿਸ਼ੇਸ਼ ਅਤੇ ਅਧਿਕਾਰਤ ਰਣਨੀਤਕ ਭਾਈਵਾਲੀ ਅਤੇ ਆਪਸੀ ਸਮਝ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਹੋ ਰਿਹਾ ਹੈ। ਦੋਹਾਂ ਦੇਸ਼ਾਂ ਨੇ ਇਸ ਖੇਤਰ ਵਿੱਚ ਡੂੰਘੇ ਸਹਿਯੋਗ ਜਾਰੀ ਰੱਖਣ ਲਈ ਸਹਿਮਤੀ ਪ੍ਰਗਟਾਈ।
45. ਦੋਵਾਂ ਧਿਰਾਂ ਨੇ ਵੀਜ਼ਾ ਫਾਰਮੈਲਿਟੀਜ਼ ਦੇ ਪ੍ਰਗਤੀਸ਼ੀਲ ਸਰਲੀਕਰਨ ਦਾ ਸੁਆਗਤ ਕੀਤਾ, ਖ਼ਾਸ ਕਰਕੇ, ਕਾਰੋਬਾਰ ਅਤੇ ਸੈਰ-ਸਪਾਟੇ ਦੇ ਉਦੇਸ਼ਾਂ ਲਈ ਈ-ਵੀਜ਼ਾ ਸਹੂਲਤ ਦੀ ਮਿਆਦ ਨੂੰ ਇੱਕ ਸਾਲ ਤੱਕ ਵਧਾਉਣ ਅਤੇ ਕਲੀਨਿਨਗ੍ਰੈਡ ਖੇਤਰ ਅਤੇ ਵਲਾਦੀਵੋਸਤੋਕ ਦਾ ਦੌਰਾ ਕਰਨ ਲਈ ਭਾਰਤੀ ਨਾਗਰਿਕਾਂ ਲਈ ਮੁਫਤ ਇਲੈਕਟ੍ਰੌਨਿਕ ਵੀਜ਼ਾ ਦੀ ਸ਼ੁਰੂਆਤ ਕਰਨ ਦਾ ਸੁਆਗਤ ਕੀਤਾ। ਉਹ ਭਵਿੱਖ ਵਿੱਚ ਵੀਜ਼ਾ ਪ੍ਰਣਾਲੀ ਨੂੰ ਸਰਲ ਬਣਾਉਣ ਦੇ ਕੰਮ ਨੂੰ ਜਾਰੀ ਰੱਖਣ ਲਈ ਸਹਿਮਤ ਹੋਏ।
46. ਦੋਹਾਂ ਧਿਰਾਂ ਨੇ ਆਪਣੇ ਦੇਸ਼ਾਂ ਦਰਮਿਆਨ ਰਾਜਨੀਤਕ ਸੰਵਾਦ ਅਤੇ ਸਹਿਯੋਗ ਦੇ ਸੰਯੁਕਤ ਰਾਸ਼ਟਰ ਸਮੇਤ ਉੱਚ ਪੱਧਰ ਨੂੰ ਨੋਟ ਕੀਤਾ ਅਤੇ ਇਸਨੂੰ ਹੋਰ ਵਧਾਉਣ ਲਈ ਸਹਿਮਤ ਹੋਈਆਂ।
47. ਦੋਹਾਂ ਧਿਰਾਂ ਨੇ ਵਿਸ਼ਵ ਮਾਮਲਿਆਂ ਵਿੱਚ ਸੰਯੁਕਤ ਰਾਸ਼ਟਰ ਦੀ ਕੇਂਦਰੀ ਤਾਲਮੇਲ ਦੀ ਭੂਮਿਕਾ ਸਮੇਤ ਬਹੁ-ਪੱਖਵਾਦ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਧਿਰਾਂ ਨੇ ਅੰਤਰਰਾਸ਼ਟਰੀ ਕਾਨੂੰਨ ਦੀ ਅਹਿਮੀਅਤ ਨੂੰ ਦਰਸਾਉਂਦਿਆਂ ਸੰਯੁਕਤ ਰਾਸ਼ਟਰ ਦੇ ਚਾਰਟਰ ਵਿੱਚ ਦਿੱਤੇ ਉਦੇਸ਼ਾਂ ਅਤੇ ਉਨ੍ਹਾਂ ਦੇ ਸਿਧਾਂਤਾਂ ਪ੍ਰਤੀ ਆਪਣੀ ਪ੍ਰਤੀਬੱਧਤਾ, ਜਿਸ ਵਿੱਚ ਮੈਂਬਰ ਰਾਜਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਦੀ ਨਾ ਮਨਜ਼ੂਰੀ ਵੀ ਸ਼ਾਮਲ ਹੈ, ਉੱਤੇ ਜ਼ੋਰ ਦਿੱਤਾ।
48. ਦੋਹਾਂ ਪੱਖਾਂ ਨੇ ਇਹ ਵਿਚਾਰ ਸਾਂਝਾ ਕੀਤਾ ਕਿ ਅੰਤਰਰਾਸ਼ਟਰੀ ਕਾਨੂੰਨ ਦੇ ਵਿਆਪਕ ਤੌਰ 'ਤੇ ਮਾਨਤਾ ਪ੍ਰਾਪਤ ਸਿਧਾਂਤਾਂ ਅਤੇ ਨਿਯਮਾਂ ਨੂੰ ਆਪਸੀ ਭਰੋਸੇ ਨਾਲ ਲਾਗੂ ਕਰਨ ਵਿੱਚ ਦੋਹਰੇ ਮਿਆਰਾਂ ਦੀ ਪਿਰਤ ਜਾਂ ਕੁਝ ਰਾਜਾਂ ਵਲੋਂ ਆਪਣੀ ਮਰਜੀ, ਦੂਜੇ ਰਾਜਾਂ ਉੱਤੇ ਲਾਗੂ ਕਰਨਾ, ਸ਼ਾਮਲ ਨਹੀਂ ਹੈ, ਅਤੇ ਵਿਚਾਰ ਕਰਦਾ ਹੈ ਕਿ ਇੱਕਪੱਖੀ ਜ਼ਬਰਦਸਤੀ ਦੇ ਮਾਪਦੰਡ ਜੋ ਕਿ ਅੰਤਰਰਾਸ਼ਟਰੀ ਕਾਨੂੰਨ ’ਤੇ ਅਧਾਰਤ ਨਹੀਂ ਹਨ, ਅਜਿਹੀ ਪਿਰਤ ਦੀ ਇੱਕ ਉਦਾਹਰਣ ਹਨ।
49. ਦੋਹਾਂ ਧਿਰਾਂ ਨੇ ਸਮਕਾਲੀ ਗਲੋਬਲ ਹਕੀਕਤਾਂ ਨੂੰ ਦਰਸਾਉਣ ਲਈ ਯੂਐੱਨਐੱਸਸੀ ਵਿੱਚ ਸੁਧਾਰ ਕਰਨ ਉੱਤੇ ਜ਼ੋਰ ਦਿੱਤਾ ਤਾਂ ਕਿ ਸਮਕਾਲੀ ਵਿਸ਼ਵ ਸਚਾਈਆਂ ਸਾਹਮਣੇ ਆ ਸਕਣ ਅਤੇ ਇਸ ਨੂੰ ਵਧੇਰੇ ਨੁਮਾਇੰਦਗੀ ਵਾਲਾ ਬਣਾਇਆ ਜਾ ਸਕੇ ਤਾਕਿ ਉਹ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੇ ਮੁੱਦਿਆਂ ਨਾਲ ਪ੍ਰਭਾਵੀ ਢੰਗ ਨਾਲ ਨਜਿੱਠ ਸਕੇ।
50. ਰੂਸ, ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਸਥਾਈ ਮੈਂਬਰੀ ਲਈ ਭਾਰਤ ਦੀ ਉਮੀਦਵਾਰੀ ਦਾ ਸਮਰਥਨ ਕਰਦਾ ਰਹੇਗਾ।
51. ਦੋਵਾਂ ਧਿਰਾਂ ਨੇ ਬ੍ਰਿਕਸ ਵਿੱਚ ਬਹੁ-ਪੱਖੀ ਭਾਈਵਾਲੀ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਨਵੰਬਰ 2019 ਵਿੱਚ ਬ੍ਰਾਜ਼ੀਲ ਵਿੱਚ ਹੋਣ ਵਾਲੇ 11ਵੇਂ ਬ੍ਰਿਕਸ ਸੰਮੇਲਨ ਦੀ ਸਫਲਤਾ ਲਈ ਪੂਰਾ ਸਮਰਥਨ ਕਰਨ ਲਈ ਸਹਿਮਤ ਹੋਈਆਂ।
52. ਭਾਰਤ ਅਤੇ ਰੂਸ ਸਰਬਸੰਮਤੀ ਨਾਲ ਸ਼ੰਘਾਈ ਸਹਿਕਾਰਤਾ ਸੰਗਠਨ ਦੀ ਪ੍ਰਭਾਵਸ਼ੀਲਤਾ ਅਤੇ ਵੱਡੀ ਸਮਰੱਥਾ ਨੂੰ ਮਾਨਤਾ ਦਿੰਦੇ ਹਨ। ਭਾਰਤ ਅਤੇ ਰੂਸ ਆਪਸੀ ਗੱਲਬਾਤ ਵਧਾਉਣਗੇ, ਜਿਸ ਵਿੱਚ 2019-2020 ਵਿੱਚ ਰੂਸ ਦੇ ਐੱਸਸੀਓ ਪ੍ਰੈਜ਼ੀਡੈਂਸੀ ਫਰੇਮਵਰਕ ਨਾਲ ਸੰਗਠਨ ਨੂੰ ਹੋਰ ਮਜ਼ਬੂਤ ਕਰਨਾ ਸ਼ਾਮਲ ਹੈ ਤਾਂ ਕਿ ਸੰਗਠਨ ਵਿਸ਼ਵ ਭਰ ਵਿੱਚ ਸਮਾਨ ਅਤੇ ਅਟੁੱਟ ਸੁਰੱਖਿਆ ’ਤੇ ਅਧਾਰਿਤ ਬਹੁ-ਧਰੁਵੀ ਥੰਮ੍ਹ ਵਜੋਂ ਉੱਭਰ ਸਕੇ।
53. ਦੋਵੇਂ ਧਿਰਾਂ ਵਿਸ਼ੇਸ਼ ਤੌਰ 'ਤੇ ਐਸਸੀਓ ਦੇ ਖੇਤਰੀ ਆਤੰਕਵਾਦ ਵਿਰੋਧੀ ਢਾਂਚੇ ਦੀ ਕਾਰਜਕੁਸ਼ਲਤਾ ਵਿੱਚ ਸੁਧਾਰ ਕਰਕੇ ਆਤੰਕਵਾਦ, ਅਤਿਵਾਦ, ਨਸ਼ਾ ਤਸਕਰੀ, ਸਰਹੱਦ ਪਾਰਲੇ ਸੰਗਠਿਤ ਅਪਰਾਧ ਅਤੇ ਸੂਚਨਾ ਸੁਰੱਖਿਆ ਖਤਰੇ ਦਾ ਮੁਕਾਬਲਾ ਕਰਨ ਦੀ ਪ੍ਰਭਾਵਸ਼ੀਲਤਾ ਨੂੰ ਵਧਾਉਣ' ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀਆਂ ਹਨ।
54. ਦੋਵੇਂ ਧਿਰਾਂ ਐੱਸਸੀਓ ਦੇ ਅੰਦਰ ਆਰਥਿਕ ਸਹਿਯੋਗ ਦੇ ਵਿਸਥਾਰ ਨੂੰ ਉਤਸ਼ਾਹਿਤ ਕਰਨਗੀਆਂ, ਮੁੱਖ ਤੌਰ ਤੇ ਯੂਰੇਸ਼ੀਅਨ ਪੁਲਾੜ ਵਿੱਚ ਇੱਕ ਵਿਸ਼ਾਲ, ਬਰਾਬਰੀ ਵਾਲੇ, ਖੁੱਲ੍ਹੇ ਅਤੇ ਆਪਸੀ ਲਾਭਕਾਰੀ ਸਹਿਯੋਗ ਨੂੰ ਕਾਇਮ ਕਰਨ ਲਈ ਆਵਾਜਾਈ ਅਤੇ ਲੌਜਿਸਟਿਕਸ, ਬੁਨਿਆਦੀ ਢਾਂਚਾ, ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਵਿੱਚ। ਅਸੀਂ ਐੱਸਸੀਓ ਢਾਂਚੇ ਦੇ ਅੰਦਰ ਸੱਭਿਆਚਾਰਕ ਅਤੇ ਮਾਨਵਤਾ ਸਬੰਧਾਂ ਨੂੰ ਡੂੰਘਾ ਕਰਨ ਲਈ ਦ੍ਰਿੜ੍ਹ ਹਾਂ।
55. ਦੋਵੇਂ ਧਿਰਾਂ ਅੰਤਰਰਾਸ਼ਟਰੀ ਮਾਮਲਿਆਂ ਵਿੱਚ ਐੱਸਸੀਓ ਦੀ ਵਧ ਰਹੀ ਭੂਮਿਕਾ, ਸੰਯੁਕਤ ਰਾਸ਼ਟਰ ਅਤੇ ਇਸ ਦੀਆਂ ਵਿਸ਼ੇਸ਼ ਏਜੰਸੀਆਂ, ਸੀਐੱਸਟੀਓ, ਸੀਆਈਐੱਸ, ਅਸੀਆਨ ਅਤੇ ਹੋਰ ਬਹੁਪੱਖੀ ਸੰਸਥਾਵਾਂ ਅਤੇ ਐਸੋਸੀਏਸ਼ਨਾਂ ਨਾਲ ਸੰਗਠਨ ਦੇ ਸੰਪਰਕਾਂ ਦੇ ਵਿਆਪਕ ਵਿਕਾਸ ਦਾ ਸਮਰਥਨ ਕਰਦੀਆਂ ਹਨ। ਇਸ ਪ੍ਰਸੰਗ ਵਿੱਚ, ਉਹ ਐੱਸਸੀਓ ਅਤੇ ਯੂਰੇਸ਼ੀਅਨ ਆਰਥਿਕ ਯੂਨੀਅਨ ਦਰਮਿਆਨ ਅਧਿਕਾਰਤ ਸਬੰਧ ਸਥਾਪਿਤ ਕਰਨ ਦਾ ਸਮਰਥਨ ਕਰਦੇ ਹਨ।
56. ਦੋਵੇਂ ਧਿਰਾਂ ਆਰਆਈਸੀ ਦੇ ਢਾਂਚੇ ਵਿੱਚ ਸਹਿਯੋਗ ਵਧਾਉਣ ਦਾ ਇਰਾਦਾ ਰੱਖਦੀਆਂ ਹਨ, ਅੰਤਰਰਾਸ਼ਟਰੀ ਕਾਨੂੰਨ ਨੂੰ ਬਰਕਰਾਰ ਰੱਖਣ, ਸੁਰੱਖਿਆਵਾਦ ਅਤੇ ਇੱਕਪਾਸੜ ਪਾਬੰਦੀਆਂ ਦੇ ਵਿਸਥਾਰ ਨੂੰ ਰੋਕਣ ਅਤੇ ਅੱਤਵਾਦ ਅਤੇ ਹੋਰ ਨਵੇਂ ਖਤਰਿਆਂ ਦਾ ਮੁਕਾਬਲਾ ਕਰਨ 'ਤੇ ਧਿਆਨ ਕੇਂਦਰਿਤ ਕਰਕੇ ਗਲੋਬਲ ਅਤੇ ਖੇਤਰੀ ਏਜੰਡੇ' ਦੇ ਅਹਿਮ ਮੁੱਦਿਆਂ ਲਈ ਆਮ ਪਹੁੰਚ ਨੂੰ ਨਿਰੰਤਰ ਉਤਸ਼ਾਹਤ ਕਰਦੀਆਂ ਹਨ। ਇਸ ਫਾਰਮੈਟ ਵਿੱਚ ਰਾਜ/ਸਰਕਾਰ ਦੇ ਮੁਖੀਆਂ, ਵਿਦੇਸ਼ ਮੰਤਰੀਆਂ ਅਤੇ, ਜੇ ਜ਼ਰੂਰੀ ਹੋਇਆ ਤਾਂ ਦੂਜੀਆਂ ਏਜੰਸੀਆਂ ਦੇ ਮੁਖੀਆਂ ਦੇ ਪੱਧਰ ਤੇ ਨਿਯਮਿਤ ਬੈਠਕਾਂ ਜਾਰੀ ਰਹਿਣਗੀਆਂ।
57. ਅਸੀਂ ਜੀ -20 ਅਤੇ ਹੋਰ ਅੰਤਰਰਾਸ਼ਟਰੀ ਸੰਗਠਨਾਂ ਵਿੱਚ ਤਾਲਮੇਲ ਬਿਹਤਰ ਬਣਾਉਣ ਅਤੇ ਪ੍ਰਮੁੱਖ ਅੰਤਰਰਾਸ਼ਟਰੀ ਮੁੱਦਿਆਂ ਦੇ ਛੇਤੀ ਹੱਲ ਨੂੰ ਸੌਖਾ ਕਰਨ ਲਈ ਸਹਿਮਤ ਹੋਏ। ਦੋਹਾਂ ਧਿਰਾਂ ਨੇ ਜੀ -20 ਅਤੇ ਅੰਤਰਰਾਸ਼ਟਰੀ ਪੱਧਰ 'ਤੇ ਗਲੋਬਲ ਅਤੇ ਆਪਸੀ ਦਿਲਚਸਪੀ ਦੇ ਮੁੱਦਿਆਂ' ਤੇ ਡੂੰਘੇ ਸਹਿਯੋਗ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।
58. ਨੇਤਾਵਾਂ ਨੇ ਦਹਿਸ਼ਤਵਾਦ ਦੇ ਸਾਰੇ ਰੂਪਾਂ ਅਤੇ ਅਭਿਵਿਅਕਤੀਆਂ ਦੀ ਸਖਤ ਨਿੰਦਾ ਕੀਤੀ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਬੁਰਾਈ ਵਿਰੁੱਧ ਲੜਨ ਲਈ ਇੱਕ ਸੰਯੁਕਤ ਮੋਰਚਾ ਸਥਾਪਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਦਹਿਸ਼ਤਵਾਦ ਨੂੰ ਰੋਕਣ ਅਤੇ ਉਸ ਵਿਰੁੱਧ ਲੜਨ ਲਈ ਸਾਰੇ ਉਪਰਾਲੇ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਸ਼ੰਘਾਈ ਸਹਿਕਾਰਤਾ ਸੰਗਠਨ ਦੇ ਪਰਿਸ਼ਦ ਮੁਖੀਆਂ ਦੀ ਬੈਠਕ ਦੇ ਬਿਸ਼ਕੇਕ ਐਲਾਨਨਾਮੇ ਦਾ ਸੁਆਗਤ ਕੀਤਾ। ਉਨ੍ਹਾਂ ਨੇ ਦਹਿਸ਼ਤਵਾਦ ਅਤੇ ਆਤੰਕਵਾਦ ਦੇ ਮੁਕਾਬਲੇ ਲਈ ਦੋਹਰੇ ਮਾਪਦੰਡਾਂ ਦੀ ਵਰਤੋਂ ਦੇ ਨਾਲ ਨਾਲ ਸਿਆਸੀ ਉਦੇਸ਼ਾਂ ਲਈ ਆਤੰਕਵਾਦੀ ਸਮੂਹਾਂ ਦੀ ਵਰਤੋਂ ਰੋਕਣ ਉੱਤੇ ਜ਼ੋਰ ਦਿੱਤਾ। ਦੋਹਾਂ ਨੇਤਾਵਾਂ ਨੇ ਅੰਤਰਰਾਸ਼ਟਰੀ ਆਤੰਕਵਾਦ ਵਿਰੋਧੀ ਸਹਿਯੋਗ ਦੇ ਢਾਂਚੇ ਦੇ ਅੰਦਰ ਰਾਜਾਂ ਦੇ ਯਤਨਾਂ ਵਿੱਚ ਤਾਲਮੇਲ ਵਧਾਉਣ ਦੀ ਮੰਗ ਕੀਤੀ, ਜਿਸ ਵਿੱਚ ਦਹਿਸ਼ਤਵਾਦੀ ਉਦੇਸ਼ਾਂ ਲਈ ਜਾਣਕਾਰੀ ਅਤੇ ਸੰਚਾਰ ਟੈਕਨੋਲੋਜੀ ਦੀ ਵਰਤੋਂ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਉਹ ਦੁਵੱਲੇ ਅਤੇ ਬਹੁਪੱਖੀ ਸਰੂਪਾਂ ਵਿੱਚ ਆਤੰਕਵਾਦ ਵਿਰੋਧੀ ਸਹਿਯੋਗ ਨੂੰ ਹੋਰ ਤੇਜ਼ ਕਰਨ 'ਤੇ ਸਹਿਮਤ ਹੋਏ ਅਤੇ ਅੰਤਰਰਾਸ਼ਟਰੀ ਆਤੰਕਵਾਦ ’ਤੇ ਵਿਆਪਕ ਸੰਮੇਲਨ ਨੂੰ ਜਲਦੀ ਅੰਤਿਮ ਰੂਪ ਦੇਣ ਦੀ ਮੰਗ ਕੀਤੀ। ਦੋਹਾਂ ਧਿਰਾਂ ਨੇ ਸੰਯੁਕਤ ਰਾਸ਼ਟਰ ਦੇ ਤਿੰਨ ਸਬੰਧਤ ਸੰਮੇਲਨਾਂ ਦੇ ਅਧਾਰ ’ਤੇ ਮੌਜੂਦਾ ਅੰਤਰ-ਰਾਜ ਡਰੱਗ ਕੰਟਰੋਲ ਸ਼ਾਸਨ ਨੂੰ ਮਜ਼ਬੂਤ ਕਰਨ ਲਈ ਆਪਸੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਅੱਜ ਕੋਈ ਵੀ ਦੇਸ਼ ਦਹਿਸ਼ਤਵਾਦ ਦੇ ਪਰਛਾਵੇਂ ਤੋਂ ਦੂਰ ਨਹੀਂ ਹੈ। ਭਾਰਤ ਅਤੇ ਰੂਸ ਨੂੰ ਉਨ੍ਹਾਂ ਦੇ ਦਹਿਸ਼ਤਵਾਦ ਵਿਰੋਧੀ ਯਤਨਾਂ ਵਿੱਚ ਇਕਜੁਟ ਹੋਣ ਦੀ ਲੋੜ ਹੈ। ਰੂਸ ਨੇ ਵਿਸ਼ਵਵਿਆਪੀ ਆਤੰਕਵਾਦ ਵਿਰੋਧੀ ਕਾਨਫਰੰਸ ਆਯੋਜਿਤ ਕਰਨ ਦੇ ਭਾਰਤ ਦੇ ਪ੍ਰਸਤਾਵ ਨੂੰ ਨੋਟ ਕੀਤਾ।
59. ਦੋਹਾਂ ਧਿਰਾਂ ਨੇ ਸੂਚਨਾ ਅਤੇ ਸੰਚਾਰ ਟੈਕਨੋਲੋਜੀ ਦੀ ਵਰਤੋਂ ਵਿੱਚ, ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ਦੇ ਸਬੰਧ ਵਿੱਚ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਦੇ ਪੱਧਰ ਦੀ ਸ਼ਲਾਘਾ ਕੀਤੀ। ਇਨ੍ਹਾਂ ਵਿੱਚ ਮੁੱਢਲੇ ਤੌਰ ’ਤੇ ਸੰਯੁਕਤ ਰਾਸ਼ਟਰਾਂ ’ਤੇ ਬਹੁਪੱਖੀ ਵਿਸ਼ੇਸ਼ ਗੱਲਬਾਤ ਮੰਚ ਵੀ ਸ਼ਾਮਲ ਹਨ। ਇਹ ਨੋਟ ਕੀਤਾ ਗਿਆ ਕਿ ਯੂਐੱਨਜੀਏ ਦੇ 73 ਵੇਂ ਸੈਸ਼ਨ ਦੇ ਨਤੀਜਿਆਂ ਦੇ ਅਧਾਰ ਤੇ, ਸੰਯੁਕਤ ਰਾਸ਼ਟਰ ਮਹਾ ਸਭਾ ਦੁਆਰਾ ਦਸੰਬਰ 2018 ਵਿੱਚ ਰਾਜਾਂ ਦੇ ਜ਼ਿੰਮੇਵਾਰ ਵਿਹਾਰ ਦੇ ਅੰਤਰਰਾਸ਼ਟਰੀ ਨਿਯਮਾਂ ਅਤੇ ਸਿਧਾਂਤਾਂ ਦਾ ਇੱਕ ਸੈੱਟ ਅਪਣਾਇਆ ਗਿਆ ਹੈ, ਅਤੇ ਆਈਸੀਟੀ ਦੇ ਅਪਰਾਧਕ ਉਦੇਸ਼ਾਂ ਲਈ ਇਸਤੇਮਾਲ ਨੂੰ ਰੋਕਣ ਸਮੇਤ ਸੂਚਨਾ ਅਤੇ ਸੰਚਾਰ ਟੈਕਨੋਲੋਜੀਆਂ ’ਤੇ ਵਿਆਪਕ ਚਰਚਾ ਦੀ ਸ਼ੁਰੂਆਤ ਕੀਤੀ ਗਈ ਹੈ।
60. ਉਨ੍ਹਾਂ ਨੇ ਆਈਸੀਟੀ ਦੀ ਵਰਤੋਂ ਵਿੱਚ ਸੁਰੱਖਿਆ ਦੇ ਖੇਤਰ ਵਿੱਚ ਬ੍ਰਿਕਸ ਦੇਸ਼ਾਂ ਵਿਚਾਲੇ ਸਹਿਯੋਗ ਲਈ ਇੱਕ ਢਾਂਚਾ ਸਥਾਪਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜਿਸ ਵਿੱਚ ਐਸੋਸੀਏਸ਼ਨ ਦੇ ਸਬੰਧਿਤ ਮੈਂਬਰ-ਰਾਜਾਂ ਦਰਮਿਆਨ ਅੰਤਰ-ਸਰਕਾਰੀ ਸਮਝੌਤੇ ਨੂੰ ਪੂਰਾ ਕਰਨਾ ਸ਼ਾਮਲ ਸੀ।
61. ਦੋਹਾਂ ਧਿਰਾਂ ਨੇ ਆਈਸੀਟੀ ਦੀ ਵਰਤੋਂ ਵਿੱਚ ਸੁਰੱਖਿਆ ਪ੍ਰਬੰਧਾਂ ਦੇ ਸਬੰਧ ਵਿੱਚ ਭਾਰਤ-ਰੂਸ ਅੰਤਰ-ਸਰਕਾਰੀ ਸਮਝੌਤੇ ਦੀ ਪ੍ਰਾਪਤੀ ਦੁਆਰਾ ਦੁਵੱਲੇ ਅੰਤਰ-ਏਜੰਸੀ ਪ੍ਰੈਕਟੀਕਲ (ਵਿਵਹਾਰਿਕ) ਸਹਿਯੋਗ ਨੂੰ ਮਜ਼ਬੂਤ ਕਰਨ ਦੀ ਇੱਛਾ ਦੇ ਆਮ ਹੋਣ ਦੀ ਹੋਣ ਦੀ ਪੁਸ਼ਟੀ ਕੀਤੀ।
62. ਉਨ੍ਹਾਂ ਨੇ ਸਾਲ 2019-2020 ਲਈ ਸੂਚਨਾ ਅਤੇ ਸੰਚਾਰ ਟੈਕਨਾਲੋਜੀ ਦੀ ਵਰਤੋਂ ਵਿੱਚ ਸੁਰੱਖਿਆ ਨੂੰ ਲੈ ਕੇ ਭਾਰਤ ਅਤੇ ਰੂਸ ਵਿਚਾਲੇ ਸਹਿਯੋਗ ਦੇ ਮੁੱਖ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਯੋਜਨਾ ਅਨੁਸਾਰ ਦੁਵੱਲੇ ਸਹਿਯੋਗ ਨੂੰ ਵਧਾਉਣ ਲਈ ਜ਼ਰੂਰੀ ਕਦਮ ਚੁੱਕਣ ਦਾ ਸੰਕਲਪ ਲਿਆ। ਦੋਵਾਂ ਪੱਖਾਂ ਨੇ ਅੰਤਰਰਾਸ਼ਟਰੀ ਸੁਰੱਖਿਆ ਵਾਤਾਵਰਣ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਯਤਨ ਜਾਰੀ ਰੱਖੇ ਜਾਣ, ਅਤੇ ਨਾਲ ਹੀ ਅੰਤਰ-ਰਾਜੀ ਵਿਸ਼ਵਾਸ ਦੇ ਪੱਧਰ ਨੂੰ ਵਧਾਉਣ ਅਤੇ ਇਸਦੇ ਸਾਰੇ ਪਹਿਲੂਆਂ ਵਿੱਚ ਗਲੋਬਲ ਅਤੇ ਖੇਤਰੀ ਸਥਿਰਤਾ ਨੂੰ ਮਜ਼ਬੂਤ ਕਰਨ ਦੇ ਸਿਧਾਂਤ ਅਤੇ ਸਥਾਈ ਸ਼ਾਂਤੀ ਨੂੰ ਯਕੀਨੀ ਬਣਾਉਣ ਦੇ ਅਧਾਰ ਵਜੋਂ ਸਾਰੇ ਰਾਜਾਂ ਦੇ ਹਿਤਾਂ ਅਤੇ ਸਰੋਕਾਰਾਂ ਦਾ ਸਨਮਾਨ ਕਰਦੇ ਹੋਏ ਸਾਰਿਆਂ ਲਈ ਬਰਾਬਰ ਅਤੇ ਅਟੁੱਟ ਸੁਰੱਖਿਆ ਪ੍ਰਬੰਧ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
63. ਉਹ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਸਕੱਤਰੇਤ ਅਤੇ ਰੂਸ ਫੈਡਰੇਸ਼ਨ ਦੀ ਸੁਰੱਖਿਆ ਪਰਿਸ਼ਦ ਵੱਲੋਂ ਸੁਰੱਖਿਆ ਦੇ ਮੁੱਦਿਆਂ ਦੀ ਪੂਰੀ ਸ਼੍ਰੇਣੀ 'ਤੇ ਗਹਿਰੇ ਸੰਪਰਕ ਬਣਾਈ ਰੱਖਣ ਲਈ ਸਹਿਮਤ ਹੋਏ।
64. ਦੋਵਾਂ ਧਿਰਾਂ ਨੇ ਬਾਹਰੀ ਪੁਲਾੜ ਪ੍ਰਤੀ ਅਤੇ ਬਾਹਰੀ ਪੁਲਾੜ ਵਿੱਚ ਹਥਿਆਰਾਂ ਦੀ ਦੌੜ ਦੇ ਫੌਜੀ ਟਕਰਾਅ ਕਰਕੇ ਇਸ ਨੂੰ ਅਖਾੜੇ ਵਿੱਚ ਬਦਲ ਦੇਣ ਦੀ ਸੰਭਾਵਨਾ 'ਤੇ ਚਿੰਤਾ ਪ੍ਰਗਟ ਕੀਤੀ। ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਬਾਹਰੀ ਪੁਲਾੜ (ਪਾਰੋਸ) ਵਿੱਚ ਹਥਿਆਰਾਂ ਦੀ ਦੌੜ ਦੀ ਰੋਕਥਾਮ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਵੱਡੇ ਖਤਰੇ ਨੂੰ ਰੋਕੇਗੀ। ਉਨ੍ਹਾਂ ਨੇ ਇਸ ਦਿਸ਼ਾ ਵਿੱਚ ਪ੍ਰਯਤਨ ਜਾਰੀ ਰੱਖਣ ਦਾ ਇਰਾਦਾ ਕੀਤਾ।
65. ਦੋਹਾਂ ਧਿਰਾਂ ਨੇ ਧਰਤੀ ਦੇ ਔਰਬਿਟ ਵਿੱਚ ਹਥਿਆਰਾਂ ਸਥਾਪਨਾ ਨਾ ਕਰਨ ਲਈ ਭਰੋਸੇਯੋਗ ਗਾਰੰਟੀਆਂ ਸਥਾਪਤ ਕਰਨ ਲਈ ਇੱਕ ਬਹੁਪੱਖੀ, ਕਾਨੂੰਨੀ ਤੌਰ 'ਤੇ ਪ੍ਰਵਾਨਤ ਦਸਤਾਵੇਜ਼ ’ਤੇ ਗੱਲਬਾਤ ਦੀ ਹਮਾਇਤ ਕੀਤੀ। ਉਨ੍ਹਾਂ ਪੁਸ਼ਟੀ ਕੀਤੀ ਕਿ ਨਿਸ਼ਸਤ੍ਰੀਕਰਣ ਬਾਰੇ ਕਾਨਫਰੰਸ ਬਾਹਰੀ ਪੁਲਾੜ ਵਿੱਚ ਹਥਿਆਰਾਂ ਦੀ ਦੌੜ ਦੀ ਰੋਕਥਾਮ ਬਾਰੇ ਅੰਤਰਰਾਸ਼ਟਰੀ ਸਮਝੌਤੇ (ਜਾਂ ਸਮਝੌਤਿਆਂ)' ਤੇ ਬਹੁਪੱਖੀ ਗੱਲਬਾਤ ਕਰਨ ਦਾ ਇੱਕਮਾਤਰ ਮੰਚ ਹੈ।
66. ਇਹ ਸਹਿਮਤੀ ਦਿੱਤੀ ਗਈ ਕਿ ਸਰਬਵਿਆਪੀ, ਗੈਰ-ਪੱਖਪਾਤੀ ਅਤੇ ਵਿਹਾਰਕ ਪਾਰਦਰਸ਼ਤਾ ਅਤੇ ਵਿਸ਼ਵਾਸ ਬਣਾਉਣ ਦੇ ਉਪਾਅ ਪਾਰੋਸ (PAROS) ਉੱਤੇ ਕਾਨੂੰਨੀ ਬੰਧਸ਼ਾਂ ਵਾਲੇ ਦਸਤਾਵੇਜ਼ ਦੀ ਪੂਰਕ ਭੂਮਿਕਾ ਨਿਭਾ ਸਕਦੇ ਹਨ।
67. ਦੋਹਾਂ ਨੇ ਜੈਵਿਕ ਅਤੇ ਟੌਕਸਿਨ ਹਥਿਆਰ ਕਨਵੈੱਨਸ਼ਨ (ਸੰਮੇਲਨ) (ਬੀਟੀਡਬਲਿਊਸੀ) ਨੂੰ ਮਜ਼ਬੂਤ ਕਰਨ ਦਾ ਸਮਰਥਨ ਕੀਤਾ, ਜਿਸ ਵਿੱਚ ਇੱਕ ਅੰਤਰਰਾਸ਼ਟਰੀ, ਗੈਰ ਪੱਖਪਾਤੀ ਅਤੇ ਪ੍ਰਭਾਵਸ਼ਾਲੀ ਪਾਲਣਾ ਤਸਦੀਕ ਵਿਧੀ ਪ੍ਰਦਾਨ ਕਰਨ ਵਾਲੀ ਕਨਵੈਨਸ਼ਨ ਦਾ ਪ੍ਰੋਟੋਕੋਲ ਅਪਣਾਉਣਾ ਸ਼ਾਮਿਲ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਬੀਟੀਡਬਲਯੂਸੀ ਦੇ ਕੰਮਾਂ ਨੂੰ, ਜਿਸ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦਾ ਸਰੋਕਾਰ ਸ਼ਾਮਲ ਹੈ, ਹੋਰ ਤੰਤਰਾਂ ਦੁਆਰਾ ਨਕਲ ਨਹੀਂ ਕੀਤਾ ਜਾਣਾ ਚਾਹੀਦਾ ਹੈ।
68. ਦੋਵਾਂ ਪੱਖਾਂ ਨੇ ਰਸਾਇਣਕ ਹਥਿਆਰਾਂ ਦੀ ਮਨਾਹੀ (ਓਪੀਸੀਡਬਲਯੂ) ਦੇ ਸੰਗਠਨ ਲਈ ਸਮਰਥਨ ਦੀ ਪੁਸ਼ਟੀ ਕੀਤੀ, ਜਿਸ ਨੇ ਕੈਮੀਕਲ ਹਥਿਆਰ ਸੰਮੇਲਨ (ਸੀਡਬਲਯੂਸੀ) ਦੇ ਪ੍ਰਬੰਧਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਸੀਡਬਲਊਸੀ ਦੀ ਭੂਮਿਕਾ ਨੂੰ ਸੁਰੱਖਿਅਤ ਰੱਖਣ ਅਤੇ ਓਪੀਸੀਡਬਲਊ ਦੀਆਂ ਗਤੀਵਿਧੀਆਂ ਦੇ ਰਾਜਨੀਤੀਕਰਨ ਨੂੰ ਰੋਕਣ ਦੇ ਉਦੇਸ਼ਾਂ ਅਤੇ ਪਹਿਲਕਦਮੀਆਂ ਦੀ ਹਮਾਇਤ ਕਰਨ ਲਈ ਆਪਣੀ ਦ੍ਰਿੜਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਸਟੇਟ ਪਾਰਟੀਆਂ ਨੂੰ ਸੀਡਬਲਊਸੀ ਨੂੰ ਇੱਕਜੁਟ ਹੋਣ ਅਤੇ ਇੱਕ ਵਿਚਾਰਧਾਰਾ ਨਾਲ ਇੱਕ ਉਸਾਰੂ ਗੱਲਬਾਤ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨਾਂ ਸੰਮੇਲਨ ਦੀ ਅਖੰਡਤਾ ਅਤੇ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਓਪੀਸੀਡਬਲਊ ਵਿੱਚ ਸਹਿਮਤੀ ਦੀ ਭਾਵਨਾ ਨੂੰ ਬਹਾਲ ਕਰਨ ਦਾ ਸੱਦਾ ਦਿੱਤਾ।
69. ਰਸਾਇਣਕ ਅਤੇ ਜੈਵ-ਵਿਗਿਆਨਕ ਆਤੰਕਵਾਦ ਦੇ ਖ਼ਤਰੇ ਦੇ ਸਮਾਧਾਨ ਲਈ, ਦੋਵਾਂ ਧਿਰਾਂ ਨੇ ਹਥਿਆਰਬੰਦ ਹੋਣ ਸਬੰਧੀ ਕਾਨਫਰੰਸ ਵਿੱਚ ਰਸਾਇਣਕ ਅਤੇ ਜੀਵ-ਵਿਗਿਆਨਕ ਆਤੰਕਵਾਦ ਦੇ ਕਾਰਜਾਂ ਨੂੰ ਦਬਾਉਣ ਲਈ ਇੱਕ ਅੰਤਰਰਾਸ਼ਟਰੀ ਸੰਮੇਲਨ ਬਾਰੇ ਬਹੁਪੱਖੀ ਗੱਲਬਾਤ ਸ਼ੁਰੂ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
70. ਦੋਹਾਂ ਪੱਖਾਂ ਨੇ ਗਲੋਬਲ ਗੈਰ-ਪ੍ਰਸਾਰ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ। ਰੁਸ ਨੇ ਪ੍ਰਮਾਣੂ ਗਰੁੱਪ ਦੀ ਭਾਰਤ ਦੀ ਮੈਂਬਰਸ਼ਿਪ ਲਈ ਆਪਣਾ ਜ਼ਬਰਦਸਤ ਸਮਰਥਨ ਦੁਹਰਾਇਆ।
71. ਭਾਰਤ ਅਤੇ ਰੂਸ ਅਫ਼ਗ਼ਾਨਿਸਤਾਨ ਵਿੱਚ ਇੱਕ ਸ਼ਮੂਲੀਅਤ ਭਰੀ ਸ਼ਾਂਤੀ ਅਤੇ ਅਫਗਾਨਾਂ ਦੀ ਅਗਵਾਈ ਵਾਲੀ ਅਤੇ ਅਫਗਾਨ ਦੀ ਮਲਕੀਅਤ ਵਾਲੀ ਸੁਲ੍ਹਾ ਲਈ ਸਾਰੇ ਯਤਨਾਂ ਦਾ ਸਮਰਥਨ ਕਰਦੇ ਹਨ। ਦੋਹਾਂ ਧਿਰਾਂ ਨੇ ਅਫਗਾਨਿਸਤਾਨ ਵਿੱਚ ਜਲਦੀ ਸ਼ਾਂਤੀ ਦੇ ਪ੍ਰਬੰਧ ਕਰਨ, ਐਸਸੀਓ-ਅਫਗਾਨਿਸਤਾਨ ਸੰਪਰਕ ਸਮੂਹ ਅਤੇ ਅੰਤਰਰਾਸ਼ਟਰੀ ਪੱਧਰ ਤੇ ਹੋਰ ਮਾਨਤਾ ਪ੍ਰਾਪਤ ਫਾਰਮੈਟਾਂ ਵਿੱਚ ਸਹਿਯੋਗ ਜਾਰੀ ਰੱਖਕੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਆਪਣੀ ਪ੍ਰਤੀਬੱਧਤਾ ਅਤੇ ਫਰਵਰੀ 2019 ਵਿੱਚ ਮਾਸਕੋ ਵਿੱਚ ਸ਼ੁਰੂ ਕੀਤੀ ਗਈ ਅੰਤਰ-ਅਫਗਾਨ ਗੱਲਬਾਤ ਲਈ ਉਨ੍ਹਾਂ ਦੀ ਸਹਾਇਤਾ ਪ੍ਰਤੀ ਆਪਣੀ ਪ੍ਰਤੀਬੱਧਤਾ ਪ੍ਰਗਟਾਈ। ਧਿਰਾਂ ਅਫ਼ਗ਼ਾਨਿਸਤਾਨ ਬਾਰੇ ਗਹਿਰਾ ਵਿਚਾਰ ਵਟਾਂਦਰੇ ਜਾਰੀ ਰੱਖਣਗੀਆਂ । ਉਨ੍ਹਾਂ ਨੇ ਸਾਰੇ ਦਿਲਚਸਪੀ ਰੱਖਣ ਵਾਲੇ ਦੇਸ਼ਾਂ ਨੂੰ ਅਫਗਾਨਿਸਤਾਨ ਵਿੱਚ ਸ਼ਾਂਤੀ ਪ੍ਰਕਿਰਿਆ ਨੂੰ ਵਿਆਪਕ ਬਣਾਉਣ, ਸੰਵਿਧਾਨਕ ਵਿਵਸਥਾ ਨੂੰ ਸੁਰੱਖਿਅਤ ਰੱਖਣ, ਟਿਕਾਊ ਸ਼ਾਂਤੀ ਲਿਆਉਣ ਅਤੇ ਅਫਗਾਨਿਸਤਾਨ ਨੂੰ ਸ਼ਾਂਤੀਪੂਰਨ, ਸੁਰੱਖਿਅਤ, ਸਥਿਰ ਅਤੇ ਸੁਤੰਤਰ ਰਾਜ ਵਿੱਚ ਬਦਲਣ ਦੀਆਂ ਕੋਸ਼ਿਸ਼ਾਂ ਲਈ ਉਤਸ਼ਾਹਤ ਕੀਤਾ। ਉਨ੍ਹਾਂ ਹਿੰਸਾ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ।
72. ਦੋਹਾਂ ਪੱਖਾਂ ਨੇ ਸੀਰੀਆ ਵਿੱਚ ਸਥਿਤੀ ਦੇ ਸਥਿਰ ਹੋਣ ਦਾ ਸੁਆਗਤ ਕੀਤਾ।ਉਨ੍ਹਾਂ ਨੇ ਸੀਰੀਆ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਤਿਕਾਰ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਸੀਰੀਆ ਦੇ ਸੰਕਟ ਦੇ ਨਿਪਟਾਰੇ ਲਈ ਰਾਜਨੀਤਕ ਅਤੇ ਕੂਟਨੀਤਕ ਢੰਗਾਂ ਨਾਲ ਯਤਨ ਕਰਨ ਉੱਤੇ ਵਿਸ਼ੇਸ਼ ਤੌਰ' ਤੇ ਜ਼ੋਰ ਦਿੱਤਾ।
73. ਉਨ੍ਹਾਂ ਨੇ ਸੀਰੀਆ ਵਿੱਚ ਆਤੰਕਵਾਦੀ ਸੰਗਠਨਾਂ ਦਾ ਮੁਕਾਬਲਾ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਜਿਵੇਂ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੁਆਰਾ ਪਰਿਭਾਸ਼ਤ ਕੀਤਾ ਗਿਆ ਹੈ। ਉਹ ਸ਼ਰਨਾਰਥੀਆਂ ਅਤੇ ਅਸਥਾਈ ਤੌਰ 'ਤੇ ਵਿਸਥਾਪਿਤ ਵਿਅਕਤੀਆਂ ਦੀ ਵਾਪਸੀ ਦੀਆਂ ਸ਼ਰਤਾਂ ਦੀ ਤਿਆਰੀ ਸਮੇਤ ਮੁੜ ਨਿਰਮਾਣ ਦੇ ਮੱਦੇਨਜ਼ਰ ਸੀਰੀਆ ਲਈ ਸਹਾਇਤਾ ਜਾਰੀ ਰੱਖਣ ਲਈ ਸਹਿਮਤ ਹੋਏ। ਦੋਹਾਂ ਪੱਖਾਂ ਨੇ ਸੰਯੁਕਤ ਰਾਸ਼ਟਰ ਮਹਾ ਸਭਾ ਦੇ ਮਤੇ 46/182 ਦੇ ਅੰਤਰਰਾਸ਼ਟਰੀ ਮਾਨਵਤਾਵਾਦੀ ਸਹਾਇਤਾ ਦੇ ਸਿਧਾਂਤਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜੋ ਪ੍ਰਭਾਵਿਤ ਦੇਸ਼ ਦੀ ਰਾਸ਼ਟਰੀ ਪ੍ਰਭੂਸੱਤਾ ਦਾ ਸਨਮਾਨ ਕਰਕੇ ਸਰਕਾਰ ਨੂੰ ਮਾਨਵਤਾਵਾਦੀ ਸਹਾਇਤਾ ਦੇ ਮਾਪਦੰਡਾਂ ਦੀ ਪਰਿਭਾਸ਼ਾ ਦੇਣ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ।
74. ਦੋਹਾਂ ਪੱਖਾਂ ਨੇ ਖੇਤਰੀ ਅਤੇ ਅੰਤਰਰਾਸ਼ਟਰੀ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਨੂੰ ਸੁਰੱਖਿਅਤ ਕਰਨ ਦੇ ਸੰਦਰਭ ਵਿੱਚ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ (ਜੇਸੀਪੀਓਏ) 'ਤੇ ਸੰਯੁਕਤ ਵਿਆਪਕ ਯੋਜਨਾ ਦੀ ਪੂਰੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਮਹੱਤਤਾ ਨੂੰ ਪਛਾਣਿਆ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਮਤਾ ਨੰਬਰ 2231 ਪ੍ਰਤੀ ਆਪਣੀ ਪੂਰੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਇਸ ਦੇ ਆਲੇ-ਦੁਆਲੇ ਦੇ ਮੁੱਦਿਆਂ ਨੂੰ ਸ਼ਾਂਤੀਪੂਰਵਕ ਢੰਗ ਅਤੇ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਦੋਹਾਂ ਪੱਖਾਂ ਨੇ ਇਰਾਨ ਨਾਲ ਆਪਸੀ ਲਾਭਕਾਰੀ ਅਤੇ ਜਾਇਜ਼ ਆਰਥਿਕ ਅਤੇ ਵਪਾਰਕ ਸਹਿਯੋਗ ਜਾਰੀ ਰੱਖਣ ਪ੍ਰਤੀ ਆਪਣੀ ਦ੍ਰਿੜ੍ਹਤਾ ਪ੍ਰਗਟ ਕੀਤੀ।
75. ਦੋਹਾਂ ਧਿਰਾਂ ਨੇ ਇੱਕ ਪ੍ਰਮਾਣੂ-ਰਹਿਤ ਕੋਰੀਅਨ ਪ੍ਰਾਇਦੀਪ ਵਿੱਚ ਸਥਾਈ ਸ਼ਾਂਤੀ ਅਤੇ ਸਥਿਰਤਾ ਦਾ ਅਹਿਸਾਸ ਕਰਵਾਉਣ ਲਈ ਸਬੰਧਿਤ ਸਾਰੀਆਂ ਧਿਰਾਂ ਵਿਚਾਲੇ ਸ਼ਾਂਤੀਪੂਰਨ ਗੱਲਬਾਤ ਦੀ ਨਿਰੰਤਰਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਇਸ ਸਬੰਧ ਵਿੱਚ, ਉਨ੍ਹਾਂ ਨੇ ਸਬੰਧਿਤ ਧਿਰਾਂ ਨੂੰ ਤਾਕੀਦ ਕੀਤੀ ਕਿ ਉਹ ਇਸ ਟੀਚੇ ਲਈ ਮਿਲ ਕੇ ਕੰਮ ਕਰਨ।
76. ਤੀਜੇ ਦੇਸ਼ਾਂ, ਖਾਸ ਕਰਕੇ ਕੇਂਦਰੀ ਏਸ਼ੀਆ ਵਿੱਚ ਦੱਖਣੀ ਪੂਰਬੀ ਏਸ਼ੀਆ ਅਤੇ ਅਫਰੀਕਾ ਵਿੱਚ ਆਪਸੀ ਸਹਿਯੋਗ ਦੇ ਆਪਸੀ ਸਵੀਕਾਰਯੋਗ ਅਤੇ ਲਾਭਕਾਰੀ ਖੇਤਰਾਂ ਦੀ ਖੋਜ ਕਰਨ ਲਈ ਦੋਵੇਂ ਧਿਰਾਂ ਸਹਿਮਤ ਹੋਈਆਂ।
77. ਧਿਰਾਂ ਇੱਕ ਪਾਰਦਰਸ਼ੀ, ਗੈਰ-ਪੱਖਪਾਤੀ ਬਹੁ-ਪੱਖੀ ਵਪਾਰ ਪ੍ਰਣਾਲੀ ਨੂੰ ਕਾਇਮ ਰੱਖਣ ਲਈ ਵਿਸ਼ਵ ਵਪਾਰ ਸੰਗਠਨ ਦੀ ਭੂਮਿਕਾ ਨੂੰ ਸੁਰੱਖਿਅਤ ਅਤੇ ਮਜ਼ਬੂਤ ਕਰਨ ਦੀ ਜ਼ਰੂਰਤ ਉੱਤੇ ਸਹਿਮਤ ਹੋਈਆਂ। ਧਿਰਾਂ ਇੱਕ ਨਿਰਪੱਖ ਅਤੇ ਖੁੱਲ੍ਹੀ ਗਲੋਬਲ ਅਰਥਵਿਵਸਥਾ ਨੂੰ ਰੂਪ ਦੇਣ ਲਈ ਮਿਲ ਕੇ ਕੰਮ ਕਰਨ ਦਾ ਇਰਾਦਾ ਰੱਖਦੀਆਂ ਹਨ।
78. ਦੋਹਾਂ ਧਿਰਾਂ ਨੇ ਸਥਾਈ ਸਮਾਜਿਕ-ਆਰਥਿਕ ਵਿਕਾਸ ਅਤੇ 2030 ਏਜੰਡੇ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਖੇਤਰੀ ਆਰਥਿਕ ਸਹਿਯੋਗ ਦੀ ਗਹਿਰਾਈ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਜਿਸ ਵਿੱਚ ਆਵਾਜਾਈ, ਊਰਜਾ ਅਤੇ ਵਪਾਰ ਦੇ ਤੌਰ ’ਤੇ ਮਹੱਤਵਪੂਰਨ ਖੇਤਰ ਏਸ਼ੀਆ ਅਤੇ ਪ੍ਰਸ਼ਾਂਤ ਲਈ ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਕਮਿਸ਼ਨ ਦੇ ਢਾਂਚੇ ਦੇ ਅੰਦਰ ਸਹਿਯੋਗ ਦਾ ਵਿਸਥਾਰ ਕਰਨਾ ਵੀ ਸ਼ਾਮਲ ਹੈ।
79. ਧਿਰਾਂ ਨੇ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਵਿੱਚ ਇੱਕ ਬਰਾਬਰ ਅਤੇ ਅਟੁੱਟ ਸੁਰੱਖਿਆ ਢਾਂਚੇ ਦੀ ਉਸਾਰੀ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਉਹ ਪੂਰਬੀ ਏਸ਼ੀਆ ਸੰਮੇਲਨ ਅਤੇ ਹੋਰ ਖੇਤਰੀ ਮੰਚਾਂ ਦੇ ਢਾਂਚੇ ਦੇ ਅੰਦਰ ਇਸ ਵਿਸ਼ੇ 'ਤੇ ਬਹੁਪੱਖੀ ਸੰਵਾਦ ਛੇੜਨ ਦਾ ਸਮਰਥਨ ਕਰਦੀਆਂ ਹਨ। ਉਹ ਸਹਿਮਤ ਹੋਈਆਂ ਕਿ ਖੇਤਰੀ ਵਿਵਸਥਾ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਬਹੁ-ਪੱਖਵਾਦ, ਖੁੱਲ੍ਹਾਪਣ, ਸਮੂਹਿਕਤਾ ਅਤੇ ਆਪਸੀ ਸਤਿਕਾਰ ਦੇ ਸਿਧਾਂਤਾਂ 'ਤੇ ਅਧਾਰਿਤ ਹੋਣੇ ਚਾਹੀਦੇ ਹਨ ਅਤੇ ਉਨਾਂ ਨੂੰ ਕਿਸੇ ਵੀ ਦੇਸ਼ ਦੇ ਵਿਰੁੱਧ ਨਿਰਦੇਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਭਾਰਤ ਅਤੇ ਰੂਸ ਨੇ ਇਸ ਸਾਂਝੇ ਪੁਲਾੜ ਵਿੱਚ ਹਿੱਸੇਦਾਰ ਹੋਣ ਦੇ ਨਾਤੇ ਵਧੇਰੇ ਯੂਰੇਸ਼ੀਅਨ ਪੁਲਾੜ ਵਿੱਚ ਅਤੇ ਭਾਰਤ ਅਤੇ ਪ੍ਰਸ਼ਾਂਤ ਮਹਾਸਾਗਰਾਂ ਦੇ ਖੇਤਰਾਂ ਵਿੱਚ ਏਕੀਕਰਨ ਅਤੇ ਵਿਕਾਸ ਦੀਆਂ ਪਹਿਲਕਦਮੀਆਂ ਵਿਚਕਾਰ ਪੂਰਕਤਾ ਬਾਰੇ ਸਲਾਹ ਮਜ਼ਬੂਤ ਕਰਨ ਲਈ ਸਹਿਮਤੀ ਦਿੱਤੀ ਹੈ।
80. ਦੋਵੇਂ ਧਿਰਾਂ ਉਨ੍ਹਾਂ ਦੀਆਂ ਵਿਦੇਸ਼ ਨੀਤੀ ਦੀਆਂ ਪ੍ਰਾਥਮਿਕਤਾਵਾਂ ਵਿੱਚ ਮਹੱਤਵਪੂਰਨ ਸਮਾਨਤਾ ਨੂੰ ਧਿਆਨ ਵਿੱਚ ਰੱਖਦਿਆਂ ਸੰਤੁਸ਼ਟ ਹੋਈਆਂ ਅਤੇ ਉਨ੍ਹਾਂ ਭਾਰਤ-ਰੂਸ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਭਾਈਵਾਲੀ ਦੇ ਹੋਰ ਵਿਕਾਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਰਤਮਾਨ ਦੁਵੱਲੇ ਸਬੰਧਾਂ ਦੇ ਪ੍ਰਸੰਗ ਵਿੱਚ ਖੇਤਰੀ ਅਤੇ ਅੰਤਰਰਾਸ਼ਟਰੀ ਮੁਦਿਆਂ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਭਾਰਤ ਅਤੇ ਰੂਸ ਦੇ ਲੋਕਾਂ ਦੇ ਲਾਭ ਲਈ ਆਪਣੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਵਧਾਉਣ ਦਾ ਆਪਸੀ ਇਰਾਦਾ ਪ੍ਰਗਟ ਕੀਤਾ।
81. ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਉਨ੍ਹਾਂ ਅਤੇ ਵਲਾਦੀਵੋਸਤੋਕ ਵਿੱਚ ਉਨ੍ਹਾਂ ਦੇ ਪ੍ਰਤੀਨਿਧੀ ਲਈ ਦਿਖਾਈ ਗਈ ਮਹਿਮਾਨ-ਨਿਵਾਜ਼ੀ ਲਈ ਧੰਨਵਾਦ ਕੀਤਾ। ਉਨ੍ਹਾਂ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ 21 ਵੇਂ ਭਾਰਤ-ਰੂਸ ਸਲਾਨਾ ਸਿਖਰ ਸੰਮੇਲਨ ਲਈ ਅਗਲੇ ਸਾਲ ਭਾਰਤ ਆਉਣ ਦਾ ਸੱਦਾ ਦਿੱਤਾ।
*****
ਵੀਆਰਆਰਕੇ /ਐੱਸਐੱਚ/ਏਕੇ
(Release ID: 1586167)
Visitor Counter : 133