ਪ੍ਰਧਾਨ ਮੰਤਰੀ ਦਫਤਰ
ਸੰਯੁਕਤ ਰਾਸ਼ਟਰ ਮਹਾਸਭਾ ਦੇ 74ਵੇਂ ਸੈਸ਼ਨ ਦੌਰਾਨ ਜਲਵਾਯੂ ਕਾਰਵਾਈ ਸਿਖ਼ਰ ਸੰਮੇਲਨ 2019 ਵਿੱਚ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ
Posted On:
23 SEP 2019 9:57AM by PIB Chandigarh
ਨਮਸਤੇ।
Excellencies,
ਮੈਂ, Global Climate Summit ਦੇ ਆਯੋਜਨ ਲਈ UN Secretary General ਦਾ ਦਿਲੋਂ ਬਹੁਤ - ਬਹੁਤ ਧੰਨਵਾਦ ਕਰਦਾ ਹਾਂ ।
ਪਿਛਲੇ ਸਾਲ Champion of the Earth award ਮਿਲਣ ਦੇ ਬਾਅਦ UN ਵਿੱਚ ਮੇਰਾ ਇਹ ਪਹਿਲਾ ਸੰਬੋਧਨ ਹੈ ਅਤੇ ਇਹ ਵੀ ਸੁਖਦ ਸਹਿਯੋਗ ਹੈ ਕਿ ਨਿਊਯਾਰਕ ਦੌਰੇ ਵਿੱਚ ਮੇਰੀ ਪਹਿਲੀ ਸਭਾ Climate ਵਿਸ਼ੇ ’ਤੇ ਹੋ ਰਹੀ ਹੈ।
Excellencies,
Climate Change ਨੂੰ ਲੈ ਕੇ ਦੁਨੀਆ ਭਰ ਵਿੱਚ ਅਨੇਕ ਪ੍ਰਯਤਨ ਹੋ ਰਹੇ ਹਨ। ਲੇਕਿਨ ਸਾਨੂੰ ਇਹ ਗੱਲ ਸਵੀਕਾਰਨੀ ਹੋਵੇਗੀ ਕਿ ਇਸ ਗੰਭੀਰ ਚੁਣੌਤੀ ਦਾ ਮੁਕਾਬਲਾ ਕਰਨ ਲਈ ਓਨਾ ਨਹੀਂ ਕੀਤਾ ਜਾ ਰਿਹਾ ਹੈ, ਜਿਨ੍ਹਾਂ ਕਿ ਹੋਣਾ ਬਹੁਤ ਜ਼ਰੂਰੀ ਹੈ।
ਅੱਜ ਜ਼ਰੂਰਤ ਹੈ ਇੱਕ comprehensive approach ਦੀ ਜਿਸ ਵਿੱਚ Education, values ਅਤੇ lifestyle ਤੋਂ ਲੈ ਕੇ developmental philosophy ਵੀ ਸ਼ਾਮਲ ਹੋਵੇ। ਅੱਜ ਜ਼ਰੂਰਤ ਹੈ behavioral change ਲਈ ਇੱਕ ਵਿਸ਼ਵਵਿਆਾਪੀ ਜਨ-ਅੰਦੋਲਨ, ਖੜ੍ਹਾ ਕਰਨ ਦੀ ਹੈ। ਕੁਦਰਤ ਦਾ ਸਨਮਾਨ ਅਤੇ natural resources ਦੀ ਸੁਰੱਖਿਆ ਇਹ ਸਾਡੀ ਪਰੰਪਰਾ ਅਤੇ ਵਰਤਮਾਨ ਪ੍ਰਯਤਨਾਂ ਦਾ ਹਿੱਸਾ ਰਿਹਾ ਹੈ। Need not Greed has been our guiding principle. ਅਤੇ ਇਸ ਲਈ ਅੱਜ ਭਾਰਤ ਇਸ ਵਿਸ਼ੇ ’ਤੇ ਸਿਰਫ਼ ਗੱਲ ਕਰਨ ਨਹੀਂ ਬਲਕਿ ਇੱਕ ਵਿਵਹਾਰਿਕ ਸੋਚ ਅਤੇ roadmap ਦੇ ਨਾਲ ਆਇਆ ਹੈ। We believe that an ounce of practice is worth more than a ton of preaching.
ਅਸੀਂ ਭਾਰਤ ਵਿੱਚ fuel mix ਵਿੱਚ non fossil fuel ਦੀ ਹਿੱਸੇਦਾਰੀ ਵਧਾ ਰਹੇ ਹਾਂ। ਅਸੀਂ 2022 ਤੱਕ renewable energy ਵਿੱਚ ਆਪਣੀ capacity ਨੂੰ 175 ਗੀਗਾਵਾਟ ਤੱਕ ਲੈ ਜਾ ਰਹੇ ਹਾਂ ਅਤੇ ਅੱਗੇ ਅਸੀਂ ਇਸ ਨੂੰ 450 ਗੀਗਾਵਾਟ ਤੱਕ ਲੈ ਜਾਣ ਲਈ ਪ੍ਰਤੀਬੱਧ ਹਾਂ। ਅਸੀਂ ਆਪਣੇ ਪਰਿਵਰਤਨ ਖੇਤਰ ਵਿੱਚ e-mobility ਨੂੰ ਪ੍ਰੋਤਸਾਹਨ ਦੇ ਰਹੇ ਹਾਂ। ਅਸੀਂ ਪੈਟਰੋਲ ਅਤੇ ਡੀਜ਼ਲ ਵਿੱਚ biofuel ਦੀ mixing ਦੀ ਵੱਡੀ ਮਾਤਰਾ ਵਿੱਚ ਵਾਧਾ ਕਰ ਰਹੇ ਹਾਂ।
ਅਸੀਂ 150 ਮਿਲੀਅਨ ਪਰਿਵਾਰਾਂ ਨੂੰ clean cooking gas connection ਦਿੱਤੇ ਹਨ। ਅਸੀਂ water conservation, rainwater harvesting ਅਤੇ water resources development ਲਈ ਮਿਸ਼ਨ ਜਲ ਜੀਵਨ ਸ਼ੁਰੂ ਕੀਤਾ ਹੈ। ਅਤੇ ਅਗਲੇ ਕੁਝ ਵਰ੍ਹਿਆਂ ਵਿੱਚ ਇਸ ’ਤੇ ਲਗਭਗ 50 ਬਿਲੀਅਨ ਡਾਲਰ ਦਾ ਖਰਚ ਕਰਨ ਦੀ ਸਾਡੀ ਯੋਜਨਾ ਹੈ।
Excellencies,
ਅੰਤਰਰਾਸ਼ਟਰੀ ਮੰਚ ਦੀ ਗੱਲ ਕਰੀਏ ਤਾਂ ਲਗਭਗ 80 ਦੇਸ਼ ਸਾਡੀ International Solar Alliance ਦੀ ਪਹਿਲ ਦੇ ਨਾਲ ਜੁੜ ਚੁੱਕੇ ਹਨ। ਮੈਨੂੰ ਪ੍ਰਸੰਨਤਾ ਹੈ ਕਿ ਭਾਰਤ ਅਤੇ ਸਵੀਡਨ ਹੋਰ partners ਦੇ ਨਾਲ ਮਿਲ ਕੇ Industry transition track ਦੇ Leadership group ਦਾ launch ਕਰ ਰਹੇ ਹਨ। ਇਹ ਪਹਿਲ ਸਰਕਾਰਾਂ ਅਤੇ ਨਿਜੀ ਖੇਤਰ ਨੂੰ ਨਾਲ ਲੈ ਕੇ Industries ਲਈ low carbon pathways ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕਰੇਗੀ।
ਗਲੋਬਲ Infrastructure natural disaster ਦਾ ਸਾਹਮਣਾ ਕਰ ਸਕੇ, ਇਸ ਦੇ ਲਈ ਭਾਰਤ Coalition for Disaster Resilient Infrastructure ਦੀ ਸ਼ੁਰੂਆਤ ਕਰ ਰਿਹਾ ਹੈ। ਮੈਂ ਸਾਰੇ member states ਨੂੰ ਇਸ ਨਾਲ ਜੁੜਨ ਲਈ ਸੱਦਾ ਦਿੰਦਾ ਹਾਂ।
ਇਸ ਸਾਲ ਭਾਰਤ ਦੇ ਸੁਤੰਤਰਤਾ ਦਿਵਸ 15 ਅਗਸਤ ਨੂੰ ਅਸੀਂ single use plastic ਤੋਂ ਮੁਕਤੀ ਲਈ ਜਨ-ਅੰਦੋਲਨ ਦਾ ਸੱਦਾ ਦਿੱਤਾ ਹੈ। ਮੈਂ ਆਸ ਕਰਦਾ ਹਾਂ ਕਿ ਇਸ ਨਾਲ ਗਲੋਬਲ ਪੱਧਰ ’ਤੇ single use plastic ਦੇ ਖ਼ਿਲਾਫ਼ ਜਾਗਰੂਕਤਾ ਹੋਰ ਵਧੇਗੀ।
Excellencies,
ਮੈਨੂੰ ਤੁਹਾਨੂੰ ਦੱਸਦੇ ਹੋਏ ਪ੍ਰਸੰਨਤਾ ਹੈ ਕਿ UN ਦੀ ਇਸ ਇਮਾਰਤ ਵਿੱਚ ਕੱਲ੍ਹ ਅਸੀਂ ਭਾਰਤ ਵੱਲੋਂ ਲਗਾਏ ਗਏ Solar Panels ਦਾ ਉਦਘਾਟਨ ਕਰਾਂਗੇ। The time for talking is over; the world needs to act now.
Thank you, Thank you very much.
*****
ਵੀਆਰਆਰਕੇ/ਐੱਸਐੱਚ/ਬੀਐੱਮ/ਟੀਕੇ
(Release ID: 1586096)
Visitor Counter : 122