ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦਾ ਇਸਰੋ ਕੰਟਰੋਲ ਸੈਂਟਰ ਤੋਂ ਰਾਸ਼ਟਰ ਨੂੰ ਸੰਬੋਧਨ ਦਾ ਮੂਲ-ਪਾਠ
Posted On:
07 SEP 2019 1:46PM by PIB Chandigarh
ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ!
ਆਪ ਉਹ ਲੋਕ ਹੋ ਜੋ ਮਾਂ ਭਾਰਤੀ ਦੇ ਲਈ, ਉਸ ਦੀ ਜੈ ਦੇ ਲਈ ਜਿਊਂਦੇ ਹੋ, ਆਪ ਉਹ ਲੋਕ ਹੋ ਜੋ ਮਾਂ ਭਾਰਤੀ ਦੀ ਜੈ ਲਈ ਜੂਝਦੇ ਹੋ, ਆਪ ਉਹ ਲੋਕ ਹੋ ਜੋ ਮਾਂ ਭਾਰਤੀ ਲਈ ਜਜ਼ਬਾ ਰੱਖਦੇ ਹੋ ਅਤੇ ਇਸ ਲਈ ਮਾਂ ਭਾਰਤੀ ਦਾ ਸਿਰ ਉੱਚਾ ਹੋਵੇ, ਇਸ ਦੇ ਲਈ ਪੂਰਾ ਜੀਵਨ ਖਪਾ ਦਿੰਦੇ। ਆਪਣੇ ਸੁਪਨਿਆਂ ਨੂੰ ਸਮਾਹਿਤ ਕਰ ਦਿੰਦੇ ਹੋ।
ਸਾਥੀਓ , ਮੈਂ ਕੱਲ੍ਹ ਰਾਤ ਤੁਹਾਡੀ ਮਨੋਸਥਿਤੀ ਨੂੰ ਸਮਝ ਰਿਹਾ ਸਾਂ। ਤੁਹਾਡੀਆਂ ਅੱਖਾਂ ਬਹੁਤ ਕੁਝ ਕਹਿੰਦੀਆਂ ਸਨ , ਤੁਹਾਡੇ ਚਿਹਰੇ ਦੀ ਉਦਾਸੀ ਮੈਂ ਪੜ੍ਹ ਸਕਦਾ ਸਾਂ ਅਤੇ ਉਸ ਦੇ ਲਈ ਜ਼ਿਆਦਾ ਦੇਰ ਮੈਂ ਤੁਹਾਡੇ ਵਿੱਚ ਨਹੀਂ ਰੁਕਿਆ। ਕਈ ਰਾਤਾਂ ਤੋਂ ਤੁਸੀਂ ਸੁੱਤੇ ਨਹੀਂ ਹੋ ਫਿਰ ਵੀ ਮੇਰਾ ਮਨ ਕਰਦਾ ਸੀ ਕਿ ਇੱਕ ਵਾਰ ਸਵੇਰੇ ਫਿਰ ਤੋਂ ਤੁਹਾਨੂੰ ਬੁਲਾਵਾਂ, ਤੁਹਾਡੇ ਨਾਲ ਗੱਲਾਂ ਕਰਾਂ। ਇਸ ਮਿਸ਼ਨ ਨਾਲ ਜੁੜਿਆ ਹੋਇਆ ਹਰ ਵਿਅਕਤੀ ਇੱਕ ਵੱਖਰੀ ਹੀ ਅਵਸਥਾ ਵਿੱਚ ਸੀ । ਬਹੁਤ ਸਾਰੇ ਸਵਾਲ ਸਨ ਅਤੇ ਵੱਡੀ ਸਫਲਤਾ ਦੇ ਨਾਲ ਅੱਗੇ ਵਧਦੇ ਹਨ । ਪਰੰਤੂ ਅਚਾਨਕ ਸਭ ਕੁਝ ਨਜ਼ਰ ਆਉਣਾ ਬੰਦ ਹੋ ਜਾਵੇ। ਮੈਂ ਵੀ ਉਸ ਪਲ ਨੂੰ ਤੁਹਾਡੇ ਨਾਲ ਜੀਵਿਆ ਹੈ ।
ਜਦੋਂ communication off ਆਇਆ ਤਾਂ ਆਪ ਸਾਰੇ ਹਿੱਲ ਗਏ ਸੀ। ਮੈਂ ਦੇਖ ਰਿਹਾ ਸੀ। ਉਸ ਨੂੰ ਮਨ ਵਿੱਚ ਸੁਭਾਵਿਕ ਪ੍ਰਸ਼ਨ ਕਰਦਾ ਸੀ ਕਿਉਂ ਹੋਇਆ? ਕਿਵੇ ਹੋਇਆ? ਅਤੇ ਵਿਗਿਆਨੀ ਦਾ ਮਨ ਹੀ ਤਾਂ ਉਹੀ ਹੁੰਦਾ ਹੈ ਉਹ ਹਰ ਗੱਲ ਨੂੰ ਕਿਉਂ ਨਾਲ ਸ਼ੁਰੂ ਕਰਦਾ ਹੈ। ਬਹੁਤ ਸਾਰੀਆਂ ਉਮੀਦਾਂ ਸਨ। ਮੈਂ ਦੇਖ ਰਿਹਾ ਸਾਂ ਉਸ ਦੇ ਬਾਅਦ ਵੀ ਆਪ ਨੂੰ ਲਗਦਾ ਸੀ ਅਰੇ ਯਾਰ ਕੁਝ ਤਾਂ ਹੋਵੇਗਾ ਕਿਉਂਕਿ ਉਸ ਦੇ ਪਿੱਛੇ ਤੁਹਾਡੀ ਮਿਹਨਤ ਸੀ, ਪਲ-ਪਲ ਆਪ ਬੜੀ ਬਰੀਕੀ ਨਾਲ ਆਪ ਨੇ ਵਧਾਇਆ ਸੀ।
ਸਾਥੀਓ, ਅੱਜ ਭਲੇ ਕੁਝ ਰੁਕਾਵਟਾਂ ਅਤੇ ਚੁਣੌਤੀਆਂ ਆਈਆਂ ਹੋਣ, ਰੁਕਾਵਟਾਂ ਹੱਥ ਲੱਗੀਆਂ ਹੋਣ ਲੇਕਿਨ ਇਸ ਨਾਲ ਸਾਡੇ ਹੌਸਲਾ ਕਮਜ਼ੋਰ ਨਹੀਂ ਪਿਆ ਬਲਕਿ ਹੋਰ ਮਜ਼ਬੂਤ ਹੋਇਆ ਹੈ। ਅੱਜ ਸਾਡੇ ਰਸਤੇ ਵਿੱਚ ਭਲੇ ਹੀ ਇੱਕ ਆਖਿਰੀ ਕਦਮ ਉੱਤੇ ਰੁਕਾਵਟ ਆਈ ਹੋਵੇ ਲੇਕਿਨ ਇਸ ਨਾਲ ਅਸੀਂ ਆਪਣੀ ਮੰਜ਼ਿਲ ਦੇ ਰਸਤੇ ਤੋਂ ਡਿੱਗੇ ਨਹੀਂ ਹਾਂ। ਅੱਜ ਭਾਵੇਂ ਅਸੀਂ ਚੰਦਰਮਾ ਦੀ ਸਤ੍ਹਾ ‘ਤੇ ਸਾਡੀ ਯੋਜਨਾ ਅਨੁਸਾਰ ਨਹੀਂ ਜਾ ਸਕੇ ਅਤੇ ਅਗਰ ਕੋਈ ਕਵੀ ਨੂੰ ਅੱਜ ਦੀ ਘਟਨਾ ਨੂੰ ਲਿਖਣਾ ਹੋਵੇਗਾ, ਸਾਹਿਤਕਾਰਾਂ ਨੂੰ ਲਿਖਣਾ ਹੋਵੇਗਾ ਵਿਗਿਆਨ ਦੀ ਸੋਚ, ਵਿਗਿਆਨ ਦੀ ਭਾਸ਼ਾ ਅਲੱਗ ਹੈ। ਲੇਕਿਨ ਕਲਾ ਅਤੇ ਸਾਹਿਤ ਨੂੰ ਕਿਸੇ ਨੂੰ ਅਗਰ ਲਿਖਣਾ ਹੋਵੇਗਾ ਤਾਂ ਜ਼ਰੂਰ ਲਿਖੇਗਾ ਕਿ ਅਸੀਂ ਚੰਦ ਦਾ ਇੰਨਾ ਵਰਣਨ ਕੀਤਾ ਹੈ ਇੰਨਾ ਰੋਮਾਂਟਿਕ ਵਰਣਨ ਕੀਤਾ ਹੈ ਜੀਵਨ ਵਿੱਚ ਤਾਂ ਚੰਦਰਯਾਨ ਦੇ ਵੀ ਸੁਆਅ ਵਿੱਚ ਉਹ ਆ ਗਿਆ ਸੀ। ਅਤੇ ਇਸ ਲਈ ਆਖਿਰੀ ਕਦਮ ‘ਤੇ ਚੰਦਰਯਾਨ .... ਚੰਦਰਮਾ ਨੂੰ ਗਲੇ ਲਗਾਉਣ ਲਈ ਦੌੜ ਪਿਆ ਸੀ। ਕਵੀ ਅਜਿਹਾ ਹੀ ਕਹਿਣਗੇ ਅੱਜ ਚੰਦਰਮਾ ਨੂੰ ਛੂਹਣ ਦੀ ਸਾਡੀ ਇੱਛਾ ਸ਼ਕਤੀ , ਚੰਦਰਮਾ ਨੂੰ ਆਗੋਸ਼ ਵਿੱਚ ਲੈਣ ਦੀ ਸਾਡੀ ਇੱਛਾ ਸ਼ਕਤੀ ਅਤੇ ਸੰਕਲਪ ਹੋਰ ਪ੍ਰਬਲ ਹੋਇਆ ਹੈ ਮਜ਼ਬੂਤ ਹੋਇਆ ਹੈ ਦ੍ਰਿੜ੍ਹ ਹੋਇਆ ਹੈ।
ਭਾਰਤ ਦੇ ਭੈਣੋਂ ਅਤੇ ਭਾਈਓ, ਮੇਰੇ ਵਿਗਿਆਨੀਕ ਦੋਸਤੋ, ਪਿਛਲੇ ਕੁਝ ਘੰਟਿਆਂ ਤੋਂ ਪੂਰਾ ਰਾਸ਼ਟਰ ਜਾਗਦਾ ਸੀ| ਅਸੀਂ ਆਪਣੇ ਵਿਗਿਆਨੀਆਂ ਨਾਲ ਇਕਜੁੱਟਤਾ ਲਈ ਜਾਗੇ ਸਾਂ, ਜਿਨ੍ਹਾਂ ਨੇ ਸਾਡੇ ਪੁਲਾੜ ਪ੍ਰੋਗਰਾਮ ਦੇ ਸਭ ਤੋਂ ਖਾਹਿਸ਼ੀ ਮਿਸ਼ਨ ਵਿੱਚੋਂ ਇੱਕ ਦੀ ਸ਼ੁਰੂਆਤ ਕੀਤੀ ਸੀ|
ਅਸੀਂ ਬਹੁਤ ਨਜ਼ਦੀਕ ਆ ਗਏ ਪਰੰਤੂ ਆਉਣ ਵਾਲੇ ਸਮੇਂ ਵਿੱਚ ਸਾਨੂੰ ਹੋਰ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੋਵੇਗੀ| ਹਰ ਭਾਰਤੀ ਆਤਮ ਸਨਮਾਨ ਅਤੇ ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਹੈ| ਸਾਨੂੰ ਸਾਡੇ ਪੁਲਾੜ ਪ੍ਰੋਗਰਾਮ ਅਤੇ ਸਾਡੇ ਵਿਗਿਆਨੀਆਂ ਉੱਤੇ ਮਾਣ ਹੈ, ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਦ੍ਰਿੜ੍ਹਤਾ ਨੇ ਨਾ ਸਿਰਫ਼ ਸਾਡੇ ਨਾਗਰਿਕਾਂ ਲਈ, ਬਲਕਿ ਹੋਰ ਰਾਸ਼ਟਰਾਂ ਲਈ ਵੀ ਇੱਕ ਬਿਹਤਰ ਜ਼ਿੰਦਗੀ ਨੂੰ ਸੁਨਿਸ਼ਚਿਤ ਹੈ|
ਇਹ ਉਨ੍ਹਾਂ ਦੇ ਇਨੋਵੇਟਿਵ ਜੋਸ਼ ਦਾ ਨਤੀਜਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਬਿਹਤਰ ਸਿਹਤ ਦੇਖਭਾਲ ਅਤੇ ਸਿੱਖਿਆ ਸਹੂਲਤਾਂ ਸਮੇਤ ਇੱਕ ਬਿਹਤਰ ਜ਼ਿੰਦਗੀ ਮਿਲੀ ਹੈ| ਭਾਰਤ ਨੂੰ ਯਕੀਨ ਹੈ ਕਿ ਮਾਣ ਅਤੇ ਖੁਸ਼ੀ ਮਹਿਸੂਸ ਕਰਨ ਲਈ ਹੋਰ ਬਹੁਤ ਸਾਰੇ ਹੋਰ ਮੌਕੇ ਹੋਣਗੇ, ਧੰਨਵਾਦ|
ਨਾਲ ਹੀ, ਅਸੀਂ ਪੂਰੇ ਆਤਮ ਵਿਸ਼ਵਾਸ ਨਾਲ ਭਰੇ ਹੋਏ ਹਾਂ ਕਿ ਜਦੋਂ ਸਾਡੇ ਪੁਲਾੜ ਪ੍ਰੋਗਰਾਮ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਬਿਹਤਰੀਨ ਤਾਂ ਹਾਲੇ ਆਉਣਾ ਬਾਕੀ ਹੈ|
ਖੋਜ ਕਰਨ ਲਈ ਨਵੇਂ ਫਰੰਟੀਅਰ ਅਤੇ ਜਾਣ ਲਈ ਨਵੀਆਂ ਥਾਵਾਂ ਹਨ| ਅਸੀਂ ਮੌਕੇ ਦੀ ਜ਼ਰੂਰਤ ਅਨੁਸਾਰ ਕੰਮ ਕਰਾਂਗੇ ਅਤੇ ਸਫ਼ਲਤਾ ਦੀਆਂ ਨਵੀਆਂ ਬੁਲੰਦੀਆਂ ਛੂਹਾਂਗੇ |
ਸਾਡੇ ਵਿਗਿਆਨੀਆਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਤੁਹਾਡੇ ਨਾਲ ਹੈ| ਤੁਸੀਂ ਲਾਮਿਸਾਲ ਪ੍ਰੋਫੈਸ਼ਨਲ ਹੋ ਜਿਨ੍ਹਾਂ ਨੇ ਰਾਸ਼ਟਰੀ ਪ੍ਰਗਤੀ ਲਈ ਇੱਕ ਅਤੁੱਲ ਯੋਗਦਾਨ ਪਾਇਆ ਹੈ|
ਤੁਸੀਂ ਹਮੇਸਾ ਆਪਣਾ ਸਭ ਤੋਂ ਬਿਹਤਰੀਨ ਦਿੱਤਾ ਹੈ ਅਤੇ ਸਾਨੂੰ ਆਪਣੇ ਹਿੰਮਤ ਭਰੇ ਕੰਮ ਉੱਤੇ ਮੁਸਕਰਾਉਣ ਦੇ ਕਈ ਹੋਰ ਅਵਸਰ ਦੇਵੋਗੇ, ਤੁਸੀਂ ਉਸ ਮੁਕਾਮ ’ਤੇ ਪਹੁੰਚ ਗਏ ਜਿੱਥੇ ਕੋਈ ਪਹਿਲਾਂ ਕਦੇ ਨਹੀਂ ਗਿਆ ਸੀ|
ਤੁਸੀਂ ਲੋਕ ਮੱਖਣ ਉੱਤੇ ਲਕੀਰ ਕਰਨ ਵਾਲੇ ਨਹੀਂ, ਪੱਥਰ ’ਤੇ ਲਕੀਰ ਪਾਉਣ ਵਾਲੇ ਲੋਨ ਹੋ|
ਤੁਸੀਂ ਜਿੰਨਾ ਵੀ ਨਜ਼ਦੀਕ ਆ ਸਕਦੇ ਸੀ, ਆਏ। ਸਥਿਰ ਰਹੋ ਅਤੇ ਅੱਗੇ ਦੇਖੋ| ਮੈਂ ਆਪਣੇ ਪੁਲਾੜ ਵਿਗਿਆਨੀਆਂ ਦੇ ਪਰਿਵਾਰਾਂ ਨੂੰ ਵੀ ਨਮਨ ਕਰਦਾ ਹਾਂ| ਉਨ੍ਹਾਂ ਦੀ ਚੁੱਪ ਪਰੰਤੂ ਕੀਮਤੀ ਸਮਰਥਨ ਇੱਕ ਵੱਡੀ ਚੰਗਿਆਈ ਹੈ|
ਭਾਰਤ ਦੇ ਭੈਣੋਂ ਅਤੇ ਭਾਈਓ, ਅਨੁਕੂਲਤਾ ਅਤੇ ਕਠੋਰਤਾ ਭਾਰਤ ਦੇ ਸਿਧਾਂਤਾਂ ਦੀ ਖ਼ਾਸੀਅਤ ਹੈ| ਸਾਡੇ ਹਜ਼ਾਰਾਂ ਵਰ੍ਹਿਆਂ ਦੇ ਸ਼ਾਨਦਾਰ ਇਤਿਹਾਸ ਵਿੱਚ ਅਸੀਂ ਉਨ੍ਹਾਂ ਪਲਾਂ ਦਾ ਸਾਹਮਣਾ ਕੀਤਾ ਹੈ ਜਿਨ੍ਹਾਂ ਨੇ ਸ਼ਾਇਦ ਸਾਡੀ ਗਤੀ ਨੂੰ ਘੱਟ ਕਰ ਦਿੱਤਾ ਹੋਵੇ, ਪਰ ਉਨ੍ਹਾਂ ਨੇ ਸਾਡੇ ਜੋਸ਼ ਨੂੰ ਕਦੇ ਨਹੀਂ ਕੁਚਲਿਆ| ਅਸੀਂ ਦੁਬਾਰਾ ਉੱਭਰੇ ਹਾਂ ਅਤੇ ਸ਼ਾਨਦਾਰ ਚੀਜ਼ਾਂ ਕੀਤੀਆਂ ਹਨ| ਇਹੀ ਕਾਰਨ ਹੈ ਕਿ ਸਾਡੀ ਸੱਭਿਅਤਾ ਉੱਚੀ ਖੜ੍ਹੀ ਹੈ|
ਮੇਰੇ ਪਿਆਰੇ ਦੋਸਤੋ ਜਿੰਨੇ ਅਹਿਮ, ਅੰਤਿਮ ਨਤੀਜੇ ਹਨ, ਓਨੀ ਹੀ ਅਹਿਮ ਯਾਤਰਾ ਅਤੇ ਯਚਨਾ ਹੈ| ਮੈਂ ਬੜੇ ਮਾਣ ਨਾਲ ਕਹਿ ਸਕਦਾ ਹਾਂ ਕਿ ਯਤਨ ਬੇਸ਼ਕੀਮਤੀ ਸੀ ਅਤੇ ਓਨੀ ਹੀ ਯਾਤਰਾ ਵੀ| ਸਾਡੀ ਟੀਮ ਨੇ ਸਖ਼ਤ ਮਿਹਨਤ ਕੀਤੀ, ਦੂਰ ਤੱਕ ਗਈ ਅਤੇ ਇਹ ਸਿੱਖਿਆਵਾਂ ਹਮੇਸ਼ਾ ਸਾਡੇ ਨਾਲ ਰਹਿਣਗੀਆਂ| ਅਸੀਂ ਯਾਤਰਾ ਅਤੇ ਕੋਸ਼ਿਸ਼ ਨੂੰ ਬੜੀ ਸੰਤੁਸ਼ਟੀ ਨਾਲ ਮੁੜ ਕੇ ਦੇ ਖਾਂਗੇ| ਅੱਜ ਦੀ ਸਿੱਖਿਆ ਸਾਨੂੰ ਮਜ਼ਬੂਤ ਅਤੇ ਬਿਹਤਰ ਬਣਾਵੇਗੀ| ਬਹੁਤ ਜਲਦੀ ਇੱਕ ਨਵੀਂ ਸਵੇਰ ਅਤੇ ਇੱਕ ਹੋਰ ਸ਼ਾਨਦਾਰ ਕੱਲ੍ਹ ਆਉਣਗੇ |
ਸਾਥੀਓ, ਨਤੀਜਿਆਂ ਤੋਂ ਨਿਰਾਸ਼ ਹੋਏ ਬਿਨਾ, ਨਿਰੰਤਰ ਟੀਚਿਆਂ ਦੀ ਤਰਫ ਵਧਣ ਦੀਆਂ ਸਾਡੀ ਪਰੰਪਰਾਵਾਂ ਵੀ ਰਹੀਆਂ ਹਨ, ਅਤੇ ਸਾਡੇ ਸੰਸਕਾਰ ਵੀ ਹਨ। ਸਾਡਾ ਹਜ਼ਾਰਾਂ ਵਰ੍ਹਿਆਂ ਦਾ ਇਤਿਹਾਸ ਅਜਿਹੀਆਂ ਉਦਾਹਰਣਾਂ ਨਾਲ ਭਰਿਆ ਹੋਇਆ ਹੈ। ਜਦੋਂ ਸ਼ੁਰੂਆਤੀ ਰੁਕਾਵਟਾਂ ਦੇ ਬਾਵਜੂਦ ਅਸੀਂ ਇਤਿਹਾਸਿਕ ਸਥਿਤੀਆਂ ਹਾਸਲ ਕੀਤੀਆਂ ਹਨ।
ਖੁਦ ਇਸਰੋ ਵੀ ਕਦੇ ਨਾ ਹਾਰ ਮੰਨਣ ਵਾਲੀ ਸੰਸਕ੍ਰਿਤ ਦੀ ਜੀਊਂਦੀ - ਜਾਗਦੀ ਉਦਾਹਰਣ ਹੈ। ਅਗਰ ਆਪਣੀਆਂ ਸ਼ੁਰੂਆਤੀ ਮੁਸ਼ਕਿਲਾਂ ਅਤੇ ਚੁਣੌਤੀਆਂ ਤੋਂ ਅਸੀਂ ਹਾਰ ਜਾਂਦੇ ਤਾਂ ਅੱਜ ਇਸਰੋ ਦੁਨੀਆ ਦੀਆਂ ਉੱਘੀਆਂ ਸਪੇਸ ਏਜੰਸੀ ਵਿੱਚੋਂ ਇੱਕ ਦਾ ਸਥਾਨ ਨਾ ਲੈ ਸਕਦਾ।
ਸਾਥੀਓ, ਨਤੀਜਾ ਆਪਣੀ ਜਗ੍ਹਾ ਹੈ ਲੇਕਿਨ ਮੈਨੂੰ ਅਤੇ ਪੂਰੇ ਦੇਸ਼ ਨੂੰ ਆਪਣੇ ਵਿਗਿਆਨੀਆਂ, ਇੰਜੀਨੀਅਰਾਂ ਦੀਆਂ ਕੋਸ਼ਿਸ਼ਾਂ ‘ਤੇ ਗਰਵ ਹੈ । ਮੈਂ ਤੁਹਾਨੂੰ ਰਾਤ ਨੂੰ ਵੀ ਕਿਹਾ ਸੀ ਅਤੇ ਹੁਣ ਫਿਰ ਕਹਿ ਰਿਹਾ ਹਾਂ ਕਿ ਮੈਂ ਤੁਹਾਡੇ ਨਾਲ ਹਾਂ , ਦੇਸ਼ ਵੀ ਤੁਹਾਡੇ ਨਾਲ ਹੈ।
ਸਾਥੀਓ, ਹਰ ਮੁਸ਼ਕਿਲ .. ਹਰ ਸੰਘਰਸ਼ .. ਹਰ ਕਠਿਨਾਈ ਸਾਨੂੰ ਕੁਝ ਨਵਾਂ ਸਿਖਾ ਕੇ ਜਾਂਦੀ ਹੈ। ਇਹ ਸਾਨੂੰ ਕੁਝ ਨਵੀਆਂ ਕਾਢਾਂ , ਨਵੀਂ ਟੈਕਨੋਲੋਜੀ ਲਈ ਪ੍ਰੇਰਿਤ ਕਰਦੀ ਹੈ । ਅਤੇ ਇਸ ਤੋਂ ਸਾਡੀ ਅੱਗੇ ਦੀ ਸਫਲਤਾ ਤੈਅ ਹੁੰਦੀ ਹੈ ਉਂਜ ਵੀ ਮੈਂ ਮੰਨਦਾ ਹਾਂ ਕਿ ਗਿਆਨ ਦਾ ਅਗਰ ਸਭ ਤੋਂ ਵੱਡਾ ਟੀਚਰ ਕੋਈ ਹੈ ਤਾਂ ਵਿਗਿਆਨ ਹੈ। ਵਿਗਿਆਨ ਵਿੱਚ ਅਸਫਲਤਾ ਹੁੰਦੀ ਹੀ ਨਹੀਂ ਹੈ ਕੇਵਲ ਪ੍ਰਯੋਗ ਅਤੇ ਪ੍ਰਯਤਨ ਹੁੰਦੀ ਹੈ । ਹਰ ਪ੍ਰਯੋਗ , ਹਰ ਪ੍ਰਯਤਨ ਗਿਆਨ ਦੇ ਨਵੇਂ ਬੀਜ ਕੇ ਜਾਂਦਾ ਹੈ। ਨਵੀਂਆਂ ਸੰਭਾਵਨਾਵਾਂ ਦੀ ਨੀਂਹ ਰੱਖਕੇ ਜਾਂਦਾ ਹੈ ਅਤੇ ਸਾਨੂੰ ਆਪਣੀ ਅਸੀਮ ਸਮਰੱਥਾ ਦਾ ਅਹਿਸਾਸ ਦਿਵਾਉਂਦਾ ਹੈ।
ਸਾਥੀਓ, ਚੰਦਰਯਾਨ ਦੇ ਸਫਰ ਦਾ ਆਖਰੀ ਪੜਾਅ ਭਾਵੇ ਹੀ ਆਸ਼ਾ ਦੇ ਅਨੁਕੂਲ ਨਾ ਰਿਹਾ ਹੋਵੇ ਲੇਕਿਨ ਸਾਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਚੰਦਰਯਾਨ ਦੀ ਯਾਤਰਾ ਸ਼ਾਨਦਾਰ ਰਹੀ ਹੈ, ਜਾਨਦਾਰ ਰਹੀ ਹੈ । ਇਸ ਪੂਰੇ ਮਿਸ਼ਨ ਦੇ ਦੌਰਾਨ ਦੇਸ਼ ਅਨੇਕ ਵਾਰ ਖ਼ੁਸ਼ ਹੋਇਆ ਹੈ । ਗਰਵ ਨਾਲ ਭਰਿਆ ਹੈ ਇਸ ਵਕਤ ਵੀ ਸਾਡਾ orbiter ਪੂਰੀ ਸ਼ਾਨ ਨਾਲ ਚੰਦਰਮਾ ਦੇ ਚੱਕਰ ਲਗਾ ਰਿਹਾ ਹੈ। ਮੈਂ ਖੁਦ ਵੀ ਇਸ ਮਿਸ਼ਨ ਦੇ ਦੌਰਾਨ ਚਾਹੇ ਦੇਸ਼ ਵਿੱਚ ਰਿਹਾ ਜਾਂ ਵਿਦੇਸ਼ ਵਿੱਚ ਹਰ ਵਾਰ ਚੰਦਰਯਾਨ ਦੀ ਸਥਿਤੀ ਨਾਲ ਜੁੜੀ ਸੂਚਨਾ ਲੈਂਦਾ ਰਹਿੰਦਾ ਸੀ।
ਸਾਥੀਓ, ਭਾਰਤ ਦੁਨੀਆ ਦੀ ਅਹਿਮ ਸਪੇਸ ਪਾਵਰ ਵਿੱਚੋਂ ਇੱਕ ਹੈ ਤਾਂ ਉਸਦੇ ਪਿੱਛੇ ਆਪ ਸਾਰਿਆਂ ਦਾ ਦਹਾਕਿਆਂ ਤੋਂ .... ਜਿਨ੍ਹਾਂ ਸਾਥੀਆਂ ਨੇ ਇਸਰੋ ਵਿੱਚ ਕੰਮ ਕੀਤਾ ਹੈ ..... ਉਨ੍ਹਾਂ ਦੀ ਮਿਹਨਤ ਹੈ, ਉਨ੍ਹਾਂ ਦਾ ਯੋਗਦਾਨ ਹੈ । ਇਹ ਆਪ ਹੀ ਲੋਕ ਹੋ ਜਿਨ੍ਹਾਂ ਨੇ ਆਪਣੀ ਪਹਿਲੀ ਹੀ ਪ੍ਰਯਤਨ ਵਿੱਚ ਮੰਗਲ ਗ੍ਰਹਿ ‘ਤੇ ਭਾਰਤ ਦਾ ਝੰਡਾ ਲਹਿਰਾਇਆ ਸੀ । ਇਸ ਤੋਂ ਪਹਿਲਾਂ ਦੁਨੀਆ ਵਿੱਚ ਅਜਿਹੀ ਉਪਲੱਬਧੀ ਕਿਸੇ ਦੇ ਨਾਮ ਨਹੀਂ ਸੀ। ਸਾਡੇ ਚੰਦਰਯਾਨ ਨੇ ਹੀ ਦੁਨੀਆ ਨੂੰ ਚੰਦ ‘ਤੇ ਪਾਣੀ ਹੋਣ ਵਰਗੀਆਂ ਅਹਿਮ ਜਾਣਕਾਰੀਆਂ ਦਿੱਤੀਆਂ। ਇਹ ਵੀ ਤੁਹਾਡੇ ਹੀ ਪ੍ਰਯਤਨ ਸੀ ਕਿ ਅਸੀਂ ਸੌ ਤੋਂ ਜ਼ਿਆਦਾ ਸੈਟੇਲਾਈਟ ਇਕੱਠੇ ਲਾਂਚ ਕਰਕੇ ਇੱਕ ਨਵਾਂ ਰਿਕਾਰਡ ਬਣਾਇਆ ਸੀ। ਜਦੋਂ ਇਸਰੋ ਪਾਸ success ਦੇ encyclopedia ਹੋਣ ਤਾਂ ਰੁਕਾਵਟ ਦੇ ਇੱਕ ਦੋ ਲਮ੍ਹਿਆ ਨਾਲ ਤੁਹਾਡੀ ਉਡਾਨ out of trajectory ਨਹੀਂ ਹੋ ਸਕਦੀ।
ਸਾਥੀਓ, ਸਾਡੇ ਸੰਸਕਾਰ, ਸਾਡਾ ਚਿੰਤਨ ,ਸਾਡੀ ਸੋਚ ਇਸ ਗੱਲ ਨਾਲ ਭਰੇ ਪਏ ਹਨ ਜੋ ਸਾਨੂੰ ਕਹਿੰਦੇ ਹਨ ਅਤੇ ਜਿਨ੍ਹਾਂ ‘ਤੇ ਅਸੀਂ ਵਿਸ਼ਵਾਸ ਕਰਦੇ ਹਾਂ ਵਯਮ੍ ਅਮ੍ਰਤਗਯ ਪੁਤ੍ਰ:(वयम् अमृतस्य पुत्र) । ਅਸੀਂ ਅੰਮ੍ਰਿਤ ਦੀ ਔਲਾਦ ਹਾਂ ਜਿਸਦੇ ਨਾਲ ਅੰਮ੍ਰਿਤ ਜੁੜਿਆ ਹੋਇਆ ਹੁੰਦਾ ਹੈ । ਅੰਮ੍ਰਿਤ ਦੀ ਔਲਾਦ ਲਈ ਨਾ ਕੋਈ ਰੁਕਾਵਟ ਹੈ ਅਤੇ ਨਾ ਹੀ ਕੋਈ ਨਿਰਾਸ਼ਾ । ਅਸੀਂ ਪਿੱਛੇ ਮੁੜਕੇ ਨਿਰਾਸ਼ ਨਹੀਂ ਹੋਣਾ ਹੈ । ਅਸੀਂ ਸਬਕ ਲੈਣਾ ਹੈ , ਸਿੱਖਣਾ ਹੈ , ਅੱਗੇ ਹੀ ਵਧਦੇ ਜਾਣਾ ਹੈ ਅਤੇ ਟੀਚੇ ਦੀ ਪ੍ਰਾਪਤੀ ਤੱਕ ਰੁਕਣਾ ਨਹੀਂ ਹੈ। ਅਸੀਂ ਯਕੀਨਨ ਸਫਲ ਹੋਵਾਂਗੇ, ਮਿਸ਼ਨ ਦੀ ਅਗਲੀ ਪ੍ਰਯਤਨ ਵਿੱਚ ਵੀ ਅਤੇ ਉਸ ਦੇ ਬਾਅਦ ਹਰ ਪ੍ਰਯਤਨ ਵਿੱਚ ਵੀ ਕਾਮਯਾਬੀ ਸਾਡੇ ਨਾਲ ਹੋਵੇਗੀ।
21ਵੀਂ ਸਦੀ ਵਿੱਚ ਭਾਰਤ ਦੇ ਸੁਪਨਿਆਂ ਅਤੇ ਆਕਾਂਖਿਆਵਾਂ ਨੂੰ ਪੂਰਾ ਕਰਨ ਤੋਂ ਕੋਈ ਵੀ ਅਸਥਾਈ ਰੁਕਾਵਟ ਸਾਨੂੰ ਰੋਕ ਨਹੀਂ ਸਕਦੀ ਹੋ। ਆਪ ਸਾਰਿਆਂ ਨੂੰ ਆਉਣ ਵਾਲੇ ਹਰ ਮਿਸ਼ਨ ਲਈ ਬਹੁਤ- ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ । ਅਤੇ ਮੈਂ ਪਹਿਲਾਂ ਕਿਹਾ ਵੀ, ਵਿਗਿਆਨ ਨਤੀਜਿਆਂ ਨਾਲ ਕਦੇ ਸੰਤੁਸ਼ਟ ਨਹੀਂ ਹੁੰਦਾ ਹੈ । ਵਿਗਿਆਨ ਦੀ inherent quality ਹੈ ਪ੍ਰਯਤਨ, ਪ੍ਰਯਤਨ ਅਤੇ ਪ੍ਰਯਤਨ। ਉਹ ਨਤੀਜੇ ਵਿੱਚੋਂ ਵੀ ਨਵੇਂ ਪ੍ਰਯਤਨ ਦੇ ਅਵਸਰ ਢੂੰਡਦਾ ਹੈ, ਉਹ ਨਤੀਜੇ ਨਾਲ ਰੁਕਦਾ ਨਹੀਂ ਹੈ । ਨਾ ਹੀ ਉਹ ਨਤੀਜੇ ਦੇ ਸਾਹਮਣੇ ਝੁਕਦਾ ਹੈ ਅਤੇ ਇਹ ਤੁਹਾਡੇ ਸੰਸਕਾਰਾਂ ਵਿੱਚ ਹੈ। ਅਤੇ ਇਸ ਲਈ ਤਾਂ ਦੇਸ਼ ਤੁਹਾਡੇ ਪ੍ਰਤੀ ਮਾਣ ਕਰਦਾ ਹੈ।
ਮੇਰਾ ਤੁਹਾਡੇ ‘ਤੇ ਵੀ ਵਿਸ਼ਵਾਸ ਹੈ, ਮੇਰੇ ਨਾਲੋ ਵੀ ਤੁਹਾਡੇ ਸੁਪਨੇ ਬਹੁਤ ਉੱਚੇ ਹਨ , ਮੇਰੇ ਨਾਲੋਂ ਵੀ ਤੁਹਾਡੇ ਸੰਕਲਪ ਹੋਰ ਗਹਿਰੇ ਹਨ। ਮੇਰੇ ਨਾਲੋਂ ਵੀ ਤੁਹਾਡਾ ਪ੍ਰਯਤਨ ਸਿੱਧੀਆਂ ਨੂੰ ਚੁੰਮਣ ਦੀ ਸਮਰੱਥਾ ਰੱਖਦਾ ਹੈ ਅਤੇ ਇਸ ਲਈ ਮੈਂ ਪੂਰੇ ਵਿਸ਼ਵਾਸ ਦੇ ਨਾਲ ਤੁਹਾਡੇ ਹੌਸਲਿਆਂ ‘ਤੇ ਭਰੋਸਾ ਕਰਕੇ ਹਾਂ .... ਦਰਅਸਲ ਮੈਂ ਤੁਹਾਨੂੰ ਉਪਦੇਸ਼ ਦੇਣ ਨਹੀਂ ਆਇਆ ਹਾਂ। ਮੈਂ ਸਵੇਰੇ - ਸਵੇਰੇ ਆਪ ਦੇ ਦਰਸ਼ਨ ਆਪ ਤੋਂ ਪ੍ਰੇਰਣਾ ਲੈਣ ਲਈ ਕੀਤੇ ਹਨ।
ਆਪ ਆਪਣੇ-ਆਪ ਵਿੱਚ ਪ੍ਰੇਰਣਾ ਦਾ ਸਮੁੰਦਰ ਹੋ, ਪ੍ਰੇਰਣਾ ਦਾ ਜਿੰਦਾ- ਜਾਗਦਾ ਹੋ। ਅਤੇ ਇਹ ਲਈ ਇਸੇ ਪ੍ਰੇਰਣਾ ਦਾ ਪਲ ਹੈ ਮੇਰੇ ਲਈ, ਜਿੱਥੇ ਨਿਰਾਸ਼ਾ ਨੂੰ ਵਿਗਿਆਨਕ ਮਨ ਆਸ਼ਾ ਵਿੱਚ ਪਰਿਵਰਤਿਤ ਕਰ ਦਿੰਦਾ ਹੈ। ਜਿੱਥੇ ਸੁਪਨਿਆਂ ਨੂੰ ਵਿਗਿਆਨੀ ਮਨ ਸਿੱਧੀਆਂ ਵਿੱਚ ਅੰਕੁਰਿਤ ਕਰ ਦਿੰਦਾ ਹੈ, ਅਤੇ ਇਸ ਲਈ ਅਜਿਹੀ ਸਮਰੱਥਾਵਾਨ, ਉਰਜਾਵਾਨ, ਸੰਕਲਪਵਾਨ ਸਿੱਧੀ ਲਈ ਸਮਰਪਿਤ ਇਨ੍ਹਾਂ ਸਾਥੀਆਂ ਦੀ ਟੀਮ ਨੂੰ ਅਨੇਕ-ਅਨੇਕ ਵਧਾਈ ਵੀ ਦਿੰਦਾ ਹਾਂ, ਅਨੇਕ-ਅਨੇਕ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ
ਬਹੁਤ-ਬਹੁਤ ਧੰਨਵਾਦ
ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ,
ਬਹੁਤ-ਬਹੁਤ ਧੰਨਵਾਦ
*****
ਵੀਆਰਆਰਕੇ/ ਐੱਸਐੱਚ/ਐੱਮਜੀ/ਏਕੇ
(Release ID: 1586095)
ਵਿਜ਼ੀਟਰ ਕਾਊਂਟਰ : 137