ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਹਿਊਸਟਨ ਵਿਖੇ ਭਾਰਤੀ ਭਾਈਚਾਰੇ ਦੇ ਈਵੈਂਟ 'ਹਾਉਡੀ ਮੋਦੀ' ਨੂੰ ਸੰਬੋਧਨ ਕੀਤਾ

ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਜੇ ਟ੍ਰੰਪ ਵੀ ਈਵੈਂਟ ਵਿੱਚ ਸ਼ਾਮਲ ਹੋਏ

Posted On: 23 SEP 2019 12:05AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਟੈਕਸਾਸ ਦੇ ਹਿਊਸਟਨ ਵਿੱਚ ਐੱਨਆਰਜੀ ਸਟੇਡੀਅਮ ਵਿਖੇ 'ਹਾਉਡੀ ਮੋਦੀ' ਈਵੈਂਟ ਵਿੱਚ 50000 ਤੋਂ ਵੱਧ ਲੋਕਾਂ ਨੂੰ ਸੰਬੋਧਨ ਕੀਤਾ ਪ੍ਰਧਾਨ ਮੰਤਰੀ ਨਾਲ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਜੇ ਟ੍ਰੰਪ ਵੀ ਸਮਾਰੋਹ ਵਿੱਚ ਸ਼ਾਮਲ ਹੋਏ

 

ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿਊਸਟਨ ਵਿੱਚ ਆਯੋਜਨ ਸਥਾਨ ਉੱਤੇ ਅੱਜ ਨਵਾਂ ਇਤਿਹਾਸ ਅਤੇ ਨਵੀਂ ਕੈਮਿਸਟਰੀ ਰਚੀ ਜਾ ਰਹੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ "ਡੋਨਾਲਡ ਟ੍ਰੰਪ ਅਤੇ ਸੈਨੇਟਰਾਂ ਦੀ ਮੌਜੂਦਗੀ 1.3 ਬਿਲੀਅਨ ਭਾਰਤੀਆਂ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੀ ਹੈ" ਉਨ੍ਹਾਂ ਹੋਰ ਕਿਹਾ ਕਿ ਸਟੇਡੀਅਮ ਦੀ ਊਰਜਾ ਦਰਸਾਉਂਦੀ ਹੈ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਤਾਲਮੇਲ ਵਧ ਰਿਹਾ ਹੈ

 

ਪ੍ਰਧਾਨ ਮੰਤਰੀ ਨੇ ਕਿਹਾ "ਇਸ ਸਮਾਰੋਹ ਦਾ ਨਾਂ ‘ਹਾਉਡੀ ਮੋਦੀ’ ਹੈ ਪਰ ਮੋਦੀ ਇਕੱਲਾ ਤਾਂ ਕੁਝ ਵੀ ਨਹੀਂ ਮੈਂ 130 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਲਈ ਕੰਮ ਕਰ ਰਿਹਾ ਹਾਂ ਇਸ ਲਈ ਜਦੋਂ ਤੁਸੀਂ ਪੁੱਛਦੇ  ਹੋ-ਹਾਉਡੀ ਮੋਦੀ, ਮੈਂ ਕਹਾਂਗਾ ਭਾਰਤ ਵਿੱਚ ਸਭ ਠੀਕ ਹੈ” ਬਹੁ ਭਾਰਤੀ  ਭਾਸ਼ਾਵਾਂ ਵਿੱਚ “ਸਭ ਕੁਝ ਵਧੀਆ ਹੈ” ਬੋਲਦਿਆਂ  ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅਨੇਕਤਾ ਵਿੱਚ ਏਕਤਾ ਸਾਡੇ ਜੀਵੰਤ ਰਹੇ ਲੋਕਤੰਤਰ ਦੀ ਤਾਕਤ ਹੈ

 

ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਭਾਰਤ ਨਿਊ ਇੰਡੀਆ ਦੀ ਸਿਰਜਣਾ  ਲਈ ਦ੍ਰਿੜ੍ਹ ਸੰਕਲਪ  ਹੈ ਅਤੇ ਸਖਤ ਮਿਹਨਤ ਕਰ ਰਿਹਾ ਹੈ" ਉਨ੍ਹਾਂ ਕਿਹਾ ਕਿ ਨਿਊ ਇੰਡੀਆ ਅਤੇ ਬਿਹਤਰ  ਭਾਰਤ  ਲਈ ਬਰੁਤ ਸਾਰੇ ਪ੍ਰਯਤਨ ਕੀਤੇ ਜਾ ਰਹੇ ਹਨ ਉਨ੍ਹਾਂ ਕਿਹਾ, "ਭਾਰਤ ਚੁਣੌਤੀਆਂ ਤੋਂ ਦੌੜ ਨਹੀਂ ਰਿਹਾ ਸਗੋਂ ਉਨ੍ਹਾਂ ਦਾ ਸਾਹਮਣਾ ਕਰ ਰਿਹਾ ਹੈ ਭਾਰਤ  ਤਬਦੀਲੀਆਂ ਦਾ ਵਿਸਤਾਰ ਨਹੀਂ ਕਰ ਰਿਹਾ ਸਗੋਂ ਅਸੀਂ ਸਥਾਈ ਸਮਾਧਾਨਾਂ ਦੀ ਸਿਰਜਣਾ ‘ਤੇ ਕੰਮ ਕਰ ਰਹੇ ਹਾਂ ਅਤੇ ਅਸੰਭਵ ਨੂੰ ਸੰਭਵ ਬਣਾ ਰਹੇ ਹਾਂ"

 

ਐੱਨਡੀਏ ਸਰਕਾਰ ਦੀਆਂ ਪਿਛਲੇ ਪੰਜ ਸਾਲਾਂ ਦੀਆਂ ਪ੍ਰਾਪਤੀਆਂ ਦਾ ਵਰਣਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, "ਪਿਛਲੇ ਪੰਜ ਸਾਲਾਂ ਵਿੱਚ 130 ਕਰੋੜ ਭਾਰਤੀਆਂ ਨੇ ਉਹ ਚੀਜ਼ਾਂ ਪ੍ਰਾਪਤ ਕੀਤੀਆਂ ਹਨ ਜਿਨ੍ਹਾਂ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਸਾਡਾ ਉਦੇਸ਼ ਉੱਚਾ ਹੈ ਅਤੇ ਅਸੀਂ ਉਚੇਰੀਆਂ ਪ੍ਰਾਪਤੀਆਂ ਕਰ ਰਹੇ ਹਾਂ" ਉਨ੍ਹਾਂ ਨੇ ਸਰਕਾਰ ਵੱਲੋਂ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਮੁਹੱਈਆ ਕਰਵਾ ਕੇ, ਦਿਹਾਤੀ ਸਫਾਈ ਵਿੱਚ ਸੁਧਾਰ ਕਰਕੇ, ਗ੍ਰਾਮੀਣ ਸੜਕ ਬੁਨਿਆਦੀ ਢਾਂਚਾ ਸਿਰਜ ਕੇ ਅਤੇ ਬੈਂਕ ਖਾਤੇ ਖੋਲ੍ਹ ਕੇ ਪਰਿਵਰਤਨਕਾਰੀ ਕਾਰਵਾਈਆਂ ਕੀਤੀਆਂ ਹਨ

 

ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਦੇ `ਈਜ਼ ਆਵ੍ ਲਿਵਿੰਗ' ਅਤੇ `ਈਜ਼ ਆਵ੍ ਬਿਜ਼ਨਸ' ਦੇ ਵਾਅਦੇ ਨੂੰ ਦੁਹਰਾਇਆ ਉਨ੍ਹਾਂ ਨੇ ਸਰਕਾਰ ਵੱਲੋਂ `ਈਜ਼ ਆਵ੍ ਲਿਵਿੰਗ' ਲਈ ਕੀਤੀਆਂ ਜਾ ਰਹੀਆਂ ਵੱਖ-ਵੱਖ ਪਹਿਲਕਦਮੀਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿੱਚ ਪੁਰਾਣੇ ਕਾਨੂੰਨਾਂ ਨੂੰ ਖਤਮ ਕਰਨਾ, ਸੇਵਾਵਾਂ ਦੀ ਤੇਜ਼ ਡਿਲੀਵਰੀ ਯਕੀਨੀ ਬਣਾਉਣਾ ਸਸਤੀ, ਡਾਟਾ ਦਰ, ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਕਾਰਵਾਈ ਕਰਨਾ ਅਤੇ ਜੀਐੱਸਟੀ ਲਾਗੂ ਕਰਨਾ ਆਦਿ ਸ਼ਾਮਲ ਹਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਤਹਿਤ ਹਰ ਭਾਰਤੀ ਤੱਕ ਵਿਕਾਸ ਪਹੁੰਚੇਗਾ

 

ਧਾਰਾ 370 ਨੂੰ ਖਤਮ ਕਰਨ ਬਾਰੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਮੌਜੂਦ ਲੋਕਾਂ ਨੂੰ ਕਿਹਾ ਕਿ ਉਹ ਉਨ੍ਹਾਂ ਸੰਸਦ ਮੈਂਬਰਾਂ ਲਈ ਖੜੇ ਹੋ ਕੇ ਤਾਲੀਆਂ ਵਜਾਉਣ ਜਿਨ੍ਹਾਂ ਦੀ ਬਦੌਲਤ ਇਹ ਸਖ਼ਤ ਕਾਰਵਾਈ ਸੰਭਵ ਹੋਈ ਹੈ ਉਨ੍ਹਾਂ ਕਿਹਾ ਕਿ ਧਾਰਾ 370 ਨੇ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਨੂੰ ਵਿਕਾਸ ਅਤੇ ਪ੍ਰਗਤੀ ਤੋਂ ਦੂਰ ਰੱਖਿਆ ਹੋਇਆ ਸੀ ਪ੍ਰਧਾਨ ਮੰਤਰੀ ਨੇ ਕਿਹਾ, "ਹੁਣ ਜੰਮੂ ਤੇ ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ ਉਹ ਸਾਰੇ ਅਧਿਕਾਰ ਪ੍ਰਾਪਤ ਹੋਣਗੇ ਜੋ ਕਿ ਹਰ ਭਾਰਤੀ ਨੂੰ ਮਿਲਦੇ ਹਨ"

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਤੰਕਬਦ ਦੇ ਖ਼ਿਲਾਫ ਅਤੇ ਆਤੰਕਬਦ ਦਾ ਸਮਰਥਨ  ਕਰਨ ਵਾਲਿਆਂ ਖ਼ਿਲਾਫ ਸਖ਼ਤ ਫੈਸਲੇ ਲੈਣ ਦਾ ਸਮਾਂ ਆ ਗਿਆ ਹੈ ਉਨ੍ਹਾਂ ਨੇ ਰਾਸ਼ਟਰਪਤੀ ਟ੍ਰੰਪ ਦੇ ਆਤੰਕਬਦ ਖ਼ਿਲਾਫ਼  ਲੜਾਈ ਦੇ ਸੰਕਲਪ ਦੀ ਪ੍ਰਸ਼ੰਸਾ ਕੀਤੀ

 

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਟ੍ਰੰਪ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਪ੍ਰਧਾਨ ਮੰਤਰੀ ਨੇ ਕਿਹਾ "ਸਾਡੀ ਦੋਸਤੀ ਭਾਰਤ ਅਤੇ ਅਮਰੀਕਾ ਦੇ ਉਜਵਲ ਭਵਿੱਖ ਨੂੰ ਨਵੀਆਂ ਉਚਾਈਆਂ ਉੱਤੇ ਪਹੁੰਚਾਏਗੀ"

 

ਹਾਉਡੀ ਮੋਦੀ ਈਵੈਂਟ ਵਿੱਚ ਡੋਨਾਲਡ ਜੇ ਟ੍ਰੰਪ ਦੇ ਸੁਆਗਤ ਕਰਨ ਨੂੰ ਇੱਕ ਮਾਣ ਵਾਲੀ ਗੱਲ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨੇ ਹਰ ਪਾਸੇ ਡੂੰਘਾ ਅਤੇ ਲੰਬੇ ਸਮੇਂ ਤੱਕ ਚਲਣ ਵਾਲਾ ਪ੍ਰਭਾਵ ਛੱਡਿਆ ਹੈ ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਲੀਡਰਸ਼ਿਪ ਕੁਆਲਿਟੀਜ਼ (ਗੁਣਾਂ) ਦੀ ਪ੍ਰਸ਼ੰਸਾ ਕੀਤੀ ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਮਿਲੇ ਹਨ ਉਨ੍ਹਾਂ ਨੇ ਉਸ ਮਿਲਣੀ ਵਿੱਚ ਡੋਨਾਲਡ ਜੇ ਟ੍ਰੰਪ ਵਿੱਚ ਮਿੱਤਰਤਾ, ਨਿੱਘ ਅਤੇ ਊਰਜਾ ਮਹਿਸੂਸ ਕੀਤੀ ਹੈ

 

ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਡੋਨਾਲਡ ਜੇ ਟ੍ਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਾਰਤ ਅਤੇ ਉਸ ਦੇ ਨਾਗਰਿਕਾਂ ਲਈ ਲਾਮਿਸਾਲ ਕੰਮ ਕਰ ਰਹੇ ਹਨ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਚੋਣਾਂ ਵਿੱਚ ਹੋਈ ਭਾਰੀ ਜਿੱਤ ਲਈ ਵਧਾਈ ਦਿੱਤੀ ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਸਬੰਧ ਹਮੇਸ਼ਾ ਨਾਲੋਂ ਬਿਹਤਰ ਹਨ

 

ਪ੍ਰਧਾਨ ਮੰਤਰੀ ਦੀਆਂ ਵਿਕਾਸ ਪੱਖੀ ਨੀਤੀਆਂ ਦੀ ਸ਼ਲਾਘਾ ਕਰਦੇ ਹੋਏ ਟ੍ਰੰਪ ਨੇ ਕਿਹਾ, " ਭਾਰਤ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਲੀਡਰਸ਼ਿਪ ਹੇਠ ਤਕਰੀਬਨ 300 ਮਿਲੀਅਨ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਹੈ, ਇਹ ਪ੍ਰਸ਼ੰਸਾਯੋਗ ਹੈ" ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਲੀਡਰਸ਼ਿਪ ਹੇਠ ਵਿਸ਼ਵ ਦੇ ਲੋਕ ਭਾਰਤ ਨੂੰ ਇੱਕ ਮਜ਼ਬੂਤ, ਵਧ-ਫੁਲ ਰਹੇ ਦੇਸ਼ ਵਜੋਂ ਦੇਖ ਰਹੇ ਹਨ ਰਾਸ਼ਟਰਪਤੀ ਨੇ ਭਾਰਤੀ ਭਾਈਚਾਰੇ ਦਾ ਉਸ ਦੇ ਯੋਗਦਾਨ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਇਸ ਭਾਈਚਾਰੇ ਦੀ ਭਲਾਈ ਲਈ ਪ੍ਰਤੀਬੱਧ ਹੈ

 

ਪ੍ਰਧਾਨ ਮੰਤਰੀ ਦਾ ਹਿਊਸਟਨ ਵਿਖੇ ਸਵਾਗਤ ਕਰਦੇ ਹੋਏ ਸਦਨ ਦੇ ਬਹੁ-ਮਤ ਨੇਤਾ ਸਟੇਨੀ ਹੋਨਰ ਨੇ ਕਿਹਾ ਕਿ ਅਮਰੀਕਾ ਆਧੁਨਿਕ ਭਾਰਤ ਤੋਂ ਪ੍ਰੇਰਿਤ ਹੈ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਚੁਣੌਤੀਆਂ ਨਾਲ ਨਜਿੱਠਦੇ ਹੋਏ, ਬਿਨਾ ਰੁਕੇ ਦੇਸ਼ ਦੀ ਅਗਵਾਈ ਕਰ ਰਹੇ ਹਨ ਅਤੇ ਭਾਰਤ ਪੁਲਾੜ ਦੇ ਇੱਕ ਨਵੇਂ ਮੋਰਚੇ ਵਿੱਚ ਦਾਖਲ ਹੋ ਗਿਆ ਹੈ ਅਤੇ ਨਾਲ ਹੀ ਉਹ ਲੱਖਾਂ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਣ ਲਈ ਦ੍ਰਿੜ੍ਹ ਸੰਕਲਪ ਹਨ

 

ਇਸ ਤੋਂ ਪਹਿਲਾਂ ਹਿਊਸਟਨ ਦੇ ਮੇਅਰ ਸਿਲਵਿਸਟਰ ਟਰਨਰ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਨਮਾਨ, ਇਕਮੁਠਤਾ ਅਤੇ ਲੰਬੇ ਸਮੇਂ ਤੋਂ ਚਲੀ ਆ ਰਹੇ ਭਾਰਤ-ਹਿਊਸਟਨ ਸਬੰਧਾਂ ਦੇ ਪ੍ਰਤੀਕ ਵਜੋਂ `ਹਿਊਸਟਨ ਦੀ ਚਾਬੀ' ਭੇਂਟ ਕੀਤੀ

 

******

 

ਵੀਆਰਆਰਕੇ ਏਕੇ


(Release ID: 1585966) Visitor Counter : 161


Read this release in: English