ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਵੱਲੋਂ ਦੇਸ਼ ਵਿੱਚ ਪਹਿਲੀ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ (ਈਆਰਐੱਸਐੱਸ - ਡਾਇਲ 112) ਈ-ਬੀਟ ਬੁੱਕ ਅਤੇ ਈ-ਸਾਥੀ ਐਪ ਜਾਰੀ ਕੀਤੇ ਗਏ

ਚੰਡੀਗੜ੍ਹ ਪੁਲਿਸ ਨੂੰ ਪੁਲਿਸਿੰਗ ਵਿੱਚ ਸ਼ਹਿਰੀ ਕੇਂਦ੍ਰਤ ਸੇਵਾਵਾਂ ਲਾਗੂ ਕਰਨ ਦੇ ਮਾਮਲੇ ਵਿੱਚ ਮੋਹਰੀ ਬਣਨ ਉੱਤੇ ਵਧਾਈ - ਸ਼੍ਰੀ ਅਮਿਤ ਸ਼ਾਹ

ਪੁਲਿਸ ਦੇ ਬਹੁਤ ਪੁਰਾਣੇ ਬੀਟ ਸਿਸਟਮ ਨੂੰ ਅਜਿਹੀਆਂ ਪਹਿਲਕਦਮੀਆਂ ਰਾਹੀਂ ਮਜ਼ਬੂਤ ਕਰਨਾ ਦੇਸ਼ ਵਿੱਚ ਸਮਾਰਟ ਪੁਲਿਸ ਫੋਰਸ ਬਣਾਉਣ ਦੀ ਕੁੰਜੀ ਹੈ - ਸ਼੍ਰੀ ਅਮਿਤ ਸ਼ਾਹ

Posted On: 20 SEP 2019 8:45PM by PIB Chandigarh

ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਦੇਸ਼ ਵਿੱਚ ਪਹਿਲੇ ਏਕੀਕ੍ਰਿਤ ਈਆਰਐੱਸਐੱਸ, ਈ-ਬੀਟ ਬੁੱਕ, ਈ-ਸਾਥੀ ਐਪ ਨੂੰ ਜਾਰੀ ਕੀਤਾ ਜਿਸ ਨਾਲ ਹੁਣ ਚੰਡੀਗੜ੍ਹ ਵਿੱਚ ਆਮ ਸ਼ਹਿਰੀ ਨੂੰ ਐਮਰਜੈਂਸੀ ਵਿਚ ਸਹਾਇਤਾ ਲਈ ਵੱਖ-ਵੱਖ ਨੰਬਰ ਯਾਦ ਰੱਖਣ ਦੀ ਲੋੜ ਨਹੀਂ ਹੋਵੇਗੀ ਇਸ ਦੇ ਲਈ ਨਵੀਂ ਸੇਵਾ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਡਾਇਲ-112 ਉੱਤੇ ਸਭ ਤਰ੍ਹਾਂ ਦੀ ਸਹਾਇਤਾ ਆਮ ਜਨਤਾ ਲਈ ਉਪਲੱਬਧ ਕਰਵਾਈ ਜਾਵੇਗੀ ਸ੍ਰੀ ਸ਼ਾਹ ਨੇ ਕਿਹਾ ਕਿ ਬੀਟ ਆਫੀਸਰ ਸਿਸਟਮ ਕਾਫੀ ਸਮੇਂ ਤੋਂ ਹੀ ਭਾਰਤੀ  ਪੁਲਿਸ ਸੇਵਾ ਵਿਚ ਲਾਗੂ ਹੋਣ ਦੇ ਕੰਢੇ ਉੱਤੇ ਸੀ ਅਤੇ ਅਜਿਹੀ  ਸ਼ਹਿਰੀ ਕੇਂਦ੍ਰਿਤ ਸੇਵਾ ਦੇਸ਼ ਵਿਚ ਇਕ ਸਮਾਰਟ ਪੁਲਿਸ ਫੋਰਸ ਬਣ ਸਕਦੀ ਹੈ ਉਨ੍ਹਾਂ ਚੰਡੀਗੜ੍ਹ ਪੁਲਿਸ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਉਸ ਨੇ ਪੁਲਿਸਿੰਗ ਵਿੱਚ ਨਾਗਰਿਕ ਕੇਂਦ੍ਰਿਤ ਸੇਵਾਵਾਂ ਸ਼ੁਰੂ ਕਰਨ ਦੀ ਪਹਿਲ ਕੀਤੀ ਹੈ

 

ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਕੇਂਦਰੀ ਗ੍ਰਿਹ ਮੰਤਰਾਲਾ ਨੇ ਨਿਰਭੈ ਫੰਡ ਤਹਿਤ ਇਸ ਤਰ੍ਹਾਂ ਦੇ ਐਪ ਨੂੰ ਜਨਤਾ ਲਈ ਮੁਹੱਈਆ ਕਰਵਾਇਆ ਤਾਕਿ ਔਰਤਾਂ ਅਤੇ ਬੱਚਿਆਂ ਪ੍ਰਤੀ ਹੋਣ ਵਾਲੇ ਅਪਰਾਧਾਂ ਵਿਚ ਕਮੀ ਲਿਆਂਦੀ ਜਾ ਸਕੇ ਅਤੇ ਇਸੇ ਤਹਿਤ ਸੈਕਟਰ-9 ਸਥਿਤ ਚੰਡੀਗੜ੍ਹ ਪੁਲਿਸ ਹੈੱਡ ਕੁਆਰਟਰ ਵਿੱਚ ਸਾਂਝੇ ਕੰਟਰੋਲ ਰੂਮ ਤੋਂ ਪਹਿਲਾਂ ਤੋਂ ਚਲ ਰਹੀ ਡਾਇਲ-100 (ਪੁਲਿਸ), 101 (ਫਾਇਰ ਬ੍ਰਿਗੇਡ) ਅਤੇ 108 (ਸਿਹਤ) ਸੇਵਾਵਾਂ ਨੂੰ ਜੋੜ ਦਿੱਤਾ ਗਿਆ ਹੈ, ਜਿਸ ਦੇ ਲਈ ਪੁਲਿਸ ਕੰਟਰੋਲ ਰੂਮ ਵਿੱਚ ਇਨ੍ਹਾਂ ਸਾਰੇ ਹੈਲਪਲਾਈਨ ਦੇ ਮੁਲਾਜ਼ਮਾਂ ਦਾ ਵੱਖ-ਵੱਖ ਡੈਸਕ ਬਣਾਇਆ ਗਿਆ ਹੈ ਡਿਸਪੈਚਰ ਉੱਥੇ ਬੈਠ ਕੇ ਆਪਣੇ-ਆਪਣੇ ਵਿਭਾਗ ਦੇ ਕਾਲ ਡਿਸਪੈਚਰ ਰਾਹੀਂ ਨਜ਼ਦੀਕੀ ਮੁਹੱਈਆ ਪੀਸੀਆਰ, ਐਂਬੂਲੈਂਸ, ਫਾਇਰ ਟੈਂਡਰ ਨੂੰ ਸੂਚਿਤ ਕਰਨਗੇ ਇਸ ਵਿਚ ਕੰਟਰੋਲ ਰੂਮ ਮੇਨ ਕਾਲ ਡਾਇਵਰਟ ਕਰਨ ਦੀ ਸਹੂਲਤ ਵੀ ਹੋਵੇਗੀ ਜਦ ਤੱਕ ਆਮ ਜਨਤਾ ਇਸ ਐਮਰਜੈਂਸੀ ਸੇਵਾ ਡਾਇਲ-112 ਬਾਰੇ ਪੂਰੀ ਤਰ੍ਹਾਂ ਜਾਗਰੂਕ ਨਹੀਂ ਹੋ ਜਾਂਦੀ ਤਦ ਤੱਕ ਪੁਰਾਣੇ ਐਮਰਜੈਂਸੀ ਨੰਬਰ 100, 101, 108 ਵੀ ਜਾਰੀ ਰੱਖੇ ਜਾਣਗੇ ਭਵਿੱਖ ਵਿੱਚ ਹੋਰ ਸਾਰੀਆਂ ਐਮਰਜੈਂਸੀ ਸੇਵਾਵਾਂ ਜਿਵੇਂ ਕਿ ਟ੍ਰੈਫਿਕ (1073), ਮਹਿਲਾ ਹੈਲਪ ਲਾਈਨ (1091, 181), ਬਾਲ ਹੈਲਪ ਲਾਈਨ (1098) ਅਤੇ ਹੰਗਾਮੀ ਮੈਨੇਜਮੈਂਟ ਸਮੇਤ ਹੋਰ ਸੇਵਾਵਾਂ ਨੂੰ ਵੀ ਇਸ ਹੰਗਾਮੀ ਸੇਵਾ ਡਾਇਲ-112 ਨਾਲ ਜੋੜ ਦਿੱਤਾ ਜਾਵੇਗਾ ਹੁਣ ਤੱਕ ਹੰਗਾਮੀ ਸਹਾਇਤਾ ਲਈ 20 ਤੋਂ ਵੱਧ ਐਮਰਜੈਂਸੀ ਨੰਬਰ ਜਨਤਾ ਦੀ ਸਹੂਲਤ ਲਈ ਚਲ ਰਹੇ ਹਨ ਕਈ ਵਾਰੀ ਨੰਬਰ ਰੁੱਝਾ ਹੋਣ ਕਾਰਨ ਮਿਲ ਨਹੀਂ ਸਕਦਾ ਸੀ ਪਰ ਹੁਣ ਇਹ ਸੇਵਾ ਸ਼ੁਰੂ ਹੋਣ ਨਾਲ ਇਨ੍ਹਾਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ

 

ਈ-ਬੀਟ ਬੁੱਕ ਸਿਸਟਮ ਤਹਿਤ ਹਰ ਈ-ਬੀਟ ਬੁੱਕ ਦੇ ਇੰਚਾਰਜ ਨੂੰ ਐਂਡਰਾਇਡ ਫੋਨ ਦਿੱਤੇ ਗਏ ਹਨ ਜਿਨ੍ਹਾਂ ਅੰਦਰ ਬੀਟ-ਇੰਚਾਰਜ ਕੋਲ ਪੂਰੀ ਪੁਲਿਸਿੰਗ ਦਾ ਰਿਕਾਰਡ ਹੋਵੇਗਾ ਅਤੇ ਇਸ ਫੋਨ ਉੱਤੇ ਇੱਕ ਕਲਿੱਕ ਕਰਦੇ ਹੀ ਪੂਰੇ ਸ਼ਹਿਰ ਨਾਲ ਜੁੜੀ ਹਰ ਜਾਣਕਾਰੀ ਜਿਵੇਂ ਕਿ ਬਜ਼ਾਰ, ਗਹਿਣਾ ਵਿਕਰੇਤਾ, ਸ਼ਰਾਬ ਦੇ ਠੇਕਿਆਂ, ਸੀਨੀਅਰ ਸ਼ਹਿਰੀਆਂ ਦੀ ਸੂਚੀ, ਪੀਜੀ ਖੇਤਰ ਦੇ ਚੰਗੇ ਬੁਰੇ ਨਾਗਰਿਕਾਂ ਬਾਰੇ ਬੀਟ-ਇੰਚਾਰਜ ਨੂੰ ਮਿਲ ਜਾਵੇਗੀ ਇਸ ਉੱਤੇ ਅਪਰਾਧੀਆਂ ਬਾਰੇ ਪੂਰਾ ਰਿਕਾਰਡ ਦਰਜ ਹੋਵੇਗਾ ਆਮ ਨਾਗਰਿਕ ਗੂਗਲ ਪਲੇ ਸਟੋਰ ਜਾਂ ਐਪਲ ਸਟੋਰ ਤੋਂ ਆਪਣੇ ਮੋਬਾਈਲ ਉੱਤੇ ਈ-ਸਾਥੀ ਐਪ ਡਾਊਨਲੋਡ ਕਰ ਸਕਦੇ ਹਨ ਜਿਸ ਨਾਲ ਕੋਈ ਵੀ ਸ਼ਹਿਰੀ ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਸਰਗਰਮੀ, ਨਸ਼ੇ ਦੀ ਵਿਕਰੀ, ਜੂਆ ਸੱਟਾਬਾਜ਼ੀ ਦੀ ਜਾਣਕਾਰੀ ਪੁਲਿਸ ਨੂੰ ਅਸਾਨੀ ਨਾਲ ਦੇ ਸਕੇਗਾ ਇਸ ਨਾਲ ਹੀ ਖੇਤਰ ਦੇ ਸੀਨੀਅਰ ਨਾਗਰਿਕ ਵੀ ਇਸ ਐਪ ਰਾਹੀਂ ਪੁਲਿਸ ਨਾਲ ਸੰਪਰਕ ਵਿੱਚ ਰਹਿਣਗੇ ਈ-ਬੀਟ ਮੇਨ ਇੰਟਰਐਕਟਿਵ ਫੀਚਰ ਵੀ ਹੋਵੇਗਾ ਜਿਸ ਨਾਲ ਕਿ ਸਬੰਧਿਤ ਖੇਤਰ ਦੇ ਨਿਵਾਸੀ ਸਿੱਧਾ ਸੰਪਰਕ ਕਰਕੇ ਆਪਣੇ ਸੁਝਾਅ ਅਤੇ ਸ਼ਿਕਾਇਤ ਦੇ ਸਕਣਗੇ ਇਸ ਤੋਂ ਇਲਾਵਾ ਈ-ਸਾਥੀ ਐਪ ਤੋਂ ਆਮ ਜਨਤਾ ਨੂੰ ਥਾਣੇ ਵਿੱਚ ਗਏ ਬਿਨਾ "ਆਪਕੀ ਪੁਲਿਸ ਆਪਕੇ ਦੁਆਰ ਤੱਕ " ਯੋਜਨਾ ਅਧੀਨ ਪਾਸਪੋਰਟ ਦੀ ਤਾਈਦ, ਕਿਰਾਏਦਾਰ ਦੀ ਤਾਈਦ, ਨੌਕਰ ਦੀ ਤਾਈਦ, ਚਰਿੱਤਰ ਦੀ ਤਾਈਦ ਸੇਵਾਵਾਂ ਦੀ ਆਪਣੇ ਖੇਤਰ ਦੇ ਥਾਣਾ ਮੁਖੀ ਨੂੰ ਸੂਚਨਾ ਦੇਣੀ ਪਵੇਗੀ ਅਤੇ ਉਨ੍ਹਾਂ ਦੇ ਬਟਨ ਦਬਾਉਣ ਤੇ ਹੀ ਸਬੰਧਿਤ ਥਾਣਾ ਮੁਖੀ ਉਨ੍ਹਾਂ ਵੱਲੋਂ ਦਿੱਤੇ ਗਏ ਸਮੇਂ ਉੱਤੇ ਬੀਟ ਸਿਪਾਹੀ ਭੇਜ ਕੇ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰੇਗਾ ਇਸ ਦੇ ਲਈ ਨਾਗਰਿਕਾਂ ਨੂੰ ਇੱਕ ਬਟਨ ਦਬਾ ਕੇ ਸਬੰਧਿਤ ਐਪਲੀਕੇਸ਼ਨ ਡਾਊਨਲੋਡ ਕਰਨੀ ਪਵੇਗੀ ਇਸ ਤਕਨੀਕੀ ਕੁਸ਼ਲਤਾ ਨਾਲ ਇਕ ਪਾਸੇ ਜਿੱਥੇ ਬੀਟ ਸਿਪਾਹੀ ਮਜ਼ਬੂਤ ਅਤੇ ਸਮਰੱਥ ਹੋਵੇਗਾ ਉੱਥੇ ਇਹ ਸੀਸੀਟੀਐੱਨਐੱਸ ਅਤੇ ਈਆਰਐੱਸੱਸ ਨਾਲ ਪੂਰੀ ਤਰ੍ਹਾਂ ਲੈਸ ਹੋਵੇਗਾ ਇਸ ਨਾਲ ਦੋ ਤਰਫ਼ਾ ਸੂਚਨਾ ਦਾ ਸੰਚਾਰ ਸੁਖਾਲਾ ਹੋ ਸਕੇਗਾ ਇਸ ਤੋਂ ਇਲਾਵਾ ਈ-ਬੀਟ ਬੁੱਕ ਸਿਸਟਮ ਦੀ ਵੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ 54 ਅਟਲ ਭਾਈਵਾਲੀ ਕੇਂਦਰ ਬਣਾਏ ਗਏ ਹਨ ਇਹ ਕੇਂਦਰ ਸ਼ਹਿਰ ਦੇ ਸਾਰੇ 54 ਖੇਤਰਾਂ ਵਿੱਚ  ਬਣਾਏ ਗਏ ਹਨ ਅਤੇ ਹਰ ਦੋ ਬੀਟਾਂ ਉੱਤੇ ਇੱਕ ਬੀਟ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਹੁਣ ਚੰਡੀਗੜ੍ਹ ਵਿੱਚ ਬੀਟ ਸਟਾਫ ਦੀ ਕੋਈ ਵੀ ਅਮਨ ਕਾਨੂੰਨ ਸਬੰਧੀ ਡਿਊਟੀ ਨਹੀਂ ਲਗਾਈ ਜਾਵੇਗੀ ਇਸ ਕ੍ਰਾਂਤੀਕਾਰੀ ਤਕਨੀਕੀ ਤੌਰ ਤੇ ਮਜ਼ਬੂਤ ਯੋਜਨਾ ਰਾਹੀਂ ਐਮਰਜੈਂਸੀ ਪ੍ਰਤੀਕ੍ਰਿਆ ਦੇ ਸਮੇਂ ਵਿੱਚ ਕਮੀ ਆਵੇਗੀ ਹੰਗਾਮੀ ਸੇਵਾਵਾਂ ਵਿੱਚ ਸਮਾਂ ਵਧੇਰੇ ਅਹਿਮ ਹੁੰਦਾ ਹੈ ਕਿਉਂਕਿ ਕੁਝ ਪਲ ਹੀ ਕਿਸੇ ਦਾ ਜੀਵਨ ਬਚਾ ਸਕਦੇ ਹਨ

 

*****

 

ਵੀਜੀ/ਵੀਐੱਮ



(Release ID: 1585824) Visitor Counter : 85


Read this release in: English