ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਦੂਰਦਰਸ਼ਨ ਨੇ ਆਪਣਾ 60ਵਾਂ ਸ‍ਥਾਪਨਾ ਦਿਵਸ ਮਨਾਇਆ

ਦੂਰਦਰਸ਼ਨ ਬਾਰੇ ਡਾਕ ਟਿਕਟ ਜਾਰੀ ਕੀਤੀ ਗਈ ਅਤੇ ਅਮਿਤਾਭ ਬੱਚਨ ਦੁਆਰਾ ਪੇਸ਼ ਕਵਿਤਾ ਸੂਚਨਾ ਅਤੇ ਪ੍ਰਸਾਰਣ ਮੰਤਰੀ ਦੁਆਰਾ ਜਾਰੀ
ਡੀਡੀ ਇੰਡੀਆ ਦਾ ਪ੍ਰਸਾਰਣ ਹੁਣ ਕੋਰੀਆ ਗਣਰਾਜ ਵਿੱਚ ਵੀ ਉਪਲੱਬਧ
ਡੀਡੀ ਇੰਡੀਆ ਜਲ‍ਦੀ ਹੀ ਪੂਰੀ ਦੁਨੀਆ ਵਿੱਚ ਦੇਖਿਆ ਜਾ ਸਕੇਗਾ : ਪ੍ਰਕਾਸ਼ ਜਾਵਡੇਕਰ

Posted On: 16 SEP 2019 3:15PM by PIB Chandigarh

ਕੇਂਦਰੀ ਮੰਤਰੀ  ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਦੂਰਦਰਸ਼ਨ ਦੀ ਸ‍ਥਾਪਨਾ ਦੇ 60 ਵਰ੍ਹੇ ਪੂਰੇ ਹੋਣ  ਦੇ ਅਵਸਰ ਤੇ ਅੱਜ ਦੂਰਦਰਸ਼ਨ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਹਿੱਸਾ ਲਿਆ।   

ਇਸ ਅਵਸਰ ਤੇ ਬੋਲਦਿਆਂ, ਸ਼੍ਰੀ ਜਾਵਡੇਕਰ ਨੇ ਦੂਰਦਰਸ਼ਨ ਦੁਆਰਾ ਪਿਛਲੇ 60 ਵਰ੍ਹਿਆਂ ਵਿੱਚ ਨਿਭਾਈ ਗਈ ਭੂਮਿਕਾ ਨੂੰ ਉਜਾਗਰ ਕੀਤਾ ।  ਉਨ੍ਹਾਂ ਨੇ ਦੂਰਦਰਸ਼ਨ ਦੁਆਰਾ ਦਿਖਾਏ ਗਏ ਪੁਰਾਣੇ ਪ੍ਰੋਗਰਾਮਾਂ ਦੀ ਯਾਦ ਦਿਵਾਉਂਦੇ ਹੋਏ ਕਿਹਾ ਕਿ ਕਿਸ ਤਰ੍ਹਾਂ ਦੂਰਦਰਸ਼ਨ ਦਹਾਕਿਆਂ ਤੋਂ ਲੋਕਾਂ ਦਾ ਮਨੋਰੰਜਨ ਕਰਦਾ ਆ ਰਿਹਾ ਹੈ ।  ਉਨ੍ਹਾਂ ਨੇ ਦੂਰਦਰਸ਼ਨ ਦੁਆਰਾ ਨਵੀਂ ਟੈਕਨੋਲੋਜੀ ਅਪਣਾਏ ਜਾਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਜ ਦੂਰਦਰਸ਼ਨ ਡਿਜੀਟਲ ਸਾਧਨਾਂ ਆਪਣਾ ਕੇ ਲੋਕਾਂ ਦੀਆਂ ਹਥੇਲੀਆਂ ਤੇ ਮੋਬਾਈਲ ਐਪ ਦੇ ਰੂਪ ਵਿੱਚ ਪਹੁੰਚ ਗਿਆ ਹੈ ।  ਉਨ੍ਹਾਂ ਨੇ ਇਸ ਅਵਸਰ ਤੇ ਡੀਡੀ ਫ੍ਰੀਡਸ਼  ਦੇ ਤੇਜ਼ੀ ਨਾਲ ਹੋ ਰਹੇ ਵਿਸ‍ਤਾਰ ਅਤੇ ਇਸ ਤੇ ਜ਼ਿਆਦਾ ਤੋਂ ਜ਼ਿਆਦਾ ਚੈਨਲਾਂ ਦੁਆਰਾ ਖੁਦ ਨੂੰ ਦਿਖਾਏ ਜਾਣ ਦੀ ਹੋੜ ਦਾ ਵੀ ਜ਼ਿਕਰ ਕੀਤਾ ।

 

 

ਸ਼੍ਰੀ ਜਾਵਡੇਕਰ ਨੇ ਕਿਹਾ ਕਿ ਦੂਰਦਰਸ਼ਨ ਦੀ ਭਰੋਸੇਯੋਗਤਾ ਹੀ ਉਸ ਦਾ ਯੂਐੱਸਪੀ ਹੈ।  ਉਨ੍ਹਾਂ ਕਿਹਾ ਕਿ ਡੀਡੀ ਇੰਡੀਆ ਹੁਣ ਜਲਦੀ ਹੀ ਪੂਰੀ ਦੁਨੀਆ ਵਿੱਚ ਦੇਖਿਆ ਜਾ ਸਕੇਗਾ ।  ਉਨ੍ਹਾਂ ਨੇ  ਦਿਖਾਈ ਜਾਣ ਵਾਲੀ ਵਿਸ਼ਾ - ਵਸਤੂ ਦੀ ਗੁਣਵੱਤਾ ਵਿੱਚ ਸੁਧਾਰ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਪ੍ਰਤਿਭਾਸ਼ੀਲ ਅਧਿਕਾਰੀਆਂ ਨੂੰ ਸ਼ਾਮਲ ਕਰਨ ਦੇ ਪ੍ਰਸਾਰ ਭਾਰਤੀ  ਦੇ ਫੈਸਲੇ ਦੀ ਸ਼ਲਾਘਾ ਕੀਤੀ ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਸ਼੍ਰੀ ਅਮਿਤ ਖਰੇ ਨੇ ਇਸ ਅਵਸਰ ‘ਤੇ ਕਿਹਾ ਕਿ ਦੂਰਦਰਸ਼ਨ ਅਤੇ ਡੀਡੀ ਨਿਊਜ਼ ਦੋਹਾਂ ਨੇ ਸਮੇਂ ਦੇ ਨਾਲ ਨਵੀਂ ਟੈਕਨੋਲੋਜੀ ਨੂੰ ਅਪਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਦੂਰਦਰਸ਼ਨ ਅੱਜ ਸਭ ਤੋਂ ਵੱਡਾ ਲੋਕਪ੍ਰਸਾਰਕ ਬਣ ਚੁੱਕਿਆ ਹੈ। ਬ੍ਰੇਕਿੰਗ ਨਿਊਜ਼ ਦੇਣ ਦੀ ਹੋੜ ਦੇ ਦੌਰ ਵਿੱਚ ਦੂਰਦਰਸ਼ਨ ਨੇ ਸਟੀਕ, ਭਰੋਸੇਯੋਗ ਅਤੇ ਤਾਜ਼ਾ ਜਾਣਕਾਰੀ ਦੇਣ ਦੀ ਆਪਣੀ ਪਰੰਪਰਾ ਨੂੰ ਕਾਇਮ ਰੱਖਿਆ ਹੈ।

ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ, ਸ਼੍ਰੀ ਸ਼ਸ਼ੀ ਸ਼ੇਖਰ ਵੈਂਪਤੀ ਨੇ ਕਿਹਾ ਕਿ ਦੂਰਦਰਸ਼ਨ ਨੌਜਵਾਨ ਸਰੋਤਿਆਂ ਨਾਲ ਜੁੜ ਕੇ ਨਵਾਂ ਰੂਪ ਲੈ ਕਿਹਾ ਹੈ। ਉਨ੍ਹਾਂ  ਨੇ ਡਿਜੀਟਲ ਪਲੇਟਫਾਰਮ ‘ਤੇ ਦੂਰਦਰਸ਼ਨ ਦੇ ਤੇਜ਼ੀ ਨਾਲ ਜਗ੍ਹਾ ਬਣਾਉਣ  ਦਾ ਵੀ ਜ਼ਿਕਰ ਕੀਤਾ।

ਦੂਰਦਰਸ਼ਨ ਬਾਰੇ ਡਾਕ ਟਿਕਟ ਅਤੇ ਅਮਿਤਾਭ ਬੱਚਨ ਦੁਆਰਾ ਪੇਸ਼ ਕਵਿਤਾ ਜਾਰੀ

ਇਸ ਅਵਸਰ ‘ਤੇ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਦੂਰਦਰਸ਼ਨ ਦੇ 60 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਵਿਸ਼ੇਸ਼ ਡਿਜ਼ਾਈਨ ਵਾਲੀ ਡਾਕ ਟਿਕਟ ਜਾਰੀ ਕੀਤੀ

 

ਉਨ੍ਹਾਂ ਨੇ ਇਸ ਅਵਸਰ ਤੇ ਅਮਿਤਾਭ ਬੱਚਨ  ਦੀ ਆਵਾਜ਼ ਵਿੱਚ ਰਿਕਾਰਡ ਕੀਤੀ ਗਈ ਸ਼੍ਰੀ ਆਲੋਕ ਸ੍ਰੀਵਾਸਤਵ  ਦੀ ਕਵਿਤਾ ਵੀ ਜਾਰੀ ਕੀਤੀ ।  ਇਹ ਕਵਿਤਾ ਸ਼੍ਰੀ ਬਚ‍ਨ ਨੇ ਖਾਸ ਤੌਰ ‘ਤੇ ਦੂਰਦਰਸ਼ਨ ਨੂੰ ਸਮਰਪਿਤ ਕੀਤੀ ਹੈ ।  ਇਸ ਵਿੱਚ ਦੂਰਦਰਸ਼ਨ ਦੁਆਰਾ ਭਾਰਤ ਦੀ ਸਮ੍ਰਿੱਧ (ਭਰਪੂਰ) ਸੱਭਿਆਚਾਰਕ ਵਿਰਾਸਤ ਨੂੰ ਸੰਭਾਲ ਕੇ ਰੱਖਣ ਅਤੇ ਪ੍ਰੋਤ‍ਸਾਹਿਤ ਕਰਨ, ਮਹਿਲਾ ਸਸ਼ਕਤੀਕਰਨ ਅਤੇ ਹਰੀ ਕ੍ਰਾਂਤੀ ਨੂੰ ਹੁਲਾਰਾ ਦੇਣ ਦਾ ਜ਼ਿਕਰ ਕੀਤਾ ਗਿਆ ਹੈ ।  ਇਸ ਰਾਹੀਂ ਦੂਰਦਰਸ਼ਨ  ਦੇ ਪਿਛਲੇ 60 ਵਰ੍ਹਿਆਂ ਦੀਆਂ ਉਪਲੱਬਧੀਆਂ ਨੂੰ ਉਜਾਗਰ ਕਰਦੇ ਹੋਏ ਇਹ ਦੱਸਣ ਦਾ ਯਤਨ ਵੀ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਨਾਲ ਦੂਰਦਰਸ਼ਨ ਨਵੇਂ ਭਾਰਤ ਦਾ ਪ੍ਰਤੀਕ ਬਣ ਚੁੱਕਿਆ ਹੈ ।

ਡੀਡੀ ਇੰਡੀਆ ਹੁਣ ਕੋਰੀਆ ਗਣਰਾਜ ਵਿੱਚ ਵੀ ਉਪਲੱਬਧ

ਮੰਤਰੀ ਨੇ ਡੀਡੀ ਫ੍ਰੀ ਡਿਸ਼ ਅਤੇ ਡੀਡੀ ਇੰਡੀਆ ਉੱਤੇ ਕੋਰੀਆ ਗਣਰਾਜ  ਦਾ ਸਰਕਾਰੀ ਪ੍ਰਸਾਰਕ ਚੈਨਲ ਕੇਬੀਐੱਸ ਵਰਲ‍ਡ ਲਾਂਚ ਕੀਤਾ ।  ਇਸ ਅਵਸਰ ਤੇ ਭਾਰਤ ਵਿੱਚ ਕੋਰੀਆ ਦੇ ਰਾਜਦੂਤ ਸ਼੍ਰੀ ਸ਼ਿਨ ਬੋਂਗਕਿਲ (Mr. Shin Bongkil) ਵੀ ਹਾਜ਼ਰ ਸਨ

ਸਮਾਰੋਹ ਵਿੱਚ ਉੱਘਾ ਖਾਨ-ਪਾਨ ਪ੍ਰੋਗਰਾਮ ਵਾਹ ਕਿਆ ਟੇਸ‍ਟ ਹੈਨੂੰ ਵੀ ਦਿਖਾਇਆ ਗਿਆ ।  ਇਸ ਦੀ ਪੇਸ਼ਕਾਰੀ ਬਿਹਾਰੀ ਬਾਬੂ  ਦੇ ਨਾਮ ਨਾਲ ਪਹਿਚਾਣੇ ਜਾਣ ਵਾਲੇ ਐਂਕਰ ਚਾਰਲ‍ਸ ਥਾਮਸਨ ਨੇ ਦਿੱਤੀ ।  ਸ਼੍ਰੀ ਜਾਵਡੇਕਰ ਨੇ ਇਸ ਅਵਸਰ ਤੇ ਦੂਰਦਰਸ਼ਨ ਬਾਰੇ ਇੱਕ ਸਪੈਸ਼ਲ ਬਰੋਸ਼ਰ ਵੀ ਜਾਰੀ ਕੀਤਾ

ਦੂਰਦਰਸ਼ਨ  ਦੇ ਸੱਠ ਵਰ੍ਹੇ

ਦੂਰਦਰਸ਼ਨ ਨੇ 15 ਸਤੰਬਰ 2019 ਨੂੰ ਆਪਣੀ ਸ‍ਥਾਪਨਾ ਦੇ 60 ਵਰ੍ਹੇ ਪੂਰੇ ਕਰ ਲਏਇਸੇ ਦਿਨ 1959 ਨੂੰ ਦੂਰਦਰਸ਼ਨ ਦੀ ਸ਼ੁਰੂਆਤ ਪ੍ਰਯੋਗਿਕ ਤੌਰ ਤੇ ਕੀਤੀ ਗਈ ਸੀ ।  ਆਪਣੇ ਸੱਠ ਵਰ੍ਹੇ ਦਾ ਲੰਮਾ ਸਫਰ ਤੈਅ ਕਰਦੇ ਹੋਏ ਦੂਰਦਰਸ਼ਨ ਅੱਜ ਦੁਨੀਆ ਦੇ ਸਭ ਤੋਂ ਵੱਡੇ ਪ੍ਰਸਾਰਣ ਸੰਗਠਨਾਂ ਵਿੱਚੋਂ ਇੱਕ ਬਣ ਚੁੱਕਿਆ ਹੈ ਅਤੇ ਰਾਸ਼‍ਟਰ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਦੇਸ਼ ਦੀਆਂ ਕਈ ਪੀੜ੍ਹੀਆਂ ਦੂਰਦਰਸ਼ਨ ਦੇਖ ਕੇ ਵੱਡੀਆਂ ਹੋਈਆਂ ਹਨ ।

ਜਿੱਥੋਂ ਤੱਕ ਖ਼ਬਰਾਂ ਦੀ ਭਰੋਸੇਯੋਗਤਾ ਅਤੇ ਸੇਵਾ ਸੂਚਨਾ ਦੇ ਪ੍ਰਸਾਰਣ ਦੀ ਭੂਮਿਕਾ ਅਤੇ ਮਨੋਰੰਜਨ ਦੇ ਮਾਧਿਆਮ ਦੀ ਗੱਲ ਹੈਦੂਰਦਰਸ਼ਨ ਦਾ ਕੋਈ ਮੁਕਾਬਲਾ ਨਹੀਂ ਹੈ। ਰਾਮਾਇਣਮਹਾਭਾਰਤ, ਹਮ ਲੋਗਬੁਨਿਆਦਮਾਲਗੁਡੀ ਡੇਜ਼ ਅਤੇ ਉਡਾਨ ਜਿਹੇ ਪੁਰਾਣੇ ਦੌਰ ਦੇ ਪ੍ਰੋਗਰਾਮਾਂ ਤੋਂ ਲੈ ਕੇ ਅੱਜ ਦੇ ਸਮੇਂ ਵਿੱਚ ਰਾਸ਼‍ਟਰੀ ਅਤੇ ਅੰਤਰਰਾਸ਼‍ਟਰੀ ਘਟਨਾਵਾਂ ਦੀ ਹਾਈਟੈਕ ਕਵਰੇਜ ਅਤੇ ਸਿਹਤ, ਸਿੱਖਿਆ ਅਤੇ ਸਸ਼ਕਤੀਕਰਨ ਜਿਹੇ ਵਿਸ਼ਿਆਂ ਤੇ ਪ੍ਰਭਾਵਿਤ ਪ੍ਰੋਗਰਾਮਾਂ ਦਾ  ਜਿੱਥੋਂ ਤੱਕ ਸਵਾਲ ਹੈ, ਦੂਰਦਰਸ਼ਨ ਸਾਰੇ ਉਮਰ ਵਰਗ  ਦੇ ਲੋਕਾਂ ਦਾ ਪਸੰਦੀਦਾ ਪ੍ਰਸਾਰਣ ਮਾਧਿਅਮ ਬਣਿਆ ਹੋਇਆ ਹੈ ।  ਇਹ ਦੇਸ਼  ਦੇ ਸਮਾਜਿਕ ਤਾਣੇ - ਬਾਣੇ ਨੂੰ ਸਮ੍ਰਿੱਧ (ਖੁਸ਼ਹਾਲ) ਬਣਾਉਣ ਵਿੱਚ ਵੀ ਬਹੁਤ ਯੋਗਦਾਨ ਕਰ ਰਿਹਾ ਹੈ ।

 

***

ਏਪੀ


(Release ID: 1585541) Visitor Counter : 119


Read this release in: English