ਮੰਤਰੀ ਮੰਡਲ

ਮੰਤਰੀ ਮੰਡਲ ਨੇ ਇਲੈਕਟ੍ਰੌਨਿਕ ਸਿਗਰਟ ਦੀ ਮਨਾਹੀ ਦੇ ਆਰਡੀਨੈਂਸ ਦੇ ਐਨਾਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ

Posted On: 18 SEP 2019 4:45PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ  ਇਲੈਕਟ੍ਰੌਨਿਕ ਸਿਗਰਟਾਂ  (ਉਤਪਾਦਨ, ਨਿਰਮਾਣ, ਆਯਾਤ, ਨਿਰਯਾਤ, ਟ੍ਰਾਂਸਪੋਰਟ , ਵਿੱਕਰੀ , ਵਿਤਰਣਭੰਡਾਰਣ ਅਤੇ ਇਸ਼ਤਿਹਾਰ)  ਮਨਾਹੀ ਆਰਡੀਨੈਂਸ 2019 ਦੇ ਐਲਾਨ  ਨੂੰ ਆਪਣੀ ਪ੍ਰਵਾਨਗੀ  ਦੇ ਦਿੱਤੀ ਹੈ।

ਇਲੈਕਟ੍ਰੌਨਿਕ ਸਿਗਰਟ ਬੈਟਰੀ- ਯੁਕਤ ਉਪਕਰਣਾ ਹੈ ਜੋ ਨਿਕੋਟੀਨ ਵਾਲੇ ਘੋਲ ਨੂੰ ਗਰਮ ਕਰਕੇ ਐਰੋਸੋਲ ਪੈਦਾ ਕਰਦਾ ਹੈ ।  ਐਰੋਸੋਲ  , ਜਲਣਸ਼ੀਲ ਸਿਗਰਟਾਂ ਵਿੱਚ ਇੱਕ ਨਸ਼ੀਲਾ ਪਦਾਰਥ ਹੈ।  ਇਹਨਾਂ ਵਿੱਚ ਸਾਰੇ ਪ੍ਰਕਾਰ  ਦੇ ਇਲੈਕਟ੍ਰੌਨਿਕ ਨਿਕੋਟੀਨ ਡਿਲੀਵਰੀ ਸਿਸਟਮ , ਹੀਟ ਨਾਟ ਬਰਨ ਪ੍ਰੋਡਕਟਸ  , ਹੀਟ ਨਾਟ ਬਰਨ   ਉਤਪਾਦ ਈ - ਹੁੱਕਾ  ਅਤੇ ਇਸ ਪ੍ਰਕਾਰ  ਦੀ ਹੋਰ  ਸਮੱਗਰੀ ਸ਼ਾਮਲ ਹੈ ।  ਅਜਿਹੇ ਨਵੇਂ ਉਤਪਾਦ ਆਕਰਸ਼ਕ ਰੂਪਾਂ ਅਤੇ ਵਿਵਿਧ ਸੁਗੰਧਾਂ ਨਾਲ  ਯੁਕਤ  ਹੁੰਦੇ ਹਨ ਅਤੇ ਇਸ ਦਾ ਇਸਤੇਮਾਲ ਕਾਫ਼ੀ ਵਧਿਆ ਹੈ ।  ਵਿਕਸਿਤ ਦੇਸ਼ਾਂ ਵਿੱਚ  ਖਾਸ ਤੌਰ 'ਤੇ  ਨੌਜਵਾਨਾਂ ਅਤੇ ਬੱਚਿਆਂ ਵਿੱਚ ਇਸ ਨੇ ਇੱਕ ਮਹਾਮਾਰੀ ਦਾ ਰੂਪ ਲੈ ਲਿਆ ਹੈ

 

ਲਾਗੂਕਰਨ:

 

ਆਰਡੀਨੈਂਸ ਦੇ ਐਲਾਨ  ਤੋਂ ਬਾਅਦ ਈ - ਸਿਗਰਟਾਂ ਦਾ ਕਿਸੇ ਪ੍ਰਕਾਰ ਦਾ ਉਤਪਾਦਨ ਨਿਰਮਾਣ ਆਯਾਤ , ਨਿਰਯਾਤ ਟ੍ਰਾਂਸਪੋਰਟ ਵਿਕਰੀ  ( ਔਨਲਾਇਨ ਵਿਕਰੀ ਸਹਿਤ ) ਵਿਤਰਣ ਅਤੇ ਇਸ਼ਤਿਹਾਰ  ( ਔਨਲਾਇਨ ਇਸ਼ਤਿਹਾਰ ਸਹਿਤ)  ਇੱਕ ਸੰਗੀਨ ਅਪਰਾਧ ਮੰਨਿਆ ਜਾਵੇਗਾ ਅਤੇ ਪਹਿਲੀ ਵਾਰੀ ਅਪਰਾਧ  ਦੇ ਮਾਮਲੇ ਵਿੱਚ ਇੱਕ ਸਾਲ ਤੱਕ ਕੈਦ ਅਤੇ ਇੱਕ ਲੱਖ ਰੁਪਏ ਤੱਕ ਜੁਰਮਾਨਾ ਜਾਂ  ਦੋਵੇਂ ਅਤੇ ਅਗਲੇ ਅਪਰਾਧ ਲਈ ਤਿੰਨ ਸਾਲ ਤੱਕ ਕੈਦ ਅਤੇ ਪੰਜ ਲੱਖ ਰੁਪਏ ਤੱਕ ਜੁਰਮਾਨਾ ਲਗਾਇਆ ਜਾ ਸਕਦਾ ਹੈ ।  ਇਲੈਕਟ੍ਰੌਨਿਕ ਸਿਗਰਟਾਂ  ਦੇ ਭੰਡਾਰਣ ਲਈ ਵੀ ਛੇ ਮਹੀਨਿਆਂ ਤੱਕ ਕੈਦ ਅਤੇ 50 ਹਜ਼ਾਰ ਰੁਪਏ ਤੱਕ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ

ਆਰਡੀਨੈਂਸ ਲਾਗੂ ਹੋਣ ਦੀ ਤਾਰੀਖ ‘ਤੇ ਈ - ਸਿਗਰਟਾਂ  ਦੇ ਮੌਜੂਦਾ ਭੰਡਾਰਾਂ  ਦੇ ਮਾਲਕਾਂ ਨੂੰ ਇਨ੍ਹਾਂ  ਭੰਡਾਰਾਂ ਦਾ ਖੁਦ : ਐਲਾਨ ਕਰਕੇ ਇਨ੍ਹਾਂ ਨੂੰ ਨਜ਼ਦੀਕੀ ਪੁਲਿਸ ਥਾਣੇ ਵਿੱਚ ਜਮ੍ਹਾਂ ਕਰਵਾਉਣਾ ਹੋਵੇਗਾ ।  ਪੁਲਿਸ ਸਬ ਇੰਸਪੈਕਟਰ ਆਰਡੀਨੈਂਸ  ਦੇ ਤਹਿਤ ਕਾਰਵਾਈ ਕਰਨ ਲਈ ਅਧਿਕਾਰਿਤ ਅਧਿਕਾਰੀ  ਦੇ ਰੂਪ ਵਿੱਚ ਨਿਰਧਾਰਿਤ ਕੀਤਾ ਗਿਆ ਹੈ ।  ਆਰਡੀਨੈਂਸ  ਦੇ ਪ੍ਰਾਵਧਾਨਾਂ ਨੂੰ ਲਾਗੂ ਕਰਨ  ਲਈ , ਕੇਂਦਰ ਜਾਂ ਰਾਜ ਸਰਕਾਰ ਕਿਸੇ ਹੋਰ  ਬਰਾਬਰ ਦੇ ਅਧਿਕਾਰੀ ਨੂੰ ਅਧਿਕਾਰਿਤ ਅਧਿਕਾਰੀ  ਦੇ ਰੂਪ ਵਿੱਚ ਨਿਰਧਾਰਿਤ ਕਰ ਸਕਦੀ ਹੈ ।

Description: https://static.pib.gov.in/WriteReadData/userfiles/image/prohibitonone-cigarettes2(1)SD4J.jpg

 

ਮੁੱਖ ਪ੍ਰਭਾਵ:

 

ਈ-ਸਿਗਰਟਾਂ ਦੀ ਮਨਾਹੀ  ਦੇ ਫ਼ੈਸਲਾ ਨਾਲ ਲੋਕਾਂ ਨੂੰ ਖਾਸ ਤੌਰ 'ਤੇ ਨੌਜਵਾਨਾਂ ਅਤੇ ਬੱਚਿਆਂ  ਨੂੰ ਈ - ਸਿਗਰਟਾਂ  ਦੇ ਨਸ਼ੇ  ਦੇ ਜ਼ੋਖਿਮ ਤੋਂ ਬਚਾਉਣ ਵਿੱਚ ਮਦਦ ਮਿਲੇਗੀ ।  ਆਰਡੀਨੈਂਸ  ਦੇ ਲਾਗੂ ਹੋਣ ਨਾਲ  ਸਰਕਾਰ ਦੁਆਰਾ ਤੰਬਾਕੂ ਕੰਟਰੋਲ  ਦੀਆਂ ਕੋਸ਼ਿਸ਼ਾਂ ਨੂੰ ਬਲ ਮਿਲੇਗਾ ਅਤੇ ਤੰਬਾਕੂ  ਦੇ ਇਸਤੇਮਾਲ ਵਿੱਚ ਕਮੀ ਲਿਆਉਣ ਵਿੱਚ ਮਦਦ ਮਿਲੇਗੀ ਨਾਲ ਹੀ ਇਸ ਨਾਲ ਜੁੜੇ ਆਰਥਕ ਬੋਝ ਅਤੇ ਬਿਮਾਰੀਆਂ ਵਿੱਚ ਵੀ ਕਮੀ ਆਵੇਗੀ ।

 

*******

ਵੀਆਰਆਰਕੇ/ਪੀਕੇ/ਐੱਸਐੱਚ

 



(Release ID: 1585535) Visitor Counter : 165


Read this release in: English