ਗ੍ਰਹਿ ਮੰਤਰਾਲਾ
ਉੱਤਰੀ ਜ਼ੋਨਲ ਕੌਂਸਲ ਦੀ 29ਵੀਂ ਮੀਟਿੰਗ 20 ਸਤੰਬਰ, 2019 ਨੂੰ ਚੰਡੀਗੜ੍ਹ ਵਿਖੇ ਹੋਵੇਗੀ ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਮੀਟਿੰਗ ਦੀ ਪ੍ਰਧਾਨਗੀ
Posted On:
18 SEP 2019 4:10PM by PIB Chandigarh
ਉੱਤਰੀ ਜ਼ੋਨਲ ਕੌਂਸਲ, ਜਿਸ ਵਿਚ ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ ਰਾਜਸਥਾਨ, ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਅਤੇ ਦਿੱਲੀ ਐੱਨਸੀਟੀ ਸਰਕਾਰ ਸ਼ਾਮਲ ਹਨ , ਦੀ 29ਵੀਂ ਮੀਟਿੰਗ 20 ਸਤੰਬਰ, 2019 ਨੂੰ ਚੰਡੀਗੜ੍ਹ ਵਿਖੇ ਹੋ ਰਹੀ ਹੈ। ਜਿਸ ਦੀ ਪ੍ਰਧਾਨਗੀ ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਕਰਨਗੇ। ਹਰਿਆਣਾ ਦੇ ਮੁੱਖ ਮੰਤਰੀ, ਜੋ ਇਸ ਉੱਤਰੀ ਖੇਤਰੀ ਕੌਂਸਲ ਦੇ ਵਾਈਸ ਚੇਅਰਮੈਨ ਹਨ , ਉਹ ਮੀਟਿੰਗ ਦੇ ਮੇਜ਼ਬਾਨ ਹੋਣਗੇ। ਦੂਜੇ ਮੈਂਬਰ ਰਾਜਾਂ ਦੇ ਮੁੱਖ ਮੰਤਰੀ ਅਤੇ ਹਰ ਰਾਜ ਦੇ ਦੋ-ਦੋ ਮੰਤਰੀ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਕ, ਮੁੱਖ ਸਕੱਤਰ ਅਤੇ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਉੱਤਰੀ ਖੇਤਰੀ ਕੌਂਸਲ ਦੀ ਪਿਛਲੀ ਮੀਟਿੰਗ 12 ਮਈ, 2017 ਨੂੰ ਚੰਡੀਗੜ੍ਹ ਵਿੱਚ ਹੋਈ ਸੀ।
ਸੰਨ 1957 ਵਿੱਚ ਰਾਜ ਪੁਨਰਗਠਨ ਕਾਨੂੰਨ ਦੀ ਧਾਰਾ 15-22 ਅਧੀਨ 5 ਜ਼ੋਨਲ ਕੌਂਸਲਾਂ ਕਾਇਮ ਕੀਤੀਆਂ ਗਈਆਂ ਸਨ। ਮਾਣਯੋਗ ਗ੍ਰਿਹ ਮੰਤਰੀ ਹਰ ਜ਼ੋਨਲ ਕੌਂਸਲ ਦੇ ਚੇਅਰਮੈਨ ਹਨ ਅਤੇ ਮੇਜ਼ਬਾਨ ਰਾਜਾਂ ਦੇ ਮੁੱਖ ਮੰਤਰੀ (ਜਿਨ੍ਹਾਂ ਨੂੰ ਹਰ ਸਾਲ ਰੁਟੀਨ ਵਿੱਚ ਚੁਣਿਆ ਜਾਂਦਾ ਹੈ) ਇਸ ਦੇ ਵਾਈਸ ਚੇਅਰਮੈਨ ਹਨ। ਹਰ ਰਾਜ ਤੋਂ 2 ਹੋਰ ਮੰਤਰੀਆਂ ਨੂੰ ਰਾਜਪਾਲ ਵੱਲੋਂ ਮੈਂਬਰ ਵਜੋਂ ਨਾਮਜ਼ਦ ਕੀਤਾ ਜਾਂਦਾ ਹੈ। ਇਹ ਕੌਂਸਲ ਕੇਂਦਰ ਤੇ ਰਾਜਾਂ ਅਤੇ ਜ਼ੋਨ ਵਿੱਚ ਆਉਂਦੇ ਇੱਕ/ਕਈ ਰਾਜਾਂ ਨਾਲ ਸਬੰਧਤ ਮੁੱਦਿਆਂ ਉੱਤੇ ਵਿਚਾਰ ਕਰਦੀ ਹੈ। ਜ਼ੋਨਲ ਕੌਂਸਲਾਂ ਇਸ ਤਰ੍ਹਾਂ ਵਿਸਤ੍ਰਿਤ ਮੁੱਦਿਆਂ, ਜਿਨ੍ਹਾਂ ਵਿਚ ਸਰਹੱਦੀ ਮੁੱਦੇ ਵੀ ਸ਼ਾਮਲ ਹੁੰਦੇ ਹਨ, ਤੋਂ ਇਲਾਵਾ ਸੁਰੱਖਿਆ, ਬੁਨਿਆਦੀ ਢਾਂਚੇ ਨਾਲ ਸਬੰਧਤ ਮਸਲੇ ਜਿਵੇਂ ਕਿ ਸੜਕ, ਟ੍ਰਾਂਸਪੋਰਟ, ਉਦਯੋਗ, ਜਲ ਅਤੇ ਬਿਜਲੀ ਆਦਿ, ਵਣ, ਵਾਤਾਵਰਣ, ਮਕਾਨ ਉਸਾਰੀ,ਸਿੱਖਿਆ, ਖੁਰਾਕ ਸੁਰੱਖਿਆ, ਸੈਰ -ਸਪਾਟਾ, ਟ੍ਰਾਂਸਪੋਰਟ ਆਦਿ ਉੱਤੇ ਵਿਚਾਰ ਕਰਦੀਆਂ ਹਨ।
*************
ਡੀਐੱਸ/ਪੀਐੱਸ/ਵੀਸੀ
(Release ID: 1585480)
Visitor Counter : 144