ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਵਿਲੱਖਣ ਸਚਲ ਪ੍ਰਦਰਸ਼ਨੀ ਨੂੰ ਹਰੀ ਝੰਡੀ ਦਿਖਾਈ ‘ਜਲਦੂਤ’ ਜਲ ਸੰਭਾਲ਼ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਏਗਾ - ਪ੍ਰਕਾਸ਼ ਜਾਵਡੇਕਰ

Posted On: 14 SEP 2019 4:40PM by PIB Chandigarh

ਕੇਂਦਰੀ ਵਾਤਾਵਰਣਵਣ ਤੇ ਜਲਵਾਯੂ ਪਰਿਵਰਤਨ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਕਿਹਾ ਕਿ  ਜਲਦੂਤਇੱਕ ਅਨੋਖੀ ਪਹਿਲ ਹੈ ।  ਇਹ ਜਲ ਸੰਭਾਲ਼ ਦਾ ਸੰਦੇਸ਼ ਜਨ – ਜਨ ਤੱਕ ਪਹੁੰਚਾਵੇਗੀ।  ਸੂਚਨਾ ਤੇ ਪ੍ਰਸਾਰਣ ਮੰਤਰਾਲੇ ਤਹਿਤ ਰੀਜਨਲ ਆਊਟਰੀਚ ਬਿਊਰੋ,  ਪੁਣੇ ਦੁਆਰਾ ਆਯੋਜਿਤ ਸਚਲ ਪ੍ਰਦਰਸ਼ਨੀ ‘ਜਲਦੂਤ’ ਨੂੰ ਹਰੀ ਝੰਡੀ ਦਿਖਾਉਣ  ਦੇ ਬਾਅਦ, ਸ਼੍ਰੀ ਜਾਵਡੇਕਰ ਨੇ ਕਿਹਾ ਕਿ ਜਲਦੂਤ ਅਗਲੇ 2 ਮਹੀਨਿਆਂ ਵਿੱਚ ਮਹਾਰਾਸ਼ਟਰ  ਦੇ 8 ਜ਼ਿਲ੍ਹਿਆਂ ਦਾ ਦੌਰਾ ਕਰੇਗੇ ਅਤੇ ਉਹ ਪਿਛਲੇ 100 ਦਿਨਾਂ ਵਿੱਚ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਵੀ ਦੇਵੇਗੇ ਇਹ ਪ੍ਰਦਰਸ਼ਨੀ ਸਰਕਾਰ ਦੁਆਰਾ ਕੀਤੇ ਗਏ ਨਿਰਣਾਇਕ ਕਾਰਜਾਂ ਅਤੇ ਦਮਦਾਰ ਪਹਿਲਾਂ ਨੂੰ ਉਜਾਗਰ ਕਰਦੀ ਹੈ ।

ਜਲਦੂਤ ਦੀ ਯਾਤਰਾ ਪੁਣੇ, ਅਹਿਮਦ ਨਗਰ, ਨਾਸਿਕਜਲਗਾਓਂ, ਬੁਲਢਾਣਾ, ਅਮਰਾਵਤੀ ਅਤੇ ਸੋਲਾਪੁਰ ਜ਼ਿਲ੍ਹਿਆਂ ਤੋਂ ਹੋ ਕੇ ਗੁਜਰੇਗੀ ।  ਸ਼੍ਰੀ ਜਾਵਡੇਕਰ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਨੇ ਜਲ ਸੰਭਾਲ਼ ਨੂੰ ਪਹਿਲ ਦਿੱਤੀ ਹੈ ।  ਇਸ ਕ੍ਰਮ ਵਿੱਚ ਸਰਕਾਰ ਨੇ ਇੱਕ ਨਵੇ ਮੰਤਰਾਲੇ - ਜਲਸ਼ਕਤੀ ਦਾ ਗਠਨ ਕੀਤਾ ਤਾਕਿ ਦੇਸ਼ ਵਿੱਚ ਜਲ ਦੀ ਕਮੀ ਨਾ ਹੋਵੇਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ 2024 ਤੱਕ ਹਰ ਘਰ ਨੂੰ ਪਾਣੀ ਉਪਲੱਬਧ ਕਰਵਾਉਣ ਲਈ ਪ੍ਰਤੀਬੱਧ ਹੈ ।  ਇਸ ਮੌਕੇ ਉੱਤੇ ਸ਼੍ਰੀ ਜਾਵਡੇਕਰ ਨੇ ਪ੍ਰਤੀਭਾਗੀਆਂ ਨੂੰ ਸਵੱਛਤਾ ਦੀ ਸਹੁੰ ਚੁਕਾਈ ।  ਸ਼੍ਰੀ ਜਾਵਡੇਕਰ ਨੇ ਇਸ ਵਾਸਤੇ ਤਿਆਰਕਤੀ ਗਈ  ਪ੍ਰਦਰਸ਼ਨੀ ਦੀ ਵੀ ਸ਼ਲਾਘਾ ਕੀਤੀ ।

ਇਸ ਅਵਸਰ ‘ਤੇ ਸਾਂਸਦ ਸ਼੍ਰੀ ਗਿਰੀਸ਼ ਬਾਪਟਸਾਂਸਦ ਸ਼੍ਰੀਮਤੀ ਸੁਪ੍ਰਿਯਾ ਸੁਲੇਰੀਜਨਲ ਆਊਟਰੀਚ ਬਿਊਰੋ  ਦੇ ਡਾਇਰੈਕਟਰ ਜਨਰਲ, ਸ਼੍ਰੀ ਸਤਯੇਂਦਰ ਸ਼ਰਨਪੱਤਰ ਸੂਚਨਾ ਦਫ਼ਤਰ ਪੱਛਮੀ ਖੇਤਰ  ਦੇ  ਡਾਇਰੈਕਟਰ ਜਨਰਲ, ਸ਼੍ਰੀ ਆਰਐੱਨ ਮਿਸ਼ਰਾ, ਏਡੀਜੀ ਸ਼੍ਰੀ ਡੀਜੇ ਨਾਰਾਇਨ ਆਰਓਬੀ ਪੁਣੇ ਦੇ ਸੰਯੁਕਤ ਡਾਇਰੈਕਟਰ, ਸ਼੍ਰੀ ਸੰਤੋਸ਼ ਅਜਮੇਰਾ ਅਤੇ ਹੋਰ ਪਤਵੰਤੇ ਮੌਜੂਦ ਸਨ ।

ਜਲਦੂਤ :  ਪਿਛੋਕੜ

  • ਮਾਣਯੋਗ ਪ੍ਰਧਾਨ ਮੰਤਰੀ ਨੇ ਜਨਸ਼ਕਤੀ ਸੇ ਜਲਸ਼ਕਤੀਅਭਿਯਾਨ ਉੱਤੇ ਮੁਹਿੰਮ ਸ਼ੁਰੂ ਕੀਤੀ ਹੈ ।  ਇਸ ਦੇ ਤਹਿਤ ਸਵੱਛ ਭਾਰਤ ਮਿਸ਼ਨ ਦੀ ਤਰਜ਼ ‘ਤੇ ਜਲ ਸੰਭਾਲ਼ ਲਈ ਲੋਕਾਂ ਨੂੰ ਜੋੜਦੇ ਹੋਏ ਇੱਕ ਜਨ - ਅੰਦੋਲਨ ਸ਼ੁਰੂ ਕਰਨਾ ਹੈ ਤਾਕਿ ਭਵਿੱਖ ਲਈ ਜਲ ਬਚਾਇਆ ਅਤੇ ਸੁਰੱਖਿਅਤ ਰੱਖਿਆ ਜਾ ਸਕੇ ।
  • ਦੇਸ਼ ਵਿੱਚ ਵਧਦੇ ਜਲ ਸੰਕਟ ਨਾਲ ਨਿਪਟਣ ਲਈ ਭਾਰਤ ਸਰਕਾਰ ਨੇ ਜਲਸ਼ਕਤੀ ਅਭਿਯਾਨ ਸ਼ੁਰੂ ਕੀਤਾ ਹੈ ।  ਇਹ ਇੱਕ ਜਲ ਸੰਭਾਲ਼ ਮੁਹਿੰਮ ਹੈ ਜੋ ਦੇਸ਼ ਭਰ ਵਿੱਚ 256 ਜ਼ਿਲ੍ਹਿਆਂ ਦੇ 1592 ਦਬਾਆ - ਗ੍ਰਸਤ ਬਲਾਕਾਂ ‘ਤੇ ਕੇਂਦਰਿਤ ਹੈ ।
  • ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਧੀਨ ਰੀਜਨਲ ਆਊਟਰੀਚ ਬਿਊਰੋ ਆਰਓਬੀ ਦਾ ਮਹਾਰਾਸ਼ਟਰ ਅਤੇ ਗੋਆ ਖੇਤਰ ਲਈ ਆਪਣਾ ਮੁੱਖ ਦਫ਼ਤਰ ਪੁਣੇ ਸਥਿਤ ਹੈ।  ਇਹ ਕੇਂਦਰ ਸਰਕਾਰ ਦੀਆਂ ਵੱਖ-ਵੱਖ ਆਊਟਰੀਚ ਗਤੀਵਿਧੀਆਂ ਅਤੇ ਵਿਕਾਸ ਸੰਚਾਰ ਜ਼ਰੂਰਤਾਂ ਦੀ ਦੇਖਭਾਲ ਕਰਦਾ ਹੈ ।
  • ਐੱਮਐੱਸਆਰਟੀਸੀ (ਮਹਾਰਾਸ਼ਟਰ ਸਟੇਟ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ) ਦੇ ਸਹਿਯੋਗ ਨਾਲ ਆਰਓਬੀ ਜਲਦੂਤ ਮੁਹਿੰਮ ਸ਼ੁਰੂ ਕਰ ਰਿਹਾ ਹੈ ।  ਆਰਓਬੀ ਨੇ ਜਲਦੂਤ: ਜਲਸ਼ਕਤੀ ਅਭਿਯਾਨ ਉੱਤੇ ਯਾਤਰਾ ਪ੍ਰਦਰਸ਼ਨੀ ਲਈ ਇੱਕ ਬੱਸ ਨੂੰ ਖਾਸ ਤੌਰ ਉੱਤੇ ਡਿਜ਼ਾਈਨ ਕੀਤਾ ਹੈ ।  ਇਸ ਪ੍ਰਦਰਸ਼ਨੀ ਵਿੱਚ ਕਈ ਤਰ੍ਹਾਂ ਦੀ ਸੂਚਨਾ ਵਾਲੇ ਡਿਸਪਲੇ ਪੈਨਲ ਅਤੇ ਆਡੀਓ - ਵਿਜ਼ੁਅਲ ਉਪਕਰਨ ਲਗਾਏ ਗਏ ਹਨ ।  ਇਸ ਬੱਸ ਨਾਲ ਯਾਤਰਾ ਕਰ ਰਹੇ ਗੀਤ ਤੇ ਨਾਟਕ ਡਿਵੀਜ਼ਨ ਦੇ ਸੱਭਿਆਚਾਰਕ ਦਲ ਅਤੇ ਕਲਾਕਾਰ ਸਰਕਾਰ ਦੀ ਪਹਿਲ ਬਾਰੇ ਜਾਗਰੂਕਤਾ ਪੈਦਾ ਕਰਨਗੇ ।
  • ਇਸ ਤਹਿਤ ਕਈ ਸਥਾਨਾਂ ‘ਤੇ ਆਯੋਜਿਤ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਮੁਕਾਬਲੇ, ਰੈਲੀਆਂਸੱਭਿਆਚਾਰਕ ਪ੍ਰੋਗਰਾਮ ਆਦਿ ਸ਼ਾਮਲ ਹਨ ਜੋ ਜਲ ਸੰਭਾਲ਼ ਪ੍ਰਯਤਨਾ ਬਾਰੇ ਜਾਗਰੂਕਤਾ ਪੈਦਾ ਕਰਨ ਉੱਤੇ ਕੇਂਦਰਿਤ ਹੋਣਗੇ ।

ਜਲਸ਼ਕਤੀ ਅਭਿਯਾਨ ਇਨ੍ਹਾਂ ਪੰਜ ਪ੍ਰਮੁੱਖ ਪਹਿਲੂਆਂ ਉੱਤੇ ਕੇਂਦਰਿਤ ਹੈ :

o ਜਲ ਸੰਭਾਲ ਅਤੇ ਵਰਖਾ ਜਲ ਦਾ ਸੰਗ੍ਰਹਿਣ

o ਪਰੰਪਰਾਗਤ ਅਤੇ ਹੋਰ ਜਲ ਭੰਡਾਰਾਂ ਦਾ ਨਵੀਨੀਕਰਨ

o ਜਲ ਦੀ ਮੁੜ ਵਰਤੋਂ ਅਤੇ ਢਾਂਚਿਆਂ ਦੀ ਰੀਚਾਰਜਿੰਗ

o ਵਾਟਰਸ਼ੈੱਡ ਵਿਕਾਸ

o ਸੰਘਣੇ ਵਣ ਲਗਾਉਣਾ

****

ਐੱਮਸੀ/ਐੱਮਆਈ/ਡੀਆਰ
 


(Release ID: 1585394) Visitor Counter : 206


Read this release in: English