ਸੂਚਨਾ ਤੇ ਪ੍ਰਸਾਰਣ ਮੰਤਰਾਲਾ

118 ਨਵੇਂ ਕਮਿਊਨਿਟੀ ਰੇਡੀਓ ਸਟੇਸ਼ਨ ਸਥਾਪਿਤ ਕੀਤੇ ਜਾਣਗੇ

Posted On: 13 SEP 2019 5:38PM by PIB Chandigarh

ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਐਲਾਨ ਕੀਤਾ ਕਿ 118 ਨਵੇਂ ਕਮਿਊਨਿਟੀ ਰੇਡੀਓ ਸਟੇਸ਼ਨ, ਸਥਾਪਿਤ ਕੀਤੇ ਜਾਣ ਦੀ ਪ੍ਰਕਿਰਿਆ ਵਿੱਚ ਹਨ ।


 

PIB India

@PIB_India

 

 

 

#CommunityRadio is a great way to communicate with the public and to give opportunities to local artists. We are going to expand community radio to many other areas which will start in a few months: Union Minister @PrakashJavdekar

 

 

202

3:19 PM - Sep 13, 2019

Twitter Ads info and privacy

 

46 people are talking about this


 

ਜਿਨ੍ਹਾਂ ਬਿਨੈਕਾਰਾਂ ਨੂੰ ਕਮਿਊਨਿਟੀ ਰੇਡੀਓ ਸਟੇਸ਼ਨ ਸਥਾਪਤ ਕਰਨ ਲਈ ਮਨਸ਼ਾ ਪੱਤਰ ਦਿੱਤੇ ਗਏ ਹਨ ਉਨ੍ਹਾਂ ਦੀ ਪ੍ਰਵਾਨਿਤ ਸੂਚੀ ਵਿੱਚ 16 ਖੱਬੇ ਪੱਖੀ ਅਤਿਵਾਦ ਪ੍ਰਭਾਵਿਤ ਜ਼ਿਲ੍ਹੇ, 6 ਖੱਬੇ ਪੱਖੀ ਅਤਿਵਾਦ ਤੋਂ ਸਭ ਤੋਂ ਅਧਿਕ ਪ੍ਰਭਾਵਿਤ ਜ਼ਿਲ੍ਹੇ, 25 ਤੱਟੀ ਜ਼ਿਲ੍ਹੇ 17 ਖਾਹਿਸ਼ੀ ਜ਼ਿਲ੍ਹੇ, ਪੂਰਬ-ਉੱਤਰ ਦੇ 3 ਜ਼ਿਲ੍ਹੇ ਅਤੇ ਜੰਮੂ ਅਤੇ ਕਸ਼ਮੀਰ ਦੇ 2 ਜ਼ਿਲ੍ਹੇ ਸ਼ਾਮਲ ਹਨ। ਐੱਨਜੀਓ, ਵਿੱਦਿਅਕ ਸੰਸਥਾਨਾਂ-ਪ੍ਰਾਈਵੇਟ ਅਤੇ ਜਨਤਕ ਦੋਵੇਂ, ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਪ੍ਰਾਪਤ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈਉਮੀਦ ਹੈ ਕਿ ਇਹ ਕਮਿਊਨਿਟੀ ਰੇਡੀਓ ਸਟੇਸ਼ਨ ਅਗਲੇ 6 ਮਹੀਨਿਆਂ ਵਿੱਚ ਕੰਮ ਕਰਨ ਲੱਗਣਗੇ ।

 

ਕਮਿਊਨਿਟੀ ਰੇਡੀਓ ਸਟੇਸ਼ਨ ਅੰਤਿਮ ਮੀਲ ਤੱਕ ਸਰਕਾਰ ਦੀ ਪਹੁੰਚ ਵਧਾਉਣ ਲਈ ਸੰਚਾਰ ਚੈਨਲ ਹਨ ਦੇਸ਼ ਦੇ ਹਰੇਕ ਜ਼ਿਲ੍ਹੇ ਤੱਕ ਕਮਿਊਨਿਟੀ ਰੇਡੀਓ ਨੈੱਟਵਰਕ ਦਾ ਵਿਸਤਾਰ ਸੁਨਿਸ਼ਚਿਤ ਕਰਨ ਲਈ ਯੋਜਨਾਵਾਂ ਬਣਾਈਆਂ ਗਈਆਂ ਹਨ ।

 

ਕਮਿਊਨਿਟੀ ਰੇਡੀਓ ਸਟੇਸ਼ਨਾਂ ਦਾ ਸੰਖੇਪ ਪਿਛੋਕੜ

ਕਮਿਊਨਿਟੀ ਰੇਡੀਓ ਛੋਟੇ (ਘੱਟ ਸ਼ਕਤੀ) ਐੱਫਐੱਮ ਰੇਡੀਓ ਸਟੇਸ਼ਨ ਹਨ, ਜਿਨ੍ਹਾਂ ਦਾ ਕਵਰੇਜ ਦਾਇਰਾ, ਖੇਤਰ ਦੀ ਭੂਗੋਲਿਕ ਸਥਿਤੀ ਅਨੁਸਾਰ ਕਰੀਬ 10-15 ਕਿਲੋਮੀਟਰ ਹੈ। ਕਮਿਊਨਿਟੀ ਰੇਡੀਓ ਸਟੇਸ਼ਨ ਖੇਤੀਬਾੜੀ ਸਬੰਧੀ ਜਾਣਕਾਰੀ, ਲੋਕ ਭਲਾਈ ਲਈ ਸਰਕਾਰ ਦੀਆਂ ਯੋਜਨਾਵਾਂ, ਮੌਸਮ ਦੀ ਭਵਿੱਖਵਾਣੀ ਆਦਿ ਦੇ ਪ੍ਰਸਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕਮਿਊਨਿਟੀ ਰੇਡੀਓ ਸਟੇਸ਼ਨ ਆਪਣੇ ਪ੍ਰੋਗਰਾਮਾਂ ਵਿੱਚੋਂ ਘੱਟ ਤੋਂ ਘੱਟ 50 ਪ੍ਰਤੀਸ਼ਤ ਪ੍ਰੋਗਰਾਮ ਸਥਾਨਕ ਪੱਧਰ ’ਤੇ ਬਣਾਉਂਦਾ ਹੈ, ਜਿੱਥੋਂ ਤੱਕ ਸੰਭਵ ਹੋਵੇ ਇਹ ਸਥਾਨਕ ਭਾਸ਼ਾਵਾਂ ਅਤੇ ਬੋਲੀਆਂ ਵਿੱਚ ਹੁੰਦੇ ਹਨ । ਦੇਸ਼ ਭਰ ਵਿੱਚ 260 ਤੋਂ ਜ਼ਿਆਦਾ ਕਮਿਊਨਿਟੀ ਰੇਡੀਓ ਸਟੇਸ਼ਨ ਸਥਾਨਕ ਬੋਲੀਆਂ ਸਹਿਤ ਵੱਖ-ਵੱਖ ਭਾਸ਼ਾਵਾਂ ਵਿੱਚ ਪ੍ਰਸਾਰਣ ਕਰ ਰਹੇ ਹਨ, ਇਸਨੇ ਵੰਚਿਤ ਭਾਈਚਾਰੀਆਂ ਨੂੰ ਇੱਕ ਮੰਚ ਪ੍ਰਦਾਨ ਕੀਤਾ ਹੈ, ਜਿੱਥੇ ਕਿ ਲੋਕਾਂ ਦੀ ਆਵਾਜ ਸੁਣੀ ਜਾ ਸਕੇ ਅਤੇ ਉਨ੍ਹਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਵਸਰ ਮਿਲੇ

***

ਏਪੀ



(Release ID: 1585264) Visitor Counter : 86


Read this release in: English