ਪ੍ਰਧਾਨ ਮੰਤਰੀ ਦਫਤਰ
ਮਾਰੂਥਲੀਕਰਨ ਨਾਲ ਨਜਿੱਠਣ ਲਈ ਸੰਯੁਕਤ ਰਾਸ਼ਟਰ ਸੰਮੇਲਨ ਦੀ 14ਵੀਂ ਕਾਨਫਰੰਸ ਆਵ੍ ਪਾਰਟੀਜ਼ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
09 SEP 2019 5:42PM by PIB Chandigarh
ਮੈਂ ਮਾਰੂਥਲੀਕਰਨ ਨਾਲ ਨਜਿੱਠਣ ਲਈ ਸੰਯੁਕਤ ਰਾਸ਼ਟਰ ਸੰਮੇਲਨ ਦੀ ਕਾਨਫਰੰਸ ਆਵ੍ ਪਾਰਟੀਜ਼ (ਕ੍ਰੌਪ) ਦੇ 14ਵੇਂ ਸੈਸ਼ਨ ਲਈ ਤੁਹਾਡਾ ਸਾਰਿਆਂ ਦਾ ਭਾਰਤ ਵਿੱਚ ਸੁਆਗਤ ਕਰਦਾ ਹਾਂ । ਸੰਯੁਕਤ ਰਾਸ਼ਟਰ ਵੱਲੋਂ ਮਾਰੂਥਲੀਕਰਨ ਨਾਲ ਨਜਿੱਠਣ ਲਈ ਪ੍ਰਯਤਨ ਕੀਤੇ ਜਾਣ ਦੇ ਮੱਦੇਨਜਰ ਮੈਂ ਭਾਰਤ ਵਿੱਚ ਇਸ ਸੰਮੇਲਨ ਦੇ ਆਯੋਜਨ ਲਈ ਕਾਰਜਕਾਰੀ ਸਕੱਤਰ ਸ਼੍ਰੀ ਇਬਰਾਹਿਮ ਜੀਓ ਦਾ ਧੰਨਵਾਦ ਕਰਦਾ ਹਾਂ । ਇਸ ਸੰਮੇਲਨ ਲਈ ਰਿਕਾਰਡ ਰਜਿਸਟ੍ਰੇਸ਼ਨ ਭੂਮੀ ਕਟਾਅ (ਲੈਂਡ ਡੀਗ੍ਰੇਡੇਸ਼ਨ) ’ਤੇ ਲਗਾਮ ਲਗਾ ਕੇ ਇਸ ਨੂੰ ਫਿਰ ਤੋਂ ਉਪਜਾਊ ਬਣਾਉਣ ਦੀ ਗਲੋਬਲ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।
ਭਾਰਤ ਵੀ ਇਸ ਵਿੱਚ ਬਹੁਮੁੱਲਾ ਯੋਗਦਾਨ ਪਾਉਣ ਲਈ ਉਤਸੁਕ ਹੈ ਕਿਉਂਕਿ ਅਸੀਂ ਦੋ ਸਾਲ ਦੇ ਕਾਰਜਕਾਲ ਲਈ ਇਸ ਦੀ ਕੋ-ਪ੍ਰੈਜ਼ੀਡੈਂਸੀ (ਸਹਿ-ਪ੍ਰਧਾਨਗੀ) ਦਾ ਚਾਰਜ ਸੰਭਾਲ ਰਹੇ ਹਾਂ।
ਮਿੱਤਰੋ,
ਭਾਰਤ ਵਿੱਚ ਸਦੀਆਂ ਤੋਂ ਅਸੀਂ ਹਮੇਸ਼ਾ ਜ਼ਮੀਨ ਨੂੰ ਵਿਸ਼ੇਸ਼ ਮਹੱਤਵ ਦਿੱਤਾ ਹੈ। ਭਾਰਤੀ ਸੱਭਿਆਚਾਰ ਵਿੱਚ ਧਰਤੀ ਨੂੰ ਅਤਿਅੰਤ ਪਾਵਨ ਮੰਨਿਆ ਜਾਂਦਾ ਹੈ ਅਤੇ ਇਸ ਦੀ ਅਰਾਧਨਾ ਮਾਂ ਦੇ ਰੂਪ ਵਿੱਚ ਕੀਤੀ ਜਾਂਦੀ ਹੈ ।
ਸਵੇਰੇ ਉਠਦੇ ਸਮੇਂ ਜਦੋਂ ਅਸੀਂ ਆਪਣੇ ਪੈਰਾਂ ਨਾਲ ਧਰਤੀ ਨੂੰ ਛੂਹੰਦੇ ਹਾਂ ਤਾਂ ਅਸੀਂ ਪ੍ਰਾਰਥਨਾ ਕਰਕੇ ਧਰਤੀ ਮਾਤਾ ਤੋਂ ਖਿਮਾ ਜਾਚਨਾ ਕਰਦੇ ਹਾਂ ।
समुद्र-वसने देवी पर्वत-स्तन-मण्डले।
विष्णु-पत्नी नमस्तुभ्यं पाद-स्पर्शम् क्षमश्वमे।
ਸਮੁਦ੍ਰ-ਵਸਨੇ ਦੇਵੀ ਪਰਵਤ-ਸਤਨ-ਮੰਡਲੇ ।
ਵਿਸ਼ਨੂ-ਪਤਨੀ ਨਮਸਤੁਭਯਂ ਪਾਦ-ਸਪਰਸ਼ਮ੍ ਕਸ਼ਮਸ਼ਵਮੇ ।
ਮਿੱਤਰੋ,
ਜਲਵਾਯੂ ਅਤੇ ਵਾਤਾਵਰਣ ਦਰਅਸਲ ਜੈਵ ਵਿਵਿਧਤਾ ਅਤੇ ਭੂਮੀ ਦੋਹਾਂ ਨੂੰ ਹੀ ਪ੍ਰਭਾਵਿਤ ਕਰਦੇ ਹਨ । ਇਹ ਵਿਆਪਕ ਰੂਪ ਨਾਲ ਸਵੀਕਾਰ ਕੀਤਾ ਜਾ ਰਿਹਾ ਹੈ ਕਿ ਦੁਨੀਆ ਜਲਵਾਯੂ ਪਰਿਵਰਤਨ ਦੇ ਨਕਾਰਾਤਮਕ ਪ੍ਰਭਾਵਾਂ ਦਾ ਸਾਹਮਣਾ ਕਰ ਰਹੀ ਹੈ। ਇਹ ਭੂਮੀ ਕਟਾਅ (ਲੈਂਡ ਡੀਗ੍ਰੇਡੇਸ਼ਨ) ਅਤੇ ਜਾਨਵਰਾਂ ਅਤੇ ਪੌਦਿਆਂ ਦੀਆਂ ਪ੍ਰਜਾਤੀਆਂ ਦੇ ਨੁਕਸਾਨ ਵਿੱਚ ਨਜ਼ਰ ਆਉਂਦੇ ਹੈ, ਜਿਨ੍ਹਾਂ ’ਤੇ ਲੁਪਤ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਜਲਵਾਯੂ ਪਰਿਵਰਤਨ ਵੱਖ-ਵੱਖ ਤਰ੍ਹਾਂ ਦੇ ਭੂਮੀ ਕਟਾਅ (ਲੈਂਡ ਡੀਗ੍ਰੇਡੇਸ਼ਨ) ਦਾ ਕਾਰਨ ਵੀ ਬਣ ਰਿਹਾ ਹੈ, ਚਾਹੇ ਉਹ ਸਮੁੰਦਰ ਦੇ ਪੱਧਰ ਵਿੱਚ ਵਾਧਾ ਹੋਣ ਕਰਕੇ ਅਤੇ ਤੇਜ਼ ਲਹਿਰਾਂ ਉੱਠਣ ਕਰਕੇ, ਅਨਿਯਮਿਤ ਵਰਖਾ, ਤੁਫ਼ਾਨ ਅਤੇ ਗਰਮ ਤਾਪਮਾਨ ਦੀ ਵਜ੍ਹਾ ਨਾਲ ਰੇਤ ਦੇ ਤੁਫ਼ਾਨ ਦੇ ਕਾਰਨ ਹੋ ਰਿਹਾ ਹੋਵੇ ।
ਦੇਵੀਓ ਅਤੇ ਸੱਜਣੋਂ,
ਭਾਰਤ ਨੇ ਤਿੰਨਾਂ ਸੰਮੇਲਨਾਂ ਲਈ ‘ਕ੍ਰੌਪ’ ਦੇ ਮਾਧਿਅਮ ਰਾਹੀਂ ਗਲੋਬਲ ਸੰਮੇਲਨ ਦੀ ਮੇਜ਼ਬਾਨੀ ਕੀਤੀ ਹੈ। ਇਹ ਰੀਓ ਸੰਮੇਲਨ ਦੀਆਂ ਸਾਰੀਆਂ ਤਿੰਨਾਂ ਸਰੋਕਾਰਾਂ ਨਾਲ ਨਿਪਟਣ ਦੀ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਭਾਰਤ ਨੂੰ ਜਲਵਾਯੂ ਪਰਿਵਰਤਨ, ਜੈਵ ਵਿਵਿਧਤਾ ਅਤੇ ਭੂਮੀ ਕਟਾਅ (ਲੈਂਡ ਡੀਗ੍ਰੇਡੇਸ਼ਨ) ਦੇ ਮੁੱਦੇ ਸੁਲਝਾਉਣ ਹੇਤੂ ਵਿਆਪਕ ਦੱਖਣ-ਦੱਖਣ ਸਹਿਯੋਗ ਲਈ ਠੋਸ ਪਹਿਲ ਦਾ ਪ੍ਰਸਤਾਵ ਕਰਨ ਵਿੱਚ ਖੁਸ਼ੀ ਹੋਵੇਗੀ ।
ਮਿੱਤਰੋ,
ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਦੁਨੀਆ ਦੇ ਦੋ ਤਿਹਾਈ ਤੋਂ ਵੀ ਅਧਿਕ ਦੇਸ਼ ਮਾਰੂਥਲੀਕਰਨ ਤੋਂ ਪ੍ਰਭਾਵਿਤ ਹਨ । ਅਤੇ ਭੂਮੀ ਕਟਾਅ (ਲੈਂਡ ਡੀਗ੍ਰੇਡੇਸ਼ਨ) ਦੇ ਨਾਲ-ਨਾਲ ਦੁਨੀਆ ਦੇ ਸਾਹਮਣੇ ਗਹਿਰੇ ਜਲ ਸੰਕਟ ਦੇ ਮੋਰਚੇ ’ਤੇ ਵੀ ਠੋਸ ਕਦਮ ਉਠਾਉਣਾ ਨਿਤਾਂਤ ਜ਼ਰੂਰੀ ਹੈ। ਕਾਰਨ ਇਹ ਹੈ ਕਿ ਜਦੋਂ ਅਸੀਂ ਭੂਮੀ ਕਟਾਅ (ਲੈਂਡ ਡੀਗ੍ਰੇਡੇਸ਼ਨ) ਨੂੰ ਦਰੁਸਤ ਕਰਦੇ ਹਾਂ ਤਾਂ ਅਸੀਂ ਜਲ ਦੀ ਕਮੀ ਦੀ ਸਮੱਸਿਆ ਨੂੰ ਵੀ ਸੁਲਝਾ ਦਿੰਦੇ ਹਾਂ।
ਜਲ ਅਪੂਰਤੀ ਵਧਾਉਣਾ, ਜਲ ਦਾ ਰੀਚਾਰਜ (ਪੁਨਰਭਰਨ) ਬਿਹਤਰ ਕਰਨਾ, ਜਲ ਦੇ ਵਹਾਅ ਨੂੰ ਘਟਾਉਣਾ ਅਤੇ ਮਿੱਟੀ ਵਿੱਚ ਨਮੀ ਨੂੰ ਬਣਾਈ ਰੱਖਣਾ ਸਮੁੱਚੀ ਭੂਮੀ ਅਤੇ ਜਲ ਰਣਨੀਤੀ ਦੇ ਅਹਿਮ ਹਿੱਸੇ ਹਨ । ਮੈਂ ਯੂਐੱਨਸੀਸੀਡੀ ਦੀ ਲੀਡਰਸ਼ਿਪ ਗਲੋਬਲ ਜਲ ਕਾਰਵਾਈ ਏਜੰਡਾ ਬਣਾਉਣ ਦਾ ਸੱਦਾ ਦਿੰਦਾ ਹਾਂ ਜੋ ‘ਭੂਮੀ ਕਟਾਅ (ਲੈਂਡ ਡੀਗ੍ਰੇਡੇਸ਼ਨ) ਵਿਕਾਰ ਨਿਰਪੱਖਤਾ’ ਦੇ ਕੇਂਦਰ ਵਿੱਚ ਹੈ।
ਮਿੱਤਰੋ,
ਨਿਰੰਤਰ ਵਿਕਾਸ ਲਈ ਭੂਮੀ ਦੇ ਉਪਜਾਊਪਣ ਨੂੰ ਬਹਾਲ ਕਰਨਾ ਜ਼ਰੂਰੀ ਹੈ। ਅੱਜ ਮੈਨੂੰ ਭਾਰਤ ਦੇ ਉਨ੍ਹਾਂ ਸੂਚਕ ਅੰਕਾਂ (Indices) ਦੀ ਯਾਦ ਦਿਵਾਈ ਗਈ ਜੋ ਯੂਐੱਨਐੱਫਸੀਸੀਸੀ ਦੀ ਪੈਰਿਸ ਕ੍ਰੌਪ ਵਿੱਚ ਪੇਸ਼ ਕੀਤੇ ਗਏ ਸਨ।
ਇਸ ਨੇ ਭੂਮੀ, ਜਲ, ਹਵਾ, ਰੁੱਖਾਂ ਅਤੇ ਸਾਰੇ ਜੀਵਿਤ ਪ੍ਰਾਣੀਆਂ ਦਰਮਿਆਨ ਸਵਸਥ ਸੰਤੁਲਨ ਬਣਾਈ ਰੱਖਣ ਸਬੰਧੀ ਭਾਰਤ ਦੀਆਂ ਗਹਿਰੀਆਂ ਸੱਭਿਆਚਾਰਕ ਜੜ੍ਹਾਂ ਤੋਂ ਉਜਾਗਰ ਕੀਤਾ । ਮਿੱਤਰੋ, ਇਹ ਜਾਣ ਕੇ ਤੁਹਾਨੂੰ ਖੁਸ਼ੀ ਹੋਵੇਗੀ ਕਿ ਭਾਰਤ ਆਪਣਾ ਰੁੱਖ ਖੇਤਰ ਵਧਾਉਣ ਵਿੱਚ ਸਫ਼ਲ ਰਿਹਾ ਹੈ। ਸਾਲ 2015 ਅਤੇ ਸਾਲ 2017 ਦਰਮਿਆਨ ਭਾਰਤ ਦੇ ਸਾਰੇ ਰੁੱਖ ਅਤੇ ਵਣ ਖੇਤਰ ਵਿੱਚ 0.8 ਮਿਲੀਅਨ ਹੈਕਟੇਅਰ ਦਾ ਵਾਧਾ ਹੋਇਆ ਸੀ ।
ਭਾਰਤ ਵਿੱਚ ਜੇਕਰ ਵਿਕਾਸ ਕਾਰਜ ਲਈ ਕਿਸੇ ਵਣ ਭੂਮੀ ਨੂੰ ਉਪਲੱਬਧ ਕਰਵਾਇਆ ਜਾਂਦਾ ਹੈ ਤਾਂ ਕਿਤੇ ਹੋਰ ਠੀਕ ਓਨੀ ਹੀ ਭੂਮੀ ਵਣ ਲਗਾਉਣ ਲਈ ਜ਼ਰੂਰ ਮੁਹੱਈਆ ਕਰਾਈ ਜਾਣੀ ਚਾਹੀਦੀ ਹੈ। ਇਹ ਵੀ ਜ਼ਰੂਰੀ ਹੈ ਕਿ ਓਨੀ ਕੁੱਲ ਲੱਕੜੀ ਦੇ ਮੁੱਲ ਦਾ ਮੁਦਰਿਕ ਭੁਗਤਾਨ ਕੀਤਾ ਜਾਵੇ ਜੋ ਇਸ ਤਰ੍ਹਾਂ ਦੀ ਵਣ ਭੂਮੀ ਤੋਂ ਪ੍ਰਾਪਤ ਹੁੰਦੀ ।
ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਪਿਛਲੇ ਹਫ਼ਤੇ ਹੀ ਵਿਕਾਸ ਲਈ ਵਣ ਭੂਮੀ ਦੀ ਵਰਤੋਂ ਕੀਤੇ ਜਾਣ ਦੇ ਬਦਲੇ ਵਿੱਚ ਲਗਭਗ 6 ਅਰਬ ਅਮਰੀਕੀ ਡਾਲਰ (40 ਤੋਂ 50,000 ਕਰੋੜ ਰੁਪਏ) ਦੀ ਧਨਰਾਸ਼ੀ ਰਾਜ ਸਰਕਾਰਾਂ ਨੂੰ ਜਾਰੀ ਕੀਤੀ ਗਈ ਹੈ ।
ਮੇਰੀ ਸਰਕਾਰ ਨੇ ਵੱਖ-ਵੱਖ ਉਪਰਾਲਿਆਂ ਦੇ ਮਾਧਿਅਮ ਨਾਲ ਫਸਲ ਦੀ ਪੈਦਾਵਾਰ ਵਧਾ ਕੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਵਿੱਚ ਭੂਮੀ ਦੇ ਉਪਜਾਊਪਣ ਬਹਾਲ ਕਰਨਾ ਅਤੇ ਸੂਖਮ ਸਿੰਚਾਈ ਸ਼ਾਮਲ ਹਨ । ਅਸੀਂ ‘ਪ੍ਰਤੀ ਬੂੰਦ ਅਧਿਕ ਫਸਲ’ ਦੇ ਸੂਤਰ ਵਾਕ ਦੇ ਨਾਲ ਕੰਮ ਕਰ ਰਹੇ ਹਾਂ। ਇਸ ਦੇ ਨਾਲ ਹੀ ਅਸੀਂ ‘ਜ਼ੀਰੋ ਬਜਟ ਕੁਦਰਤੀ ਖੇਤੀ’ ’ਤੇ ਵੀ ਧਿਆਨ ਕੇਂਦਰਿਤ ਕਰ ਰਹੇ ਹਾਂ । ਅਸੀਂ ਹਰ ਇੱਕ ਖੇਤ ਦੀ ਮਿੱਟੀ ਦੀ ਗੁਣਵੱਤਾ ਨਿਰਧਾਰਤ ਕਰਨ ਲਈ ਇੱਕ ਯੋਜਨਾ ਵੀ ਸ਼ੁਰੂ ਕੀਤੀ ਹੈ ਅਤੇ ਅਸੀਂ ਕਿਸਾਨਾਂ ਨੂੰ ਭੂਮੀ ਸਿਹਤ ਕਾਰਡ (ਸੌਇਲ ਹੈਲਥ ਕਾਰਡ) ਜਾਰੀ ਕਰ ਰਹੇ ਹਾਂ । ਇਹ ਕਾਰਡ ਉਨ੍ਹਾਂ ਨੂੰ ਠੀਕ ਤਰ੍ਹਾਂ ਦੀਆਂ ਫਸਲਾਂ ਨੂੰ ਉਗਾਉਣ ਅਤੇ ਖਾਦਾਂ, ਜਲ ਦੀ ਸਹੀ ਮਾਤਰਾ ਦੀ ਵਰਤੋਂ ਕਰਨ ਦੇ ਸਮਰੱਥ ਬਣਾਉਂਦਾ ਹੈ। ਹੁਣ ਤੱਕ ਲਗਭਗ 217 ਮਿਲੀਅਨ ਸੌਇਲ ਹੈਲਥ ਕਾਰਡ ਵੰਡੇ ਗਏ ਹਨ। ਅਸੀਂ ਜੈਵਿਕ ਖਾਦਾਂ ਦੀ ਵਰਤੋਂ ਵਧਾ ਰਹੇ ਹਾਂ ਅਤੇ ਕੀਟਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦੇ ਇਸਤੇਮਾਲ ਨੂੰ ਘੱਟ ਕਰ ਰਹੇ ਹਾਂ ।
ਜਲ ਪ੍ਰਬੰਧਨ ਇੱਕ ਹੋਰ ਮਹੱਤਵਪੂਰਨ ਮੁੱਦਾ ਹੈ। ਅਸੀਂ ਸਮੁੱਚੇ ਤੌਰ ’ਤੇ ਵਿੱਚ ਜਲ ਸਬੰਧੀ ਸਾਰੇ ਮਹੱਤਵਪੂਰਨ ਮੁੱਦਿਆਂ ਨੂੰ ਸੁਲਝਾਉਣ ਲਈ ਜਲ ਸ਼ਕਤੀ ਮੰਤਰਾਲੇ ਦਾ ਗਠਨ ਕੀਤਾ ਹੈ। ਸਾਰੇ ਤਰ੍ਹਾਂ ਦੇ ਪਾਣੀ ਦੀ ਕੀਮਤ ਨੂੰ ਪਛਾਣਦਿਆਂ ਹੋਏ ਅਸੀਂ ਕਈ ਉਦਯੋਗਿਕ ਪ੍ਰਕਿਰਿਆਵਾਂ ਵਿੱਚ ‘ਜ਼ੀਰੋ ਤਰਲ ਰਿਸਾਅ’ ਨੂੰ ਲਾਗੂ ਕੀਤਾ । ਰੈਗੂਲੇਟਰੀ ਵਿਵਸਥਾ ਵਿੱਚ ਇਸ ਹੱਦ ਤੱਕ ਵਿਅਰਥ ਜਲ ਦੇ ਸ਼ੂਧੀਕਰਨ ਦੀ ਵਿਵਸਥਾ ਕੀਤੀ ਗਈ ਹੈ ਜਿਸ ਨਾਲ ਕਿ ਇਸ ਨੂੰ ਜਲ ਵਿੱਚ ਰਹਿਣ ਵਾਲੇ ਜੀਵਾਂ ਨੂੰ ਨੁਕਸਾਨ ਪਹੁੰਚਾਏ ਬਿਨਾ ਹੀ ਨਦੀ ਪ੍ਰਣਾਲੀ ਵਿੱਚ ਵਾਪਸ ਪਾਇਆ ਜਾ ਸਕੇ । ਮਿੱਤਰੋ, ਮੈਂ ਤੁਹਾਡਾ ਧਿਆਨ ਭੂਮੀ ਵਿਕਾਰ ਦੇ ਇੱਕ ਹੋਰ ਰੂਪ ਵੱਲ ਆਕਰਸ਼ਿਤ ਕਰਨਾ ਚਾਹੁੰਦਾ ਹਾਂ ਜਿਸਨੂੰ ਜੇਕਰ ਨਹੀਂ ਰੋਕਿਆ ਗਿਆ ਤਾਂ ਫਿਰ ਉਸ ਨੂੰ ਮੂਲ ਸਥਿਤੀ ਵਿੱਚ ਵਾਪਸ ਲਿਆਉਣਾ ਅਸੰਭਵ ਹੋ ਸਕਦਾ ਹੈ। ਇਹ ਪਲਾਸਟਿਕ ਕਚਰੇ ਨਾਲ ਜੁੜਿਆ ਖ਼ਤਰਾ ਹੈ। ਇਹ ਸਿਹਤ ’ਤੇ ਪ੍ਰਤੀਕੂਲ ਅਸਰ ਪਾਉਣ ਦੇ ਇਲਾਵਾ ਭੂਮੀ ਨੂੰ ਖੇਤੀਬਾੜੀ ਦੀ ਦ੍ਰਿਸ਼ਟੀ ਤੋਂ ਅਣ-ਉਤਪਾਦਕ ਅਤੇ ਬੇਕਾਰ ਬਣਾ ਦੇਵੇਗਾ ।
ਮੇਰੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਭਾਰਤ ਆਉਣ ਵਾਲੇ ਸਾਲਾਂ ਵਿੱਚ ਸਿੰਗਲ ਯੂਜ਼ ਪਲਾਸਟਿਕ ਨੂੰ ਖ਼ਤਮ ਕਰ ਦੇਵੇਗਾ । ਅਸੀਂ ਵਾਤਾਵਰਣ ਦੇ ਅਨੁਕੂਲ ਵਿਕਲਪਾਂ ਦੇ ਨਾਲ-ਨਾਲ ਇੱਕ ਕੁਸ਼ਲ ਪਲਾਸਟਿਕ ਸੰਗ੍ਰਿਹਣ ਅਤੇ ਨਿਪਟਾਰੇ ਢੰਗ ਨੂੰ ਵਿਕਸਿਤ ਕਰਨ ਲਈ ਪ੍ਰਤੀਬੱਧ ਹਾਂ ।
ਮੇਰਾ ਮੰਨਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਦੁਨੀਆ ਵੀ ਸਿੰਗਲ ਯੂਜ਼ ਪਲਾਸਟਿਕ ਨੂੰ ਅਲਵਿਦਾ ਕਹੇ ।
ਮਿੱਤਰੋ, ਮਾਨਵ ਸਸ਼ਕਤੀਕਰਨ ਵਾਤਾਵਰਣ ਦੀ ਸਥਿਤੀ ਨਾਲ ਨਜ਼ਦੀਕ ਤੋਂ ਨਾਲ ਜੁੜਿਆ ਹੋਇਆ ਹੈ। ਚਾਹੇ ਉਹ ਜਲ ਸੰਸਾਧਨਾਂ ਦਾ ਉਪਯੋਗ ਹੋਵੇ ਜਾਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਘੱਟ ਕਰਨਾ ਹੋਵੇ, ਇਸਦੇ ਲਈ ਲੋਕਾਂ ਨੂੰ ਆਪਣੇ ਵਿਵਹਾਰ ਵਿੱਚ ਬਦਲਾਅ ਲਿਆਉਣਾ ਹੋਵੇਗਾ । ਜਦੋਂ ਸਮਾਜ ਦੇ ਸਾਰੇ ਵਰਗ ਕੁਝ ਠੋਸ ਹਾਸਲ ਕਰਨ ਦਾ ਫ਼ੈਸਲਾ ਲੈਂਦੇ ਹਨ, ਉਦੋਂ ਅਸੀਂ ਇੱਛਾ ਅਨੁਸਾਰ ਨਤੀਜੇ ਦੇਖ ਸਕਦੇ ਹਾਂ ।
ਅਸੀਂ ਅਣਗਿਣਤ ਰੂਪਰੇਖਾ (ਫਰੇਮਵਰਕਸ) ਪੇਸ਼ ਕਰ ਸਕਦੇ ਹਾਂ, ਲੇਕਿਨ ਅਸਲ ਬਦਲਾਅ ਜ਼ਮੀਨੀ ਪੱਧਰ ’ਤੇ ਟੀਮ ਵਰਕ ਨਾਲ ਹੀ ਸੰਭਵ ਹੁੰਦਾ ਹੈ। ਭਾਰਤ ਨੇ ਇਸ ਨੂੰ ‘ਸਵੱਛ ਭਾਰਤ ਮਿਸ਼ਨ’ ਦੇ ਮਾਮਲੇ ਵਿੱਚ ਬਖੂਬੀ ਵੇਖਿਆ ਹੈ, ਸਾਰੇ ਖੇਤਰਾਂ ਦੇ ਲੋਕਾਂ ਨੇ ਇਸ ਵਿੱਚ ਹਿੱਸਾ ਲਿਆ ਅਤੇ ਸਵੱਛਤਾ ਕਵਰੇਜ ਸੁਨਿਸਚਿਤ ਕੀਤੀ ਜੋ ਸਾਲ 2014 ਦੇ 38 ਪ੍ਰਤੀਸ਼ਤ ਤੋਂ ਵਧ ਕੇ ਅੱਜ 99 ਪ੍ਰਤੀਸ਼ਤ ਹੋ ਗਈ ਹੈ ।
ਮੈਂ ਸਿੰਗਲ ਯੂਜ਼ ਪਲਾਸਟਿਕ ਦੀ ਸਮਾਪਤੀ ਸੁਨਿਸ਼ਚਿਤ ਕਰਨ ਵਿੱਚ ਠੀਕ ਉਸੇ ਭਾਵਨਾ ਨੂੰ ਵੇਖ ਰਿਹਾ ਹਾਂ। ਵਿਸ਼ੇਸ਼ ਕਰਕੇ ਨੌਜਵਾਨ ਇਸ ਵਿੱਚ ਵਧੇਰੇ ਮਦਦਗਾਰ ਹਨ ਅਤੇ ਸਕਾਰਾਤਮਕ ਬਦਲਾਅ ਲਿਆਉਣ ਲਈ ਅਗਵਾਈ ਕਰ ਰਹੇ ਹਨ । ਮੀਡੀਆ ਵੀ ਅਤਿਅੰਤ ਅਹਿਮ ਭੂਮਿਕਾ ਨਿਭਾ ਰਿਹਾ ਹੈ ।
ਮਿੱਤਰੋ, ਮੈਂ ਗਲੋਬਲ ਭੂਮੀ ਏਜੰਡਾ ਲਈ ਹੋਰ ਵੀ ਅਧਿਕ ਪ੍ਰਤੀਬੱਧਤਾ ਵਿਅਕਤ ਕਰਨਾ ਚਾਹੁੰਦਾ ਹਾਂ, ਮੈਂ ਉਨ੍ਹਾਂ ਦੇਸ਼ਾਂ ਨੂੰ ਭਾਰਤ ਦਾ ਸਮਰਥਨ ਦੇਣ ਦੀ ਵੀ ਪੇਸ਼ਕਸ਼ ਕਰਦਾ ਹਾਂ, ਜੋ ਭਾਰਤ ਵਿੱਚ ਸਫ਼ਲ ਹੋਈ ਐੱਲਡੀਐੱਨ (ਭੂਮੀ ਵਿਕਾਰ ਤਟਸਥਤਾ) ਦੀਆਂ ਕੁਝ ਰਣਨੀਤੀਆਂ ਨੂੰ ਸਮਝਣਾ ਅਤੇ ਅਪਣਾਉਣਾ ਪਸੰਦ ਕਰਦੇ ਹਨ। ਇਸ ਮੰਚ ਤੋਂ ਮੈਂ ਇਹ ਐਲਾਨ ਕਰਨਾ ਚਾਹੁੰਦਾ ਹਾਂ ਕਿ ਭਾਰਤ ਆਪਣੇ ਉਸ ਕੁੱਲ ਖੇਤਰ ਨੂੰ ਹੁਣ ਤੋਂ ਲੈ ਕੇ ਸਾਲ 2030 ਤੱਕ 21 ਮਿਲੀਅਨ ਹੈਕਟੇਅਰ ਤੋਂ ਵਧਾ ਕੇ 26 ਮਿਲੀਅਨ ਹੈਕਟੇਅਰ ਕਰੇਗਾ ਜਿਸਨੂੰ ਭੂਮੀ ਵਿਕਾਰ ਦੀ ਸਥਿਤੀ ਵਿੱਚੋਂ ਕੱਢ ਕੇ ਉਪਜਾਊ ਭੂਮੀ ਵਜੋਂ ਬਹਾਲ ਕੀਤਾ ਜਾਵੇਗਾ ।
ਇਹ ਬਿਰਖ ਖੇਤਰ (ਟਰੀ ਕਵਰ) ਦੇ ਮਾਧਿਅਮ ਨਾਲ 2.5 ਅਰਬ ਐੱਮਟੀ ਤੋਂ ਲੈ ਕੇ 3 ਅਰਬ ਐੱਮਟੀ ਦਰਮਿਆਨ ਹੋਰ ਕਾਰਬਨ ਸਿੰਕ ਪ੍ਰਾਪਤ ਕਰਨ ਸਬੰਧੀ ਭਾਰਤ ਦੀ ਵੱਡੀ ਪ੍ਰਤੀਬੱਧਤਾ ਵਿੱਚ ਸਹਾਇਕ ਸਾਬਤ ਹੋਵੇਗਾ ।
ਮੈਂ ਆਪਣੇ ਸਭ ਤੋਂ ਪੁਰਾਣੇ ਸ਼ਾਸਤਰਾਂ ਵਿੱਚੋਂ ਇੱਕ ਸ਼ਾਸਤਰ ਦੀ ਇੱਕ ਬਹੁਤ ਹੀ ਲੋਕਪ੍ਰਿਅ ਪ੍ਰਾਰਥਨਾ ਦੀ ਟੂਕ ਦੇ ਕੇ ਆਪਣੇ ਸੰਬੋਧਨ ਦੀ ਸਮਾਪਤੀ ਕਰ ਰਿਹਾ ਹਾਂ ।
ਓਮ੍ ਦਯੌ: ਸ਼ਾਂਤੀ: , ਅੰਤਰਿਕਸ਼ਂ ਸ਼ਾਂਤੀ:
(ओम् द्यौः शान्तिः, अन्तरिक्षं शान्तिः)
ਸ਼ਾਂਤੀ ਸ਼ਬਦ ਦਾ ਅਰਥ ਕੇਵਲ ਸ਼ਾਂਤੀ ਜਾਂ ਹਿੰਸਾ-ਵਿਰੋਧ ਹੀ ਨਹੀਂ ਹੈ। ਇੱਥੇ, ਇਹ ਸਮ੍ਰਿੱਧੀ (ਖੁਸ਼ਹਾਲੀ) ਨੂੰ ਸੰਦਰਭਿਤ ਕਰਦਾ ਹੈ। ਹਰ ਚੀਜ਼ ਦੀ ਹੋਂਦ ਦਾ ਇੱਕ ਵਿਧਾਨ, ਇੱਕ ਉਦੇਸ਼ ਹੁੰਦਾ ਹੈ ਅਤੇ ਹਰ ਕਿਸੇ ਨੂੰ ਉਸ ਉਦੇਸ਼ ਨੂੰ ਪੂਰਾ ਕਰਨਾ ਹੁੰਦਾ ਹੈ ।
ਉਸ ਉਦੇਸ਼ ਦੀ ਪੂਰਤੀ ਹੀ ਸਮ੍ਰਿੱਧੀ (ਖੁਸ਼ਹਾਲੀ) ਹੈ ।
ਓਮ੍ ਦਯੌ: ਸ਼ਾਂਤੀ:, ਅੰਤਰਿਕਸ਼ਂ ਸ਼ਾਂਤੀ:
(ओम् द्यौः शान्तिः, अन्तरिक्षं शान्तिः)
ਭਾਵ ਇਹ ਕਹਿੰਦਾ ਹੈ - ਆਕਾਸ਼, ਸਵਰਗ ਅਤੇ ਪੁਲਾੜ ਵੀ ਖੁਸ਼ਹਾਲੀ ਹਾਸਲ ਕਰਨ ।
ਪ੍ਰਿਥਿਵੀ ਸ਼ਾਂਤੀ:,
ਆਪ: ਸ਼ਾਂਤੀ: ,
ਓਸ਼ਧਿਯ: ਸ਼ਾਂਤੀ:, ਵਨਸਪਤਯ: ਸ਼ਾਂਤੀ:, ਵਿਸ਼ਵੇਦੇਵਾ: ਸ਼ਾਂਤੀ: ,
ਬ੍ਰਹਮ ਸ਼ਾਂਤੀ:
(पृथिवी शान्तिः,
आपः शान्तिः,
ओषधयः शान्तिः, वनस्पतयः शान्तिः, विश्वेदेवाः शान्तिः,
ब्रह्म शान्तिः)
ਧਰਤੀ ਮਾਤਾ ਸਮ੍ਰਿੱਧ (ਖੁਸ਼ਹਾਲ) ਹੋਵੇ ।
ਇਸ ਵਿੱਚ ਵਨਸਪਤੀਆਂ ਅਤੇ ਜੀਵ ਸ਼ਾਮਲ ਹਨ ਜਿਨ੍ਹਾਂ ਦੇ ਨਾਲ ਅਸੀਂ ਆਪਣੀ (ਧਰਤੀ) ਨੂੰ ਸਾਂਝਾ ਕਰਦੇ ਹਾਂ ।
ਉਹ ਸਮ੍ਰਿੱਧ (ਖੁਸ਼ਹਾਲ) ਹੋਣ ।
ਜਲ ਦੀ ਹਰ ਬੂੰਦ ਸਮ੍ਰਿੱਧ (ਖੁਸ਼ਹਾਲ) ਹੋਵੇ ।
ਦਿਵਯ ਦੇਵਤਾ ਸਮ੍ਰਿੱਧ (ਖੁਸ਼ਹਾਲ) ਹੋਣ ।
ਸਰਵਂ ਸ਼ਾਂਤੀ: ,
ਸ਼ਾਂਤੀਰੇਵ ਸ਼ਾਂਤੀ: ,
ਸਾ ਮੇ ਸ਼ਾਂਤੀਰੇਧਿ । ।
(सर्वं शान्तिः,
शान्तिरेव शान्तिः,
सा मे शान्तिरेधि।।)
ਸਬਦਾ ਭਲਾ ਹੋ।
ਮੈਨੂੰ ਵੀ ਸਮ੍ਰਿੱਧੀ (ਖੁਸ਼ਹਾਲੀ) ਪ੍ਰਾਪਤ ਹੋਵੇ ।
ਓਮ ਸ਼ਾਂਤੀ: ਸ਼ਾਂਤੀ: ਸ਼ਾਂਤੀ: ।।
ਓਮ ਸਮ੍ਰਿੱਧੀ । ਸਮ੍ਰਿੱਧੀ ।
ਸਮ੍ਰਿੱਧੀ ।
ਸਾਡੇ ਪੂਰਵਜਾਂ ਦੇ ਵਿਚਾਰ ਅਤੇ ਦਰਸ਼ਨ ਸਰਬਵਿਆਪੀ ਅਤੇ ਮਹਾਨ ਵਿਚਾਰਾਂ ਨਾਲ ਪਰਿਪੂਰਣ ਸਨ। ਉਨ੍ਹਾਂ ਨੂੰ ਮੇਰੇ ਅਤੇ ਹਮਾਰੇ ਦਰਮਿਆਨ ਸੱਚੇ ਰਿਸ਼ਤੇ ਦਾ ਅਹਿਸਾਸ ਸੀ । ਉਹ ਜਾਣਦੇ ਸਨ ਕਿ ਮੇਰੀ ਸਮ੍ਰਿੱਧੀ ਕੇਵਲ ਸਾਡੀ ਸਮ੍ਰਿੱਧੀ ਦੇ ਮਾਧਿਅਮ ਨਾਲ ਹੀ ਹੋ ਸਕਦੀ ਹੈ।
ਜਦੋਂ ਸਾਡੇ ਪੂਰਵਜ ‘ਅਸੀਂ’ ਕਹਿੰਦੇ ਸਨ, ਤਾਂ ਉਸ ਦਾ ਮਤਲਬ ਕੇਵਲ ਉਨ੍ਹਾਂ ਦੇ ਪਰਿਵਾਰ ਜਾਂ ਭਾਈਚਾਰੇ ਜਾਂ ਇੱਥੋਂ ਤੱਕ ਕਿ ਸਿਰਫ਼ ਇਨਸਾਨਾਂ ਤੋਂ ਨਹੀਂ ਹੁੰਦਾ ਸੀ। ਇਸ ਵਿੱਚ ਆਕਾਸ਼, ਪਾਣੀ, ਪੌਦੇ, ਪੇੜ- ਸਭ ਕੁਝ ਸ਼ਾਮਲ ਸਨ ।
ਉਸ ਕ੍ਰਮ ਨੂੰ ਜਾਣਨਾ ਵੀ ਅਤਿਅੰਤ ਜ਼ਰੂਰੀ ਹੈ ਜਿਸ ਵਿੱਚ ਉਹ ਸ਼ਾਂਤੀ ਅਤੇ ਸਮ੍ਰਿੱਧੀ ਲਈ ਪ੍ਰਾਰਥਨਾ ਕਰ ਰਹੇ ਹਨ ।
ਉਹ ਆਕਾਸ਼, ਧਰਤੀ, ਜਲ, ਪੌਦਿਆਂ ਲਈ ਪ੍ਰਾਰਥਨਾ ਕਰਦੇ ਹਨ - ਇਹ ਅਜਿਹੀਆਂ ਚੀਜ਼ਾਂ ਹਨ ਜੋ ਸਾਡੀ ਹੋਂਦ ਬਣਾਈ ਰੱਖਦੀਆਂ ਹਨ । ਇਸ ਨੂੰ ਹੀ ਅਸੀਂ ਵਾਤਾਵਰਣ ਕਹਿੰਦੇ ਹਾਂ । ਜੇਕਰ ਇਹ ਸਮ੍ਰਿੱਧ ਹੁੰਦੇ ਹਨ, ਤਾਂ ਮੈਂ ਸਮ੍ਰਿੱਧ ਹੁੰਦਾ ਹਾਂ - ਇਹੀ ਉਨ੍ਹਾਂ ਦਾ ਮੰਤਰ ਸੀ । ਅੱਜ ਵੀ ਇਹ ਇੱਕ ਅਤਿਅੰਤ ਪ੍ਰਾਸੰਗਿਕ ਵਿਚਾਰ ਹੈ।
ਇਸ ਭਾਵਨਾ ਦੇ ਨਾਲ ਮੈਂ ਇੱਕ ਵਾਰ ਫਿਰ ਤੁਹਾਨੂੰ ਇਸ ਸਿਖ਼ਰ ਸੰਮੇਲਨ ਵਿੱਚ ਭਾਗ ਲੈਣ ਲਈ ਵਧਾਈ ਦਿੰਦਾ ਹਾਂ ।
ਧੰਨਵਾਦ ।
ਤੁਹਾਡਾ ਬਹੁਤ-ਬਹੁਤ ਧੰਨਵਾਦ ।
PMO India
✔@PMOIndia
Watch Live! https://twitter.com/narendramodi/status/1170945397813960704 …
Narendra Modi
✔@narendramodi
Addressing COP 14 UN Convention in Greater Noida. Watch. https://www.pscp.tv/w/cEXnADMyMjExNTJ8MU1ZeE5QV256QVZHd81OvsHPAydpZygDNIs1Put0xeMFqr2TeCc20Fj-1VIc …
1,333
11:52 AM - Sep 9, 2019
Twitter Ads info and privacy
310 people are talking about this
***
ਵੀਆਰਆਰਕੇ/ਐੱਸਐੱਚ
(Release ID: 1585108)
Visitor Counter : 154