ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਬੋਲੇ ਲੋਕਾਂ ਲਈ ਟੀਵੀ ਪ੍ਰੋਗਰਾਮਾਂ ਦਾ ਸੁਲੱਭਤਾ ਮਿਆਰ ਲਾਗੂ ਕਰਨ ਦਾ ਐਲਾਨ ਕੀਤਾ
ਘੱਟ ਨਜ਼ਰ ਵਾਲੇ ਲੋਕਾਂ ਲਈ ਫ਼ਿਲਮਾਂ ਦੇ ਸੁਲੱਭਤਾ ਮਿਆਰਾਂ ਦਾ ਪ੍ਰੀਖਣ ਜਾਰੀ : ਸ਼੍ਰੀ ਪ੍ਰਕਾਸ਼ ਜਾਵਡੇਕਰ
Posted On:
11 SEP 2019 6:42PM by PIB Chandigarh
ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਬੋਲੇ ਲੋਕਾਂ ਲਈ ਟੀਵੀ ਪ੍ਰੋਗਰਾਮਾਂ ਦੀ ਸੁਲੱਭਤਾ ਵਧਾਉਣ ਲਈ ਟੀਵੀ ਪ੍ਰੋਗਰਾਮਾਂ ਦੇ ਸੁਲੱਭਤਾ ਮਿਆਰ ਲਾਗੂ ਕਰਨ ਦਾ ਐਲਾਨ ਕੀਤਾ। ਇਹ ਕਾਰਜ ਕੈਪਸ਼ਨਿੰਗ (ਸਿਰਲੇਖ ਵਿਵਸਥਾ) ਅਤੇ ਭਾਰਤੀ ਸੰਕੇਤਕ ਭਾਸ਼ਾ ਰਾਹੀਂ ਕੀਤਾ ਜਾਵੇਗਾ ।
ਸ਼੍ਰੀ ਜਾਵਡੇਕਰ ਨੇ ਐਲਾਨ ਕੀਤਾ ਕਿ ਸਾਰੇ ਸਮਾਚਾਰ ਚੈਨਲ ਸੰਕੇਤਕ ਭਾਸ਼ਾ ਵਿੱਚ ਵਿਆਖਿਆ ਦੇ ਨਾਲ ਘੱਟ ਤੋਂ ਘੱਟ ਇੱਕ ਸਮਾਚਾਰ ਬੁਲੇਟਿਨ ਰੋਜ਼ਾਨਾ ਪ੍ਰਸਾਰਿਤ ਕਰਨਗੇ ਅਤੇ ਸਾਰੇ ਟੀਵੀ ਚੈਨਲ ਅਤੇ ਸਰਵਿਸ ਪ੍ਰੋਵਾਈਡਰ ਕੰਪਨੀਆਂ ਘੱਟ ਤੋਂ ਘੱਟ ਇੱਕ ਪ੍ਰੋਗਰਾਮ ਹਰ ਹਫ਼ਤੇ ਪ੍ਰਸਾਰਿਤ ਕਰਨਗੀਆਂ ਜਿਸ ਵਿੱਚ ਉਪ - ਸਿਰਲੇਖ / ਸਿਰਲੇਖ ਲਗੇ ਹੋਣਗੇ।
ਲਾਈਵ ਸਮਾਚਾਰ ਅਤੇ ਲਾਈਵ ਖੇਡਾਂ, ਸੰਗੀਤ ਪੁਰਸਕਾਰ ਸਮਾਰੋਹ, ਰਿਐਲਿਟੀ ਪ੍ਰੋਗਰਾਮ, ਡਿਬੇਟਸ, ਲਿੱਪੀਬੱਧ/ਗ਼ੈਰ ਲਿੱਪੀਬੱਧ ਰਿਆਲਟੀ ਪ੍ਰੋਗਰਾਮ ਇਸ਼ਤਿਹਾਰ, ਟੈਲੀਸ਼ਾਪਿੰਗ ਆਦਿ ਨੂੰ ਇਨ੍ਹਾਂ ਮਿਆਰਾਂ ਤੋਂ ਛੋਟ ਦਿੱਤੀ ਗਈ ਹੈ ।
ਇਸ ਨੂੰ 16 ਸਤੰਬਰ , 2019 ਤੋਂ ਲਾਗੂ ਕੀਤਾ ਜਾਵੇਗਾ । ਮਿਆਰਾਂ ਦਾ ਸੰਪੂਰਨ ਲਾਗੂਕਰਨ ਪੜਾਅਬੱਧ ਤਰੀਕੇ ਨਾਲ ਅਗਲੇ ਪੰਜ ਵਰ੍ਹਿਆਂ ਵਿੱਚ ਕੀਤਾ ਜਾਵੇਗਾ । ਦੋ ਵਰ੍ਹਿਆਂ ਦੇ ਬਾਅਦ ਨੀਤੀ ਦੀ ਸਮੀਖਿਆ ਕੀਤੀ ਜਾਵੇਗੀ ।
ਸ਼੍ਰੀ ਜਾਵਡੇਕਰ ਨੇ ਕਿਹਾ ਕਿ ਘੱਟ ਨਜ਼ਰ ਵਾਲੇ ਲੋਕਾਂ ਲਈ ਫ਼ਿਲਮਾਂ ਵਿੱਚ ਸੰਵਾਦਾਂ ਦਰਮਿਆਨ ਵਿਆਖਿਆ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ ।
***
ਏਪੀ
(Release ID: 1585106)
Visitor Counter : 86