ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 12 ਸਤੰਬਰ ਨੂੰ ਕਿਸਾਨ ਮਾਨ-ਧਨ ਯੋਜਨਾ ਲਾਂਚ ਕਰਨਗੇ
ਅੰਨ ਦਾਤਿਆਂ ਦਾ ਜੀਵਨ ਸੁਰੱਖਿਅਤ ਕਰਨਗੇ
ਝਾਰਖੰਡ ਵਿੱਚ 400 ਏਕਲਵਯ ਮਾਡਲ ਰੈਜ਼ੀਡੈਂਸ਼ਲ ਸਕੂਲਾਂ ਦਾ ਉਦਘਾਟਨ ਕਰਨਗੇ
ਨਰੇਂਦਰ ਮੋਦੀ ਰਾਂਚੀ ਵਿੱਚ ਨਵੇਂ ਝਾਰਖੰਡ ਵਿਧਾਨ ਸਭਾ ਭਵਨ ਦਾ ਉਦਘਾਟਨ ਕਰਨਗੇ
Posted On:
09 SEP 2019 5:19PM by PIB Chandigarh
ਪ੍ਰਧਾਨ ਮੰਤਰੀ ਨਰੇਂਦਰ ਮੋਦੀ 12 ਸਤੰਬਰ ਨੂੰ ਰਾਂਚੀ, ਝਾਰਖੰਡ ਵਿੱਚ ਕਿਸਾਨ ਮਾਨ ਧਨ ਯੋਜਨਾ ਲਾਂਚ ਕਰਨਗੇ। ਇਸ ਯੋਜਨਾ ਤਹਿਤ 60 ਸਾਲ ਦੀ ਉਮਰ ਦੇ 5 ਕਰੋੜ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਘੱਟੋ-ਘੱਟ 3,000 ਰੁਪਏ ਪ੍ਰਤੀ ਮਹੀਨਾ ਦੀ ਪੈਨਸ਼ਨ ਉਪਲੱਬਧ ਕਰਵਾ ਕੇ ਉਨ੍ਹਾਂ ਦਾ ਜੀਵਨ ਸੁਰੱਖਿਅਤ ਕੀਤਾ ਜਾਵੇਗਾ।
ਅਗਲੇ ਤਿੰਨ ਸਾਲਾਂ ਲਈ ਇਸ ਯੋਜਨਾ ਵਾਸਤੇ 10,774 ਕਰੋੜ ਰੁਪਏ ਦੇ ਖਰਚ ਦੀ ਵਿਵਸਥਾ ਕੀਤੀ ਗਈ ਹੈ।
ਸਾਰੇ ਛੋਟੇ ਅਤੇ ਸੀਮਾਂਤ ਕਿਸਾਨ ਜਿਨ੍ਹਾਂ ਦੀ ਉਮਰ ਹੁਣ 18 ਤੋਂ 40 ਸਾਲ ਦਰਮਿਆਨ ਹੈ, ਉਹ ਇਸ ਯੋਜਨਾ ਲਈ ਆਵੇਦਨ ਕਰ ਸਕਦੇ ਹਨ।
ਕਿਸਾਨ ਆਪਣਾ ਮਾਸਿਕ ਯੋਗਦਾਨ ਪੀਐੱਮ-ਕਿਸਾਨ ਦੀਆਂ ਕਿਸਤਾਂ ਨਾਲ ਜਾਂ ਸੀਐੱਸਸੀ ਰਾਹੀਂ ਕਰ ਸਕਦੇ ਹਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਦਿਵਾਸੀ ਬਹੁਲਤਾ ਵਾਲੇ ਖੇਤਰਾਂ ਵਿੱਚ ਅਨੁਸੂਚਿਤ ਜਨਜਾਤੀ ਦੇ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਉੱਚ ਪ੍ਰਾਇਮਰੀ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਪੱਧਰ ਦੀ ਸਿੱਖਿਆ ਪ੍ਰਦਾਨ ਕਰਨ ਲਈ 400 ਏਕਲਵਯ ਮਾਡਲ ਰੈਜ਼ੀਡੈਂਸ਼ਲ ਸਕੂਲਾਂ ਦਾ ਉਦਘਾਟਨ ਵੀ ਕਰਨਗੇ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਵੇਂ ਝਾਰਖੰਡ ਵਿਧਾਨ ਸਭਾ ਭਵਨ ਦਾ ਵੀ ਉਦਘਾਟਨ ਕਰਨਗੇ ਅਤੇ ਰਾਂਚੀ ਵਿੱਚ ਨਵੇਂ ਸਕੱਤਰੇਤ ਭਵਨ ਦਾ ਨੀਂਹ ਪੱਥਰ ਰੱਖਣਗੇ।
ਆਪਣੀ ਯਾਤਰਾ ਦੌਰਾਨ, ਉਹ ਸਾਹਿਬਗੰਜ ਵਿੱਚ ਮਲਟੀ-ਮੋਡਲ ਟਰਮੀਨਲ ਦਾ ਵੀ ਉਦਘਾਟਨ ਕਰਨਗੇ।
*********
ਵੀਆਰਆਰਕੇ/ਕੇਪੀ
(Release ID: 1584811)
Visitor Counter : 140