ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨਾਲ ਮੋਤੀਹਾਰੀ-ਅਮਲੇਖਗੰਜ (ਨੇਪਾਲ) ਪਾਈਪਲਾਈਨ ਦਾ ਉਦਘਾਟਨ ਕੀਤਾ

Posted On: 10 SEP 2019 2:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਸ਼੍ਰੀ ਕੇ.ਪੀ. ਸ਼ਰਮਾ ਓਲੀ ਨੇ ਅੱਜ ਦੱਖਣੀ ਏਸ਼ੀਆ ਦੀ ਪਹਿਲੀ ਸੀਮਾ-ਪਾਰ (ਕ੍ਰਾਸ-ਬਾਰਡਰ) ਪੈਟਰੋਲੀਅਮ ਉਤਪਾਦ ਪਾਈਪਲਾਈਨ ਦੀ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਸੰਯੁਕਤ ਰੂਪ ਨਾਲ ਉਦਘਾਟਨ ਕੀਤਾ। ਇਹ ਪਾਈਪਲਾਈਨ ਬਿਹਾਰ ਦੇ ਮੋਤੀਹਾਰੀ ਨਾਲ ਨੇਪਾਲ ਦੇ ਅਮਲੇਖਗੰਜ ਨੂੰ ਜੋੜਦੀ ਹੈ।

ਇਸ ਅਵਸਰ 'ਤੇ ਨੇਪਾਲ ਦੇ ਪ੍ਰਧਾਨ ਮੰਤਰੀ ਓਲੀ ਨੇ ਮਹੱਤਵਪੂਰਨ ਸੰਪਰਕ ਪ੍ਰੋਜੈਕਟ ਦੇ ਜਲਦੀ ਲਾਗੂਕਰਨ 'ਤੇ ਪ੍ਰਸ਼ੰਸਾ ਕੀਤੀ। ਇਹ ਪ੍ਰੋਜੈਕਟ ਨਿਧਾਰਿਤ ਸਮਾਂ-ਸੀਮਾ ਤੋਂ ਕਾਫ਼ੀ ਪਹਿਲਾਂ ਪੂਰਾ ਹੋ ਗਿਆ ਹੈ।

ਇਸ ਮੌਕੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 69 ਕਿਲੋਮੀਟਰ ਲੰਬੀ ਮੋਤੀਹਾਰੀ-ਅਮਲੇਖਗੰਜ ਪਾਈਪਲਾਈਨ ਨੇਪਾਲ ਦੇ ਲੋਕਾਂ ਨੂੰ ਕਿਫ਼ਾਇਤੀ ਲਾਗਤ 'ਤੇ ਸਵੱਛ ਪੈਟਰੋਲੀਅਮ ਉਤਪਾਦ ਉਪਲੱਬਧ ਕਰਾਵੇਗੀ। ਇਸ ਪਾਈਪਲਾਈਨ ਦੀ ਸਮਰੱਥਾ ਦੋ ਮਿਲੀਅਨ ਮੀਟ੍ਰਿਕ ਟਨ ਪ੍ਰਤੀ ਸਾਲ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਓਲੀ ਦੇ ਉਸ ਐਲਾਨ ਦਾ ਸੁਵਾਗਤ ਕੀਤਾ, ਜਿਸ ਵਿੱਚ ਨੇਪਾਲ ਵਿੱਚ ਪੈਟਰੋਲੀਅਮ ਉਤਪਾਦਾਂ ਦੇ ਮੁੱਲ ਵਿੱਚ ਦੋ ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨ ਦੀ ਗੱਲ ਕਹੀ ਗਈ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉੱਚਤਮ ਰਾਜਨੀਤਕ ਪੱਧਰ 'ਤੇ ਨਿਯਮਿਤ ਮੇਲ-ਮਿਲਾਪ ਨੇ ਭਾਰਤ-ਨੇਪਾਲ ਸਾਂਝੇਦਾਰੀ ਦੇ ਵਿਸਤਾਰ ਲਈ ਇੱਕ ਪ੍ਰਗਤੀਸ਼ੀਲ ਏਜੰਡਾ ਨਿਰਧਾਰਿਤ ਕੀਤਾ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਭਾਰਤ ਅਤੇ ਨੇਪਾਲ ਦਰਮਿਆਨ ਦੁਵੱਲੇ ਸਬੰਧ ਹੋਰ ਗਹਿਰੇ ਹੋਣਾ ਜਾਰੀ ਰਹਿਣਗੇ ਅਤੇ ਇਨ੍ਹਾਂ ਦਾ ਵੱਖ-ਵੱਖ ਖੇਤਰਾਂ ਤੱਕ ਵਿਸਤਾਰ ਹੋਵੇਗਾ।

ਪ੍ਰਧਾਨ ਮੰਤਰੀ ਓਲੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਨੇਪਾਲ ਦਾ ਦੌਰਾ ਕਰਨ ਦਾ ਸੱਦਾ ਦਿੱਤਾ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ।

*****

ਵੀਆਰਆਰਕੇ/ਵੀਜੇ
 



(Release ID: 1584728) Visitor Counter : 92


Read this release in: English