ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਭਾਰਤੀ ਪੁਲਾੜ ਵਿਗਿਆਨੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ

ਪ੍ਰਧਾਨ ਮੰਤਰੀ ਨੇ ਵਿਗਿਆਨੀਆਂ ਨੂੰ ਆਸਵੰਦ ਰਹਿਣ ਅਤੇ ਭਾਰਤ ਦੇ ਪੁਲਾੜ ਪ੍ਰੋਗਰਾਮ ‘ਤੇ ਸਖ਼ਤ ਮਿਹਨਤ ਜਾਰੀ ਰੱਖਣ ਲਈ ਪ੍ਰੋਤਸਾਹਿਤ ਕੀਤਾ

Posted On: 07 SEP 2019 10:57AM by PIB Chandigarh

ਹਾਲਾਂਕਿ ਚੰਦਰਯਾਨ - 2 ਮਿਸ਼ਨ ਦਾ ਸੰਪਰਕ ਇਸਰੋ ਮੁੱਖ ਦਫ਼ਤਰ ਦੇ ਕੰਟਰੋਲ ਕੇਂਦਰ ਨਾਲੋਂ ਟੁੱਟ ਗਿਆ ਹੈਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੰਗਲੂਰੂ ਵਿੱਚ ਇਸਰੋ ਵਿਗਿਆਨੀਆਂ ਨਾਲ ਚੰਦਰਯਾਨ - 2 ਦੇ ਚੰਦਰਮਾ ਉੱਤੇ ਉੱਤਰਨ ਦੇ ਪ੍ਰੋਗਰਾਮ ਨੂੰ ਦੇਖਦੇ ਹੋਏ ਕਿਹਾ ਭਾਰਤ ਨੂੰ ਆਪਣੇ ਵਿਗਿਆਨੀਆਂ ਉੱਤੇ ਮਾਣ ਹੈ ।  ਇਨ੍ਹਾਂ ਨੇ ਆਪਣਾ ਸਰਬਸ੍ਰੇਸ਼ਠ ਯੋਗਦਾਨ ਦਿੱਤਾ ਹੈ ਅਤੇ ਭਾਰਤ ਨੂੰ ਹਮੇਸ਼ਾ ਗੌਰਵ ਪ੍ਰਦਾਨ ਕੀਤਾ ਹੈ।  ਇਹ ਸਾਹਸ  ਦੇ ਪਲ ਹਨ ਅਤੇ ਅਸੀਂ ਲੋਕ ਸਾਹਸੀ ਬਣਾਂਗੇ!”

ਵਿਗਿਆਨੀਆਂ  ਦੇ ਹੌਸਲੇ ਨੂੰ ਵਧਾਉਣ ਲਈ ਪ੍ਰਧਾਨ ਮੰਤਰੀ ਨੇ ਕਿਹਾ,  “ਦੇਸ਼ ਤੁਹਾਡੇ ਨਾਲ ਹੈਮੈਂ ਤੁਹਾਡੇ ਨਾਲ ਹਾਂ ।  ਪ੍ਰਯਤਨ ਅਤੇ ਯਾਤਰਾ ਦੋਵੇਂ ਹੀ ਮਹੱਤਵਪੂਰਨ ਹਨ।”

ਤੁਸੀਂ ਭਾਰਤ ਮਾਂ ਦੀ ਵਿਜੈ (ਜਿੱਤ) ਲਈ ਕਾਰਜ ਕਰਦੇ ਹੋ ਅਤੇ ਤੁਸੀਂ ਇਸ ਦੇ ਲਈ ਸੰਘਰਸ਼ ਕਰਦੇ ਹੋ ।  ਭਾਰਤ ਮਾਂ ਨੂੰ ਗੌਰਵ ਪ੍ਰਦਾਨ ਕਰਨ ਲਈ ਤੁਹਾਡੇ ਕੋਲ ਸੰਕਲਪ ਅਤੇ ਦ੍ਰਿੜ੍ਹ ਇੱਛਾਸ਼ਕਤੀ ਹੈ

ਪਿਛਲੀ ਰਾਤ ਮੈਂ ਤੁਹਾਡੀ ਨਿਰਾਸ਼ਾ ਅਤੇ ਤੁਹਾਡੀਆਂ ਭਾਵਨਾਵਾਂ ਨੂੰ ਅਨੁਭਵ ਕੀਤਾ।  ਮੈਂ ਤੁਹਾਡੇ ਦਰਮਿਆਨ ਸੀਜਦੋਂ ਵਾਹਨ ਦਾ ਸੰਪਰਕ ਟੁੱਟ ਗਿਆ ।  ਕਈ ਪ੍ਰਸ਼ਨਾਂ ਦਾ ਉੱਤਰ ਨਹੀਂ ਮਿਲ ਸਕਿਆ ਪਰ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਇਨ੍ਹਾਂ ਦਾ ਜਵਾਬ ਲੱਭ ਲਓਗੇ ।  ਮੈਂ ਜਾਣਦਾ ਹਾਂ ਕਿ ਇਸ ਦੇ ਪਿੱਛੇ ਸਖ਼ਤ ਮਿਹਨਤ ਕੀਤੀ ਗਈ ਹੈ

ਸਾਨੂੰ ਆਪਣੀ ਯਾਤਰਾ ਵਿੱਚ ਇੱਕ ਛੋਟਾ ਜਿਹਾ ਝੱਟਕਾ ਲੱਗਾ ਹੋ ਸਕਦਾ ਹੈਪਰ ਇਸ ਨਾਲ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਸਾਡੇ ਉਤਸ਼ਾਹ ਅਤੇ ਜੋਸ਼ ਵਿੱਚ ਕੋਈ ਕਮੀ ਨਹੀਂ ਆਵੇਗੀ

ਸਾਡੀ ਇੱਛਾਸ਼ਕਤੀ ਹੋਰ ਮਜ਼ਬੂਤ ਹੋਈ ਹੈ ।

ਸਾਡੇ ਵਿਗਿਆਨੀ ਭੈਣਾਂ ਅਤੇ ਭਾਈਆਂ ਨਾਲ ਇਕਜੁਟਤਾ ਲਈ ਪਿਛਲੀ ਰਾਤ ਪੂਰਾ ਰਾਸ਼ਟਰ ਜਾਗਿਆ ਹੋਇਆ ਸੀ ।  ਅਸੀਂ ਚੰਦਰਮਾ ਦੀ ਸਤ੍ਹਾ ਦੇ ਬਹੁਤ ਕਰੀਬ ਪਹੁੰਚੇ ਅਤੇ ਇਹ ਪ੍ਰਯਤਨ ਅਤਿਅੰਤ ਸ਼ਲਾਘਾਯੋਗ ਹੈ

ਸਾਨੂੰ ਆਪਣੇ ਵਿਗਿਆਨੀਆਂ ਅਤੇ ਪੁਲਾੜ ਪ੍ਰੋਗਰਾਮ  ਉੱਤੇ ਮਾਣ ਹੈ ਉਨ੍ਹਾਂ ਦੀ ਸਖਤ ਮਿਹਨਤ ਅਤੇ ਸੰਕਲਪ ਨੇ ਨਾ ਸਿਰਫ ਸਾਡੇ ਦੇਸ਼  ਦੇ ਨਾਗਰਿਕਾਂ ਬਲਕਿ ਦੂਜੇ ਰਾਸ਼ਟਰਾਂ ਲਈ ਵੀ ਇੱਕ ਬਿਹਤਰ ਜੀਵਨ ਸੁਨਿਸ਼ਚਿਤ ਕੀਤਾ ਹੈ ।  ਇਹ ਉਨ੍ਹਾਂ ਦੇ  ਇਨੋਵੇਟਿਵ ਉਤਸ਼ਾਹ ਦਾ ਨਤੀਜਾ ਹੈ ਕਿ ਲੋਕਾਂ ਨੂੰ ਬਿਹਤਰ ਸਿਹਤ ਦੇਖਭਾਲ਼ ਅਤੇ ਸਿੱਖਿਆ ਸਮੇਤ ਬਿਹਤਰ ਜੀਵਨ ਪੱਧਰ ਪ੍ਰਾਪਤ ਹੋਇਆ ਹੈ

 ਭਾਰਤ ਜਾਣਦਾ ਹੈ ਕਿ ਖੁਸ਼ੀ ਮਨਾਉਣ ਦੇ ਕਈ ਹੋਰ ਗੌਰਵਸ਼ਾਲੀ ਪਲ ਆਣਉਗੇ

ਜਦੋਂ ਪੁਲਾੜ ਪ੍ਰੋਗਰਾਮ  ਦੀ ਗੱਲ ਆਉਂਦੀ ਹੈ ਤਾਂ ਇਸ ਦਾ ਬਿਹਤਰੀਨ ਆਉਣਾ ਅਜੇ ਬਾਕੀ ਹੈ

ਨਵੇਂ ਖੇਤਰਾਂ ਦੀ ਖੋਜ ਕਰਨੀ ਹੈ ਅਤੇ ਨਵੇਂ ਸਥਾਨਾਂ ਉੱਤੇ ਜਾਣਾ ਹੈ ।  ਅਸੀਂ ਇਸ ਦੇ ਅਨੁਰੂਪ ਯਤਨ ਕਰਾਂਗੇ ਅਤੇ ਸਫਲਤਾ ਦੀਆਂ ਨਵੀਆਂ ਉਚਾਈਆਂ ਛੂਹਾਂਗੇ

ਆਪਣੇ ਵਿਗਿਆਨੀਆਂ ਲਈ ਮੈਂ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਤੁਹਾਡੇ ਨਾਲ ਹੈ ।  ਤੁਸੀਂ ਅਜਿਹੀ ਜਗ੍ਹਾ ਪਹੁੰਚਣ  ਦਾ ਯਤਨ ਕੀਤਾਜਿੱਥੇ ਅੱਜ ਤੱਕ ਕੋਈ ਵੀ ਨਹੀਂ ਪਹੁੰਚਿਆ ਹੈ

ਤੁਸੀਂ ਜਿੰਨਾ ਨੇੜੇ ਜਾ ਸਕਦੇ ਸੀਉੱਥੋਂ ਤੱਕ ਪਹੁੰਚੇ ।  ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਪ੍ਰਯਤਨ ਅਤੇ ਯਾਤਰਾ ਦੋਵੇਂ ਹੀ ਮਹੱਤਵਪੂਰਨ ਹਨ।”

ਸਾਡੀ ਟੀਮ ਨੇ ਸਖ਼ਤ ਮਿਹਨਤ ਕੀਤੀ ਅਤੇ ਬਹੁਤ ਦੂਰ ਤੱਕ ਯਾਤਰਾ ਕੀਤੀ, ਇਹ ਅਨੁਭਵ (ਸਿੱਖਿਆਵਾਂ) ਸਾਡੇ ਨਾਲ ਹਮੇਸ਼ਾ ਰਹਿਣਗੇ

 “ਅੱਜ ਦਾ ਇਹ ਅਨੁਭਵ ਸਾਨੂੰ ਇੱਕ ਮਜ਼ਬੂਤ ਅਤੇ ਬਿਹਤਰ ਕੱਲ੍ਹ ਵੱਲ ਲੈ ਜਾਵੇਗਾ

 “ਮੈਂ ਪੁਲਾੜ ਵਿਗਿਆਨੀਆਂ ਦੇ ਪਰਿਵਾਰ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਦਾ ਮੌਨ ਪਰੰਤੂ ਵਡਮੁੱਲਾ ਸਮਰਥਨ ਸਾਡੇ ਪ੍ਰਯਤਨ ਦੀ ਇੱਕ ਮਹੱਤਵਪੂਰਣ ਸ਼ਕਤੀ ਹੈ

ਭੈਣੋਂ ਅਤੇ ਭਾਈਓਦ੍ਰਿੜ੍ਹਤਾ ਅਤੇ ਅਨੁਕੂਲਤਾ (ਲਚੀਲਾਪਨ) ਭਾਰਤੀ ਸੁਭਾਅ  ਦੇ ਕੇਂਦਰ ਵਿੱਚ ਰਹੇ ਹਨ ।  ਸਾਡੇ ਗੌਰਵਸ਼ਾਲੀ ਇਤਹਾਸ ਵਿੱਚ ਅਜਿਹੇ ਪਲ ਆਏ ਹਨ ਜੋ ਸਾਨੂੰ ਕੁਚਲ ਸਕਦੇ ਸਨ ਲੇਕਿਨ ਅਸੀਂ ਆਪਣਾ ਪ੍ਰਯਤਨ ਜਾਰੀ ਰੱਖਿਆ ।  ਇਹੀ ਕਾਰਨ ਹੈ ਕਿ ਸਾਡੀ ਸੱਭਿਅਤਾ ਅਦੁੱਤੀ ਹੈ

ਸਾਡੇ ਗੌਰਵਸ਼ਾਲੀ ਇਤਹਾਸ ਵਿੱਚ ਅਜਿਹੇ ਪਲ ਆਏ ਹਨ ਜੋ ਸਾਨੂੰ ਕੁਚਲ ਸਕਦੇ ਸਨ ਲੇਕਿਨ ਅਸੀਂ ਆਪਣਾ ਪ੍ਰਯਤਨ ਜਾਰੀ ਰੱਖਿਆ ।  ਇਹੀ ਕਾਰਨ ਹੈ ਕਿ ਸਾਡੀ ਸੱਭਿਅਤਾ ਅਦੁੱਤੀ ਹੈ

 

ਅਸੀਂ ਲੋਕਾਂ ਨੇ ਇਤਿਹਾਸਿਕ ਉਪਲੱਬਧੀਆਂ ਪ੍ਰਾਪਤ ਕੀਤੀਆਂ ਹਨ ਮੈਂ ਜਾਣਦਾ ਹਾਂ ਕਿ ਇਸਰੋ ਇਸ ਅਸਫ਼ਲਤਾ ਨਾਲ ਕਮਜ਼ੋਰ ਨਹੀਂ ਹੋਵੇਗਾ

ਇੱਕ ਨਵੀਂ ਸਵੇਰੇ ਆਵੇਗੀ ਅਤੇ ਇੱਕ ਬਿਹਤਰ ਕੱਲ੍ਹ ਹੋਵੇਗਾ ।  ਨਤੀਜੇ ਦੀ ਚਿੰਤਾ ਕੀਤੇ ਬਿਨਾ ਅਸੀਂ ਅੱਗੇ ਵਧਦੇ ਹਾਂ ਅਤੇ ਇਹੀ ਸਾਡਾ ਇਤਿਹਾਸ ਰਿਹਾ ਹੈ

ਮੈਨੂੰ ਤੁਹਾਡੇ ਉੱਤੇ ਵਿਸ਼ਵਾਸ ਹੈ ।  ਤੁਹਾਡੇ ਸੁਪਨੇ ਮੇਰੇ ਸੁਪਨਿਆਂ ਤੋਂ ਵਧੇਰੇ ਉੱਚੇ ਹਨ ।  ਮੈਨੂੰ ਤੁਹਾਡੀਆਂ ਉਮੀਦਾਂ ਉੱਤੇ ਪੂਰਾ ਭਰੋਸਾ ਹੈ

ਮੈਂ ਤੁਹਾਡੇ ਕੋਲੋਂ ਪ੍ਰੇਰਣਾ ਲੈਣ ਲਈ ਤੁਹਾਡੇ ਨਾਲ ਮੁਲਾਕਾਤ ਕਰ ਰਿਹਾ ਹਾਂ । ਤੁਸੀ ਪ੍ਰੇਰਣਾ  ਦੇ ਸਮੁੰਦਰ ਹੋ ਅਤੇ ਪ੍ਰੇਰਣਾ  ਦੇ ਜੀਊਂਦੇ ਜਾਗਦੇ ਉਦਾਹਰਣ ਹੋ।”

ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਅਤੇ ਤੁਹਾਡੇ ਪ੍ਰਯਤਨਾਂ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ

 

***

ਵੀਆਰਆਰਕੇ/ਐੱਸਐੱਚ/ਵੀਕੇ



(Release ID: 1584523) Visitor Counter : 87


Read this release in: English