ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸ਼੍ਰੀ ਰਾਮ ਜੇਠਮਲਾਨੀ ਦੇ ਅਕਾਲ ਚਲਾਣੇ 'ਤੇ ਸੋਗ ਪ੍ਰਗਟਾਇਆ

Posted On: 08 SEP 2019 12:02PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਾਨੂੰਨ ਖੇਤਰ ਦੇ ਮਹਾਰਥੀ ਅਤੇ ਸਾਬਕਾ ਕੇਂਦਰੀ ਮੰਤਰੀ, ਸ਼੍ਰੀ ਰਾਮ ਜੇਠਮਲਾਨੀ ਦੇ ਅਕਾਲ ਚਲਾਣੇ 'ਤੇ ਸੋਗ ਪ੍ਰਗਟ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਸ਼੍ਰੀ ਰਾਮ ਜੇਠਮਲਾਨੀ ਦੇ ਅਕਾਲ ਚਲਾਣੇ ਨਾਲ ਭਾਰਤ ਨੇ ਇੱਕ ਅਸਧਾਰਨ ਵਕੀਲ ਅਤੇ ਪ੍ਰਸਿੱਧ ਜਨਤਕ ਸ਼ਖਸੀਅਤ ਨੂੰ ਗਵਾ ਲਿਆ ਹੈ ਜਿਨ੍ਹਾਂ ਨੇ ਅਦਾਲਤ ਅਤੇ ਸੰਸਦ ਦੋਹਾਂ ਵਿੱਚ ਹੀ ਭਰਪੂਰ ਯੋਗਦਾਨ ਦਿੱਤਾ। ਉਹ ਇੱਕ ਹਾਜ਼ਰਜਵਾਬ, ਸਾਹਸੀ ਅਤੇ ਕਿਸੇ ਵੀ ਵਿਸ਼ੇ 'ਤੇ ਦਲੇਰੀ ਨਾਲ ਆਪਣੇ ਵਿਚਾਰ ਰੱਖਣ ਵਾਲੇ ਵਿਅਕਤੀ ਸਨ।

ਸ਼੍ਰੀ ਰਾਮ ਜੇਠਮਲਾਨੀ ਜੀ ਦੇ ਬਿਹਤਰੀਨ ਪਹਿਲੂਆਂ ਵਿੱਚੋਂ ਇੱਕ ਨਿਡਰਤਾ ਨਾਲ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨਾ ਸੀ। ਐਮਰਜੈਂਸੀ (ਸੰਕਟਕਾਲ) ਦੇ ਅੰਧਕਾਰ ਭਰੇ ਦਿਨਾਂ ਦੌਰਾਨ ਉਨ੍ਹਾਂ ਦੀ ਦ੍ਰਿੜ੍ਹਤਾ ਅਤੇ ਲੋਕਾਂ ਦੀ ਅਜ਼ਾਦੀ ਲਈ ਉਨ੍ਹਾਂ ਦਾ ਸੰਘਰਸ਼ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਜ਼ਰੂਰਤਮੰਦਾਂ ਦੀ ਸਹਾਇਤਾ ਕਰਨਾ ਇਨ੍ਹਾਂ ਦੀ ਸ਼ਖ਼ਸੀਅਤ ਦਾ ਅਨਿੱਖੜਵਾ ਅੰਗ ਸੀ।

ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਸ਼੍ਰੀ ਰਾਮ ਜੇਠਮਲਾਨੀ ਜੀ ਨਾਲ ਅਣਗਿਣਤ ਅਵਸਰਾਂ 'ਤੇ ਗੱਲਬਾਤ ਦਾ ਮੌਕਾ ਮਿਲਿਆ। ਦੁਖ ਦੇ ਇਨ੍ਹਾਂ ਪਲਾਂ ਵਿੱਚ ਮੈਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਪ੍ਰਤੀ ਸੰਵੇਦਨਾਵਾਂ ਪ੍ਰਗਟ ਕਰਦਾ ਹਾਂ। ਭਾਵੇਂ ਉਹ ਇੱਥੇ ਨਹੀਂ ਹਨ ਲੇਕਿਨ ਉਨ੍ਹਾਂ ਦਾ ਪਥ-ਪ੍ਰਦਰਸ਼ਕ ਕਾਰਜ ਸਦਾ ਜੀਵਿਤ ਰਹੇਗਾ! ਓਮ ਸ਼ਾਂਤੀ।

***

ਵੀਆਰਆਰਕੇ/ਵੀਜੇ



(Release ID: 1584508) Visitor Counter : 95


Read this release in: English